Indian hockey news - Nirpakh Post

ਜੂਨੀਅਰ ਮਹਿਲਾ ਏਸ਼ੀਆ ਕੱਪ: ਭਾਰਤ ਨੇ ਪਾਕਿਸਤਾਨ ਨੂੰ 19-0 ਨਾਲ ਹਰਾ ਕੇ ਰਚਿਆ ਇਤਿਹਾਸ, ਸੈਮੀਫਾਈਨਲ 'ਚ ਮਾਰੀ ਐਂਟਰੀ
ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਜੂਨੀਅਰ ਏਸ਼ੀਆ ਕੱਪ ਦੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 19-0 ਦੇ ਵੱਡੇ ਫ਼ਰਕ ਨਾਲ ਕਰਾਰੀ ਮਾਤ ਦਿੱਤੀ ਹੈ। ਪਾਕਿਸਤਾਨ ਦੀ ਟੀਮ ਪੂਰੇ ਮੈਚ ਦੌਰਾਨ ਇੱਕ ਵੀ ਗੋਲ ਨਹੀਂ ਕਰ ਸਕੀ। ਇਹ ਮਹਿਲਾ ਜੂਨੀਅਰ ਹਾਕੀ ਦੇ ਇਤਿਹਾਸ ਵਿੱਚ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਦਰਜ ਹੋਈ ਹੈ।

ਮੌਜੂਦਾ ਚੈਂਪੀਅਨ ਭਾਰਤ ਨੇ ਸ਼ੁਰੂਆਤ ਤੋਂ ਹੀ ਦਬਦਬਾ ਬਣਾਈ ਰੱਖਿਆ ਅਤੇ ਪਹਿਲੇ ਹਾਫ ਵਿੱਚ 10 ਤੇ ਦੂਜੇ ਹਾਫ ਵਿੱਚ 9 ਗੋਲ ਦਾਗੇ। ਭਾਰਤ ਵੱਲੋਂ ਪੂਜਾ ਮਲਿਕ ਨੇ ਸ਼ਾਨਦਾਰ ਹੈਟ੍ਰਿਕ ਲਗਾਈ। ਉਨ੍ਹਾਂ ਤੋਂ ਇਲਾਵਾ ਸਾਨਿਕਾ ਚੰਦਰਕਾਂਤ ਮਾਨੇ, ਮਧੂ ਸਿਦਾਰ, ਰੋਸ਼ਨੀ ਐਂਦ ਅਤੇ ਸੁਪ੍ਰਿਆ ਨੇ 2-2 ਗੋਲ ਕਰਕੇ ਟੀਮ ਦੀ ਵੱਡੀ ਜਿੱਤ ਪੱਕੀ ਕੀਤੀ।

ਮੈਚ ਦੇ ਪਹਿਲੇ ਹੀ ਕੁਆਰਟਰ ਵਿੱਚ ਭਾਰਤੀ ਖਿਡਾਰਨਾਂ ਨੇ 5 ਗੋਲ ਕਰ ਦਿੱਤੇ ਸਨ। ਪੂਜਾ ਸਾਹੂ ਨੇ 7ਵੇਂ ਮਿੰਟ ਵਿੱਚ ਖਾਤਾ ਖੋਲ੍ਹਿਆ, ਜਿਸ ਤੋਂ ਬਾਅਦ ਰੋਸ਼ਨੀ ਐਂਦ, ਤਨੂਸ਼੍ਰੀ ਦਿਨੇਸ਼ ਕਾਡੂ, ਸੁਖਵੀਰ ਕੌਰ ਅਤੇ ਸਾਨਿਕਾ ਮਾਨੇ ਨੇ ਗੋਲ ਦਾਗੇ। ਦੂਜੇ ਕੁਆਰਟਰ ਵਿੱਚ ਮਧੂ ਸਿਦਾਰ, ਗੀਤਾ ਯਾਦਵ, ਸਾਨਿਕਾ ਮਾਨੇ, ਤਨੂਜਾ ਟੋਪੋ ਅਤੇ ਪੂਜਾ ਮਲਿਕ ਨੇ ਗੋਲ ਕਰਕੇ ਅੱਧੇ ਸਮੇਂ ਤੱਕ ਸਕੋਰ 10-0 ਕਰ ਦਿੱਤਾ।

ਤੀਜੇ ਅਤੇ ਚੌਥੇ ਕੁਆਰਟਰ ਵਿੱਚ ਵੀ ਭਾਰਤੀ ਟੀਮ ਦਾ ਹਮਲਾ ਜਾਰੀ ਰਿਹਾ। ਪੂਰਣਿਮਾ ਯਾਦਵ, ਕ੍ਰਿਸ਼ਨਾ ਸ਼ਰਮਾ ਅਤੇ ਬਿਨੀਮਾ ਧਨ ਨੇ ਵੀ ਸਕੋਰਸ਼ੀਟ ਵਿੱਚ ਆਪਣਾ ਨਾਂ ਦਰਜ ਕਰਵਾਇਆ। ਪੂਜਾ ਮਲਿਕ ਨੇ 49ਵੇਂ ਅਤੇ 51ਵੇਂ ਮਿੰਟ ਵਿੱਚ ਲਗਾਤਾਰ ਗੋਲ ਕਰਕੇ ਆਪਣੀ ਹੈਟ੍ਰਿਕ ਪੂਰੀ ਕੀਤੀ, ਜਦਕਿ ਰੋਸ਼ਨੀ ਨੇ 60ਵੇਂ ਮਿੰਟ ਵਿੱਚ ਭਾਰਤ ਵੱਲੋਂ 19ਵਾਂ ਗੋਲ ਦਾਗਿਆ।

ਮੈਚ ਦੌਰਾਨ ਭਾਰਤੀ ਟੀਮ ਨੇ 18 ਪੈਨਲਟੀ ਕਾਰਨਰ ਅਤੇ ਇੱਕ ਪੈਨਲਟੀ ਸਟ੍ਰੋਕ ਹਾਸਲ ਕੀਤਾ, ਜਦਕਿ ਪਾਕਿਸਤਾਨ ਦੀ ਟੀਮ ਪੂਰੇ ਮੈਚ ਵਿੱਚ ਇੱਕ ਵੀ ਗੋਲ, ਪੈਨਲਟੀ ਕਾਰਨਰ ਜਾਂ ਪੈਨਲਟੀ ਸਟ੍ਰੋਕ ਹਾਸਲ ਨਹੀਂ ਕਰ ਸਕੀ। ਗਰੁੱਪ ਗੇੜ ਵਿੱਚ ਜਾਪਾਨ, ਮਲੇਸ਼ੀਆ ਅਤੇ ਦੱਖਣੀ ਕੋਰੀਆ ਨੂੰ ਹਰਾਉਣ ਤੋਂ ਬਾਅਦ ਭਾਰਤ ਅਜੇਤੂ ਰਿਹਾ ਹੈ। ਹੁਣ ਭਾਰਤ ਦਾ ਸਾਹਮਣਾ 12 ਸਤੰਬਰ ਨੂੰ ਹੋਣ ਵਾਲੇ ਸੈਮੀਫਾਈਨਲ ਵਿੱਚ ਹੋਵੇਗਾ।