sikh history - Nirpakh Post
ਹਰਿਆਣਾ ਦੇ ਧਰੁਵ ਰਾਠੀ ਨੇ ਸਿੱਖ ਇਤਿਹਾਸ ਨਾਲ ਕੀਤੀ ਛੇੜਛਾੜ ! AI ਨਾਲ ਦਿਖਾਏ ਗੁਰੂਆਂ ਦੇ ਕਿਰਦਾਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਹਰਿਆਣਾ ਦੇ ਯੂਟਿਊਬਰ ਧਰੁਵ ਰਾਠੀ ਦੀ ਨਵੀਂ ਵੀਡੀਓ 'ਤੇ ਇਤਰਾਜ਼ ਜਤਾਇਆ ਹੈ। ਧਰੁਵ ਨੇ ਐਤਵਾਰ ਰਾਤ ਨੂੰ 'ਬੰਦਾ ਸਿੰਘ ਬਹਾਦਰ ਦੀ ਕਹਾਣੀ' 'ਤੇ ਵੀਡੀਓ ਅਪਲੋਡ ਕੀਤਾ। ਇਸ ਵੀਡੀਓ ਵਿੱਚ, ਉਸਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਵਰਤੋਂ ਕਰਦੇ ਹੋਏ ਸਿੱਖ ਗੁਰੂਆਂ, ਸ਼ਹੀਦ ਯੋਧਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਐਨੀਮੇਸ਼ਨ ਚਲਾਏ। ਬੰਦਾ ਸਿੰਘ ਬਹਾਦਰ ਨੂੰ ਰੌਬਿਨ ਹੁੱਡ ਵੀ ਕਿਹਾ।
ਐਸਜੀਪੀਸੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖਾਂ ਨੂੰ ਆਪਣਾ ਇਤਿਹਾਸ ਜਾਣਨ ਲਈ ਧਰੁਵ ਰਾਠੀ ਦੇ ਏਆਈ-ਅਧਾਰਤ ਵੀਡੀਓ ਦੀ ਕੋਈ ਲੋੜ ਨਹੀਂ ਹੈ। ਧਰੁਵ ਰਾਠੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨਾਲ ਸਬੰਧਤ ਕਈ ਮਹੱਤਵਪੂਰਨ ਇਤਿਹਾਸਕ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਨਾਵਾਂ ਦਾ ਜ਼ਿਕਰ ਸਤਿਕਾਰ ਨਾਲ ਨਹੀਂ ਕੀਤਾ ਗਿਆ, ਜੋ ਕਿ ਬਹੁਤ ਹੀ ਇਤਰਾਜ਼ਯੋਗ ਹੈ। ਉਨ੍ਹਾਂ ਨੇ ਸਰਕਾਰ ਨੂੰ ਧਰੁਵ ਰਾਠੀ ਵਿਰੁੱਧ ਢੁਕਵੀਂ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਜਿਵੇਂ ਹੀ ਵਿਵਾਦ ਵਧਿਆ, ਧਰੁਵ ਰਾਠੀ ਨੇ ਇੱਕ ਵੀਡੀਓ ਜਾਰੀ ਕੀਤਾ ਅਤੇ ਕਿਹਾ...
ਸਿੱਖ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਵੀਡੀਓ ਵਿੱਚ ਸਿੱਖ ਗੁਰੂਆਂ ਨੂੰ ਐਨੀਮੇਸ਼ਨ ਵਿੱਚ ਦਿਖਾਉਣਾ ਗਲਤ ਹੈ। ਲੋਕ ਮੈਨੂੰ ਸੋਸ਼ਲ ਮੀਡੀਆ 'ਤੇ ਆਪਣੀ ਰਾਏ ਦੇ ਸਕਦੇ ਹਨ। ਇਸ ਤੋਂ ਬਾਅਦ ਮੈਂ ਵੀਡੀਓ ਮਿਟਾ ਦਿਆਂਗਾ ਜਾਂ ਕੋਈ ਹੋਰ ਕਾਰਵਾਈ ਕਰਾਂਗਾ।
ਧਰੁਵ ਰਾਠੀ ਦੇ ਸਪੱਸ਼ਟੀਕਰਨ ਵਿੱਚ 3 ਮਹੱਤਵਪੂਰਨ ਨੁਕਤੇ...
ਬਹੁਤ ਸਾਰੇ ਲੋਕਾਂ ਨੇ ਵੀਡੀਓ ਪਸੰਦ ਕੀਤਾ: ਧਰੁਵ ਰਾਠੀ ਨੇ ਵੀਡੀਓ ਜਾਰੀ ਕਰਦਿਆਂ ਕਿਹਾ- "ਐਨੀਮੇਸ਼ਨ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਕੀਤੀ ਗਈ ਹੈ। ਏਆਈ ਦੇ ਕਾਰਨ, ਐਨੀਮੇਸ਼ਨ ਰਾਹੀਂ ਕਹਾਣੀ ਦਿਖਾਉਣਾ ਸੰਭਵ ਹੋਇਆ। ਬਹੁਤ ਸਾਰੇ ਲੋਕਾਂ ਨੂੰ ਇਹ ਵੀਡੀਓ ਵੀ ਪਸੰਦ ਆਇਆ, ਪਰ ਸਿੱਖ ਭਾਈਚਾਰੇ ਦੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਸਿੱਖ ਗੁਰੂਆਂ ਨੂੰ ਐਨੀਮੇਸ਼ਨ ਰਾਹੀਂ ਦਿਖਾਉਣਾ ਗਲਤ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਤਰ੍ਹਾਂ ਦਿਖਾਉਣਾ ਸਹੀ ਨਹੀਂ ਹੈ।"
ਫੋਟੋ ਤੋਂ ਬਿਨਾਂ ਵੀਡੀਓ ਸੰਭਵ ਨਹੀਂ: ਧਰੁਵ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਲ ਕੀਤਾ ਅਤੇ ਸਿੱਖ ਭਾਈਚਾਰੇ ਨੂੰ ਪੁੱਛਿਆ, "ਜੇਕਰ ਇਹ ਉਨ੍ਹਾਂ ਦੇ ਸਿਧਾਂਤਾਂ ਦੇ ਵਿਰੁੱਧ ਹੈ, ਤਾਂ ਕੀ ਮੈਨੂੰ ਇਸ ਵੀਡੀਓ ਨੂੰ ਡਿਲੀਟ ਕਰ ਦੇਣਾ ਚਾਹੀਦਾ ਹੈ? ਜੇਕਰ ਹਾਂ, ਤਾਂ ਤੁਸੀਂ ਮੈਨੂੰ ਟਿੱਪਣੀਆਂ ਵਿੱਚ ਦੱਸ ਸਕਦੇ ਹੋ। ਜੇਕਰ ਨਹੀਂ, ਤਾਂ ਮੈਂ ਵੀਡੀਓ ਨੂੰ ਉਵੇਂ ਹੀ ਛੱਡ ਸਕਦਾ ਹਾਂ, ਜਾਂ ਮੈਂ ਕੁਝ ਹਿੱਸਿਆਂ ਨੂੰ ਧੁੰਦਲਾ ਕਰ ਸਕਦਾ ਹਾਂ। ਫੋਟੋ ਤੋਂ ਬਿਨਾਂ ਕਿਸੇ ਵੀ ਸਿੱਖ ਗੁਰੂ ਦੀ ਕਹਾਣੀ 'ਤੇ ਵੀਡੀਓ ਬਣਾਉਣਾ ਸੰਭਵ ਨਹੀਂ ਹੈ।"
ਰਾਏ ਜਾਣਨ ਤੋਂ ਬਾਅਦ ਮੈਂ ਕਾਰਵਾਈ ਕਰਾਂਗਾ: ਧਰੁਵ ਨੇ ਕਿਹਾ, ਇਹ ਇੱਕ ਇਤਿਹਾਸ ਵੀਡੀਓ ਹੈ, ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਮੁੱਖ ਪਾਤਰ ਹਨ। ਜੇ ਮੈਂ ਉਸਦਾ ਚਿਹਰਾ ਨਹੀਂ ਦਿਖਾ ਸਕਦਾ ਤਾਂ ਪੂਰੀ ਵੀਡੀਓ ਸਿਰਫ਼ ਗੱਲਾਂ ਕਰਨ ਬਾਰੇ ਹੋਵੇਗੀ। ਲੋਕ ਪੋਲ 'ਤੇ ਆਪਣੀ ਰਾਏ ਦੇ ਸਕਦੇ ਹਨ। ਸਾਰਿਆਂ ਦੀ ਰਾਏ ਜਾਣਨ ਤੋਂ ਬਾਅਦ, ਮੈਂ ਇਸ 'ਤੇ ਕਾਰਵਾਈ ਕਰਾਂਗਾ।
ਹੁਣ ਪੂਰੇ ਵਿਵਾਦ ਨੂੰ ਕ੍ਰਮਵਾਰ ਢੰਗ ਨਾਲ ਜਾਣੋ...
ਸਿੱਖ ਗੁਰੂਆਂ 'ਤੇ 24 ਮਿੰਟ ਦਾ ਵੀਡੀਓ ਬਣਾਇਆ: ਧਰੁਵ ਰਾਠੀ ਨੇ ਐਤਵਾਰ ਨੂੰ ਆਪਣੇ ਯੂਟਿਊਬ ਚੈਨਲ 'ਤੇ 24 ਮਿੰਟ 37 ਸਕਿੰਟ ਦਾ ਵੀਡੀਓ ਅਪਲੋਡ ਕੀਤਾ। ਇਸ ਵੀਡੀਓ ਦਾ ਸਿਰਲੇਖ ਹੈ "ਮੁਗਲਾਂ ਨੂੰ ਡਰਾਉਣ ਵਾਲਾ ਸਿੱਖ ਯੋਧਾ, ਬੰਦਾ ਸਿੰਘ ਬਹਾਦਰ ਦੀ ਕਹਾਣੀ"।
ਸਿੱਖ ਗੁਰੂਆਂ ਦੀ ਸ਼ਹਾਦਤ ਬਾਰੇ ਦੱਸਿਆ: ਵੀਡੀਓ ਵਿੱਚ, ਧਰੁਵ ਨੇ ਸਿੱਖ ਧਰਮ ਦੇ ਗੁਰੂਆਂ ਦੀ ਸ਼ਹਾਦਤ ਅਤੇ ਮੁਗਲਾਂ ਦੇ ਅੱਤਿਆਚਾਰਾਂ ਅਤੇ ਉਨ੍ਹਾਂ ਨਾਲ ਲੜੀਆਂ ਗਈਆਂ ਜੰਗਾਂ ਬਾਰੇ ਦੱਸਿਆ। ਉਹਨਾਂ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਨੇ ਕਿਵੇਂ ਸ਼ਹਾਦਤ ਪ੍ਰਾਪਤ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਿਵੇਂ ਕੀਤੀ ਅਤੇ ਪੰਚ ਪਿਆਰੇ ਕਿਵੇਂ ਚੁਣੇ ਅਤੇ ਉਨ੍ਹਾਂ ਦੇ ਬੱਚਿਆਂ ਨੇ ਸ਼ਹਾਦਤ ਕਿਵੇਂ ਪ੍ਰਾਪਤ ਕੀਤੀ। ਉਸਨੇ ਵੀਡੀਓ ਵਿੱਚ ਸਿੱਖ ਯੋਧਾ ਬੰਦਾ ਸਿੰਘ ਬਹਾਦਰ ਬਾਰੇ ਵੀ ਪੂਰੀ ਜਾਣਕਾਰੀ ਦਿੱਤੀ।
ਵਿਜ਼ੂਅਲਜ਼ ਨੂੰ ਲੈ ਕੇ ਵਿਵਾਦ ਹੋਇਆ: ਵੀਡੀਓ ਵਿੱਚ ਵਿਜ਼ੂਅਲਜ਼ ਨੂੰ ਲੈ ਕੇ ਵਿਵਾਦ ਹੋਇਆ। ਧਰੁਵ ਰਾਠੀ ਅਤੇ ਉਨ੍ਹਾਂ ਦੀ ਟੀਮ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਕੀਤੀ ਹੈ। ਵੀਡੀਓ ਦੀ ਸ਼ੁਰੂਆਤ ਵਿੱਚ, ਧਰੁਵ ਨੇ ਕਿਹਾ - ਅੱਜ ਦਾ ਵੀਡੀਓ ਬਹੁਤ ਖਾਸ ਹੋਣ ਵਾਲਾ ਹੈ। ਇਹ ਪਹਿਲੀ ਵਾਰ ਹੈ ਜਦੋਂ ਸਾਡੀ ਟੀਮ ਨੇ ਵੀਡੀਓ ਐਨੀਮੇਸ਼ਨ ਨੂੰ ਅਗਲੇ ਪੱਧਰ 'ਤੇ ਲੈ ਜਾਣ ਲਈ ਇੱਕ ਵੱਡੇ ਸਕੂਲ ਵਿੱਚ AI ਦੀ ਵਰਤੋਂ ਕੀਤੀ ਹੈ। ਇਸ ਵੀਡੀਓ ਵਿੱਚ, ਸ਼ੁਰੂ ਤੋਂ ਲੈ ਕੇ ਅੰਤ ਤੱਕ, ਅਜਿਹਾ ਲੱਗੇਗਾ ਜਿਵੇਂ ਕੋਈ ਐਨੀਮੇਸ਼ਨ ਫਿਲਮ ਚੱਲ ਰਹੀ ਹੋਵੇ।
