study visa - Nirpakh Post

ਸੁਨਹਿਰੀ ਭਵਿੱਖ ਦੇ ਲਈ ਕਨੇਡਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਹੋਈ ਮੌਤ
ਅੰਮ੍ਰਿਤਸਰ ਦੇ ਹਲਕਾ ਰਾਜਾ ਸੰਸੀ ਦੇ ਪਿੰਡ ਚਵਿੰਡਾ ਕਲਾਂ ਦੇ ਇੱਕ ਨੌਜਵਾਨ ਦੀ ਕਨੇਡਾ ਵਿੱਚ ਸੜਕ ਦੁਰਘਟਨਾ  ਦੁਕਾਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਉਮਰ 22 ਸਾਲ ਦੇ ਕਰੀਬ ਹੈ। ਤੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਤੇ ਦੋ ਭੈਣਾਂ ਦਾ ਭਰਾ ਸੀ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਹੀ ਨੌਜਵਾਨ ਦੀ ਮਾਂ ਦੀ ਮੌਤ ਹੋਈ ਸੀ ਪਰਿਵਾਰ ਸਦਮੇ ਵਿੱਚ ਸੀ ਤੇ ਉਸ ਤੋਂ ਬਾਅਦ ਜਦੋਂ ਨੌਜਵਾਨ ਦੀ ਮੌਤ ਦਾ ਸਮਾਂਚਾਰ ਸਾਹਮਣੇ ਆਇਆ ਤਾਂ ਪਰਿਵਾਰ ਫਿਰ ਸਦਮੇ ਵਿੱਚ ਚਲਾ ਗਿਆ

ਸੁਨਹਿਰੀ ਭਵਿੱਖ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਦਰਦਨਾਕ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੀਦਾਰਜੀਤ ਸਿੰਘ ਪੁੱਤਰ ਹੀਰਾ ਸਿੰਘ ਹਲਕਾ ਰਾਜਾਸਾਂਸੀ ਦੇ ਪਿੰਡ ਚਵਿੰਡਾ ਕਲਾਂ ਦਾ ਰਹਿਣ ਵਾਲਾ ਸੀ। ਉਹ 2 ਸਾਲ ਪਹਿਲਾਂ ਵਿਦੇਸ਼ ਗਿਆ ਸੀ। ਇਸ ਸੰਬੰਧੀ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਹੀਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਇਕਲੋਤਾ ਪੁੱਤਰ ਦੋ ਸਾਲ ਪਹਿਲਾਂ ਕੈਨੇਡਾ ਗਿਆ ਸੀ । ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਵਰਕ ਪਰਮਿਟ ਮਿਲਿਆ ਸੀ। ਬੀਤੇ ਦਿਨੀਂ ਉਹ ਬਰਮਟਨ ਤੋਂ ਕਾਰ ਵਿਚ ਸਵਾਰ ਹੋ ਕੇ ਕੰਮ 'ਤੇ ਜਾ ਰਿਹਾ ਸੀ, ਤਾਂ ਸਾਹਮਣੇ ਤੋਂ ਆ ਰਹੇ ਟਰਾਲੇ ਨਾਲ ਕਾਰ ਦੀ ਟੱਕਰ ਹੋ ਗਈ ਤੇ ਦੀਦਾਰਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ।

Read Also : ਅਮਰੀਕੀ ਫੌਜ ਦੇ ਜਹਾਜ਼ 'ਤੇ ਜੰਜ਼ੀਰਾਂ ਨਾਲ ਜਕੜੇ ਭਾਰਤੀਆਂ ਨੂੰ 'ਦੇਸ਼ ਨਿਕਾਲਾ' ਦੇ ਕੇ ਟਰੰਪ ਨੇ ਮੋਦੀ ਨੂੰ 'ਤੋਹਫ਼ਾ' ਦਿੱਤਾ

ਉਹਨਾਂ ਦੱਸਿਆ ਕਿ ਇਸ ਦੁਰਘਟਨਾ ਵਿੱਚ ਉਸ ਦੇ ਨਾਲ ਇੱਕ ਗੁਜਰਾਤ ਦੀ ਕੁੜੀ ਤੇ ਇੱਕ ਮਹਾਰਾਸ਼ਟਰ ਦਾ ਮੁੰਡਾ ਸੀ ਜਿਸ ਦੀ ਉਹ ਗੱਡੀ ਸੀ ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਉੱਥੇ ਹੀ ਪੀੜਿਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਸਾਲ ਪਹਿਲਾਂ ਹੀ ਨੌਜਵਾਨ ਦੀਦਾਰਜੀਤ ਸਿੰਘ ਦੀ ਮਾਂ ਦੀ ਮੌਤ ਹੋਈ ਸੀ ਦੀਦਾਰਜੀਤ ਸਿੰਘ ਦੋ ਭੈਣਾਂ ਦਾ ਇਕਲੋਤਾ ਭਰਾ ਸੀ ਪਰ ਉਸ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਹੈ ਉੱਥੇ ਹੀ ਪੀੜਿਤ ਪਰਿਵਾਰ ਨੇ ਐਨਆਰਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਹੋਰਨਾ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਵਾਪਸ ਪੰਜਾਬ ਲਿਆਉਣ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ

ਕੈਨੇਡਾ ਤੋਂ ਬਾਅਦ ਹੁਣ ਆਸਟ੍ਰੇਲੀਆ ਜਾਣਾ ਵੀ ਹੋਇਆ ਔਖਾ, ਸਰਕਾਰ ਨੇ ਸਖ਼ਤ ਕੀਤੇ ਵੀਜ਼ਾ ਨਿਯਮ
Australia Change Immigration Rules

ਕੈਨੇਡਾ ਤੋਂ ਬਾਅਦ ਹੁਣ ਆਸਟ੍ਰੇਲੀਆ ਵੀ ਵੀਜ਼ਾ ਨਿਯਮਾਂ ਨੂੰ ਸਖ਼ਤ ਕਰਨ ਜਾ ਰਿਹਾ ਹੈ। ਇਹ ਫੈਸਲਾ ਭਾਰਤੀਆਂ ਅਤੇ ਖਾਸ ਕਰਕੇ ਆਸਟ੍ਰੇਲੀਆ ਜਾਣ ਦੀ ਸੋਚ ਰਹੇ ਪੰਜਾਬੀਆਂ ਲਈ ਔਖਾ ਹੋਵੇਗਾ। ਆਸਟ੍ਰੇਲੀਆਈ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਘੱਟ ਹੁਨਰ ਵਾਲੇ ਕਾਮਿਆਂ ਲਈ ਵੀਜ਼ਾ ਨਿਯਮਾਂ ਨੂੰ ਸਖ਼ਤ ਕਰੇਗੀ। ਜਿਸ ਕਾਰਨ ਅਗਲੇ 2 ਸਾਲਾਂ ‘ਚ ਪ੍ਰਵਾਸੀਆਂ ਦੀ ਗਿਣਤੀ ਅੱਧੀ ਰਹਿ ਜਾਵੇਗੀ, ਕਿਉਂਕਿ ਸਰਕਾਰ ਮਾਈਗ੍ਰੇਸ਼ਨ ਪ੍ਰਣਾਲੀ ਨੂੰ ਠੀਕ ਕਰਨ ‘ਤੇ ਵਿਚਾਰ ਕਰ ਰਹੀ ਹੈ।

