NDRF rescue operation Chandigarh - Nirpakh Post

ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ 'ਚ 54 ਸਾਲ ਪੁਰਾਣੀ 2-ਮੰਜ਼ਿਲਾ ਇਮਾਰਤ ਡਿੱਗੀ; ਦੋ ਮੌਤਾਂ ਦਾ ਖਦਸ਼ਾ
ਚੰਡੀਗੜ੍ਹ: ਸ਼ਨੀਵਾਰ ਨੂੰ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-2 ਵਿੱਚ ਇੱਕ 54 ਸਾਲ ਪੁਰਾਣੀ 2-ਮੰਜ਼ਿਲਾ ਇਮਾਰਤ ਅਚਾਨਕ ਢਹਿ ਗਈ। ਇਸ ਹਾਦਸੇ ਵਿੱਚ ਅੰਦਰ ਕੰਮ ਕਰ ਰਹੇ ਇਮਾਰਤ ਦੇ ਮਾਲਕ ਅਤੇ ਮਜ਼ਦੂਰ ਮਲਬੇ ਹੇਠਾਂ ਦੱਬ ਗਏ। ਸੂਚਨਾ ਮਿਲਦੇ ਹੀ ਪੁਲਿਸ ਦੀਆਂ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ।

ਮਲਬੇ ਹੇਠਾਂ ਦੱਬੇ ਸਾਰੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਇਨ੍ਹਾਂ ਵਿੱਚੋਂ 4 ਲੋਕਾਂ ਨੂੰ ਪਹਿਲਾਂ ਹੀ ਕੱਢ ਲਿਆ ਗਿਆ ਸੀ, ਜਦਕਿ 2 ਲੋਕਾਂ ਨੂੰ ਰਾਤ 9:45 ਵਜੇ ਬਾਹਰ ਕੱਢਿਆ ਗਿਆ। ਇਨ੍ਹਾਂ ਦੋਵਾਂ ਨੂੰ ਚਿੱਟੇ ਕੱਪੜੇ ਵਿੱਚ ਲਪੇਟ ਕੇ ਹਸਪਤਾਲ ਲਿਜਾਇਆ ਗਿਆ। ਸੂਤਰਾਂ ਅਨੁਸਾਰ, ਉਨ੍ਹਾਂ ਦੀ ਮੌਤ ਹੋਣ ਦਾ ਖਦਸ਼ਾ ਹੈ, ਹਾਲਾਂਕਿ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਮਲਬੇ ਵਿੱਚੋਂ ਜ਼ਿੰਦਾ ਬਚੇ ਰਮੇਸ਼ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਅਸੀਂ ਅੰਦਰ 20 ਤੋਂ 25 ਲੋਕ ਸੀ। ਸ਼ਾਮ ਕਰੀਬ 4:20 ਵਜੇ ਅਚਾਨਕ ਭੂਚਾਲ ਵਰਗਾ ਝਟਕਾ ਮਹਿਸੂਸ ਹੋਇਆ ਅਤੇ ਇਮਾਰਤ ਹੇਠਾਂ ਡਿੱਗ ਗਈ। ਮਲਬੇ ਵਿੱਚ ਦੱਬੇ ਲੋਕਾਂ ਨੂੰ ਕੱਢਣ ਲਈ ਤੁਰੰਤ NDRF ਦੀ ਟੀਮ ਨੂੰ ਬੁਲਾਇਆ ਗਿਆ। ਜੇਸੀਬੀ (JCB) ਦੀ ਮਦਦ ਨਾਲ ਪਹਿਲਾਂ ਲੈਂਟਰ ਹਟਾਇਆ ਗਿਆ ਤਾਂ ਜੋ ਅੰਦਰ ਹਵਾ ਜਾ ਸਕੇ ਅਤੇ ਲੋਕਾਂ ਦੀ ਜਾਨ ਬਚਾਈ ਜਾ ਸਕੇ।

NDRF ਦੇ ਅਧਿਕਾਰੀ ਸੰਜੀਵ ਕੋਹਲੀ ਨੇ ਦੱਸਿਆ, "ਅਸੀਂ ਮਲਬੇ ਵਿੱਚੋਂ ਦੋ ਲੋਕਾਂ ਨੂੰ ਬਾਹਰ ਕੱਢਿਆ ਹੈ, ਜਿਨ੍ਹਾਂ ਵਿੱਚੋਂ ਇੱਕ ਬੇਹੋਸ਼ ਸੀ, ਜਦਕਿ ਦੂਜਾ ਗੱਲਬਾਤ ਕਰ ਰਿਹਾ ਸੀ। ਸਾਡੀ ਟੀਮ ਨੇ ਲੈਂਟਰ ਨੂੰ ਸੁਰੱਖਿਅਤ ਕੀਤਾ।" ਇਹ ਬਚਾਅ ਕਾਰਜ ਸਾਢੇ 5 ਘੰਟੇ ਚੱਲਿਆ।

ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਐਮ.ਪੀ.ਐਸ ਚਾਵਲਾ ਨੇ ਕਿਹਾ ਕਿ ਇਹ ਇਮਾਰਤ ਕਾਫੀ ਪੁਰਾਣੀ ਸੀ। ਇੰਡਸਟਰੀਅਲ ਏਰੀਆ ਦੇ ਪਲਾਟ ਨੰਬਰ 28/9 ਵਿੱਚ ਬਣੀ ਇਸ ਇਮਾਰਤ ਵਿੱਚ ਸਕ੍ਰੈਪ ਦਾ ਕੰਮ ਚੱਲ ਰਿਹਾ ਸੀ। ਇਮਾਰਤ ਪੁਰਾਣੀ ਹੋਣ ਕਾਰਨ ਹੀ ਇਸਦੀ ਛੱਤ ਡਿੱਗੀ ਹੈ।

