LIFE - Nirpakh Post

ਜਾਣ ਕੇ ਵੀ ਅਣਜਾਣ ਬਣ ਜਾਣ ਦਾ ਹੁਨਰ ਏ ਮੇਰੇ ਅੰਦਰ !!
I have the skill to become unknown even by knowing!!
ਦੋਸਤੋ ਕਈ ਵਾਰ ਸਾਨੂੰ ਪਤਾ ਹੁੰਦਾ ਹੈ ਅਗਲਾ ਬੰਦਾ ਬਹੁਤ ਮਤਲਬੀ ਇਨਸਾਨ ਹੈ ਓਹ ਸਾਡੇ ਨਾਲ ਮਾੜਾ ਕਰ ਰਿਹਾ ਇਹ ਵੀ ਸਾਨੂੰ ਪਤਾ ਹੁੰਦਾ ਹੈ ਪਰ ਅਸੀਂ ਜਾਣ ਬੁੱਝ ਕੇ ਅਨਜਾਣ ਬਣ ਜਾਂਦੇ ਹਾਂ ਪਤਾ ਕਿਉੰ?

ਕਿਉੰਕਿ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਓਹ ਬੰਦਾ ਖੁਦ ਨੂੰ ਕਿੰਨਾ ਕੂ ਸਮਾਰਟ ਸਮਝਦਾ ਹੈ ਤੇ ਕਿੰਨੀ ਹੱਦ ਤੱਕ ਗਿਰ ਸਕਦਾ ਹੈ ਅਸੀਂ ਉਸਦੀ ਹੱਦ ਦੇਖਣ ਲਈ ਉਸ ਸਾਹਮਣੇ ਬਿਲਕੁਲ ਅਣਜਾਣ ਬਣ ਜਾਂਦੇ ਹਾਂ ਕੇ ਸਾਨੂੰ ਉਸ ਬਾਰੇ ਬਿੱਲਕੁਲ ਵੀ ਨਹੀਂ ਪਤਾ ਕੇ ਸਾਡੇ ਖਿਲਾਫ ਕੀ ਕਰ ਰਿਹਾ ਤੇ ਕੀ ਨਹੀਂ ।।

ਪਰ ਉਹ ਸੋਚਦਾ ਹੈ ਕੇ ਇਹ ਤਾਂ ਪਾਗਲ ਹੈ ਭੋਲਾ ਹੈ,ਇਸਨੂੰ ਪਤਾ ਹੀ ਨਹੀਂ ਕੇ ਮੈਂ ਉਸ ਨਾਲ ਕੀ ਚਲਾਕੀਆਂ ਕਰ ਰਿਹਾ ਹਾਂ।।ਪਰ ਅਸੀਂ ਤਾਂ ਸਭ ਕੁੱਝ ਜਾਣਦੇ ਹਾਂ ਤੇ ਅੰਤ ‘ਚ ਸਾਨੂੰ ਉਹਨਾਂ ਦੀ ਹੱਦ ਵੀ ਪਤਾ ਲੱਗ ਜਾਂਦੀ ਹੈ ਕੇ ਕੋਈ ਇਨਸਾਨ ਖੁਦਗਰਜ਼ ਬਣ ਕੇ ਕਿੰਨਾ ਜ਼ਿਆਦਾ ਗਿਰ ਸਕਦਾ ਹੈI have the skill to become unknown even by knowing!!

ਅੱਜ ਦੇ ਸਮੇਂ ‘ਚ ਇਸ ਤਰ੍ਹਾਂ ਦੇ ਬਹੁਤ ਜਿਆਦਾ ਲ਼ੋਕ ਦੁਨੀਆਂ ‘ਚ ਵਸਦੇ ਨੇ ਜੌ ਖੁਦਗਰਜ਼ੀ ਕਾਰਨ ਦੂਜਿਆ ਨੂੰ ਕਿਸੇ ਵੀ ਹੱਦ ਤੱਕ ਨੀਵਾਂ ਦਿਖਾਉਣ ਲਈ ਚਲੇ ਜਾਂਦੇ ਨੇ
ਤੇ ਏਦਾਂ ਦੇ ਲੋਕ ਬਹੁਤ ਥੋੜੇ ਸਮੇਂ ਲਈ ਦੂਸਰਿਆਂ ਦੇ ਟੁਕੜਿਆਂ ਤੇ ਪਲਦੇ ਨੇ ਕਿਉੰਕਿ ਇੰਨਾ ਨੂੰ ਧੋਖਾ ਜ਼ਿੰਦਗ਼ੀ ਚ ਬਹੁਤ ਜਲਦੀ ਮਿਲ ਜਾਂਦਾ ਹੈ

ਜਾਂ ਕਹਿ ਸਕਦੇ ਹਾਂ ਕਿ “ਜੈਸੀ ਕਰਨੀ ਵੈਸੀ ਭਰਨੀ”

ਜੌ ਕਿਸੇ ਇੱਕ ਦੇ ਬਣ ਕੇ ਨਹੀਂ ਰਹਿ ਸਕਦੇ ਓਹ ਕਦੇ ਟਿੱਕ ਕੇ ਵੀ ਨਹੀਂ ਬਹਿ ਸਕਦੇ …..

ਇਸ ਲਈ ਆਪਣੇ ਆਪ ‘ਚ ਰਹਿਣਾ ਸਿੱਖੋ
ਕਿਉੰਕਿ ਕੋਈ ਵੀ ਤੁਹਾਡਾ ਸਾਥ ਬਹੁਤੇ ਲੰਬੇ ਸਮੇਂ ਤੱਕ ਨਹੀਂ ਦਿੰਦਾ …..I have the skill to become unknown even by knowing!!

@Reet Kaur

ਕੌਣ ਤੁਹਾਡਾ ਆਪਣਾ ?
Who is your own?
ਅੱਜ ਦੇ ਸਮੇ ਦੀ ਜੇਕਰ ਗੱਲ ਕੀਤੀ ਜਾਵੇ ਕੇ ਕੌਣ ਤੁਹਾਡਾ ਆਪਣਾ ਹੈ ਤਾਂ ਹਰ ਕੋਈ ਇੱਕੋ ਜਵਾਬ ਦੇਵੇਗਾ ਸ਼ਾਇਦ ਰੱਬ ਅਤੇ ਸਾਡੇ ਖੁਦ ਤੋਂ ਬਿਨਾ ਕੋਈ ਸਾਡਾ ਆਪਣਾ ਨਹੀਂ ਹੈ
ਪਤਾ ਹੈ ਕਿਉਂ ?
ਕਿਉਕਿ ਜਦੋਂ ਤੱਕ ਤੁਸੀਂ ਸਭ ਦਾ ਕਰਦੇ ਰਹੋਗੇ ਓਦੋਂ ਤੱਕ ਸਾਰੇ ਹੀ ਤੁਹਾਡੇ ਆਪਣੇ ਨੇ ਪਰ ਜਿਸ ਦਿਨ ਤੁਸੀਂ ਕਿਸੇ ਵੀ ਕੰਮ ਲਈ ਤੁਹਾਡੇ ਆਪਣੇ ਨੂੰ ਜਵਾਬ ਦੇ ਦਿੱਤਾ ਉਸ ਦਿਨ ਤੋਂ ਤੁਸੀਂ ਓਹਨਾ ਲਈ ‘ਤੇ ਉਹ ਤੁਹਾਡੇ ਲਈ ਬਿਲਕੁਲ ਬਗਾਨੇ ਹੋ ਜਾਣਗੇ ।

