song - Nirpakh Post
Just a little while left
ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ਅੱਜ ਰਿਲੀਜ਼ ਹੋਣ ਜਾ ਰਿਹਾ ਹੈ। ਉਨ੍ਹਾਂ ਦੇ ਜਿਗਰੀ ਯਾਰ ਰੈਪਰ ਸੰਨੀ ਮਾਲਟਨ ਵੱਲੋਂ ਇਸ ਗੀਤ ਦੀ ਰਿਲੀਜ਼ ਦਾ ਸਮਾਂ ਜਾਰੀ ਕਰ ਦਿੱਤਾ ਗਿਆ ਹੈ। ਸੰਨੀ ਮਾਲਟਨ ਅਤੇ ਸਿੱਧੂ ਮੂਸੇਵਾਲਾ ਦਾ ਇਹ ਗੀਤ ਸੰਨੀ ਮਾਲਟਨ ਦੇ ਯੂ-ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਜਾਵੇਗਾ। ਇਹ ਗੀਤ ਸ਼ਾਮ 5 ਵਜੇ ਪ੍ਰਿਮੀਅਰ ਹੋਵੇਗਾ।
ਇਸ ਗੀਤ ਨੂੰ 410 ਦਾ ਨਾਂ ਦਿੱਤਾ ਗਿਆ ਹੈ। ਇਹੀ ਕਾਰਨ ਹੈ ਕਿ ਇਹ ਗੀਤ ਵੀ ਚੌਥੇ ਮਹੀਨੇ ਦੀ 10 ਤਾਰੀਖ਼ ਨੂੰ ਰਿਲੀਜ਼ ਹੋ ਰਿਹਾ ਹੈ। ਸੰਨੀ ਮਾਲਟਨ ਸਿੱਧੂ ਮੂਸੇਵਾਲਾ ਨਾਲ ਕਈ ਗੀਤਾਂ ਵਿਚ ਕੰਮ ਕਰ ਚੁੱਕੇ ਹਨ। ਇਸ ਵਿਚ ‘ਲੈਵਲਸ’, ‘ਨੈਵਰ ਫੋਲਡ’, ‘ਜਸਟ ਲਿਸਨ’ ਜਿਹੇ ਕਈ ਹਿੱਟ ਗੀਤ ਸ਼ਾਮਲ ਹਨ। ਇਨ੍ਹਾਂ ਗਾਣਿਆਂ ਨੂੰ ਲੋਕਾਂ ਵੱਲੋਂ ਕਾਫ਼ੀ ਪਿਆਰ ਦਿੱਤਾ ਗਿਆ ਸੀ। Just a little while left
also read :-  ਚੰਡੀਗੜ੍ਹ ਤੋਂ BJP ਨੇ ਐਲਾਨਿਆ ਉਮੀਦਵਾਰ
ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਮਗਰੋਂ ਅੱਜ ਇਹ ਉਸ ਦਾ ਛੇਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਸਿੱਧੂ ਦੀ ਮੌਤ ਮਗਰੋਂ ਹੁਣ ਤੱਕ ਉਸ ਦੇ ਕੁੱਲ੍ਹ 5 ਗੀਤ ਰਿਲੀਜ਼ ਹੋ ਚੁੱਕੇ ਹਨ। Just a little while left
ਅਜੇਪਾਲ ਔਲਖ ਤੇ ਸਿਮਰਨ ਰਾਜ ਦਾ ਗੀਤ ‘ਰਾਂਝਾ ਵਰਸਿਜ਼ ਰਾਂਝਾ’ 22 ਮਈ ਨੂੰ ਹੋਵੇਗਾ ਰਿਲੀਜ਼
