#chetensharma #TeamIndia #INDvAUS #BorderGavaskarTrophy #cricket #cricketlovers #cricketfans #cricketfever #cricketnews - Nirpakh Post
T20 World Cup 2024
ਟੀ-20 ਵਿਸ਼ਵ ਕੱਪ 2024 ਲਈ ਹੁਣ ਜ਼ਿਆਦਾ ਸਮਾਂ ਨਹੀਂ ਬਚਿਆ ਹੈ। ਆਈਪੀਐੱਲ ਤੋਂ ਠੀਕ ਬਾਅਦ ਜੂਨ ‘ਚ ਇਹ ਟੂਰਨਾਮੈਂਟ ਖੇਡਿਆ ਜਾਣਾ ਹੈ। ਅਜਿਹੇ ‘ਚ ਇਸ ਟੂਰਨਾਮੈਂਟ ਲਈ ਟੀਮ ਇੰਡੀਆ ਦੀ ਚੋਣ ਨੂੰ ਲੈ ਕੇ ਗੱਲਬਾਤ ਸ਼ੁਰੂ ਹੋ ਗਈ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਰੋਹਿਤ ਸ਼ਰਮਾ ਟੀ-20 ਵਿਸ਼ਵ ਕੱਪ ‘ਚ ਵੀ ਟੀਮ ਇੰਡੀਆ ਦੇ ਕਪਤਾਨ ਹੋਣਗੇ?
ਇਹ ਸਵਾਲ ਇਸ ਲਈ ਵੀ ਵਾਰ-ਵਾਰ ਸਾਹਮਣੇ ਆ ਰਿਹਾ ਹੈ ਕਿਉਂਕਿ ਪਿਛਲੇ ਟੀ-20 ਹਿਟਮੈਨ ਨੇ ਵਿਸ਼ਵ ਕੱਪ ਤੋਂ ਬਾਅਦ ਹਿਟਮੈਨ ਨੇ ਇੱਕ ਵੀ ਟੀ-20 ਅੰਤਰਰਾਸ਼ਟਰੀ ਨਹੀਂ ਖੇਡਿਆ ਹੈ। ਹੁਣ ਤੱਕ ਉਹ ਵਨਡੇ ਵਿਸ਼ਵ ਕੱਪ ‘ਤੇ ਧਿਆਨ ਦੇਣ ਕਾਰਨ ਕ੍ਰਿਕਟ ਦੇ ਇਸ ਸਭ ਤੋਂ ਛੋਟੇ ਫਾਰਮੈਟ ਤੋਂ ਦੂਰ ਸੀ, ਪਰ ਹੁਣ ਜਦੋਂ ਵਿਸ਼ਵ ਕੱਪ ਖਤਮ ਹੋ ਗਿਆ ਹੈ ਅਤੇ ਰੋਹਿਤ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ‘ਚ ਵੀ ਨਹੀਂ ਹਨ, ਤਾਂ ਉਨ੍ਹਾਂ ਦੇ ਟੀ-20 ਅੰਤਰਰਾਸ਼ਟਰੀ ਕਰੀਅਰ ‘ਤੇ ਲਗਾਤਾਰ ਸਵਾਲ ਖੜ੍ਹੇ ਹੋ ਰਹੇ ਹਨ।
ਰੋਹਿਤ ਬਾਰੇ ਕੀ ਬੋਲੇ ਜੈ ਸ਼ਾਹ ?
ਰੋਹਿਤ ਸ਼ਰਮਾ ਨਾਲ ਸਬੰਧਤ ਸਵਾਲ ਜਦੋਂ ਬੀਸੀਸੀਆਈ ਸਕੱਤਰ ਜੈ ਸ਼ਾਹ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਵੀ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ। ਇਸ ਮਾਮਲੇ ‘ਤੇ ਉਹ ਗੋਲ-ਮੋਲ ਜਵਾਬ ਦਿੰਦੇ ਨਜ਼ਰ ਆਏ। ਮੁੰਬਈ ‘ਚ ਸ਼ਨੀਵਾਰ (9 ਦਸੰਬਰ) ਨੂੰ ਮਹਿਲਾ ਪ੍ਰੀਮੀਅਰ ਲੀਗ ਦੀ ਨਿਲਾਮੀ ਦੌਰਾਨ ਜੈ ਸ਼ਾਹ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਟੀ-20 ਵਿਸ਼ਵ ਕੱਪ ‘ਚ ਰੋਹਿਤ ਸ਼ਰਮਾ ਦੀ ਜਗ੍ਹਾ ਬਾਰੇ ਸਵਾਲ ਪੁੱਛਿਆ ਗਿਆ। ਇਸ ‘ਤੇ ਜੈ ਸ਼ਾਹ ਨੇ ਕਿਹਾ, ‘ਇਸ ਮਾਮਲੇ ‘ਚ ਇਕਦਮ ਸਪੱਸ਼ਟਤਾ ਦੀ ਕੀ ਲੋੜ ਹੈ? ਇਹ ਜੂਨ ਵਿੱਚ ਸ਼ੁਰੂ ਹੋਣਾ ਹੈ। ਇਸ ਤੋਂ ਪਹਿਲਾਂ ਸਾਡੇ ਕੋਲ ਆਈ.ਪੀ.ਐੱਲ ਹੈ, ਅਫਗਾਨਿਸਤਾਨ ਖਿਲਾਫ ਟੀ-20 ਸੀਰੀਜ਼ ਵੀ ਹੈ।
ਸਮੀਖਿਆ ਬੈਠਕ ‘ਚ ਹਿਟਮੈਨ ਨੇ ਅਧਿਕਾਰੀਆਂ ਨੂੰ ਪੁੱਛਿਆ ਸੀ ਸਵਾਲ
ਰੋਹਿਤ ਸ਼ਰਮਾ ਨੇ ਹਾਲ ਹੀ ਵਿੱਚ ਸਮਾਪਤ ਹੋਏ ਵਿਸ਼ਵ ਕੱਪ ਵਿੱਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ। ਹਾਲਾਂਕਿ ਉਸ ਦਾ ਹਾਲੀਆ ਟੀ-20 ਅੰਤਰਰਾਸ਼ਟਰੀ ਰਿਕਾਰਡ ਕੁਝ ਖਾਸ ਨਹੀਂ ਰਿਹਾ ਹੈ। ਉਹ IPL ‘ਚ ਵੀ ਪਿਛਲੇ ਦੋ ਸੀਜ਼ਨਾਂ ‘ਚ ਕੁਝ ਜ਼ਿਆਦਾ ਖਾਸ ਜਲਵਾ ਨਹੀਂ ਦਿਖਾ ਸਕੇ ਹਨ। ਅਜਿਹੇ ‘ਚ ਸਮਝਿਆ ਜਾ ਰਿਹਾ ਹੈ ਕਿ ਹਿਟਮੈਨ ਦਾ ਟੀ-20 ਅੰਤਰਰਾਸ਼ਟਰੀ ਕਰੀਅਰ ਹੁਣ ਆਖਰੀ ਪੜਾਅ ‘ਤੇ ਹੈ। ਰੋਹਿਤ ਦੇ ਨਾਲ-ਨਾਲ ਵਿਰਾਟ ਕੋਹਲੀ ਕਦੇ ਵੀ ਟੀ-20 ਵਿਸ਼ਵ ਕੱਪ ਖੇਡਣ ਦੀ ਸੰਭਾਵਨਾ ਘੱਟ ਜਾਪਦੀ ਹੈ। ਉਸ ਦਾ ਸਟ੍ਰਾਈਕ ਰੇਟ ਟੀ-20 ਕ੍ਰਿਕਟ ਲਈ ਸਹੀ ਨਹੀਂ ਮੰਨਿਆ ਜਾਂਦਾ ਹੈ।
