Bathinda crematorium theft - Nirpakh Post

ਸ਼ਮਸ਼ਾਨਘਾਟ ’ਚ ਅਜੀਬੋ-ਗਰੀਬ ਘਟਨਾ: ਸਸਕਾਰ ਮਗਰੋਂ ਮ੍ਰਿਤਕ ਦੇ ਗੋਡੇ ਚੋਰੀ
ਬਠਿੰਡਾ (ਮਨਜੀਤ ਕੌਰ ) : ਜ਼ਿਲ੍ਹੇ ਦੇ ਪਿੰਡ ਭਾਈ ਬਖ਼ਤੌਰ ਤੋਂ ਇੱਕ ਹੈਰਾਨ ਤੇ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਤੋਂ ਬਾਅਦ ਇੱਕ ਨੌਜਵਾਨ ਨੇ ਚਿਤਾ ਦੀ ਰਾਖ ਫਰੋਲ ਕੇ ਮ੍ਰਿਤਕ ਦੇ ਨਕਲੀ ਗੋਡੇ ਚੋਰੀ ਕਰ ਲਏ। ਮੁਲਜ਼ਮ ਇਨ੍ਹਾਂ ਧਾਤੂ ਦੇ ਬਣੇ ਮਹਿੰਗੇ ਗੋਡਿਆਂ ਨੂੰ ਅੱਗੇ ਵੇਚਣ ਦੀ ਫ਼ਿਰਾਕ ਵਿੱਚ ਸੀ, ਪਰ ਪਿੰਡ ਵਾਸੀਆਂ ਅਤੇ ਪਰਿਵਾਰ ਨੇ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।

ਸਸਕਾਰ ਤੋਂ ਅਗਲੇ ਦਿਨ ਵਾਪਰੀ ਘਟਨਾ ਜਾਣਕਾਰੀ ਅਨੁਸਾਰ ਪਿੰਡ ਦੇ 65 ਸਾਲਾ ਸੌਦਾਗਰ ਸਿੰਘ ਦਾ ਦੋ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਦੋਵਾਂ ਗੋਡਿਆਂ ਦਾ ਆਪ੍ਰੇਸ਼ਨ ਹੋਇਆ ਸੀ, ਜਿਸ 'ਤੇ ਕਰੀਬ ਦੋ ਤੋਂ ਢਾਈ ਲੱਖ ਰੁਪਏ ਦਾ ਖ਼ਰਚਾ ਆਇਆ ਸੀ। ਅੰਤਿਮ ਸਸਕਾਰ ਤੋਂ ਬਾਅਦ ਜਦੋਂ ਪਰਿਵਾਰ ਫੁੱਲ (ਅਸਥੀਆਂ) ਚੁਗਣ ਦੀ ਤਿਆਰੀ ਕਰ ਰਿਹਾ ਸੀ, ਤਾਂ ਪਿੰਡ ਦੇ ਕੁਝ ਨੌਜਵਾਨਾਂ ਨੇ ਰਾਖ ਨੂੰ ਠੰਢੀ ਕਰਨ ਲਈ ਪਾਣੀ ਛਿੜਕਿਆ ਸੀ।

ਇਸ ਦੌਰਾਨ ਇੱਕ ਸ਼ੱਕੀ ਨੌਜਵਾਨ ਸ਼ਮਸ਼ਾਨਘਾਟ ਪਹੁੰਚਿਆ ਅਤੇ ਡੰਡੇ ਨਾਲ ਰਾਖ ਫਰੋਲਣ ਲੱਗ ਪਿਆ। ਪਿੰਡ ਦੇ ਇੱਕ ਵਿਅਕਤੀ ਨੇ ਉਸ ਨੂੰ ਅਜਿਹਾ ਕਰਦੇ ਦੇਖ ਕੇ ਪੁੱਛਗਿੱਛ ਕੀਤੀ ਤਾਂ ਉਹ ਬਹਾਨੇ ਬਣਾ ਕੇ ਉੱਥੋਂ ਨਿਕਲ ਗਿਆ।

ਚਿਤਾ 'ਚੋਂ ਗੋਡੇ ਗ਼ਾਇਬ ਦੇਖ ਕੇ ਉੱਡੇ ਹੋਸ਼ ਜਦੋਂ ਪਰਿਵਾਰਕ ਮੈਂਬਰ ਅਸਥੀਆਂ ਇਕੱਠੀਆਂ ਕਰਨ ਪਹੁੰਚੇ ਤਾਂ ਚਿਤਾ ਵਿੱਚੋਂ ਨਕਲੀ ਗੋਡੇ ਗ਼ਾਇਬ ਮਿਲੇ। ਪਰਿਵਾਰ ਨੂੰ ਪਹਿਲਾਂ ਕਿਸੇ ਤਾਂਤਰਿਕ ਗਤੀਵਿਧੀ ਦਾ ਸ਼ੱਕ ਹੋਇਆ, ਪਰ ਬਾਅਦ ਵਿੱਚ ਜਦੋਂ ਉਨ੍ਹਾਂ ਨੇ ਰਾਖ ਫਰੋਲਣ ਵਾਲੇ ਨੌਜਵਾਨ ਦੀ ਭਾਲ ਕੀਤੀ ਤਾਂ ਉਹ ਪਿੰਡ ਵਿੱਚੋਂ ਹੀ ਗੋਡੇ ਲੈ ਕੇ ਜਾਂਦਾ ਫੜਿਆ ਗਿਆ।

ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਹ ਇਨ੍ਹਾਂ ਗੋਡਿਆਂ ਨੂੰ ਕਿਸੇ ਡਾਕਟਰ ਜਾਂ ਕਬਾੜੀਏ ਕੋਲ ਵੇਚਣ ਜਾ ਰਿਹਾ ਸੀ। ਮ੍ਰਿਤਕ ਦੇ ਪੁੱਤਰ ਕੁਲਵਿੰਦਰ ਸਿੰਘ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਚੋਰੀ ਦੀਆਂ ਘਟਨਾਵਾਂ ਇਸ ਹੱਦ ਤੱਕ ਵੱਧ ਗਈਆਂ ਹਨ ਕਿ ਹੁਣ ਮੁਰਦਿਆਂ ਦੀਆਂ ਚੀਜ਼ਾਂ ਵੀ ਸੁਰੱਖਿਅਤ ਨਹੀਂ ਰਹੀਆਂ।

ਕਿਸੇ ਗਰੋਹ ਦਾ ਹੱਥ ਹੋਣ ਦਾ ਖ਼ਦਸ਼ਾ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਵੀਡੀਓ ਸਾਂਝੀ ਕਰਕੇ ਡੂੰਘੀ ਚਿੰਤਾ ਜਤਾਈ ਹੈ। ਪਿੰਡ ਵਾਸੀ ਮਹਿੰਦਰ ਸਿੰਘ ਅਤੇ ਹੋਰਨਾਂ ਦਾ ਕਹਿਣਾ ਹੈ ਕਿ ਗੋਡੇ ਚੋਰੀ ਕਰਨ ਵਾਲਾ ਨੌਜਵਾਨ ਗ਼ਰੀਬ ਹੈ ਅਤੇ ਸ਼ਾਇਦ ਉਸ ਨੂੰ ਖ਼ੁਦ ਇਸ ਧਾਤ (ਟਾਈਟੇਨੀਅਮ ਜਾਂ ਵਿਸ਼ੇਸ਼ ਮੈਟਲ) ਦੀ ਕੀਮਤ ਬਾਰੇ ਨਹੀਂ ਪਤਾ ਸੀ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਇਸ ਦੇ ਪਿੱਛੇ ਕਿਸੇ ਮੈਡੀਕਲ ਮਾਫ਼ੀਆ ਜਾਂ ਕਿਸੇ ਹੋਰ ਗਰੋਹ ਦਾ ਹੱਥ ਹੋ ਸਕਦਾ ਹੈ ਜਿਸ ਨੇ ਉਸ ਨੂੰ ਇਹ ਚੋਰੀ ਕਰਨ ਲਈ ਭੇਜਿਆ ਹੋਵੇ। ਫਿਲਹਾਲ ਪਿੰਡ ਵਾਸੀਆਂ ਵੱਲੋਂ ਇਸ ਮਾਮਲੇ 'ਚ ਪੁਲਿਸ ਕੋਲ ਕੋਈ ਰਸਮੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।