ਪੰਜਾਬੀ ਗਾਇਕ ਅਜੇਪਾਲ ਔਲਖ ਤੇ ਸਿਮਰਨ ਰਾਜ ਦਾ ਨਵਾਂ ਗੀਤ ‘ਰਾਂਝਾ ਵਰਸਿਜ਼ ਰਾਂਝਾ’ 22 ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।The song ‘Ranjha vs Ranjha
ਇਸ ਗੀਤ ਦਾ ਪੋਸਟਰ ਸਾਹਮਣੇ ਆਇਆ ਹੈ। ਇਸ ਗੀਤ ਦੇ ਬੋਲ ਜੀਤ ਸੰਧੂ ਨੇ ਲਿਖੇ ਹਨ ਤੇ ਸੰਗੀਤ ਹੈਰੀ ਸ਼ਰਨ ਨੇ ਲਿਖੇ ਹਨ।The song ‘Ranjha vs Ranjha
also read :- ਪ੍ਰੋਫੈਸਰ ਨੇ ਨਹੀਂ ਕੀਤੀਆਂ ਹਾਜ਼ਰੀਆਂ ਪੂਰੀਆਂ ਤਾਂ ਤੋੜੀਆਂ ਲੱਤਾਂ-ਬਾਂਹਾਂ
ਗੀਤ ’ਚ ਅਮਨ ਹੁੰਦਲ, ਹੌਬੀ ਧਾਲੀਵਾਲ, ਗੁਰਿੰਦਰ ਮਾਕਨਾ ਤੇ ਸਤਵੰਤ ਕੌਰ ਨਜ਼ਰ ਆਉਣ ਵਾਲੇ ਹਨ। ਗੀਤ ਨੂੰ ਹਰਜੋਤ ਵਾਲੀਆ ਤੇ ਕੁਰਾਨ ਢਿੱਲੋਂ ਨੇ ਕੀਤਾ ਹੈ।
ਗੀਤ ਨੂੰ ਫ਼ਿਲਮੀ ਲੋਕ ਤੇ ਹਰਜੋਤ ਸਿੰਘ ਵਲੋਂ ਪੇਸ਼ ਕੀਤਾ ਗਿਆ ਹੈ।The song ‘Ranjha vs Ranjha
ਨਿੱਕੇ ਹੁੰਦਿਆਂ ਕਿਥੇ ਅਤੇ ਕੀਦੇ ਨਾਲ ਖੇਡਣਾ..ਘਰੇ ਵਾਪਿਸ ਕਦੋਂ ਮੁੜਨਾ..ਸਭ ਕੁਝ ਬੀਜੀ ਨੂੰ ਦੱਸ ਪੁੱਛ ਕੇ ਹੀ ਜਾਣਾ ਪੈਂਦਾ..ਜੇ ਕਿਧਰੇ ਗਈ ਵੀ ਹੁੰਦੀ ਤਾਂ ਵੀ ਪਹਿਲੋਂ ਉਸਦੇ ਮਗਰ ਜਾ ਕੇ ਪਹਿਲੋਂ ਇਹ ਸਭ ਕੁਝ ਦੱਸਣਾ ਪੈਂਦਾ.
ਨਿੱਕੇ ਹੁੰਦਿਆਂ ਕਿਥੇ ਅਤੇ ਕੀਦੇ ਨਾਲ ਖੇਡਣਾ..ਘਰੇ ਵਾਪਿਸ ਕਦੋਂ ਮੁੜਨਾ..ਸਭ ਕੁਝ ਬੀਜੀ ਨੂੰ ਦੱਸ ਪੁੱਛ ਕੇ ਹੀ ਜਾਣਾ ਪੈਂਦਾ..ਜੇ ਕਿਧਰੇ ਗਈ ਵੀ ਹੁੰਦੀ ਤਾਂ ਵੀ ਪਹਿਲੋਂ ਉਸਦੇ ਮਗਰ ਜਾ ਕੇ ਪਹਿਲੋਂ ਇਹ ਸਭ ਕੁਝ ਦੱਸਣਾ ਪੈਂਦਾ..!
ਇੱਕ ਵੇਰ ਕਿਧਰੇ ਮਰਗ ਤੇ ਜਾਣਾ ਪੈ ਗਿਆ..ਮੈਨੂੰ ਅੰਦਰ ਲੈ ਗਈ..ਨਿਤਨੇਮ ਵਾਲੇ ਗੁਟਕਾ ਸਾਬ ਕੋਲ ਖਲਿਆਰ ਲਿਆ..ਅਖ਼ੇ ਮੇਰੇ ਮਗਰੋਂ ਜਦੋਂ ਵੀ ਕਿਧਰੇ ਜਾਣਾ ਹੋਇਆ ਇਥੇ ਖਲੋ ਕੇ ਪਹਿਲੋਂ ਅਰਦਾਸ ਕਰ ਕੇ ਹੀ ਜਾਣਾ..ਜੇ ਨਾ ਕੀਤੀ ਤਾਂ ਬਾਬਾ ਜੀ ਨੇ ਮੈਨੂੰ ਸੁਨੇਹਾ ਘੱਲ ਦੇਣਾ!
ਸ਼ੁਰੂ ਸ਼ੁਰੂ ਵਿਚ ਮੈਨੂੰ ਇਹ ਕੰਮ ਬੜਾ ਵਾਧੂ ਜਿਹਾ ਲੱਗਣਾ ਪਰ ਬੀਜੀ ਕਰਕੇ ਪੱਕੀ ਆਦਤ ਪੈ ਗਈ..ਹਰ ਕੰਮ ਤੋਂ ਪਹਿਲੋਂ ਹੱਥ ਆਪਮੁਹਾਰੇ ਹੀ ਜੁੜ ਜਾਂਦੇ ਤੇ ਅੱਖੀਆਂ ਮੀਟੀਆਂ ਜਾਂਦੀਆਂ..ਕਈ ਗ੍ਰੰਥੀ ਆਖ ਠਿੱਠ ਵੀ ਕਰਦੇ!
ਫੇਰ ਜਵਾਨ ਹੋਇਆ..ਵਿਆਹਿਆ ਗਿਆ..ਫੇਰ ਬੀਜੀ ਇੱਕ ਦਿਨ ਆਪਣੀ ਉਮਰ ਭੋਗ ਕੇ ਸਦੀਵੀਂ ਚਾਲੇ ਵੀ ਪਾ ਗਈ..ਪਰ ਨਿੱਤਨੇਮ ਦੀ ਆਦਤ ਮੇਰੇ ਹੱਡੀ ਰਚ ਗਈ..!
ਇੱਕ ਵੇਰ ਸੁਵੇਰੇ ਤੜਕੇ ਮੇਰੀ ਫਲਾਈਟ ਸੀ..ਅਲਾਰਮ ਨਾ ਵੱਜਿਆ..ਕਿੰਨਾ ਕੁਝ ਛੁੱਟ ਗਿਆ..ਨਿੱਤਨੇਮ ਵੀ..ਵਾਹੋ-ਦਾਹੀ ਬਾਹਰ ਨਿੱਕਲਿਆ..ਸੰਘਣੀ ਧੁੰਦ ਕਰਕੇ ਹੋਰ ਕੁਵੇਲਾ ਹੋਈ ਜਾ ਰਿਹਾ ਸੀ..ਅਚਾਨਕ ਸਾਹਮਣੀ ਲੇਨ ਵਿਚੋਂ ਤੇਜੀ ਨਾਲ ਆਉਂਦਾ ਇੱਕ ਟਰੱਕ ਸਾਡੀ ਕਾਰ ਦੇ ਬੰਪਰ ਨਾਲ ਖਹਿੰਦਾ ਹੋਇਆ ਪਰਾਂ ਖਤਾਨਾਂ ਵਿੱਚ ਜਾ ਟੇਢਾ ਹੋ ਗਿਆ..!
ਮੈਂ ਤੇ ਡਰਾਈਵਰ ਦੋਵੇਂ ਓਥੇ ਬੈਠੇ ਸੁੰਨ ਹੋ ਗਏ..ਸਮਝ ਨਾ ਆਵੇ ਕੀ ਹੋਇਆ ਤੇ ਹੁਣ ਕੀ ਕੀਤਾ ਜਾਵੇ..ਅਚਾਨਕ ਬਿੜਕ ਜਿਹੀ ਹੋਈ..ਠੀਕ ਓਦਾਂ ਜਿੱਦਾਂ ਵਾਪਿਸ ਪਰਤ ਆਈ ਬੀਜੀ ਕਰਕੇ ਹੋਇਆ ਕਰਦੀ ਸੀ..ਮੱਥਾ ਚੁੰਮਿਆਂ ਫੇਰ ਕਲਾਵੇ ਵਿਚ ਲੈ ਕੇ ਪੁੱਛਣ ਲੱਗੀ..ਪੁੱਤਰਾ ਮੇਰੇ ਮਗਰੋਂ ਕੁਝ ਜਰੂਰੀ ਭੁੱਲਿਆ ਤੇ ਨਹੀਂ..ਕਿਸੇ ਤੇਰੀ ਸ਼ਿਕਾਇਤ ਕੀਤੀ ਏ ਅੱਜ!