READ ALSO:ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਛਤਰ ਸਿੰਘ ਚੌਹਾਨ ਦਾ ਦਿਹਾਂਤ
ਹਾਲਾਂਕਿ, ਇੱਕ ਮੀਡੀਆ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਵਿਸ਼ਵ ਕੱਪ ਤੋਂ ਬਾਅਦ ਬੀਸੀਸੀਆਈ ਨਾਲ ਇੱਕ ਸਮੀਖਿਆ ਮੀਟਿੰਗ ਵਿੱਚ ਰੋਹਿਤ ਸ਼ਰਮਾ ਨੇ ਅਧਿਕਾਰੀਆਂ ਨੂੰ ਸਪੱਸ਼ਟ ਤੌਰ ‘ਤੇ ਪੁੱਛਿਆ ਸੀ ਕਿ ਉਹ ਟੀ-20 ਵਿਸ਼ਵ ਕੱਪ 2024 ਲਈ ਬੀਸੀਸੀਆਈ ਦੀਆਂ ਯੋਜਨਾਵਾਂ ਵਿੱਚ ਸ਼ਾਮਲ ਹਨ, ਤਾਂ ਇਸ ‘ਤੇ ਅਧਿਕਾਰੀਆਂ ਅਤੇ ਕੋਚਰਾਹੁਲ ਦ੍ਰਾਵਿੜ ਸਣੇ ਸਾਰਿਆ ਨੇ ਹਾਮੀ ਭਰ ਦਿੱਤੀ ਸੀ।
T20 World Cup 2024
Chetan Sharma resigns :BCCI ਦੇ ਚੀਫ ਸਿਲੈਕਟਰ ਚੇਤਨ ਸ਼ਰਮਾ ਨੇ ਦਿੱਤਾ ਅਸਤੀਫ਼ਾ, ਜਾਣੋ ਕੀ ਹੈ ਕਾਰਨ
Chetan Sharma resigns – ਹਾਲ ਹੀ ‘ਚ ਇੱਕ ਟੀਵੀ ਚੈਨਲ ਦੇ ਸਟਿੰਗ ਆਪ੍ਰੇਸ਼ਨ ‘ਚ ਫਸਣ ਤੋਂ ਬਾਅਦ ਬੀਸੀਸੀਆਈ ਦੇ ਮੁੱਖ ਚੋਣਕਾਰ ਚੇਤਨ ਸ਼ਰਮਾ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਅਧਿਕਾਰਤ ਤੌਰ ‘ਤੇ ਬੀਸੀਸੀਆਈ ਜਨਰਲ ਸਕੱਤਰ ਜੈ ਸ਼ਾਹ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ।
ਟੀ-20 ਵਿਸ਼ਵ ਕੱਪ ਵਿਚ ਭਾਰਤ ਦੀ ਹਾਰ ਤੋਂ ਬਾਅਦ ਚੇਤਨ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ
ਬਾਅਦ ਵਿਚ ਬਹਾਲ ਕਰ ਦਿੱਤਾ ਗਿਆ ਸੀ
ਉਨ੍ਹਾਂ ਨੇ ਸ਼ੁੱਕਰਵਾਰ ਨੂੰ ਅਧਿਕਾਰਤ ਤੌਰ ‘ਤੇ ਬੀਸੀਸੀਆਈ ਜਨਰਲ ਸਕੱਤਰ ਜੈ ਸ਼ਾਹ ਨੂੰ ਆਪਣਾ ਅਸਤੀਫਾ ਭੇਜ ਦਿੱਤਾ
ਸਟਿੰਗ ਦੇ ਸਾਹਮਣੇ ਆਉਣ ਤੋਂ ਬਾਅਦ ਬੀਸੀਸੀਆਈ ਵੀ ਹਰਕਤ ਵਿਚ ਆ ਗਿਆ
ਚੇਤਨ ਦਾ ਭਵਿੱਖ ਹੁਣ ਕੀ ਹੋਵੇਗਾ?