. ਇਹ ਗੱਲਾਂ ਸਿਰਫ ਕਿਤਾਬੀ ਹੀ ਨਹੀਂ ਹੈ ਸੱਚੀਆਂ ਨੇ
ਬਹੁਤ ਸਾਰੇ ਲੋਕਾਂ ਨਾਲ ਅਜਿਹਾ ਹੁੰਦਾ ਹੋਵੇਗਾ ਕੇ ਜਦੋਂ ਤਕ ਤੁਸੀਂ ਆਪਣੇ ਦੋਸਤ, ਮਿੱਤਰ ,ਰਿਸ਼ਤੇਦਾਰ, ਪਰਿਵਾਰ ਇੰਨਾ ਤੱਕ ਕੀ ਆਪਣੇ ਪਿਆਰ ਦੇ ਕੰਮ ਆਉਂਦੇ ਰਹੋਂਗੇ ਲੋੜ ਪੈਣ ਤੇ ਓਨਾ ਦੀ ਮਦਦ ਕਰਦੇ ਰਹੋਗੇ ਉਹ ਤੁਹਾਡੇ ਨਾਲ ਬਹੁਤ ਚੰਗੇ ਤਰੀਕੇ ਨਾਲ ਬੋਲਣਗੇ ਪਰ ਜੇਕਰ ਤੁਸੀਂ ਕਿਸੇ ਇੱਕ ਦਿਨ ਵੀ ਓਹਨਾ ਨੂੰ ਕੰਮ ਲਈ, ਲੋੜ ਪੈਣ ਦੇ ਜਵਾਬ ਦਿੱਤਾ ਤਾਂ ਉਸਦਾ ਰਵਈਆਂ ਤੁਸੀਂ ਦੇਖੋਗੇ ਕੇ ਕਿਵੇਂ ਤੁਹਾਡੇ ਪ੍ਰਤੀ ਬਦਲ ਗਿਆ ਹੈ।
ਉਹ ਤੁਹਾਨੂੰ ਇਗਨੋਰ ਕਰਨਾ ਸ਼ੁਰੂ ਕਰ ਦੇਵੇਗਾ, ਤੁਹਾਨੂੰ ਆਕੜ ਨਾਲ ਬੋਲੇਗਾ, ਤੁਹਾਨੂੰ ਦੁਖੀ ਦੇਖ ਕੇ ਪੁੱਛਣ ਦੀ ਵੀ ਕੋਸ਼ਿਸ਼ ਨਹੀਂ ਕਰੇਗਾ ਕੇ ਤੈਨੂੰ ਕੀ ਹੋਇਆ
ਕਿਉਕਿ ਇਸ ਦੁਨੀਆਂ ਚ ਤੁਹਾਡੇ ਖੁਦ ਤੋਂ ਬਿਨਾ ਤੁਹਾਡਾ ਕੋਈ ਵੀ ਆਪਣਾ ਨਹੀਂ ਹੈ ਸਿਵਾਏ ਰੱਬ ਅਤੇ ਤੁਹਾਡੇ ਖੁਦ ਤੋਂ …….Who is your own?
@ਰੀਤ ਕੌਰ

ਮੁੜ ਆਵੇਗਾ ਸਿਆਲ,ਪਰ ਨਹੀਂ ਮੁੜਨੀ ਇਹ ਜ਼ਿੰਦਗੀ….
But this life will not return…
ਧੁੰਦ ਹਰ ਸਾਲ ਪੈਂਦੀ ਹੈ ‘ਤੇ ਇਸ ਵਾਰ ਵੀ ਧੁੰਦਾਂ ਦੀ ਦਸਤਕ ਹੋ ਚੁੱਕੀ ਹੈ ਪਰ ਇਹ ਧੁੰਦ ਹਰ ਵਾਰ ਦੀ ਤਰਾਂ ਵੱਡੇ ‘ਤੇ ਭਿਆਨਕ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ ਹਾਲਾਂਕਿ ਇਹ ਹਾਦਸੇ ਸਿਰਫ ਧੁੰਦ ਕਾਰਨ ਹੀ ਨਹੀਂ ਸਗੋਂ ਸਾਡੀ ਖੁਦ ਦੀ ਹੀ ਗ਼ਲਤੀ ਕਾਰਨ ਵੀ ਵਾਪਰਦੇ ਨੇ , ਕਿਉਕਿ ਸਾਨੂੰ ਆਪਣੀ ਮੰਜ਼ਿਲ ਤੇ ਪਹੁੰਚਣ ਦੀ ਕਾਹਲ਼ੀ ਬਹੁਤ ਜਿਆਦਾ ਹੁੰਦੀ ਹੈ ਜਿਸ ਕਾਰਨ ਅਸੀਂ ਆਪਣੇ ਵਹੀਕਲ ਬਹੁਤ ਤੇਜ਼ੀ ਨਾਲ ਚਲਾਉਂਦੇ ਹੋਏ ਮੰਜ਼ਿਲ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ ਪਰ ਸਾਡੀ ਇਸ ਕਾਹਲੀ ਦੇ ਚੱਕਰ ਚ ਕਈ ਲੋਕ ਆਪਣੇ ਘਰਾਂ ਤੋਂ ਸਦਾ ਦੇ ਲਈ ਦੂਰ ਹੋ ਜਾਂਦੇ ਨੇ ਤੇ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਨੇ….. ।
ਅਜੇ ਸਿਆਲ ਦੀ ਧੁੰਦ ਨੂੰ ਪੈਂਦਿਆਂ ਸਿਰਫ ਇੱਕ ਹਫ਼ਤੇ ਦੇ ਸਮਾਂ ਹੀ ਹੋਇਆ ਹੈ ਪਰ ਇਸ ਇੱਕ ਹਫਤੇ ਦੇ ਅੰਦਰ ਹੀ ਕਈ ਪਰਿਵਾਰ ਉੱਜੜ ਚੁੱਕੇ ਨੇ ਇੰਨਾ ਹਾਦਸਿਆਂ ਕਾਰਨ,ਆਏ ਹੀ ਦਿਨ ਇਹ ਵੱਡੇ ਤੇ ਮੰਦਭਾਗੇ ਹਾਦਸੇ ਵਾਪਰ ਰਹੇ ਨੇ ਜੋ ਕੀ ਕਈ ਪਰਿਵਾਰਾਂ ਦੇ ਚਿਰਾਗ ਪਲਾਂ ਚ ਬੁਝਾ ਰਹੇ ਨੇ ਜੋ ਕੀ ਬੇਹੱਦ ਹੀ ਦੁਖਦ ਗੱਲ ਹੈBut this life will not return…

also read :- ਜ਼ਿਲ੍ਹੇ ਦੀਆਂ ਮੰਡੀਆਂ ’ਚ ਪੁੱਜਾ 684774 ਮੀਟਰਕ ਟਨ ਝੋਨਾ

ਕਿਉਕਿ ਸਿਆਲ ਤਾਂ ਮੁੜ ਆਉਂਦੇ ਹੀ ਰਹਿਣੇ ਨੇ ਪਰ ਉਹ ਨਹੀਂ ਆਉਣੇ ਜੋ ਇਸ ਧੁੰਦ ‘ਚ ਇਨ੍ਹਾਂ ਹਾਦਸਿਆਂ ਦਾ ਸ਼ਿਕਾਰ ਹੋ ਕੇ ਇਸ ਜਹਾਨੋਂ ਤੁਰ ਗਏ ਨੇ ਤੇ ਮੁੜ ਤੋਂ ਨਾ ਹੀ ਇੰਨਾ ਪਰਿਵਾਰਾਂ ਨੂੰ ਇਹ ਧੁੰਦਾਂ ਚੰਗੀਆਂ ਲੱਗਣੀਆਂ ਨੇ ਨਾ ਹੀ ਇਹ ਸਿਆਲ ਜਿੰਨਾ ਦੇ ਓਹਨਾ ਦੇ ਘਰਾਂ ਚ ਸੱਥਰ ਵਿਛਾ ਕੇ ਰੱਖ ਦਿੱਤੇ ਸੀ

