wife - Nirpakh Post
Gurdaspur Wife of Retired; ਪੰਜਾਬ ਦੇ ਗੁਰਦਾਸਪੁਰ ‘ਚ ਲੁਟੇਰੇ ਲਾੜੇ ਨੇ ਜੰਗਲਾਤ ਵਿਭਾਗ ਦੇ ਸੇਵਾਮੁਕਤ ਅਧਿਕਾਰੀ ਨੂੰ ਲੁੱਟ ਲਿਆ। ਵਿਆਹ ਦੇ 15 ਦਿਨਾਂ ਦੇ ਅੰਦਰ ਹੀ ਦੋਸ਼ੀ ਅਧਿਕਾਰੀ ਕੋਲੋਂ ਨਕਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਈ। ਪਿਛਲੇ ਇੱਕ ਮਹੀਨੇ ਤੋਂ ਸੇਵਾਮੁਕਤ ਅਧਿਕਾਰੀ ਪੁਲੀਸ ਤੋਂ ਇਨਸਾਫ਼ ਲੈਣ ਲਈ ਸੰਘਰਸ਼ ਕਰ ਰਿਹਾ ਹੈ ਪਰ ਅੱਜ ਤੱਕ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ।
ਜਾਣਕਾਰੀ ਦਿੰਦਿਆਂ ਜੰਗਲਾਤ ਵਿਭਾਗ ਦੇ ਸੇਵਾਮੁਕਤ ਅਧਿਕਾਰੀ ਸਤਨਾਮ ਸਿੰਘ ਨੇ ਦੱਸਿਆ ਕਿ ਕਰੀਬ ਇਕ ਸਾਲ ਪਹਿਲਾਂ ਉਸ ਦੀ ਪਤਨੀ ਦੀ ਮੌਤ ਹੋ ਗਈ ਸੀ। ਉਸ ਦੇ ਬੱਚੇ ਵੀ ਵਿਦੇਸ਼ ਰਹਿੰਦੇ ਹਨ। ਪਤਨੀ ਦੀ ਮੌਤ ਤੋਂ ਬਾਅਦ ਉਹ ਇਕੱਲਾ ਰਹਿੰਦਾ ਸੀ। ਉਸ ਨੇ ਆਪਣੇ ਬੱਚਿਆਂ ਦੀ ਸਹਿਮਤੀ ਨਾਲ ਪਟਿਆਲਾ ਦੀ ਇੱਕ ਔਰਤ ਨਾਲ ਵਿਆਹ ਕਰਵਾ ਲਿਆ। ਵਿਆਹ ਦੇ ਕੁਝ ਸਮੇਂ ਬਾਅਦ ਦੂਜੀ ਪਤਨੀ ਇਲਾਜ ਦੇ ਬਹਾਨੇ ਪਟਿਆਲੇ ਆਪਣੇ ਮਾਪਿਆਂ ਕੋਲ ਚਲੀ ਗਈ।
ਉਥੇ ਜਾ ਕੇ ਉਸ ਨੇ ਇਲਾਜ ਲਈ ਪੈਸੇ ਮੰਗੇ। ਪਹਿਲੀ ਵਾਰ ਉਸਨੇ ਆਪਣੀ ਦੂਜੀ ਪਤਨੀ ਦੇ ਖਾਤੇ ਵਿੱਚ 50 ਹਜ਼ਾਰ ਰੁਪਏ ਜਮ੍ਹਾ ਕਰਵਾਏ। ਦੂਜੀ ਵਾਰ 1 ਲੱਖ ਅਤੇ ਫਿਰ 2 ਲੱਖ ਰੁਪਏ ਜਮ੍ਹਾ ਕਰਵਾਏ। ਇਸ ਤਰ੍ਹਾਂ ਉਸ ਨੇ ਆਪਣੇ ਖਾਤੇ ‘ਚ ਕੁੱਲ 6 ਲੱਖ ਰੁਪਏ ਜਮ੍ਹਾ ਕਰਵਾ ਦਿੱਤੇ। ਇਸ ਤੋਂ ਬਾਅਦ ਵੀ ਜਦੋਂ ਪਤਨੀ ਪੈਸੇ ਮੰਗਣ ਲੱਗੀ ਤਾਂ ਉਸ ਨੇ ਇਨਕਾਰ ਕਰ ਦਿੱਤਾ ਅਤੇ ਘਰ ਵਾਪਸ ਆਉਣ ਲਈ ਕਿਹਾ। ਅਗਲੇ ਦਿਨ ਉਹ ਆਪਣੀ ਭੈਣ ਨਾਲ ਘਰ ਪਰਤ ਆਇਆ।