BCCI chief selector Chetan Sharma resigns from his post. He sent his resignation to BCCI Secretary Jay Shah who accepted it.
(File Pic) pic.twitter.com/1BhoLiIbPc
— ANI (@ANI) February 17, 2023
ਜ਼ਿਕਰਯੋਗ ਹੈ ਕਿ ਟੀ-20 ਵਿਸ਼ਵ ਕੱਪ ਵਿਚ ਭਾਰਤ ਦੀ ਹਾਰ ਤੋਂ ਬਾਅਦ ਚੇਤਨ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਹਾਲਾਂਕਿ ਉਨ੍ਹਾਂ ਨੂੰ ਬਾਅਦ ਵਿਚ ਬਹਾਲ ਕਰ ਦਿੱਤਾ ਗਿਆ ਸੀ। ਚੇਤਨ ਨੇ ਮੰਗਲਵਾਰ ਨੂੰ ਇਕ ਚੈਨਲ ’ਤੇ ਸਟਿੰਗ ਆਪ੍ਰੇਸ਼ਨ ਵਿਚ ਸਾਬਕਾ ਕਪਤਾਨ ਵਿਰਾਟ ਕੋਹਲੀ ’ਤੇ ਕਈ ਦੋਸ਼ ਲਾਏ। ਇਸ ਸਟਿੰਗ ਦੇ ਸਾਹਮਣੇ ਆਉਣ ਤੋਂ ਬਾਅਦ ਬੀਸੀਸੀਆਈ ਵੀ ਹਰਕਤ ਵਿਚ ਆ ਗਿਆ ਹੈ ਕਿਉਂਕਿ ਰਾਸ਼ਟਰੀ ਚੋਣਕਾਰ ਕਰਾਰ ਨਾਲ ਬੱਝੇ ਹਨ ਤੇ ਉਹ ਮੀਡੀਆ ਵਿਚ ਗੱਲ ਨਹੀਂ ਕਰ ਸਕਦੇ ਹਨ। ਬੀਸੀਸੀਆਈ ਸੂਤਰਾਂ ਨੇ ਦੱਸਿਆ ਕਿ ਚੇਤਨ ਦਾ ਭਵਿੱਖ ਹੁਣ ਕੀ ਹੋਵੇਗਾ ਇਸ ’ਤੇ ਬੋਰਡ ਸਕੱਤਰ ਜੈ ਸ਼ਾਹ ਫ਼ੈਸਲਾ ਲੈਣਗੇ।
ਚੇਤਨ ਨੇ ਸਟਿੰਗ ਵਿਚ ਰਾਹੁਲ ਦ੍ਰਾਵਿੜ ਤੇ ਵਿਰਾਟ ਦੇ ਨਾਲ ਗੱਲਬਾਤ ਦਾ ਕਥਿਤ ਤੌਰ ’ਤੇ ਖ਼ੁਲਾਸਾ ਕੀਤਾ। ਸ਼ਰਮਾ ਨੇ ਦੋਸ਼ ਲਾਇਆ ਕਿ ਖਿਡਾਰੀ ਖ਼ੁਦ ਨੂੰ ਫਿੱਟ ਰੱਖਣ ਲਈ ਇੰਜੈਕਸ਼ਨ ਲੈਂਦੇ ਹਨ। ਜਸਪ੍ਰੀਤ ਬੁਮਰਾਹ ਦੀ ਟੀਮ ਵਿਚ ਵਾਪਸੀ ਨੂੰ ਲੈ ਕੇ ਉਨ੍ਹਾਂ ਦੇ ਤੇ ਟੀਮ ਮੈਨੇਜਮੈਂਟ ਵਿਚਾਲੇ ਮਤਭੇਦ ਹੋਏ। ਚੇਤਨ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਸਾਬਕਾ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਤੇ ਵਿਰਾਟ ਵਿਚਾਲੇ ਹੰਕਾਰ ਦੀ ਲੜਾਈ ਹੈ। Chetan Sharma resigns