ਇਸ ਸਿਆਲ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਖ਼ਿਆਲ ਰੱਖੋ, ਸਾਧਨ ਹੋਲੀ ਚਲਾਓ, ਕਿਉਕਿ ਇਹ ਅਨਮੋਲ ਜ਼ਿੰਦਗੀ ਦੁਬਾਰਾ ਨਹੀਂ ਮਿਲਣੀBut this life will not return…

@ਰੀਤ ਕੌਰ

ਤੂੰ ਕਦਰਾਂ ਨਾ ਜਾਣੀਆਂ
I have committed a lot of sins now I am ashamed
ਕੀਤੇ ਬੜੇ ਗੁਨਾਹ ਮੈਂ ਹੁਣ ਆਪ ਹਾਂ ਸ਼ਰਮਿੰਦਾ ..
ਇਹ ਸਤਰਾਂ ਵੀ ਉਸ ਔਖੀ ਘੜੀ ‘ਚ ਦਿਲ ‘ਚ ਆਉਂਦੀਆਂ ਨੇ ਜਦ ਅਸੀਂ ਸਭ ਲਈ ਸਾਰਾ ਕੁੱਝ ਕਰਕੇ ਵੀ ਖੁਦ ਹੀ ਇਕੱਲੇ ਹੋ ਜਾਂਦੇ ਹਾਂ ਤੇ ਸੋਚਦੇ ਹਾਂ ਕੇ ਅਸੀਂ ਸਭ ਦਾ ਕਰਕੇ ਦੇਖ ਲਿਆ ਪਰ ਸਾਡਾ ਤਾਂ ਆਪਣਾ ਹੀ ਕੋਈ ਇਸ ਦੁਨੀਆ ‘ਚ ਸਾਨੂੰ ਲੱਭਿਆ ਨਹੀਂ ਕਿਉਕਿ ਹਰ ਕਿਸੇ ਨੇ ਸਾਡੇ ਨਾਲ ਤਾਂ ਮਤਲਬ ਦਾ ਰਿਸ਼ਤਾ ਰੱਖਿਆ ਏ

ਬਜ਼ੁਰਗਾਂ ਨੇ ਕਦੇ ਆਖਿਆ ਸੀ ਕੇ ਮਰਨਾ ਸੱਚ ਹੈ ਅਤੇ ਜੀਉਣਾ ਝੂਠ ਹੈ ਪਰ ਸਾਰੀਆਂ ਗੱਲਾਂ ਓਦੋ ਸਮਝ ਆਉਣ ਲੱਗੀਆਂ ਜਦੋਂ ਪਰਿਵਾਰ , ਦੋਸਤ , ਰਿਸ਼ਤੇਦਾਰ ਅਤੇ ਪਿਆਰ ਹੋਣ ਦੇ ਬਾਵਜੂਦ ਵੀ ਅਸੀਂ ਇਸ ਦੁਨੀਆ ਦੀ ਭੀੜ ‘ਚ ਖੁਦ ਨੂੰ ਇੱਕਲਾ ਮਹਿਸੂਸ ਕਰ ਰਹੇ ਹਾਂ ਕਿਉਂ ?

ਪਤਾ ਹੈ ਕਿਸੇ ਨੂੰ !
ਸ਼ਾਇਦ ਇਸਦਾ ਜਵਾਬ ਸਾਡੇ ਦਿਲ ਚ ਤਾਂ ਹੈ ਪਰ ਤੁਹਾਡੀ ਜੁਬਾਨ ਤੇ ਕਦੇ ਵੀ ਨਹੀਂ ਆਵੇਗਾ ਕਿਉਂਕਿ ਅਸੀਂ ਆਪਣੀਆਂ ਸਾਰੀਆਂ ਖੁਸ਼ੀਆਂ ਚਾਹਤਾ ਸੁਪਨੇ ਸਭ ਕੁੱਝ ਆਪਣੇ ਪਰਿਵਾਰ ਤੋਂ ਵਾਰ ਦਿੱਤਾ ਪਰ ਮਿਲਿਆ ਅਖੀਰ ‘ਚ ?

ਸਿਰਫ ਇਕੱਲਾਪਣ
ਜਿੰਨਾ ਉਪਰੋਂ ਅਸੀਂ ਇਹ ਸਭ ਕੁੱਝ ਵਾਰਿਆ ਹੈ ਖੁਸ਼ ਤਾਂ ਉਹ ਵੀ ਨਹੀਂ ਹੈ ਕਿਉਕਿ ਅਸੀਂ ਓਹਨਾ ਦੀ ਉਮੀਦ ਮੁਤਾਬਿਕ ਤਾਂ ਓਹਨਾ ਦਾ ਕਰਤਾ ਪਰ ਅਸੀਂ ਓਨਾ ਦੇ ਲਾਲਚ ਜਿੰਨਾ ਕਦੇ ਵੀ ਨਹੀਂ ਕਰ ਸਕਦੇ …

ਕਿਉਕਿ ਉਹਨਾਂ ਦੀ ਉਮੀਦ ਹੁਣ ਲੋੜ ਤੱਕ ਉਪਰ ਹੋ ਚੁੱਕੀ ਹੈ ‘ਤੇ ਲਾਲਚ ਤੱਕ ਆ ਗਈ ਹੈ
ਉਹ ਜਾਣਦੇ ਨੇ ਕੇ ਇਹ ਸਾਡੇ ਲਈ ਕਰ ਰਿਹਾ ਹੈ ਤੇ ਹੁਣ ਅਸੀਂ ਉਸਤੋਂ ਲੈ ਲੈ ਅਸੀਂ ਆਉਣ ਵਾਲੇ ਸਮੇਂ ਲਈ ਸਾਂਭ ਕੇ ਰੱਖ ਲਵਾਂਗੇ ਪਰ ਇਥੇ ਕਿਸੇ ਨੇ ਇਹ ਨਹੀਂ ਸੋਚਿਆ ਕੇ ਜਿਸਦੀ ਮਿਹਨਤ ਨੂੰ ਬਚਾ ਕੇ ਤੁਸੀਂ ਆਪਣੇ ਆਉਣ ਵਾਲੇ ਸਮੇਂ ਲਈ ਸਾਂਭ ਰਹੇ ਹੋ
ਓਹਨੇ ਤਾਂ ਆਪਣਾ ਅੱਜ ਖਰਾਬ ਕਰਕੇ ਦਿੱਤਾ ‘ਤੇ ਆਪਣੇ ਫਿਊਚਰ ਬਾਰੇ ਵੀ ਕੁੱਝ ਸੋਚਿਆ ਨਹੀਂ ਸਿਰਫ ਇਸ ਲਈ ਕੇ ਇੰਨਾ ਦੀਆਂ ਲੋੜਾਂ ਪੂਰੀਆਂ ਹੋ ਜਾਣ ‘ਮੇਰਾ ਕੀ ਏ ‘……..