ਆਸਟਰੇਲੀਆ ਦੀ ਮੀਡੀਆ ਏਜੰਸੀ ਰਾਇਟਰਜ਼ ਦੇ ਅਨੁਸਾਰ, ਨਵੀਂ ਨੀਤੀਆਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅੰਗਰੇਜ਼ੀ ਟੈਸਟਾਂ ਵਿੱਚ ਉੱਚ ਦਰਜਾਬੰਦੀ ਪ੍ਰਾਪਤ ਕਰਨ ਦੀ ਜ਼ਰੂਰਤ ਹੋਏਗੀ ਅਤੇ ਵਿਦਿਆਰਥੀ ਦੀ ਦੂਜੀ ਵੀਜ਼ਾ ਅਰਜ਼ੀ ‘ਤੇ ਵਧੇਰੇ ਜਾਂਚ ਹੋਵੇਗੀ, ਜਿਸ ਨਾਲ ਉਨ੍ਹਾਂ ਦੇ ਰਿਹਾਇਸ਼ ਦੀ ਮਿਆਦ ‘ਚ ਵਾਧਾ ਹੋ ਸਕਦਾ ਹੈ।

ਮਾਈਗ੍ਰੇਸ਼ਨ ਨੰਬਰਾਂ ਨੂੰ ਆਮ ਬਣਾਉਣ ਲਈ ਚੁੱਕੇ ਗਏ ਕਦਮ
ਆਸਟ੍ਰੇਲੀਆ ਦੇ ਗ੍ਰਹਿ ਮਾਮਲਿਆਂ ਦੇ ਮੰਤਰੀ ਕਲੇਰ ਓ’ਨੀਲ ਨੇ ਇੱਕ ਮੀਡੀਆ ਬ੍ਰੀਫਿੰਗ ਦੌਰਾਨ ਕਿਹਾ – ਸਾਡੀ ਰਣਨੀਤੀ ਮਾਈਗ੍ਰੇਸ਼ਨ ਨੰਬਰਾਂ ਨੂੰ ਘੱਟ ਕਰਨਾ ਹੋਵੇਗਾ, ਪਰ ਇਹ ਸਿਰਫ ਸੰਖਿਆਵਾਂ ਬਾਰੇ ਹੈ ਅਤੇ  ਇਹ ਆਸਟ੍ਰੇਲੀਆ ਦੇ ਭਵਿੱਖ ਬਾਰੇ ਹੈ।

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਹ ਵੀ ਸਪੱਸ਼ਟ ਕੀਤਾ ਕਿ ਆਸਟ੍ਰੇਲੀਆ ਦੇ ਮਾਈਗ੍ਰੇਸ਼ਨ ਨੰਬਰਾਂ ਨੂੰ ਟਿਕਾਊ ਪੱਧਰ ‘ਤੇ ਵਾਪਸ ਲਿਆਉਣ ਦੀ ਲੋੜ ਹੈ।

ਇਹ ਵੀ ਪੜ੍ਹੋ: ਭਾਈ ਰਾਜੋਆਣਾ ਦੀ ਰਿਹਾਈ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇਗੀ ਕਮੇਟੀ

ਮਾਈਗ੍ਰੇਸ਼ਨ ਨੰਬਰਾਂ ਨੂੰ ਘਟਾਉਣ ਵਿੱਚ ਕਰੇਗਾ ਮਦਦ
ਗ੍ਰਹਿ ਮਾਮਲਿਆਂ ਦੇ ਮੰਤਰੀ ਓ’ਨੀਲ ਨੇ ਕਿਹਾ ਕਿ ਸਰਕਾਰ ਦੇ ਸੁਧਾਰ ਪਹਿਲਾਂ ਹੀ ਵਿਦੇਸ਼ੀ ਪ੍ਰਵਾਸ ‘ਤੇ ਦਬਾਅ ਪਾ ਰਹੇ ਹਨ। ਇਹ ਮਾਈਗ੍ਰੇਸ਼ਨ ਗਿਣਤੀ ਵਿੱਚ ਸੰਭਾਵਿਤ ਗਿਰਾਵਟ ਵਿੱਚ ਯੋਗਦਾਨ ਪਾਵੇਗਾ।

ਇਹ ਫੈਸਲਾ 2022-23 ਵਿੱਚ ਇਮੀਗ੍ਰੇਸ਼ਨ ਦੇ ਰਿਕਾਰਡ 5.10 ਲੱਖ ਤੱਕ ਪਹੁੰਚਣ ਦੀ ਸੰਭਾਵਨਾ ਤੋਂ ਬਾਅਦ ਆਇਆ ਹੈ। ਅਧਿਕਾਰਤ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਨਵੀਂ ਨੀਤੀ ਤੋਂ ਬਾਅਦ, ਇਹ ਅੰਕੜਾ 2024-25 ਅਤੇ 2025-26 ਵਿੱਚ ਘਟ ਕੇ ਲਗਭਗ 2.5 ਲੱਖ ਰਹਿ ਜਾਣ ਦੀ ਉਮੀਦ ਹੈ, ਜੋ ਕਿ ਕੋਵਿਡ ਮਿਆਦ ਤੋਂ ਪਹਿਲਾਂ ਦੇ ਪੱਧਰ ਦੇ ਅਨੁਸਾਰ ਹੈ।

ਕੈਨੇਡਾ ਡਬਲਜ਼ ਇੰਟਰਨੈਸ਼ਨਲ ਸਟੂਡੈਂਟਸ ਫੰਡ: ਨਵੇਂ ਸਾਲ ਤੋਂ 6.20 ਲੱਖ ਰੁਪਏ ਹੋਰ ਜਮ੍ਹਾ ਕਰਵਾਉਣੇ ਪੈਣਗੇ, 1.50 ਲੱਖ ਪੰਜਾਬੀ ਨੌਜਵਾਨ ਹੋਣਗੇ ਪ੍ਰਭਾਵਿਤ

ਕੈਨੇਡਾ ਸਰਕਾਰ ਧੋਖਾਧੜੀ, ਸ਼ੋਸ਼ਣ, ਦੁਰਵਿਵਹਾਰ ਅਤੇ ਰਿਹਾਇਸ਼ ਦੇ ਮੁੱਦਿਆਂ ਨਾਲ ਨਜਿੱਠਣ ਲਈ 1 ਜਨਵਰੀ ਤੋਂ ਅੰਤਰਰਾਸ਼ਟਰੀ ਵਿਦਿਆਰਥੀ ਫੰਡ ਨੂੰ $10,000 ਤੋਂ ਵਧਾ ਕੇ $20,635 ਕਰਨ ਜਾ ਰਹੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਨਵੇਂ ਨਿਯਮਾਂ ਤਹਿਤ ਕੈਨੇਡਾ ‘ਚ ਪੜ੍ਹਨ ਲਈ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਲੋੜੀਂਦੀ ਫੰਡਿੰਗ ਦੁੱਗਣੀ ਕਰਨ ਦਾ ਐਲਾਨ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ‘ਤੇ ਇੱਕ ਹੋਰ ਬੋਝ ਪਾ ਦਿੱਤਾ ਹੈ।

Australia Change Immigration Rules

ਵਿਦੇਸ਼ ਜਾ ਕੇ ਡਾਕਟਰੀ ਦੀ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਵੱਡੀ ਖ਼ੁਸ਼ਖ਼ਬਰੀ! NEET ਦੇ ਇਹ ਨਵੇਂ ਮਾਪਦੰਡ ਤੁਹਾਡੇ ਲਈ ਕਿਵੇਂ ਹਨ ਉਮੀਦ ਭਰੇ
Global Medical Education Opportunities:

