rusia - Nirpakh Post
ਵਲਾਦੀਮੀਰ ਪੁਤਿਨ ਨੇ ਜਿੱਤੀਆਂ ਚੋਣਾਂ, ਜਾਣੋ ਕਦੋ ਤੱਕ ਰਹਿਣਗੇ ਰੂਸ ਦੇ ਰਾਸ਼ਟਰਪਤੀ
Vladimir Putin
ਰੂਸ ’ਚ ਤਿੰਨ ਦਿਨਾਂ ਦੀ ਵੋਟਿੰਗ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਵੋਟਾਂ ਦੀ ਗਿਣਤੀ ਦੌਰਾਨ ਕੁੱਲ ਪਈਆਂ ਵੋਟਾਂ ’ਚ 87.97 ਫ਼ੀਸਦੀ ਵੋਟਾਂ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਮਿਲੀਆਂ ਹਨ। ਇਸ ਤਰ੍ਹਾਂ ਪੁਤਿਨ ਨੇ ਚੋਣ ਜਿੱਤ ਲਈ ਹੈ ਤੇ ਉਹ 2030 ਤੱਕ ਰੂਸ ਦੇ ਰਾਸ਼ਟਰਪਤੀ ਬਣੇ ਰਹਿਣਗੇ। ਕਮਜ਼ੋਰ ਮੁਕਾਬਲੇ ਕਾਰਨ ਹੋਈ ਇਸ ਆਸਾਨ ਜਿੱਤ ਨਾਲ ਉਨ੍ਹਾਂ ਨੇ ਪੰਜਵੀਂ ਵਾਰ ਜਿੱਤ ਦਰਜ ਕੀਤੀ ਹੈ। ਅਮਰੀਕਾ ਨੇ ਆਪਣੀ ਪ੍ਰਤੀਕਿਰਿਆ ’ਚ ਕਿਹਾ ਹੈ ਕਿ ਰੂਸ ’ਚ ਸੁਤੰਤਰ ਤੇ ਨਿਰਪੱਖ ਚੋਣਾਂ ਨਹੀਂ ਹੋਈਆਂ, ਇਸ ਲਈ ਨਤੀਜਾ ਅਣਕਿਆਸਿਆ ਨਹੀਂ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਐਤਵਾਰ ਨੂੰ ਪੂਰੀ ਹੋਈ। ਕੁੱਲ 11.4 ਕਰੋੜ ਵੋਟਰਾਂ ’ਚੋਂ 72.84 ਫ਼ੀਸਦੀ ਲੋਕਾਂ ਨੇ ਤਿੰਨ ਦਿਨਾਂ ’ਚ ਵੋਟਾਂ ਪਾਈਆਂ।
ਪੁਤਿਨ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵਜੋਂ ਰੂਸ ਦੀ ਸੱਤਾ ’ਚ 1999 ਤੋਂ ਹੀ ਬਣੇ ਹੋਏ ਹਨ। ਉਨ੍ਹਾਂ ਨੇ ਖ਼ਰਾਬ ਸਿਹਤ ਕਾਰਨ ਬੋਰਿਸ ਯੇਲਤਸਿਨ ਨੂੰ ਸੱਤਾ ਦੀ ਵਾਗਡੋਰ ਸੌਂਪੀ ਸੀ, ਉਦੋਂ ਰੂਸ ਆਪਣੀ ਹੋਂਦ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਸੀ। ਸਿਰਫ਼ 10 ਸਾਲਾਂ ’ਚ ਉਨ੍ਹਾਂ ਨੇ ਰੂਸ ਦੀ ਤਸਵੀਰ ਬਦਲ ਦਿੱਤੀ। ਹੁਣ ਉਹ ਜੋਸਫ ਸਟਾਲਿਨ ਨੂੰ ਪਿੱਛੇ ਛੱਡਦੇ ਹੋਏ ਰੂਸ ਦੇ 200 ਸਾਲਾਂ ਦੇ ਇਤਿਹਾਸ ’ਚ ਸਭ ਤੋਂ ਜ਼ਿਆਦਾ ਸਮੇਂ ਤੱਕ ਸੱਤਾ ’ਚ ਰਹਿਣ ਵਾਲੇ ਆਗੂ ਬਣਨ ਦੀ ਰਾਹ ’ਤੇ ਹਨ।
