girls - Nirpakh Post
Change in the age of marriage
ਹਿਮਾਚਲ ਪ੍ਰਦੇਸ਼ ਦੀ ਸੁੱਖੂ ਸਰਕਾਰ ਨੇ ਬੇਟੀਆਂ ਦੇ ਵਿਆਹ ਦੀ ਉਮਰ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਸੁੱਖੂ ਸਰਕਾਰ ਨੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਧੀਆਂ ਦੇ ਵਿਆਹ ਦੀ ਘੱਟੋ-ਘੱਟ ਉਮਰ 21 ਸਾਲ ਕਰਨ ਲਈ ਬਿੱਲ ਪੇਸ਼ ਕੀਤਾ ਸੀ। ਮੰਗਲਵਾਰ ਨੂੰ ਸਦਨ ਦੀ ਕਾਰਵਾਈ ਦੌਰਾਨ ਇਸ ਬਿੱਲ ਨੂੰ ਬਿਨਾਂ ਕਿਸੇ ਵਿਰੋਧ ਦੇ ਪਾਸ ਕਰ ਦਿੱਤਾ ਗਿਆ। ਹਾਲਾਂਕਿ ਹੁਣ ਇਸ ਨੂੰ ਮਨਜ਼ੂਰੀ ਲਈ ਰਾਜਪਾਲ ਕੋਲ ਭੇਜਿਆ ਜਾਵੇਗਾ।Change in the age of marriage
ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਮੰਗਲਵਾਰ ਨੂੰ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਬਾਲ ਵਿਆਹ ਰੋਕੂ ਬਿੱਲ-2024 ਨੂੰ ਸਦਨ ਵਿੱਚ ਪੇਸ਼ ਕਰਕੇ ਪਾਸ ਕਰ ਦਿੱਤਾ ਗਿਆ। ਰਾਜ ਦੇ ਸਿਹਤ, ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਧਨੀਰਾਮ ਸ਼ਾਂਡਿਲ ਨੇ ਵਿਧਾਨ ਸਭਾ ਵਿੱਚ ਬਾਲ ਵਿਆਹ ਰੋਕ (ਹਿਮਾਚਲ ਪ੍ਰਦੇਸ਼ ਸੋਧ ਬਿੱਲ, 2024) ਪੇਸ਼ ਕੀਤਾ। ਇਸ ਦੌਰਾਨ ਇਸ ‘ਤੇ ਕੋਈ ਚਰਚਾ ਨਹੀਂ ਹੋਈ ਅਤੇ ਇਹ ਬਿੱਲ ਸਰਬਸੰਮਤੀ ਨਾਲ ਪਾਸ ਹੋ ਗਿਆ।
also read :- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (28 ਅਗਸਤ 2024)
ਜ਼ਿਕਰਯੋਗ ਹੈ ਕਿ ਹੁਣ ਤੱਕ ਹਿਮਾਚਲ ਪ੍ਰਦੇਸ਼ ‘ਚ ਲੜਕੀਆਂ ਦੇ ਵਿਆਹ ਦੀ ਘੱਟੋ-ਘੱਟ ਉਮਰ 18 ਸਾਲ ਹੈ। ਪਰ ਸੂਬਾ ਸਰਕਾਰ ਨੇ ਹੁਣ ਇਸ ਨੂੰ 3 ਸਾਲ ਵਧਾ ਕੇ 21 ਸਾਲ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸੁੱਖੂ ਕੈਬਨਿਟ ਨੇ 7 ਮਹੀਨੇ ਪਹਿਲਾਂ ਸੋਧੇ ਹੋਏ ਖਰੜੇ ਨੂੰ ਪ੍ਰਵਾਨਗੀ ਦਿੱਤੀ ਸੀ ਅਤੇ ਹੁਣ ਇਸ ਨੂੰ ਸਦਨ ਵਿੱਚ ਪਾਸ ਕਰ ਦਿੱਤਾ ਗਿਆ ਹੈ।Change in the age of marriage
Death of 3 students in America
ਅਮਰੀਕਾ ਵਿਚ ਭਿਆਨਕ ਸੜਕ ਹਾਦਸੇ ਵਿੱਚ ਭਾਰਤੀ ਮੂਲ ਦੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ।
18 ਸਾਲ ਦੇ ਕਰੀਬ ਇਹ ਸਾਰੇ ਪੰਜ ਵਿਦਿਆਰਥੀ ਅਲਫਾਰੇਟਾ ਹਾਈ ਸਕੂਲ ਅਤੇ ਜਾਰਜੀਆ ਯੂਨੀਵਰਸਿਟੀ ਵਿੱਚ ਪੜ੍ਹਦੇ ਸਨ। ਪੁਲਿਸ ਦਾ ਕਹਿਣਾ ਹੈ ਕਿ ਚਾਲਕ ਵੱਲੋਂ ਕਥਿਤ ਤੌਰ ਉਤੇ ਵਾਹਨ ਉਤੇ ਕਾਬੂ ਨਾ ਪਾਉਣ ਕਾਰਨ ਤੇਜ਼ ਰਫ਼ਤਾਰ ਵਾਹਨ ਪਲਟ ਗਿਆ। ਦੋ ਵਿਦਿਆਰਥੀਆਂ ਆਰੀਅਨ ਜੋਸ਼ੀ ਅਤੇ ਸ਼੍ਰੀਆ ਅਵਸਰਾਲਾ ਦੀ ਮੌਕੇ ਉਤੇ ਮੌਤ ਹੋ ਗਈ, ਜਦਕਿ ਅਨਵੀ ਸ਼ਰਮਾ ਦੀ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜਿਆ।Death of 3 students in America
also read :- ਪੰਜਾਬ ‘ਚ ਗਰਮੀ ਨੇ ਤੋੜਿਆ 10 ਸਾਲਾਂ ਦਾ ਰਿਕਾਰਡ !
