fittness - Nirpakh Post
ਜਾਣੋ ਕਿਹੜੇ ਕਾਰਨਾਂ ਕਰਕੇ ਹੁੰਦੈ ‘ਸਿਰ ਦਰਦ ?
Why is there a headache?
ਅੱਜ ਦੇ ਸਮੇਂ ‘ਚ ਥਕਾਵਟ, ਕੰਪਿਊਟਰ ਸਕਰੀਨ ‘ਤੇ ਜ਼ਿਆਦਾ ਦੇਰ ਤੱਕ ਕੰਮ ਜਾਂ ਫ਼ੋਨ ਦੀ ਵਰਤੋਂ ਕਰਨ ਨਾਲ ਸਿਰਦਰਦ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਕਈ ਵਾਰ ਸਿਰਦਰਦ ਇੰਨਾ ਵੱਧ ਜਾਂਦਾ ਹੈ ਕਿ ਬਰਦਾਸ਼ਤ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਸਿਰ ਦਰਦ ਨੂੰ ਦੂਰ ਕਰਨ ਲਈ ਲੋਕ ਦਵਾਈਆਂ ਦਾ ਸੇਵਨ ਕਰਦੇ ਹਨ, ਜੋ ਸਿਹਤ ਲਈ ਹਾਨੀਕਾਰਕ ਹੈ। ਸਿਰ ਦਰਦ ਤੋਂ ਰਾਹਤ ਪਾਉਣ ਲਈ ਦਵਾਈਆਂ ਦੀ ਥਾਂ ਤੁਸੀਂ ਘਰ ਵਿੱਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਦੀ ਵਰਤੋਂ ਕਰਕੇ ਇਸ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ।
ਸਿਰ ਦਰਦ ਹੋਣ ਦੇ ਕਾਰਨ
ਆਮ ਤੌਰ ‘ਤੇ ਸਿਰ ਦਰਦ ਦੀ ਸਮੱਸਿਆ ਨੀਂਦ ਪੂਰੀ ਨਾ ਹੋਣ, ਦੰਦਾਂ ਵਿੱਚ ਦਰਦ, ਥਕਾਵਟ, ਗਲਤ ਦਵਾਈ ਲੈਣ, ਅੱਖਾਂ ਕਮਜ਼ੋਰ ਹੋਣ ਕਾਰਨ ਹੁੰਦੀ ਹੈ। ਇਸ ਤੋਂ ਇਲਾਵਾ ਚਿੰਤਾ, ਤਣਾਅ, ਢਿੱਡ ਵਿਚ ਗੈਸ ਬਣਨਾ, ਅਨਿਯਮਿਤ ਜੀਵਨ ਸ਼ੈਲੀ, ਖਾਣ-ਪੀਣ ਦੀਆਂ ਆਦਤਾਂ ਆਦਿ ਸਿਰਦਰਦ ਦੇ ਆਮ ਕਾਰਨ ਹਨ। ਸਿਰ ਦਰਦ ਹੋਣ ਦਾ ਇਕ ਕਾਰਨ ਬਦਲਦਾ ਮੌਸਮ ਵੀ ਹੋ ਸਕਦਾ ਹੈ। ਜੇਕਰ ਸਹੀ ਸਮੇਂ ‘ਤੇ ਸਿਰ ਦਰਦ ਦੀ ਸਮੱਸਿਆ ਨੂੰ ਠੀਕ ਨਾ ਕੀਤਾ ਜਾਵੇ ਤਾਂ ਇਹ ਮਾਈਗ੍ਰੇਨ ਅਤੇ ਬ੍ਰੇਨ ਟਿਊਮਰ ਵਰਗੀ ਕਿਸੇ ਵੱਡੀ ਬੀਮਾਰੀ ਦਾ ਕਾਰਨ ਵੀ ਬਣ ਸਕਦਾ ਹੈ।
ਦਰਦ ਤੋਂ ਰਾਹਤ ਪਾਉਣ ਲਈ ਅਪਣਾਓ ਇਹ ਨੁਸਖ਼ੇ
ਤੇਲ ਨਾਲ ਮਾਲਸ਼ ਕਰੋ