ਇਹ ਵੀ ਪੜ੍ਹੋ: ਕਿਮ ਜੋਂਗ ਉਨ ਆਪਣੀ ਸ਼ਾਹੀ ਰੇਲ ਗੱਡੀ ਰਾਂਹੀ ਪਹੁੰਚੇ ਰੂਸ
ਅਗਲੇ ਦਿਨ ਉਸ ਦੀ ਭੈਣ ਨੇ ਕਿਹਾ ਕਿ ਉਹ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੀ ਹੈ। ਉਸ ਦੇ ਡਰਾਈਵਰ ਨੇ ਉਸ ਨੂੰ ਅੰਮ੍ਰਿਤਸਰ ਛੱਡ ਦਿੱਤਾ। ਅਗਲੀ ਰਾਤ ਉਸਦੀ ਦੂਸਰੀ ਪਤਨੀ ਨੇ ਉਸਨੂੰ ਰੋਟੀ ਵਿੱਚ ਨਸ਼ੀਲੀ ਚੀਜ਼ ਦੇ ਕੇ ਬੇਹੋਸ਼ ਕਰ ਦਿੱਤਾ ਅਤੇ ਘਰ ਵਿੱਚ ਰੱਖੇ 6 ਤੋਲੇ ਸੋਨੇ ਦੇ ਗਹਿਣੇ ਅਤੇ 2 ਲੱਖ ਰੁਪਏ ਦੀ ਨਕਦੀ ਲੈ ਕੇ ਭੱਜ ਗਈ। ਉਸ ਨੇ ਦੱਸਿਆ ਕਿ ਉਸ ਨਾਲ ਕੁੱਲ ਦਸ ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। Gurdaspur Wife of Retired;
ਉਸ ਨੇ ਇਸ ਸਬੰਧੀ ਪੁਲੀਸ ਨੂੰ ਸੂਚਿਤ ਕੀਤਾ ਸੀ ਪਰ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਪੁਲੀਸ ਵੱਲੋਂ ਔਰਤ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਜਦੋਂ ਡੀਐਸਪੀ ਸੁਖਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਤਨਾਮ ਸਿੰਘ ਨਾਮਕ ਵਿਅਕਤੀ ਨੇ ਉਨ੍ਹਾਂ ਦੀ ਦੂਜੀ ਪਤਨੀ ਖ਼ਿਲਾਫ਼ ਧੋਖਾਧੜੀ ਦਾ ਪਰਚਾ ਦਰਜ ਕਰਵਾਇਆ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। Gurdaspur Wife of Retired;