ਪੁਲਿਸ ਦੇ ਅਨੁਸਾਰ ਤੇਜ਼ ਰਫਤਾਰ ਇਸ ਭਿਆਨਕ ਹਾਦਸੇ ਦਾ ਮੁੱਖ ਕਾਰਨ ਸੀ ਜਿਸ ਦੇ ਨਤੀਜੇ ਵਜੋਂ ਕਾਰ ਪਲਟ ਗਈ। ਇਹ ਪੰਜੇ ਨੌਜਵਾਨ ਅਲਫਾਰੇਟਾ ਹਾਈ ਸਕੂਲ ਅਤੇ ਜਾਰਜੀਆ ਯੂਨੀਵਰਸਿਟੀ ਦੇ ਵਿਦਿਆਰਥੀ ਸਨ।Death of 3 students in America
ਵਿਆਹ ਵਾਲੇ ਦਿਨ ਲਾੜੀ ਦੀ ਸੜਕ ਹਾਦਸੇ ਵਿਚ ਮੌਤ, ਦੋ ਭਰਾ ਗੰਭੀਰ ਜ਼ਖਮੀ
Death of the bride on the wedding day
ਹਰਿਆਣੇ ਦੇ ਫਰੀਦਾਬਾਦ ਤੋਂ ਦੁਖਦਾਈ ਖਬਰ ਆਈ ਹੈ। ਇਥੇ ਇਕ ਲੜਕੀ ਦੀ ਵਿਆਹ ਵਾਲੇ ਦਿਨ ਮੌਤ ਹੋ ਗਈ। ਇਹ ਘਟਨਾ ਫਰੀਦਾਬਾਦ ਦੇ ਵਿਨੈ ਨਗਰ ਇਲਾਕੇ ਦੀ ਹੈ, ਜਿੱਥੇ ਇੱਕ ਹਾਦਸੇ ਵਿੱਚ ਲਾੜੀ ਦੀ ਮੌਤ ਹੋ ਗਈ। ਸੋਮਵਾਰ ਨੂੰ ਲੜਕੀ ਦਾ ਵਿਆਹ ਸੀ, ਪਰ ਇਸ ਤੋਂ ਪਹਿਲਾਂ ਹੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿੱਚ ਲਾੜੀ ਦੇ ਦੋ ਭਰਾ ਅਤੇ ਇੱਕ ਦੋਸਤ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਦਿੱਲੀ ਦੇ ਟਰਾਮਾ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਵਿਨੈ ਨਗਰ ਦੀ ਰਹਿਣ ਵਾਲੀ ਅੰਕਿਤਾ ਦਾ ਸੋਮਵਾਰ ਨੂੰ ਵਿਆਹ ਸੀ। ਵਿਆਹ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਸਨ। ਲਾੜੇ ਦੇ ਪਰਿਵਾਰ ਵਾਲੇ ਵੀ ਬਰਾਤ ਲੈ ਕੇ ਆਉਣ ਲਈ ਤਿਆਰ ਸਨ। ਇਸ ਦੌਰਾਨ ਹਾਦਸਾ ਵਾਪਰ ਗਿਆ।Death of the bride on the wedding day
ਅੰਕਿਤਾ ਦੇ ਮਾਸੜ ਮਿਥਲੇਸ਼ ਕੁਮਾਰ ਨੇ ਦੱਸਿਆ ਕਿ ਅੰਕਿਤਾ, ਸੁਮੰਕਿਤ ਅਤੇ ਚਚੇਰਾ ਭਰਾ ਨਿਸ਼ਾਂਤ ਕੁਮਾਰ ਅਤੇ ਉਸ ਦੀ ਸਹੇਲੀ ਹਾਦਸੇ ਦਾ ਸ਼ਿਕਾਰ ਹੋਏ ਹਨ। ਇਹ ਸਾਰੇ ਵਿਆਹ ਤੋਂ ਪਹਿਲਾਂ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਪੂਜਾ ਕਰਨ ਲਈ ਲਾੜੀ ਦੀ ਚਾਚੀ ਦੇ ਘਰ ਵਿਨੈ ਨਗਰ ਜਾ ਰਹੇ ਸਨ।
ਇਸ ਦੌਰਾਨ ਉਨ੍ਹਾਂ ਦੀ ਕਾਰ ਸੈਕਟਰ 37 ਬਾਈਪਾਸ ਰੋਡ ’ਤੇ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਦੌਰਾਨ ਚਾਰੇ ਜ਼ਖਮੀ ਹੋ ਗਏ ਅਤੇ ਅੰਕਿਤਾ ਨੂੰ ਗੰਭੀਰ ਸੱਟਾਂ ਲੱਗੀਆਂ। ਸਾਰਿਆਂ ਨੂੰ ਇਲਾਜ ਲਈ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਅੰਕਿਤਾ ਦੀ ਮੌਤ ਹੋ ਗਈ। ਬਾਕੀ ਸਾਰੇ ਜ਼ਖਮੀਆਂ ਨੂੰ ਦਿੱਲੀ ਦੇ ਟਰਾਮਾ ਸੈਂਟਰ ‘ਚ ਇਲਾਜ ਲਈ ਭੇਜਿਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
also read :- ਸਿਵਲ ਸਰਜਨ ਦਫਤਰ ਵਿਖੇ ਵਿਸ਼ਵ ਧਰਤੀ ਦਿਵਸ ਮੌਕੇ ਲਗਾਏ ਗਏ ਬੂਟੇ
ਅੰਕਿਤ ਦੇ ਚਾਚਾ ਸਿਆਰਾਮ ਸਿੰਘ ਨੇ ਦੱਸਿਆ ਕਿ ਅੱਜ ਉਸ ਦੀ ਭਤੀਜੀ ਅੰਕਿਤ ਦਾ ਵਿਆਹ ਹੋਣਾ ਸੀ। ਅੰਕਿਤ ਇੱਕ ਫਾਇਨਾਂਸ ਕੰਪਨੀ ਵਿੱਚ ਕੰਮ ਕਰਦੀ ਸੀ। ਉਹ ਮੂਲ ਰੂਪ ਵਿੱਚ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦੀ ਵਸਨੀਕ ਹਨ। ਪਰ ਅੱਜ ਇੱਕ ਸੜਕ ਹਾਦਸੇ ਵਿੱਚ ਅੰਕਿਤਾ ਦੀ ਮੌਤ ਹੋ ਗਈ।Death of the bride on the wedding day
ਧੀਆਂ ਜੰਮਦੀਆਂ ਹੋਣ ਪਰਾਈਆਂ ….
