writer - Nirpakh Post

ਖੁਸ਼ੀ ਦੀ ਕੀਮਤ
story The price of happiness ਥੋੜੇ ਦਿਨ ਪੁਰਾਣੀਂ ਗੱਲ ਏ, ਮੈਂ ਬਰਨਾਲੇ ਵੱਲ ਆੜੀ ਦੇ ਵਿਆਹ ‘ਤੇ ਗਿਆ ਸੀ, ਮੇਰੀ ਉੱਥੇ ਜਿਆਦਾ ਜਾਣ-ਪਛਾਣ ਦੇ ਲੋਕ ਨਹੀਂ ਸੀ ਸੋ ਮੈਂ ਅਪਣਾਂ ਅਰਾਮ ਨਾਲ ਇੱਕ ਥਾਂ ਬੈਹ ਗਿਆ ‘ਤੇ ਥੋੜੇ ਸਮੇਂ ਬਾਅਦ ਇੱਕ ਅੱਧਖੜ ਜਿਹਾ ਬੰਦਾ ਆਕੇ ਮੇਰੇ ਕੋਲ ਬਹਿ ਗਿਆ।

ਮੇਰੇ ਤੋਂ ਕਦੇ ਵਾਹਵਾ ਟੈਮ ਚੁੱਪ ਨੀੰ ਰਿਹਾਂ ਜਾਂਦਾ ਸੋ ਮੈਂ ਉਸਨੂੰ ਬੁਲਾ ਲਿਆ ‘ਤੇ ਅਸੀਂ ਚੱਲ ਰਹੇ ਵਿਆਹ ਬਾਰੇ ਗੱਲਾਂ ਕਰਨ ਲਾਗੇ, ਚਲੋ 2-4 ਸਿਆਣੀਆਂ ਜਿਹੀਆਂ ਗੱਲਾਂ ਕਰਕੇ, ਮੈਂ ਤਾਂ ਅਪਣੀਂ ਆਦਤ ਅਨੁਸਾਰ ਲੱਗ ਗਿਆ ਪਿੰਡਾਂ ਦੀਆਂ ਗੱਲਾਂ ਸੁਣਾਉਣ, ਕਲੋਲਾਂ ਜਿਹੀਆਂ ਸੁਣਕੇ ਭਾਈ ਉਹ ਬੰਦਾ ਤਾਂ ਬਹੁਤ ਹੱਸਿਆ, ਆਂਦਾ ਪੁੱਤਰਾ ਵੈਹੇ ਕਈ ਸਾਲ ਹੋਗੇ ਮੈਂਨੂੰ ਖੁੱਲਕੇ ਹੱਸੇ ਨੂੰ, ਅੱਜ ਤੂੰ ਹਸਾ ਦਿੱਤਾ ਮੈਂ ਹੱਸਦਾ-2 ਇੱਕ-ਦਮ ਚੁੱਪ ਕਰ ਗਿਆ। story The price of happiness

ਪੁੱਛਣ ‘ਤੇ ਉਸਨੇਂ ਦੱਸਿਆ ਵੀ ਮੈਂ ਪੁਲਿਸ ‘ਚ ਮੁਲਾਜ਼ਿਮ ਹਾਂ (SHO), ਮੇਰਾ ਇੱਕਲੌਤਾ ਬੇਟਾ ਨਸ਼ੇ ਕਾਰਨ ਮਰ ਗਿਆ, ਸਦਮੇਂ ‘ਚ ਪਤਨੀਂ ਦਿਮਾਗੀ ਤੌਰ ਬਿਮਾਰ ਹੋਗੀ, ਪਲਾਂ ‘ਚ ਸਭ ਕੁਝ ਤਬਾਹ ਹੋ ਗਿਆ, “ਅੱਖਾਂ ‘ਚ ਪਾਣੀਂ ਸੀ, ਆਂਦੇ ਅੱਜ ਜਦੋਂ ਤੇਰੀਆਂ ਗੱਲਾਂ ‘ਤੇ ਹੱਸਿਆ ਤਾਂ ਅਜੀਬ ਜਿਹਾ ਲੱਗਾ ਜਿਵੇਂ ਭੁੱਲ ਗਿਆ ਹੋਵਾਂ ਖੁਸ਼ੀ ਕੀ ਹੁੰਦੀ ਏ”