ਸਟਿੰਗ ’ਚ ਕੀ ਬੋਲੇ ਚੇਤਨ
ਚੇਤਨ : ਗਾਂਗੁਲੀ ਨੇ ਕਿਤੇ ਬਿਆਨ ਦਿੱਤਾ ਕਿ ਵਿਰਾਟ ਕੋਹਲੀ ਗੱਲ ਕਰ ਰਿਹਾ ਸੀ ਸਾਡੇ ਨਾਲ ਕਿ ਮੈਂ ਕਪਤਾਨੀ ਛੱਡਣੀ ਹੈ। ਉਥੇ ਦੂਜੇ ਪਾਸੇ ਵਿਰਾਟ ਨੇ ਮੀਡੀਆ ਵਿਚ ਕਿਹਾ ਕਿ ਮੈਨੂੰ ਕਦੀ ਵੀ ਬੀਸੀਸੀਆਈ ਪ੍ਰਧਾਨ ਨੇ ਅਜਿਹਾ ਨਹੀਂ ਕਿਹਾ। ਇਸ ਨਾਲ ਵਿਵਾਦ ਪੈਦਾ ਹੋਇਆ। ਪਰ ਇਹ ਸੱਚ ਹੈ ਕਿ ਗਾਂਗੁਲੀ ਨੇ ਵਿਰਾਟ ਨੂੰ ਕਿਹਾ ਸੀ ਕਿ ਸ਼ਾਇਦ ਉਹ ਵੀਡੀਓ ਕਾਨਫਰੰਸਿੰਗ ਵਿਚ ਵਿਰਾਟ ਨੇ ਨਹੀਂ ਸੁਣਿਆ। ਉਥੇ ਨੌਂ ਲੋਕ ਬੈਠੇ ਸਨ। ਉਨ੍ਹਾਂ ਵਿਚ ਮੈਂ ਤੇ ਹੋਰ ਚੋਣਕਾਰ ਵੀ ਸੀ। ਜਾਂ ਤਾਂ ਵਿਰਾਟ ਨੇ ਸੁਣਿਆ ਨਹੀਂ ਜਾਂ ਵਿਰਾਟ ਨੇ ਕੀ ਕਿਹਾ ਮੈਨੂੰ ਨਹੀਂ ਪਤਾ।
ਰਿਪੋਰਟਰ : ਵਿਰਾਟ ਨੇ ਅਜਿਹਾ ਕਿਉਂ ਕਿਹਾ?
ਚੇਤਨ : ਵਿਰਾਟ ਜਦ ਕਪਤਾਨ ਵਜੋਂ ਦੱਖਣੀ ਅਫਰੀਕਾ ਜਾ ਰਿਹਾ ਸੀ, ਕਾਨਫਰੰਸਿੰਗ ਜੋ ਹੁੰਦੀ ਹੈ ਉਹ ਟੀਮ ਨੂੰ ਲੈ ਕੇ ਹੁੰਦੀ ਹੈ। ਵਿਰਾਟ ਨੂੰ ਇਸ ਮੁੱਦੇ ਨੂੰ ਕਾਨਫਰੰਸਿੰਗ ਵਿਚ ਲਿਜਾਣ ਦੀ ਲੋੜ ਵੀ ਨਹੀਂ ਸੀ ਪਰ ਉਹ ਇਸ ਨੂੰ ਲੈ ਕੇ ਆਇਆ। ਜਾਣ ਬੁੱਝ ਕੇ ਲੈ ਕੇ ਆਇਆ। ਇਸ ਦਾ ਮਕਸਦ ਤਾਂ ਉਹੀ ਦੱਸ ਸਕਦਾ ਹੈ। ਗਾਂਗੁਲੀ ਨੇ ਜੋ ਕਿਹਾ ਸੀ, ਉਹ ਸਭ ਨੇ ਸੁਣਿਆ ਸੀ। ਪਰ ਵਿਰਾਟ ਨੇ ਝੂਠ ਕਿਉਂ ਕਿਹਾ, ਪਤਾ ਨਹੀਂ। ਮਕਸਦ ਉਹੀ, ਸ਼ਾਇਦ ਵਿਰਾਟ ਨੂੰ ਲੱਗਾ ਕਿ ਚਿੱਟੀ ਗੇਂਦ ਦੀ ਕ੍ਰਿਕਟ ਦੀ ਕਪਤਾਨੀ ਤੋਂ ਹਟਾਉਣ ਦੇ ਪਿੱਛੇ ਗਾਂਗੁਲੀ ਦਾ ਹੱਥ ਹੈ।
ਰਿਪੋਰਟਰ : ਵਿਰਾਟ ਦੀ ਥਾਂ ਕਿਸ ਨੂੰ ਲਿਆਉਣਾ ਚਾਹੁੰਦੇ ਸਨ ਗਾਂਗੁਲੀ?