ਸ਼੍ਰੋਮਣੀ ਕਮੇਟੀ ਨੇ ਵੀ ਤੱਥਾਂ 'ਤੇ ਇਤਰਾਜ਼ ਕੀਤਾ: ਸ਼੍ਰੋਮਣੀ ਕਮੇਟੀ ਕਹਿੰਦੀ ਹੈ ਕਿ ਇਹ ਸਿੱਖ ਸਿਧਾਂਤਾਂ ਦੇ ਵਿਰੁੱਧ ਹੈ। ਦੂਜਾ, ਸਿੱਖ ਯੋਧਾ ਬੰਦਾ ਸਿੰਘ ਬਹਾਦਰ ਨੂੰ ਰੌਬਿਨ ਹੁੱਡ ਵੀ ਕਿਹਾ ਗਿਆ ਸੀ। ਵੀਡੀਓ ਵਿੱਚ, ਧਰੁਵ ਰਾਠੀ ਕਹਿੰਦਾ ਹੈ ਕਿ ਬੰਦਾ ਸਿੰਘ ਬਹਾਦਰ ਅਮੀਰ ਰਾਜਿਆਂ ਅਤੇ ਜ਼ਿਮੀਂਦਾਰਾਂ ਨੂੰ ਲੁੱਟਦਾ ਸੀ ਅਤੇ ਪੈਸੇ ਗਰੀਬ ਕਿਸਾਨਾਂ ਨੂੰ ਦਿੰਦਾ ਸੀ। ਰਾਠੀ ਨੇ ਤੱਥਾਂ ਦੇ ਸਬੂਤ ਦੇਣ ਲਈ ਆਪਣੀ ਵੀਡੀਓ ਵਿੱਚ ਲਿੰਕ ਵੀ ਸਾਂਝੇ ਕੀਤੇ ਹਨ, ਪਰ ਸ਼੍ਰੋਮਣੀ ਕਮੇਟੀ ਦਾ ਮੰਨਣਾ ਹੈ ਕਿ ਇਸ ਨਾਲ ਸਿੱਖ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਸ਼੍ਰੀ ਫ਼ਤਹਿਗੜ੍ਹ ਸਹਿਬ ਅਸਥਾਨ ਤੇ ਸ਼ੁਸ਼ੋਭਿਤ ਨੇ ਇਹ 12 ਇਤਿਹਾਸਿਕ ਸਥਾਨ , ਜਿਸ ਬਾਰੇ ਬਹੁਤ ਘੱਟ ਲੋਕਾਂ ਨੂੰ ਹੈ ਪਤਾ , ਜਾਣੋ
Shri Fatehgarh Sahib
ਅੱਜ ਅਸੀਂ ਤੁਹਾਡੇ ਸਭ ਨਾਲ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਮੌਜੂਦ ਇਤਿਹਾਸਿਕ ਅਸਥਾਨਾਂ ਦੀ ਸਾਂਝ ਪਾਉਣ ਜਾ ਰਹੇ , ਕਿਉਕਿ ਪੋਹ ਦੇ ਮਹੀਨੇ ਪੂਰੀਆਂ ਦੁਨੀਆਂ ਚੋਂ ਸੰਗਤਾਂ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਂਦੀਆਂ ਹਨ , ਇਸ ਲਈ ਜੋ ਵੀ ਸੰਗਤਾਂ ਸ਼੍ਰੀ ਫਤਹਿਗੜ੍ਹ ਸਾਹਿਬ ਜਾ ਰਹੀਆਂ ਨੇ ਉਹ ਇਸ ਆਰਟੀਕਲ ਨੂੰ ਆਖ਼ਰ ਤੱਕ ਜਰੂਰ ਪੜ੍ਹਨ ਅਤੇ ਇਸ ਵਿੱਚ ਦੱਸੇ ਜਾਣ ਵਾਲੇ ਇਤਿਹਾਸਿਕ ਗੁਰੂ ਘਰਾਂ ਦੇ ਦਰਸ਼ਨ ਜਰੂਰ ਕਰ ਕੇ ਆਓ |
ਅੱਜ ਅਸੀਂ ਸ਼੍ਰੀ ਫਤਹਿਗੜ੍ਹ ਸਾਹਿਬ ਵਿੱਚ ਮੌਜੂਦ 12 ਇਤਿਹਾਸਿਕ ਸਥਾਨਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ …
1 . ਗੁਰਦੁਆਰਾ ਰੱਥ ਸਾਹਿਬ
ਸ੍ਰੀ ਫਤਹਿਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ ‘ਤੇ ਗੁਰਦੁਆਰਾ ਸ੍ਰੀ ਰੱਥ ਸਾਹਿਬ ਸੁਸ਼ੋਭਿਤ ਹੈ, ਜਿੱਥੇ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੁੰਦੀ ਹੈ। ਜਦੋਂ ਮੋਰਿੰਡਾ ਦੇ ਥਾਣਾ ਕੋਤਵਾਲੀ ਤੋਂ ਗੱਡੇ ਵਿੱਚ ਸਵਾਰ ਕਰਕੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰੀ ਜੀ ਨੂੰ ਸਰਹਿੰਦ ਲਿਜਾਇਆ ਜਾ ਰਿਹਾ ਸੀ, ਤਾਂ ਰਾਹ ਵਿੱਚ ਗੱਡੇ ਨੂੰ ਖੜ੍ਹਾ ਕਰਕੇ ਥਾਣਾ ਕੋਤਵਾਲੀ ਦੇ ਥਾਣੇਦਾਰ ਜਾਨੀ ਖਾਂ ਤੇ ਮਾਨੀ ਖ਼ਾਂ ਨੇ ਨਵਾਬ ਵਜ਼ੀਰ ਖਾਂ ਨੂੰ ਸੂਚਨਾ ਦਿੱਤੀ ਸੀ। ਅੱਜ ਇਸ ਸਥਾਨ ਉੱਤੇ ਗੁਰਦੁਆਰਾ ਸ੍ਰੀ ਰੱਥ ਸਾਹਿਬ ਬਣਿਆ ਹੋਇਆ ਹੈ।
2.ਗੁਰਦੁਆਰਾ ਠੰਡਾ ਬੁਰਜ ਸਾਹਿਬ
ਨਿੱਕੀਆਂ ਜਿੰਦਾ ਤੇ ਦਾਦੀ ਜੀ ਨੇ ਕਹਿਰ ਦੀ ਸਰਦੀ ਵਿਚ ਬਿਨਾਂ ਖਾਣ ਪੀਣ ਤੇ ਬਿਨਾਂ ਗਰਮ ਕੱਪੜਿਆਂ ਦੇ ਠੰਡੇ ਬੁਰਜ ਦੀ ਕੈਦ ਵਿਚ ਸਖਤ ਤਸੀਹੇ ਝੱਲਦਿਆ ਪੋਹ ਦੀਆਂ ਠੰਡੀਆਂ ਰਾਤਾਂ ਬਤੀਤ ਕੀਤੀਆਂ ਸੀ
ਮਾਤਾ ਗੁਜਰ ਕੌਰ ਜੀ ਦੇ ਪੋਤਿਆਂ ਦਾ ਨੀਹਾਂ ਵਿੱਚ ਚਿਣ ਸ਼ਹੀਦ ਕਰਨਾ ਸੁਣ ਕੇ ਇੱਥੇ ਹੀ ਸਮਾਧੀਲੀਨ ਹੋ ਸ਼ਹੀਦਾ ਦੀ ਕਤਾਰ ਦੇ ਮੋਢੀ ਬਣੇ ਸਨ | ਵਜ਼ੀਰ ਖਾਨ ਦੇ ਸਮੇ ਇਸ ਨੂੰ ਰਾਬ ਬੁਰ ਦੇ ਬੁਰਜ ਕਹਿੰਦੇ ਸੀ
ਇਸ ਪੁਰਾਤਨ ਬੁਰਜ ਨੂੰ ਢਾਹ ਕੇ ਅਸੀਂ ਅਪਣਾ ਇਤਿਹਾਸ ਅਪਣੇ ਹੱਥੀ ਹੀ ਢਾਹ ਚੁਕੇ ਹਾਂ ਤੇ ਹੁਣ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਜੋ ਅੱਜ ਵਾਲੀ ਇਮਾਰਤ ਹੈ ਉਹ ਇੱਥੇ ਸ਼ਸ਼ੋਭਿਤ ਹੈ
3 . ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ
ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਦੀ ਸ਼ਹੀਦੀ ਨੂੰ ਦਰਸਾਉਂਦਾ ਇਹ ਅਸਥਾਨ ਬਣਿਆ ਹੋਇਆਂ ਹੈ , ਇਸ ਦੇ ਥੱਲੇ ਭੂਰੇ ਵਾਲੀ ਥਾਂ ਤੇ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ ਸਨ
4. ਗੁਰੂਦੁਆਰਾ ਭੋਰਾ ਸਾਹਿਬ
ਸ਼੍ਰੀ ਫਤਹਿਗੜ੍ਹ ਸਾਹਿਬ ਦੇ ਹੇਠਲੇ ਤਹਿ ਖਾਨੇ ਚ ਭੋਰਾ ਸਾਹਿਬ ਬਣਿਆ ਹੋਇਆ ਹੈ , ਇਸ ਅਸਥਾਨ ਤੇ ਨਿੱਕੀਆਂ ਜਿੰਦਾ ਨੂੰ ਪਾਪੀ ਵਜ਼ੀਰ ਖਾਨ ਦੇ ਹੁਕਮ ਨਾਲ ਨੀਂਹਾਂ ਵਿਚ ਚਿਣ ਕੇ ਸ਼ਹੀਦ ਕੀਤਾ ਗਿਆ ਸੀ
ਕਿਰਪਾਨ ਦਾ ਮੁੱਠਾ ਕਟਾਰ ਮਤਲਬ ਛੋਟੀ ਕਿਰਪਾਨ ਦਾ ਮੁੱਠਾ ਇਹ ਸਾਹਿਬਜ਼ਾਦਿਆਂ ਦੇ ਇਤਿਹਾਸਿਕ ਸ਼ਾਸ਼ਤਰ ਇਸ ਅਸਥਾਨ ਤੇ ਮੌਜੂਦ ਹਨ ਜੋ ਕਿ 1944-45 ਦੀ ਖੁਦਾਈ ਸਮੇਂ ਮਿਲੇ ਸਨ
5 . ਗੁਰਦੁਆਰਾ ਸ਼੍ਰੀ ਬਿਬਾਨਗੜ੍ਹ ਸਾਹਿਬ
ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਉਪਰੰਤ ਕਿਲੇ ਦੇ ਨਾਲ ਲੱਗਦੀ ਕੰਧ ਦੇ ਬਾਹਰ ਉਹਨਾਂ ਪਵਿੱਤਰ ਸਰੀਰ ਇੱਥੇ ਸੁੱਟ ਦਿੱਤੇ ਗਏ ਸੀ , ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਇਸ ਦੇ ਨਾਲ ਲੱਗਦੀ ਉਸ ਸਮੇਂ ਦੀ ਹੰਸਲੀ ਨਦੀ ਤੇ ਇਸ਼ਨਾਨ ਕਰਵਾ ਸੰਸਕਾਰ ਕਰਨ ਲਈ ਬਿਬਾਨ ਸਜਾਇਆ ਗਿਆ , ਇਹ ਸਾਰੀ ਸੇਵਾ ਦੀਵਾਨ ਟੋਡਰਮਲ ਨੇ ਕੀਤੀ , ਉਹ ਗੁਰੂ-ਘਰ ਦਾ ਪੱਕਾ ਸ਼ਰਧਾਲੂ ਸੀ |
6.ਗੁਰੂਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ
ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਇਹ ਉਹ ਪਵਿੱਤਰ ਅਸਥਾਨ ਹੈ। ਜਿਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ , ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੇ ਪਵਿੱਤਰ ਦੇਹਾਂ ਦਾ ਸੰਸਕਾਰ ਕੀਤਾ ਗਿਆ ਸੀ। ਇਹ ਥਾਂ ਜਾਲਮ ਹਕੂਮਤ ਪਾਸੋਂ ਦੀਵਾਨ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਮੁੱਲ ਖਰੀਦੀ ਸੀ। ਦੁਨੀਆਂ ਦੀ ਇਹ ਸਭ ਤੋਂ ਮਹਿੰਗੀ ਜ਼ਮੀਨ ਹੈ
7 . ਗੁਰਦੁਆਰਾ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ
ਇਤਿਹਾਸਿਕ ਧਰਤੀ ਸ੍ਰੀ ਫ਼ਤਿਹਗੜ੍ਹ ਸਾਹਿਬ ਜਿੱਥੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਹਰ ਸਾਲ ਮਨਾਇਆ ਜਾਂਦਾ ਹੈ ਅਤੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਨਤਮਸਤਕ ਹੋਣ ਪੁੱਜਦੇ ਹਨ ਅਤੇ ਇੱਥੇ ਪਹੁੰਚ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਇਤਿਹਾਸ ਨਾਲ ਰੂਬਰੂ ਹੁੰਦੇ ਹਨ।ਇਸ ਇਤਿਹਾਸ ਵਿੱਚ ਕੁਝ ਨਾਂਅ ਅਜਿਹੇ ਵੀ ਹਨ ਜਿਨ੍ਹਾਂ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ ਚਾਹੇ ਉਹ ਮਾਲੇਰਕੋਟਲੇ ਦੇ ਨਵਾਬ ਹੋਣ ਜਾਂ ਫਿਰ ਦੀਵਾਨ ਟੋਡਰ ਮੱਲ ਇਸ ਦੇ ਇਲਾਵਾ ਇਸ ਕਥਾ ਵਿੱਚ ਬਾਬਾ ਮੋਤੀ ਰਾਮ ਮਹਿਰਾ ਨੂੰ ਭੁਲਾਇਆ ਨਹੀਂ ਜਾ ਸਕਦਾ ਜਿਨ੍ਹਾਂ ਦਾ ਨਾਂ ਵੀ ਸੁਨੇਹਰੀ ਅੱਖਰਾਂ ਵਿੱਚ ਲਿਖਿਆ ਗਿਆ ਹੈ। ਬਾਬਾ ਮੋਤੀ ਰਾਮ ਮਹਿਰਾ ਜਿਨ੍ਹਾਂ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਦੀ ਪ੍ਰਵਾਹ ਕੀਤੇ ਬਿਨਾਂ ਠੰਢੇ ਬੁਰਜ ਵਿੱਚ ਕੈਦ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਤਿੰਨ ਰਾਤਾਂ ਤੱਕ ਦੁੱਧ ਪਿਲਾਉਣ ਦੀ ਸੇਵਾ ਨਿਭਾਈ ਸੀ।
Shri Fatehgarh Sahib
8.ਜਹਾਜ਼ੀ ਹਵੇਲ ( ਹਵੇਲੀ ਦਿਵਾਨ ਟੋਡਰ ਮੱਲ ਜੀ )
ਇਸ ਨੂੰ ਭਾਈ ਟੋਡਰਮਲ ਦੀਵਾਨ ਨੇ ਬਣਵਾਇਆ ਸੀ , ਕਈ ਮੰਜ਼ਿਲਾਂ ਉੱਚੀ ਇਸ ਵਿਸ਼ਾਲ ਇਮਾਰਤ ਦੇ ਖੰਡਰ ਅੱਜ ਵੀ ਸਰਹੱਦ ਵਿਖੇ ਮੌਜੂਦ ਹਨ, ਇਸ ਪੁਰਾਤਨ ਇਮਾਰਤ ਦੇ ਬਚੇ ਹਿੱਸੇ ਨੂੰ ਅਜੇ ਵੀ ਸਿੱਖ ਸੰਗਤ ਨੂੰ ਸੰਭਾਲ ਭਾਈ ਟੋਡਰਮਲ ਜੀ ਦੀ ਇਕੋ ਇਕ ਨਿਸ਼ਾਨੀ ਬਚਾ ਲੈਣੀ ਚਾਹੀਦੀ ਹੈ। ਸਮੁੰਦਰੀ ਜਹਾਜ ਵਾਂਗ ਬਣੀ ਹੋਣ ਕਰਕੇ ਇਸ ਨੂੰ ਜਹਾਜ਼ੀ ਹਵੇਲੀ ਵੀ ਕਿਹਾ ਜਾਂਦਾ ਹੈ
9.ਗੁਰਦੁਆਰਾ ਸ਼ਹੀਦ ਗੰਜ ਨੰਬਰ 1
22 ਮੲਈ 1710 ਈ ਨੂੰ ਬੰਦਾ ਸਿੰਘ ਬਹਾਦਰ ਜੀ ਦੇ ਸਰਹੱਦ ਤੇ ਫਤਹਿ ਪਾਉਣ ਸਮੇਂ 6000 ਸਿੰਘ ਸ਼ਹੀਦੀਆਂ ਪਾ ਗਏ ਇਸ ਥਾਂ ਸ਼ਹੀਦ ਸਿੰਘਾਂ ਦੇ ਸਸਕਾਰ ਕੀਤੇ ਗਏ ਸੀ , ਇਹ ਅਸਥਾਨ ਸ਼੍ਰੀ ਫਤਹਿਗੜ੍ਹ ਸਾਹਿਬ ਦੀ ਪਰਿਕ੍ਰਮਾ ਵਿੱਚ ਹੀ ਮੌਜੂਦ ਹੈ
10. ਗੁਰਦੁਆਰਾ ਸ਼ਹੀਦ ਗੰਜ ਨੰਬਰ 2
ਮੁਗਲ ਹਕੂਮਤ ਵੱਲੋਂ ਸਿੱਖਾਂ ਢਾਹੀ ਦਾਸਤਾਨ ਮੁਗਲ ਸਿਪਾਹੀ ਸਿੰਘਾ ਦੇ ਸਿਰਾਂ ਦੇ ਗੱਡੇ ਲੱਦ ਲੱਦ ਕੇ ਦਿੱਲੀ ਇਨਾਮ ਹਾਸਿਲ ਕਰਨ ਲਈ ਜਾਇਆ ਕਰਦੇ ਸਨ , ਖਾਲਸੇ ਨੇ ਹੱਲਾ ਬੋਲ ਕੇ ਸ਼ਹੀਦ ਸਿੰਘਾਂ ਦੇ ਸਿਰ ਪ੍ਰਾਪਤ ਕਰ ਇਸ ਅਸਥਾਨ ਤੇ ਬਹੁਤ ਅਦਬ ਅਤੇ ਸਤਿਕਾਰ ਦੇ ਨਾਲ ਸੰਸਕਾਰ ਕੀਤੇ ਸਨ
11 ..ਗੁਰਦੁਆਰਾ ਥੜਾ ਸਾਹਿਬ- ਪਾਤਸ਼ਾਹੀ ਛੇਵੀ
ਛੇਵੇੰ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਾਲਵੇ ਦਾ ਦੌਰਾ ਕਰਨ ਸਮੇਂ ਇਸ ਅਸਥਾਨ ਤੇ ਬਿਰਾਜੇ ਸਨ ਇਹ ਇਤਿਹਾਸਕ ਅਸਥਾਨ ਸਾਹਿਬ ਉਪਰ ਇਹ ਗੁਰਦੁਆਰਾ ਸਾਹਿਬ ਵੀ ਸ਼ਸ਼ੋਭਿਤ ਹੈ ਇਸ ਦੇ ਵੀ ਤੁਸੀਂ ਜ਼ਰੂਰ ਦਰਸ਼ਨ ਕਰਨਾ
12 – ਗੁਰਦੁਆਰਾ ਸ਼ਹੀਦ ਗੰਜ ਸਾਹਿਬ ਨੰਬਰ 3 ( ਭਾਈ ਸੁੱਖਾ ਜੀ ਸ਼ਹੀਦ )
ਇਸ ਅਸਥਾਨ ਤੇ ਸਰਹੰਦ ਫਤਹਿ ਕਰਨ ਸਮੇਂ ਬਾਬਾ ਸੁੱਖਾਂ ਜੀ ਨੇ ਸ਼ਹੀਦੀ ਪਾਈ ਸੀ , ਦੱਸਦੇ ਹਨ ਇਸ ਅਸਥਾਨ ਤੇ ਉਸ ਸਮੇਂ ਸਰਹੰਦ ਸ਼ਹਿਰ ਦੇ ਕੋਤਵਾਲ ਦਾ ਮਕਾਨ ਹੁੰਦਾ ਸੀ ਇਹ ਅਸਥਾਨ ਫਤਹਿਗੜ੍ਹ ਸਾਹਿਬ ਤੋਂ ਥੋੜਾ ਹਟਵਾ ਬੱਸੀ ਪਠਾਣਾ ਨੂੰ ਜਾਂਦੀ ਸੜਕ ਉਪਰ ਸਥਿਤ ਹੈ | ਬਾਕੀ ਸਾਰੇ ਅਸਥਾਨ ਫਤਹਿਗੜ੍ਹ ਸਾਹਿਬ ਤੋਂ ਬਹੁਤ ਜਿਆਦਾ ਦੂਰ ਨਹੀਂ  ਸੋ ਇਹ ਸੀ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਵਿੱਚ ਮੌਜੂਦ ਸਿੱਖ ਇਤਿਹਾਸ ਦੇ ਇਤਿਹਾਸਿਕ ਸਥਾਨ
ਮਨਜੀਤ ਕੌਰ
Shri Fatehgarh Sahib
ਸਿੱਖ ਇਤਿਹਾਸ :ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ
Baba Deep Singh ji
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥
ਇਹਨਾਂ ਤੁਕਾਂ ਨੂੰ ਜੀਵਨ ਵਿੱਚ ਅਮਲੀ ਜਾਮਾ ਪਹਿਨਾ ਕੇ ਪੂਰਾ ਉੱਤਰਨ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਜੋ ਨਾਂਅ ਸਾਡੇ ਜ਼ਹਿਨ ਵਿੱਚ ਆਉਂਦਾ ਹੈ ਉਹ ਨਾਂਅ ਹੈ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ। ਜਿਹਨਾਂ ਨੇ ਬਹਾਦਰੀ ਦੀ ਐਸੀ ਪਰਿਭਾਸ਼ਾ ਲਿਖੀ ਜਿਸ ਅੱਗੇ ਆਪ ਮੁਹਾਰੇ ਸੀਸ ਝੁਕ ਜਾਂਦਾ ਹੈ। ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਈ. ਨੂੰ ਜ਼ਿਲ੍ਹਾ ਅੰਮ੍ਰਿਤਸਰ (ਹੁਣ ਤਰਨਤਾਰਨ) ਦੀ ਤਹਿਸੀਲ ਪੱਟੀ ਦੇ ਪਿੰਡ ਪਹੂਵਿੰਡ ਵਿਖੇ ਰਹਿਣ ਵਾਲੇ ਇੱਕ ਪਰਿਵਾਰ ਵਿੱਚ ਭਾਈ ਭਗਤੂ ਅਤੇ ਮਾਤਾ ਜਿਉਣੀ ਦੇ ਘਰ ਹੋਇਆ। ਜਦੋਂ ਬਾਬਾ ਜੀ ਦੀ ਉਮਰ 18 ਸਾਲ ਦੀ ਹੋਈ ਤਾਂ ਇੱਕ ਵਾਰ ਮਾਤਾ ਪਿਤਾ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਲਈ ਗਏ। ਕੁੱਝ ਦਿਨ ਰਹਿ ਕੇ ਮਾਤਾ ਪਿਤਾ ਤਾਂ ਵਾਪਸ ਪਿੰਡ ਪਹੂਵਿੰਡ ਚਲੇ ਗਏ, ਪਰ ਬਾਬਾ ਜੀ ਇੱਥੇ ਹੀ ਰਹਿ ਗਏ। ਕਲਗੀਧਰ ਪਾਤਸ਼ਾਹ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਉਹਨਾਂ ਦੇ ਜੀਵਨ ਵਿੱਚ ਮਹੱਤਵਪੂਰਨ ਮੋੜ ਆਇਆ ਅਤੇ ਉਹ ਦੀਪੇ ਤੋਂ ਦੀਪ ਸਿੰਘ ਬਣ ਗਏ।
ਸ੍ਰੀ ਅਨੰਦਪੁਰ ਸਾਹਿਬ ਵਿੱਚ ਰਹਿ ਕੇ ਬਾਬਾ ਜੀ ਨੇ ਸ਼ਸਤਰ ਤੇ ਸ਼ਾਸਤਰ ਵਿੱਦਿਆ ਵਿਚ ਬਰਾਬਰੀ ਨਾਲ ਮੁਹਾਰਤ ਹਾਸਲ ਕਰ ਲਈ। 20-22 ਸਾਲ ਦੀ ਉਮਰ ਤੱਕ ਜਿੱਥੇ ਭਾਈ ਮਨੀ ਸਿੰਘ ਵਰਗੇ ਉਸਤਾਦ ਕੋਲੋਂ ਗੁਰਬਾਣੀ ਦਾ ਚੋਖਾ ਗਿਆਨ ਹਾਸਲ ਕੀਤਾ, ਉੱਥੇ ਹੀ ਨਿਪੁੰਨ ਸਿਪਾਹੀ ਵੀ ਬਣ ਗਏ। ਕੁੱਝ ਸਮੇਂ ਬਾਅਦ ਬਾਬਾ ਜੀ ਆਪਣੇ ਪਿੰਡ ਪਹੂਵਿੰਡ ਆ ਗਏ ਜਿੱਥੇ ਉਹਨ੍ਹਾਂ ਨੇ ਧਰਮ ਪ੍ਰਚਾਰ ਦਾ ਕਾਰਜ ਬੜੀ ਹੀ ਲਗਨ ਅਤੇ ਸ਼ਰਧਾ ਨਾਲ ਨਿਭਾਇਆ।
ਜਦੋਂ ਦਸਵੇਂ ਪਾਤਸ਼ਾਹ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਨ ਦੀ ਵਿਉਂਤਬੰਦੀ ਕੀਤੀ ਤਾਂ ਭਾਈ ਮਨੀ ਸਿੰਘ ਜੀ ਦੇ ਨਾਲ ਬਾਬਾ ਦੀਪ ਸਿੰਘ ਜੀ ਨੇ ਵੀ ਭਰਪੂਰ ਸਹਿਯੋਗ ਦਿੱਤਾ। ਬਾਬਾ ਜੀ ਤੋਂ ਕਲਮਾਂ, ਸਿਆਹੀ ਅਤੇ ਕਾਗਜ਼ ਆਦਿ ਤਿਆਰ ਕਰਵਾਉਣ ਦੀ ਸੇਵਾ ਲਈ ਗਈ। ਬਾਬਾ ਦੀਪ ਸਿੰਘ ਨੇ ਸ਼੍ਰੀ ਗ੍ਰੰਥ ਸਾਹਿਬ ਦੇ ਚਾਰ ਉਤਾਰੇ ਕਰਕੇ ਚਾਰੇ ਤਖਤਾਂ ਨੂੰ ਭੇਜੇ। ਦੱਖਣ ਵੱਲ ਰਵਾਨਾ ਹੋਣ ਤੋਂ ਪਹਿਲਾਂ ਸ਼੍ਰੀ ਗੁਰੂ ਗੋਬਿੰਦ ਜੀ ਨੇ ਸ੍ਰੀ ਦਮਦਮਾ ਸਾਹਿਬ ਦੀ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਬਾਬਾ ਜੀ ਨੂੰ ਸੋਂਪ ਦਿੱਤੀ। ਇਸ ਜ਼ਿੰਮੇਵਾਰੀ ਨੂੰ ਬਾਬਾ ਦੀਪ ਸਿੰਘ ਬੜੀ ਹੀ ਤਨਦੇਹੀ ਨਾਲ ਨਿਭਾਉਂਦੇ ਰਹੇ।