ਗੈਰ-ਬਾਇਓਲੋਜੀ ਦੇ ਵਿਦਿਆਰਥੀ ਡਾਕਟਰ ਕਿਵੇਂ ਬਣ ਸਕਦੇ ਹਨ ਇਸ ਬਾਰੇ ਇਕ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ। ਖਾਸ ਤੌਰ ‘ਤੇ ਵਿਦੇਸ਼ ਵਿੱਚ ਡਾਕਟਰੀ ਦੀ ਪੜ੍ਹਾਈ ਕਰਨ ਦੇ ਇੱਛਕ ਵਿਦਿਆਰਥੀਆਂ ਲਈ ਇਹ ਖ਼ਬਰ ਬੇਹੱਦ ਉਮੀਦ ਭਰੀ ਹੈ। ਤਾਜ਼ਾ ਖ਼ਬਰ ਇਹ ਹੈ ਕਿ ਨੈਸ਼ਨਲ ਮੈਡੀਕਲ ਕਮਿਸ਼ਨ (NMC) ਨੇ ਭਾਰਤ ‘ਚ ਡਾਕਟਰੀ ਦੀ ਪੜ੍ਹਾਈ ਲਈ ਜ਼ਰੂਰੀ ਪ੍ਰੀਖਿਆਂ NEET ਦੇ ਮਾਪਦੰਡਾਂ ‘ਚ ਇਹ ਮਹੱਤਵਪੂਰਨ ਬਦਲਾਅ ਕੀਤੇ ਹਨ..

ਮੁੱਖ ਤਬਦੀਲੀ ਇਹ ਹੈ ਕਿ ਹੁਣ ਉਹ ਵਿਦਿਆਰਥੀ ਜਿਹੜੇ ਮੂਲ ਰੂਪ ਵਿੱਚ ਜੀਵ ਵਿਗਿਆਨ ਵਿਸ਼ੇ ਨਾਲ ਸਬੰਧਿੱਤ ਨਹੀਂ ਹਨ। ਅਤੇ ਜਿਨ੍ਹਾਂ ਵਿਦਿਆਰਥੀਆਂ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10+2 ਗਣਿਤ, ਰਸਾਇਣ ਅਤੇ ਭੌਤਿਕ ਵਿਗਿਆਨ ਮੁੱਖ ਵਿਸ਼ੇ ਵਜੋਂ ਅਤੇ ਨਾਲ ਹੀ ਬਾਇਓਲੋਜੀ ਜਾਂ ਬਾਇਓਟੈਕਨਾਲੋਜੀ ਵਾਧੂ ਵਿਸ਼ੇ ਵਜੋਂ ਪ੍ਰੀਖੀਆ ਪਾਸ ਕੀਤੀ ਹੋਵੇ ਹੁਣ ਉਹ ਵਿਦਿਆਰਥੀ ਵੀ NEET ਪ੍ਰੀਖਿਆ ਵਿੱਚ ਬੈਠ ਸਕਦੇ ਹਨ।

ਦੂਜੇ ਪਾਸੇ, ਉਮੀਦਵਾਰ ਕਮਿਸ਼ਨ ਤੋਂ ਇਕ ਯੋਗਤਾ ਸਰਟੀਫਿਕੇਟ ਵੀ ਪ੍ਰਾਪਤ ਕਰਨਗੇ, ਜੋ ਕਿ ਇੱਕ ਅੰਡਰਗਰੈਜੂਏਟ ਵਜੋਂ ਵਿਦੇਸ਼ਾਂ ਵਿੱਚ ਡਾਕਟਰੀ ਦੀ ਪੜ੍ਹਾਈ ਕਰਨ ਲਈ ਉਹਨਾਂ ਦੀ ਯੋਗਤਾ ਨੂੰ ਪ੍ਰਮਾਣਿਤ ਕਰਨ ਵਾਲਾ ਇੱਕ ਅਧਕਿਾਰਤ ਰਿਕਾਰਡ ਹੋਵੇਗਾ।

ਕਿਉਂਕਿ ਬਹੁਤ ਸਾਰੇ ਦੇਸ਼ਾਂ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਮੈਡੀਕਲ ਸਕੂਲਾਂ ਵਿੱਚ ਦਾਖਲੇ ਲਈ ਯੋਗਤਾ ਪ੍ਰਾਪਤ ਕਰਨ ਲਈ NEET ਪ੍ਰੀਖਿਆ ਦੇਣ ਦੀ ਲੋੜ ਹੁੰਦੀ ਹੈ, ਇਹ ਕਦਮ ਇੱਕ ਬਹੁਤ ਵੱਡਾ ਵਿਕਾਸ ਹੈ। ਹਾਲਾਂਕਿ, ਜਿਨ੍ਹਾਂ ਵਿਦਿਆਰਥੀਆਂ ਨੇ ਸਕੂਲ ਵਿੱਚ ਜੀਵ-ਵਿਗਿਆਨ ਦਾ ਅਧਿਐਨ ਨਹੀਂ ਕੀਤਾ ਸੀ, ਉਨ੍ਹਾਂ ਨੂੰ ਪ੍ਰੀਖਿਆ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਅਕਸਰ ਚੁਣੌਤੀਪੂਰਨ ਲੱਗਿਆ। ਇਸ ਰੁਕਾਵਟ ਨੂੰ ਨਵੀਂ ਨੀਤੀ ਦੁਆਰਾ ਦੂਰ ਕੀਤਾ ਜਾਵੇਗਾ, ਜਿਸ ਨਾਲ ਵਧੇਰੇ ਵਿਦਿਆਰਥੀ ਡਾਕਟਰ ਬਣਨ ਲਈ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਦੀਆਂ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਯੋਗ ਹੋਣਗੇ।

ਇਹ ਵੀ ਪੜ੍ਹੋ: ਭਾਰਤ-ਪਾਕਿਸਤਾਨੀ ਲੇਖਕ ਸਆਦਤ ਹਸਨ ਮੰਟੋ ਦੁਆਰਾ ਲਿਖੀਆਂ ਕਹਾਣੀਆਂ

ਆਪਣੀ ਡਾਕਟਰੀ ਪੜ੍ਹਾਈ ਸ਼ੁਰੂ ਕਰਨ ਤੋਂ ਪਹਿਲਾਂ, ਬਹੁਤ ਸਾਰੇ ਅੰਤਰਰਾਸ਼ਟਰੀ ਮੈਡੀਕਲ ਸਕੂਲਾਂ ਦੇ ਵਿਦਿਆਰਥੀਆਂ ਤੋਂ ਜੀਵ ਵਿਗਿਆਨ ਵਿੱਚ ਇੱਕ ਠੋਸ ਪਿਛੋਕੜ ਹੋਣ ਦੀ ਉਮੀਦ ਕੀਤੀ ਜਾਂਦੀ ਹੈ। ਇਹਨਾਂ ਵਿਦਿਆਰਥੀਆਂ ਕੋਲ ਹੁਣ ਹੋਰ ਵਾਧੂ ਸੰਭਾਵਨਾਵਾਂ ਹੋਣਗੀਆਂ ਕਿਉਂਕਿ ਉਹ ਹੁਣ 12ਵੀਂ ਜਮਾਤ ਤੋਂ ਬਾਅਦ ਵਾਧੂ ਸਿੱਖਿਆ ਦੁਆਰਾ ਇਸ ਸ਼ਰਤ ਨੂੰ ਪੂਰਾ ਕਰ ਸਕਦੇ ਹਨ। ਨਾਲ ਹੀ, ਕਿਉਂਕਿ ਵਿਦਿਆਰਥੀ ਆਪਣੇ ਉਦੇਸ਼ ਦੀ ਪੂਰਤੀ ਲਈ ਜ਼ਰੂਰੀ ਸ਼ਰਤਾਂ ਨੂੰ ਚੰਗੀ ਤਰਾਂ ਜਾਣਦੇ ‘ਤੇ ਸਮਝਦੇ ਹਨ ਤਾਂ ਉਹ ਆਪਣੀ ਰਣਨੀਤੀ ਵੀ ਉਸ ਹਿਸਾਬ ਨਾਲ ਬਣਾ ਸਕਦੇ ਹਨ।

ਇਸ ਤੋਂ ਇਲਾਵਾ, ਇਹ ਖ਼ਬਰ ਉਹਨਾਂ ਵਿਦਿਆਰਥੀਆਂ ਨੂੰ ਵੀ ਰਾਹਤ ਪ੍ਰਦਾਨ ਕਰਦੀ ਹੈ ਜੋ ਵਿਸ਼ਿਆਂ ਦੀ ਚੋਣ ਕਰਦੇ ਸਮੇਂ ਰਿਸ਼ਤੇਦਾਰਾਂ ਜਾ ਸਾਕ- ਸਬੰਧੀਆਂ ਦੇ ਦਬਾਅ ਦਾ ਸਾਹਮਣਾ ਕਰਦੇ ਹਨ ਅਤੇ ‘ਡਾਕਟਰਾਂ ਦੀ ਘਾਟ” ਵਰਗੇ ਵੱਡੇ ਸਮਾਜਿਕ ਮਸਲੇ ਦਾ ਵੀ ਇਕ ਹੱਲ ਪ੍ਰਧਾਨ ਕਰਦੀ ਹੈ। Global Medical Education Opportunities:

ਫੈਸਲਾ ਲੈਣ ਸਮੇਂ ਜੱਦੋ ਜਹਿਦ

ਜਦੋਂ ਵਿਦਿਆਰਥੀ 10ਵੀਂ ਜਮਾਤ ਤੋਂ 11ਵੀਂ ਜਮਾਤ ਵਿੱਚ ਤਬਦੀਲ ਹੁੰਦੇ ਹਨ, ਤਾਂ ਉਹਨਾਂ ਨੂੰ ਆਪਣੇ ਵਿਸ਼ਿਆਂ ਦੀ ਚੋਣ ਕਰਨ ਦੇ ਨਾਜ਼ੁਕ ਫੈਸਲੇ ਦਾ ਸਾਹਮਣਾ ਕਰਨਾ ਪੈਂਦਾ ਹੈ। ਅਕਸਰ, ਸਹੀ ਮਾਰਗਦਰਸ਼ਨ ਦੀ ਘਾਟ ਜਾਂ ਸਾਕ- ਸਬੰਧੀਆਂ ਦੇ ਦਬਾਅ ਦੇ ਅੱਗੇ ਝੁਕਣ ਕਾਰਨ ਉਹ ਅਕਸਰ ਆਪਣੇ ਦੋਸਤਾਂ ਦੀਆਂ ਚੋਣਾਂ ਦੇ ਅਧਾਰ ਤੇ ਵਿਸ਼ਿਆਂ ਦੀ ਚੋਣ ਕਰ ਲੈਦੇ ਹਨ। ਅਤੇ ਬਾਅਦ ‘ਚ ਸਿਰਫ ਪਛਤਾਵਾ ਰਹਿ ਜਾਂਦਾ ਹੈ। ਜੇ ਤੁਸੀਂ ਆਪਣੇ ਆਪ ਨੂੰ ਇਸ ਸਥਿਤੀ ਵਿੱਚ ਪਾਉਂਦੇ ਹੋ, ਜੀਵ ਵਿਗਿਆਨ ਨਾਲੋਂ ਗਣਿਤ ਨੂੰ ਚੁਣਿਆ ਹੈ, ਤਾਂ ਇਸਨੂੰ ਇੱਕ  ਮੌਕਾ ਸਮਝੋ। ਇਹ ਤੁਹਾਨੂੰ ਡਾਕਟਰ ਬਣਨ ਦੇ ਆਪਣੇ ਸੁਪਨੇ ਨੂੰ ਅੱਗੇ ਵਧਾਉਣ ਦਾ ਵਧੀਆ ਮੌਕਾ ਸਾਬਤ ਹੋ ਸਕਦਾ ਹੈ।

‘ਡਾਕਟਰਾਂ ਦੀ ਘਾਟ” ਵਰਗੇ ਵੱਡੇ ਸਮਾਜਿਕ ਮਸਲੇ ਦਾ ਹੱਲ

ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਡਾਕਟਰੀ ਦੀ ਪੜ੍ਹਾਈ ਕਰਨ ਲਈ ਉਤਸ਼ਾਹਿਤ ਕਰਨ ਦਾ ਇਹ ਫੈਸਲਾ ਡਾਕਟਰਾਂ ਦੀ ਵਿਆਪਕ ਘਾਟ ਨੂੰ ਹੱਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ, ਭਾਰਤ ਸਮੇਤ ਲਗਭਗ ਹਰ ਦੇਸ਼ ਦੀ ਸਮੱਸਿਆ। ਐਸੋਸੀਏਸ਼ਨ ਆਫ ਅਮੈਰੀਕਨ ਮੈਡੀਕਲ ਕਾਲਜ ਦੀ ਰਿਪੋਰਟ ਨੇ 2034 ਤੱਕ ਅਮਰੀਕਾ ਵਿੱਚ 124,000 ਡਾਕਟਰਾਂ ਦੀ ਸੰਭਾਵੀ ਕਮੀ ਦੀ ਚੇਤਾਵਨੀ ਦਿੱਤੀ ਹੈ। ਇਹ ਹੋਰ ਵਿਅਕਤੀਆਂ ਲਈ ਡਾਕਟਰੀ ਪੇਸ਼ੇ ਵਿੱਚ ਦਾਖਲ ਹੋਣ ਦੇ ਮੌਕੇ ਖੋਲ੍ਹੇਗਾ ਅਤੇ ਸਿਹਤ ਸੰਭਾਲ ਵਿੱਚ ਪੇਸ਼ੇਵਰਾਂ ਡਾਕਟਰਾਂ ਦੀ ਘਾਟ ਦਾ ਮੁਕਾਬਲਾ ਕਰਨ ਵਿੱਚ ਯੋਗਦਾਨ ਪਾਵੇਗਾ।

ਇਸ ਵਿਕਾਸ ਤੋਂ ਇਲਾਵਾ, NExT ਦੇ ਲਾਗੂ ਹੋਣ ਨਾਲ ਮੈਡੀਕਲ ਖੇਤਰ ਵਿੱਚ ਮਹੱਤਵਪੂਰਨ ਤਬਦੀਲੀਆਂ ਆਉਂਦੀਆਂ ਹਨ। ਬੈਚ 2024 ਦੇ ਵਿਦਿਆਰਥੀਆਂ ਨੂੰ ਫਰਵਰੀ 2028 ਵਿੱਚ NExT ਪ੍ਰੀਖਿਆ ਲਈ ਲਗਨ ਨਾਲ ਤਿਆਰੀ ਕਰਨੀ ਚਾਹੀਦੀ ਹੈ।

ਕੀ NExt ਅੱਗੇ ਲਵੇਗਾ NEET PG ਦੀ ਥਾਂ ?

