AAP vs BJP - Nirpakh Post

ਮੁੰਡੇ-ਕੁੜੀ ਵਾਲੇ’ ਬਿਆਨ ‘ਤੇ ਗਰਮਾਇਆ ਮਾਹੌਲ, AAP ਮੰਤਰੀ ਬੋਲੇ ਕੰਨ ਫੜ੍ਹ ਕੇ ਮੰਗੋ ਮੁਆਫ਼ੀ !
ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਚੌਥੇ ਦਿਨ ਉਸ ਵੇਲੇ ਮਾਹੌਲ ਗਰਮਾ ਗਿਆ, ਜਦੋਂ ਮਾਇਨਿੰਗ ਦੇ ਮੁੱਦੇ ‘ਤੇ ਚਰਚਾ ਚੱਲ ਰਹੀ ਸੀ। ਇਸ ਦੌਰਾਨ ਪਠਾਨਕੋਟ ਤੋਂ ਭਾਜਪਾ ਦੇ ਵਿਧਾਇਕ ਅਸ਼ਵਨੀ ਸ਼ਰਮਾ ਦੇ ਇੱਕ ਬਿਆਨ ‘ਤੇ ਵਿਵਾਦ ਖੜ੍ਹਾ ਹੋ ਗਿਆ। ਉਨ੍ਹਾਂ ਦੇ ਬਿਆਨ ਤੋਂ ਬਾਅਦ ਸੱਤਾ ਧਿਰ ਆਮ ਆਦਮੀ ਪਾਰਟੀ ਨੇ ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ ਤੇ ਉਨ੍ਹਾਂ ਨੂੰ ਆਪਣੇ ਬਿਆਨ ਲਈ ਮੁਆਫ਼ੀ ਮੰਗਣ ਲਈ ਕਿਹਾ।

ਮਾਈਨਿੰਗ ਦੇ ਮੁੱਦੇ ‘ਤੇ ਅਸ਼ਵਨੀ ਸ਼ਰਮਾ ਨੇ ਇਲਜ਼ਾਮ ਲਗਾਇਆ ਕਿ ਜੋਕਰ ਕੋਈ ਬੰਦਾ ਗੈਰ-ਕਾਨੂੰਨੀ ਮਾਈਨਿੰਗ ਦੇ ਖਿਲਾਫ਼ ਆਵਾਜ਼ ਚੁੱਕਦਾ ਹੈ ਤਾਂ ਉਸ ਦੀ ਆਵਾਜ਼ ਬੰਦ ਕਰਨ ਲਈ ਆਮ ਆਦਮੀ ਪਾਰਟੀ ਦੇ ਵੱਡੇ ਨੇਤਾ ਧਮਕੀਆਂ ਦਿੰਦੇ ਹਨ।
ਪੰਜਾਬ ‘ਚ ਪਿਛਲੇ ਸਾਲ ਹੜ੍ਹਾਂ ਤੋਂ ਬਾਅਦ ਲਿਆਂਦੀ ਗਈ ਯੋਜਨਾ ‘ਜਿਸ ਦਾ ਖੇਤ ਉਸ ਦੀ ਰੇਤ’ ਬਾਰੇ ਅਸ਼ਵਨੀ ਸ਼ਰਮਾ ਨੇ ਕਿਹਾ ਕਿਹਾ ਕਿ ਕਦੇ ਉਸ ਨੂੰ ਧਰਾਤਲ ‘ਤੇ ਜਾ ਕੇ ਮਹਿਸੂਸ ਕਰੋ ਤੇ ਫਿਰ ਅਸਲੀਅਤ ਪਤਾ ਚਲੇਗੀ।

ਇਸ ਬਿਆਨ ‘ਤੇ ਵਿਵਾਦ

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੈਂ ਮੁਆਫ਼ੀ ਮੰਗਦੇ ਹੋਏ ਕਹਾਂਗਾ ਕਿ ਜੇਕਰ ਕਿਸੇ ਦੇ ਘਰ ਕੁੜੀ ਹੋ ਗਈ ਤਾਂ ਕਹੋਗੇ ਕੇਂਦਰ ਸਰਕਾਰ ਦਾ ਕਸੂਰ ਹੈ ਤੇ ਜੇਕਰ ਮੁੰਡਾ ਹੋ ਗਿਆ ਤਾਂ ਕਹਿਣਗੇ ਸਾਡੀ ਮਿਹਨਤ ਹੈ। ਸ਼ਰਮਾ ਨੇ ਕਿਹਾ ਕਿ ਤੁਸੀਂ ਹਰ ਗੱਲ ‘ਤੇ (ਕੇਂਦਰ ਦੀ) ਨਿੰਦਾ ਕਰਦੇ ਹੋ। ਤੁਸੀਂ ਇਸ ਨੂੰ (ਵਿਧਾਨ ਸਭਾ ਨੂੰ) ਰਾਜਨੀਤਿਕ ਭਾਸ਼ਣ ਦਾ ਮੰਚ ਬਣਾਇਆ ਹੋਇਆ ਹੈ।

AAP ਨੇ ਮੁਆਫ਼ੀ ਮੰਗਣ ਲਈ ਕਿਹਾ

ਭਾਜਪਾ ਵਿਧਾਇਕ ਦੇ ਇਸ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ‘ਸ਼ੇਮ-ਸ਼ੇਮ’ ਦੇ ਨਾਅਰੇ ਲਗਾਏ ਤੇ ਉਨ੍ਹਾਂ ਦਾ ਵਿਰੋਧ ਕੀਤਾ। ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਨ੍ਹਾਂ ਦੀ ਮੁੰਡੇ ਤੇ ਕੁੜੀ ਪ੍ਰਤੀ ਭੇਦ-ਭਾਵ ਵਾਲੀ ਮਾਨਸਿਕਤਾ ਹੈ। ਉਨ੍ਹਾਂ ਕਿਹਾ ਕਿ ਮੁੰਡੇ ਤੇ ਕੁੜੀ ‘ਚ ਕੀ ਫ਼ਰਕ ਹੈ, ਸਾਡੇ ਬੱਚੇ ਸਾਡੇ ਦਿਲ ਦਾ ਟੁਕੜਾ ਹੁੰਦੇ ਹਨ।
ਮੰਤਰੀ ਅਰੋੜਾ ਨੇ ਕਿਹਾ ਕਿ ਅੱਜ ਸਾਰੇ ਖੇਤਰਾਂ ‘ਚ ਕੁੜੀਆਂ, ਮੁੰਡਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਹੀਆਂ ਹਨ। ਤੁਹਾਡੇ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ‘ਬੇਟੀ ਬਚਾਓ, ਬੇਟੀ ਪੜ੍ਹਾਓ’, ਪਰ ਤੁਹਾਡੀਆਂ ਟ੍ਰੋਲ ਏਜੰਸੀਆਂ 15-15 ਸਾਲ ਦੀਆਂ ਲੜਕੀਆਂ ਨੂੰ ਟ੍ਰੋਲ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸ਼ਵਨੀ ਜੀ ਨੂੰ ਸਾਡੀਆਂ ਪੰਜਾਬ ਦੀਆਂ ਸਵਾ ਕਰੋੜ ਮਾਵਾਂ, ਭੈਣਾਂ ਤੇ ਧੀਆਂ ਕੋਲੋਂ ਕੰਨ ਫੜ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ।

ਹਿੰਦੂ ਧਰਮ ਨੂੰ ਭਾਜਪਾ ਨੇ ਬਾਹਰੋਂ ਆਏ ਅਤਿਵਾਦੀਆਂ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਇਆ: ਕੇਜਰੀਵਾਲ
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਕਈ ਸੀਨੀਅਰ ਆਗੂਆਂ ਨੇ ਲਖਨਊ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੇ ਕਾਫ਼ਲੇ ਦੇ ਸਾਹਮਣੇ ਭਗਵਾਨ ਹਨੂਮਾਨ ਦੇ ਰੂਪ ਵਿੱਚ ਨੱਚਦੇ ਇੱਕ ਵਿਅਕਤੀ ਦੀ ਵਾਇਰਲ ਵੀਡੀਓ 'ਤੇ ਤਿੱਖਾ ਹਮਲਾ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੇ ਮੈਂਬਰਾਂ ਨੇ ਹਿੰਦੂ ਧਰਮ ਨੂੰ ਉਸ ਤੋਂ ਵੱਧ ਨੁਕਸਾਨ ਅਤੇ ਅਪਮਾਨ ਪਹੁੰਚਾਇਆ ਹੈ, ਜਿੰਨਾ ਭਾਰਤ ਦੇ 5,000 ਸਾਲਾਂ ਦੇ ਇਤਿਹਾਸ ਵਿੱਚ ਬਾਹਰੋਂ ਆਏ ਅਤਿਵਾਦੀਆਂ ਨੇ ਵੀ ਨਹੀਂ ਕੀਤਾ ਹੈ। ਇਨ੍ਹਾਂ ਲੋਕਾਂ ਨੇ ਜਿੰਨਾ ਹਿੰਦੂਆਂ ਨੂੰ ਲੁੱਟਿਆ ਹੈ, ਓਨਾ ਕਿਸੇ ਨੇ ਵੀ ਨਹੀਂ ਲੁੱਟਿਆ। ਭਾਜਪਾ ਦੇ ਮੈਂਬਰ ਹਿੰਦੂ ਧਰਮ 'ਤੇ ਇੱਕ ਧੱਬਾ ਹਨ। ਉਨ੍ਹਾਂ ਨਿਤਿਨ ਨਬੀਨ ਨੂੰ ਸਵਾਲ ਕਰਦਿਆਂ ਪੁੱਛਿਆ, "ਤੁਸੀਂ ਕੀ ਕਰ ਰਹੇ ਹੋ? ਕੀ ਤੁਹਾਨੂੰ ਸ਼ਰਮ ਆਉਂਦੀ ਹੈ? ਪੂਰੇ ਹਿੰਦੂ ਭਾਈਚਾਰੇ ਤੋਂ ਮੁਆਫੀ ਮੰਗੋ।"

ਕੇਜਰੀਵਾਲ ਨੇ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਇਹ ਦੋਵੇਂ ਤਸਵੀਰਾਂ ਹਿੰਦੂ ਧਰਮ ਸਬੰਧੀ ਦੋ ਵੱਖ-ਵੱਖ ਵਿਚਾਰਧਾਰਾਵਾਂ ਦਾ ਪ੍ਰਤੀਕ ਹਨ। ਸਾਡੀ ਵਿਚਾਰਧਾਰਾ ਇਹ ਹੈ ਕਿ ਅਸੀਂ ਭਗਵਾਨ ਰਾਮ ਅਤੇ ਹਨੂਮਾਨ ਦੇ ਭਗਤ ਹਾਂ ਅਤੇ ਸਾਡਾ ਉਨ੍ਹਾਂ ਵਿੱਚ ਪੂਰਾ ਵਿਸ਼ਵਾਸ ਅਤੇ ਸ਼ਰਧਾ ਹੈ। ਅਸੀਂ ਉਨ੍ਹਾਂ ਦੀ ਪੂਜਾ ਕਰਦੇ ਹਾਂ, ਉਨ੍ਹਾਂ ਅੱਗੇ ਆਪਣਾ ਸਿਰ ਝੁਕਾਉਂਦੇ ਹਾਂ ਅਤੇ ਉਨ੍ਹਾਂ ਤੋਂ ਆਸ਼ੀਰਵਾਦ ਲੈਂਦੇ ਹਾਂ। ਦੂਜੇ ਪਾਸੇ ਉਨ੍ਹਾਂ (ਭਾਜਪਾ) ਦੀ ਵਿਚਾਰਧਾਰਾ ਇਹ ਹੈ ਕਿ ਇਹ ਲੋਕ ਹਨੂਮਾਨ ਅਤੇ ਰਾਮਚੰਦਰ ਭਗਵਾਨ ਨੂੰ ਦੇਵਤਾ ਵੀ ਨਹੀਂ ਮੰਨਦੇ। ਉਨ੍ਹਾਂ ਲਈ, ਰਾਮ ਅਤੇ ਹਨੂਮਾਨ ਸਿਰਫ਼ ਸ਼ਕਤੀ ਅਤੇ ਦੌਲਤ ਹਾਸਲ ਕਰਨ ਦਾ ਇੱਕ ਸਾਧਨ ਹਨ। ਉਨ੍ਹਾਂ ਨੂੰ ਭਗਵਾਨ ਦਾ ਅਪਮਾਨ ਕਰਨ ਵਿੱਚ ਰਤਾ ਵੀ ਝਿਜਕ ਨਹੀਂ ਹੁੰਦੀ।

ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਇਸ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਕਿਹੋ ਜਿਹਾ ਮਜ਼ਾਕ ਹੈ? ਭਾਜਪਾ ਆਗੂ ਭਗਵਾਨ ਬਜਰੰਗਬਲੀ ਨੂੰ ਆਪਣੇ ਜਲੂਸਾਂ ਵਿੱਚ ਭਾਜਪਾ ਦਾ ਝੰਡਾ ਹੱਥ ਵਿੱਚ ਫੜਾ ਕੇ ਨਚਾ ਰਹੇ ਹਨ। ਜੇਕਰ ਇਹ ਸਭ ਇਸੇ ਤਰ੍ਹਾਂ ਜਾਰੀ ਰਿਹਾ, ਤਾਂ ਭਾਜਪਾ "ਹਿੰਦੂਵਾਦ" ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇਗੀ ਅਤੇ ਦੇਸ਼ 'ਤੇ "ਭਾਜਪਾਵਾਦ" ਥੋਪ ਦੇਵੇਗੀ। ਉਹ ਆਪਣੇ ਨੇਤਾਵਾਂ ਨੂੰ ਹੀ ਦੇਵਤਾ ਘੋਸ਼ਿਤ ਕਰ ਦੇਣਗੇ, ਉਨ੍ਹਾਂ ਦੇ ਮੰਦਰ ਬਣਾਉਣਗੇ ਅਤੇ ਦੇਸ਼ ਵਾਸੀਆਂ ਤੋਂ ਉਨ੍ਹਾਂ ਦੀ ਪੂਜਾ ਕਰਵਾਉਣਗੇ।

ਹਨੂਮਾਨ ਜੀ ਦੇ ਅਪਮਾਨ ਨੇ ਲੱਖਾਂ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ

ਸੌਰਭ ਭਾਰਦਵਾਜ

'ਆਪ' ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨੇ ਨਿਤਿਨ ਨਬੀਨ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ, ਲੱਖਾਂ ਹਿੰਦੂਆਂ ਵਾਂਗ, ਇਸ ਘਟਨਾ ਨੇ ਮੇਰੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਡੂੰਘੀ ਠੇਸ ਪਹੁੰਚਾਈ ਹੈ। ਇਹ ਮੇਰੇ ਹਿੰਦੂ ਧਰਮ ਅਤੇ ਮੇਰੇ ਸਤਿਕਾਰਯੋਗ ਹਨੂਮਾਨ ਜੀ ਦਾ ਸਿੱਧਾ ਅਪਮਾਨ ਹੈ। ਕਿਰਪਾ ਕਰਕੇ ਆਪਣੀ ਇਸ ਕਾਰਵਾਈ ਲਈ ਮੁਆਫ਼ੀ ਮੰਗੋ। ਹਨੂਮਾਨ ਜੀ ਦੇ ਮੰਦਰ ਜਾਓ ਅਤੇ ਉੱਥੇ ਜਾ ਕੇ ਭੁੱਲ ਬਖਸ਼ਾਓ, ਇਸ ਨਾਲ ਤੁਸੀਂ ਛੋਟੇ ਨਹੀਂ ਹੋ ਜਾਵੋਗੇ। ਮੈਂ ਭਾਜਪਾ ਨੂੰ ਵੀ ਇਸ ਹਰਕਤ ਲਈ ਇੱਕ ਪਾਰਟੀ ਵਜੋਂ ਮੁਆਫ਼ੀ ਮੰਗਣ ਦੀ ਅਪੀਲ ਕਰਦਾ ਹਾਂ।

ਕੀ ਭਾਜਪਾ ਮੈਂਬਰਾਂ ਵਿੱਚ ਬਜਰੰਗ ਬਲੀ ਦੇ ਅਪਮਾਨ 'ਤੇ ਬੋਲਣ ਦੀ ਹਿੰਮਤ ਹੈ?

ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਕਿਹਾ ਕਿ ਜਿਹੜੇ ਭਾਜਪਾ ਆਗੂ ਕੱਲ੍ਹ ਤੋਂ ਇਹ ਸ਼ਿਕਾਇਤ ਕਰ ਰਹੇ ਹਨ ਕਿ ਨਿਤਿਨ ਨਬੀਨ ਦਾ ਅਪਮਾਨ ਕੀਤਾ ਗਿਆ ਹੈ, ਕੀ ਉਨ੍ਹਾਂ ਵਿੱਚ ਅੱਜ ਬਜਰੰਗ ਬਲੀ ਦੇ ਹੋਏ ਅਪਮਾਨ ਬਾਰੇ ਬੋਲਣ ਦੀ ਹਿੰਮਤ ਹੈ? ਉਨ੍ਹਾਂ ਦੋਸ਼ ਲਾਇਆ ਕਿ ਰੇਖਾ ਗੁਪਤਾ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ, ਆਪਣੇ ਆਪ ਨੂੰ ਭਗਵਾਨ ਹਨੂਮਾਨ ਤੋਂ ਵੀ ਵੱਡਾ ਸਮਝਦੇ ਹਨ, ਜੋ ਪਾਰਟੀ ਦੇ ਝੰਡੇ ਨਾਲ ਭਗਵਾਨ ਨੂੰ ਆਪਣੇ ਸਾਹਮਣੇ ਨਚਾ ਰਹੇ ਹਨ।

ਸੰਦੀਪ ਪਾਠਕ ਨੂੰ ਇੱਕ ਵਾਰ ਫਿਰ ਮਿਲੀ ਰਾਹਤ ! ਚੋਥੀ ਵਾਰ ਵੀ ਨਹੀਂ ਦੇ ਪਾਈ ਜਵਾਬ ਪੰਜਾਬ ਸਰਕਾਰ
ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸੰਸਦ ਮੈਂਬਰ ਸੰਦੀਪ ਪਾਠਕ ਦੀ ਦੋ ਮਹੀਨੇ ਲੰਬੀ ਪਟੀਸ਼ਨ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਦੌਰਾਨ ਵੀ, ਪੰਜਾਬ ਸਰਕਾਰ ਉਨ੍ਹਾਂ ਵਿਰੁੱਧ ਦਰਜ ਮਾਮਲਿਆਂ ਦੇ ਪੂਰੇ ਵੇਰਵੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਹਮਣੇ ਪੇਸ਼ ਨਹੀਂ ਕਰ ਸਕੀ।

ਸਰਕਾਰ ਨੇ ਚੌਥੀ ਵਾਰ ਆਪਣਾ ਜਵਾਬ ਦਾਇਰ ਕਰਨ ਲਈ ਵਾਧੂ ਸਮਾਂ ਮੰਗਿਆ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ। ਹਾਈ ਕੋਰਟ ਨੇ ਸੰਦੀਪ ਪਾਠਕ ਨੂੰ ਪਹਿਲਾਂ ਦਿੱਤੀ ਗਈ ਅੰਤਰਿਮ ਰਾਹਤ ਨੂੰ ਵੀ ਬਰਕਰਾਰ ਰੱਖਿਆ ਅਤੇ ਅਗਲੀ ਸੁਣਵਾਈ 17 ਅਕਤੂਬਰ ਲਈ ਤੈਅ ਕੀਤੀ।

ਸੁਣਵਾਈ ਦੌਰਾਨ, ਰਾਜ ਸਰਕਾਰ ਪੰਜਾਬ ਵਿੱਚ ਸੰਦੀਪ ਪਾਠਕ ਵਿਰੁੱਧ ਦਰਜ ਸਾਰੀਆਂ ਐਫਆਈਆਰਜ਼ ਦਾ ਪੂਰਾ ਬਿਓਰਾ ਅਦਾਲਤ ਵਿੱਚ ਪੇਸ਼ ਕਰਨ ਵਿੱਚ ਅਸਫਲ ਰਹੀ। ਸਰਕਾਰ ਨੇ ਆਪਣਾ ਜਵਾਬ ਦਾਇਰ ਕਰਨ ਅਤੇ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਨ ਲਈ ਵਾਧੂ ਸਮਾਂ ਮੰਗਿਆ। ਅਦਾਲਤ ਨੇ ਬੇਨਤੀ ਨੂੰ ਸਵੀਕਾਰ ਕਰ ਲਿਆ ਅਤੇ ਸਰਕਾਰ ਨੂੰ ਹੋਰ ਸਮਾਂ ਦੇ ਦਿੱਤਾ।