ਸਿਰ ਦਰਦ ਦੀ ਸਮੱਸਿਆ ਹੋਣ ‘ਤੇ ਸਿਰ ਦੀ ਤੇਲ ਲੱਗਾ ਕੇ ਚੰਗੀ ਤਰ੍ਹਾਂ ਮਾਲਿਸ਼ ਕਰੋ। ਮਾਲਿਸ਼ ਕਰਨ ਨਾਲ ਸਿਰ ਦਰਦ ਤੋਂ ਰਾਹਤ ਮਿਲਦੀ ਹੈ। ਮਾਲਿਸ਼ ਲਈ ਤੁਸੀਂ ਆਮ ਤੇਲ ਦੀ ਬਜਾਏ ਲੌਂਗ ਦੇ ਤੇਲ ਦੀ ਵਰਤੋਂ ਕਰੋ। ਲੌਂਗ ਵਿੱਚ ਦਰਦ ਤੋਂ ਰਾਹਤ ਪਾਉਣ ਵਾਲੇ ਗੁਣ ਹੁੰਦੇ ਹਨ, ਜਿਸ ਨਾਲ ਸਿਰ ਦਰਦ ਘੱਟ ਜਾਂਦਾ ਹੈ।Why is there a headache?
ਨਿੰਬੂ ਚਾਹ ਪੀਓ
ਸਿਰ ਦਰਦ ਦੀ ਸਮੱਸਿਆ ਹੋਣ ‘ਤੇ ਤੁਸੀਂ ਨਿੰਬੂ ਵਾਲੀ ਚਾਹ ਬਣਾ ਕੇ ਪੀ ਸਕਦੇ ਹੋ। ਇਸ ਨਾਲ ਤੁਹਾਨੂੰ ਸਿਰ ਦਰਦ ਤੋਂ ਕਾਫ਼ੀ ਰਾਹਤ ਮਿਲ ਸਕਦੀ ਹੈ।
ਪਾਣੀ ਪੀਓ
ਕਈ ਵਾਰ ਸਰੀਰ ਵਿੱਚ ਪਾਣੀ ਦੀ ਘਾਟ ਹੋਣ ਕਾਰਨ ਵੀ ਸਿਰ ਦਰਦ ਹੁੰਦਾ ਹੈ। ਅਜਿਹੇ ‘ਚ ਸਰੀਰ ‘ਚ ਪਾਣੀ ਦੀ ਘਾਟ ਨਾ ਹੋਣ ਦਿਓ। ਦਿਨ ਭਰ ਘੱਟੋ-ਘੱਟ 8-9 ਗਲਾਸ ਪਾਣੀ ਪੀਓ। ਰੁਟੀਨ ਵਿੱਚ ਨਾਰੀਅਲ ਪਾਣੀ ਅਤੇ ਜੂਸ ਨੂੰ ਵੀ ਸ਼ਾਮਲ ਕਰੋ।
ਗ੍ਰੀਨ-ਟੀ ਦੀ ਵਰਤੋਂ
ਸਿਰਦਰਦ ਦੀ ਸਮੱਸਿਆ ਹੋਣ ‘ਤੇ ਅਸੀਂ ਸਾਰੇ ਚਾਹ ਪੀਂਦੇ ਹਾਂ ਪਰ ਅਜਿਹੀ ਸਥਿਤੀ ‘ਚ ਗ੍ਰੀਨ-ਟੀ ਪੀਣਾ ਸਭ ਤੋਂ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਇਸ ‘ਚ ਮੌਜੂਦ ਐਂਟੀ-ਆਕਸੀਡੈਂਟ ਦਰਦ ਨੂੰ ਘੱਟ ਕਰਨ ‘ਚ ਮਦਦਗਾਰ ਹੁੰਦੇ ਹਨ।
ਅਦਰਕ
ਅਦਰਕ ਦਾ ਸੇਵਨ ਕਰਨ ਨਾਲ ਸਿਰਦਰਦ ਮਾਈਗ੍ਰੇਨ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਤੁਸੀਂ ਚਾਹੋ ਤਾਂ ਅਦਰਕ ਦੀ ਚਾਹ ਬਣਾ ਕੇ ਪੀ ਸਕਦੇ ਹੋ। ਇਸ ਤੋਂ ਇਲਾਵਾ ਦੋ ਚਮਚ ਅਦਰਕ ਦੇ ਪਾਊਡਰ ਵਿੱਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਪੇਸਟ ਨੂੰ ਮੱਥੇ ’ਤੇ ਲਗਾਓ। ਕੁਝ ਸਮੇਂ ਵਿੱਚ ਸਿਰ ਦਰਦ ਠੀਕ ਹੋ ਜਾਵੇਗਾ ।Why is there a headache?
also read :- ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ
ਸੇਬ ਦਾ ਸਿਰਕਾ
ਸੇਬ ਦਾ ਸਿਰਕਾ ਇੱਕ ਦਵਾਈ ਹੈ। ਇਸ ਦੀ ਵਰਤੋਂ ਢਿੱਡ ਦਰਦ ਲਈ ਵੀ ਕੀਤੀ ਜਾਂਦੀ ਹੈ। ਸਿਰ ਦਰਦ ਨੂੰ ਦੂਰ ਕਰਨ ਲਈ ਵੀ ਇਹ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਲਈ ਕੋਸੇ ਪਾਣੀ ‘ਚ ਇਕ ਚਮਚ ਸਿਰਕਾ ਮਿਲਾ ਕੇ ਪੀ ਲਓ ਅਤੇ ਕੁਝ ਦੇਰ ਲੇਟ ਜਾਓ। ਇਸ ਨਾਲ ਸਿਰ ਦਰਦ ਘੱਟ ਹੋ ਜਾਵੇਗਾ।
ਲੌਂਗ ਦਾ ਤੇਲ
ਜੇਕਰ ਸਿਰਦਰਦ ਤੇਜ਼ ਹੋਵੇ ਤਾਂ ਲੌਂਗ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਵੀ ਫ਼ਾਇਦਾ ਹੁੰਦਾ ਹੈ। ਜੇਕਰ ਲੌਂਗ ਦਾ ਤੇਲ ਨਾ ਹੋਵੇ ਤਾਂ ਲੌਂਗ ਦਾ ਧੂੰਆਂ ਵੀ ਲਿਆ ਜਾ ਸਕਦਾ ਹੈ। ਇਸ ਨਾਲ ਦਰਦ ਤੋਂ ਵੀ ਰਾਹਤ ਮਿਲੇਗੀ।
ਪਾਣੀ ਵਿੱਚ ਨਿੰਬੂ ਮਿਲਾ ਕੇ ਪੀਓ
ਕੋਸੇ ਪਾਣੀ ‘ਚ ਨਿੰਬੂ ਮਿਲਾ ਕੇ ਪੀਣ ਨਾਲ ਸਿਰ ਦਰਦ ਤੋਂ ਰਾਹਤ ਮਿਲਦੀ ਹੈ। ਇਸ ਲਈ ਇੱਕ ਗਲਾਸ ਗਰਮ ਪਾਣੀ ਲਓ, ਜਿਸ ਵਿੱਚ ਨਿੰਬੂ ਦਾ ਰਸ ਪਾਓ। ਦੋਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਇਸ ਪਾਣੀ ਦਾ ਸੇਵਨ ਕਰੋ। ਇਸ ਨਾਲ ਤੁਹਾਨੂੰ ਸਿਰ ਦਰਦ ਤੋਂ ਰਾਹਤ ਮਿਲੇਗੀ। ਜੇਕਰ ਗੈਸ ਬਣਨ ਨਾਲ ਤੁਹਾਨੂੰ ਸਿਰ ਦਰਦ ਹੁੰਦਾ ਹੈ ਤਾਂ ਉਸ ਲਈ ਵੀ ਇਹ ਉਪਾਅ ਬਹੁਤ ਵਧੀਆ ਹੈ।
Diet to avoid loo