Daughters are born strangers…
ਇਕ ਧੀ ਦਾ ਇਸ ਦੁਨੀਆਂ ਦੇ ਵਿੱਚ ਜਨਮ ਹੁੰਦਾ ਹੈ ਉਹ ਵੱਡੀ ਹੁੰਦੀ ਹੈ ਮਾਪਿਆਂ ਦੇ ਵੱਲੋ ਆਪਣੇ ਬੱਚਿਆਂ ਦਾ ਜਿਸ ਤਰਾਂ ਹਰ ਚਾਅ ਲਾਡ ਪੂਰਾ ਕੀਤਾ ਜਾਂਦਾ ਹੈ ਓਵੇ ਹੀ ਆਪਣੀਆਂ ਧੀਆਂ ਦੇ ਚਾਅ ਲਾਡ ਸਿਰਫ ਪੇਕੇ ਘਰ ਦੇ ਵਿੱਚ ਪੂਰੇ ਹੁੰਦੇ ਨੇ ! ਜਿਸ ਘਰ ਦੇ ਵਿੱਚ ਉਹ ਪਿਛਲੇ 20-25 ਸਾਲਾਂ ਤੋਂ ਰਹਿ ਰਹੀ ਹੁੰਦੀ ਹੈ ਉਸਨੂੰ ਨਹੀਂ ਪਤਾ ਹੁੰਦਾ ਕੇ ਅਸਲ ਦੇ ਵਿੱਚ ਤਾਂ ਇਹ ਘਰ ਉਸਦਾ ਆਪਣਾ ਕਦੇ ਹੈ ਹੀ ਨਹੀਂ ਸੀ ਕੋਈ ਧੀਆਂ ਤਾਂ ਜੰਮਦੀਆਂ ਹੀ ਪਰਾਈਆਂ ਧੰਨ ਮੰਨੀਆਂ ਜਾਂਦੀਆਂ ਨੇ
ਪਰ ਸਾਨੂੰ ਧੀਆਂ ਨੂੰ ਕਦੇ ਵੀ ਸਾਡੇ ਪੇਕੇ ਘਰ ਦੇ ਵਿੱਚ ਇਹ ਗੱਲ ਮਹਿਸੂਸ ਨਹੀਂ ਹੋਣ ਦਿੱਤੀ ਜਾਂਦੀ ਕੇ ਜਿਸ ਘਰ ਦੇ ਵਿੱਚ ਅਸੀਂ ਰਹਿੰਦੀਆਂ ਹਾਂ ਉਹ ਘਰ ਸਾਡਾ ਹੈ ਹੀ ਨਹੀਂ
ਅਸੀਂ ਪਰਾਇਆ ਧੰਨ ਹਾਂ ਇਹ ਤਾਂ ਸਾਨੂ ਪਤਾ ਹੁੰਦਾ ਹੈ ਕੇ ਇੱਕ ਨਾ ਦਿਨ ਅਸੀਂ ਆਪਣੇ ਸੋਹਰੇ ਜਾਣਾ ਤੇ ਓਦੋ ਅਸੀਂ ਆਪਣੇ ਪੇਕੇ ਪਰਿਵਾਰ ਨੂੰ ਛੱਡ ਕੇ ਜਾਵਾਂਗੇ ਪਰ ਸਾਨੂ ਇਹ ਨਹੀਂ ਪਤਾ ਹੁੰਦਾ ਕੇ ਸੋਹਰੇ ਜਾਣ ਤੋਂ ਬਾਅਦ ਸਾਡਾ ਘਰ ਸਾਡਾ ਨਹੀਂ ਰਹਿ ਜਾਂਦਾ ਸਾਡਾ ਪੇਕਾ ਘਰ ਸਿਰਫ ਓਦੋ ਤੱਕ ਆਪਣਾ ਹੈ ਜਦੋਂ ਤੱਕ ਅਸੀਂ ਕੁਆਰੀਆਂ ਹਾਂ ਤੇ ਜਦੋਂ ਸਾਡਾ ਵਿਆਹ ਹੋ ਜਾਂਦਾ ਹੈ ਉਸ ਦਿਨ ਤੋਂ ਅਸੀਂ ਬਗਾਨਾ ਧੰਨ ਹੋ ਜਾਂਦੀਆਂ ਹਾਂ
ਤੇ ਸਾਨੂੰ ਆਪਣੇ ਘਰ ਚ ਹੀ ਆਉਣ ਵਾਸਤੇ ਇਜਾਜ਼ਤ ਲੈਣੀ ਪੈਂਦੀ ਹੈ ਪੁੱਛਣਾ ਪੈਂਦਾ ਹੈ ਕੇ ਅਸੀਂ ਆਪਣੇ ਪੇਕੇ ਕੁੱਝ ਦਿਨ ਲਗਾ ਆਈਏ ਤੇ ਜਦ ਪੇਕੇ ਆਉਂਦੇ ਹਾਂ ਤਾਂ ਇਥੇ ਅਜੀਬ ਜੇਹਾ ਬਗਾਨਾਪਨ ਮਹਿਸੂਸ ਹੁੰਦਾ ਹੈ ਕਿਉਕਿ ਆਪਣੇ ਹੀ ਘਰ ਦੇ ਵਿੱਚ ਸਾਨੂ ਆਪਣੀਆਂ ਭਰਜਾਈਆਂ ਤੋਂ ਪੁੱਛ ਕੇ ਹਰ ਕੰਮ ਕਰਨਾ ਪੈਂਦਾ ਹੈ
ਇਸ ਲਈ ਹੀ ਕਿਹਾ ਜਾਂਦਾ ਹੈ ਕੇ ਧੀਆਂ ਜੰਮਦੀਆਂ ਹੋਣ ਪਰਾਈਆਂ
ਵਿਆਹ ਵੇਲ਼ੇ ਲਾਰੇ ਕਿਉ?
(Reet Kaur )
Why lare at the wedding?
ਹਰ ਕੁੜੀ ਦਾ ਸੁਪਨਾ ਹੁੰਦਾ ਹੈ ਕਿ ਉਹ ਚੰਗੇ ਖਾਨਦਾਨ “ਚ ਵਿਆਹੀ ਜਾਏ, ਚੰਗਾ ਘਰ ਬਾਰ,ਪਰਿਵਾਰ ਤੇ ਚੰਗਾ ਹੀ ਪ੍ਰੋਣਾ ਮਿਲੇ
ਪਰ ਬਹੁਤ ਸਾਰੀਆਂ ਕੁੜੀਆਂ ਅਜਿਹੀਆਂ ਨੇ ਜਿੰਨਾ ਨੂੰ ਕਿਹਾ ਤਾਂ ਇਹ ਜਾਂਦਾ ਹੈ ਕਿ ਮੁੰਡਾ ਕੁੱਝ ਖਾਂਦਾ ਪੀਂਦਾ ਨਹੀਂ ਪਰ ਬਾਅਦ ਦੇ ਵਿੱਚ ਅਸਲ ਸੱਚਾਈਆਂ ਬਾਹਰ ਆਉਂਦੀਆਂ ਨੇ ਪਰ ਉਸ ਵੇਲੇ ਤਾਂ ਬਹੁਤ ਦੇਰ ਹੋ ਜਾਂਦੀ ਹੈ
ਬਹੁਤ ਸਾਰੀਆਂ ਕੁੜੀਆਂ ਅਜਿਹੀਆਂ ਹੁੰਦੀਆਂ ਨੇ ਜੋ ਲਵ ਮੈਰਿਜ ਨੂੰ ਜਿਆਦਾ ਪਸੰਦ ਕਰਦੀਆਂ ਨੇ ਤੇ ਆਪਣੀ ਪਸੰਦ ਦਾ ਮੁੰਡਾ ਲੱਭ ਲੈਂਦੀਆਂ ਨੇ ਕਈ ਕਈ ਸਾਲ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ ਤੇ ਜਦੋਂ ਵੀ ਕੁੜੀ ਮੁੰਡੇ ਨੂੰ ਵਿਆਹ ਵਾਸਤੇ ਕਹਿੰਦੀ ਹੈ ਤਾਂ ਮੁੰਡਾ ਕਹਿੰਦਾ ਮੈਂ ਕਿਹੜਾ ਕਿੱਥੇ ਭੱਜ ਚੱਲਿਆ ਹਾਂ ਇੱਥੇ ਹੀ ਆ ਅਜੇ ਤਾਂ ਬਹੁਤ ਉਮਰ ਪਈ ਆ ਵਿਆਹ ਕਰਾਉਣ ਨੂੰ ਕੋਈ ਗੱਲ ਨੀਂ ਕਰਵਾ ਲਵਾਂਗੇ ਏਨੀ ਕੀ ਕਾਹਲੀ ਏ
ਬਸ ਆਹੀਂ ਗੱਲਾਂ ਦਾ ਮੁੰਡਾ ਹਮੇਸ਼ਾ ਹੀ ਕੁੜੀ ਨੂੰ ਚੁੱਪ ਕਰਾਉਂਦਾ ਰਹਿੰਦਾ ਐ ਤੇ ਟਾਲ ਮਟੋਲ ਕਰਦਾ ਰਹਿੰਦਾ ਹੈ ..ਕਿਉੰਕਿ ਅਸਲ ਦੇ ਵਿੱਚ ਓਹ ਤੁਹਾਨੂੰ ਰੂਹ ਤੋਂ ਪਿਆਰ ਕਰਦਾ ਹੀ ਨਹੀਂ ਹੁੰਦਾ ਉਹ ਤਾਂ ਬਸ ਆਪਣੀ ਜ਼ਿੰਦਗੀ ਨੂੰ ਮਜ਼ੇਦਾਰ ਬਣਾਉਣ ਵਾਸਤੇ ਤੁਹਾਡੇ ਨਾਲ ਟਾਈਮਪਾਸ ਕਰ ਰਿਹਾ ਹੁੰਦਾ ਐ
ਪਰ ਅਸੀਂ ਕੁੜੀਆਂ ਮੁੰਡਿਆਂ ਦੀਆਂ ਮਿੱਠੀਆਂ ਮਿੱਠੀਆਂ ਗ਼ੱਲਾਂ “ਚ ਆ ਜਾਂਦੇ ਹਾਂ ਤੇ ਓਹਦੇ ਤੇ ਭਰੋਸਾ ਕਰਕੇ ਕਈ ਹੋਰ ਸਾਲ ਟਪਾ ਦਿੰਦੇ ਹਾਂ ਅਸੀਂ ਘਰੇ ਵੀ ਵਿਆਹ ਲਈ ਵਾਰ ਵਾਰ ਨਾ ਕਹਿ ਕੇ ਮਾੜੀਆਂ ਬਣ ਜਾਂਦੀਆਂ ਹਾਂ ਤੇ ਮੁੰਡੇ ਕੁੜੀਆਂ ਨੂੰ ਓਹਨਾ ਦੇ ਘਰਾਂ “ਚ ਮਾੜਾ ਬਣਾ ਕੇ ਵੀ ਆਪਣੀ ਮਾਂ ਦੇ ਚੰਗੇ ਅਤੇ ਵਫਾਦਾਰ ਪੁੱਤ ਬਣ ਜਾਂਦੇ ਨੇ ਕਿਉੰਕਿ ਮੁੰਡੇ ਵਿਆਹ ਤਾਂ ਆਪਣੀ ਮਾਂ ਦੀ ਪਸੰਦ ਦੀ ਕੁੜੀ ਨਾਲ਼ ਹੀ ਕਰਾਉਂਦੇ ਨੇ ….ਬਸ ਸਾਨੂੰ ਕੁੜੀਆਂ ਨੂੰ ਹੀ ਲਾਰੇ “ਚ ਰੱਖਦੇ ਨੇ
ਇਸ ਤੋਂ ਚੰਗਾ ਇਹੀ ਹੈ ਕਿ ਵਿਆਹ ਵਾਲੀ ਉਮਰ ਜਦ ਹੋ ਜਾਏ ਓਦੋਂ ਤੁਸੀ ਮੁੰਡਾ ਲੱਭ ਲਓ ਆਪਣੇ ਪਰਿਵਾਰਾਂ ਨੂੰ ਆਪਸ “ਚ ਮਿਲਵਾ ਦਿਓ ਤੇ ਚੱਟ ਮੰਗਣੀ ਪੱਟ ਵਿਆਹ ਕਰਵਾ ਲਓ ਕਿਉੰਕਿ ਅੱਜ ਕੱਲ੍ਹ ਪਿਆਰ ਵਾਲੇ ਰਿਸ਼ਤੇ ਬਹੁਤਾ ਸਮਾਂ ਟਿਕਦੇ ਨਹੀਂ ਹੁੰਦੇ …..Why lare at the wedding?
ਕੀ ਹੋ ਰਿਹਾ ਹੈ ਸਮਾਜ ਚ ??
ਅੱਜ ਦੇ ਇਸ ਸਮਾਜ ਦੇ ਵਿਚ ਆਏ ਹੀ ਦਿਨ ਕੋਈ ਨਾ ਕੋਈ ਅਜੇਹੀ ਘਟਨਾ ਜਾਂ ਖਬਰ ਵੇਖਣ ਅਤੇ ਸੁਨਣ ਨੂੰ ਮਿਲਦੀ ਹੀ ਰਹਿੰਦੀ ਹੈ ਜਿਸ ਨਾਲ ਸਾਡੇ ਸਭ ਦੇ ਮਨਾ ਦੇ ਵਿਚ ਡਰ ਪੈਦਾ ਹੋ ਜਾਂਦਾ ਹੈ ਕੇ ਕਿਤੇ ਸਾਡੇ ਬੱਚੇ ਹੀ ਨਾ ਅਜਿਹਾ ਕੁੱਝ ਵੇਖ ਲੈਣ ਤੇ ਕਿਤੇ ਕੱਲ ਨੂੰ ਉਹ ਵੀ ਆਹੀ ਕੁਝ ਨਾ ਕਰਨ ਲੱਗ ਜਾਣWhat is happening in the society??
ਮਾਮਲਾ ਬੇਹੱਦ ਹੀ ਅਜੀਬੋ ਗਰੀਬ ਹੈ 13 ਸਾਲ ਕੋਈ ਬਹੁਤੀ ਜਿਆਦਾ ਉਮਰ ਨਹੀਂ ਹੁੰਦੀ ਇਸ ਉਮਰ ਦੇ ਵਿਚ ਤਾਂ ਬੱਚਿਆਂ ਨੂੰ ਚੱਜ ਨਾਲ ਨਹਾਉਣਾ ਤਿਆਰ ਹੋਣਾ ਵੀ ਨਹੀਂ ਆਉਂਦਾ ਹੁੰਦਾ ਪਰ ਇਸ 13 ਸਾਲਾਂ ਦੀ ਕੁੜੀ ਨੇ ਕੁੱਝ ਅਜਿਹਾ ਕਰ ਵਖਾਇਆ ਹੈ ਜਿਸ ਨਾਲ ਵੱਡੇ ਵੱਡੇ ਲੋਕਾਂ ਦੇ ਵੀ ਦਿਲ ਦਹਿਲ ਉਥੇ ਨੇ
13 ਸਾਲ ਦੀ ਕੁੜੀ ਜਿਸਦਾ ਇਕ ਪ੍ਰੇਮੀ ਹੁੰਦਾ ਹੈ ਸੁਨਣ ਦੇ ਵਿਚ ਬਹੁਤ ਅਜੀਬ ਲੱਗ ਰਿਹਾ ਹੋਵੇਗਾ ਕਿਉਕਿ ਇਹ ਤਾਂ ਬਹੁਤ ਛੋਟੀ ਜੀ ਉਮਰ ਹੈ ਤੇ boyfriend ਹੋਣਾ ………
ਖੈਰ ਦੋਵਾਂ ਦੇ ਪਿਆਰ ਦਾ ਪਤਾ ਇਸ 13 ਸਾਲਾਂ ਲੜਕੀ ਦੀ ਛੋਟੀ ਭੈਣ ਨੂੰ ਲੱਗ ਜਾਂਦਾ ਹੈ ਜਿਸਦੀ ਉਮਰ ਮਹਿਜ 9 ਸਾਲ ਹੁੰਦੀ ਹੈ 9 ਸਾਲਾਂ ਬੱਚੀ ਦੋਵਾਂ ਨੂੰ ਇਤਰਾਜਯੋਗ ਹਾਲਤ ਦੇ ਵਿਚ ਵੇਖ ਲੈਂਦੀ ਹੈ ਜਿਸਤੋ ਬਾਅਦ ਦੋਵੇ ਹੀ ਘਬਰਾ ਜਾਂਦੇ ਨੇ ਕੇ ਮਾਪਿਆਂ ਨੂੰ ਹੀ ਨਾ ਦਸ ਦੇਵੇWhat is happening in the society??
also read :- ਪੰਜਾਬ ਦੇ ਮੌਸਮ ‘ਚ ਆਵੇਗੀ ਵੱਡੀ ਤਬਦੀਲੀ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ
ਜਿਸ ਕਰਕੇ ਇਸ ਪ੍ਰੇਮੀ ਜੋੜੇ ਨੇ ਆਪਣੀ ਚਾਚੀ ਦੇ ਨਾਲ ਮਿਲਕੇ ਇਸ ਨਿੱਕੀ ਜੀ ਬੱਚੀ ਦਾ ਕਤਲ ਕਰ ਦਿੱਤਾ ਤੇ ਲਾਸ਼ ਘਰ ਦੇ ਹੀ ਇਕ ਬਕਸੇ ਦੇ ਵਿਚ ਲੁਕੋ ਦਿਤੀ ਮਾਪੇ ਘਰ ਆਏ ਤਾਂ ਬੱਚੀ ਨਜਰ ਨਹੀਂ ਆਈ ਜਿਸ ਤੋਂ ਬਾਅਦ ਮਾਪਿਆਂ ਨੇ ਬੱਚੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਥਾਣੇ ਦਰਜ ਕਰਵਾ ਦਿਤੀ
ਜਦ 3 ਦਿਨ ਬੀਤ ਗਏ ਤਾਂ ਘਰ ਚ ਪਈ ਬੱਚੀ ਦੀ ਲਾਸ਼ ਚੋ ਬਦਬੂ ਆਉਣ ਲੱਗੀ ਤਾਂ ਪ੍ਰੇਮੀ ਜੋੜੇ ਨੇ ਚਾਚੀ ਨਾਲ ਮਿਲ ਲਾਸ਼ ਨੂੰ ਨਲਾਦੇ ਛੱਪੜ ਦੇ ਵਿਚ ਸੁੱਟ ਦਿੱਤਾ ਪਹਿਚਾਣ ਨਾ ਆਵੇ ਇਸ ਲਈ ਉਸਦੇ ਮੂੰਹ ਨੂੰ ਤੇਜਾਬ ਨਾਲ ਸਾੜ ਦਿੱਤਾ ਫਰ ਹੱਥ ਦੀਆਂ ਉਂਗਲਾਂ ਵੀ ਕੱਟ ਦਿਤੀਆਂWhat is happening in the society??
ਪੁਲਿਸ ਦੇ ਸਪੈਸ਼ਲ ਸੈੱਲ ਨੇ 3 ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ 13 ਸਾਲਾਂ ਨਾਬਾਲਗ ਪ੍ਰੇਮਣ ਨੂੰ ਬਾਲ ਸੁਧਰ ਘਰ ਚ ਭੇਜ ਦਿੱਤਾ ਅਤੇ ਉਸ ਦੇ 18 ਸਾਲਾ ਪ੍ਰੇਮੀ ਅਤੇ ਉਸ ਦੀ 32 ਸਾਲਾ ਚਾਚੀ ਨੂੰ ਨਿਆਇਕ ਹਿਰਾਸਤ ‘ਚ ਭੇਜਿਆ ਗਿਆ ਹੈ।
ਆਪਣੀ ਧੀਆਂ ਵਰਗੀ ਨੂੰ ਵੀ ਨਹੀਂ ਛੱਡੀ ਸੋਹਰੇ ਨੇ ,ਪੋਤੀ ਨਾਲ ਵੀ ਕੀਤੀਆਂ…..