ਨੈਸ਼ਨਲ ਐਗਜ਼ਿਟ ਟੈਸਟ (NExT) ਦੀ ਧਾਰਨਾ ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ 2019 ਦੁਆਰਾ ਅੱਗੇ ਰੱਖੀ ਗਈ ਸੀ। ਇਹ ਦੋ ਉਦੇਸ਼ਾਂ ਦੀ ਪੂਰਤੀ ਕਰਦਾ ਹੈ – ਇਹ MBBS ਦੇ ਵਿਦਿਆਰਥੀਆਂ ਨੂੰ ਉਹਨਾਂ ਦੇ ਅੰਤਿਮ ਸਾਲ ਵਿੱਚ ਪ੍ਰਮਾਣਿਤ ਕਰਦਾ ਹੈ ਅਤੇ ਡਾਕਟਰੀ ਦਾ ਅਭਿਆਸ ਕਰਨ ਲਈ ਪੇਸ਼ੇਵਰਾਂ ਨੂੰ ਲਾਇਸੈਂਸ ਪ੍ਰਦਾਨ ਕਰਦਾ ਹੈ। ਅਸਲ ਵਿੱਚ, ਮੁੱਖ ਚਿੰਤਾ ਇਹ ਯਕੀਨੀ ਬਣਾਉਣਾ ਹੈ ਕਿ ਭਾਰਤ ਵਿੱਚ ਪੋਸਟ ਗ੍ਰੈਜੂਏਟ ਮੈਡੀਕਲ ਪੇਸ਼ੇਵਰਾਂ ਨੂੰ ਨਿਰਪੱਖ ਅਤੇ ਪ੍ਰਭਾਵਸ਼ਾਲੀ ਮੁਲਾਂਕਣ ਪ੍ਰਾਪਤ ਹੋਣ। Global Medical Education Opportunities:

NExT ਇਮਤਿਹਾਨ ਦਾ ਪਹਿਲਾ ਐਡੀਸ਼ਨ, ਜੋ ਕਿ 2024 ਦੀ ਕਲਾਸ ਤੋਂ ਸ਼ੁਰੂ ਹੋਣ ਵਾਲੇ MBBS ਵਿਦਿਆਰਥੀਆਂ ਲਈ ਉਪਲਬਧ ਹੋਵੇਗਾ, ਦਾ ਪ੍ਰਬੰਧਨ 2028 ਵਿੱਚ ਕੀਤਾ ਜਾਵੇਗਾ, ਜਿਵੇਂ ਕਿ ਨੈਸ਼ਨਲ ਮੈਡੀਕਲ ਕਮਿਸ਼ਨ ਦੁਆਰਾ ਖੁਲਾਸਾ ਕੀਤਾ ਗਿਆ ਹੈ।

NExT ਪ੍ਰੀਖਿਆ ਢਾਂਚੇ ਵਿੱਚ ਦੋ ਜ਼ਰੂਰੀ ਕਦਮ ਸ਼ਾਮਲ ਹਨ। ਸਭ ਤੋਂ ਪਹਿਲਾਂ, NExT ਸਟੈਪ 1 ਇੱਕ ਕੰਪਿਊਟਰ-ਅਧਾਰਿਤ ਟੈਸਟ (CBT) ਹੈ ਜੋ ਸਿਧਾਂਤ ‘ਤੇ ਕੇਂਦ੍ਰਤ ਕਰਦਾ ਹੈ, ਜਿਸ ਵਿੱਚ ਛੇ ਪੇਪਰ ਸ਼ਾਮਲ ਹੁੰਦੇ ਹਨ ਜਿਸ ਵਿੱਚ MBBS/ ਫਾਈਨਲ MBBS ਵਿਸ਼ੇ ਸ਼ਾਮਲ ਹੁੰਦੇ ਹਨ। ਉਮੀਦਵਾਰਾਂ ਨੂੰ ਇਸ ਪੜਾਅ ਨੂੰ ਕਈ ਵਾਰ ਕੋਸ਼ਿਸ਼ ਕਰਨ ਦੀ ਆਜ਼ਾਦੀ ਹੈ। ਦੂਜਾ, NExT ਸਟੈਪ 2 ਸੱਤ ਕਲੀਨਿਕਲ ਵਿਸ਼ਿਆਂ ਨੂੰ ਕਵਰ ਕਰਨ ਵਾਲੀ ਇੱਕ ਵਿਹਾਰਕ ਪ੍ਰੀਖਿਆ ਹੈ। ਇਹ ਪੜਾਅ ਆਹਮੋ-ਸਾਹਮਣੇ ਹੁੰਦਾ ਹੈ ਅਤੇ ਸੰਬੰਧਿਤ ਸਿਹਤ ਯੂਨੀਵਰਸਿਟੀਆਂ ਜਾਂ ਸੰਸਥਾਵਾਂ ਦੁਆਰਾ ਕਰਵਾਇਆ ਜਾਂਦਾ ਹੈ। ਸਟੈਪ 1 ਦੀ ਤਰ੍ਹਾਂ, ਉਮੀਦਵਾਰ ਉਦੋਂ ਤੱਕ ਸਟੈਪ 2 ਨੂੰ ਦੁਬਾਰਾ ਦੇ ਸਕਦੇ ਹਨ ਜਦੋਂ ਤੱਕ ਉਹ ਆਪਣਾ ਇੱਛਿਤ ਨਤੀਜਾ ਪ੍ਰਾਪਤ ਨਹੀਂ ਕਰ ਲੈਂਦੇ। ਮਹੱਤਵਪੂਰਨ ਤੌਰ ‘ਤੇ, ਉਮੀਦਵਾਰਾਂ ਨੂੰ ਐਮਬੀਬੀਐਸ ਕੋਰਸ ਸ਼ੁਰੂ ਕਰਨ ਤੋਂ ਦਸ ਸਾਲਾਂ ਦੀ ਮਿਆਦ ਦੇ ਅੰਦਰ ਪੜਾਅ 1 ਅਤੇ ਪੜਾਅ 2 ਦੋਵਾਂ ਨੂੰ ਸਫਲਤਾਪੂਰਵਕ ਪਾਸ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਵਿਦੇਸ਼ ਵਿੱਚ ਮੈਡੀਕਲ ਕੋਰਸ ਜਾਂ ਕਿਸੇ ਹੋਰ ਪ੍ਰੋਗਰਾਮ ਬਾਰੇ ਮਾਰਗਦਰਸ਼ਨ ਲੈਣਾ ਚਾਹੁੰਦੇ ਹੋ, ਤਾਂ ਤੁਸੀਂ overseas education consultants in Chandigarh. ਨਾਲ ਸੰਪਰਕ ਕਰ ਸਕਦੇ ਹੋ।

ਸੰਖੇਪ
NMC ਦਾ ਫੈਸਲਾ ਇੱਕ ਸਕਾਰਾਤਮਕ ਕਦਮ ਹੈ ਜੋ ਸਮੁੱਚੇ ਤੌਰ ‘ਤੇ ਮੈਡੀਕਲ ਖੇਤਰ ਅਤੇ ਖਾਸ ਤੌਰ ‘ਤੇ ਡਾਕਟਰਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਮਦਦ ਕਰੇਗਾ। ਇਹ ਇੱਕ ਸਮਾਵੇਸ਼ੀ ਅਤੇ ਅਨੁਕੂਲ ਵਿਦਿਅਕ ਪ੍ਰਣਾਲੀ ਦੀ ਦਿਸ਼ਾ ਵਿੱਚ ਇੱਕ ਕਦਮ ਹੈ ਜੋ ਵਿਦਿਆਰਥੀਆਂ ਨੂੰ ਉਹਨਾਂ ਦੇ ਜਨੂੰਨ ਦੀ ਪਾਲਣਾ ਕਰਨ ਅਤੇ ਸਮਾਜ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਦੇ ਯੋਗ ਬਣਾਏਗਾ।

Rohit Sethi
Expert in Overseas resettlement Solutions,

Chandigarh

Global Medical Education Opportunities:

ਵਿਦੇਸ਼ ’ਚ ਪੱਕਾ ਹੋਣ ਖ਼ਾਤਰ ‘ਬੈਂਡ ਗਰਲਜ਼’ ਦਾ ਪੱਲਾ ਫੜਨ ਵਾਲਿਆਂ ਦੀ ਗਿਣਤੀ ਹੁਣ ਘਟਣ ਲੱਗੀ
ਬੈਂਡ ਗਰਲਜ਼

ਕੱਚੇ ਸ਼ਗਨਾਂ ਨੂੰ ਚੜ੍ਹੇ ਕਿਵੇਂ ਰੰਗ ਪੱਕਾ !

