death - Nirpakh Post
ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਜਲੰਧਰ ਸਿਵਲ ਹਸਪਤਾਲ ਦਾ ਦੌਰਾ, ਜਾਰੀ ਕੀਤੀਆਂ ਸਖ਼ਤ ਹਦਾਇਤਾਂ
ਜਲੰਧਰ ਦੇ ਸਿਵਲ ਹਸਪਤਾਲ ਵਿੱਚ ਆਕਸੀਜਨ ਪਲਾਂਟ ਦੇ ਬੰਦ ਹੋਣ ਕਾਰਨ ਆਈ. ਸੀ. ਯੂ. ਵਿੱਚ ਦਾਖ਼ਲ 3 ਮਰੀਜ਼ਾਂ ਦੀ ਮੌਤ ਮਾਮਲੇ 'ਚ ਸਿਹਤ ਵਿਭਾਗ ਵੱਲੋਂ ਗੰਭੀਰਤਾ ਨਾਲ ਕਾਰਵਾਈ ਕੀਤੀ ਗਈ ਹੈ। ਮਾਮਲੇ ਦੀ ਜਾਂਚ ਲਈ ਸਿਹਤ ਵਿਭਾਗ ਦੇ ਡਾਇਰੈਕਟਰ ਦੀ ਅਗਵਾਈ 'ਚ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਦੀ ਸ਼ੁਰੂਆਤੀ ਰਿਪੋਰਟ ਆਉਣ ਮਗਰੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਤਿੰਨ ਡਾਕਟਰਾਂ ਨੂੰ ਸਸਪੈਂਡ ਕਰ ਦਿੱਤਾ ਸੀ। |
ਸਿਹਤ ਮੰਤਰੀ ਡਾ. ਬਲਬੀਰ ਸਿੰਘ ਅੱਜ ਦੋਬਾਰਾ ਸਿਵਲ ਹਸਪਤਾਲ ਪਹੁੰਚੇ, ਜਿੱਥੇ ਉਨ੍ਹਾਂ ਨੇ ਮਰੀਜ਼ਾਂ ਦਾ ਹਾਲ ਜਾਣਿਆ ਅਤੇ ਟਰੌਮਾ ਵਾਰਡ, ਜਨਰੇਟਰ ਰੂਮ ਅਤੇ ਤਿੰਨ ਆਕਸੀਜਨ ਪਲਾਂਟਾਂ ਦੀ ਜਾਂਚ ਕੀਤੀ। ਸਸਪੈਂਡ ਹੋਏ ਡਾਕਟਰਾਂ ਵਿੱਚ ਡਾ. ਰਾਜਕੁਮਾਰ (MS), ਡਾ. ਸੁਰਜੀਤ ਸਿੰਘ (SMO) ਅਤੇ ਐਨੇਸਥੀਸੀਆ ਵਿਭਾਗ ਦੀ ਡਾ. ਸੋਨਾਖਸ਼ੀ ਸ਼ਾਮਲ ਹਨ। ਜਦਕਿ ਡਾ. ਸ਼ਵਿੰਦਰ ਸਿੰਘ ਜੋ ਹਾਉਸ ਸਰਜਨ ਸਨ ਅਤੇ ਜਿਨ੍ਹਾਂ ਦੀ ਉਸ ਵੇਲੇ ਡਿਊਟੀ ਸੀ, ਉਨ੍ਹਾਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ।
ਸਿਹਤ ਮੰਤਰੀ ਨੇ ਕਿਹਾ ਕਿ ਸਸਪੈਂਡ ਹੋਏ ਡਾਕਟਰਾਂ ਦਾ ਪੱਖ ਵੀ ਸੁਣਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹਸਪਤਾਲ 'ਚ ਦਵਾਈਆਂ ਦੀ ਕੋਈ ਘਾਟ ਨਹੀਂ, ਬਿਜਲੀ ਦੀ ਵੀ ਵਾਫ਼ਰ ਮਾਤਰਾ ਹੈ ਅਤੇ ਡਾਕਟਰਾਂ ਦੀ ਤਨਖ਼ਾਹ ਵਧਾ ਦਿੱਤੀ ਗਈ ਹੈ। ਉਨ੍ਹਾਂ ਡਾਕਟਰਾਂ ਨੂੰ ਮਰੀਜ਼ਾਂ ਨਾਲ ਨਰਮੀ ਨਾਲ ਪੇਸ਼ ਆਉਣ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਹਾਦਸੇ ਦੇ ਕਈ ਕਾਰਨ ਸਾਹਮਣੇ ਆ ਰਹੇ ਹਨ, ਜਿਸ ਦੀ ਵਿਸਥਾਰ ਨਾਲ ਜਾਂਚ ਹੋਵੇਗੀ ਅਤੇ ਹੋਰ ਅਧਿਕਾਰੀਆਂ 'ਤੇ ਵੀ ਕਾਰਵਾਈ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਸਟਾਫ਼ ਨੂੰ ਸਿਖਲਾਈ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਚੰਡੀਗੜ੍ਹ ਦੇ ਸੈਕਟਰ 32 ਸਥਿਤ ਪੀ. ਜੀ. ਆਈ. ਹਸਪਤਾਲ ਵਿੱਚ ਨਰਸਾਂ ਹੜਤਾਲ 'ਤੇ ਹਨ। ਪੀ. ਜੀ. ਆਈ. ਦੇ ਨਾਲ-ਨਾਲ ਸੈਕਟਰ 32 ਵਿੱਚ ਵੀ ਸਟਾਫ਼ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਹਸਪਤਾਲਾਂ ਵਿੱਚ ਵੀ ਸਟਾਫ਼ ਦੀ ਘਾਟ ਹੈ। ਸੈਕਟਰ 32 ਅਤੇ ਪੀ. ਜੀ. ਆਈ. ਵਿੱਚ ਇਲਾਜ ਮੁਫ਼ਤ ਨਹੀਂ ਹੈ, ਪੈਸੇ ਲਏ ਜਾਂਦੇ ਹਨ ਪਰ ਫਿਰ ਵੀ ਸਟਾਫ਼ ਦੀ ਘਾਟ ਹੈ। ਸਿਹਤ ਮੰਤਰੀ ਨੇ ਕਿਹਾ ਕਿ ਪਹਿਲਾਂ ਐਮਰਜੈਂਸੀ ਵਾਰਡ ਵਿੱਚ ਕੋਈ ਸੇਵਾਵਾਂ ਨਹੀਂ ਸਨ, ਉਹ ਖ਼ੁਦ ਉਥੇ ਗਏ ਅਤੇ ਇਹ ਸੇਵਾਵਾਂ ਸ਼ੁਰੂ ਕੀਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾ ਸੂਬਾ ਹੈ ਜੋ ਯੂਨੀਵਰਸਲ ਹੈਲਥ ਕੇਅਰ ਕਰ ਰਿਹਾ ਹੈ ਅਤੇ ਯੂਨੀਵਰਸਲ ਦਵਾਈਆਂ ਸ਼ੁਰੂ ਕਰ ਰਿਹਾ ਹੈ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਜਲਦੀ ਫ਼ੋਨ ਕਰਕੇ ਉਨ੍ਹਾਂ ਨਾਲ ਗੱਲ ਕਰਨ ਲਈ ਵੀ ਕਿਹਾ।
Strict instructions issued
ਜਲੰਧਰ 'ਚ ਵੱਡਾ ਹਾਦਸਾ! ਸਕੂਲ ਬੱਸ ਦੇ ਹੇਠਾਂ ਆਈ ਮਾਸੂਮ, ਤੜਫ਼-ਤੜਫ਼ ਕੇ ਨਿਕਲੀ ਜਾਨ
ਜਲੰਧਰ ਵਿਖੇ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਜਲੰਧਰ ਦਿਹਾਤੀ ਦੇ ਆਦਮਪੁਰ ਵਿੱਚ ਸਥਿਤ ਐੱਸ. ਡੀ. ਪਬਲਿਕ ਸਕੂਲ ਦੀ ਬੱਸ ਦੀ ਟੱਕਰ ਨਾਲ 4 ਸਾਲਾ ਬੱਚੀ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ 4 ਸਾਲਾ ਕੀਰਤ ਧੀ ਇੰਦਰਜੀਤ ਸਿੰਘ ਵਾਸੀ ਉਦੇਸੀਆਂ ਵਜੋਂ ਹੋਈ ਹੈ। ਕੀਰਤ ਯੂ. ਕੇ. ਜੀ. ਜਮਾਤ ਦੀ ਵਿਦਿਆਰਥਣ ਸੀ। ਇਸ ਹਾਦਸੇ ਮਗਰੋਂ ਮਾਪਿਆਂ ਸਣੇ ਪੂਰੇ ਇਲਾਕੇ ’ਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਜਦੋਂ ਬੱਚੀ ਸਕੂਲ ਬੱਸ ਤੋਂ ਹੇਠਾਂ ਉਤਰਣ ਲੱਗੀ ਤਾਂ ਬੱਸ ਡਰਾਈਵਰ ਦੀ ਗਲਤੀ ਕਾਰਨ ਬੱਚੀ ਬੱਸ ਦੇ ਹੇਠਾਂ ਆ ਗਈ। ਇਸ ਘਟਨਾ ਵਿੱਚ ਜ਼ਖ਼ਮੀ ਬੱਚੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ। ਆਦਮਪੁਰ ਥਾਣਾ ਇੰਚਾਰਜ ਹਰਦੇਵ ਪ੍ਰੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਆਦਮਪੁਰ ਥਾਣੇ ਦੀ ਪੁਲਸ ਟੀਮ ਤੁਰੰਤ ਮੌਕੇ 'ਤੇ ਪਹੁੰਚੀ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਘਟਨਾ ਤੋਂ ਬਾਅਦ ਬੱਸ ਡਰਾਈਵਰ ਮੌਕੇ ਤੋਂ ਭੱਜ ਗਿਆ, ਪੁਲਸ ਟੀਮਾਂ ਉਸ ਦੀ ਭਾਲ ਕਰ ਰਹੀਆਂ ਹਨ। ਪੁਲਸ ਦਾ ਕਹਿਣਾ ਹੈ ਕਿ ਸਕੂਲ ਅਤੇ ਬੱਸ ਸਟਾਫ਼ ਦੀ ਲਾਪਰਵਾਹੀ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
Innocent girl falls under school bus
ਦੱਸ ਦੇਈਏ ਕਿ ਇਸ ਦੌਰਾਨ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਵੱਲੋਂ ਜਲੰਧਰ-ਹੁਸ਼ਿਆਰਪੁਰ ਹਾਈਵੇਅ ਨੂੰ ਆਦਮਪੁਰ ਨੇੜੇ ਜਾਮ ਕਰ ਦਿੱਤਾ ਗਿਆ ਸੀ। ਜਿਸ ਕਾਰਨ ਆਸ ਪਾਸ ਅਤੇ ਹਾਈਵੇਅ 'ਤੇ ਭਾਰੀ ਜਾਮ ਲੱਗ ਗਿਆ। ਮੌਕੇ 'ਤੇ ਪਹੁੰਚੀ ਪੁਲਸ ਨੇ ਕਿਸੇ ਤਰ੍ਹਾਂ ਪਰਿਵਾਰਕ ਮੈਂਬਰਾਂ ਨੂੰ ਸਮਝਾਉਣਾ ਸ਼ੁਰੂ ਕੀਤਾ। ਪੁਲਸ ਅਨੁਸਾਰ ਉਕਤ ਮਾਮਲੇ ਵਿੱਚ ਸਕੂਲ ਦੇ ਅੰਦਰ ਲੱਗੇ ਸੀ. ਸੀ. ਟੀ. ਵੀ. ਜਲਦੀ ਹੀ ਕਬਜ਼ੇ ਵਿੱਚ ਲੈ ਲਏ ਜਾਣਗੇ। ਡਰਾਈਵਰ ਦਾ ਡਾਕਟਰੀ ਮੁਆਇਨਾ ਕੀਤਾ ਜਾਵੇਗਾ, ਜੇਕਰ ਡਰਾਈਵਰ ਨਸ਼ੇ ਵਿੱਚ ਹੈ ਤਾਂ ਉਸ 'ਤੇ ਕਾਰਵਾਈ ਕੀਤੀ ਜਾਵੇਗੀ। ਸਕੂਲ ਵਿੱਚ 300 ਤੋਂ ਵੱਧ ਬੱਚੇ ਪੜ੍ਹਦੇ ਹਨ।
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ ਬੰਬੇ ਵਾਲਿਆਂ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ 3 ਜੂਨ :
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ ਬੰਬੇ ਵਾਲਿਆਂ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ, ਜੋ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ।
ਸਪੀਕਰ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਉਨ੍ਹਾਂ ਕਿਹਾ ਕਿ ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ ਬੰਬੇ ਵਾਲੇ ਇੱਕ ਮਹਾਨ ਸ਼ਖਸੀਅਤ ਸਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਪੰਥ ਦੀ ਸੇਵਾ ਲੇਖੇ ਲਾਇਆ।  ਗੁਰੂ ਘਰ ਦੀ ਸੇਵਾ ਕਰਕੇ ਉਹ ਹਮੇਸ਼ਾ ਸਿੱਖ ਸੰਗਤ ਦੇ ਦਿਲਾਂ ਵਿੱਚ ਮੌਜੂਦ ਰਹਿਣਗੇ। ਗੁਰੂ ਸਾਹਿਬ ਉਨ੍ਹਾਂ ਦੇ ਪਰਿਵਾਰ ਅਤੇ ਸੰਗਤਾਂ ਨੂੰ ਇਸ ਨਾ ਪੂਰ ਹੋਣ ਵਾਲੇ ਘਾਟੇ ਨੂੰ ਸਹਿਣ ਦਾ ਬਲ ਬਖ਼ਸ਼ਣ । ਭਾਈ ਸਾਹਿਬ ਦੀ ਰਸਭਿੰਨੀ ਆਵਾਜ਼ ਹਮੇਸ਼ਾ ਸਾਡੇ ਦਿਲਾਂ ਨੂੰ ਸਰਸਾਰ ਕਰਦੀ ਰਹੇਗੀ।
ਮੋਗਾ ਦੇ ਮੇਨ ਬਾਜ਼ਾਰ ਵਿਚ ਦੁਕਾਨਾਂ ਅੱਗਿਓ ਕੂੜਾ ਚੁੱਕਣ ਵਾਲੇ ਇਕ ਨੌਜਵਾਨ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਨੌਜਵਾਨ ਮੌਕੇ ‘ਤੇ ਹੀ ਦਮ ਤੋੜ ਗਿਆ। ਨੌਜਵਾਨ ਦਾ ਚੇਹਰਾ ਬੁਰੀ ਤਰ੍ਹਾਂ ਵਿਗੜ ਗਿਆ, ਜਿਸ ਕਾਰਨ ਉਸ ਦੀ ਪਛਾਣ ਵੀ ਨਹੀਂ ਹੋ ਸਕੀ। ਉਸ ਦੀ ਉਮਰ 30-32 ਸਾਲ ਦੇ ਕਰੀਬ ਜਾਪਦੀ ਹੈ।
ਜਾਣਕਾਰੀ ਮੁਤਾਬਕ ਉਕਤ ਨੌਜਵਾਨ ਬਾਜ਼ਾਰ ਵਿਚ ਦੁਕਾਨਾਂ ਅੱਗਿਓਂ ਕੂਰਾ ਚੁੱਕਣ ਦਾ ਕੰਮ ਕਰਦਾ ਸੀ। ਅੱਜ ਵੀ ਉਹ ਰੋਜ਼ਾਨਾ ਵਾਂਗ ਸਵੇਰੇ-ਸਵੇਰੇ ਕੂਰਾ ਚੁੱਕਣ ਲਈ ਆਇਆ ਸੀ, ਕਿ ਅਚਾਨਕ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮੌਕੇ ‘ਤੇ ਪਹੁੰਚੇ ਸਮਾਜ ਸੇਵੀ ਸੁਸਾਇਟੀ ਦੇ ਸਹਿਯੋਗ ਨਾਲ ਲਾਸ਼ ਨੂੰ ਪਛਾਣ ਅਤੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਵਿਚ ਰੱਖਿਆ ਜਾ ਰਿਹਾ ਹੈ।
ਜਾਂਚ ਅਧਿਕਾਰੀ ਸਾਹਿਬ ਸਿੰਘ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਤਕਰੀਬਨ 5-6 ਵਜੇ ਦੀ ਹੈ, ਉੱਥੇ ਹੀ ਬਾਜਾਰ ਵਿਚ ਦੁਕਾਨਾਂ ਅੱਗੇ ਕੈਮਰੇ ਲੱਗੇ ਹੋਏ ਹਨ। ਇਨ੍ਹਾਂ ਕੈਮਰਿਆਂ ਦੀ ਫੁਟੇਜ ਚੈੱਕ ਕਰ ਕੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਮ੍ਰਿਤਕ ਦੀ ਅਜੇ ਪਛਾਣ ਨਹੀਂ ਹੋ ਸਕੀ, ਜਿਸ ਕਾਰਨ ਉਸ ਦੀ ਲਾਸ਼ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਸ਼ਨਾਖਤ ਲਈ ਰਖਵਾ ਦਿੱਤਾ ਗਿਆ ਹੈ।
Death of injured boy in Kumbhara attack
