Punjabi culture - Nirpakh Post

ਵਿਆਹ 'ਚ 3 ਕਰੋੜ ਉਡਾਉਣ ਵਾਲੀ ਵੀਡੀਓ ਦਾ ਸੱਚ ਆਇਆ ਸਾਹਮਣੇ! DJ ਵਾਲੇ ਨੇ ਖੋਲ੍ਹੇ ਸਾਰੇ ਭੇਦ
ਤਰਨਤਾਰਨ ਜ਼ਿਲ੍ਹੇ ਦੇ ਪੱਟੀ ਇਲਾਕੇ ਵਿੱਚ ਇੱਕ ਐਨਆਰਆਈ ਦਾ ਵਿਆਹ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਵਿਆਹ ਸਮਾਰੋਹ ਦੀਆਂ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ ਵਿੱਚ ਲਾੜਾ ਆਪਣੀ ਲਾੜੀ 'ਤੇ ਕਰੰਸੀ ਨੋਟਾਂ ਦੀ ਵਰਖਾ ਕਰਦਾ ਦਿਖਾਈ ਦੇ ਰਿਹਾ ਹੈ। ਰਿਸ਼ਤੇਦਾਰ ਖੜ੍ਹੇ ਦੇਖ ਰਹੇ ਹਨ।

ਕੁਝ ਲੋਕ, ਦ੍ਰਿਸ਼ ਦਾ ਆਨੰਦ ਮਾਣਦੇ ਹੋਏ, ਨੱਚਦੇ ਹਨ ਅਤੇ ਨੋਟ ਸੁੱਟ ਦਿੰਦੇ ਹਨ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਲਾੜਾ ਨੋਟਾਂ ਨਾਲ ਭਰਿਆ ਇੱਕ ਬੈਗ ਲੈ ਕੇ ਆਇਆ ਸੀ, ਅਤੇ ਫਿਰ ਉਸਨੇ ਬੰਡਲ ਖੋਲ੍ਹ ਕੇ ਵੰਡੇ, ਜਿਸ ਵਿੱਚ 8 ਤੋਂ 9 ਕਰੋੜ ਰੁਪਏ ਖਰਚ ਕੀਤੇ ਗਏ।

ਹਾਲਾਂਕਿ, ਵਿਆਹ ਵਿੱਚ ਡੀਜੇ ਵਜਾਉਣ ਵਾਲੇ ਨੌਜਵਾਨ ਨੇ ਇਨ੍ਹਾਂ ਦਾਅਵਿਆਂ ਦਾ ਖੰਡਨ ਕੀਤਾ। ਉਸਨੇ ਕਿਹਾ, "10 ਰੁਪਏ ਦੇ ਹੋਰ ਨੋਟ ਸਨ, ਇਸ ਲਈ ਰਕਮ ਜ਼ਿਆਦਾ ਜਾਪਦੀ ਹੈ। ਅਸੀਂ ਇੰਨੀ ਜ਼ਿਆਦਾ ਕਮਾਈ ਨਹੀਂ ਕੀਤੀ। ਸਾਨੂੰ ਡਾਲਰਾਂ ਸਮੇਤ ਸਿਰਫ਼ 3 ਲੱਖ ਰੁਪਏ ਮਿਲੇ।" ਸੋਸ਼ਲ ਮੀਡੀਆ ਉਪਭੋਗਤਾ ਇਸ ਵਿਆਹ ਸਮਾਗਮ ਨੂੰ ਇੱਕ ਵਿਲੱਖਣ ਜਸ਼ਨ ਕਹਿ ਰਹੇ ਹਨ, ਜਦੋਂ ਕਿ ਦੂਸਰੇ ਇਸਨੂੰ ਫਜ਼ੂਲ ਖਰਚ ਕਹਿ ਰਹੇ ਹਨ।

ਵੀਡੀਓ ਵਿੱਚ ਕੀ ਦਿਖਾਈ ਦੇ ਰਿਹਾ ਹੈ...