ਹੰਜੂ ਵਗ ਤੁਰੇ ਅਤੇ ਦੋਵੇਂ ਹੱਥ ਆਪ ਮੁਹਾਰੇ ਅਰਦਾਸ ਵਿਚ ਜੁੜ ਗਏ..ਹੁਣੇ ਹੁਣੇ ਇੱਕ ਹਲੂਣਾ ਜੂ ਵੱਜਾ ਸੀ..ਸਰੀਰ ਅਤੇ ਜਮੀਰ ਤੇ..ਉਹ ਹਲੂਣਾ ਜੋ ਉਹ ਅਕਸਰ ਆਪਣਿਆਂ ਨੂੰ ਮਾਰਦਾ ਹੀ ਰਹਿੰਦਾ..ਕਈ ਵੇਰ ਸਿਧੇ ਤੌਰ ਤੇ ਕਈ ਵੇਰ ਜੰਮਣ ਵਾਲੀਆਂ ਰਾਂਹੀ..ਭਾਵੇਂ ਉਹ ਕਿੰਨੀ ਵੀ ਦੂਰ ਕਿਓਂ ਨਾ ਚਲੀਆਂ ਗਈਆਂ ਹੋਣ!
ਹਰਪ੍ਰੀਤ ਸਿੰਘ
ਸਟਾਫ ਜਾ ਚੁਕਾ ਸੀ..ਮੈਂ ਕੰਬਦੇ ਹੱਥਾਂ ਨਾਲ ਸਲਫਾਸ ਦੀਆਂ ਦੋ ਪੁੜੀਆਂ ਕੱਢ ਸਾਮਣੇ ਟੇਬਲ ਤੇ ਰੱਖ ਲਈਆਂ..ਰੋਜ ਵਾਂਙ ਅੱਜ ਫੇਰ ਘਰੇ ਪਿਆ ਕਲੇਸ਼ ਅਤੇ ਹੋਰ ਵੀ ਕਿੰਨਾ ਕੁਝ ਅੱਖਾਂ ਅੱਗੇ ਘੁੰਮ ਗਿਆ!
ਅਚਾਨਕ ਬਿੜਕ ਹੋਈ..ਚਪੜਾਸੀ ਸੀ..ਮਿਠਿਆਈ ਦਾ ਡੱਬਾ ਫੜੀ..”ਸਾਬ ਜੀ ਮੂੰਹ ਮਿੱਠਾ ਕਰੋ..ਧੀ ਅਠਾਰਾਂ ਵਰ੍ਹਿਆਂ ਦੀ ਹੋਈ”
ਅੱਧਾ ਲੱਡੂ ਚੁੱਕਿਆ..ਬੋਝੇ ਵਿਚੋਂ ਪੰਜ ਸੌ ਕੱਢਿਆ..ਅਖ਼ੇ ਆਹ ਲੈ ਮੇਰੇ ਵਲੋਂ ਧੀ ਨੂੰ ਸ਼ਗਨ!
ਨਾਂਹ ਨੁੱਕਰ ਕੀਤੀ ਫੇਰ ਮੱਥੇ ਨੂੰ ਲੈ ਕੇ ਬੋਝੇ ਵਿਚ ਪਾ ਲਏ..ਮੁੜਕੇ ਕੋਲ ਬਿਠਾ ਲਿਆ..ਪੁੱਛਿਆ ਹੋਰ ਕੌਣ ਕੌਣ ਏ ਘਰੇ?
ਜੀ ਦੋ ਧੀਆਂ ਵਹੁਟੀ ਅਤੇ ਬੁੱਢੀ ਮਾਂ..
ਪੁੱਛਿਆ ਕਦੇ ਲੜਾਈ ਝਗੜਾ ਨਹੀਂ ਹੋਇਆ?
ਕਹਿੰਦਾ ਸਾਬ ਜੀ ਜਿਥੇ ਦੋ ਭਾਂਡੇ ਹੁੰਦੇ ਤਾਂ ਖੜਕ ਹੀ ਪੈਂਦੇ..!
ਫੇਰ ਸੁਲਹ ਕਿੱਦਾਂ ਹੁੰਦੀ?
ਅਖ਼ੇ ਜਿਸਦੀ ਗਲਤੀ ਹੁੰਦੀ ਓਹੀ ਪਹਿਲ ਕਰਦਾ..ਘੜੀ ਜੂ ਕੱਢਣੀ ਹੋਈ..ਝੱਟ ਜੂ ਲੰਘਾਉਣਾ ਹੋਇਆ!