ਹਾਈ ਕੋਰਟ ਨੇ ਸਪੱਸ਼ਟ ਕੀਤਾ ਕਿ ਸੰਦੀਪ ਪਾਠਕ ਨੂੰ ਪਹਿਲਾਂ ਦਿੱਤੀ ਗਈ ਅੰਤਰਿਮ ਰਾਹਤ ਅਗਲੀ ਸੁਣਵਾਈ ਤੱਕ ਜਾਰੀ ਰਹੇਗੀ। ਇਸਦਾ ਮਤਲਬ ਹੈ ਕਿ ਉਸ ਵਿਰੁੱਧ ਕੋਈ ਸਜ਼ਾ ਜਾਂ ਹੋਰ ਕਾਰਵਾਈ ਨਹੀਂ ਕੀਤੀ ਜਾਵੇਗੀ, ਅਤੇ ਇਹ ਸੁਰੱਖਿਆ ਅਦਾਲਤ ਦੇ ਅਗਲੇ ਹੁਕਮਾਂ ਤੱਕ ਲਾਗੂ ਰਹੇਗੀ।

ਪਟੀਸ਼ਨ ਵਿੱਚ, ਸੰਦੀਪ ਪਾਠਕ ਨੇ ਆਪਣੇ ਵਿਰੁੱਧ ਦਰਜ ਮਾਮਲਿਆਂ ਅਤੇ ਸੰਭਾਵੀ ਕਾਰਵਾਈ ਨੂੰ ਚੁਣੌਤੀ ਦਿੰਦੇ ਹੋਏ ਅਦਾਲਤ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਪਿਛਲੀ ਸੁਣਵਾਈ ਵਿੱਚ, ਹਾਈ ਕੋਰਟ ਨੇ ਉਸਨੂੰ ਅੰਤਰਿਮ ਰਾਹਤ ਦਿੱਤੀ ਸੀ, ਜਿਸ ਨੂੰ ਹੁਣ 17 ਅਕਤੂਬਰ ਤੱਕ ਵਧਾ ਦਿੱਤਾ ਗਿਆ ਹੈ। ਅਗਲੀ ਸੁਣਵਾਈ ਤੱਕ, ਪੰਜਾਬ ਸਰਕਾਰ ਨੂੰ ਅਦਾਲਤ ਦੇ ਸਾਹਮਣੇ ਇਹ ਸਪੱਸ਼ਟ ਕਰਨਾ ਹੋਵੇਗਾ ਕਿ ਰਾਜ ਵਿੱਚ ਸੰਦੀਪ ਪਾਠਕ ਵਿਰੁੱਧ ਦਰਜ ਕੁੱਲ ਐਫਆਈਆਰਜ਼ ਦੀ ਗਿਣਤੀ ਕਿੰਨੀ ਹੈ ਅਤੇ ਉਹ ਕਿੱਥੇ ਦਰਜ ਕੀਤੀਆਂ ਗਈਆਂ ਹਨ। ਉਸ ਤੋਂ ਬਾਅਦ ਹੀ ਮਾਮਲੇ ਵਿੱਚ ਅੱਗੇ ਦੀ ਕਾਰਵਾਈ ਅਤੇ ਰਾਹਤ 'ਤੇ ਵਿਚਾਰ ਕੀਤਾ ਜਾਵੇਗਾ।

ਚਾਰ ਸੁਣਵਾਈਆਂ, ਚਾਰ ਐਕਸਟੈਂਸ਼ਨਾਂ

ਸੰਦੀਪ ਪਾਠਕ ਨੇ 6 ਮਈ ਨੂੰ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ, ਅਤੇ ਪਹਿਲੀ ਸੁਣਵਾਈ 8 ਮਈ ਨੂੰ ਹੋਈ। ਉਸ ਦਿਨ, ਸਰਕਾਰ ਨੇ ਜਵਾਬ ਦਾਇਰ ਕਰਨ ਲਈ ਸਮਾਂ ਮੰਗਿਆ, ਅਤੇ ਅਦਾਲਤ ਨੇ ਪਾਠਕ ਨੂੰ ਅੰਤਰਿਮ ਰਾਹਤ ਦਿੱਤੀ, 11 ਮਈ ਦੀ ਮਿਤੀ ਨਿਰਧਾਰਤ ਕੀਤੀ। ਸਰਕਾਰ ਨੇ 11 ਮਈ ਨੂੰ ਵਾਧੂ ਸਮਾਂ ਵੀ ਮੰਗਿਆ, ਜਿਸ ਤੋਂ ਬਾਅਦ ਸੁਣਵਾਈ 15 ਮਈ ਤੱਕ ਮੁਲਤਵੀ ਕਰ ਦਿੱਤੀ ਗਈ, ਅਤੇ ਰਾਹਤ ਜਾਰੀ ਰੱਖੀ ਗਈ।