ਵਿਆਹ ਸਮਾਰੋਹ ਦੀਆਂ ਵੀਡੀਓਜ਼ ਵਿੱਚ ਲਾੜੀ ਨੂੰ ਵਿਚਕਾਰ ਖੜ੍ਹਾ ਦਿਖਾਇਆ ਗਿਆ ਹੈ। ਲਾੜਾ ਉਸਦੇ ਕੋਲ ਖੜ੍ਹਾ ਹੈ, ਇੱਕ ਬੈਗ ਫੜਿਆ ਹੋਇਆ ਹੈ। ਉਹ ਇਸ ਵਿੱਚੋਂ ਨੋਟਾਂ ਦਾ ਇੱਕ ਬੰਡਲ ਕੱਢਦਾ ਹੈ, ਇਸਨੂੰ ਖੋਲ੍ਹਦਾ ਹੈ, ਅਤੇ ਲਾੜੀ 'ਤੇ ਸੁੱਟਦਾ ਹੈ।

ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰ ਨੇੜੇ ਇੱਕ ਚੱਕਰ ਵਿੱਚ ਖੜ੍ਹੇ ਹਨ। ਇੱਕ ਡੀਜੇ ਵਜਾ ਰਿਹਾ ਹੈ, ਅਤੇ ਕੁਝ ਲੋਕ ਸੰਗੀਤ 'ਤੇ ਨੱਚ ਰਹੇ ਹਨ। ਨੇੜੇ ਖੜ੍ਹੇ ਜ਼ਿਆਦਾਤਰ ਲੋਕ ਆਪਣੇ ਮੋਬਾਈਲ ਫੋਨਾਂ 'ਤੇ ਨੋਟਾਂ ਦੀ ਇਸ ਬਾਰਿਸ਼ ਨੂੰ ਕੈਦ ਕਰਨ ਵਿੱਚ ਰੁੱਝੇ ਹੋਏ ਹਨ। ਜ਼ਮੀਨ 'ਤੇ ਨੋਟਾਂ ਦੇ ਢੇਰ ਹਨ, ਅਤੇ ਕੁਝ ਉਨ੍ਹਾਂ ਨੂੰ ਇਕੱਠਾ ਕਰਕੇ ਲੈ ਜਾ ਰਹੇ ਹਨ।

ਲੋਕਾਂ ਨੇ ਕਿਹਾ: ਇਹ ਫਜ਼ੂਲਖਰਚੀ ਹੈ

ਜਦੋਂ 14 ਫਰਵਰੀ ਨੂੰ ਹੋਏ ਇਸ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ, ਤਾਂ ਇਸ 'ਤੇ ਮਿਲੀ-ਜੁਲੀ ਪ੍ਰਤੀਕਿਰਿਆ ਮਿਲੀ। ਕਈਆਂ ਨੇ ਇਸਨੂੰ ਸ਼ਾਹੀ ਮਾਮਲਾ ਕਿਹਾ, ਜਦੋਂ ਕਿ ਦੂਜਿਆਂ ਨੇ ਇਸਨੂੰ ਫਜ਼ੂਲਖਰਚੀ ਕਿਹਾ। ਸੋਸ਼ਲ ਮੀਡੀਆ 'ਤੇ ਵਿਆਹ 'ਤੇ ਕਰੋੜਾਂ ਰੁਪਏ ਖਰਚ ਕਰਨ ਦੇ ਦੋਸ਼ਾਂ 'ਤੇ ਵੀ ਚਰਚਾ ਕੀਤੀ ਗਈ।

ਰਿਪੋਰਟਾਂ ਦੇ ਅਨੁਸਾਰ, ਪਰਿਵਾਰ ਲਾੜਾ-ਲਾੜੀ ਦੇ ਨਾਮ ਗੁਪਤ ਰੱਖਣਾ ਚਾਹੁੰਦਾ ਹੈ। ਹਾਲਾਂਕਿ, ਇਹ ਯਕੀਨੀ ਤੌਰ 'ਤੇ ਦੱਸਿਆ ਗਿਆ ਸੀ ਕਿ ਵਿਆਹ ਤਰਨਤਾਰਨ ਦੇ ਮਨੋਚਲ ਪਿੰਡ ਵਿੱਚ ਹੋਇਆ ਸੀ। ਲਾੜੀ ਉਸੇ ਪਿੰਡ ਦੀ ਹੈ, ਜਦੋਂ ਕਿ ਲਾੜੇ ਦਾ ਪਰਿਵਾਰ ਵਿਆਹ ਲਈ ਆਸਟ੍ਰੇਲੀਆ ਤੋਂ ਆਇਆ ਸੀ। ਲਾੜੇ ਦੇ ਦੋਸਤ ਵੀ ਆਸਟ੍ਰੇਲੀਆ ਅਤੇ ਕੈਨੇਡਾ ਤੋਂ ਆਏ ਸਨ, ਜਿਨ੍ਹਾਂ ਨੇ ਲਾੜੇ-ਲਾੜੀ 'ਤੇ ਡਾਲਰਾਂ ਦੀ ਵਰਖਾ ਕੀਤੀ।

ਡੀਜੇ ਨੇ ਕਰੋੜਾਂ ਦੇ ਦਾਅਵਿਆਂ ਨੂੰ ਨਕਾਰਦਿਆਂ ਇਹ ਜਾਣਕਾਰੀ ਦਿੱਤੀ...

ਮੈਂ ਵਿਆਹ ਵਿੱਚ ਡੀਜੇ ਵਜਾਇਆ: ਵਿਆਹ ਵਿੱਚ ਡੀਜੇ ਵਜੋਂ ਪਹੁੰਚੇ ਨੌਜਵਾਨ ਨੇ ਸਾਰੀ ਕਹਾਣੀ ਦੱਸੀ। ਉਸਨੇ ਕਿਹਾ, "ਮੇਰਾ ਨਾਮ ਨਿਸ਼ਾਨ ਸਿੰਘ ਹੈ। ਮੈਂ ਪਿੰਡ ਚਾਮ ਕਜਲਾ, ਜ਼ਿਲ੍ਹਾ ਤਰਨਤਾਰਨ ਤੋਂ ਹਾਂ। ਮੇਰਾ ਆਪਣਾ ਡੀਜੇ ਸੈੱਟਅੱਪ ਹੈ ਅਤੇ ਮੇਰਾ ਬੈਨਰ ਮਾਝਾ ਬਲਾਕ ਡੀਜੇ ਤਰਨਤਾਰਨ ਦੇ ਨਾਮ ਹੇਠ ਚੱਲਦਾ ਹੈ।"

8-9 ਕਰੋੜ ਰੁਪਏ ਬਾਰੇ ਜਾਣਕਾਰੀ ਗਲਤ ਹੈ: ਉਸਨੇ ਕਿਹਾ, "ਮੈਂ 14 ਫਰਵਰੀ ਦੇ ਵਾਇਰਲ ਵੀਡੀਓਜ਼ ਨੂੰ ਸੰਬੋਧਿਤ ਕਰਨਾ ਚਾਹੁੰਦਾ ਹਾਂ, ਜਿਸ ਵਿੱਚ ਵਿਆਹ ਦੌਰਾਨ ਲਾੜੇ-ਲਾੜੀ 'ਤੇ ਪੈਸੇ ਦੀ ਵਰਖਾ ਕੀਤੀ ਜਾ ਰਹੀ ਹੈ। ਬਹੁਤ ਸਾਰੇ ਲੋਕ ਇਨ੍ਹਾਂ ਵੀਡੀਓਜ਼ ਨੂੰ ਆਪਣੇ ਸੋਸ਼ਲ ਮੀਡੀਆ ਪੇਜਾਂ 'ਤੇ ਪੋਸਟ ਕਰ ਰਹੇ ਹਨ, ਕੁਝ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ 8 ਕਰੋੜ ਰੁਪਏ ਖਰਚ ਕੀਤੇ ਹਨ, ਕੁਝ 9 ਕਰੋੜ ਰੁਪਏ। ਇਹ ਪੂਰੀ ਤਰ੍ਹਾਂ ਝੂਠਾ ਹੈ।" ਲੋਕ ਸਿਰਫ਼ ਵਿਊਜ਼ ਪ੍ਰਾਪਤ ਕਰਨ ਲਈ ਅਤਿਕਥਨੀ ਵਾਲੀਆਂ ਕਹਾਣੀਆਂ ਲਿਖ ਰਹੇ ਹਨ।

ਕੁੱਲ ਰਕਮ 3 ਲੱਖ ਰੁਪਏ ਸੀ: ਡੀਜੇ ਨੇ ਕਿਹਾ, "ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਇਹ ਸਮਾਗਮ ਇਸ ਲਈ ਆਯੋਜਿਤ ਕੀਤਾ ਕਿਉਂਕਿ ਪਰਿਵਾਰ ਅਤੇ ਲਾੜਾ ਮੇਰੇ ਦੋਸਤ ਸਨ। ਸਾਰਾ ਸਮਾਗਮ ਉਨ੍ਹਾਂ ਦੇ ਘਰ ਹੋਇਆ ਸੀ, ਅਤੇ ਮੈਂ ਡੀਜੇ ਲਈ ਜ਼ਿੰਮੇਵਾਰ ਸੀ। ਜੋ ਪੈਸਾ ਖਰਚ ਕੀਤਾ ਗਿਆ ਉਹ ਕਰੋੜਾਂ ਵਿੱਚ ਨਹੀਂ ਸੀ। ਇਹ ਕੁੱਲ ਮਿਲਾ ਕੇ ਸਿਰਫ਼ 3 ਲੱਖ ਰੁਪਏ ਸੀ। ਇਸ ਵਿੱਚੋਂ ਜ਼ਿਆਦਾਤਰ 10-10 ਰੁਪਏ ਦੇ ਨੋਟ ਸਨ।"

ਪੰਜਾਬ ਪੰਜਾਬੀਅਤ ਅਤੇ ਪੰਥ ਹਮਦਰਦੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ- ਗੁਰੂ, ਰੋਮਾਣਾਂ
ਲੁਧਿਆਣਾ 5 ਅਪ੍ਰੈਲ (ਸੁਖਦੀਪ ਸਿੰਘ ਗਿੱਲ ) - ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਤੇ ਦਿਨੀ ਪੰਜਾਬ ਪੱਧਰ ਤੇ ਕੀਤੀ ਗਈ ਭਰਤੀ ਦੌਰਾਨ ਲੁਧਿਆਣਾ ਸ਼ਹਿਰੀ ਨਾਲ ਸਬੰਧਤ ਭਰਤੀ ਮੁਹਿੰਮ ਨੂੰ ਹੁੰਗਾਰਾ ਦੇਣ ਵਾਲੇ ਸਰਕਲ ਡੇਲੀਗੇਟ ਦੇ ਵਿੱਚੋਂ ਜਿਲਾ ਡੈਲੀਗੇਟ ਅਤੇ ਪੰਜਾਬ ਡੈਲੀਗੇਟ ਚੁਣੇ ਜਾਣ ਸਮੇਤ ਹਲਕਾ ਪੱਛਮੀ ਦੀਆਂ ਚੋਣਾਂ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਭਰਤੀ ਮੁਹਿੰਮ ਦੇ ਅਬਜਰਵਰ ਦਰਬਾਰਾ ਸਿੰਘ ਗੁਰੂ ਅਤੇ ਪਰਮਬੰਸ ਸਿੰਘ ਬੰਟੀ ਰੁਮਾਣਾ ਜੀ ਦੀ ਅਗਵਾਈ ਹੇਠ ਰੱਖੀ ਗਈ।

ਇਸ ਮੌਕੇ ਉਹਨਾਂ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਪੰਜਾਬੀਅਤ ਅਤੇ ਪੰਥ ਹਮਦਰਦੀ ਇੱਕੋ ਇੱਕ ਪਾਰਟੀ ਹੈ। ਜਿਸ ਨੇ ਸੂਬੇ ਅਤੇ ਸੂਬਾ ਵਾਸੀਆਂ ਦੀ ਭਲਾਈ ਲਈ ਕੰਮ ਕਰਨ ਸਮੇਤ ਭਾਈਚਾਰਕ ਸਾਂਝ ਨੂੰ ਹਮੇਸ਼ਾ ਬਣਾਈ ਰੱਖਿਆ। ਪ੍ਰੰਤੂ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਦੇ ਵਿੱਚ ਆਪਣਾ ਸਿਆਸੀ ਰਸੂਖ ਪੈਦਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਤੋੜਨ ਸਮੇਤ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਵਾਲੇ ਮਾਹੌਲ ਨੂੰ ਖਰਾਬ ਕਰਦੇ ਹੋਏ ਭਾਈਚਾਰਕ ਸਾਂਝ ਨੂੰ ਤੋੜਨ ਲਈ ਹਰ ਤਰਾਂ ਦੀਆਂ ਘਿਨੋਣੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।

ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲੀ ਉਹਨਾਂ ਦੀ ਆਪਣੀ ਹਮਦਰਦ ਪਾਰਟੀ ਹੈ। ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਚੜਦੇ ਸੂਰਜ ਵਾਂਗ ਇੱਕ ਵਾਰ ਫਿਰ ਤੋਂ ਚਮਕ ਬਿਖੇਰੇਗੀ। ਇਸ ਮੌਕੇ ਉਹਨਾਂ ਪੱਛਮੀ ਦੀ ਜਿਮਨੀ ਚੋਣ ਬਾਰੇ ਜਲਦ ਹੀ ਉਮੀਦਵਾਰ ਦਾ ਐਲਾਨ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕਜੁੱਟ ਸੀ, ਹੈ ਤੇ ਰਹੇਗਾ। ਜਿਸ ਦੇ ਚਲਦਿਆਂ ਇਸ ਚੋਣ ਦੌਰਾਨ ਵਿਰੋਧੀਆਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਗੁੱਟਬਾਜੀ ਹੋਣ ਦੀਆਂ ਫੈਲਾਈਆਂ ਜਾ ਰਹੀਆਂ ਸਾਜਿਸ਼ਾਂ ਨੂੰ ਵੀ ਮੂੰਹ ਤੋੜ ਜਵਾਬ ਮਿਲੇਗਾ। ਇਸ ਮੌਕੇ ਉਹਨਾਂ ਡੈਲੀਗੇਟ ਚੁਣੇ ਜਾਣ ਦੇ ਅਧਿਕਾਰ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਭੂੰਦੜ ਦੀ ਝੋਲੀ ਵਿੱਚ ਪਾਉਂਦਿਆਂ ਸਾਰਿਆਂ ਨੂੰ ਤਕੜੇ ਹੋ ਕੇ ਚੋਣ ਲੜਨ ਦੀ ਅਪੀਲ ਵੀ ਕੀਤੀ।

Read Also : ਹੁਣ ਬੱਬਰ ਖਾਲਸਾ ਨੇ ਹਰਿਆਣਾ 'ਚ ਬੰਬ ਧਮਾਕੇ ਦਾ ਦਾਅਵਾ ਕੀਤਾ , ਪੁਲਿਸ ਨੇ ਕੀਤਾ ਇਨਕਾਰ

ਇਸ ਮੌਕੇ ਲੁਧਿਆਣਾ ਸ਼ਹਿਰੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਮਹੇਸ਼ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ, ਰਣਜੀਤ ਸਿੰਘ ਢਿੱਲੋਂ, ਬਾਬਾ ਅਜੀਤ ਸਿੰਘ, ਭੁਪਿੰਦਰ ਸਿੰਘ ਭਿੰਦਾ, ਆਰ.ਡੀ ਸ਼ਰਮਾ, ਪਰਉਪਕਾਰ ਸਿੰਘ ਘੁੰਮਣ, ਪ੍ਰਲਾਹਦ ਸਿੰਘ ਢੱਲ, ਹਰਚਰਨ ਸਿੰਘ ਗੋਹਲਵੜੀਆ, ਰਸ਼ਪਾਲ ਸਿੰਘ ਫੌਜੀ, ਬਲਵਿੰਦਰ ਸਿੰਘ ਐਮ.ਡੀ, ਜੇ.ਜੇ ਅਰੋੜਾ, ਸੋਨੀ ਡੰਗ, ਗੁਰਚਰਨ ਸਿੰਘ ਗੁਰੂ, ਨੇਕ ਸਿੰਘ ਸੇਖੇਵਾਲ, ਜਸਦੀਪ ਸਿੰਘ ਕਾਉਂਕੇ, ਰਜਨੀਸ਼ ਪਾਲ ਸਿੰਘ ਧਾਲੀਵਾਲ, ਅਕਾਸ਼ਦੀਪ ਸਿੰਘ ਭੱਠਲ, ਬਲਵਿੰਦਰ ਸਿੰਘ, ਗੁਰਮੁਖ ਸਿੰਘ ਗਿਆਸਪੁਰਾ, ਇੰਦਰਜੀਤ ਸਿੰਘ ਲੋਟੇ, ਸੁਰਿੰਦਰ ਸਿੰਘ ਪ੍ਰਧਾਨ ਦੰਗਾ ਪੀੜਿਤ,  ਹਰਪਾਲ ਸਿੰਘ ਕੋਹਲੀ, ਤੇਜਾ ਸਿੰਘ ਖਾਲਸਾ, ਕੁਲਦੀਪ ਸਿੰਘ ਖਾਲਸਾ, ਕੁਲਵਿੰਦਰ ਸਿੰਘ ਕਿੰਦਾ ਸਮੇਤ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਰਕਰ ਸਾਹਿਬਾਨਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੀਬੀ ਵੀ ਹਾਜ਼ਰ ਸਨ।