ਏਨੇ ਨੂੰ ਅਚਾਨਕ ਬਾਹਰ ਗੇਟ ਤੇ ਰੌਲਾ ਜਿਹਾ ਪੈਣ ਲੱਗਾ..ਇੱਕ ਔਰਤ ਅਤੇ ਦੋ ਨਿੱਕੇ ਨਿੱਕੇ ਬੱਚੇ ਖਲੋਤੇ ਸਨ..!
ਕੋਲ ਬੈਠਾ ਚਪੜਾਸੀ ਦੱਸਣ ਲੱਗਾ ਕੇ ਆਪਣੇ ਦਫਤਰ ਕੰਮ ਕਰਦਾ ਸ਼ੀਤਲ ਸਿੰਘ..ਜਿਸਨੇ ਦੋ ਮਹੀਨੇ ਪਹਿਲੋਂ ਘਰੇ ਕਿਸੇ ਨਾਲ ਲੜ ਗੱਡੀ ਥੱਲੇ ਸਿਰ ਦੇ ਦਿੱਤਾ ਸੀ..ਓਸੇ ਦੀ ਹੀ ਘਰ ਵਾਲੀ ਏ..ਸਦਮੇਂ ਨਾਲ ਕਮਲੀ ਹੋ ਗਈ ਅਕਸਰ ਹੀ ਦੋਵੇਂ ਨਿਆਣੇ ਲੈ ਕੇ ਗੇਟ ਤੇ ਆ ਜਾਂਦੀ..ਤੇ ਪੁੱਛਣ ਲੱਗਦੀ ਸ਼ੀਤਲ ਸਿੰਘ ਅਜੇ ਤੱਕ ਘਰੇ ਨਹੀਂ ਅੱਪੜਿਆ..ਦੋਵੇਂ ਮਾਸੂਮ ਨਿਆਣੇ ਵੀ ਮਾਂ ਦੇ ਨਾਲ ਨਾਲ..ਕਈ ਵੇਰ ਸਾਰੀ ਸਾਰੀ ਰਾਤ ਸੜਕਾਂ ਤੇ ਤੁਰੀ ਫਿਰਦੀ!
ਮੇਰਾ ਅੰਦਰ ਕੰਬ ਗਿਆ..ਪਰ ਸਾਮਣੇ ਪਈ ਸਲਫਾਸ ਦੀ ਪੁੜੀ ਇੰਝ ਆਖਦੀ ਪ੍ਰਤੀਤ ਹੋ ਰਹੀ ਸੀ ਕੇ ਹੁਣ ਆਪਣਾ ਮਨ ਨਾ ਬਦਲ ਲਵੀਂ!
ਫੇਰ ਮੈਂ ਇੱਕਦਮ ਕੁਰਸੀ ਤੋਂ ਉੱਠਿਆ..ਪੁੜੀਆਂ ਚੁਕੀਆਂ ਅਤੇ ਗੁਸਲਖਾਨੇ ਵੜ ਗਿਆ..ਕੁਝ ਸੋਚਿਆ ਤੇ ਫੇਰ ਦੋਵੇਂ ਪੁੜੀਆਂ ਪਾਣੀ ਵਿਚ ਰੋੜ ਦਿੱਤੀਆਂ!
ਕਾਹਲੀ ਨਾਲ ਘਰੇ ਅੱਪੜਿਆ..ਮੇਰੀ ਨਾਲਦੀ ਅਤੇ ਵੱਡੀ ਧੀ ਬਰੂਹਾਂ ਤੇ ਖਲੋਤੀਆਂ ਮੇਰਾ ਇੰਤਜਾਰ ਕਰ ਰਹੀਆਂ ਸਨ..ਮੈਂ ਭੱਜ ਕੇ ਦੋਹਾਂ ਨੂੰ ਗਲਵੱਕੜੀ ਵਿਚ ਲੈ ਲਿਆ..ਫੇਰ ਅੱਖੀਆਂ ਮੀਟ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ..ਉਸਨੇ ਮੇਰਾ ਕੋਈ ਆਪਣਾ ਅੱਜ ਕਮਲਾ ਹੋਣ ਤੋਂ ਜੂ ਬਚਾ ਲਿਆ ਸੀ!
ਸੋ ਦੋਸਤੋ ਇੱਕ ਘੜੀ ਮਾੜੀ ਹੋ ਸਕਦੀ ਪਰ ਪੂਰੀ ਜਿੰਦਗੀ ਕਦੇ ਵੀ ਨਹੀਂ..ਇੱਕ ਘੜੀ ਨੂੰ ਆਪਣੀ ਪੂਰੀ ਜਿੰਦਗੀ ਤੇ ਹਾਵੀ ਹੋਣ ਦੇਣਾ ਨਿਰੀ ਬੇਵਕੂਫੀ ਏ..ਜਿੰਦਗੀ ਜਿੰਦਾਬਾਦ!
ਹਰਪ੍ਰੀਤ ਸਿੰਘ
ਵੱਸਣ ਸਿੰਘ ਅਸਿਸਟੈਂਟ ਡਰਾਈਵਰ..ਬੇਪਰਵਾਹ ਜਰੂਰ ਪਰ ਲਾਪਰਵਾਹ ਬਿਲਕੁਲ ਵੀ ਨਹੀਂ..ਕਦੀ ਰੇਲ ਗੱਡੀ ਲੇਟ ਨਾ ਹੋਣ ਦਿੰਦਾ.
ਵੱਸਣ ਸਿੰਘ ਅਸਿਸਟੈਂਟ ਡਰਾਈਵਰ..ਬੇਪਰਵਾਹ ਜਰੂਰ ਪਰ ਲਾਪਰਵਾਹ ਬਿਲਕੁਲ ਵੀ ਨਹੀਂ..ਕਦੀ ਰੇਲ ਗੱਡੀ ਲੇਟ ਨਾ ਹੋਣ ਦਿੰਦਾ..!
ਕਈ ਵੇਰ ਮੁਅੱਤਲੀ ਦੇ ਆਰਡਰ ਹੋ ਚੁਕੇ ਸਨ..ਜਿਆਦਾਤਰ ਕਾਰਨ ਇਹ ਹੁੰਦਾ ਕੇ ਇੱਕ ਵੇਰ ਤੋਰ ਲਈ ਅੱਗਿਓਂ ਭੱਜੀ ਆਉਂਦੀ ਸਵਾਰੀ ਵੇਖ ਦੋਬਾਰਾ ਫੇਰ ਰੋਕ ਲੈਣੀ ਤੇ ਸਵਾਰੀ ਨੂੰ ਚੜਾ ਲੈਣਾ..!ਫੇਰ ਸ਼ਿਕਾਇਤ ਹੋ ਜਾਣੀ ਤੇ ਕਾਰਵਾਈ ਪੈ ਜਾਂਦੀ!
ਇੱਕ ਵੇਰ ਬਾਪੂ ਹੁਰਾਂ ਪੁੱਛ ਲਿਆ ਵੱਸਣ ਸਿਆਂ ਏਦਾਂ ਕਿਓਂ ਕਰਦਾ..ਕਿਓਂ ਪਾਉਂਦਾ ਏਂ ਆਪਣੀ ਨੌਕਰੀ ਖਤਰੇ ਵਿਚ?
ਆਖਣ ਲੱਗਾ ਸਰਦਾਰ ਜੀ ਜਦੋਂ ਕਿਸੇ ਵਡੇਰੀ ਉਮਰ ਦੇ ਨੂੰ ਤੇ ਜਾਂ ਫੇਰ ਕਿਸੇ ਨਿਆਣਿਆਂ ਦੀ ਮਾਂ ਨੂੰ ਦੌੜੀ ਆਉਂਦੀ ਵੇਖ ਲੈਂਦਾ ਹਾਂ ਤਾਂ ਇੰਝ ਲੱਗਦਾ ਕੋਈ ਆਪਣੀ ਮਾਂ ਭੈਣ ਹੀ ਤੁਰੀ ਆ ਰਹੀ ਹੋਵੇ..ਫੇਰ ਆਪ-ਮੁਹਾਰੇ ਕਦੋਂ ਬ੍ਰੇਕ ਲੱਗ ਜਾਂਦੀ..ਮੈਨੂੰ ਨਹੀਂ ਪਤਾ ਲੱਗਦਾ!
ਫੇਰ ਇੱਕ ਤਾਜਾ ਜਾਰੀ ਹੋਇਆ ਦੋਸ਼ ਪੱਤਰ ਪਾੜਦਾ ਹੋਇਆ ਆਖਣ ਲੱਗਾ ਸਰਦਾਰ ਜੀ ਉਸ ਵਾਹਿਗੁਰੂ ਦੇ ਦਰਬਾਰ ਵਿਚੋਂ ਕੋਈ ਚਾਰਜ ਸ਼ੀਟ ਨਾ ਮਿਲ ਜਾਵੇ ਬਾਕੀ ਮਹਿਕਮੇਂ ਦੇ ਇੰਝ ਦੇ ਕਾਗਜਾਂ ਦੀ ਮੈਂ ਪ੍ਰਵਾਹ ਨਹੀਂ ਕਰਦਾ..!
ਅੱਠ ਸਾਲ ਪਹਿਲੋਂ ਬਾਪੂ ਹੂਰੀ ਚੜਾਈ ਕਰ ਗਏ..ਉਚੇਚਾ ਅਫਸੋਸ ਕਰਨ ਅਮ੍ਰਿਤਸਰ ਆਇਆ..ਕਿੰਨੀਆਂ ਗੱਲਾਂ ਦੱਸੀਆਂ..ਅਖ਼ੇ ਸਾਨ ਬੰਦਾ ਸੀ ਤੇਰਾ ਬਾਪੂ..ਇਨਸਾਫ ਖਾਤਿਰ ਕਿੰਨਿਆਂ ਨਾਲ ਕੱਲਾ ਹੀ ਭਿੜ ਜਾਇਆ ਕਰਦਾ ਸੀ..ਔਲਾਦ ਦੀ ਗੱਲ ਚੱਲੀ ਤਾਂ ਧੀ ਦੇ ਸਹੁਰਿਆਂ ਤੋਂ ਥੋੜਾ ਖਫਾ ਲੱਗਾ..ਅਖ਼ੇ ਇਹ ਰਿਸ਼ਤਾ ਹੀ ਏਦਾਂ ਦਾ ਹੈ ਕੇ ਬੰਦੇ ਨੂੰ ਸਹੀ ਹੁੰਦਿਆਂ ਹੋਇਆਂ ਵੀ ਨੱਕ ਨਾਲ ਲਕੀਰਾਂ ਕੱਢਣੀਆਂ ਪੈ ਜਾਂਦੀਆਂ!
ਪਿੱਛੇ ਜਿਹੇ ਪਤਾ ਲੱਗਾ ਖੁਦ ਵੀ ਤੁਰ ਗਿਆ..ਲੰਮੇ ਸਫ਼ਰ ਤੇ..ਸਾਰੀ ਜਿੰਦਗੀ ਕਈਆਂ ਨੂੰ ਮੰਜਿਲ ਤੇ ਪੁਚਾਉਂਦਾ ਵੱਸਣ ਸਿੰਘ ਪਤਾ ਨੀ ਆਪ ਕਿਹੜੀ ਗੱਡੀ ਚੜਿਆ ਹੋਣਾ..ਦੱਸਦੇ ਅਖੀਰੀ ਕੁਝ ਹਫਤੇ ਕਾਫੀ ਔਖਾ ਰਿਹਾ..ਇੰਝ ਲੱਗਿਆ ਮੇਰੇ ਵਜੂਦ ਦਾ ਇੱਕ ਹਿੱਸਾ ਟੁੱਟ ਗਿਆ ਹੋਵੇ..ਮਿਕਨਾਤੀਸੀ ਦਿੱਖ..ਭਰਵਾਂ ਦਾਹੜਾ..ਲੰਮਾ ਕਦ..ਬਟਾਲੇ ਟੇਸ਼ਨ ਤੇ ਕਈ ਵੇਰ ਮਾਹੌਲ ਤੇ ਗੱਲਾਂ ਚੱਲਦੀਆਂ..ਤੀਰ ਵਾਲੇ ਬਾਬੇ ਦਾ ਵੱਡਾ ਮੁਰੀਦ..ਸਿਫਤ ਵੀ ਖੁੱਲ ਕੇ ਕਰਿਆ ਕਰਨੀ..ਅਫਸਰਾਂ ਸਾਮਣੇ..ਪਰਾ ਵਿਚ ਬੈਠ..ਕਈਆਂ ਆਖਣਾ ਵੱਸਣ ਸਿਆਂ ਤੇਰੀ ਜੁਬਾਨ ਨੇ ਇੱਕ ਦਿਨ ਤੇਰੀ ਨੌਕਰੀ ਖਾ ਜਾਣੀ..ਅੱਗੋਂ ਆਖਣਾ ਮੇਰੀ ਤੇ ਨਿਗੂਣੀ ਜਿਹੀ ਨੌਕਰੀ ਹੀ ਖਾਦੀ ਜਾਵੇਗੀ..ਮੇਰੇ ਦਸਮ ਪਿਤਾ ਨੇ ਤਾਂ ਸਭ ਕੁਝ ਹੀ ਵਾਰ ਦਿੱਤਾ ਸੀ..ਕੋਲ ਕੁਝ ਵੀ ਨਹੀਂ ਰੱਖਿਆ..ਬਾਦਸ਼ਾਹ ਦਰਵੇਸ਼..ਤਾਂ ਵੀ ਅਖੀਰ ਤੱਕ ਚੜ੍ਹਦੀ ਕਲਾ ਵਿਚ ਰਿਹਾ..ਓਸੇ ਦੇ ਬੱਚੇ ਹਾਂ..ਸਾਨੂੰ ਕਾਹਦਾ ਫਿਕਰ!
ਸੋ ਦੋਸਤੋ ਕਈ ਲੋਕ ਨੌਕਰੀ ਵੀ ਕਿੰਨੀ ਨਿਡਰਤਾ ਨਾਲ ਕਰਦੇ ਨੇ..ਬੇਸ਼ੱਕ ਪ੍ਰੋਮੋਸ਼ਨ ਨਹੀਂ ਮਿਲਦੀ ਪਰ ਜਿਉਂਦੇ ਆਪਣੇ ਅਸੂਲਾਂ ਤੇ ਸ਼ਰਤਾਂ ਪੁਗਾ ਕੇ..ਧੌਣ ਉੱਚੀ ਕਰ ਕੇ..ਸ਼ਾਇਦ ਦਸਮ ਪਤਾ ਦਾ ਪੱਲੇ ਨਾਲ ਬੰਨਿਆਂ ਓਟ ਆਸਰਾ ਕਦੀ ਡੋਲਣ ਨਹੀਂ ਦਿੰਦਾ..!
ਇਰਾਨੀ ਲੇਖਕ ਖਲੀਲ ਜਿਬਰਾਨ ਆਖਦਾ ਏ ਕੇ ਇਨਸਾਨ ਕਦੇ ਵੀ ਇੱਕੋ ਵੇਰ ਵਿਚ ਨਹੀਂ ਮਰਦਾ..ਹਮੇਸ਼ਾ ਟੋਟਿਆਂ ਵਿਚ ਹੀ ਮਰਦਾ..ਜਦੋਂ ਕੋਈ ਮਿੱਤਰ ਪਿਆਰਾ ਧੋਖਾ ਫਰੇਬ ਦੇ ਜਾਵੇ ਤਾਂ ਵਜੂਦ ਦਾ ਇੱਕ ਹਿੱਸਾ ਟੁੱਟ ਭੋਏਂ ਤੇ ਜਾ ਡਿੱਗਦਾ..ਔਲਾਦ ਮਾੜੀ ਨਿੱਕਲ ਆਵੇ ਤਾਂ ਦੂਜਾ ਹਿੱਸਾ ਨਾਲੋਂ ਲੱਥ ਜਾਂਦਾ..ਇੰਝ ਟੋਟੇ ਖਿਲਰਦੇ ਜਾਂਦੇ ਪਰ ਸਫ਼ਰ ਜਾਰੀ ਰਹਿੰਦਾ..ਅਖੀਰ ਫੇਰ ਇੱਕ ਮਿੱਥੇ ਦਿਨ ਮੌਤ ਦਾ ਇੱਕ ਫਰਿਸ਼ਤਾ ਆਉਂਦਾ ਏ ਅਤੇ ਭੋਏਂ ਤੇ ਡਿੱਗੇ ਸਾਰੇ ਟੋਟੇ ਇੱਕਠੇ ਕਰ ਤੁਰਦਾ ਬਣਦਾ..ਤੇ ਮਗਰ ਰਹਿ ਗਏ ਬੇਜਾਨ ਕਲਬੂਤ ਨੂੰ ਵੇਖ ਦੁਨੀਆ ਆਖਣ ਲੱਗਦੀ ਕੇ ਫਲਾਣਾ ਇਨਸਾਨ ਪੂਰਾ ਹੋ ਗਿਆ!
ਹਰਪ੍ਰੀਤ ਸਿੰਘ