ਕੈਂਸਰ ਨਾਲ ਜੂਝ ਰਹੀ ਪਤਨੀ ਲਈ ਨਵਜੋਤ ਸਿੰਘ ਸਿੱਧੂ ਨੇ ਕੀਤੀ ਪੋਸਟ, ਆਖੀ ਇਹ ਗੱਲ
ਕੈਂਸਰ ਦੀ ਭਿਆਨਕ ਬਿਮਾਰੀ ਨਾਲ ਜੂਝ ਰਹੀ ਡਾ. ਨਵਜੋਤ ਕੌਰ ਸਿੱਧੂ ਲਈ ਪਤੀ ਨਵਜੋਤ ਸਿੱਧੂ ਨੇ ਭਾਵੁਕ ਪੋਸਟ ਕੀਤੀ ਹੈ। ਪਤਨੀ ਦੀ ਦੂਜੀ ਕੀਮੋਥੈਰੇਪੀ ਦੀ ਤਸਵੀਰ ਸਾਂਝੀ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਉਹ ਦ੍ਰਿੜ ਸੰਕਲਪ ਨਾਲ ਲੜ ਰਹੀ ਹੈ, ਵਾਹਿਗੁਰੂ ਦੀ ਰਜ਼ਾ ਨੂੰ ਮੰਨ ਕੇ। ਉਨ੍ਹਾਂ ਸਾਰਿਆਂ ਦਾ ਲੱਖ-ਲੱਖ ਧੰਨਵਾਦ ਜੋ ਉਸਦੀ ਜਲਦੀ ਸਿਹਤਯਾਬੀ ਲਈ ਅਰਦਾਸ ਕਰ ਰਹੇ ਹਨ। ਇਥੇ ਇਹ ਦੱਸਣੋਗ ਹੈ ਕਿ ਡਾ. ਨਵਜੋਤ ਕੌਰ ਸਿੱਧੂ ਨੂੰ ਦੂਜੇ ਸਟੇਜ ਦਾ ਕੈਂਸਰ ਹੈ, ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ ’ਤੇ ਮਾਰਚ ਮਹੀਨੇ ਵਿਚ ਦਿੱਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਹਸਪਤਾਲ ਵਿਚ ਸਫਲ ਸਰਜਰੀ ਵੀ ਹੋਈ ਸੀ। ਹੁਣ ਉਨ੍ਹਾਂ ਦੀ ਦੂਸਰੀ ਕੀਮੋਥੈਰੇਪੀ ਕੀਤੀ ਗਈ ਹੈ। Posted by Navjot Singh Sidhu for wife
ਪਤੀ ਦੇ ਜੇਲ੍ਹ ’ਚ ਹੁੰਦਿਆਂ ਨਵਜੋਤ ਕੌਰ ਸਿੱਧੂ ਨੇ ਕੀਤੀ ਸੀ ਭਾਵੁਕ ਪੋਸਟ
ਪਤੀ ਨਵਜੋਤ ਸਿੰਘ ਸਿੱਧੂ ਦੇ ਪਟਿਆਲਾ ਜੇਲ੍ਹ ਵਿਚ ਹੁੰਦਿਆਂ ਉਨ੍ਹਾਂ ਨੇ ਭਾਵੁਕ ਪੋਸਟ ਕੀਤੀ ਸੀ। ਜਿਸ ਵਿਚ ਉਨ੍ਹਾਂ ਲਿਖਿਆ ਸੀ ਕਿ ਖ਼ਤਰਨਾਕ ਕੈਂਸਰ ਦਾ ਪਤਾ ਲੱਗਾ ਹੈ। ਇਹ ਕੈਂਸਰ ਦੂਜੀ ਸਟੇਜ ਵਿਚ ਹੈ। ਜਿਸ ਦੇ ਚੱਲਦੇ ਉਨ੍ਹਾਂ ਦੀ ਸਰਜਰੀ ਹੋਵੇਗੀ। ਨਵਜੋਤ ਕੌਰ ਸਿੱਧੂ ਨੇ ਲਿਖਿਆ ਸੀ ਕਿ ਉਹ ਉਸ ਅਪਰਾਧ ਲਈ ਜੇਲ੍ਹ ਵਿਚ ਸਜ਼ਾ ਕੱਟ ਰਹੇ ਹਨ ਜਿਹੜਾ ਉਨ੍ਹਾਂ ਨੇ ਕੀਤਾ ਹੀ ਨਹੀਂ ਹੈ, ਇਸ ਵਿਚ ਸ਼ਾਮਲ ਸਾਰੇ ਲੋਕਾਂ ਨੂੰ ਮੁਆਫ਼ ਕਰ ਦਿਓ। ਹਰ ਦਿਨ ਬਾਹਰ ਤੁਹਾਡਾ ਇੰਤਜ਼ਾਰ ਕਰਨਾ ਸ਼ਾਇਦ ਤੁਹਾਡੇ ਤੋਂ ਵੱਧ ਦੁਖੀ ਹਾਂ। ਹਮੇਸ਼ਾ ਵਾਂਗ ਤੁਹਾਡੇ ਦਰਦ ਨੂੰ ਦੂਰ ਕਰਨ ਦੀ ਕੋਸ਼ਿਸ਼ ਵਿਚ ਹਾਂ। ਵਾਰ-ਵਾਰ ਤੁਹਾਨੂੰ ਇਨਸਾਫ਼ ਲਈ ਵਾਂਝਾ ਦੇਖ ਕੇ ਤੁਹਾਡਾ ਇੰਤਜ਼ਾਰ ਕੀਤਾ। ਸੱਚ ਬਹੁਤ ਤਾਕਤਵਰ ਹੁੰਦਾ ਹੈ ਪਰ ਇਸ ਦੀ ਪ੍ਰੀਖਿਆ ਵਾਰ-ਵਾਰ ਹੁੰਦੀ ਹੈ। ਕਲਯੁੱਗ। ਮੁਆਫ਼ ਕਰਨਾ ਤੁਹਾਡਾ ਇੰਤਜ਼ਾਰ ਨਹੀਂ ਕਰ ਸਕਦੀ ਕਿਉਂਕਿ ਇਹ ਖ਼ਤਰਨਾਕ ਕੈਂਸਰ ਦੂਜੀ ਸਟੇਜ ਵਿਚ ਹੈ। Posted by Navjot Singh Sidhu for wife
also read :- ਓਡੀਸ਼ਾ ਟਰੇਨ ਹਾਦਸੇ ‘ਤੇ CM ਮਾਨ ਨੇ ਜਤਾਇਆ ਦੁੱਖ, ਜ਼ਖਮੀਆਂ ਲਈ ਕੀਤੀ ਅਰਦਾਸ
ਬਿਕਰਮ ਮਜੀਠੀਆ ਨੇ ਵੀ ਕੀਤੀ ਸੀ ਅਰਦਾਸ
ਬਿਕਰਮ ਸਿੰਘ ਮਜੀਠੀਆ ਨੇ ਵੀ ਟਵੀਟ ਰਾਹੀਂ ਨਵਜੋਤ ਕੌਰ ਸਿੱਧੂ ਲਈ ਅਰਦਾਸ ਕੀਤੀ ਸੀ। ਮਜੀਠੀਆ ਨੇ ਟਵੀਟ ਕਰਦਿਆਂ ਕਿਹਾ ਕਿ ਡਾ. ਨਵਜੋਤ ਕੌਰ ਸਿੱਧੂ ਕੈਂਸਰ ਤੋਂ ਜਲਦੀ ਠੀਕ ਹੋਵੋ। ਵਾਹਿਗੁਰੂ ਉਨ੍ਹਾਂ ਨੂੰ ਇਸ ਭਿਆਨਕ ਬਿਮਾਰੀ ਨੂੰ ਦੂਰ ਕਰਨ ਦੀ ਤਾਕਤ ਦੇਵੇ ਕਿਉਂਕਿ ਕੋਈ ਵੀ ਮਾਂ ਦੀ ਥਾਂ ਨਹੀਂ ਲੈ ਸਕਦਾ, ਜੋ ਹਰੇਕ ਪਰਿਵਾਰ ਵਿਚ ਤਾਕਤ ਦਾ ਥੰਮ੍ਹ ਹੈ। ਸਾਡੀਆਂ ਅਰਦਾਸਾਂ ਹਮੇਸ਼ਾ ਉਨ੍ਹਾਂ ਦੇ ਅਤੇ ਪਰਿਵਾਰ ਦੇ ਨਾਲ ਹਨ।Posted by Navjot Singh Sidhu for wife