also read : ਸੈਲਾਨੀ US ਵਿੱਚ ਅਸਥਾਈ ਵੀਜ਼ੇ ‘ਤੇ ਨੌਕਰੀਆਂ ਲਈ ਅਰਜ਼ੀ ਦੇ ਸਕਦੇ ਹਨ: ਵੇਰਵੇ

ਉਨ੍ਹਾਂ ਨੇਂ ਮੈਂਨੂੰ ਅਪਣਾਂ ਨੰਬਰ ਦਿੱਤਾ, ‘ਤੇ ਜਾਣ ਲੱਗੇ ਹੱਸਦੇ-2 ਜੱਫੀ ਪਾਕੇ ਕਿਹਾ ‘ ਖੁਸ਼ੀ ਕੀਮਤੀ ਏ ‘ਤੇ ਹਾਸੇ ਵੰਡ ਪੱੁਤਰਾ, ਤੂੰ ਤਾਂ ਸਭ ਦਾ ਪੱੁਤਰ ਏ’

★ ਸ਼ਾਇਦ ਖੁਸ਼ ਰਹਿਣਾਂ ਇੱਕ ਅਵਸਥਾ ਏ, ਸਭ ਕੁਝ ਪਾਉਣਾਂ ਹੀ ਖੁਸ਼ੀ ਨਹੀਂ ਬਲਕਿ ਜੋ ਵੀ ਅੱਜ ਹੈ ਉਸਨੂੰ ਮਾਨਣਾਂ ਸਾਡੀ ਜਿੱਤ ਏ। ਸਾਨੂੰ ਕੋਈ ਵੀ ਖੁਸ਼ ਨਹੀਂ ਕਰ ਸਕਦਾ ਜਦੋੰ ਤੱਕ ਅਸੀੰ ਖੁਦ ਖੁਸ਼ ਰਹਿਣ ਦਾ ਫੈਸਲਾ ਨਹੀਂ ਕਰ ਲੈਂਦੇ।

ਚਾਰੇ-ਪਾਸੇ ਹਨੇਰਾ ਦਿਖ ਰਿਹਾ ਹੋਵੇ ਤਾਂ ਰੌਸ਼ਨੀਂ ਲੱਭਣ ਦੀ ਕੋਸ਼ਿਸ ਕਰੋ, ਨਹੀਂ ਲੱਭਦੀ ਤਾਂ ਖੁਦ ਨੂੰ ਹੀ ਰੌਸ਼ਨੀਂ ਬਣਾ ਲਵੋ। ਨਿੱਕੀਆਂ-2 ਮੁਸੀਬਤਾਂ ਆਉਣ ਕਰਕੇ ਢੇਰੀ ਨਹੀਂ ਢਾਹੁਣੀਂ ਚਾਹੀਦੀ, ਬਾਕੀ ਜੀਂਣ ਦੀ ਚਾਹਤ ਉਸ ਇਨਸਾਨ ਤੋਂ ਪੁੱਛੋ ਜੋ ਆਖਰੀ ਸਾਹਾਂ ‘ਤੇ ਪਿਆ ਹੋਵੇ। story The price of happiness

ਸਾਦਾ ਵਿਆਹ
Intermediaries the poor house ਵਿਚੋਲਿਆਂ ਨੇ ਗਰੀਬ ਘਰ ਦੀ ਕੁੜੀ ਵਾਸਤੇ ਕਿਸੇ ਥੋੜੇ ਤਕੜੇ ਘਰ ਦੇ ਇੱਕੋ ਇੱਕ ਮੁੰਡੇ ਦੀ ਦੱਸ ਪਾਈ