ਗਰਮੀਆਂ ਦੇ ਮੌਸਮ ‘ਚ ਕੜਾਕੇ ਦੀ ਧੁੱਪ ਪੈਂਦੀ ਹੈ, ਜਿਸ ਨਾਲ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਗਰਮੀ ’ਚ ਜਿਵੇਂ-ਜਿਵੇਂ ਤੇਜ਼ ਧੁੱਪ ਅਤੇ ਗਰਮ ਹਵਾਵਾਂ ਚਲਦੀਆਂ ਹਨ, ਉਸੇ ਤਰ੍ਹਾਂ ਸਾਡਾ ਮਨ ਠੰਡੀਆਂ ਚੀਜ਼ਾਂ ਖਾਣ ਨੂੰ ਕਰਦਾ ਹੈ। ਬਦਲ ਰਹੇ ਮੌਸਮ ਦੇ ਹਿਸਾਬ ਨਾਲ ਸਬਜ਼ੀਆਂ ਖਾਣ ’ਤੇ ਸਿਹਤ ਚੰਗੀ ਅਤੇ ਤੰਦਰੁਸਤ ਰਹਿੰਦੀ ਹੈ। ਸਰਦੀਆਂ ‘ਚ ਗਰਮ ਅਤੇ ਗਰਮੀਆਂ ‘ਚ ਠੰਡੀ ਤਾਸੀਰ ਵਾਲੀਆਂ ਚੀਜ਼ਾਂ ਖਾਣੀਆਂ ਚੰਗੀਆਂ ਲੱਗਦੀਆਂ ਹਨ। ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਨਾਲ ਭਰਪੂਰ ਸਬਜ਼ੀਆਂ ਸੁਆਦ ਤਾਂ ਬਣਦੀਆਂ ਹਨ ਪਰ ਇਹ ਗਰਮ ਹੁੰਦੀਆਂ ਹਨ, ਜੋ ਸਿਹਤ ਨੂੰ ਖ਼ਰਾਬ ਕਰਦੀਆਂ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਗਰਮੀ ਦੇ ਮੌਸਮ ’ਚ ਕੀ ਖਾਣਾ ਅਤੇ ਕੀ ਨਹੀਂ ਖਾਣਾ ਚਾਹੀਦਾ, ਬਾਰੇ ਦੱਸਣ ਜਾ ਰਹੇ ਹਾਂ…..
ਗਰਮੀ ਦੇ ਮੌਸਮ ’ਚ ਖਾਓ ਇਹ ਚੀਜ਼ਾਂ  –
ਗੂੰਦ ਕਤੀਰਾ – ਗੂੰਦ ਕਤੀਰੇ ਦੀ ਤਾਸੀਰ ਠੰਡੀ ਹੁੰਦੀ ਹੈ। ਇਸ ਨੂੰ ਖਾਣ ਤੋਂ ਪਹਿਲਾਂ ਪਾਣੀ ‘ਚ ਭਿਉਂਕੇ ਰੱਖਿਆ ਜਾਂਦਾ ਹੈ। ਗਰਮੀ ਦੇ ਮੌਸਮ ‘ਚ ਇਸ ਦਾ ਸੇਵਨ ਕਰਨਾ ਫ਼ਾਇਦੇਮੰਦ ਹੁੰਦਾ ਹੈ। ਇਸ ਨੂੰ ਨਿੰਬੂ ਪਾਣੀ ਜਾਂ ਦੁੱਧ ‘ਚ ਮਿਲਾ ਕੇ ਖਾਣਾ ਚਾਹੀਦਾ ਹੈ। ਇਸ ਨਾਲ ਸਰੀਰ ‘ਚ ਪਈ ਗਰਮੀ ਖ਼ਤਮ ਹੁੰਦੀ ਹੈ। ਇਸ ਤੋਂ ਇਲਾਵਾ ਇਸ ‘ਚ ਪ੍ਰੋਟੀਨ ਅਤੇ ਫਾਲਿਕ ਐਸਿਡ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ ‘ਚ ਹੁੰਦੇ ਹਨ, ਜੋ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਖ਼ਤਮ ਕਰਦੇ ਹਨ। Diet to avoid loo
ਘੀਆ ਕੱਦੂ – ਘੀਆ ਕੱਦੂ ਜ਼ਿਆਦਾਤਰ ਲੋਕਾਂ ਨੂੰ ਕਾਫੀ ਪਸੰਦ ਹੈ। ਇਸ ‘ਚ ਬਹੁਤ ਸਾਰਾ ਪਾਣੀ ਹੁੰਦਾ ਹੈ ਤੇ ਇਹ ਖਾਣ ‘ਚ ਮਿੱਠਾ ਹੁੰਦਾ ਹੈ। ਇਸ ਨੂੰ ਖਾਣ ਨਾਲ ਗਰਮੀ ਦੂਰ ਹੁੰਦੀ ਹੈ ਤੇ ਇਹ ਢਿੱਡ ਦੇ ਸਾਰੇ ਰੋਗ ਜਿਵੇਂ ਐਸੀਡਿਟੀ ਤੇ ਬਦਹਜ਼ਮੀ ਨੂੰ ਦੂਰ ਕਰਦਾ ਹੈ। ਇਸ ‘ਚ ਸੋਡੀਅਮ ਹੁੰਦਾ ਹੈ।
ਕਰੇਲੇ – ਕਰੇਲਾ ਚਮੜੀ ਤੋਂ ਫੋੜੇ, ਫਿਨਸੀਆਂ, ਰੈਸ਼, ਫੰਗਲ ਇਨਫੈਕਸ਼ਨ ਤੇ ਦਾਗ ਪੈਦਾ ਹੋਣ ਤੋਂ ਰੋਕਦਾ ਹੈ। ਇਸ ਨਾਲ ਹਾਈ ਬਲੱਡ ਪ੍ਰੈਸ਼ਰ ਤੇ ਸ਼ੂਗਰ ਕੰਟਰੋਲ ਰਹਿੰਦੀ ਹੈ।
ਤੋਰੀ – ਇਹ ਸਬਜ਼ੀ ਖੂਨ ਸਾਫ ਕਰਦੀ ਹੈ, ਬਲੱਡ ਸ਼ੂਗਰ ਨੂੰ ਕੰਟਰੋਲ ਕਰਦੀ ਹੈ ਤੇ ਢਿੱਡ ਲਈ ਬਹੁਤ ਚੰਗੀ ਮੰਨੀ ਜਾਂਦੀ ਹੈ।
ਖੀਰਾ – ਇਸ ‘ਚ 96 ਫੀਸਦੀ ਪਾਣੀ ਪਾਇਆ ਜਾਂਦਾ ਹੈ, ਜਿਸ ਨਾਲ ਸਰੀਰ ਹਮੇਸ਼ਾ ਨਮ ਰਹਿੰਦਾ ਹੈ ਤੇ ਸਰੀਰ ਦਾ ਤਾਪਮਾਨ ਕੰਟਰੋਲ ‘ਚ ਰਹਿੰਦਾ ਹੈ। ਖੀਰੇ ‘ਚ ਬਹੁਤ ਸਾਰਾ ਪੋਟਾਸ਼ੀਅਮ, ਮੈਗਨੀਸ਼ੀਅਮ ਤੇ ਫਾਈਬਰ ਪਾਇਆ ਜਾਂਦਾ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਹਮੇਸ਼ਾ ਕੰਟਰੋਲ ਰਹਿੰਦਾ ਹੈ। ਉਂਝ ਇਸ ਨੂੰ ਸਲਾਦ ਵਜੋਂ ਹੀ ਖਾਧਾ ਜਾ ਸਕਦਾ ਹੈ।Diet to avoid loo
also read :- ਪਾਣੀਪਤ ‘ਚ ਦੋ ਥਾਵਾਂ ‘ਤੇ ਲੱਖਾਂ ਦੀ ਲੁੱਟ: ਉਦਯੋਗਿਕ ਕਰਮਚਾਰੀ ਤੋਂ ਬਾਈਕ, ਨਕਦੀ ਤੇ ਮੋਬਾਈਲ ਖੋਹਿਆ,ਕੇਸ ਦਰਜ
ਗੁਲਕੰਦ – ਗੁਲਾਬ ਦੀ ਪੱਤੀਆਂ ਤੋਂ ਬਣਿਆ ਗੁਲਕੰਦ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਹ ਖਾਣ ‘ਚ ਬਹੁਤ ਸੁਆਦ ਹੁੰਦਾ ਹੈ। ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਗਰਮੀਆਂ ‘ਚ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਬਚਿਆ ਜਾ ਸਕਦੈ। ਇਹ ਡਿਹਾਈਡ੍ਰੇਸ਼ਨ ਅਤੇ ਯੂਰਿਨ ਇਨਫੈਕਸ਼ਨ ਨੂੰ ਦੂਰ ਕਰਨ ‘ਚ ਕਾਫੀ ਮਦਦਗਾਰ ਹੈ। ਗੁਲਾਬ ਦੀ ਪੰਖੁੜੀਆਂ ਦੀ ਵਰਤੋਂ ਚਾਹ ਬਣਾਉਣ ਵਿਚ ਵੀ ਕੀਤੀ ਜਾਂਦੀ ਹੈ। ਗੁਲਕੰਦ ਖਾਣ ‘ਚ ਬਹੁਤ ਮਿੱਠੀ ਹੁੰਦੀ ਹੈ। ਇਸ ਲਈ ਇਹ ਸ਼ੂਗਰ ਦੇ ਰੋਗੀਆਂ ਨੂੰ ਨਹੀਂ ਖਾਣੀ ਚਾਹੀਦੀ। ਗੁਲਕੰਦ ਦੀ ਵਰਤੋਂ ਕਰਨ ਨਾਲ ਮਹਿਲਾਵਾਂ ਨੂੰ ਸਿਹਤ ਨਾਲ ਜੁੜੀਆਂ ਆਪਣੀਆਂ ਵੱਡੀਆਂ ਸਮੱਸਿਆਵਾਂ ਤੋਂ ਵੀ ਮੁਕਤੀ ਮਿਲ ਜਾਂਦੀ ਹੈ।
ਪੱਤੇਦਾਰ ਸਬਜ਼ੀਆਂ – ਪਾਲਕ, ਮੇਥੀ ਆਦਿ ਪੱਤੇਦਾਰ ਸਬਜ਼ੀਆਂ ਸਿਹਤ ਲਈ ਚੰਗੀਆਂ ਹੁੰਦੀਆਂ ਹਨ ਪਰ ਗਰਮੀਆਂ ‘ਚ ਇਨ੍ਹਾਂ ਦੀ ਜ਼ਿਆਦਾ ਵਰਤੋਂ ਕਰਨ ਨਾਲ ਸਰੀਰ ਦਾ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸ ਨਾਲ ਸਰੀਰ ਨੂੰ ਜ਼ਿਆਦਾ ਗਰਮੀ ਲੱਗਣੀ ਸ਼ੁਰੂ ਹੋ ਜਾਂਦੀ ਹੈ। ਇਸ ਮੌਸਮ ‘ਚ ਸਰੀਰ ਦਾ ਤਾਪਮਾਨ ਪਹਿਲਾਂ ਨਾਲੋ ਵੀ ਵਧ ਜਾਂਦਾ ਹੈ। ਅਜਿਹੇ ‘ਚ ਠੰਡਕ ਵਾਲੀਆਂ ਸਬਜ਼ੀਆਂ ਖਾਓ।