ਅੰਤ ‘ਚ ਬੰਦਾ ਖੁਦ ਨੂੰ ਬਿਲਕੁਲ ਇਕੱਲਾ ਮਹਿਸੂਸ ਕਰਨ ਲੱਗਦਾ ਹੈ ‘ਤੇ ਸੋਚਦਾ ਹੈ ਕੀ ਖੱਟਿਆ ਮੈਂ ਦੁਨੀਆਂ ‘ਚ ਆਕੇ
ਸਭ ਨੂੰ ਖੁਸ਼ ਰੱਖਦਾ ਰੱਖਦਾ ਆਪਣਾ ਸਕੂਨ ਗੁਆ ਬੈਠਾ

ਪਰ ਇਹ ਦੁਨੀਆ ਨੇ ਜੀਉਂਦੇ ਜੀਅ ਕਦੇ ਵੀ ਸਾਡੇ ‘ਤੇ ਨਾ ਇਤਬਾਰ ਕੀਤਾ ਨਾ ਇੱਜਤ ਦਿੱਤੀ
ਮਰਿਆਂ ਮਗਰੋਂ ਕੀ ਫਾਇਦਾ ਇਹ ਕਹਿਣ ਦਾ ਕੇ ਬੰਦਾ ਚੰਗਾ ਸੀ …..I have committed a lot of sins now I am ashamed

Reet Kaur

ਸੁਰਜੀਤ ਪਾਤਰ ਦੇ ਜੀਵਨ ਦੀਆਂ ਅਹਿਮ ਗੱਲਾਂ, ਜਾਣੋ ਉਹ ਕਿਵੇਂ ਬਿਤਾਉਂਦੇ ਸਨ ਸਾਦਾ ਜੀਵਨ…
Important things in life

ਅੱਜ ਉਸ ਸਮੇਂ ਪੰਜਾਬੀ ਵਿਰਸੇ ਦੀ ਇੱਕ ਸਦੀ ਦਾ ਅੰਤ ਹੋ ਗਿਆ ਜਦੋਂ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਸਰਜੀਤ ਪਾਤਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਮਿਲੀ ਜਾਣਕਾਰੀ ਅਨੁਸਾਰ ਪਦਮ ਸ੍ਰੀ ਸੁਰਜੀਤ ਪਾਤਰ (79) ਜੋ ਕਿ ਲੁਧਿਆਣਾ ਵਿਖੇ ਆਪਣੇ ਘਰ ਚ ਹੀ ਰਾਤ ਨੂੰ ਚੰਗੇ ਭਲੇ ਸੁੱਤੇ ਸਨ ਪਰ ‌ ਸਵੇਰ ਨੂੰ ਉੱਠੇ ਹੀ ਨਹੀਂ । ਉਹਨਾਂ ਦਾ ਵੱਡਾ ਪੁੱਤਰ ਵਿਦੇਸ਼ ਵਿੱਚ ਹੈ ਉਸ ਦੇ ਆਉਣ ਤੋਂ ਬਾਅਦ ਹੀ ਉਹਨਾਂ ਦਾ ਅੰਤਿਮ ਸਸਕਾਰ ਹੋਵੇਗਾ ।

ਸੁਰਜੀਤ ਪਾਤਰ (ਜਨਮ 14 ਜਨਵਰੀ 1945-) ਪੰਜਾਬੀ ਸ਼ਾਇਰ ਹਨ। ਉਨ੍ਹਾਂ ਨੇ 1960ਵਿਆਂ ਵਿੱਚ ਆਪਣੀਆਂ ਕਵਿਤਾਵਾਂ ਪ੍ਰਕਾਸ਼ਿਤ ਕਰਨੀਆਂ ਸ਼ੁਰੂ ਕੀਤੀਆਂ ਸਨ ਅਤੇ ਅੱਜ ਤੱਕ ਨਿਰੰਤਰ ਕਾਵਿ-ਸਿਰਜਣਾ ਵਿੱਚ ਕਰਮਸ਼ੀਲ ਹੈ। ਉਨ੍ਹਾਂ ਦੀ ਸਖਸ਼ੀਅਤ ‘ਕਵਿਤਾ ਦੀ ਵਿਆਪਕ ਸਮਾਜਿਕ ਅਪੀਲ ਤੇ ਗੰਭੀਰਤਾ’ ਦਾ ਸੁੰਦਰ ਸੁਮੇਲ ਹੈ। ਆਲੋਚਕਾਂ ਨੇ ਉਸਨੂੰ ਖੂਬ ਸਰਾਹਿਆ ਹੈ। ਸਮਾਜ ਵਿੱਚ ਰਾਜਨੀਤਕ ਚੇਤਨਾ ਅਤੇ ਤਤਕਾਲੀ ਜ਼ਬਰ ਦੇ ਵਿਰੋਧ ਦੇ ਰੂਪ ਵਿੱਚ ਉਹਨਾਂ ਦੀ ਕਵਿਤਾ ਸਾਹਮਣੇ ਆਉਂਦੀ ਹੈ।

ਜੀਵਨ

ਉਨ੍ਹਾਂ ਦਾ ਜਨਮ ਪੰਜਾਬ ਵਿੱਚ ਜਲੰਧਰ ਜਿਲ੍ਹੇ ਦੇ ਪਿੰਡ ‘ਪੱਤੜ ਕਲਾਂ’ ਵਿਖੇ ਹੋਇਆ। ਉਨ੍ਹਾਂ ਦੇ ਮਾਤਾ ਦਾ ਨਾਂ ਗੁਰਬਖਸ਼ ਕੌਰ ਅਤੇ ਪਿਤਾ ਦਾ ਨਾਂ ਸ. ਹਰਭਜਨ ਸਿੰਘ ਹੈ। ਪਾਤਰ ਨੇ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਇਮਰੀ ਦੀ ਸਿੱਖਿਆ ਲਈ ਅਤੇ ਖਾਲਸਾ ਹਾਈ ਸਕੂਲ ਖਹਿਰਾ ਮਝਾ ਤੋਂ ਦਸਵੀਂ ਪਾਸ ਕੀਤੀ। ਰਣਧੀਰ ਗੌਰਮਿੰਟ ਕਾਲਜ ਕਪੂਰਥਲਾ ਤੋਂ ਬੀ. ਏ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਦੀ ਐਮ. ਏ. ਅਤੇ ਗੁਰੂ ਨਾਨਕ ਦੇਵ ਯੂਨੀਵਰਿਸਟੀ, ਅੰਮ੍ਰਿਤਸਰ ਤੋਂ ਪੀ ਐਚ ਡੀ ਕੀਤੀ ਜਿਸਦਾ ਵਿਸ਼ਾ “Transformation of Folklore in Guru Nanak Vani” ਸੀ। ਆਪਣੇ ਅਧਿਆਪਕ ਅਤੇ ਉੱਘੇ ਨਾਟਕਕਾਰ ਸੁਰਜੀਤ ਸਿੰਘ ਸੇਠੀ ਦੇ ਕਹਿਣ ‘ਤੇ ਹੀ ਉਹਨਾਂ ਆਪਣੇ ਪਿੰਡ ਦੇ ਨਾਂ ਤੋਂ ਹੀ ਆਪਣਾ ਤਖੱਲਸ ‘ਪਾਤਰ’ ਰੱਖ ਲਿਆ, ਜਦੋਂ ਕਿ ਉਹ ਪਹਿਲਾਂ ਆਪਣੇ ਨਾਂ ਸੁਰਜੀਤ ਦੇ ਨਾਲ ‘ਪੱਤੜ’ ਸ਼ਬਦ ਦੀ ਹੀ ਵਰਤੋਂ ਕਰਦੇ ਸਨ।

