Consumer Relief - Nirpakh Post

ਟਮਾਟਰ ਪਹੁੰਚਿਆ 70 ਰੁਪਏ ਤੋਂ ਪਾਰ ! ਸਸਤੇ ਰੇਟਾਂ ਲਈ ਸਰਕਾਰ ਦਾ ਵੱਡਾ ਫੈਸਲਾ ਕੀ ਲੋਕਾਂ ਨੂੰ ਮਿਲੇਗੀ ਰਾਹਤ ?
ਲਾਲ-ਲਾਲ ਟਮਾਟਰ ਹੁਣ ਆਮ ਲੋਕਾਂ ਦੀ ਰਸੋਈ ਦਾ ਬਜਟ ਖਰਾਬ ਕਰਨ ਲੱਗ ਪਿਆ ਹੈ। ਵੱਧ ਰਹੀ ਮਹਿੰਗਾਈ ਵਿਚਾਲੇ ਟਮਾਟਰ  ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ।ਕਈ ਸ਼ਹਿਰਾਂ ਵਿੱਚ ਟਮਾਟਰ ਦੀ ਕੀਮਤ 70 ਰੁਪਏ ਪ੍ਰਤੀ ਕਿਲੋ ਤੋਂ ਪਾਰ ਪਹੁੰਚ ਗਈ ਹੈ, ਜਦਕਿ ਕੁਝ ਥਾਵਾਂ 'ਤੇ ਖੁੱਦਰਾ ਭਾਅ ਇਸ ਤੋਂ ਵੀ ਵੱਧ ਹਨ। ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ, ਜਿਸ ਨਾਲ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ। ਸਰਕਾਰ ਹੁਣ ਸਬਸਿਡੀ ਵਾਲੇ ਟਮਾਟਰ ਵੇਚਣ ਦੀ ਤਿਆਰੀ ਕਰ ਰਹੀ ਹੈ ਤਾਂ ਜੋ ਖਪਤਕਾਰਾਂ ਨੂੰ ਘੱਟ ਕੀਮਤ 'ਤੇ ਟਮਾਟਰ ਮਿਲ ਸਕਣ।

ਟਮਾਟਰ ਦੀਆਂ ਕੀਮਤਾਂ ਵਿੱਚ ਤੇਜ਼ੀ ਦਾ ਸਭ ਤੋਂ ਵੱਡਾ ਕਾਰਨ ਸਪਲਾਈ ਵਿੱਚ ਕਮੀ ਮੰਨਿਆ ਜਾ ਰਿਹਾ ਹੈ। ਕਈ ਰਾਜਾਂ ਵਿੱਚ ਮੀਂਹ ਅਤੇ ਖਰਾਬ ਮੌਸਮ ਕਾਰਨ ਫਸਲ ਨੂੰ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ ਮੰਡੀਆਂ ਤੱਕ ਲੋੜ ਅਨੁਸਾਰ ਸਪਲਾਈ ਨਹੀਂ ਪਹੁੰਚ ਰਹੀ। ਟਰਾਂਸਪੋਰਟ ਦੀ ਲਾਗਤ ਵਧਣ ਅਤੇ ਕੁਝ ਇਲਾਕਿਆਂ ਵਿੱਚ ਉਤਪਾਦਨ ਘਟਣ ਕਾਰਨ ਵੀ ਕੀਮਤਾਂ 'ਤੇ ਅਸਰ ਪਿਆ ਹੈ। ਇਹੀ ਕਾਰਨ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਟਮਾਟਰ ਦੇ ਭਾਅ ਤੇਜ਼ੀ ਨਾਲ ਵਧੇ ਹਨ।

ਸਰਕਾਰ ਦਾ ਕੀ ਹੈ ਫੈਸਲਾ?