1709 ਈ. ਵਿਚ ਜਦੋਂ ਬੰਦਾ ਸਿੰਘ ਬਹਾਦਰ ਨੇ ਜ਼ਾਲਮਾਂ ਦੀਆਂ ਧੱਕੇਸ਼ਾਹੀਆਂ ਨੂੰ ਨੇਸਤਨਾਬੂਦ ਕਰਨ ਲਈ ਪੰਜਾਬ ਨੂੰ ਮੁਹਾਰਾਂ ਮੋੜੀਆਂ ਤਾਂ ਬਾਬਾ ਦੀਪ ਸਿੰਘ ਨੇ ਸੈਂਕੜੇ ਮਰਜੀਵੜਿਆਂ ਦੀ ਫ਼ੌਜ ਲੈ ਕੇ ਉਹਨਾਂ ਦਾ ਡੱਟਵਾਂ ਸਾਥ ਦਿੱਤਾ। ਇਸ ਸਾਥ ਸਦਕਾ ਹੀ ਸਿੰਘਾਂ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ। ਦੱਸਣਯੋਗ ਹੈ ਕਿ ਬਾਬਾ ਦੀਪ ਸਿੰਘ ਸ਼ਹੀਦ ਮਿਸਲ ਦੇ ਜੱਥੇਦਾਰ ਵੀ ਸਨ।
ਅਹਿਮਦ ਸ਼ਾਹ ਅਬਦਾਲੀ ਨੇ ਹਿੰਦੋਸਤਾਨ ‘ਤੇ ਕਈ ਹਮਲੇ ਕੀਤੇ। ਇਨ੍ਹਾਂ ਹਮਲਿਆਂ ਦੌਰਾਨ ਉਸ ਦੀਆਂ ਫ਼ੌਜਾਂ ਦਾ ਜੇਕਰ ਕੋਈ ਰਾਹ ਰੋਕਦਾ ਸੀ ਤਾਂ ਉਹ ਸੀ ਗੁਰੂ ਦੇ ਸਿੱਖ। ਸਿੱਖੀ ਦਾ ਖੁਰਾ ਖੋਜ ਮਿਟਾਉਣ ਲਈ ਉਸ ਨੇ ਆਪਣੇ ਪੁੱਤਰ ਤੈਮੂਰ ਨੂੰ ਪੰਜਾਬ ਦਾ ਗਵਰਨਰ ਥਾਪ ਦਿੱਤਾ ਅਤੇ ਉਸ ਦੇ ਸਹਿਯੋਗ ਲਈ ਇਕ ਜ਼ਾਲਮ ਸੁਭਾਅ ਦੇ ਸੈਨਾਪਤੀ ਜਹਾਨ ਖਾਂ ਨੂੰ ਨਿਯੁਕਤ ਕਰ ਦਿੱਤਾ। ਜਹਾਨ ਖਾਂ ਨੂੰ ਕਿਸੇ ਨੇ ਦੱਸਿਆ ਕਿ ਜਦ ਤੱਕ ਅਮ੍ਰਿਤਸਰ ਵਿੱਚ ਪਵਿੱਤਰ ਸਰੋਵਰ ਅਤੇ ਸ਼੍ਰੀ ਦਰਬਾਰ ਸਾਹਿਬ ਮੌਜੂਦ ਹਨ, ਉਦੋਂ ਤੱਕ ਸਿੱਖਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ।
ਕਿਉਂਕਿ ਇਨ੍ਹਾਂ ਦੋਹਾਂ ਸੋਮਿਆਂ ਤੋਂ ਉਹਨਾਂ ਨੂੰ ਨਵਾਂ ਜੀਵਨ ਅਤੇ ਉਤਸ਼ਾਹ ਮਿਲਦਾ ਹੈ। 1757 ਈ. ਵਿਚ ਜਹਾਨ ਖਾਂ ਅਮ੍ਰਿਤਸਰ ਨੂੰ ਸਦਰ ਮੁਕਾਮ ਬਣਾ ਕੇ ਪਵਿੱਤਰ ਸਰੋਵਰ ਨੂੰ ਪੂਰਨ ਲੱਗ ਪਿਆ। ਜਹਾਨ ਖਾਂ ਦੀ ਇਸ ਵਧੀਕੀ ਦੀ ਖਬਰ ਜੱਥੇਦਾਰ ਭਾਗ ਸਿੰਘ ਨੇ ਜਦੋਂ ਤਲਵੰਡੀ ਸਾਬੋ ਬਾਬਾ ਦੀਪ ਸਿੰਘ ਨੂੰ ਦਿੱਤੀ ਤਾਂ ਉਨ੍ਹਾਂ ਦਾ ਖੂਨ ਉਬਾਲੇ ਖਾਣ ਲੱਗਾ। ਅਰਦਾਸਾਂ ਸੋਧ ਕੇ ਬਾਬਾ ਜੀ ਨੇ 18 ਸੇਰ ਦਾ ਖੰਡਾ ਚੁੱਕ ਲਿਆ ਅਤੇ ਸ਼੍ਰੀ ਅਮ੍ਰਿਤਸਰ ਸਾਹਿਬ ਨੂੰ ਚਾਲੇ ਪਾ ਦਿੱਤੇ।
ਦਮਦਮਾ ਸਾਹਿਬ ਤੋਂ ਚੱਲਣ ਸਮੇਂ ਉਨ੍ਹਾਂ ਨਾਲ ਗਿਣਤੀ ਦੇ ਹੀ ਸਿੰਘ ਸਨ, ਪਰ ਚੱਲਦਿਆਂ-ਚੱਲਦਿਆਂ ਕਾਫ਼ਲਾ ਵਧਦਾ ਗਿਆ। ਬਾਬਾ ਜੀ ਨੇ ਸਿੰਘਾਂ ਨੂੰ ਇਸ ਢੰਗ ਨਾਲ ਪ੍ਰੇਰਿਆ ਕਿ ਤਰਨਤਾਰਨ ਤੱਕ ਪਹੁੰਚਦੇ ਪਹੁੰਚਦੇ ਗਿਣਤੀ ਸੈਂਕੜਿਆਂ ਤੋਂ ਹਜ਼ਾਰਾਂ ਤੱਕ ਪਹੁੰਚ ਗਈ। ਇੱਥੇ ਆ ਕੇ ਬਾਬਾ ਜੀ ਨੇ ਆਪਣੇ ਪਿੰਡ ਖੰਡੇ ਨਾਲ ਇਕ ਲਕੀਰ ਵਾਹੀ ਅਤੇ ਕਿਹਾ ਕਿ ਜੋ ਸ਼ਹੀਦੀ ਪਾਉਣ ਲਈ ਤਿਆਰ ਹੈ, ਉਹੀ ਇਸ ਲਕੀਰ ਨੂੰ ਪਾਰ ਕਰੇ ਅਤੇ ਜਿਹੜਾ ਸ਼ਹੀਦ ਨਹੀਂ ਹੋਣਾ ਚਾਹੁੰਦਾ ਉਹ ਵਾਪਸ ਚਲਿਆ ਜਾਵੇ। ਸਾਰੇ ਸਿੰਘ ਜੈਕਾਰੇ ਗਜਾਉਂਦੇ ਹੋਏ ਲਕੀਰ ਪਾਰ ਕਰਕੇ ਅੰਮ੍ਰਿਤਸਰ ਵੱਲ ਵਧਣ ਲੱਗੇ।
Read Also : ਜਿੱਥੇ ਬਾਬੇ ਨਾਨਕ ਨੇ ‘ਤੇਰਾ-ਤੇਰਾ’ ਕਰ ਭਰੀਆਂ ਲੋੜਵੰਦਾਂ ਦੀਆਂ ਝੋਲੀਆਂ, ਗੁਰਦੁਆਰਾ ਸ੍ਰੀ ਹੱਟ ਸਾਹਿਬ ਦਾ ਜਾਣੋ ਇਤਿਹਾਸ
ਦੂਜੇ ਪਾਸੇ ਜਹਾਨ ਖਾਂ ਨੂੰ ਜਦੋਂ ਬਾਬਾ ਜੀ ਦੀ ਅਮ੍ਰਿਤਸਰ ਵੱਲ ਆਉਣ ਦੀ ਖਬਰ ਮਿਲੀ ਤਾਂ ਉਸ ਨੇ ਆਪਣੇ ਇਕ ਜਰਨੈਲ ਅਤਾਈ ਖਾਂ ਦੀ ਅਗਵਾਈ ਵਿੱਚ ਫੌਜ ਦੀ ਵੱਡੀ ਟੁਕੜੀ ਸਿੰਘਾਂ ਦਾ ਰਾਹ ਰੋਕਣ ਲਈ ਭੇਜ ਦਿੱਤੀ। ਗੋਹਲਵੜ ਦੇ ਸਥਾਨ ‘ਤੇ ਲਹੂ ਡੋਲ੍ਹਵੀਂ ਲੜਾਈ ਹੋਈ। ਸਿੰਘਾਂ ਦੇ ਜੈਕਾਰਿਆਂ ਨਾਲ ਆਸਮਾਨ ਗੂੰਜ ਉੱਠਿਆ ਅਤੇ ਸਿੰਘਾਂ ਦੇ ਜ਼ੋਰ ਅੱਗੇ ਅਫ਼ਗਾਨੀ ਫ਼ੌਜਾਂ ਦੇ ਹੌਸਲੇ ਪਸਤ ਹੋ ਗਏ ਅਤੇ ਉਹ ਪਿੱਛੇ ਹੱਟਣ ਲੱਗੀਆਂ।
ਯਾਕੂਬ ਖਾਂ ਅਤੇ ਸਾਬਕ ਅਲੀ ਖਾਂ ਬਾਬਾ ਜੀ ਨਾਲ ਮੁਕਾਬਲੇ ‘ਤੇ ਆ ਗਏ। ਯਕੂਬ ਖਾਂ ਤੇ ਬਾਬਾ ਜੀ ਵਿਚਕਾਰ ਦੁਵੱਲੀ ਜੰਗ ਪੂਰੇ ਜੋਸ਼-ਓ-ਖਰੋਸ਼ ਨਾਲ ਹੋਈ ਪਰ ਯਕੂਬ ਖਾਂ ਬਾਬਾ ਜੀ ਦੇ ਵਾਰ ਦੀ ਤਾਬ ਨਾ ਸਹਿ ਸਕਿਆ। ਯਕੂਬ ਖਾਂ ਨੂੰ ਡਿੱਗਦਾ ਵੇਖ ਕੇ ਅਮਾਨ ਖਾਂ ਮੈਦਾਨ ਵਿਚ ਆ ਡੱਟਿਆ। ਦੋਹਾਂ ਦੇ ਸਾਂਝੇ ਵਾਰ ਨਾਲ ਅਮਾਨ ਖਾਂ ਥਾਏਂ ਢੇਰੀ ਹੋ ਗਿਆ ਅਤੇ ਬਾਬਾ ਜੀ ਦਾ ਸੀਸ ਵੀ ਧੜ ਨਾਲੋਂ ਵੱਖ ਹੋ ਗਿਆ। ਬਾਬਾ ਜੀ ਨਾਲ ਜੂਝਦੇ ਇਕ ਸਿੰਘ ਨੇ ਜਦੋਂ ਬਾਬਾ ਜੀ ਨੂੰ ਆਪਣਾ ਕੀਤਾ ਹੋਇਆ ਪ੍ਰਣ ਯਾਦ ਕਰਵਾਇਆ ਤਾਂ ਬਾਬਾ ਦੀਪ ਸਿੰਘ ਨੇ ਆਪਣੇ ਸੀਸ ਨੂੰ ਖੱਬੇ ਹੱਥ ਦਾ ਸਹਾਰਾ ਦੇ ਕੇ ਦੁਸ਼ਮਣ ਦੀ ਫ਼ੌਜ ਤੇ ਆਹੂ ਲਾਹ ਦਿੱਤੇ। ਆਪਣਾ ਸੀਸ ਹਰਿੰਮਦਰ ਸਾਹਿਬ ਦੀ ਪਰਿਕਰਮਾ ਵਿੱਚ ਭੇਟ ਕਰਕੇ ਆਪਣਾ ਪ੍ਰਣ ਨਿਭਾਇਆ ਅਤੇ ਨਵੰਬਰ 1757 ਈ. ਨੂੰ ਸ਼ਹੀਦੀ ਪਾ ਗਏ।
Baba Deep Singh ji
Shri Guru Harkrishan Sahib Ji
ਸਿੱਖਾਂ ਦੇ ਅੱਠਵੇਂ ਗੁਰੂ ਸ੍ਰੀ ਹਰਿਕ੍ਰਿਸ਼ਨ ਸਾਹਿਬ ਬਾਰੇ ਅਰਦਾਸ ਵਿਚ ਦਸਮ ਪਾਤਸ਼ਾਹ ਦੇ ਬਚਨ ਹਨ, ‘ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖ ਜਾਇ।।’ ਐਸੇ ਮਹਾਨ ਸਤਿਗੁਰੂ ਜੀ ਦਾ ਗੁਰਗੱਦੀ ਦਿਵਸ 22 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਆਪ ਦਾ ਪ੍ਰਕਾਸ਼ ਸ੍ਰੀ ਗੁਰੂ ਹਰਿਰਾਇ ਸਾਹਿਬ ਦੇ ਤੇ ਮਾਤਾ ਕਿਸ਼ਨ ਕੌਰ ਜੀ ਦੇ ਗ੍ਰਹਿ ਵਿਖੇ ਸਾਵਣ ਵਦੀ 10 ਸੰਮਤ 1713 (7 ਜੁਲਾਈ 1656) ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ।
ਗੁਰੂ ਹਰਿਰਾਇ ਸਾਹਿਬ ਦੇ ਦੋ ਪੁੱਤਰ ਹੋਏ, ਵੱਡਾ ਰਾਮਰਾਇ ਤੇ ਛੋਟੇ ਸ੍ਰੀ ਹਰਿਕ੍ਰਿਸ਼ਨ ਜੀ। ਰਾਮਰਾਇ ਸਿਆਣਾ, ਨੀਤੀ ਨਿਪੁੰਨ ਤੇ ਸੰਗਤਾਂ ਵਿਚ ਰਸੂਖ ਰੱਖਣ ਵਾਲਾ ਸੀ ਪਰ ਉਹ ਜਲਦੀ ਗੁਰੂ ਬਣਨ ਦੀ ਇੱਛਾ ਰੱਖਦਾ ਸੀ। ਡਾ. ਹਰਨਾਮ ਸਿੰਘ ਸ਼ਾਨ, ਗੁਰੂ ਸਾਹਿਬ ਬਾਰੇ ਲਿਖਦੇ ਹਨ, ‘ਇਸ ਇਨਕਲਾਬੀ ਤੇ ਲੋਕ ਹਿਤੈਸੀ ਲਹਿਰ ਦੇ ਵੇਗ ਨੂੰ ਆਪਣੇ ਮੂਲ ਸਰੂਪ ਤੇ ਜੋਸ਼ ਵਿਚ ਚੱਲਦਾ, ਵਿਗਸਦਾ ਰੱਖਣ ਲਈ ਜੋ ਸੂਝ, ਸਿਆਣਪ, ਦਲੇਰੀ, ਦੂਰ-ਅੰਦੇਸ਼ੀ ਤੇ ਹਿੰਮਤ ਗੁਰੂ ਹਰਿਕ੍ਰਿਸ਼ਨ ਜੀ ਨੇ ਵਰਤੀ, ਉਹ ਸਿੱਖ ਧਰਮ ‘ਚ ਚੜ੍ਹਦੀ ਕਲਾ ਦੇ ਸੰਕਲਪ ਤੇ ਪਰੰਪਰਾ ਦਾ ਮਹਾਨ ਤੇ ਅਦੁੱਤੀ ਕ੍ਰਿਸ਼ਮਾ ਹੈ।’
