exam news - Nirpakh Post
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ
Punjab Board Results 2023 ਪੰਜਾਬ ਬੋਰਡ ਵਲੋਂ 12ਵੀਂ ਦੇ ਇਸ ਸਾਲ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਜਿਨ੍ਹਾਂ ਵਿਚ ਮਾਨਸਾ ਦੀ ਸੁਜਾਨ ਕੌਰ (100%) ਨੇ ਪਹਿਲਾ ਸਥਾਨ ਹਾਸਲ ਕੀਤਾ। ਉਥੇ ਹੀ ਬਠਿੰਡਾ ਦੀ ਸ਼ਰੇਆ ਸਿੰਗਲਾ (99.60%) ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਲੁਧਿਆਣਾ ਦੀ ਨਵਪ੍ਰੀਤ ਕੌਰ (99.40%) ਨੇ ਪੂਰੇ ਸੂਬੇ ‘ਚ ਤੀਜਾ ਸਥਾਨ ਹਾਸਲ ਕੀਤਾ। ਕਾਬਲੇਗੌਰ ਹੈ ਕਿ ਸੂਬੇ ‘ਚ ਪਹਿਲੇ ਤਿੰਨ ਸਥਾਨ ਹਾਸਲ ਕਾਰਨ ਵਾਲੀਆਂ ਸਾਰੀਆਂ ਕੁੜੀਆਂ ਨੇ ਅਤੇ ਉਹ ਵੀ ਤਿੰਨੋ Humanities ਦੀਆਂ ਵਿਦਿਆਰਥਣਾਂ ਹਨ।
ਵਿਦਿਆਰਥੀ ਆਪਣੇ ਨਤੀਜਿਆਂ ਦੀ ਇੰਝ ਜਾਂਚ ਕਰ ਸਕਦੇ ਅਤੇ ਅਧਿਕਾਰਤ ਵੈੱਬਸਾਈਟ pseb.ac.in ‘ਤੇ ਆਪਣੇ ਸਕੋਰਕਾਰਡ ਪ੍ਰਾਪਤ ਕਰ ਸਕਦੇ। PSEB ਜਮਾਤ 12ਵੀਂ ਦੀਆਂ ਪ੍ਰੀਖਿਆਵਾਂ 20 ਫਰਵਰੀ ਤੋਂ 21 ਅਪ੍ਰੈਲ 2023 ਤੱਕ ਆਯੋਜਿਤ ਕੀਤੀਆਂ ਗਈਆਂ ਸਨ। Punjab Board Results 2023
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਦੇ ਇਸ ਸਾਲ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਜਿਨ੍ਹਾਂ ਵਿਚ ਮਾਨਸਾ ਦੀ ਸੁਜਾਨ ਕੌਰ (100%) ਨੇ ਪਹਿਲਾ ਸਥਾਨ ਹਾਸਲ ਕੀਤਾ। ਉਥੇ ਹੀ ਬਠਿੰਡਾ ਦੀ ਸ਼ਰੇਆ ਸਿੰਗਲਾ (99.60%) ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਲੁਧਿਆਣਾ ਦੀ ਨਵਪ੍ਰੀਤ ਕੌਰ (99.40%) ਨੇ ਪੂਰੇ ਸੂਬੇ ‘ਚ ਤੀਜਾ ਸਥਾਨ ਹਾਸਲ ਕੀਤਾ। ਕਾਬਲੇਗੌਰ ਹੈ ਕਿ ਸੂਬੇ ‘ਚ ਪਹਿਲੇ ਤਿੰਨ ਸਥਾਨ ਹਾਸਲ ਕਾਰਨ ਵਾਲੀਆਂ ਸਾਰੀਆਂ ਕੁੜੀਆਂ ਨੇ ਅਤੇ ਉਹ ਵੀ ਤਿੰਨੋ Humanities ਦੀਆਂ ਵਿਦਿਆਰਥਣਾਂ ਹਨ
ਕਿਵੇਂ ਕਰ ਸਕਦੇ ਹੋ ‘PSEB 10ਵੀਂ ਅਤੇ 12ਵੀਂ ਬੋਰਡ ਦੇ ਨਤੀਜੇ ਡਾਊਨਲੋਡ
– ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ
– ਹੋਮਪੇਜ ‘ਤੇ ਪੰਜਾਬ ਬੋਰਡ 10ਵੀਂ ਦੇ ਨਤੀਜੇ ਅਤੇ PSEB 12ਵੀਂ ਦੇ ਨਤੀਜੇ ਲਈ ਉਪਲਬਧ ਲਿੰਕ ‘ਤੇ ਕਲਿੱਕ ਕਰੋ।
– ਇੱਕ ਨਵੀਂ ਵਿੰਡੋ ਖੁੱਲੇਗੀ, ਲੋੜੀਂਦੇ ਵੇਰਵੇ ਦਰਜ ਕਰੋ ਅਤੇ ਜਮ੍ਹਾਂ ਕਰੋ।
– ਤੁਹਾਡਾ ਪੰਜਾਬ ਬੋਰਡ 12ਵੀਂ ਜਾਂ 10ਵੀਂ ਦਾ ਨਤੀਜਾ ਦਿਖਾ ਜਾਵੇਗਾ।
PSEB 12ਵੀਂ ਬੋਰਡ ਦਾ ਨਤੀਜਾ SMS ‘ਤੇ ਵੇਖੋ
– ਆਪਣੇ ਫ਼ੋਨਾਂ ‘ਤੇ SMS ਐਪਲੀਕੇਸ਼ਨ ਖੋਲ੍ਹੋ।
– ਆਪਣਾ ਰੋਲ ਨੰਬਰ ਟਾਈਪ ਕਰੋ ਅਤੇ 5676750 ‘ਤੇ ਸੁਨੇਹਾ ਭੇਜੋ
– ਤੁਹਾਨੂੰ ਆਪਣਾ ਨਤੀਜਾ ਕੁਝ ਸਕਿੰਟਾਂ ਵਿੱਚ ਪ੍ਰਾਪਤ ਹੋ ਜਾਵੇਗਾ।
PSEB ਨੇ 5ਵੀਂ ਅਤੇ 8ਵੀਂ ਜਮਾਤ ਦੇ ਨਤੀਜੇ ਪਹਿਲਾਂ ਹੀ ਜਾਰੀ ਕਰ ਦਿੱਤੇ ਹਨ। ਮਾਨਸਾ ਦੀ ਜਸਪ੍ਰੀਤ ਕੌਰ ਨੇ 5ਵੀਂ ਜਮਾਤ ਦੇ ਬੋਰਡ ਦੇ ਨਤੀਜੇ ਵਿੱਚ 100 ਫੀਸਦੀ ਅੰਕ ਲੈ ਕੇ ਸੂਬੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਦੌਰਾਨ ਮਾਨਸਾ ਦੀ ਲਵਪ੍ਰੀਤ ਕੌਰ ਨੇ 8ਵੀਂ ਜਮਾਤ ‘ਚ 100 ਫੀਸਦੀ ਅੰਕ ਲੈ ਕੇ ਸੂਬੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ।
ਇਸ ਸਾਲ ਪੰਜਾਬ ਬੋਰਡ ਦੀਆਂ ਪ੍ਰੀਖਿਆਵਾਂ 20 ਫਰਵਰੀ ਤੋਂ 13 ਅਪ੍ਰੈਲ 2023 ਤੱਕ ਰਾਜ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ‘ਤੇ ਲਈਆਂ ਗਈਆਂ ਸਨ। 12ਵੀਂ ਜਮਾਤ ਦੇ 3 ਲੱਖ ਤੋਂ ਵੱਧ ਵਿਦਿਆਰਥੀ ਇਸ ਸਾਲ ਆਪਣੇ ਬੋਰਡ ਪ੍ਰੀਖਿਆ ਦੇ ਨਤੀਜਿਆਂ ਦੀ ਉਮੀਦ ਕਰ ਰਹੇ ਹਨ। ਇਸ ਦੌਰਾਨ 2.5 ਲੱਖ ਤੋਂ ਵੱਧ ਵਿਦਿਆਰਥੀ ਆਪਣੇ 10ਵੀਂ ਜਮਾਤ ਦੇ ਪੰਜਾਬ ਬੋਰਡ ਦੇ ਨਤੀਜੇ ਦੀ ਉਡੀਕ ਕਰ ਰਹੇ ਹਨ। Punjab Board Results 2023
The board had to pay a separate fee. CBSE 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਬੁੱਧਵਾਰ ਯਾਨੀ ਅੱਜ ਤੋਂ ਸ਼ੁਰੂ ਹੋ ਗਈਆਂ ਹਨ। 12ਵੀਂ ਜਮਾਤ ਦੀ ਅੰਗਰੇਜ਼ੀ ਦੀ ਮੁੱਖ ਪ੍ਰੀਖਿਆ 27 ਫਰਵਰੀ ਨੂੰ ਹੋਵੇਗੀ ਤੇ 10ਵੀਂ ਜਮਾਤ ਦੀ ਚੋਣਵੀਂ ਹਿੰਦੀ ਅਤੇ ਹਿੰਦੀ ਕੋਰ ਦੀ ਪ੍ਰੀਖਿਆ 20 ਫਰਵਰੀ ਨੂੰ ਹੋਵੇਗੀ। ਪ੍ਰੀਖਿਆਵਾਂ ਨੂੰ ਲੈ ਕੇ ਬੋਰਡ ਨੇ ਉੱਤਰ ਪੱਤਰੀਆਂ ਦੀ ਜਾਂਚ ਦੀ ਪ੍ਰਕਿਰਿਆ ਨੂੰ ਗਲਤੀਆਂ ਤੋਂ ਮੁਕਤ ਕਰਨ ਦੇ ਉਦੇਸ਼ ਨਾਲ ਸਖਤ ਰੁਖ ਅਪਣਾਇਆ ਹੈ, ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਹੁਣ ਤਕ ਅਜਿਹਾ ਹੁੰਦਾ ਸੀ ਕਿ ਉੱਤਰ ਪੱਤਰੀਆਂ ਵਿੱਚ ਕਿਸੇ ਕਿਸਮ ਦੀ ਗਲਤੀ ਦਾ ਪਤਾ ਉਦੋਂ ਹੀ ਆਉਂਦਾ ਸੀ ਜਦੋਂ ਵਿਦਿਆਰਥੀ ਇਤਰਾਜ਼ ਉਠਾਉਂਦਾ ਸੀ ਤੇ ਮੁੜ ਮੁਲਾਂਕਣ, ਰੀ-ਚੈਕਿੰਗ ਆਦਿ ਲਈ ਅਰਜ਼ੀ ਦਿੰਦਾ ਸੀ। ਇਸ ਵਿੱਚ ਵੀ ਵਿਦਿਆਰਥੀ ਦਾ ਨੁਕਸਾਨ ਹੁੰਦਾ ਸੀ ਕਿਉਂਕਿ ਉਸ ਦੇ ਲਈ ਵੀ ਵੱਖਰੀ ਬੋਰਡ ਨੂੰ ਵੱਖਰੀ ਫੀਸ ਦੇਣੀ ਪੈਂਦੀ ਸੀ।
ਜਿਸ ਤਹਿਤ ਬੋਰਡ ਵੱਲੋਂ ਹਰ ਕਿਸੇ ਨੂੰ ਗਲਤੀ ਰਹਿਤ ਉੱਤਰ ਪੱਤਰੀ ਜਾਂਚ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਜੇਕਰ ਕਿਸੇ ਕਿਸਮ ਦੀ ਗਲਤੀ ਸਾਹਮਣੇ ਆਉਂਦੀ ਹੈ ਤਾਂ ਉੱਤਰ ਪੱਤਰੀਆਂ ਦੀ ਜਾਂਚ ਕਰਨ ਵਾਲੇ ਸਟਾਫ਼ ਖ਼ਿਲਾਫ਼ ਕਾਰਵਾਈ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇੰਨਾ ਹੀ ਨਹੀਂ ਉਸ ਨੂੰ ਉੱਤਰ ਪੱਤਰੀ ਜਾਂਚ ਪੈਨਲ ਤੋਂ ਹਮੇਸ਼ਾ ਲਈ ਬਾਹਰ ਦਾ ਰਸਤਾ ਵੀ ਦਿਖਾ ਦਿੱਤਾ ਜਾਵੇਗਾ। ਇਸ ਫੈਸਲੇ ਨਾਲ ਹਜ਼ਾਰਾਂ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ ਅਤੇ ਹਰ ਉੱਤਰ ਪੱਤਰੀ ਦੀ ਸਹੀ ਢੰਗ ਨਾਲ ਜਾਂਚ ਕੀਤੀ ਜਾਵੇਗੀ। ਦੱਸ ਦੇਈਏ ਕਿ ਇਸ ਵਾਰ 10ਵੀਂ ਜਮਾਤ ਦੇ ਅੱਠ ਹਜ਼ਾਰ ਵਿਦਿਆਰਥੀ ਤੇ 12ਵੀਂ ਜਮਾਤ ਦੇ ਸੱਤ ਹਜ਼ਾਰ ਵਿਦਿਆਰਥੀ ਪ੍ਰੀਖਿਆ ਵਿੱਚ ਬੈਠ ਰਹੇ ਹਨ।
ਸੀਬੀਐਸਈ ਦੀ ਚੇਅਰਪਰਸਨ ਨਿਧੀ ਛਿੱਬਰ ਨੇ ਸਾਰੇ ਸਕੂਲ ਮੁਖੀਆਂ ਨੂੰ ਇਸ ਸਬੰਧ ਵਿੱਚ ਸਾਵਧਾਨ ਰਹਿਣ ਲਈ ਕਿਹਾ ਹੈ, ਤਾਂ ਜੋ ਗਲਤੀ ਰਹਿਤ ਮੁਲਾਂਕਣ ਪ੍ਰਕਿਰਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਦੇ ਲਈ ਬੋਰਡ ਨੇ ਸਕੂਲ ਮੁਖੀਆਂ ਤੋਂ ਮੁਲਾਂਕਣ ਪ੍ਰਕਿਰਿਆ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਅਧਿਆਪਕਾਂ ਬਾਰੇ ਜਾਣਕਾਰੀ ਮੰਗੀ ਹੈ। ਜਿਸ ਵਿੱਚ ਉਨ੍ਹਾਂ ਦੀ ਸਿੱਖਿਆ ਦੀ ਯੋਗਤਾ ਦੇ ਨਾਲ-ਨਾਲ ਉਨ੍ਹਾਂ ਦੇ ਤਜ਼ਰਬੇ ਦਾ ਜ਼ਿਕਰ ਕਰਨਾ ਲਾਜ਼ਮੀ ਹੋਵੇਗਾ। ਤਾਂ ਜੋ ਉਸੇ ਆਧਾਰ ‘ਤੇ ਮੁਲਾਂਕਣ ਲਈ ਜ਼ਿੰਮੇਵਾਰੀਆਂ ਦਿੱਤੀਆਂ ਜਾ ਸਕਣ। ਇਸ ਦੇ ਨਾਲ ਹੀ ਦੱਸ ਦੇਈਏ ਕਿ ਮੁਲਾਂਕਣ ਦੀ ਜ਼ਿੰਮੇਵਾਰੀ ਸਟਾਫ਼ ਨੂੰ ਮੌਕੇ ‘ਤੇ ਹੀ ਸੌਂਪੀ ਜਾਵੇਗੀ, ਤਾਂ ਜੋ ਮੁਲਾਂਕਣ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਨਾ ਹੋਵੇ। ਇਸ ਵਾਰ ਬੋਰਡ ਵੱਲੋਂ ਅੰਤਰ-ਜ਼ਿਲ੍ਹਾ ਉੱਤਰ ਪੱਤਰੀਆਂ ਦੀ ਚੈਕਿੰਗ ਪ੍ਰਕਿਰਿਆ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਅਧਿਆਪਕਾ ਸੁਲੇਖਾ ਤੇ ਅਮਰਜੀਤ ਸਿੰਘ ਨੇ ਕਿਹਾ ਕਿ ਬੋਰਡ ਵੱਲੋਂ ਉੱਤਰ ਪੱਤਰੀਆਂ ਦੀ ਜਾਂਚ ਦੀ ਪ੍ਰਕਿਰਿਆ ਨੂੰ ਗਲਤੀ ਰਹਿਤ ਬਣਾਉਣ ਲਈ ਚੁੱਕੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਕਿਉਂਕਿ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਨਤੀਜਾ ਐਲਾਨਿਆ ਗਿਆ ਤਾਂ ਵਿਦਿਆਰਥੀ ਦੇ ਅੰਕ ਘੱਟ ਸਨ ਤੇ ਦੁਬਾਰਾ ਜਾਂਚ ਕਰਨ ਤੋਂ ਬਾਅਦ ਅੰਕ ਵੱਧ ਗਏ ਹਨ। ਇਸ ਦਾ ਹਜ਼ਾਰਾਂ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ।