maharaja ranjit singh - Nirpakh Post
ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਵੱਲੋਂ ਸੰਸਥਾ ਦੇ 24 ਸਾਬਕਾ ਕੈਡਿਟ, "ਅਚੀਵਰ ਐਵਾਰਡ" ਨਾਲ ਸਨਮਾਨਿਤ
ਚੰਡੀਗੜ੍ਹ, 18 ਜੂਨ:
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮ ਆਰ ਐਸ ਏ ਐਫ ਪੀ ਆਈ) ਐਸ.ਏ.ਐਸ. ਨਗਰ ਵੱਲੋਂ ਨੈਸ਼ਨਲ ਡਿਫੈਂਸ ਅਕੈਡਮੀ (ਐਨ ਡੀ ਏ) ਅਤੇ ਹੋਰ ਸੇਵਾਵਾਂ ਸਿਖਲਾਈ ਅਕੈਡਮੀਆਂ ਤੋਂ ਗ੍ਰੈਜੂਏਟ ਹੋ ਕੇ ਰੱਖਿਆ ਬਲਾਂ ਵਿੱਚ ਕਮਿਸ਼ਨ ਹਾਸਲ ਕਰਨ ਵਾਲੇ ਆਪਣੇ ਸਾਬਕਾ ਕੈਡਿਟਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦਿੰਦਿਆਂ ਇੱਕ ਵਿਸ਼ੇਸ਼ ਸਮਾਗਮ ਦੌਰਾਨ ਉਨ੍ਹਾਂ ਨੂੰ ਵੱਕਾਰੀ "ਅਚੀਵਰ ਐਵਾਰਡਜ਼" ਨਾਲ ਸਨਮਾਨਿਤ ਕੀਤਾ ਗਿਆ।
ਇਸ ਸਮਾਰੋਹ ਦੀ ਪ੍ਰਧਾਨਗੀ ਸੰਸਥਾ ਦੇ ਸੰਸਥਾਪਕ ਡਾਇਰੈਕਟਰ ਅਤੇ ਗਵਰਨਿੰਗ ਬਾਡੀ ਦੇ ਮੈਂਬਰ ਮੇਜਰ ਜਨਰਲ (ਸੇਵਾਮੁਕਤ) ਬੀ ਐਸ ਗਰੇਵਾਲ, ਵੀ ਐਸ ਐਮ ਨੇ ਕੀਤੀ।
ਇਸ "ਅਚੀਵਰ ਐਵਾਰਡ" ਸਮਾਰੋਹ ਵਿੱਚ ਏ ਐਫ ਪੀ ਆਈ ਦੇ 24 ਵਿਸ਼ੇਸ਼ ਸਾਬਕਾ ਕੈਡਿਟਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚੋਂ ਅੱਠ ਕੈਡਿਟਾਂ ਨੇ ਹਾਲ ਹੀ ਵਿੱਚ ਮਈ/ਜੂਨ 2025 ‘ਚ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨ ਪ੍ਰਾਪਤ ਕੀਤਾ ਹੈ।
ਮੇਜਰ ਜਨਰਲ ਬੀ.ਐਸ. ਗਰੇਵਾਲ ਨੇ ਕਮਿਸ਼ਨ ਪ੍ਰਾਪਤ ਕਰਨ ਵਾਲੇ ਕੈਡਿਟਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਐਮ.ਆਰ.ਐਸ.ਐਫ.ਪੀ.ਆਈ. ਵਿਖੇ ਉਨ੍ਹਾਂ ਦੀ ਸਿਖਲਾਈ, ਉਨ੍ਹਾਂ ਦੇ ਕਰੀਅਰ ਲਈ ਲਾਂਚਪੈਡ ਵਜੋਂ ਕੰਮ ਕਰੇਗੀ। ਉਨ੍ਹਾਂ ਨੇ ਐਨ.ਡੀ.ਏ. ਗ੍ਰੈਜੂਏਟਸ ਨੂੰ ਅੱਗੇ ਦੀ ਸਿਖਲਾਈ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸ਼ਾਨਦਾਰ ਨਤੀਜੇ ਪ੍ਰਾਪਤ ਕਰਨ ਵਿੱਚ ਏ.ਐਫ.ਪੀ.ਆਈ. ਫੈਕਲਟੀ ਦੇ ਸਮਰਪਣ ਦੀ ਸ਼ਲਾਘਾ ਕੀਤੀ।
ਸੰਸਥਾ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਨੂੰ ਸਾਂਝਾ ਕਰਦਿਆਂ ਐਮ.ਆਰ.ਐਸ.ਐਫ.ਪੀ.ਆਈ. ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ ਚੌਹਾਨ, ਵੀ.ਐਸ.ਐਮ. (ਸੇਵਾਮੁਕਤ) ਨੇ ਦੱਸਿਆ ਕਿ ਹੁਣ ਤੱਕ ਸੰਸਥਾ ਦੇ 255 ਕੈਡਿਟ ਐਨ.ਡੀ.ਏ. ਅਤੇ ਹੋਰ ਬਰਾਬਰ ਦੀਆਂ ਸਿਖਲਾਈ ਅਕੈਡਮੀਆਂ ਲਈ ਚੁਣੇ ਗਏ ਹਨ ਅਤੇ 178 ਕੈਡਿਟਾਂ ਨੇ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਜੁਆਇਨ ਕੀਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ 15 ਕੈਡਿਟਾਂ ਨੂੰ ਪਹਿਲਾਂ ਹੀ ਐਨ.ਡੀ.ਏ./ਬਰਾਬਰ ਦੀਆਂ ਸਿਖਲਾਈ ਅਕੈਡਮੀਆਂ ਤੋਂ ਜੁਆਇਨਿੰਗ ਲੈਟਰ ਮਿਲ ਚੁੱਕੇ ਹਨ ਅਤੇ 11 ਹੋਰ ਕੈਡਿਟ ਆਪਣੇ ਜੁਆਇਨਿੰਗ ਲੈਟਰਾਂ ਦੀ ਉਡੀਕ ਕਰ ਰਹੇ ਹਨ। ਮੇਜਰ ਜਨਰਲ ਚੌਹਾਨ ਨੇ ਹਥਿਆਰਬੰਦ ਸੈਨਾਵਾਂ ਲਈ ਇੱਕ 'ਫੀਡਰ ਸੰਸਥਾ' ਵਜੋਂ ਐਮ ਆਰ ਐਸ ਏ ਐਫ ਪੀ ਆਈ ਇੰਸਟੀਚਿਊਟ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ਇਹ ਸੰਸਥਾ ਸਫ਼ਲਤਾ ਦੀਆਂ ਵੱਡੀਆਂ ਪੁਲਾਂਘਾਂ ਪੁੱਟ ਰਹੀ ਹੈ, ਜਿਸ ਦੇ ਦੇਸ਼ ਭਰ ਵਿੱਚ ਸ਼ਾਨਦਾਰ ਨਤੀਜੇ ਸਾਹਮਣੇ ਆ ਰਹੇ ਹਨ।
ਪੰਜਾਬ ਦਾ ਮਾਣ: ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਛੇ ਕੈਡਿਟ ਭਾਰਤੀ ਫੌਜ ਅਤੇ ਹਵਾਈ ਸੈਨਾ ਵਿੱਚ ਕਮਿਸ਼ਨਡ ਅਫ਼ਸਰ ਬਣੇ
ਚੰਡੀਗੜ੍ਹ, 14 ਜੂਨ:
ਪੰਜਾਬ ਦਾ ਮਾਣ ਵਧਾਉਂਦਿਆਂ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਮੋਹਾਲੀ ਦੇ ਛੇ ਸਾਬਕਾ ਕੈਡਿਟ ਅੱਜ ਭਾਰਤੀ ਫੌਜ ਅਤੇ ਭਾਰਤੀ ਹਵਾਈ ਸੈਨਾ ਵਿੱਚ ਕਮਿਸ਼ਨਡ ਅਫ਼ਸਰ ਬਣ ਗਏ ਹਨ।
ਇਸ ਇੰਸਟੀਚਿਊਟ ਦੇ ਤਿੰਨ ਕੈਡਿਟਾਂ- ਮੋਹਾਲੀ ਤੋਂ ਗੌਰਵ ਸਿੰਘ, ਬਠਿੰਡਾ ਤੋਂ ਨਿਖਿਲ ਬਾਂਸਲ ਅਤੇ ਹੁਸ਼ਿਆਰਪੁਰ ਤੋਂ ਸਮਯ ਸੈਣੀ- ਨੂੰ ਇੰਡੀਅਨ ਮਿਲਟਰੀ ਅਕੈਡਮੀ (ਆਈ.ਐਮ.ਏ.), ਦੇਹਰਾਦੂਨ ਵਿਖੇ 156ਵੇਂ ਰੈਗੂਲਰ ਕੋਰਸ ਦੇ ਹਿੱਸੇ ਵਜੋਂ ਭਾਰਤੀ ਫੌਜ ਵਿੱਚ ਕਮਿਸ਼ਨ ਮਿਲਿਆ ਹੈ। ਇਸ ਮੌਕੇ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਸ੍ਰੀਲੰਕਾ ਆਰਮੀ ਕਮਾਂਡਰ ਅਤੇ ਆਈ.ਐਮ.ਏ. ਦੇ ਪਾਸਆਊਟ ਲੈਫਟੀਨੈਂਟ ਜਨਰਲ ਬੀ.ਕੇ.ਜੀ.ਐਮ. ਲਾਸੰਥਾ ਰੌਡਰਿਗੋ ਵੱਲੋਂ ਕੀਤਾ ਗਿਆ।
ਇਨ੍ਹਾਂ ਤੋਂ ਇਲਾਵਾ ਇਸ ਇੰਸਟੀਚਿਊਟ ਦੇ ਤਿੰਨ ਹੋਰ ਕੈਡਿਟਾਂ- ਬਠਿੰਡਾ ਤੋਂ ਯਸ਼ ਨੈਲਵਾਲ, ਮੋਹਾਲੀ ਤੋਂ ਕਨਿਸ਼ਕ ਚੌਹਾਨ ਅਤੇ ਰੋਪੜ ਤੋਂ ਅਭਿਨਵ ਮਿਸ਼ਰਾ- ਨੂੰ ਹੈਦਰਾਬਾਦ ਦੇ ਡੁੰਡੀਗਲ ਸਥਿਤ ਏਅਰ ਫੋਰਸ ਅਕੈਡਮੀ (ਏ.ਐਫ.ਏ.) ਵਿਖੇ 215ਵੇਂ ਕੋਰਸ ਦੀ ਕੰਬਾਈਨਡ ਪਾਸਿੰਗ ਆਊਟ ਪਰੇਡ ਦੌਰਾਨ ਭਾਰਤੀ ਹਵਾਈ ਸੈਨਾ ਵਿੱਚ ਕਮਿਸ਼ਨ ਮਿਲਿਆ ਹੈ। ਇਸ ਪਰੇਡ ਦਾ ਨਿਰੀਖਣ ਚੀਫ ਆਫ ਆਰਮੀ ਸਟਾਫ ਜਨਰਲ ਉਪੇਂਦਰ ਦਿਵੇਦੀ, ਪੀ.ਵੀ.ਐਸ.ਐਮ., ਏ.ਵੀ.ਐਸ.ਐਮ., ਵੱਲੋਂ ਕੀਤਾ ਗਿਆ।
ਨਵੇਂ ਕਮਿਸ਼ਨਡ ਅਧਿਕਾਰੀਆਂ ਨੂੰ ਹਾਰਦਿਕ ਵਧਾਈ ਦਿੰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਉਨ੍ਹਾਂ ਨੂੰ ਆਪਣੇ ਫਰਜ਼ ਲਈ ਜੀਅ-ਜਾਨ ਲਗਾ ਦੇਣ ਅਤੇ ਪੰਜਾਬ ਤੇ ਦੇਸ਼ ਦਾ ਮਾਣ ਵਧਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਦੇ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨਡ ਅਫਸਰ ਵਜੋਂ ਕਰੀਅਰ ਬਣਾਉਣ ਸਬੰਧੀ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ।
ਇਸ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐੱਚ. ਚੌਹਾਨ, ਵੀ.ਐਸ.ਐਮ. (ਸੇਵਾਮੁਕਤ) ਨੇ ਕੈਡਿਟਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਰੱਖਿਆ ਸੇਵਾਵਾਂ ਦੇ ਆਦਰਸ਼ਾਂ 'ਤੇ ਖਰਾ ਉਤਰਨ, ਦੇਸ਼, ਸੂਬੇ ਅਤੇ ਇੰਸਟੀਚਿਊਟ ਦਾ ਮਾਣ ਵਧਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਛੇ ਕੈਡਿਟਾਂ ਦੀ ਨਿਯੁਕਤੀ ਨਾਲ ਹੁਣ ਤੱਕ ਕੁੱਲ 178 ਕੈਡਿਟ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨਡ ਅਫਸਰ ਬਣੇ ਹਨ। ਉਨ੍ਹਾਂ ਦੱਸਿਆ ਕਿ 15 ਕੈਡਿਟਾਂ ਨੂੰ ਵੱਖ-ਵੱਖ ਸਿਖਲਾਈ ਅਕੈਡਮੀਆਂ ਲਈ ਜੁਆਇਨਿੰਗ ਲੈਟਰ ਮਿਲ ਚੁੱਕੇ ਹਨ, ਜਦੋਂਕਿ 11 ਹੋਰ ਕੈਡਿਟ ਆਪਣੇ ਜੁਆਇਨਿੰਗ ਲੈਟਰਾਂ ਦੀ ਉਡੀਕ ਕਰ ਰਹੇ ਹਨ।
ਪੰਜਾਬ ਦਾ ਮਾਣ: ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਅੱਠ ਕੈਡਿਟ ਐਨਡੀਏ ਤੋਂ ਗ੍ਰੈਜੂਏਟ ਹੋਏ
ਚੰਡੀਗੜ੍ਹ, 30 ਮਈ:
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਐਸਏਐਸ ਨਗਰ ਦੇ ਅੱਠ ਕੈਡਿਟ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ) ਖੜਕਵਾਸਲਾ (ਪੁਣੇ) ਤੋਂ ਗ੍ਰੈਜੂਏਟ ਹੋਏ ਹਨ। ਇਨ੍ਹਾਂ ਕੈਡਿਟਾਂ ਨੇ 148ਵੇਂ ਐਨਡੀਏ ਕੋਰਸ ਦੀ ਪਾਸਿੰਗ ਆਊਟ ਪਰੇਡ ਵਿੱਚ ਹਿੱਸਾ ਲਿਆ, ਜਿਸ ਦਾ ਨਿਰੀਖਣ ਪੀਵੀਐਸਐਮ, ਏਵੀਐਸਐਮ, ਵਾਈਐਸਐਮ, ਏਡੀਸੀ (ਸੇਵਾਮੁਕਤ), ਮਿਜ਼ੋਰਮ ਦੇ ਰਾਜਪਾਲ ਅਤੇ ਸਾਬਕਾ ਫੌਜ ਮੁਖੀ ਜਨਰਲ ਵੀਕੇ ਸਿੰਘ ਵੱਲੋਂ ਕੀਤਾ ਗਿਆ।
ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਨ੍ਹਾਂ ਅੱਠ ਕੈਡਿਟਾਂ- ਹੁਸ਼ਿਆਰਪੁਰ ਤੋਂ ਪਰਮਜੋਤ ਸਿੰਘ ਤੇ ਅਨੀਕੇਤ ਕਾਹੋਲ, ਸੰਗਰੂਰ ਤੋਂ ਅਰਪਿਤ ਪਰਾਸ਼ਰ, ਐਸਏਐਸ ਨਗਰ ਤੋਂ ਅਭੈ ਸਿੰਘ ਰਾਘਵ ਅਤੇ ਵਿਸ਼ੇਸ਼ ਸੂਦ, ਰੋਪੜ ਤੋਂ ਉਧੀਬੀਰ ਸਿੰਘ ਅਤੇ ਪਠਾਨਕੋਟ ਤੋਂ ਅਨੁਰਾਗ ਚੌਹਾਨ ਅਤੇ ਤਨਮਯ ਸ਼ਰਮਾ- ਨੇ ਐਨਡੀਏ ਵਿਖੇ ਤਿੰਨ ਸਾਲਾਂ ਦੀ ਸਿਖਲਾਈ ਸਫ਼ਲਤਾਪੂਰਵਕ ਪੂਰੀ ਕਰ ਲਈ ਹੈ ਅਤੇ ਹੁਣ ਉਹ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫ਼ਸਰ ਬਣਨ ਤੋਂ ਪਹਿਲਾਂ ਇੱਕ ਸਾਲ ਦੀ ਸਿਖਲਾਈ ਲਈ ਸਰਵਿਸ ਟ੍ਰੇਨਿੰਗ ਅਕੈਡਮੀਆਂ ਵਿੱਚ ਜਾਣਗੇ।
ਸ੍ਰੀ ਅਮਨ ਅਰੋੜਾ ਨੇ ਪਾਸ ਆਊਟ ਹੋਏ ਨੌਜਵਾਨਾਂ ਨੂੰ ਜ਼ਿੰਦਗੀ ਵਿੱਚ ਨਵੀਆਂ ਬੁਲੰਦਿਆਂ ਛੂਹਣ ਅਤੇ ਸੂਬੇ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫ਼ਸਰ ਬਣਨ ਦੇ ਚਾਹਵਾਨ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਵਚਨਬੱਧਤਾ 'ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵੱਲੋਂ ਦਿੱਤੇ ਜਾ ਰਹੇ ਸ਼ਾਨਦਾਰ ਨਤੀਜਿਆਂ 'ਤੇ ਖੁਸ਼ੀ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ।
ਇਸ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ. ਚੌਹਾਨ, ਵੀਐਸਐਮ (ਸੇਵਾਮੁਕਤ) ਨੇ ਕੈਡਿਟਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ 28 ਹੋਰ ਕੈਡਿਟ ਸਰਵਿਸ ਟ੍ਰੇਨਿੰਗ ਅਕੈਡਮੀਆਂ ਵਿੱਚ ਜੁਆਇਨ ਕਰਨ ਲਈ ਆਪਣੇ ਕਾਲ-ਅੱਪ ਲੈਟਰ ਉਡੀਕ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਪ੍ਰੈਪਰੇਟਰੀ ਇੰਸਟੀਚਿਊਟ ਦੇ ਤਿੰਨ ਕੈਡਿਟ ਇਸ ਸਮੇਂ ਐਨਡੀਏ, ਖੜਕਵਾਸਲਾ ਵਿਖੇ ਇੰਸਟ੍ਰੱਕਟਰ ਵਜੋਂ ਸੇਵਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀਆਂ ਇਹ ਪ੍ਰਾਪਤੀਆਂ ਇਸ ਸੰਸਥਾ ਅਤੇ ਪੰਜਾਬ ਲਈ ਬੇਹੱਦ ਮਾਣ ਵਾਲੀ ਗੱਲ ਹੈ।
Maharaja Ranjit Singh
ਕੈਨੇਡਾ ਦੇ ਬਰੈਂਪਟਨ ਸੂਬੇ ‘ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ‘ਤੇ ਕੁਝ ਫਲਸਤੀਨੀ ਬਦਮਾਸ਼ਾਂ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੁਲਜ਼ਮਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ’ਤੇ ਫਲਸਤੀਨ ਦਾ ਝੰਡਾ ਵੀ ਲਾ ਦਿੱਤਾ।
ਇਸ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਇਸ ਨੂੰ ਲੈ ਕੇ ਬਹੁਤ ਚਰਚਾ ਹੋ ਰਹੀ ਹੈ। ਇਹ ਵੀਡੀਓ ਕੈਨੇਡੀਅਨ ਪੱਤਰਕਾਰ ਨੇ ਸ਼ੇਅਰ ਕੀਤੀ ਹੈ। ਪੱਤਰਕਾਰ ਨੇ ਇਸ ਕਾਰੇ ਨੂੰ ਅੰਜਾਮ ਦੇਣ ਵਾਲੇ ਬਦਮਾਸ਼ਾਂ ਨੂੰ ਜੇਹਾਦੀ ਕਹਿ ਕੇ ਸੰਬੋਧਨ ਕੀਤਾ ਹੈ।
ਵਾਇਰਲ ਹੋ ਰਿਹਾ ਵੀਡੀਓ ਕਰੀਬ 37 ਸੈਕਿੰਡ ਦਾ ਹੈ ਜਿਸ ‘ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ‘ਤੇ ਸਵਾਰ ਦੋ ਨੌਜਵਾਨ ਆਪਣੇ ਘੋੜੇ ‘ਤੇ ਫਲਸਤੀਨ ਦਾ ਝੰਡਾ ਲਹਿਰਾ ਰਹੇ ਹਨ। ਦੋਵਾਂ ਨੌਜਵਾਨਾਂ ਨੇ ਮੂੰਹ ਢਕੇ ਹੋਏ ਸਨ ਅਤੇ ਹੇਠਾਂ ਕਈ ਲੋਕ ਖੜ੍ਹੇ ਸਨ। ਇਸ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦੇ ਘੋੜੇ ‘ਤੇ ਇੱਕ ਵਿਅਕਤੀ ਨੂੰ ਕੱਪੜਾ ਬੰਨ੍ਹਦੇ ਦੇਖਿਆ ਗਿਆ।
These Radical activist Jihadists will stop at nothing. Here they are defacing the statue of Sher E Punjab Maharaja Ranjit Singh with their flag and keffiyeh.
Which Sikhs are going to hold these Jihadists accountable? pic.twitter.com/dMK0SG2uvv
— Patshahi Misl (@patshahimisl) September 28, 2024
Read Also : ਇੱਕ ਹੋਰ ਪੰਜਾਬ ਦੀ ਧੀ ਨੇ ਵਿਦੇਸ਼ ‘ਚ ਗੱਡੇ ਝੰਡੇ , ਟੋਰਾਂਟੋ ਪੁਲਿਸ ‘ਚ ਹੋਈ ਭਰਤੀ
ਕਈ ਲੋਕਾਂ ਨੇ ਪੂਰੀ ਘਟਨਾ ਦੀ ਵੀਡੀਓ ਵੀ ਬਣਾਈ ਹੈ। ਪੂਰੇ ਮਾਮਲੇ ਦੀ ਜਾਣਕਾਰੀ ਕੈਨੇਡਾ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਹੁਣ ਕੈਨੇਡੀਅਨ ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਸ ਮਾਮਲੇ ‘ਚ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
Maharaja Ranjit Singh
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਚਿਖ਼ਾ ਦੇ ਨਾਲ ਹੀ ਸੜ ਗਈ ਪੰਜਾਬ ਦੀ ਕਿਸਮਤ
Maharaja Ranjit Singh
ਮਹਾਰਾਜਾ ਰਣਜੀਤ ਸਿੰਘ , ਜਿਸ ਨੂੰ ਅਦਭੁੱਤ ਬਹਾਦਰੀ ਕਰ ਕੇ ‘ਸ਼ੇਰ-ਏ-ਪੰਜਾਬ’  ਵਜੋਂ ਜਾਣਿਆ ਜਾਂਦਾ ਹੈ, ਨੇ ਅਨੰਤ ਨਿੱਜੀ ਗੁਣਾਂ ਸਦਕਾ ਪੰਜਾਬ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਇਕ ਐਸਾ ਵਿਸ਼ਾਲ ਧਰਮ-ਨਿਰਪੱਖ, ਸ਼ਕਤੀਸ਼ਾਲੀ, ਇਨਸਾਫ਼-ਪਸੰਦ ਰਾਜ ‘ਸਰਕਾਰ-ਏ-ਖਾਲਸਾ’ ਵਜੋਂ ਕਾਇਮ ਕੀਤਾ, ਜਿਸ ਦਾ ਲੋਹਾ ਸਮਕਾਲੀ ਤਾਕਤਵਰ ਅੰਗਰੇਜ਼, ਫ਼ਰਾਂਸੀਸੀ, ਰੂਸੀ, ਅਫਗਾਨੀ ਅਤੇ ਵਿਰਾਨੀ ਸਲਤਨਤਾਂ ਮੰਨਦੀਆਂ ਸਨ। ਉਸ ਦੀ ਪਰਜਾ ਉਸ ਨੂੰ ਦਿਲੋਂ ਪਿਆਰ ਕਰਦੀ ਸੀ। ਲੋਕ ਉਸ ਦੇ ਇਕ ਇਸ਼ਾਰੇ ‘ਤੇ ਆਪਣੀਆਂ ਪਿਆਰੀਆਂ ਜਾਨਾਂ ਕੁਰਬਾਨ ਕਰਨ ਲਈ ਤਤਪਰ ਰਹਿੰਦੇ ਸਨ।
ਸਰ ਲੈਪਲ ਗ੍ਰਿਫਨ ਉਨ੍ਹਾਂ ਦੀ ਮੌਤ ਤੋਂ ਕਰੀਬ 50 ਸਾਲ ਬਾਅਦ ਲਿਖਦਾ ਹੈ, ‘ਭਾਵੇਂ ਉਸ ਨੂੰ ਮੋਇਆਂ ਅੱਧੀ ਸਦੀ ਗੁਜ਼ਰ ਚੁੱਕੀ ਹੈ ਪਰ ਉਸ ਦੀ ਤਸਵੀਰ ਅੱਜ ਵੀ ਹਰ ਗੜ੍ਹੀ ਅਤੇ ਘਰ ਵਿਚ ਮੌਜੂਦ ਹੈ ਅਤੇ ਉਸ ਦਾ ਨਾਂਅ ਪ੍ਰਾਂਤ ਦੇ ਹਰ ਘਰ ਵਿਚ ਹਰਮਨ ਪਿਆਰਾ ਹੈ।’ ਸ਼ਾਹ ਮੁਹੰਮਦ ਆਪਣੇ ਕਿੱਸੇ ਵਿਚ ਬੜੀ ਖੂਬਸੂਰਤੀ ਨਾਲ ਵਰਨਣ ਕਰਦਾ ਹੈ :
ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।
ਮੁਲਤਾਨ, ਕਸ਼ਮੀਰ, ਪਸ਼ੌਰ, ਚੰਬਾ,
ਜੰਮੂ ਕਾਂਗੜਾ ਕੋਟ ਨਿਵਾਇ ਗਿਆ।
ਹੋਰ ਦੇਸ਼ ਲੱਦਾਖ ਤੇ ਚੀਨ ਤੋੜੀ,
ਸਿੱਕਾ ਆਪਣੇ ਨਾਮ ਚਲਾਇ ਗਿਆ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ,
ਅੱਛਾ ਰੱਜ ਕੇ ਰਾਜ ਕਮਾਇ ਗਿਆ।
ਨਾਨਕਸ਼ਾਹੀ ਕੈਲੰਡਰ ਮੁਤਾਬਿਕ ਅੱਜ ਦਾ ਦਿਨ ਸਿੱਖ ਜਗਤ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਵਜੋਂ ਮਨਾਇਆ ਜਾ ਰਿਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੂਨ 1839 ਨੂੰ ਇਸ ਦੁਨੀਆਂ ਨੂੰ ਸਰੀਰਕ ਤੌਰ ‘ਤੇ ਅਲਵਿਦਾ ਆਖ ਗਏ ਸਨ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਨਾਂ ਦੀ ਚਿਖ਼ਾ ਹੀ ਨਹੀਂ ਸੜੀ ਸਗੋਂ ਪੰਜਾਬੀਆਂ ਦੀ ਖੁਸ਼ਕਿਸਮਤੀ ਵੀ ਨਾਲ ਹੀ ਸੜ ਗਈ। ਇਕ ਕਵੀ ਨੇ ਉਸ ਸਮੇਂ ਦੇ ਹਾਲਾਤ ਨੂੰ ਇੰਝ ਬਿਆਨ ਕੀਤਾ ਹੈ..
ਮੋਇਆ ਜਦੋਂ ਪੰਜਾਬ ਦਾ ਮਹਾਰਾਜਾ
ਮੋਈ ਬੀਰਤਾ ਬੀਰ ਪੰਜਾਬੀਆਂ ਦੀ
ਜਿਹਦੇ ਨਾਂ ‘ਤੇ ਵੈਰੀ ਕੰਬਦੇ ਸੀ
ਟੁੱਟ ਗਈ ਸ਼ਮਸ਼ੀਰ ਪੰਜਾਬੀਆਂ ਦੀ
ਉਹਦੇ ਰੰਗ ਮਹੱਲ ਵਿੱਚ ਲਹੂ ਡੁੱਲਾ
ਲਿੱਬੜ ਗਈ ਤਸਵੀਰ ਪੰਜਾਬੀਆਂ ਦੀ
ਕਿਹਨੂੰ ਦਸੀਏ ਦੁਪਹਿਰ ਵੇਲੇ
ਲੁੱਟੀ ਗਈ ਹੀਰ ਪੰਜਾਬੀਆਂ ਦੀ
ਕੱਲਾ ਸ਼ੇਰ ਨਹੀ ਚਿਖਾ ਵਿੱਚ ਸੜਿਆ
ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ।
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਈ. ਨੂੰ ਗੁਜਰਾਂਵਾਲਾ ਵਿਖੇ ਹੋਇਆ। ਪਿਤਾ ਦਾ ਨਾਂ ਸਰਦਾਰ ਮਹਾਂ ਸਿੰਘ ਤੇ ਮਾਤਾ ਦਾ ਨਾਂ ਮਾਈ ਰਾਜ ਕੌਰ ਸੀ। ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਸ਼ੁੱਕਰਚੱਕੀਆ ਮਿਸਲ ਦੇ ਜੱਥੇਦਾਰ ਸਨ ਅਤੇ ਉਨ੍ਹਾਂ ਦਾ ਇਲਾਕਾ ਅੱਜ ਦੇ ਲਹਿੰਦੇ ਪੰਜਾਬ ਦੇ ਗੁੱਜਰਾਂਵਾਲੇ ਦੇ ਦੁਆਲੇ ਸੀ। ਪਿਤਾ ਮਹਾਂ ਸਿੰਘ ਨੇ ਆਪਣੇ ਪੁੱਤਰ ਰਣਜੀਤ ਸਿੰਘ ਨੂੰ ਬਚਪਨ ‘ਚ ਹੀ ਧਰਮ ਤੇ ਸ਼ਸਤਰ ਵਿੱਦਿਆ ਵਿੱਚ ਨਿਪੁੰਨ ਕਰ ਦਿੱਤਾ। ਮਹਾਰਾਜਾ ਰਣਜੀਤ ਦੇ ਚਿਹਰੇ ਉਪਰ ਚੇਚਕ ਦੇ ਦਾਗ ਸਨ ਤੇ ਉਹ ਇੱਕ ਅੱਖ ਤੋਂ ਲਾਵੇਂ ਸਨ । ਇਸ ਦੇ ਬਾਵਜੂਦ ਉਨ੍ਹਾਂ ਦੇ ਚਿਹਰੇ ਦਾ ਜਲਾਲ ਇੰਨਾ ਤੇਜ਼ ਸੀ ਕਿ ਉਨ੍ਹਾਂ ਅੱਗੇ ਅੱਖ ਚੁੱਕਣ ਦੀ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ। ਉਹ ਐਸੇ ਘੋੜਸਵਾਰ ਸਨ ਕਿ ਸਾਰਾ ਦਿਨ ਘੋੜੇ ਦੀ ਸਵਾਰੀ ਕਰਕੇ ਵੀ ਨਹੀਂ ਸਨ ਥੱਕਦੇ। ਜਦੋਂ ਉਨਾਂ ਨੇ ਸਰਦਾਰ ਹਰੀ ਸਿੰਘ ਨਲੂਏ ਦੀ ਸ਼ਹੀਦੀ ਦੀ ਖ਼ਬਰ ਸੁਣੀ ਤਾਂ ਪਿਸ਼ਾਵਰ ਵੱਲ ਚੱਲ ਪਏ ਤੇ ਘੋੜੇ ‘ਤੇ ਸਵਾਰ ਹੋ ਕੇ ਲਾਹੌਰ ਤੋਂ ਜਿਹਲਮ ਤੱਕ ਦਾ 102 ਮੀਲ ਦਾ ਸਫ਼ਰ ਇੱਕ ਦਿਨ ‘ਚ ਤੈਅ ਕਰ ਲਿਆ। ਮਹਾਰਾਜਾ ਰਣਜੀਤ ਸਿੰਘ ਦਲੇਰ ਇੰਨੇ ਸਨ ਕਿ ਦਰਿਆ ਅਟਕ ਵੀ ਉਨ੍ਹਾਂ ਨੂੰ ਅਟਕਾ ਨਾ ਸਕਿਆ ਤੇ ਜਿਸ ਪਾਸੇ ਉਨ੍ਹਾਂ ਮੂੰਹ ਕੀਤਾ ਫਤਹਿ ਪ੍ਰਾਪਤ ਕੀਤੀ।
ਮਹਾਰਾਜਾ ਰਣਜੀਤ ਸਿੰਘ ਛੋਟੀ ਉਮਰ ਤੋਂ ਹੀ ਆਪਣੇ ਪਿਤਾ ਨਾਲ ਜੰਗਾਂ ‘ਚ ਹਿੱਸਾ ਲੈਣ ਲੱਗੇ। ਇੱਕ ਯੁੱਧ ਸਮੇਂ ਅਚਾਨਕ ਪਿਤਾ ਦੇ ਬਿਮਾਰ ਹੋਣ ‘ਤੇ ਰਣਜੀਤ ਸਿੰਘ ਨੇ ਫ਼ੌਜ ਦੀ ਕਮਾਨ ਸੰਭਾਲ ਲਈ ਤੇ ਜੰਗ ਜਿੱਤ ਕੇ ਵਾਪਸ ਮੁੜੇ । 18 ਸਾਲ ਦੀ ਉਮਰ ‘ਚ ਰਣਜੀਤ ਸਿੰਘ ਨੇ ਸ਼ੁਕਰਚੱਕੀਆ ਮਿਸਲ ਦਾ ਸਾਰਾ ਕੰਮ ਆਪਣੇ ਹੱਥ ‘ਚ ਲਿਆ। ਉਨ੍ਹਾਂ ਨੇ ਸਿੱਖਾਂ ਦੀਆਂ 12 ਮਿਸਲਾਂ ਨੂੰ ਇੱਕ ਕਰਕੇ ਸੁਤੰਤਰ ਸਿੱਖ ਰਾਜ ਸਥਾਪਿਤ ਕੀਤਾ। ਉਨ੍ਹਾਂ ਦੀ ਸਿਆਣਪ ਤੇ ਦਲੇਰੀ ਅੱਗੇ ਕੋਈ ਅੜ ਨਾ ਸਕਿਆ । ਮਹਾਰਾਜਾ ਰਣਜੀਤ ਸਿੰਘ ਦੀ ਤਰੱਕੀ ‘ਚ ਉਨ੍ਹਾਂ ਦੀ ਸੱਸ ਰਾਣੀ ਸਦਾ ਕੌਰ ਨੇ ਵੱਡੀ ਮਦਦ ਕੀਤੀ ।
ਮਹਾਰਾਜਾ ਰਣਜੀਤ ਸਿੰਘ ਇੰਨੇ ਦਲੇਰ ਸਨ ਕਿ ਉਨ੍ਹਾਂ ਨੇ ਲਾਹੌਰ ਦੇ ਕਿਲ੍ਹੇ ਵਿੱਚ ਬੈਠੇ ਸ਼ਾਹ ਜ਼ਮਾਨ ਨੂੰ ਲਲਕਾਰਾ ਮਾਰ ਕੇ ਆਖਿਆ ਸੀ ਕਿ “ਅਹਿਮਦ ਸ਼ਾਹ ਦਿਆ ਪੋਤਰਿਆ, ਸਰਦਾਰ ਚੜਤ ਸਿੰਘ ਦਾ ਪੋਤਰਾ ਤੈਨੂੰ ਮਿਲਣ ਆਇਆ ਈ, ਆ ਨਿਕਲ ਜੇ ਤੇਰੇ ਵਿੱਚ ਹਿੰਮਤ ਹੈ” ਪਰ ਅਬਦਾਲੀ ਦੇ ਪੋਤਰੇ ਦੀ ਹਿੰਮਤ ਨਾ ਪਈ ।
ਸੰਨ 1801 ਦੀ ਵਿਸਾਖੀ ਦੇ ਦਿਨ ਲਾਹੌਰ ਦੇ ਕਿਲ੍ਹੇ ‘ਚ ਦਰਬਾਰ ਲਗਾ ਕੇ ਅਰਦਾਸਾ ਸੋਧ ਕੇ ਰਣਜੀਤ ਸਿੰਘ ਸ਼ਾਹੀ ਤਖਤ ‘ਤੇ ਬੈਠਾ। ਬਾਬਾ ਸਾਹਿਬ ਸਿੰਘ ਬੇਦੀ ਨੇ ਉਨ੍ਹਾਂ ਨੂੰ ਰਾਜ ਤਿਲਕ ਦਿੱਤਾ ਤੇ ਸਭ ਦੀ ਮਰਜ਼ੀ ਨਾਲ ਮਹਾਰਾਜਾ ਦੀ ਪਦਵੀ ਦਿੱਤੀ ਗਈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਨਾਂ ਦੀ ਥਾਂ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਨਾਂ ਦੇ ਸਿੱਕੇ ਚਲਾਏ। ਉਸ ਦੇ ਰਾਜ ਦੀਆਂ ਹੱਦਾਂ ਦੂਰ ਦੂਰ ਤੱਕ ਸਨ ਤੇ ਮੁਸਲਮਾਨ ਅਤੇ ਹਿੰਦੂ ਕਈ ਵੱਡੇ ਅਹੁਦਿਆਂ ਉੱਤੇ ਸਨ ਅਤੇ ਸਭ ਨੂੰ ਬਰਾਬਰ ਦੇ ਹੱਕ ਹਾਸਲ ਸਨ।
1839 ਈ. ਦੇ ਮਈ ਮਹੀਨੇ ‘ਚ ਮਹਾਰਾਜਾ ਰਣਜੀਤ ਸਿੰਘ ਦੇ ਸਰੀਰ ‘ਤੇ ਅਧਰੰਗ ਦਾ ਸਖਤ ਹੱਲਾ ਹੋਇਆ। ਲਾਹੌਰ, ਅੰਮ੍ਰਿਤਸਰ ਦੇ ਪ੍ਰਸਿੱਧ ਹਕੀਮ ਬੁਲਾਏ ਗਏ , ਅੰਗਰੇਜ਼ ਸਰਕਾਰ ਨੇ ਵੀ ਡਾਕਟਰ ਭੇਜਿਆ, ਪਰ ਰੋਗ ਠੀਕ ਨਾ ਹੋ ਸਕਿਆ। ਆਪਣਾ ਅੰਤ ਸਮਾਂ ਨੇੜੇ ਜਾਣ ਕੇ ਸਭ ਨਿਕਟਵਰਤੀਆਂ ਨੂੰ ਬੁਲਾ ਕੇ ਹਜ਼ੂਰੀ ਬਾਗ ‘ਚ ਅੰਤਮ ਦਰਬਾਰ ਲੱਗਿਆ । ਮਹਾਰਾਜਾ ਰਣਜੀਤ ਸਿੰਘ ਬੀਮਾਰੀ ਦੀ ਹਾਲਤ ‘ਚ ਪਾਲਕੀ ‘ਤੇ ਸਵਾਰ ਹੋ ਕੇ ਦਰਬਾਰ ‘ਚ ਪਹੁੰਚੇ ਤੇ ਖੜਕ ਸਿੰਘ ਨੂੰ ਉਤਰਾਧਿਕਾਰੀ ਨਿਯੁਕਤ ਕੀਤਾ। ਇਸ ਤੋਂ ਬਾਅਦ ਬਿਮਾਰੀ ਜ਼ੋਰ ਫੜ੍ਹਦੀ ਗਈ ਤੇ 27 ਜੂਨ 1839 ਨੂੰ ਮਹਾਰਾਜਾ ਰਣਜੀਤ ਸਿੰਘ ਇਸ ਦੁਨੀਆਂ ਤੋਂ ਰੁਸਖਤ ਹੋ ਗਏ। ਅਗਲੇ ਦਿਨ ਗੁਰਦੁਆਰਾ ਡੇਹਰਾ ਸਾਹਿਬ ਦੇ ਕੋਲ ਪੰਜਾਬ ਦੇ ਸ਼ੇਰ ਮਹਾਰਾਜਾ ਰਣਜੀਤ ਸਿੰਘ ਦਾ ਅੰਤਮ ਸੰਸਕਾਰ ਕੀਤਾ ਗਿਆ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਮਾਨੋ ਪੰਜਾਬ ਯਤੀਮ ਹੋ ਕੇ ਰਹਿ ਗਿਆ ਕਿ ਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਡੋਗਰਿਆਂ ਦੀ ਗੱਦਾਰੀ ਕਾਰਨ ਰਾਜ ਖਿੰਡਣਾ ਸ਼ੁਰੂ ਹੋ ਗਿਆ। ਅਖੀਰ 1849 ਈ. ‘ਚ ਬਰਤਾਨੀਆ ਨੇ ਪੰਜਾਬ ’ਤੇ ਕਬਜ਼ਾ ਕਰ ਲਿਆ।