ਚੰਡੀਗੜ੍ਹ : ilets band girls ਪੰਜਾਬ ’ਚ ਹੁਣ ਨਵਾਂ ਮੋੜਾ ਪੈਣ ਲੱਗਾ ਹੈ ਕਿ ਵਿਦੇਸ਼ ’ਚ ਪੱਕਾ ਹੋਣ ਖ਼ਾਤਰ ‘ਬੈਂਡ ਗਰਲਜ਼’ ਦਾ ਪੱਲਾ ਫੜਨ ਵਾਲਿਆਂ ਦੀ ਗਿਣਤੀ ਹੁਣ ਘਟਣ ਲੱਗੀ ਹੈ। ਪੰਜਾਬ ’ਚ ਜਿਨ੍ਹਾਂ ਕੁੜੀਆਂ ਦੇ ਆਇਲੈਟਸ(ਆਇਲਸ) ਚੋਂ ਚੰਗੇ ਬੈਂਡ ਆ ਜਾਂਦੇ ਸਨ, ਉਨ੍ਹਾਂ ਦੇ ਰਿਸ਼ਤੇ ਬਿਨਾਂ ਖ਼ਰਚੇ ਤੋਂ ਹੱਥੋਂ ਹੱਥ ਹੁੰਦੇ ਸਨ। ਬੈਂਡ ਲੈਣ ਵਾਲੀ ਲੜਕੀ ਦਾ ਸਾਰਾ ਖਰਚਾ ਵੀ ਲੜਕੇ ਵਾਲੇ ਚੁੱਕਦੇ ਸਨ। ਕੇਂਦਰ ਸਰਕਾਰ ਵੱਲੋਂ ਲੜਕੀਆਂ ਦੀ ਵਿਆਹ ਉਮਰ 18 ਸਾਲ ਤੋਂ 21 ਸਾਲ ਕੀਤੇ ਜਾਣ ਦੇ ਪਏ ਰੌਲ਼ੇ ਰੱਪੇ ਨੇ ਇਨ੍ਹਾਂ ‘ਬੈਂਡ ਗਰਲਜ਼’ ਦੀ ਵੁੱਕਤ ਘਟਾ ਦਿੱਤੀ ਹੈ। ਬੇਸ਼ੱਕ ਫ਼ਿਲਹਾਲ ਲੜਕੀਆਂ ਲਈ ਵਿਆਹ ਦੀ ਘੱਟੋ ਘੱਟ ਉਮਰ 18 ਸਾਲ ਹੀ ਹੈ ਪ੍ਰੰਤੂ ਹੁਣ ਇਨ੍ਹਾਂ ਲੜਕੀਆਂ ਨਾਲ ਰਿਸ਼ਤੇ ਜੋੜਨ ਵਾਲੇ ਖਰਚਾ ਚੁੱਕਣ ਤੋਂ ਡਰਨ ਲੱਗੇ ਹਨ।

ਪੰਜਾਬੀ ਟ੍ਰਿਬਿਊਨ ਵੱਲੋਂ ਕੀਤੇ ਇੱਕ ਸਰਵੇਖਣ ਅਨੁਸਾਰ ਪਹਿਲੋਂ ਜਿਸ ਲੜਕੀ ਦੇ ਆਇਲੈਟਸ ਚੋਂ ਲੋੜੀਂਦੇ ਬੈਂਡ ਆ ਜਾਂਦੇ ਸਨ, ਉਸ ਲੜਕੀ ਦਾ ਸਾਰਾ ਖਰਚਾ ਲੜਕੇ ਵਾਲੇ ਚੁੱਕਣ ਵਾਸਤੇ ਤਿਆਰ ਹੋ ਜਾਂਦੇ ਸਨ। ਇੱਕ ਇੱਕ ਲੜਕੀ ਲਈ ਕਈ ਕਈ ਲੜਕੇ ਕਤਾਰ ਵਿਚ ਹੁੰਦੇ ਸਨ। ਬਕਾਇਦਾ ਮੈਰਿਜ ਰਜਿਸਟ੍ਰੇਸ਼ਨ ਹੋਣ ਮਗਰੋਂ ਲੜਕੀ ਵਿਦੇਸ਼ ਜਾਂਦੀ ਅਤੇ ਖਰਚਾ ਲੜਕੇ ਦਾ ਪਰਿਵਾਰ ਚੁੱਕਦਾ। ਬੈਂਡ ਵਾਲੀਆਂ ਲੜਕੀਆਂ ਦੇ ਵਿਆਹ ਕਰਾਉਣ ਵਾਲੇ ਕਈ ਵਿਚੋਲਿਆਂ ਨੇ ਦੱਸਿਆ ਕਿ ਹੁਣ ਲੜਕੀਆਂ ਦੀ ਵਿਆਹ ਦੀ ਘੱਟੋ ਘੱਟ ਉਮਰ 21 ਸਾਲ ਕੀਤੇ ਜਾਣ ਦੇ ਰੌਲ਼ੇ ਨੇ ਬੈਂਡ ਲੈਣ ਵਾਲੀਆਂ ਲੜਕੀਆਂ ਦੀ ਪੁੱਛਗਿੱਛ ਘਟਾ ਦਿੱਤੀ ਹੈ।

ਰਾਮਪੁਰਾ ਇਲਾਕੇ ਦੇ ਸੁਖਦੀਪ ਸਿੰਘ ਦੀਪਾ (ਮੰਡੀ ਕਲਾਂ) ਦਾ ਕਹਿਣਾ ਸੀ ਕਿ ਬਾਰ੍ਹਵੀਂ ਕਲਾਸ ਪਾਸ ਲੜਕੀ ਦੀ ਉਮਰ 18 ਸਾਲ ਹੋ ਜਾਂਦੀ ਹੈ ਅਤੇ ਉਸ ਮਗਰੋਂ ਲੜਕੀ ਆਇਲੈਟਸਕਰ ਲੈਂਦੀ ਹੈ। ਵਿਆਹ ਦੀ ਉਮਰ 21 ਸਾਲ ਕੀਤੇ ਜਾਣ ਦੇ ਰੌਲ਼ੇ ਕਰਕੇ ਲੜਕੇ ਵਾਲਿਆਂ ’ਚ ਇਹ ਗੱਲ ਘਰ ਕਰ ਗਈ ਹੈ ਕਿ 21 ਸਾਲ ਤੋਂ ਪਹਿਲਾਂ ਮੈਰਿਜ ਰਜਿਸਟ੍ਰੇਸ਼ਨ ਨਹੀਂ ਹੋਣੀ ਜਿਸ ਤੋਂ ਬਿਨਾਂ ਉਹ ਲੜਕੀ ’ਤੇ ਖਰਚਾ ਕਰਨ ਨੂੰ ਤਿਆਰ ਨਹੀਂ ਹੁੰਦੇ। ਉਨ੍ਹਾਂ ਦੱਸਿਆ ਕਿ ਕੱਚਾ ਸ਼ਗਨ ਕਰਕੇ ਖਰਚਾ ਕਰਨ ਵਾਸਤੇ ਲੜਕੇ ਵਾਲੇ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੇ।

also read : ਜ਼ਿੰਦਗੀ ਭਰਪੂਰ ਕਿਤਾਬ “ਵਾਹ ਜ਼ਿੰਦਗੀ !”

