horrifying footage - Nirpakh Post

ਫੋਟੋ ਖਿਚਵਾਉਂਦੇ 500 ਫੁੱਟ ਹੇਠਾਂ ਡਿੱਗਿਆ ਹਾਈਕਰ ਕੈਮਰੇ 'ਚ ਕੈਦ ਹੋਇਆ ਖੌਫ਼ਨਾਕ ਮੰਜ਼ਰ !
ਬ੍ਰਾਜ਼ੀਲ ਤੋਂ ਇੱਕ ਬੇਹੱਦ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਮਸ਼ਹੂਰ ਟੂਰਿਸਟ ਸਪਾਟ (ਸੈਲਾਨੀ ਕੇਂਦਰ) 'ਤੇ ਫੋਟੋ ਖਿਚਵਾਉਣ ਦੇ ਤੁਰੰਤ ਬਾਅਦ ਇੱਕ 44 ਸਾਲਾ ਵਿਅਕਤੀ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਕਰੀਬ 500 ਫੁੱਟ ਡੂੰਘੀ ਖੱਡ 'ਚ ਜਾ ਡਿੱਗਿਆ। ਇਸ ਹਾਦਸੇ 'ਚ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਾਯੋ ਰੋਚਾ ਐਗੁਈਆਰ ਅਰਾਬਲ ਵਜੋਂ ਹੋਈ ਹੈ। ਇਹ ਘਟਨਾ ਰਿਓ ਡੀ ਜਨੇਰੀਓ ਦੇ ਨੇੜੇ ਮਾਰੀਕਾ 'ਚ ਸਥਿਤ 'ਪੇਡਰਾ ਦੋ ਮਾਕਾਕੋ' ਟ੍ਰੈਕ 'ਤੇ ਐਤਵਾਰ ਨੂੰ ਵਾਪਰੀ।

ਜਾਣਕਾਰੀ ਮੁਤਾਬਕ, ਕਾਯੋ ਪਹਾੜੀ ਦੀ ਚੋਟੀ 'ਤੇ ਇੱਕ ਅਜਿਹੀ ਚੱਟਾਨ 'ਤੇ ਚੜ੍ਹ ਕੇ ਫੋਟੋ ਖਿਚਵਾ ਰਿਹਾ ਸੀ, ਜਿੱਥੋਂ ਹੇਠਾਂ ਦੀਆਂ ਝੀਲਾਂ ਦਾ ਖੂਬਸੂਰਤ ਨਜ਼ਾਰਾ ਦਿਖਾਈ ਦਿੰਦਾ ਹੈ। ਇਹ ਜਗ੍ਹਾ ਬੇਹੱਦ ਖ਼ਤਰਨਾਕ ਮੰਨੀ ਜਾਂਦੀ ਹੈ, ਫਿਰ ਵੀ ਲੋਕ ਇੱਥੇ ਆ ਕੇ ਤਸਵੀਰਾਂ ਖਿਚਵਾਉਂਦੇ ਹਨ।

ਚਸ਼ਮਦੀਦਾਂ ਨੇ ਦੱਸਿਆ ਕਿ ਕਾਯੋ ਨੇ ਜਿਵੇਂ ਹੀ ਫੋਟੋ ਖਿਚਵਾਉਣੀ ਖ਼ਤਮ ਕੀਤੀ ਅਤੇ ਹੇਠਾਂ ਉਤਰਨ ਦੀ ਕੋਸ਼ਿਸ਼ ਕੀਤੀ, ਉਦੋਂ ਹੀ ਉਸਦਾ ਪੈਰ ਫਿਸਲ ਗਿਆ। ਉਸਦੇ ਨਾਲ ਮੌਜੂਦ ਇੱਕ ਸਾਥੀ ਟ੍ਰੈਕਰ ਇਸ ਪੂਰੀ ਘਟਨਾ ਦੀ ਵੀਡੀਓ ਬਣਾ ਰਿਹਾ ਸੀ। ਵੀਡੀਓ 'ਚ ਉਹ ਕਾਯੋ ਨੂੰ ਧਿਆਨ ਨਾਲ ਅਤੇ ਸੰਭਲ ਕੇ ਰਹਿਣ ਦੀ ਚੇਤਾਵਨੀ ਦਿੰਦਾ ਸੁਣਾਈ ਦੇ ਰਿਹਾ ਹੈ, ਪਰ ਅਗਲੇ ਹੀ ਪਲ ਕਾਯੋ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਹੇਠਾਂ ਡਿੱਗ ਗਿਆ। ਵੀਡੀਓ 'ਚ ਗਵਾਹ ਦੀਆਂ ਚੀਕਾਂ ਵੀ ਰਿਕਾਰਡ ਹੋਈਆਂ ਹਨ।