ਉਹ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਪ੍ਰਧਾਨ ਹਨ। ਪਿਛਲੇ ਸਮੇਂ ਵਿੱਚ ਉਹ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਚੁੱਕੇ ਹਨ। ਉਨ੍ਹਾਂ ਨੂੰ 2012 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।Important things in life

also read ;- ਬਹੁਮੰਜ਼ਲੀ ਇਮਾਰਤਾਂ ਚ ਲਿਫ਼ਟ ਦੀ ਸੁਵਿਧਾ ਲੈਣ ਵਾਲੇ ਸ਼ਹਿਰੀਆਂ ਨੂੰ ਵੋਟ ਪਾਉਣ ਦਾ ਸੁਨੇਹਾ ਦੇਣਗੇ ਪੋਸਟਰ

ਕੰਮਕਾਰ

1969 ਵਿੱਚ ਪਾਤਰ ਬਾਬਾ ਬੁਢਾ ਕਾਲਜਬੀੜ ਸਾਹਿਬ, ਅੰਮ੍ਰਿਤਸਰ ਵਿੱਚ ਲੈਕਚਰਾਰ ਲੱਗੇ। ਇਸ ਤੋਂ ਬਾਅਦ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਅਧਿਆਪਕ ਵਜੋਂ ਨਿਯੁਕਤ ਹੋ ਗਏ ਅਤੇ ਇਥੋਂ ਹੀ ਪੰਜਾਬੀ ਦੇ ਪ੍ਰੋਫ਼ੈਸਰ ਦੇ ਤੌਰ ਤੇ ਸੇਵਾਮੁਕਤ ਹੋਏ। 2002 ਵਿਚ ਉਹ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਚੁਣੇ ਗਏ ਅਤੇ 2008 ਤੱਕ ਇਸ ਅਹੁਦੇ ‘ਤੇ ਰਹਿੰਦਿਆਂ ਉਨ੍ਹਾਂ ਨੇ ਪੰਜਾਬੀ ਸਾਹਿਤ ਅਕਾਡਮੀ ਨੂੰ ਸਾਹਿਤਕ ਸਰਗਰਮੀਆਂ ਦਾ ਗੜ੍ਹ ਬਣਾ ਦਿੱਤਾ। 2013 ਵਿਚ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਪੰਜਾਬ ਸਾਹਿਤ ਅਕਾਡਮੀ, ਚੰਡੀਗੜ੍ਹ ਦਾ ਪ੍ਰਧਾਨ ਨਾਮਜ਼ੱਦ ਕੀਤਾ ਹੈ। 2013 ਵਿਚ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਵਰਲਡ ਸਿੱਖ ਯੂਨੀਵਰਸਿਟੀ, ਫ਼ਤਿਹਗੜ੍ਹ ਵਿਚ ਵਿਜ਼ਿਟਿੰਗ ਪ੍ਰੋਫ਼ੈਸਰ ਦੇ ਅਹੁਦੇ ‘ਤੇ ਨਾਮਜ਼ਦ ਕੀਤਾ ਗਿਆ ਹੈ। ਪਾਤਰ ਪਿੰਡਾਂ ਵਿੱਚ ਪਲਿਆ ਤੇ ਪੇਂਡੂ ਵਿਦਿਆਲਿਆਂ ਤੋਂ ਵਿੱਦਿਆ ਪ੍ਰਾਪਤ ਕੀਤੀ। ਆਪਣੀਆਂ ਜੜ੍ਹਾਂ ਨੂੰ ਚੇਤੇ ਰੱਖਣ ਲਈ ਉਨ੍ਹਾਂ ਨੇ ਆਪਣੇ ਪਿੰਡ ਪਾਤੜ ਨੂੰ ਆਪਣੇ ਨਾਂ ਨਾਲ ਜੋੜ ਲਿਆ ਜਿਹੜਾ ਘਸ-ਘਸਾ ਕੇ ਪਾਤਰ ਬਣ ਗਿਆ।

ਪੰਜਾਬੀ ਗਜ਼ਲ ਨੂੰ ਯੋਗਦਾਨ

ਉਨ੍ਹਾਂ ਦੀ ਪ੍ਰਸਿੱਧੀ ਇੱਕ ਸਫਲ ਗਜ਼ਲਕਾਰ ਵਜੋਂ ਹੋਈ। ‘ਹਵਾ ਵਿੱਚ ਲਿਖੇ ਹਰਫ਼’ ਪੁਸਤਕ ਤੋਂ ਪਹਿਲਾਂ ਇਨ੍ਹਾਂ ਦੀਆਂ ਗਜ਼ਲਾਂ ‘ਕੋਲਾਜ਼’ ਕਿਤਾਬ ਵਿੱਚ ਪ੍ਰਕਾਸ਼ਿਤ ਹੋਈਆਂ। ਇਨ੍ਹਾਂ ਨੇ ਪੰਜਾਬੀ ਗ਼ਜ਼ਲ ਨੂੰ ਰਾਗਆਤਮਿਕਤਾ ਦੇ ਕੇ ਉਸ ਦਾ ਮਿਆਰ ਵਧਾਇਆ ਹੈ। ਗ਼ਜ਼ਲ ਦੇ ਹਰ ਸ਼ੇਅਰ ਦੀ ਤਪਸ਼, ਸ਼ਬਦਾਂ ਵਿਚਲੀ ਗਹਿਰਾਈ ਮੁਨੱਖੀ ਮਨ ਨੂੰ ਭਾਵਨਾਤਮਿਕ ਤੌਰ ਤੇ ਝੰਜੋੜਦੀ ਹੈ। ਉਨ੍ਹਾਂ ਦੀ ਗ਼ਜਲ ਦੇ ਸੂਖਮ ਭਾਵਾਂ ਵਾਲੇ ਸ਼ੇਅਰ, ਅੰਦਰੂਨੀ ਧਰਾਤਲ ਨੂੰ ਟੁੰਬਦੇ ਅਤੇ ਹਿਰਨੀ ਦੀ ਚਾਲ ਵਾਂਗੂ ਚੁੰਗੀਆਂ ਭਰਦੇ ਹਨ। ਸੁਰਜੀਤ ਪਾਤਰ ਨੇ ਸਮੇਂ ਦੀ ਚੇਤਨਾ ਨੂੰ ਮਾਨਵਵਾਦੀ, ਬੇਇਨਸਾਫੀ ਤੇ ਸਮਾਜਿਕ ਜਟਿਲ ਸਮੱਸਆਵਾਂ ਨੂੰ ਪਾਰਦਰਸ਼ੀ ਰੂਪ ਵਿਚ ਕਲਮਬੰਦ ਕੀਤਾ ਹੈ। ਸੁਰਜੀਤ ਪਾਤਰ ਯਥਾਰਥ ਦੇ ਪਸਾਰੇ ਨੂੰ ਵਿਰੋਧ ਵਿਚ ਸਮੇਟਦਾ ਹੈ ਅਤੇ ਪ੍ਰਮਾਣਿਕ ਅਨੁਭਵ ਦੇ ਕੇ ਗ਼ਜ਼ਲ ਦੀ ਪੂਰਤੀ ਕਰਦਾ ਹੈ। ਪੰਜਾਬੀ ਗ਼ਜ਼ਲ ਨੂੰ ਉਰਦੂ ਦੇ ਪ੍ਰਭਾਵ ਤੋਂ ਮੁਕਤ ਕਰਕੇ ਇਕ ਆਧੁਨਿਕ ਤੇ ਪੰਜਾਬੀ ਰੰਗ ਵਾਲੀ ਪਛਾਣ ਦੁਆਉਣ ਦਾ ਸਿਹਰਾ ਉਨ੍ਹਾਂ ਨੂੰ ਜਾਂਦਾ ਹੈ। ਜਿਵੇਂ ਕਿ,

“ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ,
ਚੁੱਪ ਰਿਹਾ ਤਾਂ ਸ਼ਮਾਂਦਾਨ ਕੀ ਕਹਿਣਗੇ।

ਗੀਤ ਦੀ ਮੌਤ ਇਸ ਰਾਤ ਜੇ ਹੋ ਗਈ,
ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ”

ਜਾਂ ਫਿਰ

“ਬਲਦਾ ਬਿਰਖ ਹਾਂ, ਖਤਮ ਹਾਂ, ਬਸ ਸ਼ਾਮ ਤੀਕ ਹਾਂ।
ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ”।

“ਕੋਈ ਡਾਲੀਆਂ ‘ਚੋਂ ਲੰਘਿਆ ਹਵਾ ਬਣ ਕੇ,
ਅਸੀਂ ਰਹਿ ਗਏ ਬਿਰਖ ਵਾਲੀ ਹਾ ਬਣ ਕੇ”,

“ਖੜਕ ਹੋਵੇ ਜੇ ਡਿੱਗੇ ਪੱਤਾ ਵੀ,
ਐਸੀ ਚੁੱਪ ਹੈ ਤਾਂ ਬਿਰਖ ਅਰਜ਼ ਕਰੇ”

ਰਚਨਾਵਾਂ
ਕਾਵਿ ਸੰਗ੍ਰਹਿ

ਹਵਾ ਵਿੱਚ ਲਿਖੇ ਹਰਫ਼ -1979, ਬਿਰਖ ਅਰਜ਼ ਕਰੇ- 1992, ਹਨੇਰੇ ਵਿੱਚ ਸੁਲਗਦੀ ਵਰਨਮਾਲਾ-1992, ਲਫ਼ਜ਼ਾਂ ਦੀ ਦਰਗਾਹ- 2003, ਪਤਝੜ ਦੀ ਪਾਜ਼ੇਬ, ਸੁਰ-ਜ਼ਮੀਨ- 2007, ਚੰਨ ਸੂਰਜ ਦੀ ਵਹਿੰਗੀ,

ਅਨੁਵਾਦ

ਸਪੇਨੀ ਲੇਖਕ ਲੋਰਕਾ ਦੇ ਤਿੰਨ ਦੁਖਾਂਤ, ਅੱਗ ਦੇ ਕਲੀਰੇ (ਬਲੱਡ ਵੈਡਿੰਗ), ਸਈਓ ਨੀ ਮੈਂ ਅੰਤਹੀਣ ਤਰਕਾਲਾਂ (ਯੇਰਮਾ), ਹੁਕਮੀ ਦੀ ਹਵੇਲੀ (ਲਾ ਕਾਸਾ ਡੇ ਬਰਨਾਰਡਾ ਅਲਬਾ), “ਨਾਗ ਮੰਡਲ” (ਗਿਰੀਸ਼ ਕਾਰਨਾਡ ਦਾ ਨਾਟਕ), ਬ੍ਰੈਖਤ ਅਤੇ ਨੇਰੂਦਾ ਦੀਆਂ ਕਵਿਤਾਵਾਂ, ਸ਼ਹਿਰ ਮੇਰੇ ਦੀ ਪਾਗਲ ਔਰਤ (ਯਾਂ ਜਿਰਾਦੂ ਦੇ ਫ਼ਰੈਂਚ ਨਾਟਕ ਲਾ ਫ਼ੋਲੇ ਡੇ ਸਈਓ),

ਵਾਰਤਕ

ਸੂਰਜ ਮੰਦਰ ਦੀਆਂ ਪੌੜੀਆਂ, ਇਹ ਬਾਤ ਨਿਰੀ ਏਨੀ ਹੀ ਨਹੀਂ (2022)Important things in life

ਧੀਆਂ ਜੰਮਦੀਆਂ ਹੋਣ ਪਰਾਈਆਂ ….
Daughters are born strangers…

ਇਕ ਧੀ ਦਾ ਇਸ ਦੁਨੀਆਂ ਦੇ ਵਿੱਚ ਜਨਮ ਹੁੰਦਾ ਹੈ ਉਹ ਵੱਡੀ ਹੁੰਦੀ ਹੈ ਮਾਪਿਆਂ ਦੇ ਵੱਲੋ ਆਪਣੇ ਬੱਚਿਆਂ ਦਾ ਜਿਸ ਤਰਾਂ ਹਰ ਚਾਅ ਲਾਡ ਪੂਰਾ ਕੀਤਾ ਜਾਂਦਾ ਹੈ ਓਵੇ ਹੀ ਆਪਣੀਆਂ ਧੀਆਂ ਦੇ ਚਾਅ ਲਾਡ ਸਿਰਫ ਪੇਕੇ ਘਰ ਦੇ ਵਿੱਚ ਪੂਰੇ ਹੁੰਦੇ ਨੇ ! ਜਿਸ ਘਰ ਦੇ ਵਿੱਚ ਉਹ ਪਿਛਲੇ 20-25 ਸਾਲਾਂ ਤੋਂ ਰਹਿ ਰਹੀ ਹੁੰਦੀ ਹੈ ਉਸਨੂੰ ਨਹੀਂ ਪਤਾ ਹੁੰਦਾ ਕੇ ਅਸਲ ਦੇ ਵਿੱਚ ਤਾਂ ਇਹ ਘਰ ਉਸਦਾ ਆਪਣਾ ਕਦੇ ਹੈ ਹੀ ਨਹੀਂ ਸੀ ਕੋਈ ਧੀਆਂ ਤਾਂ ਜੰਮਦੀਆਂ ਹੀ ਪਰਾਈਆਂ ਧੰਨ ਮੰਨੀਆਂ ਜਾਂਦੀਆਂ ਨੇ
ਪਰ ਸਾਨੂੰ ਧੀਆਂ ਨੂੰ ਕਦੇ ਵੀ ਸਾਡੇ ਪੇਕੇ ਘਰ ਦੇ ਵਿੱਚ ਇਹ ਗੱਲ ਮਹਿਸੂਸ ਨਹੀਂ ਹੋਣ ਦਿੱਤੀ ਜਾਂਦੀ ਕੇ ਜਿਸ ਘਰ ਦੇ ਵਿੱਚ ਅਸੀਂ ਰਹਿੰਦੀਆਂ ਹਾਂ ਉਹ ਘਰ ਸਾਡਾ ਹੈ ਹੀ ਨਹੀਂ
ਅਸੀਂ ਪਰਾਇਆ ਧੰਨ ਹਾਂ ਇਹ ਤਾਂ ਸਾਨੂ ਪਤਾ ਹੁੰਦਾ ਹੈ ਕੇ ਇੱਕ ਨਾ ਦਿਨ ਅਸੀਂ ਆਪਣੇ ਸੋਹਰੇ ਜਾਣਾ ਤੇ ਓਦੋ ਅਸੀਂ ਆਪਣੇ ਪੇਕੇ ਪਰਿਵਾਰ ਨੂੰ ਛੱਡ ਕੇ ਜਾਵਾਂਗੇ ਪਰ ਸਾਨੂ ਇਹ ਨਹੀਂ ਪਤਾ ਹੁੰਦਾ ਕੇ ਸੋਹਰੇ ਜਾਣ ਤੋਂ ਬਾਅਦ ਸਾਡਾ ਘਰ ਸਾਡਾ ਨਹੀਂ ਰਹਿ ਜਾਂਦਾ ਸਾਡਾ ਪੇਕਾ ਘਰ ਸਿਰਫ ਓਦੋ ਤੱਕ ਆਪਣਾ ਹੈ ਜਦੋਂ ਤੱਕ ਅਸੀਂ ਕੁਆਰੀਆਂ ਹਾਂ ਤੇ ਜਦੋਂ ਸਾਡਾ ਵਿਆਹ ਹੋ ਜਾਂਦਾ ਹੈ ਉਸ ਦਿਨ ਤੋਂ ਅਸੀਂ ਬਗਾਨਾ ਧੰਨ ਹੋ ਜਾਂਦੀਆਂ ਹਾਂ

