ramcharan - Nirpakh Post

ਰਾਮ ਚਰਨ ਵਿਆਹ ਦੇ 11 ਸਾਲਾਂ ਬਾਅਦ ਬਣੇ ਪਿਤਾ, ਪਤਨੀ ਉਪਾਸਨਾ ਨੇ ਧੀ ਨੂੰ ਦਿੱਤਾ ਜਨਮ
ਸਾਊਥ ਦੇ ਸਟਾਰ ਰਾਮ ਚਰਨ ਦਾ ਘਰ ਕਿਲਕਾਰੀਆਂ ਨਾਲ ਗੂੰਜ ਉੱਠਿਆ ਹੈ। ਰਿਪੋਰਟਾਂ ਦੀ ਮੰਨੀਏ ਤਾਂ ਰਾਮ ਚਰਨ ਤੇ ਉਨ੍ਹਾਂ ਦੀ ਪਤਨੀ ਉਪਾਸਨਾ ਮਾਤਾ-ਪਿਤਾ ਬਣ ਚੁੱਕੇ ਹਨ। ਮੀਡੀਆ ਰਿਪੋਰਟਾਂ ਮੁਤਾਬਕ 20 ਜੂਨ ਦੀ ਸਵੇਰ ਨੂੰ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਹੈ। ਰਾਮ ਚਰਨ ਤੇ ਉਸ ਦੀ ਪਤਨੀ ਵਿਆਹ ਦੇ 11 ਸਾਲਾਂ ਬਾਅਦ ਮਾਤਾ-ਪਿਤਾ ਬਣ ਗਏ ਹਨ। ਹੈਦਰਾਬਾਦ ਦੇ ਅਪੋਲੋ ਹਸਪਤਾਲ ਨੇ ਮੈਡੀਕਲ ਬੁਲੇਟਿਨ ਜਾਰੀ ਕਰਕੇ ਇਨ੍ਹਾਂ ਦੋਵਾਂ ਸਿਤਾਰਿਆਂ ਦੇ ਮਾਤਾ-ਪਿਤਾ ਬਣਨ ਦੀ ਜਾਣਕਾਰੀ ਦਿੱਤੀ ਹੈ। ਮਾਂ ਤੇ ਬੱਚਾ ਦੋਵੇਂ ਤੰਦਰੁਸਤ ਹਨ।Upasana gave birth to a daughter

ਜਦੋਂ ਤੋਂ ਰਾਮ ਚਰਨ ਨੇ ਪਤਨੀ ਉਪਾਸਨਾ ਦੇ ਗਰਭਵਤੀ ਹੋਣ ਦਾ ਐਲਾਨ ਕੀਤਾ ਹੈ, ਉਦੋਂ ਤੋਂ ਇਹ ਦੋਵੇਂ ਸਿਤਾਰੇ ਲਗਾਤਾਰ ਲਾਈਮਲਾਈਟ ’ਚ ਹਨ। ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਉਪਾਸਨਾ ਚੈੱਕਅੱਪ ਲਈ ਹਸਪਤਾਲ ਗਈ ਸੀ ਤੇ ਖ਼ੁਸ਼ੀ 16 ਜੂਨ ਤੋਂ ਬਾਅਦ ਕਿਸੇ ਵੀ ਸਮੇਂ ਉਨ੍ਹਾਂ ਦੇ ਘਰ ਆ ਸਕਦੀ ਹੈ। ਇਸ ਤੋਂ ਬਾਅਦ ਰਾਮ ਚਰਨ 19 ਜੂਨ ਦੀ ਰਾਤ ਨੂੰ ਅਚਾਨਕ ਪਤਨੀ ਨਾਲ ਹਸਪਤਾਲ ਪਹੁੰਚ ਗਏ। ਇਸ ਦੌਰਾਨ ਉਪਾਸਨਾ ਨੂੰ ਗੁਲਾਬੀ ਟੀ-ਸ਼ਰਟ ਤੇ ਕਾਲੇ ਰੰਗ ਦੇ ਟਰਾਊਜ਼ਰ ’ਚ ਦੇਖਿਆ ਗਿਆ।Upasana gave birth to a daughter

also read :- ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਆਮ ਆਦਮੀ ਕਲੀਨਿਕਾਂ ਦੀ ਪ੍ਰਗਤੀ ਦਾ ਜਾਇਜ਼ਾ

ਜਿਥੇ ਰਾਮ ਚਰਨ ਤੇ ਉਪਾਸਨਾ ਮਾਤਾ-ਪਿਤਾ ਬਣ ਗਏ ਹਨ, ਚਿਰੰਜੀਵੀ ਤੇ ਉਸ ਦੀ ਪਤਨੀ ਸੁਰੇਖਾ ਦਾਦਾ-ਦਾਦੀ ਬਣ ਗਏ ਹਨ। ਇਹ ਖ਼ਬਰ ਮਿਲਦਿਆਂ ਹੀ ਪੂਰੇ ਪਰਿਵਾਰ ’ਚ ਖ਼ੁਸ਼ੀ ਦਾ ਮਾਹੌਲ ਹੈ। ਹਰ ਕੋਈ ਨੰਨ੍ਹੀ ਪਰੀ ਦੀ ਇਕ ਝਲਕ ਨੂੰ ਦੇਖਣ ਲਈ ਬੇਤਾਬ ਹੈ। ਦੱਸ ਦੇਈਏ ਕਿ ਰਾਮ ਚਰਨ ਤੇ ਉਪਾਸਨਾ ਨੇ ਦਸੰਬਰ 2022 ’ਚ ਖ਼ੁਸ਼ਖਬਰੀ ਦਾ ਐਲਾਨ ਕੀਤਾ ਸੀ। ਉਦੋਂ ਤੋਂ ਉਪਾਸਨਾ ਲਗਾਤਾਰ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਦੋਵਾਂ ਨੇ 4 ਜੂਨ ਨੂੰ ਹੀ ਆਪਣੇ ਵਿਆਹ ਦੀ 11ਵੀਂ ਵਰ੍ਹੇਗੰਢ ਮਨਾਈ ਸੀ।Upasana gave birth to a daughter