READ ALSO:ਰੋਇਲ ਚੈਲੇਂਜਰਜ਼ ਬੈਂਗਲੁਰੂ ਨੇ ਰਚਿਆ ਇਤਿਹਾਸ ਦਿੱਲੀ ਕੈਪੀਟਲਸ ਨੂੰ ਹਰਾ ਕੇ ਚੈਂਪੀਅਨਸ਼ਿਪ ਕੀਤੀ ਆਪਣੇ ਨਾਮ…
ਰੂਸ ਦੇ ਕੁੱਲ 11.42 ਕਰੋੜ ਵੋਟਰਾਂ ’ਚੋਂ 63 ਫ਼ੀਸਦੀ ਨੇ ਸ਼ੁੱਕਰਵਾਰ ਤੇ ਸ਼ਨਿਚਰਵਾਰ ਨੂੰ ਵੋਟਿੰਗ ਕੀਤੀ ਸੀ। ਐਤਵਾਰ ਨੂੰ ਮਰਹੂਮ ਨਵਲਨੀ ਦੇ ਹਮਾਇਤੀਆਂ ਨੇ ਨੂਨ ਅਗੇਂਸਟ ਪੁਤਿਨ ਦਾ ਨਾਅਰਾ ਲਾਉਂਦਿਆਂ ਵਿਰੋਧ ’ਚ ਮਤਦਾਨ ਦਾ ਸੱਦਾ ਦਿੱਤਾ ਸੀ ਪਰ ਇਸ ਸੱਦੇ ਨਾਲ ਪੁਤਿਨ ਨੂੰ ਖ਼ਾਸ ਨੁਕਸਾਨ ਹੁੰਦਾ ਨਹੀਂ ਦਿਸ ਰਿਹਾ। ਐਤਵਾਰ ਦੁਪਹਿਰੇ ਵੋਟਿੰਗ ਕੇਂਦਰਾਂ ’ਤੇ ਨੌਜਵਾਨਾਂ ਦੀ ਭੀੜ ਦੇਖੀ ਗਈ ਸੀ। ਵੋਟਰਾਂ ਦੀਆਂ ਲਾਈਨਾਂ ਭਾਰਤ, ਆਸਟ੍ਰੇਲੀਆ, ਜਾਪਾਨ, ਅਰਮੇਨੀਆ, ਕਜ਼ਾਕਿਸਤਾਨ, ਜਾਰਜੀਆ ਤੇ ਹੋਰਨਾਂ ਦੇਸ਼ਾਂ ’ਚ ਸਥਿਤ ਦੂਤਘਰਾਂ ’ਚ ਬਣਾਏ ਗਏ ਵੋਟਿੰਗ ਕੇਂਦਰਾਂ ’ਚ ਵੀ ਦੇਖੀਆਂ ਗਈਆਂ।
Vladimir Putin
ChatGPT ਨਾਲ ‘ਫਸਾਈ’ ਕੁੜੀ ਫਿਰ ਕਰ ਲਿਆ ਵਿਆਹ, ਇੰਝ ਬਣਾਈ AI ਨੇ ਕਮਾਲ ਦੀ ਜੋੜੀ
Artificial Intelligence
AI ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਲਗਾਤਾਰ ਚਰਚਾ ‘ਚ ਹੈ। ਇਸ ਦੇ ਆਉਣ ਨਾਲ ਮਨੁੱਖ ਦੀ ਮਿਹਨਤ ਪੂਰੀ ਤਰ੍ਹਾਂ ਅੱਧੀ ਰਹਿ ਗਈ ਹੈ। ਕੁੱਲ ਮਿਲਾ ਕੇ ਇੰਝ ਜਾਪਦਾ ਹੈ ਜਿਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਹਰ ਮੁਸ਼ਕਿਲ ਆਸਾਨ ਹੋਣ ਜਾ ਰਹੀ ਹੈ। ਕਈ ਦਿੱਗਜ ਲੋਕ ਏਆਈ ਦੀ ਦੁਰਵਰਤੋਂ ਬਾਰੇ ਲਗਾਤਾਰ ਸੁਚੇਤ ਕਰ ਰਹੇ ਹਨ, ਪਰ ਫਿਰ ਵੀ ਅੱਜ ਦੇ ਸਮੇਂ ਵਿੱਚ ਲੋਕ ਇਸ ਦੀ ਬਹੁਤ ਜ਼ਿਆਦਾ ਵਰਤੋਂ ਕਰ ਰਹੇ ਹਨ ਅਤੇ ਆਪਣੀ ਜ਼ਿੰਦਗੀ ਨੂੰ ਆਸਾਨ ਬਣਾ ਰਹੇ ਹਨ। ਅਜਿਹੀ ਹੀ ਇੱਕ ਕਹਾਣੀ ਪਿਛਲੇ ਦਿਨੀਂ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਮੁੰਡੇ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਚੈਟਜੀਪੀਟੀ ਦਾ ਇਸਤੇਮਾਲ ਕੁੜੀ ਨੂੰ ਪਟਾਉਣ ਲਈ ਕੀਤਾ ਹੋਵੇ।
ਮਾਮਲਾ ਰੂਸ ਦਾ ਦੱਸਿਆ ਜਾ ਰਿਹਾ ਹੈ। ਇੱਥੇ ਇੱਕ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਆਪਣੀ ਪਤਨੀ ਨੂੰ AI ਰਾਹੀਂ ਲੱਭਿਆ। ਇਹ ਗੱਲ ਤੁਹਾਨੂੰ ਅਜੀਬ ਲੱਗ ਸਕਦੀ ਹੈ ਪਰ ਇਹ ਪੂਰੀ ਤਰ੍ਹਾਂ ਸੱਚ ਹੈ। ਰੂਸੀ ਸਮਾਚਾਰ ਏਜੰਸੀ ਆਰਆਈਏ ਨੋਵੋਸਤੀ ਮੁਤਾਬਕ 23 ਸਾਲ ਦੇ ਸਾਫਟਵੇਅਰ ਡਿਵੈਲਪਰ ਅਲੈਗਜ਼ੈਂਡਰ ਜ਼ਹਾਡਨ ਨੇ ਟਿੰਡਰ ਵਰਗੀਆਂ ਡੇਟਿੰਗ ਐਪਸ ‘ਤੇ ਚੈਟਜੀਪੀਟੀ ਅਤੇ ਹੋਰ ਕਈ ਏਆਈ ਬੋਟਸ ਦੀ ਵਰਤੋਂ ਕੀਤੀ, ਤਾਂ ਜੋ ਉਹ ਆਪਣੇ ਵਰਗੀ ਪਤਨੀ ਲੱਭ ਸਕੇ।
READ ALSO: ‘ਰੌਕੀ’ ਫੇਮ ਅਦਾਕਾਰ Carl Weathers ਦਾ ਹੋਇਆ ਦਿਹਾਂਤ, 76 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਾਡਾਨ ਨੇ ਕਿਹਾ ਕਿ ਉ ਨੇ ਇਨ੍ਹਾਂ ਬਾਟਸ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਕਿ ਸਾਹਮਣੇ ਵਾਲੇ ਨੂੰ ਲੱਗੇ ਹੀ ਨਹੀਂ ਕਿ ਕੋਈ ਟੈਕਨਾਲੋਜੀ ਕੰਮ ਕਰ ਰਹੀ ਹੈ। ਇਸ ਦੀ ਮਦਦ ਨਾਲ ਬਾਟਸ ਨੇ ਸਭ ਤੋਂ ਪਹਿਲਾਂ 500 ਤੋਂ ਵੱਧ ਕੁੜੀਆਂ ਨੂੰ ਸ਼ਾਰਟਲਿਸਟ ਕੀਤਾ। ਇਸ ਤੋਂ ਬਾਅਦ ਉਨ੍ਹਾਂ ‘ਤੇ ਵੀ ਕੁਝ ਫਿਲਟਰ ਲਾਏ ਗਏ ਅਤੇ ਫਿਰ 50 ਕੁੜੀਆਂ ਰਹਿ ਗਈਆਂ, ਜਿਸ ਮਗਰੋਂ ਮੈਂ ਉਸ ਨਾ ਪਰਸਨਲ ਲੈਵਲ ‘ਤੇ ਗੱਲ ਕੀਤੀ ਅਤੇ ਫਿਰ ਮੈਂ ਕਰੀਨਾ ਨਾਂ ਦੀ ਔਰਤ ਨੂੰ ਸਿਲੈਕਟ ਕੀਤਾ, ਇਸ ਮਗਰੋਂ ਮੈਂ ਉਸ ਨਾਲ ਵਿਆਹ ਕਰ ਲਿਆ।
Artificial Intelligence
Rusia syria war 25 ਜੂਨ ਨੂੰ ਰੂਸ ਨੇ ਉੱਤਰੀ ਪੱਛਮੀ ਇਦਲਿਬ ਸੂਬੇ ਵਿੱਚ ਹਵਾਈ ਹਮਲਾ ਕੀਤਾ। ਇਸ ਬੰਬ ਧਮਾਕੇ ਤੋਂ ਬਾਅਦ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖਮੀ ਹੋ ਗਏ। ਇਹ ਹਮਲੇ ਸੀਰੀਆਈ ਵਿਦਰੋਹੀਆਂ ਦੇ ਕੰਟਰੋਲ ਵਾਲੇ ਇਲਾਕਿਆਂ ਵਿੱਚ ਕੀਤੇ ਗਏ ਹਨ।