1972 ਵਿੱਚ ਬਣੀ ਸੀ ਇਮਾਰਤ, 15 ਦਿਨ ਪਹਿਲਾਂ ਲਈ ਸੀ ਕਿਰਾਏ 'ਤੇ ਜਾਣਕਾਰੀ ਅਨੁਸਾਰ ਇਹ ਇਮਾਰਤ 1972 ਦੀ ਅਲਾਟਮੈਂਟ ਹੈ ਅਤੇ ਉਸੇ ਦੌਰਾਨ ਇਸਦੀ ਉਸਾਰੀ ਹੋਈ ਸੀ। ਇਹ ਪੂਰੀ ਤਰ੍ਹਾਂ ਕਮਰਸ਼ੀਅਲ ਇਮਾਰਤ ਸੀ। ਕਰੀਬ 15 ਦਿਨ ਪਹਿਲਾਂ ਹੀ ਇਸਨੂੰ ਕਿਰਾਏ 'ਤੇ ਲਿਆ ਗਿਆ ਸੀ ਅਤੇ ਅਜੇ ਕੰਮ ਚੱਲ ਰਿਹਾ ਸੀ। ਪਿਛਲੇ ਦੋ ਦਿਨਾਂ ਤੋਂ ਪੈ ਰਹੀ ਬਾਰਿਸ਼ ਕਾਰਨ ਸੀਲਨ (ਸਿੱਲ੍ਹ) ਹੋਣ ਕਰਕੇ ਇਮਾਰਤ ਡਿੱਗੀ ਹੈ। ਅੰਦਰ ਫਸੇ ਹੋਏ 2 ਲੋਕਾਂ ਦੀ ਪਛਾਣ ਤਰੁਣ ਕੌਸ਼ਿਕ ਅਤੇ ਤਰੁਣ ਜੈਨ ਵਜੋਂ ਹੋਈ ਹੈ, ਜੋ ਯੂਪੀ ਦੇ ਮੇਰਠ ਦੇ ਰਹਿਣ ਵਾਲੇ ਹਨ।

NDRF ਨੂੰ ਸੂਚਨਾ ਦੇਣ ਵਿੱਚ ਹੋਈ ਦੇਰੀ ਇਹ ਹਾਦਸਾ ਸ਼ਾਮ ਕਰੀਬ 4:20 ਵਜੇ ਵਾਪਰਿਆ। ਇਸਤੋਂ ਤੁਰੰਤ ਬਾਅਦ ਪੁਲਿਸ ਅਤੇ ਸਿਵਲ ਡਿਫੈਂਸ ਦੀ ਟੀਮ ਪਹੁੰਚੀ, ਜਿਨ੍ਹਾਂ ਨੇ ਬਚਾਅ ਕਾਰਜ ਸ਼ੁਰੂ ਕੀਤਾ। ਪਰ NDRF ਨੂੰ ਤੁਰੰਤ ਸੂਚਨਾ ਨਹੀਂ ਦਿੱਤੀ ਗਈ। ਹਾਦਸੇ ਦੇ ਕਰੀਬ ਢਾਈ ਘੰਟੇ ਬਾਅਦ, ਪੌਣੇ 7 ਵਜੇ NDRF ਨੂੰ ਸੂਚਿਤ ਕੀਤਾ ਗਿਆ, ਜਿਸਤੋਂ ਬਾਅਦ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਮੋਰਚਾ ਸੰਭਾਲਿਆ।

ਮੇਅਰ ਦਾ ਬਿਆਨ- ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਸੀ ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਨੇ ਕਿਹਾ ਕਿ ਹਾਦਸੇ ਦੇ ਸਮੇਂ ਇਮਾਰਤ ਦੇ ਅੰਦਰ ਛੇ ਤੋਂ ਸੱਤ ਲੋਕ ਮੌਜੂਦ ਸਨ। ਇਨ੍ਹਾਂ ਵਿੱਚੋਂ ਚਾਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। ਦੋ ਲੋਕ ਮਲਬੇ ਵਿੱਚ ਫਸੇ ਹੋਏ ਸਨ, ਪਰ ਉਨ੍ਹਾਂ ਦੀ ਸਥਿਤੀ ਠੀਕ ਸੀ। ਉਨ੍ਹਾਂ ਦੱਸਿਆ ਕਿ ਇਹ ਇੱਕ ਪੁਰਾਣੀ ਇਮਾਰਤ ਸੀ ਜਿੱਥੇ ਮੁਰੰਮਤ (Renovation) ਦਾ ਕੰਮ ਚੱਲ ਰਿਹਾ ਸੀ। ਹਾਲਾਂਕਿ, ਜਦੋਂ ਮੇਅਰ ਤੋਂ ਪੁੱਛਿਆ ਗਿਆ ਕਿ ਸਿਵਲ ਡਿਫੈਂਸ ਦੀ ਟੀਮ ਨੇ NDRF ਨੂੰ ਦੇਰੀ ਨਾਲ ਕਿਉਂ ਸੂਚਿਤ ਕੀਤਾ, ਤਾਂ ਉਨ੍ਹਾਂ ਨੇ ਇਸ 'ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।