Smriti Irani Haryana Incharge - Nirpakh Post

ਭਾਜਪਾ ਨੇ ਜਾਰੀ ਕੀਤੀ ਸੂਬਾ ਇੰਚਾਰਜਾਂ ਦੀ ਸੂਚੀ: ਸਤੀਸ਼ ਪੂਨੀਆ ਕੋਲ ਰਹੇਗੀ ਪੰਜਾਬ ਦੀ ਕਮਾਨ
ਨਵੀਂ ਦਿੱਲੀ / ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ (BJP) ਨੇ ਦੇਸ਼ ਭਰ ਦੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਆਪਣੇ ਇੰਚਾਰਜਾਂ ਅਤੇ ਸਹਿ-ਇੰਚਾਰਜਾਂ ਦੀ ਨਵੀਂ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਪੰਜਾਬ ਵਿੱਚ ਸੰਗਠਨ ਦੀ ਵਾਗਡੋਰ ਮੁੜ ਰਾਜਸਭਾ ਮੈਂਬਰ ਅਤੇ ਕੌਮੀ ਜਨਰਲ ਸਕੱਤਰ ਡਾ. ਸਤੀਸ਼ ਪੂਨੀਆ ਦੇ ਹੱਥਾਂ ਵਿੱਚ ਹੀ ਰੱਖੀ ਹੈ। ਹਾਲਾਂਕਿ, ਇਸ ਵਾਰ ਵੱਡਾ ਬਦਲਾਅ ਕਰਦਿਆਂ ਉਨ੍ਹਾਂ ਕੋਲੋਂ ਹਰਿਆਣਾ ਦਾ ਚਾਰਜ ਵਾਪਸ ਲੈ ਲਿਆ ਗਿਆ ਹੈ, ਤਾਂ ਜੋ ਉਹ ਸਿਰਫ਼ ਪੰਜਾਬ ਉੱਤੇ ਹੀ ਧਿਆਨ ਕੇਂਦਰਿਤ ਕਰ ਸਕਣ। ਹਰਿਆਣਾ ਵਿੱਚ ਹੁਣ ਸੀਨੀਅਰ ਆਗੂ ਸਮ੍ਰਿਤੀ ਇਰਾਨੀ ਨੂੰ ਨਵਾਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

ਪੰਜਾਬ ਅਤੇ ਗੁਆਂਢੀ ਸੂਬਿਆਂ ਦੇ ਸਮੀਕਰਨ

ਪਾਰਟੀ ਹਾਈਕਮਾਨ ਨੇ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਤੀਸ਼ ਪੂਨੀਆ ਦੀ ਸਹਾਇਤਾ ਲਈ ਦੋ ਸਹਿ-ਇੰਚਾਰਜ ਨਿਯੁਕਤ ਕੀਤੇ ਹਨ। ਦਿੱਲੀ ਭਾਜਪਾ ਦੇ ਆਗੂ ਵੀਰੇਂਦਰ ਸਚਦੇਵਾ ਅਤੇ ਡਾ. ਅਲਕਾ ਗੁਰਜਰ ਨੂੰ ਪੰਜਾਬ ਦੇ ਸਹਿ-ਇੰਚਾਰਜ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ।

ਦੂਜੇ ਪਾਸੇ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਨੇ ਪੁਰਾਣੇ ਚਿਹਰਿਆਂ 'ਤੇ ਹੀ ਭਰੋਸਾ ਜਤਾਇਆ ਹੈ:

ਚੰਡੀਗੜ੍ਹ: ਸਾਬਕਾ ਕੇਂਦਰੀ ਮੰਤਰੀ ਡਾ. ਮਹਿੰਦਰ ਪਾਂਡੇ ਹੀ ਇੰਚਾਰਜ ਬਣੇ ਰਹਿਣਗੇ। ਉਨ੍ਹਾਂ ਦੇ ਨਾਲ ਕੋਈ ਸਹਿ-ਇੰਚਾਰਜ ਨਹੀਂ ਲਗਾਇਆ ਗਿਆ ਹੈ।

ਹਿਮਾਚਲ ਪ੍ਰਦੇਸ਼: ਸ਼੍ਰੀਕਾਂਤ ਸ਼ਰਮਾ ਇੰਚਾਰਜ ਵਜੋਂ ਸੇਵਾਵਾਂ ਨਿਭਾਉਂਦੇ ਰਹਿਣਗੇ, ਜਦਕਿ ਦਰਸ਼ਨਾ ਸਿੰਘ ਨੂੰ ਉਨ੍ਹਾਂ ਦਾ ਸਹਿ-ਇੰਚਾਰਜ ਬਣਾਇਆ ਗਿਆ ਹੈ।

ਕੌਣ ਹਨ ਡਾ. ਸਤੀਸ਼ ਪੂਨੀਆ?