ਬੀਤੇ ਦਿਨੀਂ ਪੰਜਾਬ ‘ਚ ਵੱਡੀ ਵਾਰਦਾਤ ਹੋਈ ਸੀ, ਜਿਸ ‘ਚ ਮੋਹਾਲੀ ਦੇ ਏਅਰਪੋਰਟ ਰੋਡ ਉਤੇ ਸਥਿਤ ਪਿੰਡ ਕੁੰਭੜਾ ਵਿੱਚ ਦੋ ਨੌਜਵਾਨ ਦਮਨ ਅਤੇ ਦਿਲਪ੍ਰੀਤ ਸਿੰਘ ਉਤੇ ਪੰਜ-ਛੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਸੀ ਇਸ ਹਮਲੇ ਵਿੱਚ ਦਮਨ ਦੀ ਮੌਤ ਹੋ ਗਈ ਸੀ। ਪਰ ਇਸ ਹਮਲੇ ‘ਚ ਗੰਭੀਰ ਜ਼ਖਮੀ ਦਿਲਪ੍ਰੀਤ ਸਿੰਘ ਜਿਸ ਦਾ ਚੰਡੀਗੜ੍ਹ PGI ‘ਚ ਇਲਾਜ਼ ਚੱਲ ਰਿਹਾ ਸੀ ਉਸ ਦੀ ਵੀ ਮੌਤ ਹੋ ਗਈ ਹੈ। ਇਨਫੈਕਸ਼ਨ ਜ਼ਿਆਦਾ ਹੋਣ ਦੇ ਕਾਰਨ ਉਸ ਦੀ ਇਲਾਜ਼ ਦੇ ਦੌਰਾਨ ਮੌਤ ਹੋ ਗਈ ਹੈ।
ਹਾਲਾਂਕਿ ਇਸ ਤੋਂ ਪਹਿਲਾਂ ਮ੍ਰਿਤਕ ਨੌਜਵਾਨ ਦਮਨ ਦੇ ਪਰਿਵਾਰ ਨੇ ਮ੍ਰਿਤਕ ਦੀ ਲਾਸ਼ ਸੜਕ ‘ਤੇ ਰੱਖ ਕੇ ਧਰਨਾ ਲਗਾਇਆ ਹੋਇਆ ਸੀ। ਇਸ ਦੌਰਾਨ ਪੁਲਿਸ ਨੇ ਮਾਮਲਾ ਹੱਲ ਕਰਨ ਦਾ ਦਾਅਵਾ ਕੀਤਾ ਹੈ ਤੇ ਚਾਰ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਗੱਲ ਆਖੀ ਗਈ ਸੀ।Death of injured boy in Kumbhara attack
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਮੋਹਾਲੀ ਪੁਲਿਸ ਨੇ ਮੁਲਜ਼ਮਾਂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਸੀ , ਜਿਸਦੀ ਜਾਣਕਾਰੀ ਡੀ.ਆਈ.ਜੀ ਰੂਪਨਗਰ ਏਂਜ ਨਿਲੰਬਰੀ ਵਿਜੈ ਜਗਦਲੇ ਨੇ ਦਿੱਤੀ ਸੀ । ਪੁਲਿਸ ਅਧਿਕਾਰੀ ਨੇ ਦੱਸਿਆ ਕਿ 13 ਨਵੰਬਰ ਨੂੰ ਪਿੰਡ ਕੁੰਬੜਾ ਵਿਖੇ ਨੌਜਵਾਨਾਂ ਦੀ ਪਾਰਕਿੰਗ ਨੂੰ ਲੈਕੇ ਸ਼ੁਰੂ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਲੜਾਈ ਗੰਭੀਰ ਬਣ ਗਈ ਸੀ, ਜਿਸ ਵਿੱਚ ਇੱਕ ਦਮਨ ਨਾਮ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦਾ ਦੋਸਤ ਦਿਲਪ੍ਰੀਤ ਗੰਭੀਰ ਜ਼ਖ਼ਮੀ ਹੋ ਗਿਆ ਸੀ। ਇਸ ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਸਨ।
ਡੀਆਈਜੀ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਚਾਰੋਂ ਫਰਾਰ ਮੁਲਜ਼ਮਾਂ ਨੂੰ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿੰਨ੍ਹਾਂ ਵਿੱਚ ਅਮਨ, ਅਰੁਨ ਅਤੇ ਆਕਾਸ਼ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਵਾਰਦਾਤ ‘ਚ ਇਹਨਾਂ ਦੇ ਨਾਲ ਇੱਕ ਨਾਬਾਲਿਗ ਵੀ ਸ਼ਾਮਿਲ ਹੈ। ਡੀਆਈਜੀ ਨੇ ਦੱਸਿਆ ਕਿ ਅਮਨ ਅਤੇ ਅਰੁਣ ਖਿਲਾਫ ਪਹਿਲਾਂ ਵੀ ਮੋਹਾਲੀ ਦੇ ਫੇਜ਼ ਇੱਕ ਥਾਣਾ ਵਿਖੇ ਇਰਾਦਾ ਕਤਲ ਦਾ ਮੁਕੱਦਮਾ ਦਰਜ ਹੈ। ਉਨਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਕਤਲ ਦੌਰਾਨ ਵਰਤੇ ਗਏ ਹਥਿਆਰ ਬਰਾਮਦ ਕੀਤੇ ਜਾ ਸਕਣ।Death of injured boy in Kumbhara attack
ਮਿਥੁਨ ਚੱਕਰਵਰਤੀ ਦੀ ਪਹਿਲੀ ਪਤਨੀ ਦਾ ਹੋਇਆ ਦਿਹਾਂਤ, ਆਖਰੀ ਪੋਸਟ ਹੋਈ ਵਾਇਰਲ
The last post went viral
ਮਿਥੁਨ ਚੱਕਰਵਰਤੀ ਦੀ ਪਹਿਲੀ ਪਤਨੀ ਹੇਲੇਨਾ ਲਿਊਕ ਦੀ ਐਤਵਾਰ ਨੂੰ ਅਮਰੀਕਾ ‘ਚ ਮੌਤ ਹੋ ਗਈ। ਡਾਂਸਰ ਅਤੇ ਅਦਾਕਾਰਾ ਕਲਪਨਾ ਅਈਅਰ ਨੇ ਇਹ ਖਬਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਰਿਪੋਰਟ ਮੁਤਾਬਕ ਉਹ ਲੰਬੇ ਸਮੇਂ ਤੋਂ ਬਿਮਾਰ ਸੀ। ਹਾਲਾਂਕਿ ਉਸ ਦੀ ਬੀਮਾਰੀ ਦਾ ਪਤਾ ਨਹੀਂ ਲੱਗ ਸਕਿਆ।
ਹੇਲੇਨਾ ਨੂੰ 1985 ‘ਚ ਅਮਿਤਾਭ ਬੱਚਨ ਸਟਾਰਰ ਫਿਲਮ ‘ਮਰਦ’ ਤੋਂ ਪ੍ਰਸਿੱਧੀ ਮਿਲੀ। ਮਿਥੁਨ ਚੱਕਰਵਰਤੀ ਨਾਲ ਉਨ੍ਹਾਂ ਦਾ ਵਿਆਹ ਸਿਰਫ਼ ਚਾਰ ਮਹੀਨੇ ਹੀ ਚੱਲਿਆ। ਹੇਲੇਨਾ ਨੇ ਐਤਵਾਰ ਨੂੰ ਆਪਣੀ ਫੇਸਬੁੱਕ ਪੋਸਟ ‘ਚ ਲਿਖਿਆ, ‘‘ਅਜੀਬ ਮਹਿਸੂਸ ਕਰ ਰਹੀ ਹਾਂ। ਪਤਾ ਨਹੀਂ ਕਿਉਂ, ਬੇਚੈਨੀ ਹੈ।’’ ਉਨ੍ਹਾਂ ਦੀ ਇਹ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਹੇਲੇਨਾ ਨੇ ‘ਦੋ ਗੁਲਾਬ’, ‘ਆਓ ਪਿਆਰ ਕਰੇ’ ਅਤੇ ‘ਭਾਈ ਅਖੀਰ ਭਾਈ ਹੋਤਾ ਹੈ’ ਵਰਗੀਆਂ ਫਿਲਮਾਂ ‘ਚ ਕੰਮ ਕੀਤਾ। ਹੇਲੇਨਾ ਅਤੇ ਮਿਥੁਨ ਦਾ ਵਿਆਹ ਸਾਲ 1979 ਵਿੱਚ ਹੋਇਆ ਸੀ। ਉਹ ਇੱਕ ਅਮਰੀਕੀ ਅਭਿਨੇਤਰੀ ਸੀ। ਮਿਥੁਨ ਅਤੇ ਉਨ੍ਹਾਂ ਦਾ ਵਿਆਹ ਸਿਰਫ 4 ਮਹੀਨੇ ਹੀ ਚੱਲਿਆ। ਹੇਲੇਨਾ ਤੋਂ ਤਲਾਕ ਤੋਂ ਬਾਅਦ ਉਨ੍ਹਾਂ ਨੇ ਯੋਗਿਤਾ ਬਾਲੀ ਨਾਲ ਵਿਆਹ ਕਰ ਲਿਆ।The last post went viral
ਹੇਲੇਨਾ ਨੇ ਮਿਥੁਨ ਨਾਲ ਵਿਆਹ ਨੂੰ ਦੱਸਿਆ ਧੁੰਦਲਾ ਸੁਪਨਾ