ਕੀਮਤਾਂ ਨੂੰ ਕਾਬੂ ਵਿੱਚ ਰੱਖਣ ਲਈ ਕੇਂਦਰ ਸਰਕਾਰ ਨੇ ਸਬਸਿਡੀ ਵਾਲੇ ਟਮਾਟਰ ਵੇਚਣ ਦਾ ਫੈਸਲਾ ਕੀਤਾ ਹੈ। ਇਸ ਤਹਿਤ ਸਰਕਾਰ ਘੱਟ ਕੀਮਤ 'ਤੇ ਟਮਾਟਰ ਉਪਲਬਧ ਕਰਵਾਏਗੀ, ਜਿਸ ਨਾਲ ਆਮ ਲੋਕਾਂ ਨੂੰ ਰਾਹਤ ਮਿਲੇਗੀ। ਸਰਕਾਰੀ ਏਜੰਸੀਆਂ ਵੱਡੇ ਪੱਧਰ 'ਤੇ ਟਮਾਟਰ ਖਰੀਦ ਕੇ ਵੱਖ-ਵੱਖ ਸ਼ਹਿਰਾਂ ਵਿੱਚ ਵੇਚਣਗੀਆਂ। ਇਸ ਨਾਲ ਬਾਜ਼ਾਰ ਵਿੱਚ ਸਪਲਾਈ ਵਧੇਗੀ ਅਤੇ ਕੀਮਤਾਂ 'ਤੇ ਦਬਾਅ ਘਟਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਕਿਹੜੇ ਸ਼ਹਿਰਾਂ ਵਿੱਚ ਮਿਲੇਗੀ ਰਾਹਤ? ਸਰਕਾਰ ਸ਼ੁਰੂਆਤੀ ਪੜਾਅ ਵਿੱਚ ਦਿੱਲੀ-NCR ਸਮੇਤ ਵੱਡੇ ਸ਼ਹਿਰਾਂ ਵਿੱਚ ਸਸਤੇ ਟਮਾਟਰ ਵੇਚ ਸਕਦੀ ਹੈ। ਇਸ ਲਈ ਮੋਬਾਈਲ ਵੈਨਾਂ ਅਤੇ ਸਰਕਾਰੀ ਆਊਟਲੈੱਟਾਂ ਦੀ ਵਰਤੋਂ ਕੀਤੀ ਜਾਵੇਗੀ। ਪਿਛਲੇ ਸਾਲ ਵੀ ਵਧਦੀਆਂ ਕੀਮਤਾਂ ਦੌਰਾਨ ਸਰਕਾਰ ਨੇ ਇਸੇ ਤਰ੍ਹਾਂ ਸਬਸਿਡੀ ਵਾਲੇ ਟਮਾਟਰ ਵੇਚੇ ਸਨ, ਜਿਸ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ ਸੀ।

ਆਮ ਲੋਕਾਂ ਦੀਆਂ ਵਧੀਆਂ ਮੁਸ਼ਕਲਾਂ-ਟਮਾਟਰ ਭਾਰਤੀ ਥਾਲੀ ਦਾ ਇੱਕ ਅਹਿਮ ਹਿੱਸਾ ਹੈ, ਚਾਹੇ ਉਹ ਸਬਜ਼ੀ ਹੋਵੇ ਜਾਂ ਸਲਾਦ। ਅਜਿਹੇ ਵਿੱਚ ਕੀਮਤਾਂ ਵਧਣ ਦਾ ਸਿੱਧਾ ਅਸਰ ਘਰ ਦੇ ਬਜਟ 'ਤੇ ਪੈਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਬਜ਼ੀਆਂ ਦੇ ਭਾਅ ਪਹਿਲਾਂ ਹੀ ਉੱਚੇ ਚੱਲ ਰਹੇ ਸਨ, ਹੁਣ ਟਮਾਟਰ ਮਹਿੰਗਾ ਹੋਣ ਨਾਲ ਰਸੋਈ ਦਾ ਖਰਚ ਹੋਰ ਵੱਧ ਗਿਆ ਹੈ।

ਕੀ ਟਮਾਟਰ ਹੋਰ ਮਹਿੰਗਾ ਹੋ ਸਕਦਾ ਹੈ? ਬਾਜ਼ਾਰ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਸਪਲਾਈ ਜਲਦੀ ਆਮ ਹਾਲਾਤਾਂ ਵਿੱਚ ਨਾ ਆਈ ਤਾਂ ਆਉਣ ਵਾਲੇ ਦਿਨਾਂ ਵਿੱਚ ਕੀਮਤਾਂ ਵਿੱਚ ਹੋਰ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ ਸਰਕਾਰ ਦੇ ਦਖਲ ਤੋਂ ਬਾਅਦ ਕੁਝ ਰਾਹਤ ਮਿਲਣ ਦੀ ਉਮੀਦ ਹੈ। ਜੇ ਨਵੀਂ ਫਸਲ ਤੇਜ਼ੀ ਨਾਲ ਮਾਰਕੀਟ ਵਿੱਚ ਪਹੁੰਚਦੀ ਹੈ ਤਾਂ ਟਮਾਟਰ ਦੇ ਭਾਅ ਹੌਲੀ-ਹੌਲੀ ਘਟ ਸਕਦੇ ਹਨ