ਹਵਾਈ ਹਮਲਿਆਂ ਨੇ ਇਦਲਿਬ ਦੇ ਜਿਸਰ ਅਲ-ਸ਼ੁਗਰ ਸ਼ਹਿਰ ਵਿੱਚ ਇੱਕ ਫਲ ਅਤੇ ਸਬਜ਼ੀ ਮੰਡੀ ਨੂੰ ਵੀ ਨੁਕਸਾਨ ਪਹੁੰਚਾਇਆ। ਸਥਾਨਕ ਵ੍ਹਾਈਟ ਹੈਲਮੇਟਸ ਐਮਰਜੈਂਸੀ ਰਿਸਪਾਂਸ ਗਰੁੱਪ ਦਾ ਹਵਾਲਾ ਦਿੰਦੇ ਹੋਏ ਸੀਐਨਐਨ ਦੁਆਰਾ ਇਹ ਰਿਪੋਰਟ ਕੀਤੀ ਗਈ ਹੈ। Rusia syria war
ਈਦ-ਉਲ-ਅਧਾ ਤੋਂ ਪਹਿਲਾਂ ਬੰਬਾਰੀ
ਵ੍ਹਾਈਟ ਹੈਲਮੇਟਸ ਨੇ ਕਿਹਾ ਕਿ ਮੁਸਲਿਮ ਬਹੁਗਿਣਤੀ ਵਾਲੇ ਦੇਸ਼ ਵਿੱਚ ਇੱਕ ਮੁਸਲਿਮ ਤਿਉਹਾਰ ਈਦ-ਉਲ-ਅਧਾ ਤੋਂ ਪਹਿਲਾਂ ਖੇਤਰ ਵਿੱਚ ਕਈ ਹਵਾਈ ਹਮਲੇ ਕੀਤੇ ਗਏ ਸਨ। ਸਿਵਲ ਡਿਫੈਂਸ ਨੇ ਕਿਹਾ ਕਿ ਪਿਛਲੇ ਚਾਰ ਦਿਨਾਂ ਤੋਂ ਤੋਪਖਾਨੇ ਦੀ ਗੋਲ਼ੀਬਾਰੀ ਵੀ ਦੇਖੀ ਗਈ ਹੈ। ਸੀਐਨਐਨ ਨੇ ਰਿਪੋਰਟ ਦਿੱਤੀ ਹੈ ਕਿ 2023 ਵਿੱਚ ਉੱਤਰ-ਪੱਛਮੀ ਸੀਰੀਆ ਵਿੱਚ ਜਿਸਰ ਅਲ-ਸ਼ੁਗਰ ਉੱਤੇ ਐਤਵਾਰ ਦਾ ਹਮਲਾ ਹੁਣ ਤੱਕ ਦਾ ਸਭ ਤੋਂ ਘਾਤਕ ਹਮਲਾ ਸੀ। ਪਿਛਲੇ ਕੁਝ ਮਹੀਨਿਆਂ ਵਿੱਚ ਦੇਸ਼ ਭਰ ਵਿੱਚ ਰੂਸੀ ਫੌਜੀ ਉਡਾਣਾਂ ਨੇ ਹਮਲਾਵਰਤਾ ਦਿਖਾਈ ਹੈ। Rusia syria war
ਅਮਰੀਕਾ ਨੇ ਲੜਾਕੂ ਜਹਾਜ਼ ਤਾਇਨਾਤ ਕੀਤੇ
ਅਮਰੀਕਾ ਨੇ ਕਿਹਾ ਕਿ ਅਪ੍ਰੈਲ ‘ਚ ਰੂਸੀ ਪਾਇਲਟਾਂ ਨੇ ਸੀਰੀਆ ‘ਤੇ ਅਮਰੀਕੀ ਜਹਾਜ਼ਾਂ ਨੂੰ ‘ਡੌਗਫਾਈਟ’ ਕਰਨ ਦੀ ਕੋਸ਼ਿਸ਼ ਕੀਤੀ ਸੀ। ਫ਼ੌਜੀ ਹਵਾਬਾਜ਼ੀ ਵਿੱਚ, ਹਵਾਈ ਲੜਾਈ ਵਿੱਚ ‘ਡੌਗਫਾਈਟ’ ‘ ਸ਼ਾਮਲ ਹੁੰਦੀ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ, ਅਮਰੀਕਾ ਨੇ ਰੂਸੀ ਜਹਾਜ਼ਾਂ ਦੇ ‘ਅਸੁਰੱਖਿਅਤ ਅਤੇ ਗੈਰ-ਪੇਸ਼ੇਵਰ ਵਿਵਹਾਰ’ ਦੀਆਂ ਚਿੰਤਾਵਾਂ ਨੂੰ ਲੈ ਕੇ ਮੱਧ ਪੂਰਬ ਵਿੱਚ F-22 ਲੜਾਕੂ ਜਹਾਜ਼ ਤਾਇਨਾਤ ਕੀਤੇ ਸਨ।