Maharaja Ranjit Singh
ਝੰਡੇ ਤੇ ਇਹ ਉਰਦੂ ਵਿੱਚ ਕੀ ਲਿਖਿਆ ਹੈ।
What is written Urdu ਇਹ ਸਰਕਾਰ ਏ ਖ਼ਾਲਸਾ ਦਾ ਝੰਡਾ ਹੈ, ਜਿਹੜਾ ਸਰਕਾਰ ਰਣਜੀਤ ਸਿੰਘ ਤੋਂ ਲੈਕੇ ਸਰਕਾਰ ਦਲੀਪ ਸਿੰਘ ਦੇ ਵੇਲੇ ਤੱਕ ਪੰਜਾਬ ਰਾਜ ਦਾ ਸ਼ਾਹੀ ਝੰਡਾ ਹੁੰਦਾ ਸੀ। ਇਸ ਤੇ ਫ਼ਾਰਸੀ ਲਿਖੀ ਹੋਈ ਹੈ, ਉਰਦੂ ਨਹੀਂ। ਫ਼ਾਰਸੀ ਸਰਕਾਰ ਏ ਖ਼ਾਲਸਾ ਵੇਲੇ ਰਾਜ ਦੀ ਦਫ਼ਤਰੀ ਭਾਸ਼ਾ ਸੀ। ਕਿਉਂਕਿ ਮੁਗ਼ਲਾਂ ਦੇ ਦੌਰ ਤੋਂ ਹੀ ਰਾਜ ਦੇ, ਜ਼ਮੀਨਾਂ ਦੇ ਸਾਰੇ ਰਿਕਾਰਡ ਫ਼ਾਰਸੀ ਵਿੱਚ ਰਹੇ ਸਨ, ਜਿਸ ਨੂੰ ਇੱਕੋ ਦਮ ਗੁਰਮੁਖੀ ਵਿੱਚ ਬਦਲਣਾ ਸੰਭਵ ਨਹੀਂ ਸੀ।
ਫ਼ਾਰਸੀ ਵਿੱਚ ਲਿਖੇ ਹੋਏ ਸ਼ਬਦ ਹਨ: “ਅਕਾਲ ਸਹਾਇ” (ਉਤਲੀ ਪੰਕਤੀ ਵਿੱਚ)
“ਸਰਕਾਰ ਏ ਖ਼ਾਲਸਾ” (ਹੇਠਲੀ ਪੰਕਤੀ ਵਿੱਚ) What is written Urdu
also read: ਵਿਰਾਸਤ-ਏ-ਖਾਲਸਾ, ਦਾਸਤਾਨ-ਏ-ਸ਼ਹਾਦਤ, ਗੋਲਡਨ ਟੈਂਪਲ ਪਲਾਜ਼ਾ 31 ਜੁਲਾਈ ਤੱਕ ਸੈਲਾਨੀਆਂ ਲਈ  ਰਹਿਣਗੇ ਬੰਦ
ਕੁਝ ਲੋਕ ਇਹ ਵੀ ਕਹਿ ਰਹੇ ਹਨ ਕਿ ਇਹ ਗ਼ਲਤ ਲਿਖਿਆ ਹੋਇਆ ਹੈ। ਨਹੀਂ, ਇਹ ਗ਼ਲਤ ਨਹੀਂ, ਬਿਲਕੁਲ ਠੀਕ ਹੈ। ਫ਼ਾਰਸੀ ਦੀ calligraphy ਵਿੱਚ ਲਿਖਿਆ ਹੈ। ਜਿਸ ਨੂੰ ਫ਼ਾਰਸੀ ਜਾਂ ਉਰਦੂ ਚੰਗੀ ਤਰ੍ਹਾਂ ਪੜ੍ਹਨੀ ਆਉਂਦੀ ਹੈ। ਉਹ ਇਸ ਨੂੰ ਵੇਖ ਕੇ ਹੀ ਇਸ ਦੀ calligraphic ਬਣਤਰ ਨੂੰ ਸਮਝ ਜਾਵੇਗਾ। ਜਿਨ੍ਹਾਂ ਨੂੰ ਅਜੇ ਘੱਟ ਆਉਂਦੀ ਹੈ, ਉਹ ਭੁਲੇਖੇ ਵੱਜੋਂ ਇਸ ਨੂੰ ਗ਼ਲਤ ਕਹਿ ਰਹੇ ਹਨ।
ਇਹ ਲਿਖਿਆ ਹੈ “ਅਕਾਲ ਸਹਾਇ, ਸਰਕਾਰ ਏ ਖ਼ਾਲਸਾ”, ਅਤੇ ਇਹ ਬਿਲਕੁਲ ਠੀਕ ਲਿਖਿਆ ਹੈ। What is written Urdu
ਪੰਜਾਬੀਆਂ ਦੀ ਮਾਈ ਸਾਹਿਬ ਮਹਾਰਾਣੀ ਜਿੰਦਾਂ ਦੀ ਗਾਥਾ
6 ਅਪ੍ਰੈਲ 1849 ਈਸਵੀ ਨੂੰ ਮਹਾਰਾਣੀ ਨੂੰ ਚੁਨਾਰ ਦੇ ਕਿਲੇ ਵਿਚ ਕੈਦ ਕੀਤਾ ਗਿਆ ਸੀ
Saga of Maharani Jindan ਮੰਨਾ ਸਿੰਘ ਔਲਖ ਦੀ ਧੀ, ਸ਼ੇਰ-ਇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮਹਿਬੂਬ ਰਾਣੀ, ਮਹਾਰਾਜਾ ਦਲੀਪ ਸਿੰਘ ਦੀ ਮਾਂ, ਮਹਾਰਾਣੀ ਜਿੰਦ ਕੌਰ, ਜਿਸਨੂੰ ਇੱਜ਼ਤ ਨਾਲ ਪੰਜਾਬੀ ‘ ਮਾਈ ਸਾਹਿਬ’ ਕਹਿ ਕੇ ਪੁਕਾਰਦੇ ਸਨ, ਪਹਿਲੀ ਸਿੱਖ ਐਂਗਲੋਂ ਜੰਗ ਤੋਂ ਬਾਅਦ ਹੀ ਅੰਗਰੇਜ਼ਾਂ ਦੀਆਂ ਅੱਖਾਂ ਵਿਚ ਰੜਕ ਰਹੀ ਸੀ, ਰਹਿੰਦੀ ਖੂੰਹਦੀ ਕਸਰ ਉਸ ਵਕਤ ਪੂਰੀ ਹੋ ਗਈ ਜਦ 7 ਅਗਸਤ 1847 ਈਸਵੀ ਨੂੰ ਭਰੀ ਸਭਾ ਵਿਚ ਅੰਗਰੇਜ਼ ਰੈਜੀਡੈਂਟ ਦੇ ਕਹਿਣ ਤੇ ਵੀ ਮਹਾਰਾਜਾ ਦਲੀਪ ਸਿੰਘ ਨੇ ਮਿਸਰ ਤੇਜ ਸਿੰਘ ਨੂੰ ਰਾਜੇ ਦਾ ਤਿਲਕ ਲਾਵਣ ਤੋਂ ਇਨਕਾਰ ਕਰ ਦਿੱਤਾ, ਰੈਜ਼ੀਡੈਂਟ ਦੰਦ ਕਰੀਚ ਕਿ ਰਹਿ ਗਿਆ, ਉਸਨੇ ਮਹਾਰਾਣੀ ਨੂੰ ਸ਼ੇਖੂਪੁਰੇ ਦੇ ਕਿਲ੍ਹੇ ਵਿਚ ਨਜ਼ਰਬੰਦ ਕਰਨ ਦਾ ਹੁਕਮ ਦਿੱਤਾ, ਕਿਉਕਿ ਉਹ ਸਮਝਦਾ ਸੀ ਕਿ ਲਾਹੌਰ ਵਿਚ ਮਹਾਰਾਣੀ ਦਾ ਰਹਿਣਾ ਅੰਗਰੇਜ਼ਾਂ ਲਈ ਖੁਸ਼ਗਵਾਰ ਨਹੀ ਹੋਵੇਗਾ ।ਮਹਾਰਾਣੀ ਨੂੰ ਹੋਰ ਤੰਗ ਪਰੇਸ਼ਾਨ ਕਰਨ ਲਈ, ਉਸਦੀ ਪੈਨਸ਼ਨ ਡੂਢ ਲੱਖ ਸਲਾਨਾ ਤੋਂ ਘਟਾ ਕਿ 60000 ਰੁਪਏ ਸਲਾਨਾ ਕਰ ਦਿੱਤੀ ਗਈ, ਉਸ ਨੂੰ ਗ੍ਰੰਥੀ ਤਕ ਰੱਖਣ ਦਾ ਵੀ ਅਖਤਿਆਰ ਨ ਰਿਹਾ, ਹੋਰ ਤੇ ਹੋਰ ਉਹ ਆਪਣੀ ਮਨ ਮਰਜ਼ੀ ਦਾ ਖਾ ਪੀ ਵੀ ਨਹੀ ਸਕਦੀ ਸੀ। ਮੰਨਿਆ ਜਾਂਦਾ ਕਿ ਇਸ ਸਮੇਂ ਵਿਚ ਭਾਈ ਮਹਾਰਾਜ ਸਿੰਘ ਹੁਣੀ ਮਹਾਰਾਣੀ ਦੇ ਸੰਪਰਕ ਵਿਚ ਸਨ।8 ਮਈ 1848 ਈਸਵੀ ਨੂੰ ਲਾਹੌਰ ਵਿਚ ਰੈਜ਼ੀਡੈਂਟ ਨੂੰ ਬਿੱਲੇ ਲਾਵਣ ਦੀ ਸਾਜ਼ਸ ਫੜੀ ਗਈ। ਇਸ ਸਕੀਮ ਵਿਚ ਮਹਾਰਾਣੀ ਦੇ ਵਕੀਲ ਗੰਗਾ ਰਾਮ ਤੇ ਇਕ ਸਿੱਖ ਫੌਜ ਦੇ ਕਰਨਲ ਕਾਹਨ ਸਿੰਘ ਨੂੰ ਫਾਂਸੀ ਦਿੱਤੀ ਗਈ। ਇਸਦਾ ਸੂਤਰਧਾਰ ਮਹਾਰਾਣੀ ਨੂੰ ਦਸਿਆ ਗਿਆ, ਮਹਾਰਾਣੀ ਨੇ ਚਨੌਤੀ ਦਿੱਤੀ ਕਿ ਖੁੱਲੀ ਅਦਾਲਤ ਵਿਚ ਮੁੱਕਦਮਾ ਚਲਾ ਕੇ ਦੁਧ ਦਾ ਦੁਧ ਤੇ ਪਾਣੀ ਦਾ ਪਾਣੀ ਕੀਤਾ ਜਾਵੇ।ਪਰ ਤਕੜੇ ਦਾ ਸੱਤੀ ਵੀਹ ਸੌ ਹੁੰਦਾ, ਮਹਾਰਾਣੀ ਦੀ ਅਪੀਲ ਖਾਰਜ ਕਰ ਦਿੱਤੀ ਗਈ।
14 ਮਈ 1848 ਈਸਵੀ ਨੂੰ ਰੈਜ਼ੀਡੈਂਟ ਦਾ ਹੁਕਮ ਲੈ ਕੇ ਕਪਤਾਨ ਲਿਮਸਡਨ ਤੇ ਲੈਫਟੀਨੈਂਟ ਹੁਡਸਨ ਸ਼ੇਖੂਪੁਰੇ ਪੁੱਜੇ, ਜਿਸ ਵਿਚ ਲਿਖਿਆ ਸੀ ਤੁਸੀ(ਮਹਾਰਾਣੀ ਜਿੰਦਾਂ) ਇੰਨਾਂ ਨਾਲ ਬਿਨ੍ਹਾਂ ਦੇਰੀ ਕੀਤੇ ਸ਼ੇਖੂਪੁਰੇ ਤੋਂ ਬਾਹਰ ਜਾਣਾ ਹੈ, ਤੁਹਾਨੂੰ ਕਿਸੇ ਤਰ੍ਹਾਂ ਦਾ ਦੁਖ ਦੇਣਾ ਜਾਂ ਅਪਮਾਨ ਕਰਨਾ ਸਾਡਾ ਮਕਸਦ ਨਹੀ, ਅਸਲ ‘ਚ ਅਸਿੱਧੀ ਧਮਕੀ ਸੀ ਮਹਾਰਾਣੀ ਨੂੰ, ਮਹਾਰਾਣੀ ਇਨ੍ਹਾਂ ਕੋਲੋਂ ਪੁਛਦੀ ਹੈ ਕਿ ਮੈਨੂੰ ਕਿਥੇ ਲੈ ਕੇ ਜਾਣਾ ਹੈ, ਪਰ ਇਹ ਦਸਣ ਤੋਂ ਜਵਾਬ ਦੇ ਦਿੰਦੇ ਹਨ। 16 ਮਈ 1848 ਈਸਵੀ ਨੂੰ ਇਹ ਵਹੀਰ ਸ਼ੇਖੂਪੁਰੇ ਤੋਂ ਚੱਲਦਾ ਹੈ, ਫਿਰੋਜ਼ਪੁਰ ਵਾਲਾ ਰਾਹ ਮਹਾਰਾਣੀ ਪਛਾਣ ਕਿ ਸਮਝ ਜਾਂਦੀ ਹੈ ਕਿ ਉਸਨੂੰ ਦੇਸ਼ ਪੰਜਾਬ ਵਿਚੋਂ ਬਾਹਰ ਕੱਢਣ ਲੱਗੇ ਨੇ, ਉਸ ਵਕਤ ਦੀ ਉਸਦੀ ਮਨੋ ਦਸ਼ਾ ਨੂੰ ਕਲਮ ਬਧ ਨਹੀ ਕੀਤਾ ਜਾ ਸਕਦਾ, ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ।
ਮਹਾਰਾਣੀ ਦੇ ਦੇਸ਼ ਪੰਜਾਬ ‘ਚੋਂ ਕੱਢੇ ਜਾਣ ਤੇ ਜੋ ਫੌਜਾਂ, ਤੇ ਆਮ ਲੋਕਾਂ ਵਿਚ ਰੋਸ ਸੀ, ਲਾਹੌਰ ਕੌਂਸਲ ਵਿਚਲਾ ਰੈਜ਼ੀਡੈਂਟ ਆਪਣੀ ਚਿੱਠੀ ਵਿਚ ਲਿਖਦਾ ਹੈ ਕਿ ਰਾਜਾ ਸ਼ੇਰ ਸਿੰਘ ਜੋ ਮੂਲਰਾਜ ਦੀ ਬਗਾਵਤ ਦਬਾਉਣ ਲਈ ਭੇਜਿਆ ਸੀ, ਉਸਦੇ ਡੇਰੇ ਤੋਂ ਖਬਰਾਂ ਆ ਰਹੀਆਂ ਨੇ ਕਿ ” ਮਹਾਰਾਣੀ ਦੇ ਦੇਸ਼ ਨਿਕਾਲੇ ਦੀ ਖ਼ਬਰ ਸੁਣ ਕੇ ਖਾਲਸਾ ਫੌਜ ਬੜੀ ਬੇਚੈਨ ਹੋ ਰਹੀ ਹੈ। ਸਿਪਾਹੀ ਆਖਦੇ ਹਨ, ਮਹਾਰਾਣੀ ਖ਼ਾਲਸਾ ਫੌਜ ਦੀ ਮਾਈ ਹੈ। ਜਦ ਉਹ ਤੇ ਬਾਲਕ ਦਲੀਪ ਸਿੰਘ ਹੀ ਉਹਨਾਂ ਤੋਂ ਦੂਰ ਕਰ ਦਿੱਤੇ ਗਏ ਨੇ, ਤਾਂ ਉਹ ਕੀਹਦੇ ਲਈ ਲੜਨ? ਹੁਣ ਉਹਨ੍ਹਾਂ ਨੂੰ ਮੂਲ ਰਾਜ ਦੀ ਵਿਰੋਧਤਾ ਕਰਨ ਦੀ ਲੋੜ ਨਹੀ। ਜੇ ਮੂਲ ਰਾਜ ਨੇ ਉਹਨਾਂ ਉੱਤੇ ਹਮਲਾ ਕੀਤਾ ਤਾਂ ਉਹ ਸਰਦਾਰਾਂ ਨੂੰ ਫੜ ਲੈਣਗੇ ਤੇ ਮੂਲ ਰਾਜ ਨਾਲ ਮਿਲ ਜਾਣਗੇ।” ਐਡਵਿਨ ਆਰਨੋਲਡ ਵੀ ਆਖਦਾ ਹੈ,” ਮਹਾਰਾਣੀ ਨੂੰ ਆਪਣੇ ਪੁਤ ਤੇ ਪਰਜਾ ਕੋਲੋਂ ਦੂਰ ਕਰਨ ‘ਤੇ ਸਿੱਖਾਂ ਨੇ ਜਿੰਨਾਂ ਰੋਸ ਪ੍ਰਗਟ ਕੀਤਾ, ਉਸ ਨਾਲੋਂ ਕਿਤੇ ਵਧੇਰੇ ਆਪਣੇ ਦਿਲਾਂ ਵਿਚ ਰੱਖਦੇ ਹਨ।” ਸ਼ੇਰ ਸਿੰਘ ਅਤੇ ਉਸਦੇ ਸਾਥੀਆਂ ਨੇ ਆਪਣੀ ਮੋਹਰ ਲੱਗੇ ਮੈਨੀਫੈਸਟੋ ‘ਚ ਵੀ ਕਿਹਾ ਹੈ ਕਿ “ਆਪਣੀ ਪਰਜਾ ਦੀ ਮਾਤਾ ਮਹਾਰਾਣੀ ਨੂੰ ਕੈਦ ਕਰਕੇ ਹਿੰਦੁਸਤਾਨ ਵਿਚ ਭੇਜਣ ਨਾਲ ਅੰਗਰੇਜ਼ਾਂ ਨੇ ਸੁਲਾ ਤੋੜ ਦਿੱਤੀ ਹੈ।” ਈਵਾਨਸ ਬੈੱਲ ਲਿਖਦਾ ਹੈ ਕਿ ” ਪੰਜਾਬ ਦੇ ਸਾਰੇ ਵਸਨੀਕਾਂ ਨੂੰ, ਸਭ ਸਿੱਖਾਂ ਨੂੰ , ਅਸਲ ਵਿਚ ਸਾਰੀ ਦੁਨੀਆਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੈ ਕਿੰਨੀਆਂ ਨਾਵਾਜਬ ਸਖ਼ਤੀਆਂ, ਧੱਕੇ ਤੇ ਜ਼ੁਲਮ ਨਾਲ ਫਿਰੰਗੀਆਂ ਨੇ ਵੱਡੇ ਮਹਾਰਾਜਾ ਰਣਜੀਤ ਸਿੰਘ ਦੀ ਵਿਧਵਾ ਨਾਲ ਬੁਰਾ ਵਰਤਾਉ ਕੀਤਾ ਹੈ।” ਹੋਰ ਤਾਂ ਹੋਰ ਅਫ਼ਗਾਨੀ ਸ਼ਾਸ਼ਕ ਦੋਸਤ ਮੁਹੰਮਦ ਖਾਂ ਵੀ ਜਨਵਰੀ 1849 ਈਸਵੀ ਵਿਚ ਐਬਟ ਨੂੰ ਲਿਖਦਾ ਹੈ ਕਿ। “ਇਸ ਵਿਚ ਕੋਈ ਸ਼ੱਕ ਨਹੀ ਕਿ ਸਿੱਖ ਦਿਨੋਂ ਦਿਨ ਬੜੇ ਬੇਚੈਨ ਹੋ ਰਹੇ ਹਨ। ਕਈਆਂ ਨੂੰ ਨੌੋਕਰੀਆਂ ਤੋੋਂ ਹਟਾ ਦਿੱਤਾ ਗਿਆ ਹੈ, ਤੇ ਖ਼ਾਸ ਕਰ ਜੋ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਨੂੰ ਕੈਦ ਵਿਚ ਸੁਟਿਆ ਗਿਆ ਹੈ ਤੇ ੳੁਸ ਨਾਲ ਬੁਰਾ ਸਲੂਕ ਕੀਤਾ ਗਿਆ ਹੈੇ। ਐਹੋ ਜੇਹੇ ਵਰਤਾਉ ਨੂੰ ਸਾਰੇ ਮਜ਼੍ਹਬਾਂ ਦੇ ਲੋਕ ਬੁਰਾ ਸਮਝਦੇ ਹਨ, ਤੇ ਸਾਰੇ ਅਮੀਰ ਗਰੀਬ ਇਸ ਨਾਲੋਂ ਮੌਤ ਨੂੰ ਚੰਗਾ ਸਮਝਦੇ ਹਨ।” ਮਹਾਰਾਣੀ ਦੇ ਦੇਸ਼ ਨਿਕਾਲੇ ਨੇ ਧੁਖਦੀ ਤੇ ਤੇਲ ਦਾ ਕੰਮ ਕੀਤਾ, ਅੰਗਰੇਜ਼ਾਂ ਨੇ ਇਕ ਤੀਰ ਨਾਲ ਦੋ ਨਿਸ਼ਾਨੇ ਫੁੰਡੇ, ਪੰਜਾਬ ਨੂੰ ਜ਼ਬਤ ਕਰਨ ਦਾ ਰਾਹ ਪੱਧਰਾ ਕੀਤਾ ਤੇ ਇਸ ਵਿਚ ਸਭ ਤੋਂ ਵੱਡੇ ਅੜਿਕੇ ਮਹਾਰਾਣੀ ਨੂੰ ਪੰਜਾਬ ਦੀਆਂ ਹੱਦਾਂ ‘ਚੋਂ ਬਾਹਰ ਕਰ ਦਿੱਤਾ ।
ਲਾਹੌਰ ਰੈਜ਼ੀਡੈਂਟ ਸਰ ਫਰੈਡਰਿਕ ਕਰੀ ਨੇ ਕੌਂਸਲ ਵਿਚੋਂ ਰਾਜਾ ਸ਼ੇਰ ਸਿੰਘ, ਫ਼ਕੀਰ ਨੂਰਦੀਨ ਤੇ ਰਾਜਾ ਸ਼ੇਰ ਸਿੰਘ ਦੇ ਭਰਾ ਗੁਲਾਬ ਸਿੰਘ ( ਇਹ ਕੌਂਸਲ ਦਾ ਮੈਂਬਰ ਵੀ ਨਹੀ ਸੀ) ਦੇ ਦਸਤਖ਼ਤ ਕਰਵਾ ਕਿ ਮਹਾਰਾਣੀ ਜਿੰਦਾਂ ਨੂੰ ਪੰਜਾਬੋਂ ਬਨਾਰਸ ਭੇਜਿਆ। ਇਥੇ ਅੰਗਰੇਜ਼ ਅਫਸਰ ਮੈਕਗ੍ਰੇਗਰ ਮਹਾਰਾਣੀ ਸਾਹਿਬਾਂ ਦਾ ਨਿਗਰਾਨ ਸੀ। ਇਥੇ ਮਹਾਰਾਣੀ ਦੀ ਪੈਨਸ਼ਨ ਦੂਜੀ ਵਾਰੀ ਘਟਾ ਕਿ 48 ਹਜ਼ਾਰ ਸਲਾਨਾ ਤੋਂ 12 ਹਜ਼ਾਰ ਸਲਾਨਾ ਕਰ ਦਿੱਤੀ ਗਈ।ਮਹਾਰਾਣੀ ਨੂੰ ਤੋੜਨ ਲਈ ਡਲਹੌਜੀ ਹਰ ਹਥ ਕੰਡਾ ਵਰਤ ਰਿਹਾ ਸੀ। Saga of Maharani Jindan
ਰੈਜ਼ੀਡੈਂਟ ਨੇ ਗਵਰਨਰ ਜਨਰਲ ਨੂੰ ਲਿਖਿਆ ਕਿ ਮਹਾਰਾਣੀ ਦੇ ਜਾਣ ਤੋਂ ਬਾਅਦ ਕੁਝ ਚਿੱਠੀਆਂ ਤੇ ਕਾਗਜ਼ ਪੱਤਰ ਮਿਲੇ ਹਨ, ਇਨ੍ਹਾਂ ਵਿਚੋਂ ਕੁਝ ਵਿਚ ਸਾਜ਼ਸ਼ ਦੀ ਬੋਅ ਆ ਰਹੀ ਹੈ, ਇਨ੍ਹਾਂ ਦੇ ਅਸਲ ਜਾਂ ਨਕਲੀ ਹੋਣ ਬਾਰੇ ਵਿਸ਼ਵਾਸ਼ ਨਾਲ ਨਹੀ ਕਿਹਾ ਜਾ ਸਕਦਾ। ਗਵਰਨਰ ਜਨਰਲ ਡਲਹੌਜੀ ਨੇ ਮੈਕਗ੍ਰੇਗਰ ਨੂੰ ਹੁਕਮ ਭੇਜਿਆ ਕਿ ਮਹਾਰਾਣੀ ਜਿੰਦਾਂ ਤੇ ਉਸਦੀਆਂ ਦਾਸੀਆਂ ਦੀ ਤਲਾਸ਼ੀ ਲਈ ਜਾਵੇ। 14 ਜੁਲਾਈ 1848 ਈਸਵੀ ਨੂੰ ਦੋ ਮੇਮਾਂ ਬੀਬੀ ਐਲਨ ਤੇ ਬੀਬੀ ਐਟਲੀ ਨੇ ਮਹਾਰਾਣੀ ਤੇ ਉਸਦੀਆਂ ਦਾਸੀਆਂ ਦੀ ਸਾਰੇ ਲੀੜੇ ਉਤਰਵਾ ਕੇ ਤਲਾਸ਼ੀ ਲਈ। ( ਇਹ ਮਹਾਰਾਣੀ ਦੀ ਬਹੁਤ ਵੱਡੀ ਤੌਹੀਨ ਸੀ) । ਉਸ ਦੇ 50 ਲੱਖ ਦੇ ਗਹਿਣੇ ਤੇ 2 ਲੱਖ ਨਕਦੀ ਜੋ ਉਸ ਪਾਸ ਸੀ ਖੋ ਲਈ ਗਈ । ਮਹਾਰਾਣੀ ਦੇ ਸੂਟਕੇਸ ਵਿਚੋਂ ਰਿਸ਼ਤੇਦਾਰਾਂ ਨੂੰ ਲਿਖੀਆਂ 33 ਚਿੱਠੀਆਂ ਮਿਲੀਆਂ, ਮੈਕਗਰੇਗਰ ਨੇ ਖ਼ੁਦ ਮੰਨਿਆ ਕਿ ਇਨ੍ਹਾਂ ਵਿਚ ਅੰਗਰੇਜ਼ਾਂ ਵਿਰੁਧ ਰਾਈ ਦੇ ਦਾਣੇ ਜਿਨ੍ਹੀ ਵੱਲ ਗੱਲ ਨਹੀ ਕੀਤੀ ਗਈ ਸੀ।
ਇਥੋਂ ਤਕ ਕਿ ਮਹਾਰਾਣੀ ਦੇ ਵਕੀਲ ਸ.ਜੀਵਨ ਸਿੰਘ ਨੂੰ ਵੀ ਉਸ ਨਾਲ ਮਿਲਣ ਦੀ ਇਜ਼ਾਜ਼ਤ ਨਹੀ ਸੀ, ਆਖ਼ੀਰ ਉਸਨੇ(ਜੀਵਨ ਸਿੰਘ) ਇਕ ਅੰਗਰੇਜ਼ ਨਿਊ ਮਾਰਚ ਨੂੰ ਮਹਾਰਾਣੀ ਦਾ ਵਕੀਲ ਬਣਾ ਕਿ ਗਵਰਨਰ ਜਨਰਲ ਤੋਂ ਮਹਾਰਾਣੀ ਨੂੰ ਮਿਲਣ ਲਈ ਅਪੀਲ ਕੀਤੀ ਜੋ ਮਨਜ਼ੂਰ ਹੋਈ। ਉਹ ਅੱਠ ਦਿਨ ਮਹਾਰਾਣੀ ਨੂੰ ਬਨਾਰਸ ਦੇ ਕਿਲ੍ਹੇ ਵਿਚ ਮਿਲਦਾ ਰਿਹਾ । ਉਸਦੀਆਂ ਦੁਖ ਤਕਲੀਫਾਂ ਸੁਣੀਆਂ । ਉਸਨੇ ਆਪਣੀ ਰਿਪੋਰਟ ਵਿਚ 2 ਹਜ਼ਾਰ ਮਾਹਵਾਰੀ ਪੈਨਸ਼ਨ ਦੀ ਗੱਲ ਕੀਤੀ, ਮੈਕਗ੍ਰੇਗਰ ਨੇ ਇਹ ਰਿਪੋਰਟ ਗਵਰਨਰ ਜਨਰਲ ਕੋਲ ਭੇਜੀ, ਪਰ ਉਸਨੇ ਜਵਾਬ ਵਿਚ ਲਿਖਿਆ ਕਿ ” ਇਸ ਵੇਲੇ ਜੋ ਰਕਮ ਮਹਾਰਾਣੀ ਨੂੰ ਖਰਚ ਵਾਸਤੇ ਮਿਲਦੀ ਹੈ, ਉਹ ਉਸ ਨਾਲ ਚੰਗੀ ਤਰ੍ਹਾਂ ਗੁਜ਼ਾਰਾ ਕਰ ਸਕਦੀ ਹੈ।”ਮਹਾਰਾਣੀ ਨੇ ਕਲਕੱਤੇ ਵੱਡੀ ਅਦਾਲਤ ਤਕ ਪਹੁੰਚ ਕੀਤੀ ਪਰ ਗੱਲ ਕੋਈ ਨ ਬਣੀ। ਅਖ਼ੀਰ ਨਿਊ ਮਾਰਚ ਨੇ ਮਹਾਰਾਣੀ ਨੂੰ ਇੰਗਲੈਂਡ ਵਿਚ ਕੋਰਟ ਆਫ ਡਾਇਰੈਕਟਰਜ਼ ਕੋਲ ਗੁਹਾਰ ਲਾਵਣ ਲਈ ਕਿਹਾ, ਪਰ ਖ਼ਰਚ ਦੇ ਰੂਪ ‘ਚ 50 ਹਜ਼ਾਰ ਰੁਪਏ ਦੀ ਮੰਗ ਕੀਤੀ, ਜੋ ਮਹਾਰਾਣੀ ਕੋਲ ਨਹੀ ਸਨ।
ਉਧਰ 29 ਮਾਰਚ 1849 ਈਸਵੀ ਨੂੰ ਗੋਰੇ ਚੰਮ ਤੇ ਕਾਲੇ ਦਿਲ ਵਾਲੇ ਵਲੈਤੀਆਂ ਨੇ ਮੋਏ ਯਾਰ ਦੀ ਪਿੱਠ ਤੇ ਵਾਰ ਕਰਦਿਆਂ ਲਾਹੌਰ ਦੇ ਤਖ਼ਤ ਤੋਂ ਸਰਕਾਰ-ਇ – ਖਾਲਸਾ ਦਾ ਨਿਸ਼ਾਨ ਉਤਾਰ ਕਿ ਯੂਨੀਅਨ ਜੈਕ ਦਾ ਝੰਡਾ ਝੁਲਾ ਦਿੱਤਾ ਗਿਆ । ਮਹਾਰਾਣੀ ਨੂੰ ਬਨਾਰਸ ਦੇ ਕਿਲੇ ਵਿਚੋਂ ਚੁਨਾਰ ਦੇ ਕਿਲੇ ਵਿਚ ਕੈਪਟਨ ਰੀਅਸ ਦੀ ਸਪੁਦਰਗੀ ਵਿਚ ਪਹੁੰਚਾ ਦਿੱਤਾ ਗਿਆ, ਉਸਨੂੰ ਕਿਹਾ ਗਿਆ ਉਹ ਮਹਾਰਾਣੀ ਦੀ ਆਵਾਜ਼ ਤੇ ਬਾਂਹ ਅਤੇ ਹੱਥ ਵਿਚ ਪਾਏ ਗਹਿਣੇ ਪਛਾਣ ਲਵੇ, ਤੇ ਰੋਜ਼ ਵੇਖਦਾ ਰਹੇ, (ਚਿਹਰਾ ਵੇਖਣ ਦੀ ਇਜ਼ਾਜ਼ਤ ਨਹੀ ਸੀ) , ਰੀਅਸ ਇਸ ਨੇਮ ਨੂੰ ਲਗਾਤਾਰ ਨਿਭਾ ਰਿਹਾ ਸੀ, ਇਕ ਦਿਨ 16 ਅਪ੍ਰੈਲ ਨੂੰ ਉਸਨੂੰ ਆਵਾਜ਼ ਵਿਚ ਕੁਝ ਫਰਕ ਲੱਗਾ ਤਾਂ ਮਾਈ ਜਿੰਦਾਂ ਨੇ ਕਿਹਾ ਕਿ ਜ਼ੁਕਾਮ ਕਰਕੇ ਹੈ, 18 ਅਪ੍ਰੈਲ ਨੂੰ ਮਹਾਰਾਣੀ ਰਾਤ ਨੂੰ ਚੁਨਾਰ ਦੇ ਕਿਲੇ ਵਿਚੋਂ ਨਿਕਲ ਗਈ ਤੇ ਗੰਗਾ ਨਦੀ ਦਾ ਚੌੜਾ ਮੁਹਾਨ ਪਾਰ ਕਰਕੇ ਦੂਜੇ ਪਾਸੇ ਲੱਗੀ। ( ਨਿਕਲਨ ਵਿਚ ਉਸਦੀ ਦਾਸੀ ਨੇ ਸਹਾਇਤਾ ਕੀਤੀ, ਗਿਆਨੀ ਗਿਆਨ ਸਿੰਘ ਜਮੀਅਤ ਰਾਏ ਨਾਮੀ ਸੇਵਕ ਦਾ ਜ਼ਿਕਰ ਕਰਦਾ ਹੈ…. ), ਉਧਰ ਕਿਲੇ ਵਿਚ ਰੌਲਾ ਪੈ ਗਿਆ, ਸਿਪਾਹੀ ਹਰਲ ਹਰਲ ਕਰਦੇ ਭਾਲ ਕਰ ਰਹੇ ਸਨ, ਮਹਾਰਾਣੀ ਪੰਜਾਬ ਆਉਣਾ ਚਾਹੁੰਦੀ ਸੀ ਪਰ ਰਾਹ ਕੋਈ ਨਹੀ ਸੀ,ਅਖ਼ੀਰ ਵਿਚਾਰੀ ਨੇਪਾਲ ਦੇ ਰਾਣਾ ਜੰਗ ਬਹਾਦਰ ਕੋਲ ਪੁਜੀ । ਜਿਸਨੇ ਅੰਗਰੇਜ਼ ਰੈਜ਼ੀਡੈਂਟ ਦੀ ਨਿਗਰਾਨੀ ਦੇ ਸਨਮੁਖ ਕਾਠਮਾਂਡੂ ਵਿਚ ਮਹਾਰਾਣੀ ਦੀ ਰਿਹਾਇਸ਼ ਤੇ ਪੈਨਸ਼ਨ ਦਾ ਇੰਤਜ਼ਾਮ ਕੀਤਾ ।
1861 ਈਸਵੀ ਵਿਚ 14 ਸਾਲ ਬਾਅਦ ਮਾਂ-ਪੁਤ ਦਾ ਮਿਲਾਪ ਕਲਕੱਤੇ ਦੇ ਸਪੈਨਸਿਜ਼ ਹੋਟਲ ਵਿਚ ਹੋਇਆ । ਪੁਤ ਦੀ ਸਿਖੀ ਗਵਾਚੀ ਦਾ ਮਾਈ ਸਾਹਿਬ ਨੂੰ ਬਹੁਤ ਦੁਖ ਹੋਇਆ, ਦਲੀਪ ਸਿੰਘ ਨੇ ਦੁਬਾਰਾ ਸਿੱਖੀ ਵੱਲ ਮੋੜਾ ਪਾਉਣ ਦਾ ਮਾਂ ਨਾਲ ਵਾਅਦਾ ਕੀਤਾ, ਪੰਜਾਬ ਜਾਣ ਦੀ ਇਜ਼ਾਜ਼ਤ ਨਹੀ ਸੀ, ਪੁਤ ਮਾਂ ਨੂੰ ਲੈ ਕੇ ਵਲੈਤ ਆ ਗਿਆ। ਮਹਾਰਾਣੀ ਨੂੰ ਵੱਖਰੇ ਘਰ ਵਿਚ ਰੱਖਿਆ ਗਿਆ ।ਮਿ. ਲਾਗਨ ਮਹਾਰਾਣੀ ਦੇ ਦਲੀਪ ਸਿੰਘ ਤੇ ਪੈ ਰਹੇ ਪ੍ਰਭਾਵ ਤੋਂ ਬਹੁਤ ਚਿੰਤਤ ਸੀ, ਦਲੀਪ ਸਿੰਘ ਹੁਣ ਚਰਚ ਨਹੀ ਜਾ ਰਿਹਾ ਸੀ ਤੇ ਨਾਲ ਹੀ ਆਪਣੀ ਜ਼ਮੀਨ ਜਾਇਦਾਦ ਬਾਰੇ ਪੁਛ ਪੜਤਾਲ ਵੀ ਕਰ ਰਿਹਾ ਸੀ।ਲਾਗਨ ਨੇ ਸਰ ਚਾਰਲਸ ਨੂੰ ਲਿਖਿਆ ਕਿ ਦਲੀਪ ਸਿੰਘ ਨੂੰ ਮਹਾਰਾਣੀ ਦੇ ਅਸਰ ਤੋਂ ਬਚਾ ਲਵੋ।
ਮਹਾਰਾਣੀ ਦੀ ਅਰੋਗਤਾ ਤਾਂ ਸ਼ੇਖੂਪੁਰੇ ਤੋਂ ਹੀ ਖੁਸਣੀ ਸ਼ੁਰੂ ਹੋ ਗਈ ਸੀ, ਪਰ ਨੇਪਾਲ ਵਿਚ ਬਹੁਤ ਜ਼ਿਆਦਾ ਕਮਜ਼ੋਰੀ ਦੀ ਅਵਸਥਾ ਹੋ ਗਈ। ਨੇਤ੍ਰਾਂ ਦੀ ਜੋਤ ਵੀ ਖਤਮ ਵਾਂਗ ਸੀ, ਵਲੈਤ ਵਿਚ ਦਲੀਪ ਸਿੰਘ ਨੇ ਮਾਂ ਦਾ ਬਹੁਤ ਇਲਾਜ਼ ਕਰਾਇਆ ਪਰ ਗੱਲ ਨ ਬਣੀ ਤੇ ਅਖ਼ੀਰ ਮਹਾਰਾਣੀ ਜਿੰਦ ਕੌਰ 1 ਅਗਸਤ 1863 ਈਸਵੀ ਨੂੰ ਸਵਾਸ ਕੈਨਸਿੰਘਟਨ ਵਿਚ ਐਬਿੰਗਡਨ ਹਾਊਸ ਅੰਦਰ ਪੂਰੀ ਹੋ ਗਈ । ਉਸਦੀ ਆਖਰੀ ਇੱਛਾ ਸੀ ਕਿ ਉਸਦੀ ਮਿੱਟੀ ਪੰਜਾਬ ਵਿਚ ਸ਼ੇਰ-ਇ-ਪੰਜਾਬ ਦੀ ਸਮਾਧ ਕੋਲ ਸਮੇਟੀ ਜਾਵੇ ਪਰ ਅੰਗਰੇਜ਼ ਸਰਕਾਰ ਨੇ ਮਹਾਰਾਜੇ ਨੂੰ ਮਹਾਰਾਣੀ ਦੀ ਲਾਸ਼ ਪੰਜਾਬ ਲਿਜਾਣ ਤੋਂ ਜਵਾਬ ਦੇ ਦਿੱਤਾ ।ਮਹਾਰਾਣੀ ਦੀ ਅਰਥੀ ਇਕ ਕਬਰਸਤਾਨ ਵਿਚ ਰੱਖੀ ਗਈ। ਕੋਈ ਛੇ ਮਹੀਨੇ ਪਿਛੋਂ ਦਲੀਪ ਸਿੰਘ ਨੂੰ ਮਾਂ ਦਾ ਸਸਕਾਰ ਬੰਬੇ ਕਰਨ ਦੀ ਇਜ਼ਾਜ਼ਤ ਮਿਲ ਗਈ। ਆਪਣੇ ਦੋ ਸੇਵਕਾਂ ਕਿਸ਼ਨ ਸਿੰਘ ਤੇ ਅੱਛਰ ਸਿੰਘ ਦੀ ਸਹਾਇਤਾ ਨਾਲ ਮਹਾਰਾਣੀ ਦਾ ਸਸਕਾਰ ਨਾਸਕ ਸ਼ਹਿਰ ਦੇ ਨੇੜੇ ਗੋਦਾਵਰੀ ਦੇ ਕੰਡੇ ਕੀਤਾ ਗਿਆ । ਇਥੇ ਉਸਦੀ ਸਮਾਧ ਬਣਾਈ ਤੇ ਇਕ ਪਿੰਡ ਵੀ ਉਸਦੇ ਨਾਮ ਲਾਇਆ ਗਿਆ । ਬਾਅਦ ਵਿਚ ਇਕ ਗੁਰਦੁਆਰਾ ਵੀ ਤਾਮੀਰ ਕੀਤਾ ਗਿਆ । ਬਾਅਦ ਵਿਚ ਮਹਾਰਾਣੀ ਜਿੰਦਾਂ ਦੀ ਪੋਤਰੀ ਬੀਬੀ ਬੰਬਾ ਸਦਰਲੈਂਡ ਨੇ ਉਸਦੀ ਰਾਖ ਨਾਸਿਕ ਤੋਂ ਲਿਆ ਕੇ ਲਾਹੌਰ ਸ਼ੇਰ-ਇ-ਪੰਜਾਬ ਦੀ ਸਮਾਧ ਕੋਲ ਸਥਾਪਿਤ ਕਰ ਆਪਣੀ ਦਾਦੀ ਦੀ ਆਖਰੀ ਇੱਛਾ ਪੂਰੀ ਕੀਤੀ ।
ਕੁਝ ਵਿਚਾਰ :-
ਲੇਡੀ ਲਾਗਨ :- ਉਹ ਲਾਇਕ ਤੇ ਪੱਕੇ ਇਰਾਦੇ ਵਾਲੀ ਜਨਾਨੀ ਸੀ । ਜਿਸਦਾ ਖਾਲਸਾ ਪੰਚਾਇਤਾਂ ਅੰਦਰ ਬੜਾ ਸਤਿਕਾਰ ਤੇ ਅਸਰ ਸੀ। ਉਹ ਰਾਜਨੀਤੀ ਨੂੰ ਸਮਝਣ ਵਾਲੀ ਤੇ ਵੱਡੇ ਹੌਂਸਲੇ ਵਾਲੀ ਜਨਾਨੀ ਸੀ।
ਲੇਡੀ ਲਾਗਨ:- ਮਹਾਰਾਣੀ ਜਿਸਨੇ ਕੁਝ ਚਿਰ ਵਿਚ ਹੀ ਮਹਾਰਾਜੇ (ਦਲੀਪ ਸਿੰਘ) ਦੀ ਅੰਗਰੇਜ਼ੀ ਪਾਲਣ ਪੋਸ਼ਣ ਅਤੇ ਇਸਾਈ ਮਾਹੌਲ ਤੇ ਹੂੰਝਾ ਫੇਰ ਦਿੱਤਾ ।
ਲਾਰਡ ਐਲਨਬਰੋ:- ਬਾਲਕ ਦਲੀਪ ਸਿੰਘ ਦੀ ਮਾਂ ਮਰਦਾਂ ਵਾਲੀ ਦਲੇਰੂ ਰੱਖਣ ਵਾਲੀ ਜਨਾਨੀ ਹੈ। ਲਾਹੌਰ ਦਰਬਾਰ ਤੇ ਨਜ਼ਰ ਮਾਰਿਆਂ ਕੇਵਲ ਉਹੀ ਬਹਾਦਰ ਜਨਾਨੀ ਦੇਖੀ ਦੀ ਹੈ।
ਲਾਰਡ ਡਲਹੌਜ਼ੀ:- ਮਹਾਰਾਣੀ ਜਿੰਦ ਕੌਰ ਇਕੋ ਇਕ ਐਸੀ ਜਨਾਨੀ ਹੈ ਜਿਸ ਵਿਚ ਤਿਖੀ ਸੂਝ ਹੈ। ਉਸਨੂੰ ਪੰਜਾਬ ਆਉਣ ਦੇਣਾ ਅੰਗਰੇਜ਼ਾਂ ਲਈ ਖ਼ਤਰਨਾਕ ਹੋਵੇਗਾ। ਸੋ ਉਹ ਪੰਜਾਬੋਂ ਦੂਰ ਹੀ ਰੱਖੀ ਜਾਵੇ ।
ਅੰਗਰੇਜ਼ਾਂ ਨੇ ਮਹਾਰਾਣੀ ਨੂੰ ਬਦਨਾਮ ਕਰਨ ਲਈ ਹਰ ਹੀਲਾ ਵਰਤਿਆ, ਕਰਤਾ ਕੋਹਿ ਨੂਰ ਲਿਖਦਾ ਹੈ,” ਮਹਾਰਾਣੀ ਵਿਰੁਧ ਕਿਸੇ ਸਬੂਤ ਦੀ ਥਾਂ ਝੂਠ ਤੇ ਗਾਲਾਂ ਦੇ ਗੱਡੇ ਲਿਆ ਖੜ੍ਹੇ ਕੀਤੇ । ਪਰ ਹਕੀਕਤ ਇਹੋ ਹੈ ਪੰਜਾਬੀਆਂ ਦੀ ਮਾਈ ਸਾਹਿਬ ਬੇਦਾਗ , ਪੰਜਾਬ ਪ੍ਰਸਤ ਤੇ ਸਿੱਖੀ ਸਰੋਕਾਰਾਂ ਨੂੰ ਪ੍ਰਣੋਈ ਸਖ਼ਸ਼ੀਅਤ ਸੀ Saga of Maharani Jindan
ਬਲਦੀਪ ਸਿੰਘ ਰਾਮੂੰਵਾਲੀਆ
ਸੂਰਜ ਤਾਂ ਰੋਜ ਅਸਤ ਹੁੰਦਾ..ਪਰ ਜਿਹੜਾ ਇੱਕ ਸੌ ਚੁਹੱਤਰ ਸਾਲ ਪਹਿਲਾ ਉਨੱਤੀ ਮਾਰਚ ਅਠਾਰਾਂ ਸੌ ਉਂਣੀਨਜਾ ਨੂੰ ਅਸਤ ਹੋਇਆ ਉਹ ਫੇਰ ਕਦੇ ਨਾ ਚੜ ਸਕਿਆ
sher e punjab 1939 ਲਾਹੌਰ ਸ਼ਾਹੀ ਕਿਲੇ ਦੇ ਸਾਮਣੇ ਖੁੱਲੀ ਥਾਂ ਕੀਤਾ ਇੱਕ ਉਚੇਚਾ ਸਮਾਰੋਹ..ਸਾਦਾ ਵੀ ਕੀਤਾ ਜਾ ਸਕਦਾ ਸੀ..ਪਰ ਲਾਰਡ ਡਲਹੌਜੀ ਅਤੇ ਉਸਦਾ ਸਹਾਇਕ ਇਲੀਅਟ..ਸਮਰਪਣ ਕਰਨ ਵਾਲਿਆਂ ਦੇ ਚੇਹਰਿਆਂ ਦੇ ਹਾਵ ਭਾਵ ਵੇਖਣਾ ਚਾਹੁੰਦੇ ਸਨ..ਪਛਤਾਵਾ..ਦੁੱਖ..ਖੁੱਸ ਜਾਣ ਦਾ ਝੋਰਾ..ਨੰਗ ਹੋ ਗਿਆ ਦਰਬਾਰ-ਏ-ਖਾਲਸਾ..ਸ਼ਾਨੋਂ-ਸ਼ੋਕਤ..ਰੌਣਕ..ਲਾਮੋਂ-ਲਸ਼ਕਰ..ਹਾਥੀ ਘੋੜੇ ਬੰਦੂਕਾਂ ਸ਼ਸ਼ਤਰ ਤੀਰ ਕਮਾਨ..ਸਭ ਕੁਝ ਅੱਜ ਯੂਨੀਅਨ ਜੈਕ ਹੇਠ ਆ ਜਾਣਾ ਸੀ..!
ਸਭ ਚੁੱਪ ਸਨ..ਬਜ਼ੁਰਗ ਜਮਾਦਾਰ ਫੌਜੀ ਲੰਮੇ ਦਾਹੜੇ ਚੋਲੇ ਜਾਹੋ ਜਲਾਲ..ਜੈਕਾਰੇ ਛੱਡਣ ਦੀ ਵੀ ਸਖਤ ਮਨਾਹੀ ਸੀ..ਸਭ ਕੁਝ ਚੁੱਪ ਚੁਪੀਤੇ ਖਾਮੋਸ਼ ਰਹਿ ਕੇ ਹੀ ਕਰਨਾ ਸੀ..ਸਿਰਫ ਹੰਝੂ ਵਹਾਅ ਸਕਦੇ ਸਨ..ਉਹ ਵੀ ਖਾਮੋਸ਼ੀ ਦੀ ਚਾਦਰ ਹੇਠ ਲੁਕੋ..ਕਬਰਾਂ ਵਰਗੀ ਚੁੱਪ..ਮੜੀ ਨੂੰ ਦਾਗਣ ਵੇਲੇ ਡੁਸਕਦੇ ਹੋਏ ਮਜਬੂਰ..!
ਦਸਾਂ ਸਾਲਾਂ ਦਾ ਬਲੈਕ ਪ੍ਰਿੰਸ ਮਹਾਰਾਜਾ ਦਲੀਪ ਸਿੰਘ..ਸੁਵੇਰੇ ਦਸ ਕੂ ਵਜੇ ਤਖ਼ਤ ਤੋਂ ਉਠਾਇਆ..ਅੰਗਰੇਜ਼ਾਂ ਵੱਲੋਂ ਤਿਆਰ ਐਲਾਨਨਾਮਾ ਪੜਿਆ..ਫੇਰ ਉਸ ਤੇ ਦਸਤਖਤ ਕੀਤੇ..ਕੋਹੇਨੂਰ ਓਹਨਾ ਹਵਾਲੇ ਕੀਤਾ..ਤੇ ਫੇਰ ਲਾਂਭੇ ਕਰ ਦਿੱਤਾ ਗਿਆ ਬੇਜੁਬਾਨ..ਕੋਲ ਹੀ ਇੱਕ ਪਾਸੇ ਸਰਕਾਰ-ਏ-ਖਾਲਸਾ ਦੀ ਮੜੀ ਤੇ ਅਜੀਬ ਖਾਮੋਸ਼ੀ ਵਾਲੀ ਕੈਫ਼ੀਅਤ..ਰਾਵੀ ਦੀਆਂ ਲਹਿਰਾਂ ਦੀ ਮਟਕ ਗਵਾਚ ਗਈ ਸੀ..ਅੱਟਕ ਦਰਿਆ ਟੱਪਦੇ ਜੁਸੇਦਾਰ ਘੋੜੇ ਫੁੰਕਾਰੇ ਮਾਰ ਰਹੇ ਸਨ ਪਰ ਅੱਜ ਲਗਾਮਾਂ ਕਿਸੇ ਹੋਰ ਦੇ ਹੱਥ ਸਨ..!
ਜਦੋਂ ਖਾਲਸਾ ਫੌਜ ਦਾ ਸਿਪਾਹੀ ਆਪਣਾ ਘੋੜਾ ਅੰਗਰੇਜ ਫੌਜ ਹਵਾਲੇ ਕਰਦਾ ਤਾਂ ਦੋਵੇਂ ਕਿੰਨੀ ਦੇਰ ਮੁੜ ਮੁੜ ਇੱਕ ਦੂਸਰੇ ਨੂੰ ਵੇਖਦੇ..ਫੇਰ ਘੋੜਾ ਉੱਚੀ ਸਾਰੀ ਹਿਣਕਦਾ..ਅੱਜ ਸਦਾ ਲਈ ਵਿਛੋੜੇ ਜੂ ਪੈ ਜਾਣੇ ਸਨ..ਅਜੀਬ ਵਰਤਾਰਾ..ਜਾਨਵਰ ਵੀ ਹੈਰਾਨ ਸਨ..ਅੱਜ ਖਾਲਸਾ ਫੌਜ ਨਾਲ ਕੀ ਭਾਣਾ ਵਾਪਰ ਗਿਆ..ਨਾ ਕਿਸੇ ਅੱਡੀ ਲਾਈ..ਨਾ ਲਗਾਮ ਹੀ ਖਿੱਚੀ..ਨਾ ਜੈਕਾਰਾ ਛੱਡਿਆ..ਕਬਰਾਂ ਵਰਗੀ ਚੁੱਪ..ਰਾਣੀ ਜਿੰਦਾ ਅਣਜਾਣ ਕਿਲੇ ਦੀ ਕੰਧ ਨਾਲ ਮੱਥਾ ਮਾਰ ਰੋ ਰਹੀ ਸੀ..ਮਹਾਰਾਜੇ ਨੂੰ ਯਾਦ ਕਰ..ਮੇਰਾ ਸਭ ਕੁਝ ਉੱਜੜ ਗਿਆ..ਆਪਣੇ ਪਿੱਠ ਵਿਚ ਛੁਰੀਆਂ ਮਾਰ ਗਏ..ਵਾਵਰੋਲੇ ਮਗਰੋਂ ਤਹਿਸ ਨਹਿਸ ਹੋ ਗਿਆ ਚਿੜੀ ਦਾ ਆਲ੍ਹਣਾ..ਹੁਣ ਕਿਸ ਨੂੰ ਅਵਾਜ ਮਾਰੇ..ਸਾਰਾ ਲਾਹੌਰ ਚੁੱਪ ਸੀ..ਹੈਰਾਨ ਸੀ..ਸਦਮੇਂ ਵਿੱਚ ਸੀ..ਦੀਵਾਨ-ਏ.ਆਮ..ਦੀਵਾਨ-ਏ-ਖਾਸ ਦੇ ਥੜਿਆਂ ਵੀ ਨੀਵੀਂ ਪਾਈ ਹੋਈ ਸੀ..ਕੋਲ ਬਾਗਾਂ ਦੀ ਹਰਿਆਵਲ..ਚਿੜੀਆਂ ਦੀ ਚੂੰ-ਚੂੰ ਅਵਾਕ ਸੀ..ਖਾਮੋਸ਼ੀ..ਉਦਾਸ ਹਵਾ..! sher e punjab 1939
ਫੇਰ ਰੋਂਦੀ ਕੁਰਲਾਉਂਦੀ ਜਿੰਦਾ ਚੁਨਾਰ ਦੇ ਕਿਲੇ ਅੱਪੜ ਗਈ..ਪਹਿਲੋਂ ਅਲਫ਼ ਨਿਰਵਸਤਰ ਕਰ ਤਲਾਸ਼ੀ ਲਈਂ..ਨਿੱਕਾ ਮਹਾਰਾਜ ਫਤਹਿਗੜ ਘੱਲ ਦਿੱਤਾ ਗਿਆ..ਇੰਗਲੈਂਡ ਦੀ ਮਹਾਰਾਣੀ ਦਾ ਖਾਸ ਏਲਚੀ..ਲੋਗਨ..ਉਸਨੂੰ ਖਾਸ ਹਿਦਾਇਤ ਸੀ..ਮਹਾਰਾਜੇ ਨੂੰ ਅੰਗਰੇਜੀ ਸਿਖਾਈ ਜਾਵੇ..ਪੱਛਮੀਂ ਮਾਹੌਲ..ਰਹਿਣ ਸਹਿਣ..ਪੋਸ਼ਾਕਾਂ..ਚਕਾਚੌਂਦ..ਹੁਸਨ ਜਵਾਨੀ ਸ਼ਬਾਬ ਰੰਗੀਨੀਆਂ ਝਲਕਾਰੇ..ਸ਼ਰਾਬ ਮਦਿਰਾਵਾਂ ਅਤੇ ਥਿਰਕਦੀ ਜਵਾਨੀ..ਅਤੇ ਹੋਰ ਵੀ ਕਿੰਨੇ ਕੁਝ ਨੇ ਬਾਲ ਮਨ ਤੇ ਅਸਰ ਕੀਤਾ..ਉਹ ਸਭ ਕੁਝ ਭੁੱਲ ਗਿਆ..ਲਾਹੌਰ ਮੁਲਤਾਨ ਗੁਜਰਾਂਵਾਲਾ ਅੱਟਕ ਜਮਰੌਦ ਕਾਬੁਲ ਕੰਧਾਰ ਦੱਰਾ-ਖੈਬਰ ਕਸ਼ਮੀਰ ਲਦਾਖ਼ ਦਰਬਾਰ ਸਾਹਿਬ ਅਮ੍ਰਿਤਸਰ..ਕਿਸੇ ਦਾ ਵੀ ਚੇਤਾ ਨਾ ਆਉਣ ਦਿੱਤਾ ਜਾਂਦਾ..ਜੇ ਆਉਂਦਾ ਵੀ ਤਾਂ ਓਸੇ ਵੇਲੇ ਧਿਆਨ ਭਟਕਾ ਦਿੱਤਾ ਜਾਂਦਾ..ਇਥੋਂ ਤੱਕ ਕੇ ਖੁਦ ਦੇ ਬਾਪ ਰਣਜੀਤ ਸਿੰਘ ਖਿਲਾਫ ਭੰਡੀ ਪ੍ਰਚਾਰ ਕੀਤਾ..ਅੱਤ ਦਰਜੇ ਦਾ ਸ਼ਰਾਬੀ..ਚਰਿੱਤਰਹੀਣ..ਧਰਮ ਤੋਂ ਦੂਰ..ਪਰਜਾ ਦੇ ਦੁੱਖਾਂ ਤੋਂ ਬੇਖਬਰ..ਕਮਜ਼ੋਰ ਸ਼ਾਸ਼ਕ..ਕੱਟੜ ਅਤੇ ਅਨਪੜ..ਪਰ ਰਣਜੀਤ ਸਿੰਘ ਦੀ ਮੜੀ ਅਜੇ ਵੀ ਖਾਮੋਸ਼ ਸੀ..ਪਰ ਅੱਧੀ ਰਾਤ ਦੱਸਦੇ ਓਥੋਂ ਅਵਾਜ਼ਾਂ ਆਉਂਦੀਆਂ..!
ਮਹਾਰਾਣੀ ਲੰਡਣੋਂ ਦਲੀਪ ਨੂੰ ਚਿੱਠੀਆਂ ਘੱਲਦੀ..ਖੇਖਣ ਕਰਦੀ..ਤੂੰ ਮੇਰਾ ਪੁੱਤਰ ਏ..ਤੈਨੂੰ ਮਿਲਣਾ ਚਾਹੁੰਦੀ ਹਾਂ..ਤੂੰ ਛੇਤੀ ਇਥੇ ਆ ਜਾ..ਦਲੀਪ ਜਿੰਦਾ ਨੂੰ ਵੀ ਭੁੱਲ ਗਿਆ..ਉਹ ਚੁਨਾਰ ਦੇ ਕਿਲੇ ਵਿਚ ਕੈਦ ਬਿਨ ਪਾਣੀਓਂ ਮੱਛੀ ਵਾਂਙ ਤੜਪਦੀ..ਨੌਕਰਾਣੀ ਨੂੰ ਪੁੱਛਦੀ ਪੰਜਾਬ ਕਿਸ ਪਾਸੇ ਵੱਲ ਨੂੰ ਪੈਂਦਾ..ਫੇਰ ਓਧਰ ਇੱਕਟਕ ਵੇਖਦੀ ਰਹਿੰਦੀ..ਹਮੇਸ਼ਾਂ ਫੁੱਲਾਂ ਵਾਂਙ ਰੱਖਣ ਵਾਲਾ ਸਿਰ ਦਾ ਸਾਈਂ ਵੀ ਕਦੇ ਦਾ ਮੁੱਕ ਗਿਆ ਸੀ..ਉਸਦੀ ਨਿਸ਼ਾਨੀ ਅੱਖੋਂ ਓਹਲੇ ਕਰ ਦਿੱਤੀ ਗਈ..ਨੀਂਦਰ ਕਿਥੇ ਪੈਂਦੀ..ਸਾਰੀ ਸਾਰੀ ਰਾਤ ਰੋਂਦੀ ਰਹਿੰਦੀ..ਏਨੀ ਗੱਲ ਲਿਖਣੀ ਸੌਖੀ ਪਰ ਪਿੰਡੇ ਤੇ ਹੰਢਾਉਣੀ ਬੜੀ ਔਖੀ..ਕਿਸੇ ਵੈਰੀ ਤੇ ਵੀ ਨਾ ਪਵੇ ਇੰਝ ਦੀ ਬਿਪਤਾ..!
ਫੇਰ ਇੱਕ ਦਿਨ ਨੇਪਾਲ ਭੱਜ ਗਈ..ਓਥੋਂ ਦੇ ਰਾਜੇ ਨੂੰ ਰਣਜੀਤ ਦਾ ਵਾਸਤਾ ਪਾਇਆ..ਉਸ ਪੈਨਸ਼ਨ ਲਾ ਦਿੱਤੀ..ਫੇਰ ਕਲਕੱਤੇ ਸਪੇਂਸ ਹੋਟਲ ਪੁੱਤਰ ਨਾਲ ਮਿਲਾਪ ਹੋਇਆ..ਧਰਤੀ ਪਾਟ ਗਈ..ਅੰਬਰ ਲੀਰੋ ਲੀਰ ਹੋ ਗਿਆ..ਰੋ ਰੋ ਅੰਨੀ ਤੇ ਪਹਿਲੋਂ ਹੀ ਹੋ ਗਈ ਸੀ..ਜੂੜੇ ਨੂੰ ਟੋਹਿਆ..ਧਾਹ ਨਿੱਕਲ ਗਈ..ਦੁਹੱਥੜ ਮਾਰੀ..ਮੇਰੇ ਦਲੀਪ ਦਾ ਜੂੜਾ ਤੇ ਊੜਾ..ਹਾਏ-ਮੇਰਿਆਂ ਰੱਬਾ..ਮੇਰਾ ਰਣਜੀਤ ਸਿੰਘ ਅੱਜ ਮੋਇਆ..!
ਦਲੀਪ ਨੂੰ ਨਾਲ ਰਹਿਣ ਦੀ ਇਜਾਜਤ ਨਾ ਦਿੱਤੀ..ਹਫਤੇ ਵਿਚ ਦੋ ਦਿਨ ਮਿਲਣ ਦਿੱਤਾ ਜਾਂਦਾ..ਉਹ ਉਸ ਨੂੰ ਟੋਹਂਦੀ..ਟੁੰਬਦੀ..ਵਿਰਾਸਤ ਚੇਤੇ ਕਰਵਾਉਂਦੀ..ਕੋਹੇਨੂਰ ਦੀਆਂ ਗੱਲਾਂ ਕਰਦੀ..ਲੋਗਨ ਤਿੱਖੀ ਨਜਰ ਰੱਖਦਾ..ਦਿਲੋਂ ਸੋਚਦਾ ਇਹ ਬੁੱਢੀ ਮਰ ਹੀ ਕਿਓਂ ਨਹੀਂ ਜਾਂਦੀ..ਫੇਰ ਉਹ ਇੱਕ ਦਿਨ ਵਾਕਿਆ ਈ ਮਰ ਗਈ..ਸਹਿਕਦੀ..ਕਿੰਨਾ ਕੁਝ ਯਾਦ ਕਰਦੀ ਹੋਈ..ਦਲੀਪ ਨੇ ਆਖਿਆ ਇਸਨੂੰ ਪੰਜਾਬ ਜਾ ਲਾਂਬੂ ਲਾਉਣਾ..ਪਰ ਉਹ ਨਾ ਮੰਨੇ..ਬੁਝ ਗਈ ਚੰਗਿਆੜੀ ਫੇਰ ਭੜਕ ਉਠੇਗੀ..ਫੇਰ ਨਰਮਦਾ ਕੰਢੇ ਸਵਾਹ ਬਣ ਗਈ..ਫੁਲ ਓਥੇ ਹੀ ਦੱਬ ਦਿੱਤੇ..!
ਦਲੀਪ ਮੁੱਕਿਆ ਤਾਂ ਦੋ ਧੀਆਂ ਵਿਚੋਂ ਇੱਕ ਧੀ ਬੰਬਾਂ ਲਾਹੌਰ ਆ ਗਈ..ਬੰਗਲਾ ਖਰੀਦ ਲਿਆ..ਸਾਰਾ ਦਿਨ ਸੜਕਾਂ ਤੇ ਘੁੰਮਦੀ ਰਹਿੰਦੀ..ਦਾਦੇ ਦੀਆਂ ਨਿਸ਼ਾਨੀਆਂ ਟੋਹਂਦੀ..ਮਹਿਸੂਸ ਕਰਦੀ..ਲਾਹੌਰ ਦੀਆਂ ਹਵਾਵਾਂ ਵਿਚੋਂ ਗਵਾਚਿਆ ਅਤੀਤ ਲੱਭਦੀ..ਰਾਵੀ ਕੰਢੇ ਘੰਟਿਆਂ ਬੱਧੀ ਬੈਠੀ ਰਹਿੰਦੀ..ਫੇਰ ਗੋਰੇ ਸੰਤਾਲੀ ਵੇਲੇ ਚਲੇ ਗਏ..ਰਣਜੀਤ ਦੀ ਵਿਰਾਸਤ ਦੀ ਹਿੱਕ ਤੇ ਲਕੀਰ ਫੇਰ ਗਏ..ਖੋਹਿਆ ਕਿਸੇ ਤੋਂ ਸੀ ਤੇ ਫੜਾ ਕਿਸੇ ਹੋਰ ਨੂੰ ਗਏ..ਮਹਾਰਾਣੀ ਬੰਬਾ ਨੂੰ ਸੁਫ਼ਨੇ ਵਿਚ ਦਾਦਾ ਰਣਜੀਤ ਸਿੰਘ ਮਿਲਿਆ..ਭਰੇ ਹੋਏ ਗੱਚ ਨਾਲ ਆਖਣ ਲੱਗਾ ਮੇਰੇ ਕੋਲ ਹੀ ਰਹੀਂ..ਇੱਕਲਾ ਨਹੀਂ ਰਿਹਾ ਜਾਂਦਾ..ਫੇਰ ਵਾਕਿਆ ਹੀ ਲਾਹੌਰ ਹੀ ਰਹੀ..ਸੰਨ ਅਠਵੰਜਾ ਤੀਕਰ..ਫੇਰ ਇੱਕ ਦਿਨ ਸਰਕਾਰ-ਏ-ਖਾਲਸਾ ਦਾ ਇਹ ਆਖਰੀ ਸੂਰਜ ਵੀ ਅਸਤ ਹੋ ਗਿਆ..ਸਦਾ ਲਈਂ..ਬੀਤ ਜਾਣੀਆਂ ਰੁੱਤਾਂ ਹਾਣੀਆਂ..ਜੇ ਨਾ ਮਾਣੀਆਂ ਟੋਲਦਾ ਰਹੀਂ..! sher e punjab 1939
ਅੱਜ ਵੀ ਲਾਹੌਰ ਰਣਜੀਤ ਸਿੰਘ ਦੀ ਮੜੀ ਕੋਲ ਮੱਸਿਆ ਦੀ ਕਾਲੀ ਬੋਲੀ ਰਾਤ ਨੂੰ ਇੱਕ ਫਕੀਰ ਫਿਜ਼ਾ ਵਿੱਚ ਪੱਸਰੇ ਹੋਏ ਧੂੰਏਂ ਵਿੱਚੋਂ ਦੀ ਗਾਉਂਦਾ ਹੋਇਆ ਸ਼ੂਕਦਾ ਤੁਰਿਆ ਜਾਂਦਾ ਕਈਆਂ ਵੇਖਿਆ..ਕਈ ਮਗਰ ਜਾਂਦੇ ਤਾਂ ਰਾਵੀ ਦੇ ਢਾਹਿਆਂ ਕੋਲ ਜਾ ਅਲੋਪ ਹੋ ਜਾਂਦਾ..ਪਰ ਅਵਾਜ ਆਉਂਦੀ ਰਹਿੰਦੀ..ਅਬਾਦੀਆਂ ਵੀ ਵੇਖੀਆਂ..ਬਰਬਾਦੀਆਂ ਵੀ ਵੇਖੀਆਂ..ਸ਼ੇਰ-ਏ-ਪੰਜਾਬ ਦੀ ਮੜੀ ਪਈ ਏ ਆਖਦੀ..ਇਹਨਾਂ ਗੁਲਾਮਾਂ ਨੇ ਕਦੀ ਆਜ਼ਾਦੀਆਂ ਵੀ ਵੇਖੀਆਂ!
ਹਰਪ੍ਰੀਤ ਸਿੰਘ ਜਵੰਦਾ