ਪੰਜਾਬੀ ਸੱਭਿਆਚਾਰ ਨੂੰ ਫੈਲਾਉਣ ਲਈ ਗੁਰਮੁਖੀ, ਗੁਰਬਾਣੀ ਤੇ ਗੱਤਕੇ ਨੂੰ ਪ੍ਰਫੁੱਲਤ ਕਰਨ ਦੀ ਲੋੜ : ਹਰਜੀਤ ਗਰੇਵਾਲ
Punjabi culture ਚੰਡੀਗੜ੍ਹ, 5 ਅਗਸਤ, 2023: ਵਿਸ਼ਵੀਕਰਨ ਅਤੇ ਆਧੁਨਿਕਤਾ ਦੇ ਦੌਰ ਵਿੱਚ ਦਰਪੇਸ਼ ਚੁਣੌਤੀਆਂ ਦਰਮਿਆਨ ਪੰਜਾਬ ਦੀਆਂ ਅਮੀਰ ਪਰੰਪਰਾਵਾਂ ਅਤੇ ਇਤਿਹਾਸਕ ਸੱਭਿਆਚਾਰਕ ਵਿਰਸੇ ਨੂੰ ਵਿਸ਼ਵ ਭਰ ਵਿੱਚ ਸੰਭਾਲਣ, ਉਤਸ਼ਾਹਿਤ ਕਰਨ ਅਤੇ ਹਰਮਨ-ਪਿਆਰਾ ਬਣਾਉਣ ਦਾ ਸੱਦਾ ਦਿੰਦਿਆਂ ਪੰਜਾਬੀ ਕਲਚਰਲ ਕੌਂਸਲ ਦੇ ਚੇਅਰਮੈਨ ਸ. ਹਰਜੀਤ ਸਿੰਘ ਗਰੇਵਾਲ ਨੇ ਪੰਜਾਬ ਦੀ ਪੁਰਾਤਨ ਅਮੀਰ ਵਿਰਾਸਤ ਦੇ ਮੁੱਖ ਥੰਮ੍ਹਾਂ ਵਜੋਂ ਤਿੰਨ “ਗੱਗਿਆਂ” (3ਜੀ), ਭਾਵ ਗੁਰਮੁਖੀ, ਗੁਰਬਾਣੀ ਅਤੇ ਗੱਤਕਾ, ਨੂੰ ਪ੍ਰਚਾਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਪੰਜਾਬੀਅਤ ਦੇ ਮੂਲ ਵਿਰਸੇ ਤੇ ਵਿਰਾਸਤ ਨਾਲ ਜੁੜੀਆਂ ਰਹਿਣ। ਉਨ੍ਹਾਂ ਇਹ ਸੰਕਲਪ ਬਰੈਂਪਟਨ, ਟੋਰਾਂਟੋ ਵਿਖੇ ਆਯੋਜਿਤ 8ਵੀਂ ਵਿਸ਼ਵ ਪੰਜਾਬੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਰਵੇਂ ਇਕੱਠ ਸਾਹਮਣੇ ਪੇਸ਼ ਕੀਤਾ।

ਆਪਣੀ ਪ੍ਰਭਾਵਸ਼ਾਲੀ ਪੇਸ਼ਕਾਰੀ ਵਿੱਚ, ਸਟੇਟ ਅਵਾਰਡ ਜੇਤੂ ਸ. ਗਰੇਵਾਲ ਨੇ ਵਿਸ਼ਵ ਪੰਜਾਬੀ ਭਾਈਚਾਰੇ ਲਈ ਏਕਤਾ, ਵਿਲੱਖਣ ਪਛਾਣ ਅਤੇ ਅਮੀਰ ਵਿਰਸੇ ਦੇ ਇੱਕ ਸਥਾਈ ਤੇ ਗੌਰਵਮਈ ਪ੍ਰਤੀਕ ਵਜੋਂ ਅਜੋਕੇ ਯੁੱਗ ਵਿੱਚ ਗੁਰਮੁਖੀ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਗੁਰਮੁਖੀ ਨੇ ਅਧਿਆਤਮਿਕ ਭੂਮਿਕਾ ਤੋਂ ਇਲਾਵਾ, ਪੀੜ੍ਹੀ ਦਰ ਪੀੜ੍ਹੀ ਗੁਰਬਾਣੀ, ਗੁਰਸਿੱਖੀ, ਸਾਹਿਤ, ਕਵਿਤਾ, ਬੁੱਧੀ ਅਤੇ ਬੌਧਿਕਤਾ ਦੀ ਸੰਭਾਲ, ਪ੍ਰਸਾਰ ਅਤੇ ਤਰਬੀਅਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਕੌਮਾਂਤਰੀ ਸਿੱਖ ਸ਼ਸ਼ਤਰ ਵਿੱਦਿਆ ਕੌਂਸਲ ਦੇ ਚੇਅਰਮੈਨ ਅਤੇ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਸ. ਗਰੇਵਾਲ ਨੇ ਸ਼ਸ਼ਤਰ ਵਿੱਦਿਆ ਦੀ ਅਮੀਰ ਵਿਰਾਸਤ ਬਾਰੇ ਦੱਸਦਿਆਂ ਕਿਹਾ ਕਿ ਗੱਤਕੇ ਦਾ ਵੱਡਾ ਇਤਿਹਾਸਕ ਮਹੱਤਵ ਹੈ ਕਿਉਂਕਿ ਇਹ ਪੰਜਾਬੀਆਂ ਦੀ ਬਹਾਦਰੀ, ਦਲੇਰੀ ਅਤੇ ਹੌਸਲੇ ਦੀ ਭਾਵਨਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਲਗਭਗ 600 ਸਾਲ ਪੁਰਾਣੀ ਇਹ ਯੁੱਧ ਕਲਾ ਪੰਜਾਬੀ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਹੈ ਜੋ ਵਿਸ਼ਵ ਭਰ ਵਿੱਚ ਭਾਈਚਾਰੇ ਦੀ ਨੇਕ, ਪਵਿੱਤਰ ਅਤੇ ਅਦੁੱਤੀ ਭਾਵਨਾ ਦਾ ਮੁਜੱਸਮਾ ਹੈ।

READ ALSO : ਪੰਜਾਬ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਨੂੰ ਨਿਵੇਕਲੇ ਢੰਗ ਨਾਲ ਦੇਵੇਗਾ ਸ਼ਰਧਾਂਜਲੀ, ਹਰ ਪਿੰਡ ਵਿੱਚ

ਆਪਣੇ ਸੰਬੋਧਨ ਵਿੱਚ ਗੱਤਕਾ ਪ੍ਰਮੋਟਰ ਗਰੇਵਾਲ ਨੇ ਵਿਸ਼ਵੀਕਰਨ ਦੀਆਂ ਚੁਣੌਤੀਆਂ ਅਤੇ ਨੌਜਵਾਨ ਪੀੜ੍ਹੀ ਵਿੱਚ ਪੰਜਾਬੀ ਭਾਸ਼ਾ, ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਪਰੰਪਰਾਵਾਂ ਦੇ ਖ਼ਾਤਮੇ ਦੇ ਮੱਦੇਨਜ਼ਰ ਪ੍ਰਮੁੱਖ ਤਿੰਨ ਥੰਮ੍ਹਾਂ (ਗੁਰਮੁਖੀ, ਗੁਰਬਾਣੀ ਅਤੇ ਗੱਤਕੇ) ਨੂੰ ਸੰਭਾਲਣ ਦੀ ਲੋੜ ‘ਤੇ ਚਾਨਣਾ ਪਾਇਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਤਕਨੀਕੀ ਤੇ ਉੱਨਤੀ ਦੇ ਯੁੱਗ ਵਿੱਚ ਭਾਈਚਾਰੇ ਦੀਆਂ ਜੜ੍ਹਾਂ ਕਾਇਮ ਰੱਖਣ, ਗੁਰਸਿੱਖੀ, ਪੰਜਾਬੀ ਤੇ ਪੰਜਾਬੀਅਤ ਦੀ ਪਛਾਣ ਸਦੀਵੀਂ ਬਰਕਰਾਰ ਰੱਖਣ ਲਈ ਮਾਂ-ਬੋਲੀ ਅਤੇ ਵਿਰਸੇ ਨੂੰ ਪ੍ਰਫੁੱਲਤ ਕਰਨਾ ਬਹੁਤ ਜ਼ਰੂਰੀ ਹੈ।