ਮੁੰਡੇ ਦੇ ਮਾਂ ਬਾਪ ਹੀ ਸਨ ਨਾ ਕੋਈ ਭੈਣ ਨਾ ਕੋਈ ਭਰਾ

ਮੁੰਡੇ ਵਾਲਿਆਂ ਨੇ ਵਿਚੋਲਿਆਂ ਨੂੰ ਕਹਿ ਛੱਡਿਆ ਸੀ ਕੁੜੀ ਭਾਵੇਂ ਗਰੀਬ ਘਰ ਦੀ ਹੋਵੇ ਪਰ ਘਰ ਸਾਂਭਣ ਵਾਲੀ ਹੋਵੇ

ਕੁੜੀ ਵਾਲਿਆਂ ਨੇ ਵੀ ਸੋਚਿਆ ਚਲੋ ਐਨਾ ਵਧੀਆ ਰਿਸ਼ਤਾ ਹੈ ਨਾਲੇ ਬੰਦੇ ਚੰਗੇ ਲੱਗਦੇ ਹਨ ਚੁੰਨੀ ਚੜ੍ਹਾ ਕੇ ਤੋਰਨ ਦੇ ਵੀ ਹੱਕ ਚ ਹੋਣਗੇ

ਮੁੰਡੇ ਵਾਲਿਆਂ ਨੂੰ ਕੁੜੀ ਅਤੇ ਕੁੜੀ ਵਾਲਿਆਂ ਨੂੰ ਮੁੰਡਾ ਪਸੰਦ ਆ ਗਿਆ ਦੋਵੇਂ ਜਣੇ ਹਲਕੀ ਉਮਰ ਦੇ ਹੀ ਸਨ ਲਗਭਗ 20-21 ਸਾਲ ਦੇ

ਸ਼ਗਨ ਪੈ ਗਿਆ ਰਿਸ਼ਤਾ ਹੋ ਗਿਆ,,,

ਵਿਚੋਲਿਆਂ ਨੇ ਕੁੜੀ ਵਾਲਿਆਂ ਨੂੰ ਕਿਹਾ ਬਸ ਬਾਕੀ ਅਸੀਂ ਗੱਲਬਾਤ ਕਰ ਲਵਾਂਗੇ,, ਵਿਆਹ ਦਾ ਦਿਨ ਵੀ ਦਸ ਦਿਆਂਗੇ,, ਅਸੀਂ ਸਾਦਾ ਵਿਆਹ ਹੀ ਕਰਵਾਵਾਂਗੇ ਫਿਕਰ ਨਾ ਕਰੋ

ਕੁਝ ਦਿਨ ਬਾਅਦ ਵਿਚੋਲੇ ਕੁੜੀ ਵਾਲਿਆਂ ਦੇ ਘਰ ਆਏ Intermediaries the poor house

ਮਾਂ ਪਿਓ ਨੂੰ ਓਹਨਾ ਨੇ ਕਿਹਾ ਅਸੀਂ ਸਾਰੀ ਗਲ ਤਹਿ ਕਰ ਲਈ ਹੈ

ਭਾਈ ਮੁੰਡੇ ਵਾਲਿਆਂ ਨੇ ਸਾਨੂੰ ਦੱਸਿਆ ਕਹਿੰਦੇ ,, ਰਿਸ਼ਤੇਦਾਰ ਨਹੀਓਂ ਮੰਨਦੇ ਪਏ,, ਉਹ ਕਹਿੰਦੇ ਥੋੜ੍ਹਾ ਗੱਜ ਵੱਜ ਕੇ ਕਰੋ ਵਿਆਹ,,,ਤੁਹਾਡਾ ਇਕੋ ਇੱਕ ਮੁੰਡਾ ਹੈ ਤੁਸੀਂ ਕਿਹੜਾ ਰੋਜ ਰੋਜ ਵਿਆਹੁਣਾ ਏ,,ਇਸ ਲਈ ਓਹਨਾ ਨੇ ਸਾਨੂੰ ਕਿਹਾ ਏ ਤੁਸੀਂ ਕੁੜੀ ਵਾਲਿਆਂ ਨਾਲ ਗੱਲ ਕਰੋ