ਜਿਸ ਵੇਲੇ ਔਰੰਗਜ਼ੇਬ ਨੇ ਗੁਰੂ ਹਰਿਰਾਇ ਸਾਹਿਬ ਨੂੰ ਦਿੱਲੀ ਵਿਖੇ ਤਲਬ ਕੀਤਾ ਤਾਂ ਉਨ੍ਹਾਂ ਨੇ ਆਪਣੀ ਥਾਂ ਵੱਡੇ ਪੁੱਤਰ ਰਾਮਰਾਇ ਨੂੰ ਭੇਜਿਆ। ਗੁਰੂ ਜੀ ਨੇ ਰਾਮਰਾਇ ਨੂੰ ਨਸੀਹਤ ਕੀਤੀ ਕਿ ਗੁਰੁ-ਆਸ਼ੇ ਦੇ ਉਲਟ ਕੋਈ ਗੱਲ ਜਾਂ ਕਾਰਜ ਨਹੀਂ ਕਰਨਾ ਪਰ ਰਾਮਰਾਇ ਨੇ ਔਰੰਗਜ਼ੇਬ ਨੂੰ ਖ਼ੁਸ਼ ਕਰਨ ਲਈ ਗੁਰੂ-ਪਰੰਪਰਾ ਤੋਂ ਉਲਟ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਦੀ ਤੁਕ ਬਦਲ ਕੇ ‘ਮਿਟੀ ਮੁਸਲਮਾਨ ਕੀ’ ਦੀ ਥਾਂ ‘ਮਿਟੀ ਬੇਈਮਾਨ ਕੀ’ ਕਰ ਦਿੱਤੀ। ਗੁਰੂ ਜੀ ਨੇ ਰਾਮਰਾਇ ਨੂੰ ਸਦਾ ਲਈ ਤਿਆਗ ਦਿੱਤਾ ਤੇ ਮੱਥੇ ਲੱਗਣ ਤੋਂ ਵੀ ਵਰਜ ਦਿੱਤਾ। ਰਾਮਰਾਇ ਦੀ ਨੀਤੀ ਬਾਰੇ ਗੁਰੂ ਹਰਿਰਾਇ ਸਾਹਿਬ ਨੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਹੀ ਸੰਗਤਾਂ ਨੂੰ ਸੁਚੇਤ ਕਰ ਦਿੱਤਾ ਤੇ ਹੁਕਮ ਕੀਤਾ ਸੀ ਕਿ ਸਾਡੀ ਜੋਤ ਸ੍ਰੀ ਹਰਿਕ੍ਰਿਸ਼ਨ ਜੀ ਵਿਚ ਪ੍ਰਜਲਵਤ ਹੋਵੇਗੀ। ਸੰਗਤਾਂ ਨੂੰ ਹੁਕਮ ਹੋਇਆ ਕਿ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਹੀ ਗੁਰੂ ਸਮਝਣ ਤੇ ਰਾਮਰਾਇ ਦੀਆਂ ਕੁਚਾਲਾਂ ਤੋਂ ਬਚ ਕੇ ਰਹਿਣਾ।
ਗੁਰੂ ਹਰਿਰਾਇ ਸਾਹਿਬ ਦੇ ਜੋਤੀ-ਜੋਤਿ ਸਮਾਉਣ ਦੇ ਦਿਨ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਗੁਰਗੱਦੀ ‘ਤੇ ਬਿਠਾਇਆ ਗਿਆ। ਗੁਰੂ ਜੀ ਦੀ ਆਯੂ ਉਸ ਵੇਲੇ ਸਵਾ ਪੰਜ ਸਾਲ ਸੀ। ਸੰਸਾਰ ਦੇ ਧਾਰਮਿਕ ਇਤਿਹਾਸ ‘ਚ ਇਹ ਸਭ ਤੋਂ ਛੋਟੀ ਆਯੂ ਦੇ ਗੁਰੂ ਬਣੇ ਤੇ ਉਸੇ ਮਿਸ਼ਨ ਦੇ ਧਾਰਨੀ ਰਹੇ ਜੋ ਪਹਿਲੇ ਗੁਰੂ ਜੀ ਵੱਲੋਂ ਆਰੰਭਿਆ ਗਿਆ ਸੀ। ਦੂਜੇ ਪਾਸੇ ਰਾਮਰਾਇ ਗੱਦੀ ‘ਤੇ ਹੱਕ ਜਤਾਉਣ ਲਈ ਔਰੰਗਜ਼ੇਬ ਪਾਸ ਚਾਲਾਂ ਚੱਲ ਕੇ ਗੱਦੀ ਹਾਸਲ ਕਰਨ ਲਈ ਹੱਥ-ਪੈਰ ਮਾਰ ਰਿਹਾ ਸੀ। ਔਰੰਗਜ਼ੇਬ ਇਸ ਦੁਫੇੜ ਦਾ ਫ਼ਾਇਦਾ ਲੈਣਾ ਚਾਹੁੰਦਾ ਸੀ। ਡਾ. ਹਰੀ ਰਾਮ ਗੁਪਤਾ ਅਨੁਸਾਰ ਔਰੰਗਜ਼ੇਬ ਦੋਵਾਂ ਭਰਾਵਾਂ ਦੇ ਇਸ ਵਖਰੇਵੇਂ ਕਾਰਨ ਸਿੱਖ ਲਹਿਰ ਨੂੰ ਕੁਚਲਣ ਲਈ ਰਾਮਰਾਇ ਨੂੰ ਵਰਤਣ ਵਾਸਤੇ ਬੜਾ ਹੀ ਚਾਹਵਾਨ ਸੀ। ਪ੍ਰੋ. ਕਰਤਾਰ ਸਿੰਘ ਅਨੁਸਾਰ ਔਰੰਗਜ਼ੇਬ ਬੜਾ ਚਾਲਬਾਜ ਤੇ ਫਰੇਬੀ ਸੀ। ਉਸ ਨੇ ਸੋਚਿਆ ਵੱਡਾ ਭਰਾ ਮੇਰੇ ਹੱਥ ‘ਚ ਹੈ ਛੋਟੇ ਨੂੰ ਡਰਾ-ਧਮਕਾ ਕੇ ਵੱਸ ਕਰ ਲਿਆ ਜਾਵੇ। ਅਖ਼ੀਰ ਔਰੰਗਜ਼ੇਬ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਸੱਦ ਲਿਆ।
ਗੁਰੂ ਜੀ ਔਰੰਗਜ਼ੇਬ ਦੇ ਮੱਥੇ ਨਹੀਂ ਸਨ ਲੱਗਣਾ ਚਾਹੁੰਦੇ। ਔਰੰਗਜੇਬ ਨੂੰ ਪਤਾ ਸੀ ਕਿ ਮੇਰੇ ਸੱਦੇ ‘ਤੇ ਹਰਿਕ੍ਰਿਸ਼ਨ ਜੀ ਦਿੱਲੀ ਨਹੀਂ ਆਉਣਗੇ। ਇਸ ਲਈ ਉਸ ਨੇ ਰਾਜਾ ਜੈ ਸਿੰਘ ਦਾ ਸਹਾਰਾ ਲਿਆ। ਰਾਜਾ ਜੈ ਸਿੰਘ ਨੇ ਗੁਰੂ ਜੀ ਨੂੰ ਪੱਤਰ ਭੇਜਿਆ। ਇਸ ਦੌਰਾਨ ਦਿੱਲੀ ਦੀ ਸੰਗਤ ਨੇ ਬੇਨਤੀ ਪੱਤਰ ਗੁਰੂ ਜੀ ਵੱਲ ਭੇਜਿਆ ਕਿ ਰਾਮਰਾਇ ਕੁਚਾਲਾਂ ਚੱਲ ਰਿਹਾ ਹੈ, ਇਸ ਦੀ ਹਨੇਰਗਰਦੀ ਤੋਂ ਪਰਦਾ ਚੁੱਕਣ ਲਈ ਤੁਸੀਂ ਦਿੱਲੀ ਜ਼ਰੂਰ ਆਓ। ਗੁਰੂ ਜੀ ਨੇ ਦਿੱਲੀ ਆਉਣਾ ਕੀਤਾ। ਗੁਰੂ ਜੀ ਨੇ ਦਿੱਲੀ ਪੁੱਜ ਕੇ ਰਾਜਾ ਜੈ ਸਿੰਘ ਦੇ ਬੰਗਲੇ ‘ਚ ਨਿਵਾਸ ਕੀਤਾ। ਰਾਜਾ ਜੈ ਸਿੰਘ ਨੇ ਯਤਨ ਕੀਤਾ ਕਿ ਗੁਰੂ ਜੀ ਔਰੰਗਜ਼ੇਬ ਨਾਲ ਮੁਲਾਕਾਤ ਕਰਨ ਪਰ ਉਨ੍ਹਾਂ ਨੇ ਸਾਫ਼ ਮਨ੍ਹਾਂ ਕਰ ਦਿੱਤਾ। ਔਰੰਗਜ਼ੇਬ ਦਾ ਵੱਡਾ ਸਹਿਜ਼ਾਦਾ ਮੁਅੱਜ਼ਮ, ਗੁਰੂ ਜੀ ਦੇ ਦਰਸ਼ਨਾਂ ਲਈ ਆਇਆ। ਉਸ ਨੇ ਰਾਮਰਾਇ ਵੱਲੋਂ ਗੁਰਗੱਦੀ ‘ਤੇ ਦਾਅਵੇ ਦੀ ਗੱਲ ਕੀਤੀ। ਗੁਰੂ ਜੀ ਨੇ ਉਸ ਨੂੰ ਵੀ ਕਿਹਾ ਕਿ ਗੁਰਗੱਦੀ ਵਿਰਾਸਤ ਜਾਂ ਕਿਸੇ ਦੀ ਮਲਕੀਅਤ ਨਹੀਂ। ਗੁਰੂ ਨਾਨਕ ਸਾਹਿਬ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ ਇਕ ਸੇਵਕ ਸਿੱਖ ਨੂੰ ਗੱਦੀ ਸੌਂਪੀ ਸੀ, ਗੁਰੂ ਅੰਗਦ ਸਾਹਿਬ ਤੇ ਗੁਰੂ ਅਮਰਦਾਸ ਜੀ ਨੇ ਵੀ ਪੁੱਤਰਾਂ ਨੂੰ ਗੱਦੀ ਨਹੀਂ ਦਿੱਤੀ, ਗੁਰੂ ਰਾਮਦਾਸ ਜੀ ਨੇ ਵੱਡੇ ਦੋ ਪੁੱਤਰਾਂ ਨੂੰ ਛੱਡ ਕੇ ਛੋਟੇ ਪੁੱਤਰ ਨੂੰ ਗੁਰਿਆਈ ਦਿੱਤੀ ਸੀ। ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਪੁੱਤਰਾਂ ਤੇ ਵੱਡੇ ਪੋਤਰੇ ਨੂੰ ਛੱਡ ਕੇ ਛੋਟੇ ਪੋਤਰੇ ਨੂੰ ਗੁਰਗੱਦੀ ਲਈ ਚੁਣਿਆ, ਗੁਰੂ ਜੀ ਨੇ ਜੋ ਯੋਗ ਸਮਝਿਆ ਉਹੀ ਕੀਤਾ ਹੈ। ਰਾਮਰਾਇ ਨੇ ਗੁਰੂ-ਆਸ਼ੇ ਦੇ ਉਲਟ ਕਾਰਜ ਕੀਤਾ ਹੈ, ਉਸ ਨੂੰ ਗੱਦੀ ਨਹੀਂ ਮਿਲੀ।
Read Also : ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (25 ਅਕਤੂਬਰ 2024)
ਔਰੰਗਜ਼ੇਬ ਨੇ ਗੁਰੂ ਜੀ ਦੇ ਬਚਨ ਸੁਣ ਕੇ ਰਾਮਰਾਇ ਦੀ ਅਰਜੀ ਖਾਰਜ਼ ਕਰ ਦਿੱਤੀ। ਗੁਰੂ ਜੀ ਦਿੱਲੀ ਵਿਖੇ ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਨਿਡਰ, ਨਿਰਭੈਅ, ਦ੍ਰਿੜ੍ਹਤਾ ਤੇ ਅਡੋਲਤਾ ਨਾਲ ਕਰਦੇ ਰਹੇ। ਪੌਣੇ ਅੱਠ ਵਰ੍ਹਿਆਂ ਦੇ ਗੁਰੂ ਜੀ ਨੇ ਗੁਰਗੱਦੀ ਦੀ ਪਵਿੱਤਰਤਾ ਤੇ ਪਰੰਪਰਾ ਨੂੰ ਕਾਇਮ ਰੱਖਦਿਆਂ ਗੁਰੂ ਦੋਖੀਆਂ ਤੇ ਵਿਰੋਧੀਆਂ ਦੀਆਂ ਸਾਜ਼ਿਸ਼ਾਂ ‘ਤੇ ਪਾਣੀ ਫੇਰਦਿਆਂ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ। ਢਾਈ ਕੁ ਸਾਲ ਦੀ ਗੁਰਿਆਈ ਦੌਰਾਨ ਅਜਿਹੇ ਮਹੱਤਵਪੂਰਨ ਕਾਰਜ ਉਨ੍ਹਾਂ ਦੀ ਦੂਰਦਰਸ਼ਤਾ, ਨਿਰਭੈਤਾ ਤੇ ਸੂਰਬੀਰਤਾ ਦੇ ਅਜਿਹੇ ਚਮਤਕਾਰ ਹਨ, ਜਿਨ੍ਹਾਂ ਬਾਰੇ ਭਾਈ ਗੁਰਦਾਸ ਜੀ ਨੇ ਉਨ੍ਹਾਂ ਨੂੰ ‘ਹਰਿਕ੍ਰਿਸ਼ਨ ਭਯੋ ਅਸਟਮ ਬਲਬੀਰਾ’ ਲਿਖਿਆ ਹੈ।
ਦਿੱਲੀ ਵਿਖੇ ਠਹਿਰ ਦੌਰਾਨ ਗੁਰੂ ਜੀ ਦੇ ਚੇਚਕ ਨਿਕਲ ਆਈ। ਸੰਗਤ ਡੋਲ ਗਈ। ਗੁਰੂ ਜੀ ਨੇ ਸਭ ਨੂੰ ਵਾਹਿਗੁਰੂ ਦਾ ਹੁਕਮ ਮੰਨਣ ਦਾ ਉਪਦੇਸ਼ ਦਿੱਤਾ। ਸੰਗਤ ਨੇ ਬੇਨਤੀ ਕੀਤੀ, ‘ਗੁਰੂ ਜੀ! ਰਾਮਰਾਇ ਗੁਰਗੱਦੀ ਲਈ ਗੋਂਦਾਂ ਗੁੰਦ ਰਿਹਾ ਹੈ। ਪੰਜਾਬ ‘ਚ ਧੀਰਮੱਲ ਤੇ ਸੋਢੀ ਗੱਦੀ ਦੇ ਦਾਅਵੇਦਾਰ ਬਣੀ ਬੈਠੇ ਹਨ। ਤੁਹਾਡੇ ਤੋਂ ਬਾਅਦ ਸਭ ਗੁਰੂ ਬਣ ਬੈਠਣਗੇ, ਸਾਨੂੰ ਕਿਸੇ ਮਾਰਗ ਪਾਓ, ਤਾਂ ਗੁਰੂ ਜੀ ਨੇ ਕਿਹਾ ਕਿ ਇਹ ਗੁਰੂ ਨਾਨਕ ਸਾਹਿਬ ਦੀ ਜੋਤਿ ਇਵੇਂ ਹੀ ਜਗਦੀ ਰਹੇਗੀ। ਅਖ਼ੀਰ ਗੁਰੂ ਜੀ ‘ਬਾਬਾ ਬਕਾਲੇ’ ਦੀ ਦੱਸ ਪਾਉਂਦਿਆਂ 30 ਮਾਰਚ 1664 ਨੂੰ ਜੋਤੀ-ਜੋਤਿ ਸਮਾ ਗਏ। ਬਾਬੇ ਬਕਾਲੇ ਤੋਂ ਭਾਵ ਸ੍ਰੀ ਗੁਰੂ ਤੇਗ ਬਹਾਦਰ ਜੀ ਸੀ।
ਗੁਰੂ ਸਾਹਿਬ ਦਾ ਸਸਕਾਰ ਯਮਨਾ ਨਦੀ ਕੰਢੇ ਉਸ ਸਥਾਨ ‘ਤੇ ਕੀਤਾ ਗਿਆ, ਜਿੱਥੇ ਹੁਣ ਗੁਰਦੁਆਰਾ ਬਾਲਾ ਸਾਹਿਬ ਹੈ। ਆਪ ਦੇ ਨਿਵਾਸ ਸਥਾਨ ਵਾਲੇ ਬੰਗਲੇ ਵਾਲੀ ਥਾਂ ‘ਤੇ ਹੁਣ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਸੁਭਾਇਮਾਨ ਹੈ।
Shri Guru Harkrishan Sahib Ji
ਭਗਤੀ ਅਤੇ ਸ਼ਕਤੀ ਦਾ ਪ੍ਰਤੀਕ ‘ਮੀਰੀ-ਪੀਰੀ ਦਿਹਾੜਾ’
Shri Guru HarGobind ji
ਸਿੱਖ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਕੁਝ ਮੁਤੱਸਵੀ ਲੋਕਾਂ ਦੀ ਚੁੱਕ ਵਿੱਚ ਆ ਕੇ ਬਾਦਸ਼ਾਹ ਜਹਾਂਗੀਰ ਨੇ ਸਾਂਈ ਮੀਆਂ ਮੀਰ ਜੀ ਤੋਂ ਪੁੱਛ ਕੀਤੀ। ਤੁਸੀਂ ਕਾਫਰਾਂ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇੰਨਾ ਮਾਣ ਸਤਿਕਾਰ ਕਿਉਂ ਦਿੰਦੇ ਹੋ? ਗੁਰੂ ਸਾਹਿਬ ਜੀ ਦੀ ਪਾਵਨ ਸਖਸ਼ੀਅਤ ਦੇ ਚਸ਼ਮਦੀਦ ਗਵਾਹ ‘ਸਾਂਈ ਜੀ’ ਨੇ ਨਿਡਰ ਹੋ ਕੇ ਜਵਾਬ ਦਿੱਤਾ ਕਿ ਬਾਦਸ਼ਾਹ ਜਹਾਂਗੀਰ! ‘ਮੈਂ ਜਦੋਂ ਵੀ ਖੁਦਾ ਅੱਲ੍ਹਾ ਤਾਲਾ ਦੇ ਦਰਬਾਰ ਵਿੱਚ ਆਪਣਾ ਧਿਆਨ ਜੋੜਦਾ ਹਾਂ ਮੈਨੂੰ ਖੁਦਾ ਦੇ ਤਖਤ ਉੱਤੇ ਦੋ ਤਲਵਾਰਾਂ ਪਹਿਨੇ ਅਤੇ ਸੀਸ ‘ਤੇ ਦਸਤਾਰ ਕਲਗੀ ਸਜਾਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੀ ਦਰਸ਼ਨ ਹੁੰਦੇ ਹਨ। ਇਸੇ ਲਈ ਮੈਂ ਗੁਰੂ ਸਾਹਿਬ ਜੀ ਨੂੰ ਖੁਦਾ ਦੇ ਬਰਾਬਰ ਹੀ ਸਤਿਕਾਰ ਦਿੰਦਾ ਹਾਂ। ਭਾਈ ਗੁਰਦਾਸ ਜੀ ਨੇ ਇਸ ਗੱਲ ਦੀ ਪ੍ਰੋੜਤਾ ਕਰਦੇ ਹੋਏ ਲਿਖਿਆ ਹੈ-
‘‘ਪਾਰਬ੍ਰਹਮ ਪੂਰਨ ਬ੍ਰਹਮਿ ਸਤਿਗੁਰ ਆਪੇ ਆਪੁ ਉਪਾਇਆ।
ਗੁਰੁ ਗੋਬਿੰਦੁ ਗੋਬਿੰਦੁ ਗੁਰੁ ਜੋਤਿ ਇਕ ਦੁਇ ਨਾਵ ਧਰਾਇਆ।’’ (ਵਾਰ:24, ਪਉੜੀ 24)
‘ਮੀਰੀ ਤੇ ਪੀਰੀ’ ਦੇ ਦੋਵੇਂ ਸ਼ਬਦ ਫਾਰਸੀ ਭਾਸ਼ਾ ਦੇ ਹਨ। ਮੀਰ ਸ਼ਬਦ ਅਮੀਰ ਦਾ ਛੋਟਾ ਰੂਪ ਹੈ। ‘ਮੀਰ’ ਦਾ ਮੂਲ ਅਰਥ ਹੈ- ਹੁਕਮ ਕਰਨ ਵਾਲਾ, ਮੁਖੀ, ਸਰਦਾਰ, ਹਾਕਮ, ਜਰਨੈਲ ਅਤੇ ਬਾਦਸ਼ਾਹ। ‘ਪੀਰ’ ਸ਼ਬਦ ਦਾ ਅਰਥ ਹੈ ਧਰਮ ਦਾ ਅਚਾਰੀਆ, ਭਗਤ ਜਾਂ ਗੁਰੂ। ਗੁਰਬਾਣੀ ਵਿੱਚ ਇਹ ਦੋਵੇਂ ਸ਼ਬਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਵਰਤੋਂ ਵਿੱਚ ਆ ਚੁੱਕੇ ਸਨ ਜਿਵੇਂ –
‘‘ਕੋਟੀ ਹੂ ਪੀਰ ਵਰਜਿ ਰਹਾਏ, ਜਾ ਮੀਰੁ ਸੁਣਿਆ ਧਾਇਆ’’ (ਪੰਨਾ 417)
ਸੋ ‘ਪੀਰੀ ਤੇ ਮੀਰੀ’ ਦਾ ਸਮੁੱਚਾ ਅਰਥ ਹੈ ਭਗਤੀ ਤੇ ਸ਼ਕਤੀ ਜਾਂ ਧਰਮ ਤੇ ਰਾਜਨੀਤੀ। ਸਿੱਖ ਧਰਮ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਗੁਰੂ ਸਾਹਿਬਾਨ ਆਪ ‘ਪੀਰ’ ਹੁੰਦੇ ਹੋਏ ‘ਮੀਰ’ ਵਾਲਾ ਫਰਜ਼ ਨਿਭਾਉਂਦੇ ਰਹੇ। ਸਮਕਾਲੀ ਸਿੱਖ, ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ‘ਸਤਿਗੁਰ ਸੱਚਾ ਪਾਤਸ਼ਾਹ’ ਜਾਂ ‘ਦੀਨ ਦੁਨੀ ਦਾ ਪਾਤਸ਼ਾਹ’ ਕਹਿ ਕੇ ਨਮਸਕਾਰ ਕਰਦੇ ਸਨ। ਭਾਈ ਗੁਰਦਾਸ ਜੀ ਦਾ ਫੁਰਮਾਨ ਹੈ-
‘‘ਸਤਿਗੁਰ ਸੱਚਾ ਪਾਤਸਾਹੁ, ਬੇਪਰਵਾਹੁ ਅਥਾਹੁ ਸਹਾਬਾ। …
ਜਾਹਰਿ ਪੀਰ ਜਗਤ ਗੁਰ ਬਾਬਾ। …’’
(ਵਾਰ 24 ਪਉੜੀ 3) ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰੂਗੱਦੀ ਬਖਸ਼ਿਸ਼ ਕੀਤੀ, ਗੁਰੂ ਘਰ ਦੇ ਰਬਾਬੀ ਭਾਈ ਸੱਤਾ ਤੇ ਬਲਵੰਡ ਜੀ ਨੇ ‘ਰਾਮਕਲੀ ਕੀ ਵਾਰ’ ਵਿੱਚ ਅਤੇ ਭੱਟ ਸਾਹਿਬਾਨ ਨੇ ਆਪਣੇ ‘ਸਵੱਈਆਂ’ ਵਿੱਚ ਧਰਮ ਦ੍ਰਿੜ ਕਰਵਾਉਣ ਲਈ ਜੋ ਸ਼ਬਦਾਵਲੀ ਵਰਤੀ ਉਹ ਸਾਰੀ ‘ਮੀਰੀ’ ਭਾਵ ਪਾਤਸ਼ਾਹੀ ਵਾਲੀ ਸੰਕੇਤਕ ਸ਼ਬਦਾਵਲੀ ਹੀ ਵਰਤੀ ਹੈ ਜਿਵੇਂ – ਰਾਜ, ਕੋਟ (ਕਿਲ੍ਹਾ), ਛਤ੍ਰ, ਖੜਗ, ਤਖਤ, ਸੱਚਾ ਪਾਤਸ਼ਾਹ, ਚੰਦੋਆ, ਘੋੜੇ, ਕਾਠੀ, ਧਨੁੱਖ, ਤੀਰ, ਰਾਜਯੋਗ (ਮੀਰੀ, ਪੀਰੀ), ਸਤਿ ਸੂਰਉ, ਸਨਾਹ (ਸੰਜੋਅ), ਖੇਮਾ, ਆਤਪਤੁ, ਦਲ ਆਦਿ ਸਾਰੇ ਸ਼ਬਦ ਗੁਰੂ ਅੰਗਦ ਦੇਵ ਜੀ ਲਈ ਹੀ ਵਰਤੇ ਗਏ। ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਵੀ ਮੀਰੀ ਦੇ ਗੁਣ ਦ੍ਰਿੜ ਕਰਵਾਉਣ ਲਈ ਸਰੀਰਕ ਅਰੋਗਤਾ, ਤੰਦਰੁਸਤੀ ਤੇ ਸਰੀਰਕ ਮਜਬੂਤੀ ਲਈ ‘ਮੱਲ ਅਖਾੜੇ’,ਕੁਸ਼ਤੀਆਂ ਅਤੇ ਹੋਰ ਮਰਦਾਵੀਆਂ ਖੇਡਾਂ ਵਿੱਚ ਨੌਜਵਾਨਾਂ ਨੂੰ ਨਿਪੁੰਨ ਕਰਕੇ ‘ਪੀਰੀ ਤੇ ਮੀਰੀ’ ਦੇ ਸੁਮੇਲ ਵੱਲ ਇੱਕ ਕਦਮ ਅਗਾਂਹ ਵੱਲ ਪੁੱਟਿਆ। ਗੁਰੂ ਅੰਗਦ ਦੇਵ ਜੀ ਤੋਂ ਬਾਅਦ ਬਾਕੀ ਗੁਰੂ ਸਾਹਿਬਜੀ ਨੇ ਵੀ ਇਹੀ ਸਿਧਾਂਤ ਸੰਗਤ ਨੂੰ ਦ੍ਰਿੜ ਕਰਾਇਆ।’ਮੀਰੀ ਤੇ ਪੀਰੀ’ ਦੇ ਸੁਮੇਲ ਦਾ ਸਿਧਾਂਤ ਅਮਲੀ ਰੂਪ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੇਲੇ ਪ੍ਰਗਟ ਹੋਇਆ। ਭਾਈ ਗੁਰਦਾਸ ਜੀ ਨੇ ਸ੍ਰੀ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਸਮੇਂ ਤੋਂ ਹੀ ‘ਮੀਰੀ ਤੇ ਪੀਰੀ’ ਦੇ ਸੁਮੇਲ ਦਾ ਵਰਨਣ ਇਸ ਤਰ੍ਹਾਂ ਕੀਤਾ ਹੈ –
‘‘ਪੰਜ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ।
ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ।’’
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਲਈ ਲਾਹੌਰ ਜਾਣ ਤੋਂ ਪਹਿਲਾਂ 25 ਮਈ ਸੰਨ 1606 ਈ: ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ 11 ਸਾਲ ਦੀ ਉਮਰ ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਕੀਤਾ। ਗੁਰੂ ਪਿਤਾ ਜੀ ਦੇ ਹੁਕਮ ਅਨੁਸਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ‘ਮੀਰੀ’ ਦੀ ਤਲਵਾਰ ਸੰਸਾਰਕ ਪੱਖ ਨੂੰ ਅਤੇ ‘ਪੀਰੀ’ ਦੀ ਤਲਵਾਰ ਆਤਮਿਕ ਪੱਖ ਨੂੰ ਦਰਸਾਉਂਦੀ ਸੀ। ‘ਮੀਰੀ ਤੇ ਪੀਰੀ’ ਦੇ ਸੁਮੇਲ ਨੂੰ ਅਮਲੀ ਜਾਮਾ ਪਹਿਨਾਉਣ ਲਈ ਸੱਚ ਖੰਡ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕੀਤੀ ਗਈ। ਅਕਾਲ ਤਖਤ ਸਾਹਿਬ ਦੇ ਅੱਗੇ ਨਗਾਰਾ ਅਤੇ ‘ਮੀਰੀ ਤੇ ਪੀਰੀ’ ਜਾਂ ਧਰਮ ਤੇ ਰਾਜਨੀਤੀ ਦੇ ਪ੍ਰਤੀਕ ਦੋ ਨਿਸ਼ਾਨ ਸਾਹਿਬ ਸਥਾਪਿਤ ਕੀਤੇ ਗਏ। ਗੁਰੂ ਸਾਹਿਬ ਜੀ ਮੀਰੀ ਅਤੇ ਪੀਰੀ, ਦੀਆਂ ਦੋ ਕਿਰਪਾਨਾਂ ਪਹਿਨ ਕੇ ਸੱਚੇ ਪਾਤਸ਼ਾਹ ਦੇ ਰੂਪ ਵਿੱਚ ਤਖਤ ਉੱਤੇ ਬਿਰਾਜਮਾਨ ਹੋਏ। ਗੁਰੂ ਘਰ ਦੇ ਢਾਡੀ ਅਬਦੁੱਲਾ ਤੇ ਨੱਥਮੱਲ ਨੇ ਤਖਤ ਸਾਹਿਬ ‘ਤੇ ਬਿਰਾਜਣ ਅਤੇ ਦੋ ਤਲਵਾਰਾਂ ਪਹਿਨਣ ਦਾ ਜ਼ਿਕਰ ਇਸ ਤਰਾਂ ਆਉਂਦਾ ਹੈ :-
ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਇੱਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜੀਰੀ ਦੀ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੌਮ ਵਿੱਚ ਚੜ੍ਹਦੀ ਕਲਾ ਦਾ ਸੰਚਾਰ ਕਰਨ ਲਈ ਸੰਗਤਾਂ ਦੇ ਨਾਮ ਹੁਕਮਨਾਮੇ ਜਾਰੀ ਕੀਤੇ ਤੇ ਕਿਹਾ ਕਿ ਅੱਜ ਤੋਂ ਬਾਅਦ ਮੇਰੀ ਪਿਆਰੀ ਭੇਟਾ ਚੰਗੇ ਸ਼ਾਸ਼ਤਰ, ਚੰਗੇ ਘੋੜੇ ਤੇ ਚੰਗੀ ਜਵਾਨੀ ਹੋਵੇਗੀ।“
ਇਸ ਤੋਂ ਇਲਾਵਾ ਗੁਰੂ ਸਾਹਿਬ ਜੀ ਨੇ ਫੌਜੀ ਤਿਆਰੀਆਂ ਦਾ ਵਿਸਥਾਰ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਨਗਾਰਾ, ਕਿਲ੍ਹਾ ਲੋਹਗੜ੍ਹ ਸਾਹਿਬ ਦੀ ਸਥਾਪਨਾ ਅਤੇ ਸ਼ਹਿਰ ਦੇ ਬਚਾਅ ਲਈ ਸਾਰੇ ਸ਼ਹਿਰ ਦੇ ਦੁਆਲੇ ਮਜਬੂਤ ਦੀਵਾਰ ਦੀ ਉਸਾਰੀ ਕੀਤੀ। ਸਿੱਖ ਸੈਨਿਕਾਂ ਦੀ ਵੱਧਦੀ ਹੋਈ ਗਿਣਤੀ ਨੂੰ ਦੇਖ ਕੇ ਸਾਰੀ ਫੌਜ ਨੂੰ ਪੰਜ ਜਥਿਆਂ ਵਿੱਚ ਵੰਡ ਕੇ ਭਾਈ ਬਿਧੀ ਚੰਦ, ਭਾਈ ਲੰਗਾਹ, ਭਾਈ ਪੈੜਾ, ਭਾਈ ਪਰਾਣਾ ਤੇ ਭਾਈ ਜੇਠਾ ਜੀ ਪੰਜ ਜਥੇਦਾਰਾਂ ਦੀ ਨਿਯੁਕਤੀ ਕੀਤੀ। ਕੁਝ ਹੀ ਦਿਨਾਂ ਵਿੱਚ ਗੁਰੂ ਪਾਤਿਸ਼ਾਹ ਜੀ ਦੀ ਫੌਜ ਵਿੱਚ ਹਜ਼ਾਰਾਂ ਨੌਜਵਾਨ, ਘੋੜ ਸਵਾਰ, ਘੋੜੇ, ਵਧੀਆਂ ਤੋਂ ਵਧੀਆਂ ਸ਼ਸਤਰ ਲੈ ਕੇ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਗਏ। ਦਿੱਲੀ ਦੀ ਜਿਹੜੀ ਸਰਕਾਰ ਦੇਸ਼ ਵਾਸੀਆਂ ਨੂੰ ਦਸਤਾਰ ਸਜਾਉਣ, ਘੋੜਸਵਾਰੀ ਕਰਨ, ਸ਼ਸ਼ਤਰ ਪਹਿਨਣ ਅਤੇ ਆਪਣੇ ਘਰ ਵਿੱਚ ਤਿੰਨ ਫੁੱਟ ਉੱਚਾ ਥੜ੍ਹਾ ਬਣਾ ਕੇ ਬੈਠਣ ਦੀ ਇਜਾਜ਼ਤ ਨਹੀਂ ਸੀ ਦਿੰਦੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਇੰਨ੍ਹਾਂ ਸਰਗਰਮੀਆਂ ਨੂੰ ਦੇਖ ਕੇ ਦਿੱਲੀ ਦੀ ਮੁਗਲ ਸਰਕਾਰ ਹਿੱਲ ਗਈ।
Shri Guru HarGobind ji
ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ’ਤੇ ਵਿਸ਼ੇਸ਼ : ‘ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ’
Shaheed Bhai Taru Singh ji
ਸਿੱਖ ਇਤਿਹਾਸ ‘ਚ ਸ਼ਹੀਦੀ ਪ੍ਰੰਪਰਾ ਦਾ ਆਰੰਭ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਹੁੰਦਾ ਹੈ। ਇਸ ਸ਼ਹੀਦੀ ਪ੍ਰੰਪਰਾ ‘ਚ ਯੋਗਦਾਨ ਪਾਉਂਣ ਵਾਲੇ ਸਿੰਘ-ਸਿੰਘਣੀਆਂ ’ਚੋਂ ਭਾਈ ਤਾਰੂ ਸਿੰਘ ਜੀ ਉਹ ਮਹਾਨ ਸ਼ਹੀਦ ਹਨ, ਜਿੰਨਾਂ ਸਿੱਖੀ ਨੂੰ ਕੇਸਾਂ ਸਵਾਸਾਂ ਨਾਲ ਨਿਭਾਉਣ ਲਈ ਖੋਪਰੀ ਉਤਰਵਾ ਲਈ ਪਰ ਧਰਮ ਨਹੀਂ ਹਾਰਿਆ। ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਜਨਮ ਅਕਤੂਬਰ 1720 ਈ. ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੂਹਲਾ ‘ਚ ਭਾਈ ਜੋਧ ਸਿੰਘ ਅਤੇ ਮਾਤਾ ਧਰਮ ਕੌਰ ਦੇ ਗ੍ਰਹਿ ਵਿਖੇ ਹੋਇਆ। ਉਹ ਖੇਤੀਬਾੜੀ ਕਰਨ ਵਾਲੇ ਸਿਦਕੀ ਸਿੱਖ ਸਨ, ਜੋ ਆਪਣੀ ਮਾਤਾ ਤੇ ਭੈਣ ਨਾਲ ਸਾਦਾ ਅਤੇ ਖੁਸ਼ਹਾਲ ਜੀਵਨ ਬਤੀਤ ਕਰਦੇ ਸਨ। 1716 ਈ. ‘ਚ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਸਾਥੀ ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਮੁਗਲ ਹਕੂਮਤ ਨੇ ਸਿੱਖਾਂ ਦਾ ਖੁਰਾ-ਖੋਜ ਮਿਟਾਉਂਣ ਲਈ ਜ਼ੁਲਮ ਦੀ ਹਨੇਰੀ ਝੁਲਾ ਦਿੱਤੀ ਅਤੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ। ਅਜਿਹੇ ਹਲਾਤਾਂ ‘ਚ ਸਿੱਖਾਂ ਨੇ ਜੰਗਲਾਂ ਵਿਚ ਨਿਵਾਸ ਕਰਕੇ ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਦਾ ਟਾਕਰਾ ਕਰਨਾ ਠੀਕ ਸਮਝਿਆ।
ਇਸ ਔਖੀ ਘੜੀ ‘ਚ ਭਾਈ ਤਾਰੂ ਸਿੰਘ ਜੀ ਆਪਣੇ ਪਰਿਵਾਰ ਨਾਲ ਮਿਲ ਕੇ ਸਿੰਘਾਂ ਦੀ ਲੰਗਰ ਪਾਣੀ ਨਾਲ ਸੇਵਾ ਕਰਨ ਲੱਗੇ। ਜਿਸ ਕਾਰਨ ਜੰਡਿਆਲੇ ਦੇ ਹਰਭਗਤ ਨਿਰੰਜਨੀਏ ਨੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਦੇ ਕੰਨ ਭਰ ਕੇ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਜ਼ਕਰੀਆ ਖਾਨ ਨੇ ਭਾਈ ਤਾਰੂ ਸਿੰਘ ਜੀ ਨੂੰ ਸਿੰਘਾਂ ਦੀ ਸਹਾਇਤਾ ਕਰਨ ਦੇ ਜ਼ੁਰਮ ਵਜੋਂ ਬਹੁਤ ਤਸੀਹੇ ਦਿੱਤੇ ਅਤੇ ਧਰਮ ਤਿਆਗਣ ਲਈ ਜ਼ੋਰ ਪਾਇਆ। ਪਰ ਭਾਈ ਸਾਹਿਬ ਜੀ ਅਡੋਲ ਰਹੇ ਤੇ ਉਨ੍ਹਾਂ ਨੇ ਕੇਸ ਕਤਲ ਕਰਾ ਕੇ ਮੁਸਲਮਾਨ ਹੋ ਜਾਣ ਦੀ ਗੱਲ ਨਾ ਮੰਨੀ ।
ਨਵਾਬ ਕਹੈ ਤੂੰ ਹੋ ਮੁਸਲਮਾਨ ।। ਤਉ ਛਡਾਂਗਾ ਤੁਮਰੀ ਜਾਨ।।
ਸਿੰਘ ਕਹਯੋ ਹਮ ਡਰ ਕਯਾ ਯਾਨੋ ।। ਹਮ ਹੋਵੈ ਕਿਮ ਮੁਸਲਮਾਨੋ ।।
ਜ਼ਕਰੀਆ ਖਾਨ ਨੇ ਗੁੱਸੇ ‘ਚ ਆ ਕੇ ਸਖ਼ਤ ਸਜ਼ਾ ਦੇਣ ਦਾ ਐਲਾਨ ਕੀਤਾ ਤੇ ਭਾਈ ਤਾਰੂ ਸਿੰਘ ਜੀ ਦੀ ਕੇਸਾਂ ਸਮੇਤ ਖੋਪਰੀ ਉਤਾਰਣ ਦਾ ਹੁਕਮ ਸੁਣਾ ਦਿੱਤਾ। ਜ਼ੱਲਾਦ ਨੇ ਤਿੱਖੀ ਰੰਬੀ ਨਾਲ ਭਾਈ ਸਾਹਿਬ ਜੀ ਦੀ ਖੋਪਰੀ ਕੇਸਾਂ ਸਮੇਤ ਸਿਰ ਤੋਂ ਉਤਾਰ ਕੇ ਉਨ੍ਹਾਂ ਦੇ ਸਾਹਮਣੇ ਰੱਖ ਦਿੱਤੀ। ਇਸ ਕਸ਼ਟ ਨੂੰ ਸਹਾਰਦਿਆਂ ਭਾਈ ਸਾਹਿਬ ਜੀ ਨੇ ਸੀ ਤੱਕ ਨਹੀਂ ਉਚਾਰੀ, ਸਗੋਂ ਅਕਾਲ-ਪੁਰਖ ਦੇ ਭਾਣੇ ਨੂੰ ਮਿੱਠਾ ਕਰ ਕੇ ਮੰਨ ਲਿਆ।
ਪੰਥ ਪ੍ਰਕਾਸ਼ ਦਾ ਕਰਤਾ ਲਿਖਦਾ ਹੈ:
ਜਿਮ ਜਿਮ ਸਿੰਘ ਕੋ ਤੁਰਕ ਸਤਾਵੈ ।।
ਤਿਮ ਤਿਮ ਮੁਖ ਸਿੰਘ ਲਾਲੀ ਆਵੈ ।।
ਕਿਹਾ ਜਾਂਦਾ ਹੈ ਕਿ ਖੋਪਰੀ ਲਾਹੇ ਜਾਣ ਤੋਂ ਬਾਅਦ ਵੀ ਆਪ 22 ਦਿਨ ਤੱਕ ਜੀਵਤ ਰਹੇ। ਦੂਜੇ ਪਾਸੇ ਜਦੋਂ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰੀ ਜਾ ਰਹੀ ਸੀ ਉਸ ਵੇਲੇ ਜ਼ਕਰੀਆ ਖਾਨ ਦੇ ਢਿੱਡ ‘ਚ ਪੀੜ ਉੱਠੀ ਅਤੇ ਪਿਸ਼ਾਬ ਬੰਦ ਹੋ ਗਿਆ। ਜ਼ਕਰੀਆ ਖਾਨ ਤੜਫ਼ਣ ਲੱਗਾ, ਕਿਸੇ ਵੈਦ ਦੀ ਦਵਾਈ ਨੇ ਅਸਰ ਨਾ ਕੀਤਾ ਤਾਂ ਕਹਿੰਦੇ ਨੇ ਜ਼ਕਰੀਆ ਖਾਨ ਨੇ ਸਿੱਖ ਪੰਥ ਕੋਲ ਭੁੱਲ ਬਖਸ਼ਾਉਂਣ ਦਾ ਸੁਨੇਹਾ ਭੇਜਿਆ, ਜਿਹੜਾ ਪ੍ਰਵਾਨ ਨਾ ਹੋਇਆ, ਫਿਰ ਭਾਈ ਤਾਰੂ ਸਿੰਘ ਜੀ ਤੱਕ ਬੇਨਤੀ ਪੁੱਜੀ ਤਾਂ ਭਾਈ ਸਾਹਿਬ ਜੀ ਨੇ ਆਪਣੀ ਜੁੱਤੀ ਜ਼ਕਰੀਆ ਖਾਨ ਦੇ ਸਿਰ ‘ਤੇ ਮਾਰਨ ਲਈ ਦੇ ਦਿੱਤੀ । ਜਿਵੇਂ-ਜਿਵੇਂ ਭਾਈ ਤਾਰੂ ਸਿੰਘ ਦੀ ਜੁੱਤੀ ਜ਼ਕਰੀਏ ਦੇ ਸਿਰ ‘ਤੇ ਵੱਜਦੀ ਉਸਨੂੰ ਪਿਸ਼ਾਬ ਆਉਂਦਾ ਸੀ। ਇਸ ਤਰਾਂ ਜ਼ਕਰੀਆ ਖਾਨ ਭਾਈ ਤਾਰੂ ਸਿੰਘ ਜੀ ਦੀਆਂ ਜੁੱਤੀਆਂ ਖਾਂਦਾ ਹੋਇਆ ਇਸ ਰੋਗ ਨਾਲ ਮਰ ਗਿਆ। ਭਾਈ ਤਾਰੂ ਸਿੰਘ ਜੀ ਸਿੱਖੀ ਕੇਸਾਂ-ਸੁਆਸਾਂ ਨਾਲ ਨਿਭਾ ਕੇ 1745 ਈ: ਨੂੰ ਲਾਹੌਰ ਵਿਖੇ ਸ਼ਹੀਦੀ ਪ੍ਰਾਪਤ ਕਰ ਗਏ । ਭਾਈ ਤਾਰੂ ਸਿੰਘ ਜੀ ਦੀ ਸਿੱਖੀ ਲਈ ਅਨੋਖੀ ਸ਼ਹਾਦਤ ਨੂੰ ਪੰਥ ਆਪਣੀ ਨਿੱਤ ਦੀ ਅਰਦਾਸ ਵਿਚ ਰੋਜ਼ਾਨਾ ਯਾਦ ਕਰਦਾ ਹੈ।
Shaheed Bhai Taru Singh ji
SIKH HISTORY
ਅਮਰੀਕਾ ਦੇ ਸਰਕਾਰੀ ਸਕੂਲਾਂ ‘ਚ ਸਿੱਖ ਇਤਿਹਾਸ ਪੜ੍ਹਾਇਆ ਜਾਵੇਗਾ। 12ਵੀਂ ਦੇ ਸਿੱਖ ਵਿਦਿਆਰਥੀ ਦੀ ਮਿਹਨਤ  ਸਦਕਾ ਸਿਲੇਬਸ ‘ਚ ਸਿੱਖ ਇਤਿਹਾਸ ਸ਼ਾਮਲ ਕੀਤਾ ਗਿਆ ਹੈ।
ਬਾਰਵੀਂ ਦੇ ਵਿਦਿਆਰਥੀ ਗੁਰਇਕਪ੍ਰੀਤ ਸਿੰਘ ਨੇ ਸੰਸਥਾਵਾਂ ਨਾਲ ਮਿਲ ਕੇ ਕਰੀਬ ਇੱਕ ਸਾਲ ਤੋਂ ਵੱਧ ਦੀ ਮਿਹਨਤ ਨਾਲ ਸਟੇਟ ਦੀ ਸਿੱਖਿਆ ਕਮੇਟੀ ਨੇ ਸੋਸ਼ਲ ਸਟਡੀ ਦੇ ਸਿਲੇਬਸ ਵਿਚ ਸਿੱਖ ਇਤਿਹਾਸ ਸ਼ਾਮਲ ਕੀਤਾ ਹੈ। ਇਸ ਨੌਜਵਾਨ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ ਉਤੇ ਸਨਮਾਨਿਤ ਕੀਤਾ ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਵੀ ਇਸ ਨੌਜਵਾਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਸਿੱਖ ਨੌਜਵਾਨ ਗੁਰਇਕਪ੍ਰੀਤ ਸਿੰਘ ਨੇ ਦੱਸਿਆ USA ਵਿੱਚ ਜਦੋਂ ਅਤਿਵਾਦੀ ਹਮਲਾ ਹੋਇਆ ਤਾਂ ਇਥੇ ਸਿੱਖਾਂ ਕੌਮ ਨੂੰ ਕਾਫੀ ਨਫਤਰ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਸਿੱਖ ਤੇ ਮੁਸਲਮਾਨ ਇੱਕੋ ਸਮਝਿਆ ਜਾਂਦਾ ਸੀ।
ਅਮਰੀਕੀ ਲੋਕਾਂ ਨੂੰ ਸਿੱਖ ਅਤੇ ਮੁਸਲਮਾਨ ਵਿੱਚ ਫਰਕ ਨਹੀਂ ਪਤਾ ਸੀ ਕਿਉਂਕਿ ਉਨ੍ਹਾਂ ਨੂੰ ਸਿੱਖ ਇਤਿਹਾਸ ਬਾਰੇ ਕੁਝ ਵੀ ਪੜ੍ਹਾਇਆ ਨਹੀਂ ਜਾਂਦਾ। ਜਦੋਂ ਸਿੱਖਾਂ ਨੂੰ ਉਥੇ ਨਮੋਸ਼ੀ ਮਹਿਸੂਸ ਹੋ ਰਹੀ ਸੀ ਤਾਂ ਮੈਂ ਸਕੂਲ ਦੇ ਪ੍ਰਿੰਸੀਪਲ ਨਾਲ ਇਸ ਮੁੱਦੇ ਉਤੇ ਗੱਲ ਕੀਤੀ ਅਤੇ ਇਸ ਦਾ ਹੱਲ ਕਰਨ ਲਈ ਬੇਨਤੀ ਕੀਤੀ।
READ ALSO :ਦਰਗਾਹ ‘ਚ ਸੇਵਾ ਕਰਨ ਵਾਲੇ ਦੀ ਰਾਤੋਂ-ਰਾਤ ਚਮਕੀ ਕਿਸਮਤ ,ਨਿਕਲੀ ਢਾਈ ਕਰੋੜ ਦੀ ਲਾਟਰੀ…
ਉਨ੍ਹਾਂ ਇਸ ਮਾਮਲੇ ਉਤੇ ਸਟੇਟ ਪੱਧਰ ਉਤੇ ਗੱਲ ਕਰਨ ਦੀ ਸਲਾਹ ਦਿੱਤੀ। ਇਸ ਮੁੱਦੇ ਉਤੇ ਕੁਝ ਸੰਸਥਾਵਾਂ ਨਾਲ ਮਿਲ ਕੇ ਸਟੇਟ ਕਮੇਟੀ ਨਾਲ ਗੱਲਬਾਤ ਕੀਤੀ ਗਈ। ਉਹਨਾਂ ਨਾਲ ਮੀਟਿੰਗਾਂ ਕਰਕੇ ਸਟੇਟ ਕਮੇਟੀ ਵਿੱਚ ਬਿੱਲ ਪਾਸ ਕਰਵਾਇਆ। ਇਸ ਤੋਂ ਬਾਅਦ ਵਿਦਿਆਰਥੀਆਂ ਨਾਲ ਵੀ ਮੀਟਿੰਗਾਂ ਅਤੇ ਚਰਚਾਵਾਂ ਕੀਤੀਆਂ ਦੋ ਹਫਤੇ ਪਹਿਲਾਂ ਸੈਨਿਟ ਵੱਲੋਂ ਬਿੱਲ ਪਾਸ ਹੋ ਗਿਆ ਤੇ ਹੁਣ ਨਿਊਜਰਸੀ ਵਿੱਚ ਸਿੱਖ ਇਤਿਹਾਸ ਬਾਰੇ ਪੜ੍ਹਾਇਆ ਜਾਵੇਗਾ।
SIKH HISTORY
Battle of Chamkaur Sahib
ਹਰ ਸਾਲ ਪੋਹ ਮਹੀਨੇ ਸਮੁੱਚਾ ਸਿੱਖ ਪੰਥ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰ ਸਿਜਦਾ ਕਰਦਾ ਹੈ, ਵੱਡੀ ਗਿਣਤੀ ਵਿੱਚ ਸੰਗਤ ਸ਼ਹੀਦਾਂ ਦੀ ਧਰਤੀ ਫ਼ਤਿਹਗੜ੍ਹ ਸਾਹਿਬ ਨਤਮਸਤਕ ਹੋ ਵੱਡਮੁੱਲੇ ਇਤਿਹਾਸ ਨਾਲ ਸਾਂਝ ਪਾਉਂਦੀ ਹੈ।
ਅੱਜ ਅਸੀਂ ਤੁਹਾਨੂੰ ਇਤਿਹਾਸ ਦੇ ਉਸ ਪੰਨੇ ਬਾਰੇ ਜਾਣਕਾਰੀ ਦੇਵਾਂਗੇ ਜਦੋਂ ਹਿੰਦੂ ਰਾਜਿਆਂ ‘ਤੇ ਮੁਗਲਾਂ ਨੇ ਗੁਰੂ ਗੋਬਿੰਦ ਸਿੰਘ ਜੀ ‘ਤੇ ਚਮਕੌਰ ਦੀ ਲੜਾਈ ਵਿੱਚ ਕੁਰਾਨ, ਗਊ ਅਤੇ ਪਵਿੱਤਰ ਧਾਗੇ ਦੀ ਸਹੁੰ ਤੋੜ ਕੇ ਹਮਲਾ ਕੀਤਾ ਸੀ? ਸਿੱਖ ਤਾਲਮੇਲ ਕਮੇਟੀ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਦੇ ਹਨ ਕਿ:-
‘ਗੁਰੂ ਗੋਬਿੰਦ ਸਿੰਘ ਜੀ ਅਤੇ 40 ਸਿੰਘਾਂ ਨੂੰ ਚਮਕੌਰ ਦੀ ਲੜਾਈ ਵਿੱਚ ਕੁਰਾਨ, ਗਊ ਅਤੇ ਪਵਿੱਤਰ ਧਾਗੇ ਦੀ ਸਹੁੰ ਤੋੜ ਕੇ ਹਮਲਾ ਕਰਨ ਵਾਲੀ 10 ਲੱਖ ਫੌਜ ਵਿੱਚ ਕਿਹੜੇ ਹਿੰਦੂ ਰਾਜੇ ਅਤੇ ਮੁਸਲਮਾਨ ਮੁਗਲ ਸਨ?
22 ਧਾਰਾ ਦਾ ਹਿੰਦੂ ਪਹਾੜੀ ਰਾਜਾ -:
ਹਿੰਦੂ ਰਾਜੇ ਕੇਹਲੂਰ ਦੀ ਫੌਜ
ਹਿੰਦੂ ਰਾਜੇ ਬਰੋਲੀ ਦੀ ਫੌਜ
ਹਿੰਦੂ ਰਾਜੇ ਕਸੌਲੀ ਦੀ ਫੌਜ
ਹਿੰਦੂ ਰਾਜੇ ਕਾਂਗੜਾ ਦੀ ਫੌਜ
ਹਿੰਦੂ ਰਾਜੇ ਨਾਦੌਨ ਦੀ ਫੌਜ
ਹਿੰਦੂ ਰਾਜੇ ਨਾਹਨ ਦੀ ਫੌਜ
ਹਿੰਦੂ ਰਾਜੇ ਬੁਡੇਲ ਦੀ ਫੌਜ
ਹਿੰਦੂ ਰਾਜੇ ਚੰਬਾ ਦੀ ਫੌਜ
ਹਿੰਦੂ ਰਾਜੇ ਭੰਬੋਰ ਦੀ ਫੌਜ
ਹਿੰਦੂ ਰਾਜੇ ਚੰਬੋਲੀ ਦੀ ਫੌਜ
ਜੰਮੂ ਦੇ ਹਿੰਦੂ ਰਾਜਿਆਂ ਦੀ ਫੌਜ
ਹਿੰਦੂ ਰਾਜੇ ਨੂਰਪੁਰ ਦੀ ਫੌਜ
ਹਿੰਦੂ ਰਾਜੇ ਜਸਵਾਲ ਦੀ ਫੌਜ
ਸ਼੍ਰੀਨਗਰ ਦੇ ਹਿੰਦੂ ਰਾਜੇ ਦੀ ਫੌਜ
ਹਿੰਦੂ ਰਾਜੇ ਗਡਵਾਲ ਦੀ ਫੌਜ
ਹਿੰਦੂ ਰਾਜੇ ਹਿੰਗਡੋਰ ਦੀ ਫੌਜ
ਹਿੰਦੂ ਰਾਜੇ ਮੰਡੀ ਦੀ ਫੌਜ
ਹਿੰਦੂ ਰਾਜਾ ਭੀਮਚੰਦ ਦੀ ਫੌਜ
ਇਹਨਾਂ 22 ਧਾਰ ਹਿੰਦੂ ਰਾਜਿਆਂ ਦੀ ਫੌਜ ਦੀ ਅਗਵਾਈ ਭੀਮ ਚੰਦ ਨੇ ਕੀਤੀ ਸੀ, ਇਹਨਾਂ ਵਿਚੋਂ ਭੀਮ ਚੰਦ ਸੀ ਜਿਸ ਦੇ ਦਾਦਾ ਰਾਜਾ ਤਾਰਾ ਚੰਦ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ 51 ਹੋਰ ਰਾਜਿਆਂ ਸਮੇਤ ਗਵਾਲੀਅਰ ਦੇ ਕਿਲ੍ਹੇ ਤੋਂ ਆਜ਼ਾਦ ਕਰਵਾਇਆ ਸੀ।
ਇਹ ਵੀ ਪੜ੍ਹੋ: ਭਾਰਤ-ਪਾਕਿਸਤਾਨੀ ਲੇਖਕ ਸਆਦਤ ਹਸਨ ਮੰਟੋ ਦੁਆਰਾ ਲਿਖੀਆਂ ਕਹਾਣੀਆਂ
ਮੁਗਲ, ਮੁਸਲਮਾਨ ਰਾਜੇ ਅਤੇ ਨਵਾਬ -:
ਮੁਸਲਿਮ ਸੂਬੇ ਸਰਹਿੰਦ ਦੀ ਫੌਜ
ਮੁਸਲਮਾਨ ਸੂਬਾ ਸੁਲਤਾਨ ਦੀ ਫੌਜ
ਪੇਸ਼ਾਵਰ ਦੇ ਮੁਸਲਿਮ ਸੂਬੇ ਦੀ ਫੌਜ
ਮੁਸਲਿਮ ਨਵਾਬ ਮਲੇਰਕੋਟਲਾ ਦੀ ਫੌਜ
ਲਾਹੌਰ ਦੇ ਮੁਸਲਿਮ ਸੂਬੇ ਦੀ ਫੌਜ
ਕਸ਼ਮੀਰ ਦੇ ਮੁਸਲਿਮ ਰਾਜ ਦੀ ਫੌਜ
ਮੁਸਲਿਮ ਜਨਰਲ ਨਾਹਰ ਖਾਨ ਦੀ ਫੌਜ
ਮੁਸਲਿਮ ਜਨਰਲ ਗਨੀ ਖਾਨ ਨੂੰ ਫੌਜ
ਮੁਸਲਿਮ ਜਰਨੈਲ ਮਾਜਿਦ ਖਾਨ ਦੀ ਫੌਜ
ਮੁਸਲਮਾਨ ਜਰਨੈਲ ਮੀਆਂ ਖ਼ਾਨ ਦੀ ਫ਼ੌਜ
ਫੌਜ ਦੇ ਮੁਸਲਿਮ ਜਨਰਲ ਬਰਾਊਨ ਖਾਨ
ਮੁਸਲਮਾਨ ਜਰਨੈਲ ਜਲੀਲ ਖ਼ਾਨ ਦੀ ਫ਼ੌਜ
ਕਮਾਂਡਰ-ਇਨ-ਚੀਫ਼ ਜਨਰਲ ਖ਼ਵਾਜਾ ਅਲੀ ਮਰਦੂਦ ਖ਼ਾਨ ਦੀ ਫ਼ੌਜ
ਕਲਪਨਾ ਕਰੋ, ਇੱਕ ਪਾਸੇ 40 ਸਿੱਖ ਸਨ ਅਤੇ ਦੂਜੇ ਪਾਸੇ ਮੈਦਾਨ ਵਿੱਚ ਜਨਰਲ ਨਵਾਬ ਅਤੇ ਉਸਦੀ ਲਗਭਗ 10 ਲੱਖ ਦੀ ਫੌਜ ਸੀ।
ਅਜਿਹੀ ਦਲੇਰੀ ਅਤੇ ਦਲੇਰੀ ਭਰੀ ਜੰਗ ਦੀ ਪੂਰੀ ਦੁਨੀਆ ਵਿੱਚ ਕੋਈ ਮਿਸਾਲ ਨਹੀਂ ਹੋਵੇਗੀ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਜੰਗ ਜ਼ਮੀਨ ਲਈ ਨਹੀਂ ਸਗੋਂ ਹਰ ਮਨੁੱਖ ਦੇ ਮਨੁੱਖੀ ਅਧਿਕਾਰਾਂ ਲਈ ਸੀ… ਆਜ਼ਾਦੀ ਵਿੱਚ ਜਿਊਣ ਲਈ। ਆਪਣੇ ਅਤੇ ਦੂਜਿਆਂ ਦੇ ਹੱਕਾਂ ਲਈ…..
ਸਿੱਖ ਤਾਲਮੇਲ ਕਮੇਟੀ’
Battle of Chamkaur Sahib