ਤੇ ਸਾਨੂੰ ਆਪਣੇ ਘਰ ਚ ਹੀ ਆਉਣ ਵਾਸਤੇ ਇਜਾਜ਼ਤ ਲੈਣੀ ਪੈਂਦੀ ਹੈ ਪੁੱਛਣਾ ਪੈਂਦਾ ਹੈ ਕੇ ਅਸੀਂ ਆਪਣੇ ਪੇਕੇ ਕੁੱਝ ਦਿਨ ਲਗਾ ਆਈਏ ਤੇ ਜਦ ਪੇਕੇ ਆਉਂਦੇ ਹਾਂ ਤਾਂ ਇਥੇ ਅਜੀਬ ਜੇਹਾ ਬਗਾਨਾਪਨ ਮਹਿਸੂਸ ਹੁੰਦਾ ਹੈ ਕਿਉਕਿ ਆਪਣੇ ਹੀ ਘਰ ਦੇ ਵਿੱਚ ਸਾਨੂ ਆਪਣੀਆਂ ਭਰਜਾਈਆਂ ਤੋਂ ਪੁੱਛ ਕੇ ਹਰ ਕੰਮ ਕਰਨਾ ਪੈਂਦਾ ਹੈ
ਇਸ ਲਈ ਹੀ ਕਿਹਾ ਜਾਂਦਾ ਹੈ ਕੇ ਧੀਆਂ ਜੰਮਦੀਆਂ ਹੋਣ ਪਰਾਈਆਂ

ਸੰਗਰਸ਼ ਇਨਸਾਨ ਨੂੰ ਮਜ਼ਬੂਤ ਬਣਾਉਂਦਾ ਹੈ ਚਾਹੇ ਉਹ ਕਿੰਨਾ ਹੀ ਕਮਜ਼ੋਰ ਕਿਉਂ ਨਾ ਹੋਵੇ !
ਆਪ ਬੀਤੀ :- ਰੀਤ ਕੌਰ

Struggle makes man strong ਇਹ ਇੱਕ ਲਾਈਨ ਮੈਂ ਇੱਕ ਅਖਬਾਰ ਦੇ ਵਿੱਚ ਪੜੀ ਤਾਂ ਮੈਨੂੰ ਆਪਣੀ ਜ਼ਿੰਦਗੀ ਦਾ ਸ਼ੁਰੂਆਤੀ ਸੰਗਰਸ਼ ਯਾਦ ਆ ਗਿਆ ਕਿਉਕਿ ਮੈਂ ਆਪਣੀ ਜਿੰਦਗੀ ਦੇ ਵਿੱਚ ਬਹੁਤ ਛੋਟੀ ਉਮਰ ਤੋਂ ਹੀ ਵੱਡਾ ਸੰਗਰਸ਼ ਕਰਨਾ ਸ਼ੁਰੂ ਕਰ ਦਿੱਤਾ ਸੀ
ਮੇਰੀ ਉਮਰ ਮਹਿਜ਼ 17 ਸਾਲ ਅਜੇ ਹੋਈ ਹੀ ਸੀ ਕੀ ਮੇਰੀ ਜਿੰਦਗੀ ਦਾ ਅਸਲ ਸੰਗਰਸ਼ ਸ਼ੁਰੂ ਹੋਣ ਲੱਗਿਆ ਪਰ ਇਹ ਸੰਗਰਸ਼ ਮੈਨੂੰ ਬਹੁਤ ਚੰਗਾ ਲੱਗਦਾ ਹੈ ਕਿਉਕਿ ਨਿੱਕੀ ਉਮਰ ਚ ਕੀਤੀ ਮੇਹਨਤ ਬੁਢੇਪੇ ਤੱਕ ਸਾਥ ਨਿਭਾਉਂਦੀ ਹੈ ਜੇਕਰ ਅਸੀਂ ਇਸ ਉਮਰ ਦੇ ਵਿਚ ਹੱਡ ਤੋੜ ਮੇਹਨਤ ਕਰ ਲਈ ਤਾਂ ਪੂਰੀ ਜਿੰਦਗੀ ਚ ਸਾਨੂ ਕਦੇ ਠੋਕਰਾਂ ਨਹੀਂ ਖਾਣੀਆਂ ਪੈਣਗੀਆਂ
ਇਹ ਸਿਰਫ ਇੱਕ ਗੱਲ ਨਹੀਂ ਹੈ ਇਹ ਗੱਲਾਂ ਤੁਸੀਂ ਅਕਸਰ ਬਜ਼ੁਰਗਾਂ ਤੋਂ ਵੀ ਸੁਣੀਆਂ ਹੋਣਗੀਆਂ…..