ਬਿਨਾਂ ਲਾਇਸੰਸ ਦੇ ਕਰ ਰਿਹਾ ਸੀ ਗਾਈਡ ਦਾ ਕੰਮ

ਸਥਾਨਕ ਪ੍ਰਸ਼ਾਸਨ ਨੇ ਦੱਸਿਆ ਕਿ ਕਾਯੋ ਉਸ ਦਿਨ ਟ੍ਰੈਕਰਾਂ ਦੇ ਇੱਕ ਗਰੁੱਪ ਲਈ ਗਾਈਡ ਵਜੋਂ ਕੰਮ ਕਰ ਰਿਹਾ ਸੀ, ਜਦੋਂ ਕਿ ਉਸਦੇ ਕੋਲ ਇਸਦਾ ਕੋਈ ਕਾਨੂੰਨੀ ਲਾਇਸੰਸ ਨਹੀਂ ਸੀ। ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਫੋਟੋ ਖਿਚਵਾਉਣ ਤੋਂ ਬਾਅਦ ਉਹ ਚੱਟਾਨ ਦੇ ਉਸ ਹਿੱਸੇ ਤੋਂ ਹੇਠਾਂ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜੋ ਬਹੁਤ ਜ਼ਿਆਦਾ ਸਿੱਧੀ ਅਤੇ ਢਲਾਣ ਵਾਲੀ ਸੀ। ਗਲਤ ਰਸਤੇ ਤੋਂ ਉਤਰਨ ਕਾਰਨ ਹੀ ਉਸਦਾ ਸੰਤੁਲਨ ਵਿਗੜਿਆ।

ਹੈਲੀਕਾਪਟਰ ਅਤੇ ਰੱਸੀਆਂ ਦੀ ਮਦਦ ਨਾਲ ਕੱਢੀ ਗਈ ਲਾਸ਼

ਦੱਸ ਦੇਈਏ ਕਿ ਹਾਦਸੇ ਦੀ ਖ਼ਬਰ ਮਿਲਦਿਆਂ ਹੀ ਮਾਰੀਕਾ ਸਿਵਲ ਡਿਫੈਂਸ (ਨਾਗਰਿਕ ਸੁਰੱਖਿਆ) ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਤੁਰੰਤ ਰੈਸਕਿਊ ਆਪ੍ਰੇਸ਼ਨ (ਬਚਾਅ ਕਾਰਜ) ਸ਼ੁਰੂ ਕਰ ਦਿੱਤਾ। ਇਲਾਕਾ ਕਾਫੀ ਉਬੜ-ਖਾਬੜ ਸੀ ਅਤੇ ਉੱਥੇ ਸੰਘਣੇ ਜੰਗਲ ਸਨ, ਜਿਸ ਕਾਰਨ ਬਚਾਅ ਟੀਮ ਨੂੰ ਕਾਯੋ ਦੀ ਲਾਸ਼ ਤੱਕ ਪਹੁੰਚਣ ਲਈ 4 ਘੰਟੇ ਦੀ ਕਰੜੀ ਮਸ਼ੱਕਤ ਕਰਨੀ ਪਈ।

ਬਚਾਅ ਦਲ ਦੇ ਅਧਿਕਾਰੀ ਮੈਥਿਅਸ ਮੌਰਾ ਨੇ ਦੱਸਿਆ ਕਿ ਲਾਸ਼ ਤੱਕ ਪਹੁੰਚਣ ਲਈ ਸਾਨੂੰ ਸੰਘਣੇ ਜੰਗਲਾਂ ਅਤੇ ਬੇਹੱਦ ਮੁਸ਼ਕਲ ਰਸਤਿਆਂ ਤੋਂ ਹੋ ਕੇ ਜਾਣਾ ਪਿਆ। ਸਾਨੂੰ ਰੱਸੀਆਂ ਦੇ ਸਹਾਰੇ ਚੜ੍ਹਾਈ ਕਰਨੀ ਪਈ ਅਤੇ ਕਾਫੀ ਜੱਦੋਜਹਿਦ ਤੋਂ ਬਾਅਦ ਅਸੀਂ ਉੱਥੇ ਪਹੁੰਚ ਸਕੇ। ਇਸ ਤੋਂ ਬਾਅਦ ਆਖਰਕਾਰ ਹੈਲੀਕਾਪਟਰ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢਿਆ ਗਿਆ। ਗੰਭੀਰ ਸੱਟਾਂ ਲੱਗਣ ਕਾਰਨ ਕਾਯੋ ਦੀ ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀ।