#ਸਾਈਬਰ_ਸੁਰੱਖਿਆ #ਕਿਊਆਰ_ਸਕੈਮ #ਯੂਪੀਆਈ_ਠੱਗੀ #ਆਨਲਾਈਨ_ਠੱਗੀ #ਸਾਵਧਾਨ #ਡਿਜੀਟਲ_ਭੁਗਤਾਨ #ਜਾਗਰੂਕਤਾ #ਪੰਜਾਬੀਖਬਰਾਂ #ਸਾਈਬਰ_ਕਰਾਈਮ - Nirpakh Post

ਸਾਈਬਰ ਸੁਰੱਖਿਆ: QR ਸਕੈਨ ਕਰਦਿਆਂ ਹੀ ਖਾਤੇ ਵਿੱਚੋਂ ਕੱਟੇ ਜਾਣਗੇ ਪੈਸੇ, ਇਨ੍ਹਾਂ ਸਾਵਧਾਨੀਆਂ ਨਾਲ ਬਚਾ ਸਕਦੇ ਹੋ ਆਪਣੀ ਮਿਹਨਤ ਦੀ ਕਮਾਈ
ਮੌਜੂਦਾ ਸਮੇਂ ਵਿੱਚ ਯੂਪੀਆਈ (UPI) ਭੁਗਤਾਨ ਸਾਡੀ ਜੀਵਨ ਸ਼ੈਲੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ, ਪਰ ‘ਕਿਊਆਰ ਇੰਜੈਕਸ਼ਨ’ (QR Injection) ਵਰਗੇ ਨਵੇਂ ਸਕੈਮ ਨੇ ਸੁਰੱਖਿਆ ਵਿੱਚ ਸੰਨ੍ਹ ਲਗਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਇਸ ਵਿੱਚ ਕਈ ਲੋਕ ਅਣਜਾਣੇ ਵਿੱਚ ਨਕਲੀ ਸਟਿੱਕਰ ਸਕੈਨ ਕਰਕੇ ਆਪਣੀ ਮਿਹਨਤ ਦੀ ਕਮਾਈ ਗੁਆ ਰਹੇ ਹਨ। ਜਾਣੋ ਆਖ਼ਰ ਠੱਗ ਇਸ ਠੱਗੀ ਦਾ ਜਾਲ ਕਿਵੇਂ ਵਿਛਾਉਂਦੇ ਹਨ।

ਇੰਝ ਬੁਣਦੇ ਹਨ ‘ਕਿਊਆਰ ਇੰਜੈਕਸ਼ਨ’ ਦਾ ਜਾਲ

ਇਹ ਸਕੈਮ ਤਕਨੀਕੀ ਨਾਲੋਂ ਜ਼ਿਆਦਾ ਮਨੋਵਿਗਿਆਨਕ ਹੈ। ਠੱਗ ਕਿਸੇ ਵਿਅਸਤ ਕੈਫੇ ਜਾਂ ਦੁਕਾਨ 'ਤੇ ਅਸਲੀ QR ਕੋਡ ਦੇ ਉੱਪਰ ਆਪਣਾ ਨਕਲੀ QR ਸਟਿੱਕਰ ਚਿਪਕਾ ਦਿੰਦੇ ਹਨ। ਜਦੋਂ ਤੁਸੀਂ ਇਸਨੂੰ ਸਕੈਨ ਕਰਦੇ ਹੋ, ਤਾਂ ਫ਼ੋਨ ਦਾ ਇੰਟਰਫੇਸ ਬਦਲ ਜਾਂਦਾ ਹੈ। ਇਹ ਤੁਹਾਨੂੰ ਇੱਕ ਫ਼ਰਜ਼ੀ ਪੇਮੈਂਟ ਪੇਜ 'ਤੇ ਲੈ ਜਾਂਦਾ ਹੈ ਜੋ ਦੇਖਣ ਵਿੱਚ ਬਿਲਕੁਲ ਅਸਲੀ ਐਪ ਵਰਗਾ ਹੁੰਦਾ ਹੈ।

ਜਿਵੇਂ ਹੀ ਤੁਸੀਂ ਆਪਣਾ ਗੁਪਤ UPI ਪਿੰਨ (PIN) ਦਰਜ ਕਰਦੇ ਹੋ, ਤੁਹਾਡੇ ਬੈਂਕ ਖਾਤੇ ਦਾ ਕੰਟਰੋਲ ਅਸਿੱਧੇ ਤੌਰ 'ਤੇ ਠੱਗਾਂ ਕੋਲ ਚਲਾ ਜਾਂਦਾ ਹੈ। ਜਾਣਕਾਰੀ ਮਿਲਦੇ ਹੀ ਠੱਗ ਖਾਤੇ ਵਿੱਚੋਂ ਵੱਡੀ ਰਕਮ ਸਾਫ਼ ਕਰ ਦਿੰਦੇ ਹਨ।ਆਪਣੇ ਆਪ ਨੂੰ ਕੁਝ ਇਸ ਤਰ੍ਹਾਂ ਬਚਾਓ

ਸਾਵਧਾਨੀ ਹੀ ਸੁਰੱਖਿਆ ਦਾ ਸਭ ਤੋਂ ਵੱਡਾ ਹਥਿਆਰ ਹੈ। ਇਸ ਲਈ ਭੁਗਤਾਨ ਕਰਨ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖੋ:

ਸਟਿੱਕਰ ਦੀ ਜਾਂਚ: QR ਕੋਡ ਨੂੰ ਛੂਹ ਕੇ ਦੇਖੋ ਕਿ ਕਿਤੇ ਉੱਪਰੋਂ ਕੋਈ ਸਟਿੱਕਰ ਤਾਂ ਨਹੀਂ ਚਿਪਕਾਇਆ ਗਿਆ ਹੈ। ਇਸ ਤੋਂ ਇਲਾਵਾ ਇਹ ਜਾਂਚ ਰੋਜ਼ਾਨਾ ਸਵੇਰੇ ਦੁਕਾਨਦਾਰ ਯਾਨੀ QR ਕੋਡ ਦੇ ਮਾਲਕ ਨੂੰ ਵੀ ਕਰਨੀ ਚਾਹੀਦੀ ਹੈ।

ਨਾਮ ਦੀ ਪੁਸ਼ਟੀ: QR ਕੋਡ ਨੂੰ ਸਕੈਨ ਕਰਨ ਤੋਂ ਬਾਅਦ ਐਪ 'ਤੇ ਆਉਣ ਵਾਲੇ ਨਾਮ ਨੂੰ ਦੇਖੋ ਅਤੇ ਦੁਕਾਨਦਾਰ ਨੂੰ ਉਸਦਾ ਨਾਮ ਦੱਸ ਕੇ ਪੁਸ਼ਟੀ ਕਰੋ।

ਸਕ੍ਰੀਨ ਵੱਲ ਧਿਆਨ: ਜੇਕਰ ਪੇਮੈਂਟ ਸਕ੍ਰੀਨ ਆਮ ਨਾਲੋਂ ਵੱਖਰੀ ਦਿਖਾਈ ਦੇਵੇ, ਤਾਂ ਤੁਰੰਤ ਰੁਕ ਜਾਓ ਅਤੇ QR ਕੋਡ ਦੇ ਮਾਲਕ ਨੂੰ ਸੂਚਿਤ ਕਰੋ।

ਪਿੰਨ (PIN) ਦਾ ਨਿਯਮ: ਇੱਕ ਹੋਰ ਗੱਲ ਯਾਦ ਰੱਖਣਾ ਜ਼ਰੂਰੀ ਹੈ ਕਿ ਪੈਸੇ ਪ੍ਰਾਪਤ ਕਰਨ ਲਈ ਕਦੇ ਵੀ ਪਿੰਨ ਦੀ ਲੋੜ ਨਹੀਂ ਹੁੰਦੀ। ਧਿਆਨ ਰੱਖੋ, ਤੁਹਾਨੂੰ ਪਿੰਨ ਉਦੋਂ ਹੀ ਦਰਜ ਕਰਨਾ ਪੈਂਦਾ ਹੈ ਜਦੋਂ ਤੁਸੀਂ ਪੈਸੇ ਭੇਜ ਰਹੇ ਹੁੰਦੇ ਹੋ।

ਵੱਡੀ ਰਕਮ ਲਈ ਸੁਰੱਖਿਅਤ ਤਰੀਕਾ: ਜੇਕਰ ਤੁਸੀਂ ਕਿਸੇ ਨੂੰ ਵੱਡੀ ਰਕਮ ਭੇਜ ਰਹੇ ਹੋ ਜਾਂ ਫਿਰ ਆਪਣੇ ਅਕਾਊਂਟ ਵਿੱਚ ਪ੍ਰਾਪਤ ਕਰ ਰਹੇ ਹੋ, ਤਾਂ QR ਕੋਡ ਦੀ ਬਜਾਏ ਮੋਬਾਈਲ ਨੰਬਰ ਜਾਂ UPI ਆਈਡੀ ਦੀ ਵਰਤੋਂ ਕਰਨਾ ਵਧੇਰੇ ਸੁਰੱਖਿਅਤ ਹੁੰਦਾ ਹੈ।

ਠੱਗੀ ਹੋਣ 'ਤੇ ਕਰੋ ਕਾਰਵਾਈ

ਜੇਕਰ ਤੁਸੀਂ ਸ਼ਿਕਾਰ ਹੋ ਚੁੱਕੇ ਹੋ, ਤਾਂ ਪਹਿਲੇ ਇੱਕ-ਦੋ ਘੰਟੇ ਬਹੁਤ ਮਹੱਤਵਪੂਰਨ ਹੁੰਦੇ ਹਨ, ਇਸ ਲਈ ਇਸ ਸਮੇਂ ਇਹ ਕਦਮ ਚੁੱਕੋ:

ਹੈਲਪਲਾਈਨ 'ਤੇ ਕਾਲ: ਭਾਰਤ ਸਰਕਾਰ ਦੀ ਸਾਈਬਰ ਫਰਾਡ ਹੈਲਪਲਾਈਨ ‘1930’ 'ਤੇ ਤੁਰੰਤ ਕਾਲ ਕਰੋ ਤਾਂ ਜੋ ਉਹ ਟ੍ਰਾਂਜੈਕਸ਼ਨ ਨੂੰ 'ਫ੍ਰੀਜ਼' (ਰੋਕ) ਕਰ ਸਕਣ।

ਖਾਤਾ ਬਲਾਕ ਕਰਵਾਓ: ਆਪਣੇ ਬੈਂਕ ਨੂੰ ਕਾਲ ਕਰਕੇ ਖਾਤੇ ਅਤੇ UPI ਨੂੰ ਬਲਾਕ ਕਰਵਾਓ। ਜਿਵੇਂ ਹੀ ਬੈਂਕ ਤੁਹਾਡੇ ਖਾਤੇ ਜਾਂ UPI ਨੂੰ ਬਲਾਕ ਕਰਦਾ ਹੈ, ਉਸ ਖਾਤੇ ਤੋਂ ਹੋਣ ਵਾਲੇ ਸਾਰੇ ਡੈਬਿਟ ਟ੍ਰਾਂਜੈਕਸ਼ਨ ਰੁਕ ਜਾਂਦੇ ਹਨ। ਜੇਕਰ ਠੱਗ ਤੁਹਾਡੇ ਪਿੰਨ ਜਾਂ ਪਾਸਵਰਡ ਦੀ ਵਰਤੋਂ ਕਰਕੇ ਹੋਰ ਪੈਸੇ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੋਵੇਗਾ, ਤਾਂ ਉਹ ਸਫ਼ਲ ਨਹੀਂ ਹੋ ਸਕੇਗਾ।

ਸ਼ਿਕਾਇਤ ਦਰਜ ਕਰੋ: ਆਨਲਾਈਨ ਪੇਮੈਂਟ ਐਪਸ ਦੇ 'ਹੈਲਪ' (Help) ਸੈਕਸ਼ਨ ਵਿੱਚ ਜਾ ਕੇ ਫਰਾਡ ਰਿਪੋਰਟ ਦਰਜ ਕਰੋ। ਇਸ ਤੋਂ ਇਲਾਵਾ ‘cybercrime.gov.in’ 'ਤੇ ਟ੍ਰਾਂਜੈਕਸ਼ਨ ਆਈਡੀ ਅਤੇ ਸਕ੍ਰੀਨਸ਼ਾਟ ਦੇ ਨਾਲ ਰਸਮੀ ਸ਼ਿਕਾਇਤ ਵੀ ਦਰਜ ਕਰ ਦਿਓ।

ਭਵਿੱਖ ਲਈ ਸੁਰੱਖਿਆ ਕਦਮ...

ਤੁਰੰਤ ਆਪਣਾ UPI ਪਿੰਨ ਬਦਲੋ ਅਤੇ ਬੈਂਕ ਖਾਤੇ ਦਾ ਪਾਸਵਰਡ ਅਪਡੇਟ ਕਰੋ।

SMS ਅਤੇ ਈਮੇਲ ਅਲਰਟ ਚਾਲੂ ਰੱਖੋ ਤਾਂ ਜੋ ਹਰ ਗਤੀਵਿਧੀ 'ਤੇ ਨਿਗਰਾਨੀ ਰੱਖੀ ਜਾ ਸਕੇ।