ਹੇਲੇਨਾ ਲੂਕ ਨੇ ਇੱਕ ਵਾਰ ਮਿਥੁਨ ਚੱਕਰਵਰਤੀ ਨਾਲ ਆਪਣੇ ਚਾਰ ਮਹੀਨਿਆਂ ਦੇ ਵਿਆਹ ਨੂੰ ਇੱਕ ਧੁੰਦਲਾ ਸੁਪਨਾ ਦੱਸਿਆ, ਜੋ ਉਹ ਕਦੇ ਨਹੀਂ ਚਾਹੁੰਦੀ ਸੀ। ਸਟਾਰਡਸਟ ਮੈਗਜ਼ੀਨ ਨੂੰ ਦਿੱਤੇ ਇੱਕ ਪੁਰਾਣੇ ਇੰਟਰਵਿਊ ਵਿੱਚ, ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਕਿਵੇਂ ਮਿਥੁਨ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਉਹ ਸਹੀ ਆਦਮੀ ਹੈ। ਹਾਲਾਂਕਿ ਬਾਅਦ ‘ਚ ਉਨ੍ਹਾਂ ਨੂੰ ਪਤਾ ਲੱਗਾ ਕਿ ਮਿਥੁਨ ਪਰਿਪੱਕ ਨਹੀਂ ਹਨ। ਉਹ ਇੱਕ ਅਜਿਹਾ ਵਿਅਕਤੀ ਹੈ ਜੋ ਆਪਣੇ ਅੰਦਰ ਰਹਿੰਦਾ ਹੈ।
ਹੇਲੇਨਾ ਲਿਊਕ ਇੱਕ ਇੰਡੋ-ਅਮਰੀਕਨ ਅਭਿਨੇਤਰੀ ਸੀ ਜਿਸਨੇ 1980 ਦੇ ਦਹਾਕੇ ਵਿੱਚ ਬਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ ਸੀ। ਉਹ ਮਿਥੁਨ ਚੱਕਰਵਰਤੀ ਦੀ ਪਹਿਲੀ ਪਤਨੀ ਸੀ। 4 ਮਹੀਨਿਆਂ ਬਾਅਦ ਤਲਾਕ ਹੋ ਗਿਆ ਅਤੇ ਹੇਲੇਨਾ ਅਮਰੀਕਾ ਚਲੀ ਗਈ। ਅਮਰੀਕਾ ਵਿੱਚ ਰਹਿੰਦਿਆਂ ਉਨ੍ਹਾਂ ਨੇ ਏਅਰਲਾਈਨ ਇੰਡਸਟਰੀ ਵਿੱਚ ਕੰਮ ਕੀਤਾ। ਉਨ੍ਹਾਂ ਦਾ ਫਿਲਮੀ ਕਰੀਅਰ ਬਹੁਤ ਛੋਟਾ ਸੀ। ਪਰ ਉਸ ਨੇ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਅਹਿਮ ਯੋਗਦਾਨ ਪਾਇਆ।The last post went viral
Death of brother and sister due to drowning
ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਰਾਜੋਵਾਲ ਤੋਂ ਦਰਦਨਾਕ ਘਟਨਾ ਸਾਹਮਣੇ ਆਈ ਹੈ। ਜਿਸ ਨਾਨਕੇ ਪਿੰਡ ਛੁੱਟੀਆਂ ਕੱਟਣ ਆਏ ਸਕੇ ਭੈਣ ਭਰਾ ਦੀ ਜਾਨ ਚਲੀ ਗਈ। ਕਿਹਾ ਜਾ ਰਿਹਾ ਕਿ ਦੋਵੇਂ ਮਾਸੂਮ ਖੇਡਦੇ-ਖੇਡਦੇ ਪਿੰਡ ਦੇ ਵਾਟਰ ਵਰਕਸ ਦੇ ਤਲਾਬ ਵਿੱਚ ਜਾ ਡਿੱਗੇ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਜਦੋਂ ਤੱਕ ਇਸ ਘਟਨਾ ਦਾ ਪਤਾ ਚੱਲਿਆ ਅਤੇ ਉਨ੍ਹਾਂ ਮਾਸੂਮ ਬੱਚਿਆਂ ਨੂੰ ਤਲਾਬ ਤੋਂ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਲਿਆਂਦਾ ਗਿਆ ਤਾਂ ਤੱਦ ਤੱਕ ਉਨ੍ਹਾਂ ਦੀ ਮੌਤ ਹੋ ਚੁਕੀ ਸੀ ।