ਅੱਜ ਦੇ ਇਸ ਘੋਰ ਕਲਯੁਗ ਦੇ ਵਿੱਚ ਲੋਕ ਹਵਸ ਚ ਇੰਨੇ ਜਿਆਦਾ ਅੰਨ੍ਹੇ ਹੋ ਚੁੱਕੇ ਨੇ ਓਹਨਾ ਨੂੰ ਆਪਣੇ ਘਰ ਦੀਆਂ ਧੀਆਂ ,ਭੈਣਾਂ , ਨੂੰਹਾਂ ਕੋਈ ਵੀ ਨਹੀਂ ਦਿਖਾਈ ਦਿੰਦਾ !ਦਿਖਾਈ ਦਿੰਦੀ ਤਾਂ ਸਿਰਫ ਇੱਕ ਔਰਤ ਜਿਸ ਨਾਲ ਉਹ ਆਪਣੀ ਹਵਸ ਮਿਟਾਉਣਾ ਚਾਹੁੰਦਾ ਹੈ
ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸਨੇ ਰਿਸ਼ਤਿਆਂ ਨੂੰ ਹੀ ਪੂਰੀ ਤਰਾਂ ਦੇ ਨਾਲ ਤਾਰ ਤਾਰ ਕਰਕੇ ਰੱਖ ਦਿੱਤਾ ਹੈRelationships are tied
ਨੂੰਹ ਜਿਸਨੂੰ ਸੋਹਰੇ ਵੱਲੋਂ ਧੀ ਦਾ ਦਰਜਾ ਦਿੱਤਾ ਜਾਂਦਾ ਹੈ ਇਥੇ ਪਿਓ ਸਮਾਨ ਸੋਹਰੇ ਨੇ ਹੀ ਆਪਣੀ ਘਰ ਦੀ ਨੂੰਹ ਦੇ ਨਾਲ ਸ਼ਰਮ ਦੀਆ ਸਾਰੀਆਂ ਹੀ ਹੱਦਾਂ ਟੱਪ ਲਈਆਂ ਨੂੰਹ ਨੇ ਦੱਸਿਆ ਕੇ ਜਦੋ ਉਸਦਾ ਪਤੀ ਘਰ ਨਹੀਂ ਸੀ ਤਾਂ ਉਸਦੇ ਸੋਹਰੇ ਨੇ ਉਸ ਨਾਲ ਜਬਰ ਜਨਾਹ ਕੀਤਾ ਤੇ ਫਿਰ 3 ਦਿਨ ਬਾਅਦ ਫਿਰ ਜਦ ਉਸਦੇ ਪਤੀ ਘਰ ਨਹੀਂ ਸਨ ਤਾਂ ਫਿਰ ਸੋਹਰੇ ਨੇ ਉਸ ਨਾਲ ਸ਼ਰਮ ਦੀਆਂ ਸਾਰੀਆਂ ਹੱਦਾਂ ਟੱਪ ਲਈਆਂ
ਇਹਨਾਂ ਹੀ ਨਹੀਂ ਇਸ ਨੇ ਆਪਣੀ ਸਕੀ ਪੋਤੀ ਵੀ ਨਹੀਂ ਛੱਡੀ , ਨੂੰਹ ਨੇ ਪੁਲਿਸ ਕੋਲੇ ਮਾਮਲਾ ਦਰਜ ਕਰਵਾਇਆ ਕੇ ਉਸਦੇ ਸੋਹਰੇ ਨੇ ਪਹਿਲਾ ਮੇਰੇ ਨਾਲ ਸ਼ਰਮ ਦੀਆਂ ਹੱਦਾਂ ਟੱਪੀਆਂ ਅਤੇ ਫਿਰ ਮੇਰੀ ਬੇਟੀ ਯਾਨੀਕਿ ਆਵਦੀ ਸਕੀ ਪੋਤੀ ਨਾਲ ਵੀ ਅਸ਼ਲੀਲ ਹਰਕਤਾਂ ਕੀਤੀਆਂRelationships are tied
also read :- ਪੰਜਾਬ ਦੇ ਮੌਸਮ ‘ਚ ਆਵੇਗੀ ਵੱਡੀ ਤਬਦੀਲੀ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ
ਪੁਲਿਸ ਨੇ ਪੀੜਤ ਔਰਤ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਸੋਹਰੇ ਨੂੰ ਗ੍ਰਿਫਤਾਰ ਕਰ ਲਿਆ ਹੈ
ਪਰ ਇਸ ਬੇਹੱਦ ਹੀ ਸ਼ਰਮਨਾਕ ਘਟਨਾ ਕਈ ਤਰਾਂ ਦੇ ਸਵਾਲ ਪੈਦਾ ਕਰ ਰਹੀ ਹੈ ਕਿਉਕਿ ਜਿਥੇ ਇਕ ਪਾਸੇ ਕਿਹਾ ਜਾਂਦਾ ਹੈ ਕੁੜੀਆਂ ਦੇ ਕੱਪੜਿਆਂ ਕਰਕੇ ਓਹਨਾ ਦੀ ਇੱਜਤ ਨੂੰ ਖਤਰਾ ਹੁੰਦਾ ਹੈ ਤੇ ਉਹ ਅੱਧੀ ਅੱਧੀ ਰਾਤ ਨੂੰ ਘਰੋਂ ਬਾਹਰ ਰਹਿੰਦੀਆਂ ਨੇ ਜਿਸ ਕਰਕੇ ਓਹਨਾ ਨਾਲ ਰੇਪ ਵਰਗੀਆਂ ਘਟਨਾਵਾਂ ਵਾਪਰਦੀਆਂ ਨੇ ਪਰ ਇਥੇ ਤਾਂ ਕੁੜੀ ਅਤੇ ਨੂੰਹ ਦੋਵੇਂ ਹੀ ਘਰ ਦੀ ਚਾਰ ਦੀਵਾਰੀ ਦੇ ਅੰਦਰ ਸਨ ਪਰ ਫਿਰ ਓਹਨਾ ਦੇ ਨਾਲ ਓਹਨਾ ਦੇ ਹੀ ਪਰਿਵਾਰ ਮੈਂਬਰ ਨੇ ਸ਼ਰਮ ਦੀਆ ਸਾਰੀਆਂ ਹੱਦਾਂ ਟੱਪ ਲਈਆਂ ਕੀ ਹੁਣ ਧੀਆਂ ਘਰ ਚ ਵੀ ਸੁਰੱਖਿਅਤ ਨਹੀਂ ???????Relationships are tied
ਇਹ ਕੋਈ ਅਜੇਹੀ ਪਹਿਲੀ ਘਟਨਾ ਨਹੀਂ ਹੈ ਬਲਕਿ ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਰੂਹ ਕੰਬਾਊ ਘਟਨਾਵਾਂ ਸਾਹਮਣੇ ਆ ਚੁਕੀਆਂ ਨੇ ਜਿਨ੍ਹਾਂ ਦੇ ਆਰੋਪੀ ਨਾ ਫੜੇ ਗਏ ਨੇ ਅਤੇ ਨਾ ਹੀ ਅਜਿਹੀਆਂ ਘਟਨਾਵਾਂ ਤੇ ਠੱਲ ਪੈ ਸਕੀ ਹੈ
ਅੱਜ ਦਰਜ ਹੋਵੇਗੀ ਬ੍ਰਿਜਭੂਸ਼ਣ ਵਿਰੁੱਧ FIR, ਦਿੱਲੀ ਪੁਲਸ ਨੇ SC ਨੂੰ ਦਿੱਤੀ ਜਾਣਕਾਰੀ
An FIR will be registered against Brijbhushanਦਿੱਲੀ ਪੁਲਸ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਸ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂ.ਐੱਫ.ਆਈ.) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ 7 ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ‘ਤੇ ਸ਼ੁੱਕਰਵਾਰ ਨੂੰ ਐੱਫ.ਆਈ.ਆਰ. ਦਰਜ ਕਰਨ ਦਾ ਫ਼ੈਸਲਾ ਕੀਤਾ ਹੈ। ਦਿੱਲੀ ਪੁਲਸ ਵੱਲੋਂ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਅਤੇ ਜਸਟਿਸ ਪੀ.ਐੱਸ. ਨਰਸਿਮਹਾ ਦੀ ਬੈਂਚ ਨੂੰ ਦੱਸਿਆ ਕਿ ਅੱਜ ਐੱਫ.ਆਈ.ਆਰ. ਦਰਜ ਕੀਤੀ ਜਾਵੇਗੀ।An FIR will be registered against Brijbhushan
also read :- ਪੰਜਾਬ ਨੇ ਫਿਰ ਦੇਸ਼ ਦੇ ਅੰਨ ਭੰਡਾਰ ਵਿੱਚ ਪਾਇਆ ਅਹਿਮ ਯੋਗਦਾਨ, ਦੇਸ਼ ਵਿਆਪੀ ਖਰੀਦ ਵਿੱਚ ਪੰਜਾਬ ਦਾ 50 ਫ਼ੀਸਦੀ ਹਿੱਸਾ
ਮਹਿਤਾ ਨੇ ਬੈਂਚ ਨੂੰ ਕਿਹਾ, “ਅਸੀਂ ਐੱਫ.ਆਈ.ਆਰ. ਦਰਜ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਅੱਜ ਦਰਜ ਕੀਤੀ ਜਾਵੇਗੀ।” ਬੈਂਚ ਸਿੰਘ ਵਿਰੁੱਧ ਜਿਨਸੀ ਸ਼ੋਸ਼ਣ ਦੇ 7 ਮਹਿਲਾ ਪਹਿਲਵਾਨਾਂ ਦੇ ਦੋਸ਼ਾਂ ‘ਤੇ ਐੱਫ.ਆਈ.ਆਰ. ਦਰਜ ਨਾ ਕੀਤੇ ਜਾਣ ਦਾ ਦੋਸ਼ ਲਗਾਉਣ ਵਾਲੀ ਪਟੀਸ਼ਨ ਦੀ ਸੁਣਵਾਈ ਕਰ ਰਹੀ ਸੀ। ਬੈਂਚ ਨੇ ਦਿੱਲੀ ਪੁਲਸ ਕਮਿਸ਼ਨਰ ਨੂੰ ਨਾਬਾਲਗ ਲੜਕੀ ਨੂੰ ਖ਼ਤਰੇ ਦਾ ਮੁਲਾਂਕਣ ਕਰਨ ਅਤੇ ਉਸ ਨੂੰ ਲੌੜੀਂਦੀ ਸੁਰੱਖਿਆ ਪ੍ਰਦਾਨ ਕਰਨ ਦਾ ਵੀ ਨਿਰਦੇਸ਼ ਦਿੱਤਾ, ਜੋ ਜਿਨਸੀ ਸ਼ੋਸ਼ਣ ਦੀ ਕਥਿਤ ਪੀੜਤ ਹੈ। ਇਸ ਮਾਮਲੇ ਨੂੰ ਲੈ ਕੇ ਦੇਸ਼ ਦੇ ਕਈ ਮਸ਼ਹੂਰ ਪਹਿਲਵਾਨ ਐਤਵਾਰ ਤੋਂ ਇੱਥੇ ਜੰਤਰ-ਮੰਤਰ ‘ਤੇ ਧਰਨੇ ‘ਤੇ ਬੈਠੇ ਹੋਏ ਹਨ।An FIR will be registered against Brijbhushan
ਲੜਕੀਆਂ ਨੂੰ ਅੱਗੇ ਆਉਣ ਅਤੇ ਸਰਗਰਮ ਰਾਜਨੀਤੀ ਦੇ ਖੇਤਰ ਵਿੱਚ ਫੈਸਲਾਕੁੰਨ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ
ਪਟਿਆਲਾ, 24 ਅਪ੍ਰੈਲ:
ਸੂਬੇ ਦੀ ਫੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਨੌਜਵਾਨਾਂ ਨੂੰ ਸਰਗਰਮ ਭਾਈਵਾਲ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਨੌਜਵਾਨਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਆਪਣੀ ਕਿਸਮ ਦੇ ਪਹਿਲੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।
ਇੱਥੇ ਸਰਕਾਰੀ ਕਾਲਜ ਲੜਕੀਆਂ ਵਿਖੇ ਪਹਿਲੇ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ 40 ਸਾਲ ਤੋਂ ਘੱਟ ਬਹੁਗਿਣਤੀ ਆਬਾਦੀ ਵਾਲਾ ਨੌਜਵਾਨ ਰਾਸ਼ਟਰ ਹੈ। ਉਨ੍ਹਾਂ ਕਿਹਾ ਕਿ ਇਹ ਆਬਾਦੀ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਭੂਮਿਕਾ ਨਿਭਾ ਸਕਦੀ ਹੈ, ਬਸ਼ਰਤੇ ਉਨ੍ਹਾਂ ਦੀ ਅਸੀਮ ਤਾਕਤ ਨੂੰ ਸਕਾਰਾਤਮਕ ਢੰਗ ਨਾਲ ਵਰਤਿਆ ਜਾਵੇ। ਭਗਵੰਤ ਮਾਨ ਨੇ ਕਿਹਾ ਕਿ ਇਹ ਪ੍ਰੋਗਰਾਮ ਇਸ ਦਿਸ਼ਾ ਵਿੱਚ ਇੱਕ ਕਦਮ ਹੈ ਕਿਉਂਕਿ ਇਹ ਨੌਜਵਾਨਾਂ ਨੂੰ ਸੂਬੇ ਦੀ ਸਮਾਜਿਕ ਅਤੇ ਆਰਥਿਕ ਤਰੱਕੀ ਵਿੱਚ ਬਰਾਬਰ ਦਾ ਭਾਈਵਾਲ ਬਣਾਏਗਾ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਜਲਦੀ ਲੜਕੀਆਂ ਲਈ ਇਲੈਕਟ੍ਰਿਕ ਵਾਹਨ ਆਧਾਰਤ ਸ਼ਟਲ ਬੱਸ ਸੇਵਾ ਸ਼ੁਰੂ ਕਰੇਗੀ। ਉਨ੍ਹਾਂ ਦੱਸਿਆ ਕਿ ਇਹ ਸੇਵਾ ਸੂਬੇ ਦੇ ਪ੍ਰਮੁੱਖ ਸ਼ਹਿਰਾਂ ਪਟਿਆਲਾ, ਲੁਧਿਆਣਾ, ਅੰਮ੍ਰਿਤਸਰ ਅਤੇ ਹੋਰ ਥਾਵਾਂ ਉਤੇ ਸ਼ੁਰੂ ਕੀਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਇਹ ਇਨ੍ਹਾਂ ਵੱਡੇ ਸ਼ਹਿਰਾਂ ਵਿੱਚ ਲੜਕੀਆਂ ਲਈ ਵਧੀਆ ਜਨਤਕ ਆਵਾਜਾਈ ਸਾਧਨ ਯਕੀਨੀ ਬਣਾਉਣ ਵੱਲ ਵੱਡਾ ਕਦਮ ਹੈ।
ਮੁੱਖ ਮੰਤਰੀ ਨੇ ਲੜਕੀਆਂ ਨੂੰ ਅੱਗੇ ਆਉਣ ਅਤੇ ਸਰਗਰਮ ਰਾਜਨੀਤੀ ਦੇ ਖੇਤਰ ਵਿੱਚ ਫੈਸਲਾਕੁੰਨ ਭੂਮਿਕਾ ਨਿਭਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਸੂਬੇ ਵਿੱਚ ਫੈਸਲੇ ਅਤੇ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਬਣਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ਦਾ ਜੀਵਨ ਦੇ ਹਰ ਖੇਤਰ ‘ਤੇ ਪ੍ਰਭਾਵ ਪੈਂਦਾ ਹੈ ਅਤੇ ਜੇਕਰ ਲੜਕੀਆਂ ਇਸ ਖੇਤਰ ‘ਚ ਅੱਗੇ ਆਉਂਦੀਆਂ ਹਨ ਤਾਂ ਨਿਸ਼ਚਿਤ ਤੌਰ ‘ਤੇ ਉਹ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ‘ਚ ਅਹਿਮ ਭੂਮਿਕਾ ਨਿਭਾਉਣਗੀਆਂ | ਭਗਵੰਤ ਮਾਨ ਨੇ ਕਿਹਾ ਕਿ ਲੜਕੀਆਂ ਸਮਾਜ ਲਈ ਇਕ ਅਸਾਸੇ ਵਾਂਗ ਹਨ ਅਤੇ ਉਹ ਕੁਸ਼ਲ ਕਾਨੂੰਨਦਾਨ ਸਾਬਤ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 11 ਮਹਿਲਾ ਉਮੀਦਵਾਰਾਂ ਨੇ ਵੱਡੀ ਜਿੱਤ ਦਰਜ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ 11 ਵਿੱਚੋਂ ਦੋ ਮਹਿਲਾ ਵਿਧਾਇਕਾਂ ਨੂੰ ਮੰਤਰੀ ਵੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੰਜ ਮਹਿਲਾ ਐਸ.ਐਸ.ਪੀ. ਅਤੇ ਸੱਤ ਮਹਿਲਾ ਡੀ.ਸੀ. ਨਿਯੁਕਤ ਕੀਤੇ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਛੇ ਵਿਸ਼ੇਸ਼ ਮਹਿਲਾ ਥਾਣੇ ਸਥਾਪਿਤ ਕੀਤੇ ਗਏ ਹਨ ਅਤੇ ਬਹੁਤ ਜਲਦੀ ਸਾਰੇ ਜ਼ਿਲ੍ਹਿਆਂ ਵਿੱਚ ਅਜਿਹੇ ਥਾਣੇ ਬਣਾਏ ਜਾਣਗੇ।
ਲੜਕੀਆਂ ਵੱਲੋਂ ਹਰ ਖੇਤਰ ਵਿੱਚ ਲੜਕਿਆਂ ਨੂੰ ਪਛਾੜਨ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਔਰਤਾਂ ਦੇ ਸ਼ਕਤੀਕਰਨ ਦੀ ਲਹਿਰ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਲੜਕੀਆਂ ਇਨ੍ਹਾਂ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਨੂੰ ਸਖ਼ਤ ਮਿਹਨਤ ਅਤੇ ਲਗਨ ਨਾਲ ਪਾਸ ਕਰ ਰਹੀਆਂ ਹਨ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਇਸ ਨਾਲ ਸਮਾਜ ਵਿੱਚ ਗੁਣਾਤਮਕ ਤਬਦੀਲੀ ਆਵੇਗੀ।
ਮੁੱਖ ਮੰਤਰੀ ਨੇ ਲੜਕੀਆਂ ਨੂੰ ਹਰ ਖੇਤਰ ਵਿੱਚ ਬਰਾਬਰ ਮੌਕੇ ਦੇਣ ਦੀ ਵੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਨੌਕਰੀਆਂ ਤੇ ਵਿੱਦਿਅਕ ਪ੍ਰੀਖਿਆਵਾਂ ਦੇ ਨਤੀਜੇ ਦਰਸਾਉਂਦੇ ਹਨ ਕਿ ਲੜਕੀਆਂ ਹਰ ਖੇਤਰ ਵਿੱਚ ਲੜਕਿਆਂ ਨਾਲੋਂ ਅੱਗੇ ਹਨ। ਭਗਵੰਤ ਮਾਨ ਨੇ ਕਿਹਾ ਕਿ ਲੜਕੀਆਂ ਨੂੰ ਹਰ ਖੇਤਰ ਵਿੱਚ ਮੱਲਾਂ ਮਾਰਨ ਲਈ ਉਤਸ਼ਾਹਿਤ ਕਰ ਕੇ ਇਸ ਰਫ਼ਤਾਰ ਨੂੰ ਜ਼ਰੂਰ ਜਾਰੀ ਰੱਖਿਆ ਜਾਵੇਗਾ।