ਤਿੰਨ “ਗੱਗਿਆਂ” ਦੇ ਪ੍ਰਚਾਰ-ਪਸਾਰ ਦੀ ਵਕਾਲਤ ਕਰਦਿਆਂ ਇਸ ਸਿੱਖ ਬੁੱਧੀਜੀਵੀ ਅਧਿਕਾਰੀ ਨੇ ਕਿਹਾ ਕਿ ਗੁਰਮੁਖੀ, ਗੁਰਬਾਣੀ ਅਤੇ ਗੱਤਕੇ ਦਾ ਆਪਸੀ ਅਟੁੱਟ ਸੰਬੰਧ ਹੈ। ਇਨ੍ਹਾਂ ਬੇਸ਼ਕੀਮਤੀ ਸੱਭਿਆਚਾਰਕ ਤੇ ਅਧਿਆਤਮਿਕ ਖਜ਼ਾਨਿਆਂ ਨੂੰ ਗਲੇ ਲਗਾਉਣਾ ਨਾ ਸਿਰਫ਼ ਸਾਡੀ ਵਿਰਾਸਤ ਨੂੰ ਸੰਭਾਲਣਾ ਅਤੇ ਉਤਸ਼ਾਹਿਤ ਕਰਨਾ ਹੈ, ਸਗੋਂ ਦੁਨੀਆਂ ਭਰ ਦੇ ਪੰਜਾਬੀਆਂ ਵਿੱਚ ਆਪਣਾਪਣ ਅਤੇ ਸਵੈਮਾਣ ਦੀ ਭਾਵਨਾ ਨੂੰ ਵਧਾਉਣਾ ਵੀ ਹੈ।

ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਪ੍ਰਫੁੱਲਤ ਕਰਨ ਦੀ ਵੱਡੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਦੱਸਿਆ ਕਿ ਪੰਜਾਬੀ ਸੱਭਿਆਚਾਰ ਦੇ ਮੂਲ ਸਿਧਾਂਤਾਂ ਨੂੰ ਮਜ਼ਬੂਤ ਕਰਨ ਵਜੋਂ ਵਿਰਾਸਤੀ ਮਾਰਸ਼ਲ ਆਰਟ ਲੋਕਾਈ ਵਿੱਚ ਹਿੰਮਤ, ਬਹਾਦਰੀ, ਲਗਨ ਅਤੇ ਦੂਜਿਆਂ ਨੂੰ ਸਤਿਕਾਰ ਦੇਣ ਵਰਗੀਆਂ ਕਦਰਾਂ-ਕੀਮਤਾਂ ਪੈਦਾ ਕਰਨ ਲਈ ਮਹੱਤਵਪੂਰਨ ਹੈ।Punjabi culture

ਗਰੇਵਾਲ ਨੇ ਪ੍ਰਵਾਸੀ ਭਾਈਚਾਰੇ ਨੂੰ ਸਮੂਹਿਕ ਤੌਰ ‘ਤੇ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਇਹ ਵਿਰਾਸਤੀ ਸੱਭਿਆਚਾਰਕ ਤੇ ਅਧਿਆਤਮਿਕ ਥੰਮ੍ਹ ਸਦਾ ਚੜ੍ਹਦੀਕਲਾ ਵਿੱਚ ਰਹਿਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਦੀਵੀਂ ਪ੍ਰੇਰਿਤ ਕਰਦੇ ਰਹਿਣ। ਉਨ੍ਹਾਂ ਇਸ ਕਾਨਫਰੰਸ ਰਾਹੀਂ ਬੌਧਿਕ ਅਦਾਨ-ਪ੍ਰਦਾਨ, ਵਿਦਿਅਕ ਪਹਿਲਕਦਮੀਆਂ, ਸੱਭਿਆਚਾਰਕ ਸਰਗਰਮੀਆਂ ਤੇ ਗੱਤਕੇ ਲਈ ਮਹੱਤਵਪੂਰਨ ਪਲੇਟਫਾਰਮ ਪ੍ਰਦਾਨ ਕਰਨ ਲਈ ਵਿਸ਼ਵ ਪੰਜਾਬੀ ਕਾਨਫਰੰਸ ਦੇ ਸਮੂਹ ਪ੍ਰਬੰਧਕਾਂ ਸਮੇਤ ਗਿਆਨ ਸਿੰਘ ਕੰਗ, ਕਮਲਜੀਤ ਸਿੰਘ ਲਾਲੀ ਕੰਗ, ਪ੍ਰੋ. ਜਗੀਰ ਸਿੰਘ ਕਾਹਲੋਂ, ਚਮਕੌਰ ਸਿੰਘ ਮਾਛੀਕੇ, ਇਰਵਿੰਦਰ ਸਿੰਘ ਆਹਲੂਵਾਲੀਆ ਦੀ ਵੀ ਸ਼ਲਾਘਾ ਕੀਤੀ।Punjabi culture