ਡਾ. ਸਤੀਸ਼ ਪੂਨੀਆ ਮੌਜੂਦਾ ਸਮੇਂ ਵਿੱਚ ਰਾਜਸਭਾ ਮੈਂਬਰ ਅਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਹਨ। ਰਾਜਸਥਾਨ ਦੇ ਚੁਰੂ ਨਾਲ ਸਬੰਧਤ ਪੂਨੀਆ ਸਾਲ 2018 ਵਿੱਚ ਆਮੇਰ ਵਿਧਾਨ ਸਭਾ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਚੁਣੇ ਗਏ ਸਨ। ਇਸ ਉਪਰੰਤ ਉਨ੍ਹਾਂ ਨੇ ਰਾਜਸਥਾਨ ਭਾਜਪਾ ਦੇ ਸੂਬਾ ਪ੍ਰਧਾਨ ਵਜੋਂ ਸੰਗਠਨ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਉਹ ਰਾਜਸਥਾਨ ਵਿਧਾਨ ਸਭਾ ਵਿੱਚ ਉਪ ਨੇਤਾ ਵਿਰੋਧੀ ਧਿਰ ਵੀ ਰਹੇ। ਜੂਨ 2026 ਵਿੱਚ ਰਾਜਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਉਹ ਕੇਂਦਰੀ ਰਾਜਨੀਤੀ ਵਿੱਚ ਸਰਗਰਮ ਹੋਏ। ਇਸ ਤੋਂ ਪਹਿਲਾਂ ਹਰਿਆਣਾ ਦੇ ਇੰਚਾਰਜ ਰਹਿੰਦਿਆਂ ਉੱਥੇ ਪਾਰਟੀ ਦੀ ਸਰਕਾਰ ਦੁਹਰਾਉਣ ਵਿੱਚ ਉਨ੍ਹਾਂ ਦਾ ਅਹਿਮ ਯੋਗਦਾਨ ਮੰਨਿਆ ਜਾਂਦਾ ਹੈ।

ਡਾ. ਮਹਿੰਦਰ ਪਾਂਡੇ ਦਾ ਲੰਬਾ ਸਿਆਸੀ ਤਜਰਬਾ

ਚੰਡੀਗੜ੍ਹ ਦਾ ਕਾਰਜਭਾਰ ਦੇਖ ਰਹੇ ਡਾ. ਮਹਿੰਦਰ ਪਾਂਡੇ ਕੇਂਦਰ ਸਰਕਾਰ ਵਿੱਚ ਭਾਰੀ ਉਦਯੋਗ ਮੰਤਰੀ ਅਤੇ ਹੁਨਰ ਵਿਕਾਸ ਤੇ ਉੱਦਮਤਾ ਮੰਤਰੀ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਵਿਦਿਆਰਥੀ ਰਾਜਨੀਤੀ (BHU) ਤੋਂ ਸ਼ੁਰੂਆਤ ਕਰਕੇ ਐਮਰਜੈਂਸੀ ਦੌਰਾਨ ਜੇਲ੍ਹ ਕੱਟਣ ਵਾਲੇ ਪਾਂਡੇ 1978 ਵਿੱਚ RSS ਨਾਲ ਜੁੜੇ। ਉਹ ਉੱਤਰ ਪ੍ਰਦੇਸ਼ ਸਰਕਾਰ ਵਿੱਚ ਮੰਤਰੀ, ਸੂਬਾ ਭਾਜਪਾ ਪ੍ਰਧਾਨ ਅਤੇ ਚੰਦੌਲੀ ਤੋਂ ਦੋ ਵਾਰ ਲੋਕ ਸਭਾ ਸੰਸਦ ਮੈਂਬਰ ਰਹਿ ਚੁੱਕੇ ਹਨ।