ਮੈਂ 12ਵੀ ਕਲਾਸ ਕਰਨ ਤੋਂ ਬਾਅਦ ਅੱਗੇ ਦੀ ਪੜਾਈ ਪਟਿਆਲਾ ਕਰਨੀ ਸੀ ਕਿਉਕਿ ਜੋ ਮੈਂ ਪੜਾਈ ਕਰਨੀ ਸੀ ਉਹ ਸਾਡੇ ਸ਼ਹਿਰ ਚ ਨਹੀਂ ਸੀ ਬਲਕਿ ਪੰਜਾਬ ਦੇ ਕੁੱਝ ਖਾਸ ਹੀ ਸ਼ਹਿਰਾਂ ਦੇ ਵਿੱਚ ਇਹ ਕੋਰਸ ਕਰਵਾਏ ਜਾਂਦੇ ਸੀ ਘਰਦੇ ਹਾਲਾਤ ਇਨਾ ਸਾਥ ਨਹੀਂ ਦਿੰਦੇ ਸਨ ਕੇ ਮੈਂ ਘਰ ਤੋਂ 30 ਕਿਲੋਮੀਟਰ ਦੀ ਦੂਰੀ ਤੇ ਹਰ ਰੋਜ ਜਾਕੇ ਪੜਾਈ ਕਰ ਸਕਾ ,ਕਿਰਾਏ ਦਾ ਤਾਂ ਪਾਸ ਕਰਕੇ ਚੱਲ ਜਾਂਦਾ ਸੀ ਪਰ ਹਰ ਰੋਜ ਦੇ ਰਿਕਸ਼ੇ ਦੇ ਪੈਸੇ ਮੈਨੂੰ ਵਾਰਾਂ ਨਹੀਂ ਖਾਣੇ ਸੀ
ਖੈਰ ਵਾਹਿਗੁਰੂ ਨੇ ਮਿਹਰ ਕੀਤੀ ਤੇ ਮੇਰੇ ਇੱਕ ਪੰਜਾਬੀ ਦੇ ਅਧਿਆਪਕ ਨੇ ਮੇਰੀ ਅੱਧੀ ਫੀਸ ਭਰ ਦਿਤੀ ਜਿਸ ਕਰਕੇ ਮੇਰੀ ਐਡਮਿਸ਼ਨ ਹੋ ਗਈ ਮੈਂ ਕਾਲਜ ਜਾਣਾ ਸ਼ੁਰੂ ਕੀਤਾ ਪਰ ਗੱਲ ਖਰਚੇ ਤੇ ਆਕੇ ਰੁੱਕ ਗਈ ਸੀ ਕਿਉਕਿ ਮੇਰੇ ਕੋਲੋਂ ਹਰ ਰੋਜ ਦੇ 30 ਰੁ ਕੱਢਣੇ ਬਹੁਤ ਔਖੇ ਸੀ

ਜਿਸ ਕਰਕੇ ਮੈਂ ਫੈਸਲਾ ਕਰ ਲਿਆ ਕੇ ਮੈਂ ਹੁਣ ਹਰ ਰੋਜ ਬੱਸ ਸਟੈਂਡ ਤੋਂ ਕਾਲਜ ਤੱਕ ਤੁਰ ਕੇ ਹੀ ਜਾਵਾਂਗੀ ਫਿਰ ਕੀ ਰੱਬ ਦਾ ਨਾਮ ਲੈਕੇ ਸਵੇਰੇ 5ਵਜੇ ਉੱਠਣਾ ਸ਼ੁਰੂ ਕੀਤਾ ਤੇ ਇੱਕ ਘੰਟਾ ਪਹਿਲਾ ਹੀ ਕਾਲਜ ਲਈ ਲੰਘ ਜਾਂਦੀ ਸੀ ਕਿਉਕਿ ਮੈਂ ਅੱਗੇ ਆਟੋ ਦੀ ਬਜਾਏ ਤੁਰ ਕੇ ਜਾਣਾ ਹੁੰਦਾ ਸੀ ਹੁਣ ਕਈ ਵਾਰ ਤਾਂ ਮੈਂ ਇਨੀ ਜਿਆਦਾ ਲੇਟ ਹੋ ਜਾਂਦੀ ਸੀ ਕੇ ਮੈਂ ਬਿਨਾ ਰੋਟੀ ਖਾਏ ਹੀ ਘਰੋਂ ਚਲੀ ਜਾਂਦੀ ਸੀ
ਇਸੇ ਤਰਾਂ ਮੈਨੂੰ ਕਾਲਜ ਦੇ ਵਿੱਚ 5 ਮਹੀਨੇ ਬੀਤ ਗਏ ਮੇਰੇ ਕੋਲੇ ਪਾਉਣ ਲਈ ਬਹੁਤੇ ਸੋਹਣੇ ਕੱਪੜੇ ਵੀ ਨਹੀਂ ਸੀ ਮੇਰੇ ਕਲਾਸ ਦੇ ਬੱਚੇ ਬਹੁਤ ਸੋਹਣੇ ਕੱਪੜੇ ਪਾ ਕੇ ਆਉਂਦੇ ਸੀ ਓਹਨਾ ਦੇ ਕੋਲੇ ਵੱਡੇ ਵੱਡੇ ਫੋਨ ਵੀ ਸੀ ਪਰ ਮੇਰੇ ਕੋਲੇ ਇਕ ਛੋਟਾ ਬਟਨਾਂ ਵਾਲਾ ਫੋਨ ਹੁੰਦਾ ਜੋ ਘਰ ਗੱਲ ਕਰਨ ਵਾਸਤੇ ਰੱਖਿਆ ਹੋਇਆ ਸੀ ਕਈ ਵਾਰ ਮੈਨੂੰ ਮਹਿਸੂਸ ਵੀ ਹੁੰਦਾ ਸੀ ਪਰ ਮੈਂ ਆਪਣੀ ਜਿੰਦਗੀ ਦੇ ਫੈਸਲਿਆਂ ਨੂੰ ਪ੍ਰਮਾਤਮਾ ਤੇ ਛੱਡਿਆ ਹੋਇਆ ਸੀ ਕੇ ਕੋਇਨੀ ਮੇਰਾ ਰੱਬ ਸਭ ਵੇਖ ਰਿਹਾ ਹੈ ਉਹ ਆਪੇ ਸਹੀ ਕਰਦੂ ਸਭ ਕੁੱਝ
ਫਿਰ ਇੱਕ ਦਿਨ ਮੇਰੀ ਇਕ ਕਲਾਸ ਦੀ ਸਹੇਲੀ ਮੈਨੂੰ ਆਪਣਾ ਆਫਿਸ ਦਿਖਾਉਣ ਲਈ ਲੈ ਗਈ ਮੈਂ ਬਹੁਤੇ ਵਧੀਆ ਕੱਪੜੇ ਨਹੀਂ ਪਾਏ ਹੋਏ ਸੀ ਪਰ ਮਜਬੂਰੀ ਚ ਮੈਨੂੰ ਜਾਣਾ ਪਿਆ ਕਿਉਕਿ ਇਹ ਮੌਕਾ ਮੈਂ ਆਪਣੇ ਹੱਥੋਂ ਜਾਣ ਨਹੀਂ ਦੇਣਾ ਸੀ

ਕਿਉਕਿ ਇਹ ਮੇਰੇ ਲਈ ਇੱਕ ਗੁਡ ਲੱਕ ਸੀ ਫਿਰ ਮੈਂ ਆਪਣੀ ਸਹੇਲੀ ਨਾਲ ਉਸਦੇ ਦਫ਼ਤਰ ਗਈ ਜਿੱਥੇ ਸਾਰਿਆਂ ਨੂੰ ਤਿਆਰ ਹੋਇਆ ਵੇਖ ਕੇ ਮੈਨੂੰ ਆਪਣੇ ਆਪ ਤੋਂ ਕਾਫੀ ਸ਼ਰਮ ਆ ਰਹੀ ਸੀ ਕਿਉਕਿ ਮਈ ਇੱਕ ਬਹੁਤ ਹੀ ਸਸਤਾ ਜਾਂ ਅਤੇ ਸਿੰਪਲ ਜਾਂ ਸੂਟ ਪਾਇਆ ਹੋਇਆ ਸੀ ਜਿਸ ਨਾਲ ਮਿਲਦਾ ਜੁਲਦਾ ਦੁਪੱਟਾ ਵੀ ਨਹੀਂ ਸੀ।…………Struggle makes man strong

ਅੱਗੇ ਦੀ ਕਹਾਣੀ ਜਾਰੀ ਰਹੇਗੀ ਅਗਲੇ ਭਾਗ ਚ  ( PART :- 1 )