ਇਸ ਲਈ ਭੈਣ ਜੀ ਭਾਈ ਜੀ ਉਹ ਕਹਿੰਦੇ ਬਰਾਤ ਲੈ ਕੇ ਆਵਾਂਗੇ,, ਘੱਟੋ ਘੱਟ 50-60 ਕੁ ਬੰਦੇ ਹੋ ਜਾਣਗੇ

ਤੁਹਾਨੂੰ ਪਤਾ ਹੀ 50-60 ਕਹਿੰਦੇ ਹੀ ਹੁੰਦੇ ਆ 70-75 ਬੰਦੇ ਹੋ ਹੀ ਜਾਂਦੇ ਹਨ ,

ਫਿਰ ਤੁਸੀਂ ਵੀ ਸੋਚੋ,, ਹੁਣ ਰਿਵਾਜ ਨਹੀਂ ਰਹੇ ਵਿਹੜੇ ਚ ਚਾਨਣੀਆਂ ਲਾ ਕੇ ਬਰਾਤਾਂ ਨਜਿੱਠਣੀਆਂ, ਇਸ ਲਈ ਔਖੇ ਸੋਖੇ ਹੋ ਕੇ ਹਲਕਾ ਜਿਹਾ ਸਸਤਾ ਜਿਹਾ ਪੈਲੇਸ ਕਰ ਲੋ,, ਬਾਕੀ ਦੇਖੋ ਭਾਈ ਤੁਸੀਂ ਕਿਹੜਾ ਰੋਜ ਰੋਜ ਆਪਣੀ ਧੀ ਨੂੰ ਦੇਣਾ ਨਾਲੇ ਤੁਹਾਡੀ ਹੀ ਇੱਜਤ ਬਣੂਗੀ ਮਾਰਾ ਮੋਟਾ ਕੋਈ ਟੁੰਬ ਛੱਲਾ ਵੀ ਪਾ ਦੀਓ,,, ਬਾਕੀ ਮੰਜਾ ਬਿਸਤਰਾ ਦੇਣਾ ਵੀ ਤੁਹਾਡਾ ਫਰਜ ਬਣਦਾ ਹੈ

ਤੁਹਾਨੂੰ ਪਤਾ ਹੀ ਹੈ ਮੁੰਡੇ ਵਾਲੇ ਆਪ ਥੋੜੀ ਕੁਝ ਕਹਿੰਦੇ ਹੁੰਦੇ ਆ,ਜਿਨਾਂ ਨੇ ਬਰਾਤ ਦਾ ਕਹਿ ਦਿੱਤਾ ਏ ਹੋ ਸਕਦਾ ਓਹਨਾ ਦੀ ਆਪਣੀ ਅੰਦਰੋਂ ਇੱਛਾ ਹੋਵੇ ਕੇ ਇਕੋ ਇੱਕ ਮੁੰਡਾ ਵਿਆਹੁਣਾ ਏ ਤੇ ਨੂੰਹ ਖਾਲੀ ਹੱਥ ਹੀ ਆਵੇ

ਤੁਹਾਡੀ ਕਿਹੜਾ ਬਹੁਤੀ ਕਬੀਲਦਾਰੀ ਹੈ ਏਕੋ ਇੱਕ ਕੁੜੀ ਏਕੋ ਇੱਕ ਤੁਹਾਡਾ ਮੁੰਡਾ ਹੈ

ਉਧਰ ਹੈ ਹੀ ਇਕੋ ਮੁੰਡਾ,,,

ਮਾਂ ਪਿਓ ਵਿਚੋਲਿਆਂ ਦੇ ਮੂੰਹ ਵੱਲ ਦੇਖਣ

ਕਿਉਂਕਿ ਗਰੀਬ ਬਾਪ ਜਿਹੜਾ ਚੁੰਨੀ ਚੜ੍ਹਾਉਣ ਦੀ ਸੋਚਦਾ ਪਿਆ ਸੀ ਜਿਵੇਂ ਓਹਦੇ ਸਿਰ ਤੇ ਬਰਫ ਦੀ ਸਿੱਲੀ ਰੱਖ ਦਿੱਤੀ ਹੋਵੇ ਉਹ ਸੁਨ ਜਿਹਾ ਹੋ ਗਿਆ

ਵਿਚੋਲੇ ਕਹਿੰਦੇ ਐਵੇਂ ਮਨ ਤੇ ਬੋਝ ਨਾ ਪਾਓ,, ਜਦੋਂ ਕਾਰਜ ਧਰ ਦੀਓ ਤੇ ਆਪ ਹੀ ਸਭ ਕੁਝ ਹੋ ਜਾਉ

ਪਿਓ ਬੇਚਾਰਾ ਦਿਹਾੜੀਦਾਰ

ਇੱਕ ਇੱਕ ਕਾਗਜ ਇਕੱਠਾ ਕਰਕੇ ਮਸਾਂ ਹੀ 60 ਹਜ਼ਾਰ ਜੋੜਿਆ ਸੀ

ਜਿੱਥੇ ਖਰਚਾ ਲੱਖਾਂ ਚ ਹੋਵੇ ਉਥੇ 60 ਹਜ਼ਾਰ ਦੀ ਕੀ ਬੁੱਕਤ ਏ,

ਕੁਝ ਦਿਨਾਂ ਬਾਅਦ ਵਿਆਹ ਦਾ ਦਿਨ ਵੀ ਰੱਖ ਦਿੱਤਾ ਗਿਆ

ਹੁਣ ਮਾਂ ਬਾਪ ਦਿਨ ਰਾਤ ਸੋਚਣ ਹੁਣ ਕੀ ਬਣੂਗਾ ਕਿਥੋਂ ਚੁੱਕੀਏ ਕਰਜਾ,

ਇੱਕ ਦਿਨ ਮਾਂ ਪਿਓ ਕਿਸੇ ਰਿਸ਼ਤੇਦਾਰ ਦੇ ਗਏ ਓਹਨਾ ਨੂੰ ਕੁੜੀ ਦੇ ਵਿਆਹ ਬਾਰੇ ਦੱਸਿਆ ਨਾਲੇ ਆਪਣੀ ਪ੍ਰੇਸ਼ਾਨੀ ਦੱਸੀ, ਹੁਣ ਰਿਸ਼ਤੇਦਾਰ ਵੀ ਕਿੰਨਾ ਕੁ ਕਰ ਸਕਦਾ ਇਹ ਕਿਸੇ ਦਾ ਪੀਹਣ ਕੌਣ ਛੱਟਦਾ ਏ,, ਫਿਰ ਵੀ ਓਹਨੇ ਦੇ ਮੁੰਡੇ ਨੇ ਕੁਝ ਸਫ਼ਰ ਬਾਹਰ ਲਾਏ ਸੀ ਓਹਨਾ ਨੇ ਕਿਹਾ ਚਲ ਤੂੰ ਟੁੰਬ ਛੱਲਾ ਪਾਉਣ ਦੀ ਫਿਕਰ ਨਾ ਉਹ ਅਸੀਂ ਤੈਨੂੰ ਦੇ ਦਿਆਂਗੇ,, ਚਲੋ ਤੇਰਾ ਵਕ਼ਤ ਸਾਰ ਦਿੰਦੇ ਹਾਂ

ਫਿਰ ਉਹ ਘਰ ਆ ਗਏ, ਦਿਨ ਰਾਤ ਫਿਕਰ ਖਾਵੇ,, ਗਰੀਬ ਨੂੰ ਕਰਜ ਵੀ ਕੌਣ ਦਿੰਦਾ ਓਹਨਾ ਕੋਲ ਕਿਹੜਾ ਕੋਈ ਜ਼ਮੀਨ ਜਾਇਦਾਦ ਸੀ

ਜਦੋਂ ਕੋਈ ਗਰੀਬ ਨੂੰ ਫਿਕਰ ਲੱਗਾ ਹੋਵੇ ਤਾਂ ਅੰਦਰ ਦੀਆਂ ਆਂਦਰਾਂ ਵੀ ਦੁਆਵਾਂ ਕਰਦੀਆਂ ਹਨ Intermediaries the poor house

ਪਿਓ ਨੇ ਆਪਣੇ ਪਿੰਡ ਦੇ ਪੁਰਾਣੇ ਮਿੱਤਰ ਕੋਲ ਆਪਣਾ ਦੁੱਖ ਫੋਲਿਆ,,,

ਓਹਨੇ ਹੌਸਲਾਂ ਦਿੱਤਾ ਕੋਈ ਨਹੀਂ ਯਾਰ ਹੌਸਲਾਂ ਨਾ ਹਾਰ ਕਰਦੇ ਹਾਂ ਕੋਈ ਹੱਲ,, ਕੁੜੀ ਦੇ ਪਿਓ ਦਾ ਦੋਸਤ ਸੀ ਤਾਂ ਗਰੀਬ ਮਾਤੜ ਸਾਥੀ ਪਰ ਉਸਦੀ ਪਿੰਡ ਚ ਬਥੇਰੀ ਵਾਕਫੀ ਸੀ,,

ਉਸਨੇ ਸਰਪੰਚ ਨਾਲ ਗੱਲ ਕੀਤੀ

ਆਪਣੇ ਕੁਝ ਅਗਾਂਹ ਖ਼ਰੇ ਘਰਾਂ ਦੇ ਦੋਸਤਾਂ ਮਿੱਤਰਾਂ ਨਾਲ ਗੱਲ ਕੀਤੀ

ਪਹਿਲਾਂ ਤਾਂ ਸਰਪੰਚ ਨੇ ਸ਼ਗਨ ਸਕੀਮ ਲਈ ਜਦੋ ਜਹਿਦ ਕੀਤੀ

ਆਪਣੇ ਕੋਲੋਂ ਸ਼ਗਨ ਸਕੀਮ ਦੇ ਪੈਸੇ ਦੇ ਦਿੱਤੇ ਅਤੇ ਕਿਹਾ ਜਦੋਂ ਤੁਹਾਨੂੰ ਆਏ ਤਾਂ ਮੇਨੂ ਵਾਪਿਸ ਕਰ ਦੀਓ

ਗਰੀਬ ਦੋਸਤ ਦੇ ਯਾਰਾਂ ਮਿੱਤਰਾਂ ਵਿੱਚੋਂ ਕਿਸੇ ਨੇ ਪੈਲੇਸ ਦੀ ਜਿੰਮੇਵਾਰੀ ਲੈ ਲਈ

ਕਿਸੇ ਨੇ ਰੋਟੀ ਦੀ ਜਿੰਮੇਵਾਰੀ ਲੈ ਲਈ

ਕਿਸੇ ਨੇ ਚਾਹ ਦੀ ਜਿੰਮੇਵਾਰੀ ਲੈ ਲਈ

ਜਦੋਂ ਪਿੰਡ ਵਿਚ ਵੀ ਕੁਝ ਘਰਾਂ ਨੂੰ ਪਤਾ ਲੱਗਾ ਉਨ੍ਹਾਂ ਨੇ ਵੀ ਅਲੱਗ ਅਲੱਗ ਫ਼ਰਨੀਚਰ ਦਾ ਸਮਾਨ ਦੇ ਦਿੱਤਾ,,

ਵਿਆਹ ਵਧੀਆ ਤੋਂ ਵੀ ਵਧੀਆ ਹੋਇਆ

ਡੋਲੀ ਤੋਰਨ ਲੱਗਿਆਂ ਬਾਪ ਦੇ ਅੱਥਰੂ ਧੀ ਲਈ ਘੱਟ ਨਿਕਲ ਰਹੇ ਸਨ,, ਪਿੰਡ ਵਾਸੀਆਂ ਦੇ ਸਹਿਯੋਗ ਪ੍ਰਤੀ ਧੰਨਵਾਦ ਲਈ ਹੱਥ ਜੋੜਦਿਆਂ ਵੱਧ ਅੱਥਰੂ ਨਿਕਲ ਰਹੇ ਸਨ