ਪਿਆਜ਼ – ਤੜਕਾ ਲਗਾਉਣ ਲਈ ਪਿਆਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਸ਼ਾਇਦ ਹੀ ਕਈ ਸਬਜ਼ੀ ਹੋਵੇਗੀ ਜੋ ਪਿਆਜ਼ ਤੋਂ ਬਿਨਾ ਬਣਾਈ ਜਾਵੇ। ਇਸ ਮੌਸਮ ‘ਚ ਇਸ ਦੀ ਵਰਤੋਂ ਕਰਨ ਨਾਲ ਹਾਰਮੋਨਸ ਸੰਤੁਲਨ ਵਿਗੜ ਜਾਂਦਾ ਹੈ। ਗਰਮੀ ‘ਚ ਸਲਾਦ ਖਾ ਰਹੇ ਹੋ ਤਾਂ ਪਿਆਜ਼ ਦੀ ਥਾਂ ‘ਤੇ ਖੀਰਾ, ਤਰ, ਟਮਾਟਰ ਖਾਓ।
ਅਦਰਕ – ਅਦਰਕ ਕੁਦਰਤੀ ਰੂਪ ‘ਚ ਬਹੁਤ ਗਰਮ ਹੁੰਦਾ ਹੈ। ਗਰਮੀ ਦੇ ਮੌਸਮ ‘ਚ ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੁਆਦ ਲਈ ਸਬਜ਼ੀ ‘ਚ ਥੋੜ੍ਹਾ ਜਿਹਾ ਅਦਰਕ ਪਾਓ।
ਸਾਡੀ ਸਿਹਤ ਦੇ ਲਈ ਸਵੇਰ ਦਾ ਨਾਸ਼ਤਾ ਬੇਹੱਦ ਜ਼ਰੂਰੀ ਹੈ। ਇਹ ਸਾਡੀ ਦਿਨ ਦੀ ਪਹਿਲੀ ਖ਼ੁਰਾਕ ਹੈ। ਸਾਰਾ ਦਿਨ ਕੰਮ ਕਰਨ ਲਈ ਸਾਡੇ ਸਰੀਰ ਨੂੰ ਊਰਜਾ ਦੀ ਲੋੜ ਹੁੰਦੀ ਹੈ, ਜੋ ਪੌਸ਼ਟਿਕ ਸਿਹਤਮੰਦ ਨਾਸ਼ਤੇ ਤੋਂ ਮਿਲਦੀ ਹੈ। ਅੱਜ ਦੇ ਸਮੇਂ ‘ਚ ਲੋਕ ਭੱਜ-ਦੌੜ ਕਾਰਨ ਨਾਸ਼ਤਾ ਨਹੀਂ ਕਰਦੇ, ਜਿਸ ਨਾਲ ਕਈ ਬੀਮਾਰੀਆਂ ਲੱਗ ਜਾਂਦੀਆਂ ਹਨ। ਨਾਸ਼ਤਾ ਉਹ ਚੀਜ਼ ਹੈ, ਜਿਸ ਨੂੰ ਤੁਸੀਂ ਸਵੇਰੇ ਖਾ ਕੇ ਆਪਣੇ ਦਿਨ ਦੀ ਸ਼ੁਰੂਆਤ ਕਰ ਸਕਦੇ ਹੋ। ਨਾਸ਼ਤਾ ਕਰਨ ਨਾਲ ਮੋਟਾਪਾ, ਕਾਰਡੀਓਵੈਸਕੁਲਰ ਰੋਗ, ਟਾਈਪ-2 ਸ਼ੂਗਰ ਦਾ ਖ਼ਤਰਾ ਘੱਟ ਜਾਂਦਾ ਹੈ। ਇਸ ਤੋਂ ਇਲਾਵਾ ਬੱਚਿਆਂ ਦੀ ਯਾਦਦਾਸ਼ਤ ਨੂੰ ਤੇਜ਼ ਅਤੇ ਸਕੂਲ ‘ਚ ਊਰਜਾਵਾਨ ਦਿਨ ਦੀ ਸ਼ੁਰੂਆਤ ਕਰਨ ਲਈ ਨਾਸ਼ਤਾ ਬਹੁਤ ਜ਼ਰੂਰੀ ਹੈ। This is our first meal of the day
ਕਿਹੋ ਜਿਹਾ ਹੋਣਾ ਚਾਹੀਦਾ ਹੈ ਸਵੇਰ ਦਾ ਨਾਸ਼ਤਾ
ਯੂ.ਐੱਸ. ਖੁਰਾਕ ਮਾਹਿਰਾਂ ਅਨੁਸਾਰ ਨਾਸ਼ਤਾ ਹਮੇਸ਼ਾ 20 ਗ੍ਰਾਮ ਪ੍ਰੋਟੀਨ, 10 ਗ੍ਰਾਮ ਫਾਈਬਰ ਅਤੇ 10-15 ਗ੍ਰਾਮ ਅਸੰਤ੍ਰਿਪਤ ਚਰਬੀ ਵਾਲਾ ਹੋਣਾ ਚਾਹੀਦਾ ਹੈ। ਨਾਸ਼ਤੇ ‘ਚ ਕਰੀਬ 300-350 ਕੈਲੋਰੀ ਜ਼ਰੂਰ ਖਾਓ। ਨਾਸ਼ਤੇ ‘ਚ ਇਸ ਤੋਂ ਜ਼ਿਆਦਾ ਚੀਜ਼ਾਂ ਖਾਣ ਨਾਲ ਨੁਕਸਾਨ ਹੋ ਸਕਦਾ ਹੈ। ਨਾਸ਼ਤੇ ‘ਚ ਤੁਸੀਂ ਕਿੰਨਾ ਨਿਊਟ੍ਰੀਸ਼ੰਸ ਲੈਣਾ ਹੈ, ਇਹ ਤੁਹਾਡੀ ਉਮਰ, ਲਿੰਗ, ਭਾਰ ਅਤੇ ਗਤੀਵਿਧੀ ਦੇ ਪੱਧਰ ‘ਤੇ ਨਿਰਭਰ ਕਰਦਾ ਹੈ। ਕਿਹੜੀਆਂ ਚੀਜ਼ਾਂ ਤੁਹਾਡੇ ਸਰੀਰ ਨੂੰ ਊਰਜਾ ਦਿੰਦੀਆਂ ਹਨ ਅਤੇ ਕਿਹੜੀਆਂ ਚੀਜ਼ਾਂ ਖਾਣ ਨਾਲ ਤੁਸੀਂ ਆਨੰਦ ਲੈਂਦੇ ਹੋ, ਇਸ ਨਾਲ ਤੁਹਾਡੀ ਸਿਹਤ ਬਹੁਤ ਪ੍ਰਭਾਵਿਤ ਹੋਵੇਗੀ। This is our first meal of the day
also read :- ਸਵੇਰੇ ਖਾਲੀ ਢਿੱਡ ਖਾਓ ਭਿੱਜੇ ਹੋਏ 4 ਬਦਾਮ
ਪ੍ਰੋਟੀਨ
ਤੁਸੀਂ ਨਾਸ਼ਤੇ ਵਿਚ ਕਿੰਨਾ ਪ੍ਰੋਟੀਨ ਖਾਂਦੇ ਹੋ, ਇਹ ਤੁਹਾਡੀ ਸਿਹਤ ‘ਤੇ ਨਿਰਭਰ ਕਰਦਾ ਹੈ। ਕੁਝ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਦਿਨ ਭਰ ਪ੍ਰੋਟੀਨ ਖਾਂਦੇ ਹਨ ਪਰ ਨਾਸ਼ਤੇ ‘ਚ ਪ੍ਰੋਟੀਨ ਬਿਲਕੁਲ ਨਹੀਂ ਖਾਂਦੇ। ਸਰੀਰ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਲਈ ਪ੍ਰੋਟੀਨ ਬਹੁਤ ਜ਼ਰੂਰੀ ਹੈ। ਆਪਣੇ ਭੋਜਨ ਵਿੱਚ ਘੱਟੋ-ਘੱਟ 25-35 ਗ੍ਰਾਮ ਪ੍ਰੋਟੀਨ ਜ਼ਰੂਰੀ ਲਓ। ਜੇਕਰ ਤੁਸੀਂ ਜ਼ਿਆਦਾ ਪ੍ਰੋਟੀਨ ਦਾ ਸੇਵਨ ਕਰਦੇ ਹੋ, ਤਾਂ ਤੁਹਾਡਾ ਸਰੀਰ ਇਸ ਨੂੰ ਚਰਬੀ ਦੇ ਰੂਪ ਵਿੱਚ ਸਟੋਰ ਕਰਦਾ ਹੈ।This is our first meal of the day