ਉਨ੍ਹਾਂ ਦੱਸਿਆ ਕਿ ਬੈਂਡ ਲੈਣ ਵਾਲੀਆਂ ਪੰਜ ਛੇ ਲੜਕੀਆਂ ਨੇ ਵਿਦੇਸ਼ ਜਾਣਾ ਹੈ ਪ੍ਰੰਤੂ ਉਨ੍ਹਾਂ ਨੂੰ ਕੋਈ ਖਰਚਾ ਕਰਨ ਵਾਲਾ ਪਰਿਵਾਰ ਨਹੀਂ ਮਿਲ ਰਿਹਾ ਹੈ। ਚੇਤੇ ਰਹੇ ਕਿ ਆਪਣੇ ਲੜਕੇ ਨੂੰ ‘ਬੈਂਡ ਗਰਲਜ਼’ ਦੇ ਲੜ ਲਾ ਕੇ ਵਿਦੇਸ਼ ਭੇਜਣ ਵਾਲੇ ਪਰਿਵਾਰਾਂ ਦਾ ਕਰੀਬ 22 ਤੋਂ 25 ਲੱਖ ਰੁਪਏ ਖ਼ਰਚ ਆ ਜਾਂਦਾ ਹੈ ਅਤੇ ਇੱਥੋਂ ਤੱਕ ਵਿਆਹ ਦਾ ਪੂਰਾ ਖਰਚਾ ਵੀ ਲੜਕੇ ਵਾਲੇ ਹੀ ਕਰਦੇ ਹਨ। ਲੜਕੇ ਵਾਲਿਆਂ ਨੂੰ ਲੱਗਦਾ ਹੈ ਕਿ ਜੇ ਉਨ੍ਹਾਂ ਕੋਲ ਲੜਕੇ ਲੜਕੀ ਦੇ ਵਿਆਹ ਦੇ ਦੋ ਤਿੰਨ ਪਰੂਫ਼ ਹਨ ਤਾਂ ਹੀ ਉਹ ਖਰਚਾ ਕਰਨਗੇ। ਬਠਿੰਡਾ ਤੇ ਮਾਨਸਾ ਜ਼ਿਲ੍ਹੇ ਵਿਚ ਇਹ ਰੁਝਾਨ ਸਭ ਤੋਂ ਜ਼ਿਆਦਾ ਰਿਹਾ ਹੈ।

ਕੋਟਕਪੂਰਾ ਦੇ ਮੈਰਿਜ ਬਿਊਰੋ ਵਾਲੇ ਗੁਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਪਹਿਲਾਂ ਉਸ ਕੋਲ ਬੈਂਡ ਵਾਲੀ ਇੱਕ ਇੱਕ ਲੜਕੀ ਵਾਸਤੇ ਦਸ ਦਸ ਪਰਿਵਾਰ ਵਿਆਹ ਤੇ ਸਟੱਡੀ ਦਾ ਖਰਚਾ ਚੁੱਕਣ ਵਾਸਤੇ ਤਿਆਰ ਹੁੰਦੇ ਸਨ ਪ੍ਰੰਤੂ ਹੁਣ ਮੁੰਡੇ ਵਾਲੇ ਕੱਚੇ ਸ਼ਗਨ ਦੇ ਸਹਾਰੇ ਖਰਚਾ ਚੁੱਕਣ ਲਈ ਤਿਆਰ ਨਹੀਂ ਹੁੰਦੇ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਲੜਕੀਆਂ ਦੀ ਵਿਆਹ ਦੀ ਉਮਰ 21 ਸਾਲ ਕੀਤੇ ਜਾਣ ਦੇ ਰੌਲ਼ੇ ਰੱਪੇ ਨੇ ਕਹਾਣੀ ਵਿਗਾੜ ਦਿੱਤੀ ਹੈ। ilets band girls

ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰਪੁਰ ਦੇ ਹਰਜਿੰਦਰ ਸਿੰਘ ਦਾ ਕਹਿਣਾ ਸੀ ਕਿ ਬੈਂਡ ਵਾਲੇ ਵਿਆਹਾਂ ਵਿਚ ਠੱਗੀ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ ਜਿਸ ਕਰਕੇ ਬੈਂਡਾਂ ਵਾਲੀਆਂ ਕੁੜੀਆਂ ਦੀ ਪਹਿਲੋਂ ਵਾਲੀ ਕਦਰ ਨਹੀਂ ਰਹੀ ਹੈ। ਉਨ੍ਹਾਂ ਦੱਸਿਆ ਕਿ ਲੜਕੇ ਹੁਣ ਖ਼ੁਦ ਹੀ ਆਇਲੈਟਸਕਰਨ ਲੱਗੇ ਹਨ। ਜਗਰਾਉਂ ਦੇ ਇੱਕ ਮੈਰਿਜ ਬਿਊਰੋ ਵਾਲੇ ਨੇ ਪੁਸ਼ਟੀ ਕੀਤੀ ਕਿ ਵਿਆਹ ਦੀ ਉਮਰ ਹੱਦ ਵਧਾਏ ਜਾਣ ਦੀ ਚਰਚਾ ਨੇ ਬੈਂਡ ਲੈਣ ਵਾਲੀਆਂ ਗ਼ਰੀਬ ਘਰਾਂ ਦੀਆਂ ਲੜਕੀਆਂ ਲਈ ਮੌਕੇ ਘਟਾ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਕਈ ਬੈਂਡ ਵਾਲੀਆਂ ਲੜਕੀਆਂ ਆਇਲੈਟਸਕਰਨ ਮਗਰੋਂ ਫ਼ੌਰੀ ਵਿਦੇਸ਼ ਨਹੀਂ ਜਾ ਸਕੀਆਂ ਹਨ।

ਮਾਨਸਾ ਜ਼ਿਲ੍ਹੇ ਦੇ ਕਾਕਾ ਸਿੰਘ ਨੇ ਦੱਸਿਆ ਕਿ ਬੈਂਡ ਵਾਲੀਆਂ ਕੁੜੀਆਂ ਦੇ ਰਿਸ਼ਤੇ ਪਹਿਲਾਂ ਵਾਂਗ ਨਹੀਂ ਹੋ ਰਹੇ ਹਨ ਅਤੇ ਛੋਟੀ ਤੇ ਦਰਮਿਆਨੀ ਕਿਸਾਨੀ ਲੜਕੀ ਨਾਲ ਕੱਚਾ ਸ਼ਗਨ ਕਰਕੇ ਖਰਚਾ ਕਰਨ ਦੀ ਹੁਣ ਹਾਮੀ ਨਹੀਂ ਭਰ ਰਹੇ ਹਨ। ਪੰਜਾਬ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਪੰਜਾਬ ਵਿਚ ਲੜਕੀ ਦੀ ਵਿਆਹ ਉਮਰ ਹਾਲੇ ਵੀ 18 ਸਾਲ ਹੀ ਹੈ ਅਤੇ ਉਮਰ ਹੱਦ 21 ਸਾਲ ਕੀਤੇ ਜਾਣ ਬਾਰੇ ਕੋਈ ਨੋਟੀਫ਼ਿਕੇਸ਼ਨ ਨਹੀਂ ਹੋਇਆ ਹੈ।