ਚੇਤਨ : ਰੋਹਿਤ ਸ਼ਰਮਾ ਆ ਤਾਂ ਗਿਆ ਸੀ। ਇਹ ਬਹੁਤ ਵੱਡੀ ਕੰਟਰੋਵਰਸੀ ਹੈ, ਤੁਹਾਨੂੰ ਸਮਝ ਨਹੀਂ ਆ ਰਹੀ ਹੈ। ਦੋਵਾਂ ਵਿਚਾਲੇ ਹੰਕਾਰ ਕਾਰਨ ਟਕਰਾਅ ਹੈ। ਵਿਰਾਟ ਸੋਚ ਰਿਹਾ ਹੈ ਕਿ ਮੈਨੂੰ ਕਪਤਾਨੀ ਤੋਂ ਗਾਂਗੁਲੀ ਕਾਰਨ ਹਟਾਇਆ ਗਿਆ ਹੈ। ਤਾਂ ਉਸ ਦਾ ਮੈਂ ਬਦਲਾ ਲਵਾਂਗਾ। ਵਿਰਾਟ ਨੇ ਮੀਡੀਆ ਵਿਚ ਬਿਆਨ ਦਿੱਤਾ ਕਿ ਗਾਂਗੁਲੀ ਉਲਟੀਆਂ ਸਿੱਧੀਆਂ ਹਰਕਤਾਂ ਕਰ ਰਹੇ ਹਨ ਪਰ ਇਹ ਵਿਰਾਟ ਨੂੰ ਉਲਟਾ ਪੈ ਗਿਆ। Chetan Sharma resigns
ਰਿਪੋਰਟਰ : ਕੀ ਗਾਂਗੁਲੀ ਰੋਹਿਤ ਦਾ ਪੱਖ ਲੈ ਰਹੇ ਸਨ।
ਚੇਤਨ : ਇਹ ਤਾਂ ਗਾਂਗੁਲੀ ਹੀ ਦੱਸ ਸਕਦੇ ਹਨ। ਮੈਂ ਜ਼ਿਆਦਾ ਨਹੀਂ ਕਹਾਂਗਾ ਨਹੀਂ ਤਾਂ ਇਹ ਮੇਰੇ ਉੱਪਰ ਆ ਜਾਵੇਗਾ। ਕਿਉਂਕਿ ਕਪਤਾਨ ਤਾਂ ਮੈਂ ਹੀ ਬਣਾਇਆ ਹੈ ਨਾ।
Also Read : ਦੀਪਤੀ ਸ਼ਰਮਾ ਨੇ 6 ਸਾਲ ਦੀ ਉਮਰ ‘ਚ ਪਹਿਲੀ ਵਾਰ ਚੁੱਕਿਆ ਬੱਲਾ, WPL ਨੇ ਉਸ ਨੂੰ ਬਣਾ ਦਿੱਤਾ ਅਮੀਰ