ਵਿਚੋਲੇ ਮੁੰਡੇ ਵਾਲਿਆਂ ਅੱਗੇ ਫੋਕੀ ਟੋਹਰ ਬਣਾ ਰਹੇ ਸੀ ਫੁਕਰੀਆਂ ਮਾਰ ਰਹੇ ਸਨ,, ਦੇਖਿਆ ਤੁਹਾਨੂੰ ਕਿਹਾ ਸੀ ਨਾ ਕੁੜੀ ਵਾਲੇ ਕਹਿੰਦੇ ਸੀ ਵਧੀਆ ਵਿਆਹ ਕਰਾਂਗੇ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਉਲਾਹਮਾ ਨਹੀਂ ਆਵੇਗਾ, ਫਿਰ ਵੀ ਕੋਸ਼ਿਸ਼ ਕਰਕੇ ਕੁੜੀ ਵਾਲਿਆਂ ਨੇ ਸਾਦਾ ਜਿਹਾ ਵਿਆਹ ਕੀਤਾ ਏ ਪਰ ਕੀਤਾ ਵਧੀਆ ਏ,,,

ਸਾਰਾ ਕੁਝ ਨਿਬੜਨ ਪਿੱਛਿਓਂ

ਕੁੜੀ ਦੇ ਭਰਾ ਨੇ ਜੋ ਆਪਣੀ ਭੈਣ ਦੀ ਹੀ ਉਮਰ ਕੁ ਦਾ ਹੀ ਸੀ ਆਪਣੇ ਮਾਂ ਪਿਓ ਨੂੰ ਕਿਹਾ ਕੇ ਮੈ ਬੇਬੇ ਬਾਪੂ ਜੀ ਵਿਆਹ ਤੁਹਾਡੀ ਮਰਜੀ ਨਾਲ ਹੀ ਕਰਾਵਾਂਗਾ

ਜਿੱਥੇ ਤੁਸੀਂ ਕਰੋਗੇ

ਪਰ ਰਿਸ਼ਤੇ ਤੋਂ ਬਾਅਦ ਵਿਆਹ ਦੀ ਗੱਲਬਾਤ ਵਿਚੋਲਿਆਂ ਨੂੰ ਵਿਚ ਬਿਠਾ ਕੇ ਮੈ ਆਪ ਕਰਾਂਗਾ ਵਿਚੋਲਿਆਂ ਤੇ ਨਹੀਂ ਅਸੀਂ ਨਿਰਭਰ ਹੋਣਾ ਜਿਹੜਾ ਆਪਣੀ ਇੱਜਤ ਆਪਣੀ ਬੱਲੇ ਬੱਲੇ ਕਰਾਉਣ ਦੇ ਚੱਕਰ ਵਿਚ ਕਿਸੇ ਧੀ, ਕਿਸੇ ਪੁੱਤ ਦੇ ਮਾਂ ਬਾਪ ਦੀ ਗਰੀਬੀ ਦਾ ਮਜਾਕ ਬਣਾਉਂਦੇ ਫਿਰਦੇ ਹਨ ਤਾਂ ਕਿ ਮੇਰੇ ਮਾਂ ਬਾਪ ਵਾਂਗ ਕਿਸੇ ਹੋਰ ਕੁੜੀ ਦੇ ਮਾਂ ਬਾਪ ਨੂੰ ਇਨ੍ਹਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ,,, ਮੈ ਤੁਹਾਨੂੰ ਸਾਦਾ ਵਿਆਹ ਕਰਕੇ ਕਰਵਾ ਕਿ ਦਿਖਾਵਾਂਗਾ

ਸੁਖਵਿੰਦਰ