ਲੁਧਿਆਣਾ ਦੇ ਐਜੂਕੇਸ਼ਨ ਕਨਸਲਟੈਂਟ ਐਂਡ ਇਮੀਗਰੇਸ਼ਨ (ਐਡੂਵਿੰਗਜ਼) ਦੇ ਐਮ.ਡੀ ਗੌਰਵ ਮੋਦਗਿਲ ਦਾ ਪ੍ਰਤੀਕਰਮ ਸੀ ਕਿ ਲੜਕੀਆਂ ਦੇ ਸਟੱਡੀ ਵੀਜ਼ੇ ’ਤੇ ਵਿਦੇਸ਼ ਜਾਣ ਦਾ ਰੁਝਾਨ ਜਿਉਂ ਦੀ ਤਿਉਂ ਹੀ ਹੈ ਅਤੇ ਮਾਲਵਾ ਖ਼ਿੱਤੇ ਚੋਂ ਖ਼ਾਸ ਕਰਕੇ ਪੇਂਡੂ ਲੜਕੀਆਂ ਚੰਗੇ ਬੈਂਕ ਹਾਸਲ ਕਰ ਰਹੀਆਂ ਹਨ। ilets band girls

ਉਮਰ ਹੱਦ ਬਾਰੇ ਫ਼ੈਸਲਾ ਲਟਕਿਆ

ਕੇਂਦਰ ਸਰਕਾਰ ਨੇ ਅਸਲ ਵਿਚ ‘ਬਾਲ ਵਿਆਹ ਦੀ ਮਨਾਹੀ (ਸੋਧ) ਐਕਟ 2021’ ਨੂੰ 21 ਦਸੰਬਰ 2021 ਨੂੰ ਪਾਰਲੀਮੈਂਟ ਵਿਚ ਪੇਸ਼ ਕੀਤਾ ਸੀ ਅਤੇ ਮਗਰੋਂ ਇਸ ਨੂੰ ਸਟੈਂਡਿੰਗ ਕਮੇਟੀ ਕੋਲ ਭੇਜ ਦਿੱਤਾ ਗਿਆ। ਕੇਂਦਰੀ ਟਾਸਕ ਫੋਰਸ ਨੇ ਦਸੰਬਰ 2020 ਵਿਚ ਨੀਤੀ ਆਯੋਗ ਕੋਲ ਸਿਫ਼ਾਰਸ਼ ਕੀਤੀ ਸੀ ਕਿ ਲੜਕੀਆਂ ਦੀ ਘੱਟੋ ਘੱਟ ਵਿਆਹ ਦੀ ਉਮਰ 21 ਸਾਲ ਕੀਤੀ ਜਾਵੇ। ਕੇਂਦਰ ਨੇ ਸਪਸ਼ਟ ਕੀਤਾ ਸੀ ਕਿ ਜਦੋਂ ਇਸ ਦਾ ਨੋਟੀਫ਼ਿਕੇਸ਼ਨ ਹੋਵੇਗਾ, ਉਸ ਮਗਰੋਂ ਵੀ ਲਾਗੂ ਕਰਨ ਵਾਸਤੇ ਦੋ ਸਾਲਾਂ ਦਾ ਸਮਾਂ ਦਿੱਤਾ ਜਾਵੇਗਾ।

Charanjit Bhullar

AUSTRALIA ਨੇ ਇਨ੍ਹਾਂ ਸੂਬਿਆਂ ਦੇ ਵਿਦਿਆਰਥੀਆਂ ਉਤੇ ਲਾਇਆ BAN
ਆਸਟ੍ਰੇਲੀਆ ਦੀਆਂ 4 ਯੂਨੀਵਰਸਿਟੀਆਂ ਨੇ ਭਾਰਤੀ ਵਿਦਿਆਰਥੀਆਂ ‘ਤੇ ਵਿਦਿਆਰਥੀ ਵੀਜ਼ੇ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਸੀ।

AUSTRALIA BAN  ਭਾਰਤ ਦੇ 4 ਰਾਜਾਂ ਅਤੇ ਯੂਟੀ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਦੇ ਦਾਖਲੇ ‘ਤੇ ਆਸਟ੍ਰੇਲੀਆ ਦੀਆਂ ਕਈ ਯੂਨੀਵਰਸਿਟੀਆਂ ਨੇ ਪਾਬੰਦੀ ਲਗਾ ਦਿੱਤੀ ਹੈ। ਆਸਟ੍ਰੇਲੀਅਨ ਅਖਬਾਰ ਸਿਡਨੀ ਮਾਰਨਿੰਗ ਹੇਰਾਲਡ ਮੁਤਾਬਕ ਆਸਟ੍ਰੇਲੀਆ ਦੀਆਂ ਦੋ ਵੱਡੀਆਂ ਯੂਨੀਵਰਸਿਟੀਆਂ ਨੇ ਪਿਛਲੇ ਹਫਤੇ ਆਪਣੇ ਸਿੱਖਿਆ ਏਜੰਟਾਂ ਨੂੰ ਪੱਤਰ ਲਿਖਿਆ ਸੀ। ਇਸ ਵਿੱਚ ਪੰਜਾਬ, ਹਰਿਆਣਾ, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਨੂੰ ਦਾਖ਼ਲਾ ਨਾ ਦੇਣ ਦੇ ਨਿਰਦੇਸ਼ ਦਿੱਤੇ ਗਏ ਸਨ। AUSTRALIA BAN

also read : ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ICU ‘ਚ ਦਾਖ਼ਲ, ਸਾਹਮਣੇ ਆਈ ਤਸਵੀਰ

ਆਸਟ੍ਰੇਲੀਆ ਦਾ ਗ੍ਰਹਿ ਵਿਭਾਗ ਕਸ਼ਮੀਰ ਸਮੇਤ ਇਨ੍ਹਾਂ 4 ਰਾਜਾਂ ਦੇ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਨੂੰ ਲਗਾਤਾਰ ਰੱਦ ਕਰ ਰਿਹਾ ਹੈ। ਪਿਛਲੇ ਮਹੀਨੇ ਆਸਟ੍ਰੇਲੀਆ ਦੀਆਂ 4 ਯੂਨੀਵਰਸਿਟੀਆਂ ਨੇ ਭਾਰਤੀ ਵਿਦਿਆਰਥੀਆਂ ‘ਤੇ ਵਿਦਿਆਰਥੀ ਵੀਜ਼ੇ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਸੀ। ਕਿਹਾ- ਲੋਕ ਵਿਦਿਆਰਥੀ ਵੀਜ਼ਾ ਲੈ ਕੇ ਪੜ੍ਹਾਈ ਕਰਨ ਦੀ ਬਜਾਏ ਨੌਕਰੀ ਲਈ ਆਸਟ੍ਰੇਲੀਆ ਆ ਰਹੇ ਹਨ।

ਪੱਛਮੀ ਸਿਡਨੀ ਯੂਨੀਵਰਸਿਟੀ ਨੇ ਕਿਹਾ ਕਿ 2022 ਵਿੱਚ ਬਹੁਤ ਸਾਰੇ ਭਾਰਤੀ ਵਿਦਿਆਰਥੀਆਂ ਨੇ ਦਾਖਲਾ ਲਿਆ, ਪਰ ਉਨ੍ਹਾਂ ਨੇ ਆਪਣੀ ਪੜ੍ਹਾਈ ਅੱਧ ਵਿਚਾਲੇ ਛੱਡ ਦਿੱਤੀ। ਯੂਨੀਵਰਸਿਟੀ ਨੇ ਏਜੰਟਾਂ ਨੂੰ ਦੱਸਿਆ ਕਿ ਅਜਿਹਾ ਕਰਨ ਵਾਲੇ ਜ਼ਿਆਦਾਤਰ ਵਿਦਿਆਰਥੀ ਪੰਜਾਬ, ਗੁਜਰਾਤ ਅਤੇ ਹਰਿਆਣਾ ਦੇ ਸਨ। ਇਨ੍ਹਾਂ ਰਾਜਾਂ ਦੇ ਵਿਦਿਆਰਥੀਆਂ ‘ਤੇ ਪਾਬੰਦੀ ਜੂਨ ਤੱਕ ਜਾਰੀ ਰਹੇਗੀ। AUSTRALIA BAN