ਮਿਲੀ ਜਾਣਕਾਰੀ ਮੁਤਾਬਿਕ ਲੜਕੇ ਦਾ ਨਾਮ ਸੁਖਮਨ ਸਿੰਘ ਸੀ, ਜਿਸ ਦੀ ਉਮਰ 9 ਸਾਲ ਅਤੇ ਲੜਕੀ ਦਾ ਨਾਮ ਲਕਸ਼ਮੀ ਤੇ ਉਮਰ 7 ਸਾਲ ਸੀ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਕਿ ਦੋਵੇਂ ਸਕੇ ਭੈਣ ਭਰਾ ਸਨ ਜੋ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਝੋਕ ਹਰੀ ਹਰ ਦੇ ਰਹਿਣ ਵਾਲੇ ਸਨ ਅਤੇ ਆਪਣੇ ਨਾਨਕੇ ਪਿੰਡ ਰਾਜੋਵਾਲ ਆਏ ਹੋਏ ਸਨ।Death of brother and sister due to drowning
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਦੋਵੇਂ ਮ੍ਰਿਤਕ ਬੱਚੇ ਆਪਣੇ ਨਾਨਕੇ ਪਿੰਡ ਰਹਿਣ ਲਈ ਆਏ ਹੋਏ ਸਨ ਤੇ ਸ਼ਾਮ ਸਮੇਂ ਘਰ ਤੋਂ ਖੇਡਣ ਲਈ ਬਾਹਰ ਗਏ ਸਨ ਪਰ ਅਚਾਨਕ ਉਹ ਖੇਡਦੇ-ਖੇਡਦੇ ਪਿੰਡ ਦੇ ਵਾਟਰ ਵਰਕਸ ਦੇ ਟੈਂਕ ‘ਚ ਜਾ ਡਿੱਗੇ।
ਕੁਝ ਦੇਰ ਬਾਅਦ ਦੂਜੇ ਬੱਚਿਆਂ ਨੇ ਉਨ੍ਹਾਂ ਦੇ ਟੈਂਕ ‘ਚ ਡਿੱਗਣ ਸਬੰਧੀ ਦੱਸਿਆ ਤਾਂ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਬਾਹਰ ਕੱਢ ਕੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
also read :- ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੋਵੇਗਾ ਫ਼ਰੀ! ਕਿਸੇ ਤੋਂ ਟੈਕਸ ਨਹੀਂ ਲੈਣਗੇ ਮੁਲਾਜ਼ਮ
ਉਨ੍ਹਾਂ ਦੱਸਿਆ ਕਿ ਵਾਟਰ ਵਰਕਸ ਦਾ ਉਹ ਤਲਾਅ ਪਹਿਲਾਂ ਖਾਲੀ ਹੁੰਦਾ ਸੀ ਤੇ ਬੱਚੇ ਉਥੇ ਖੇਡਦੇ ਹੁੰਦੇ ਸੀ ਪਰ ਸਰਕਾਰ ਦੀਆਂ ਹਦਾਇਤਾਂ ਦੇ ਚੱਲਦੇ ਵਾਟਰ ਵਰਕਸ ਨੂੰ ਭਰਿਆ ਗਿਆ ਸੀ ਤੇ ਇਹ ਭਾਣਾ ਵਾਪਰ ਗਿਆ।Death of brother and sister due to drowning
ਉਥੇ ਹੀ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਚਿਆਂ ਦੇ ਸਰਕਾਰੀ ਵਾਟਰ ਵਰਕਸ ‘ਚ ਡਿੱਗਣ ਕਾਰਨ ਮੌਤ ਹੋਣ ਦੀ ਜਾਣਕਾਰੀ ਮਿਲੀ ਸੀ, ਜਿਸ ‘ਚ ਉਹ ਮੌਕੇ ‘ਤੇ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਪਰਿਵਾਰ ਅਨੁਸਾਰ ਬੱਚੇ ਆਪਣੇ ਨਾਨਕੇ ਪਿੰਡ ਆਏ ਹੋਏ ਸੀ ਤੇ ਉਥੇ ਖੇਡਣ ਦੌਰਾਨ ਇਹ ਹਾਦਸਾ ਵਾਪਰ ਗਿਆ ਤੇ ਉਨ੍ਹਾਂ ਦੀ ਮੌਤ ਹੋ ਗਈ।
Murder of youth in Amritsar
ਦੇਰ ਰਾਤ ਅੰਮ੍ਰਿਤਸਰ ਦੇ ਕਸਬਾ ਵੇਰਕਾ ਅਧੀਨ ਪੈਂਦੇ ਪਿੰਡ ਜਹਾਂਗੀਰ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਨੌਜਵਾਨ ਦਾ ਘਰ ਵਿੱਚ ਦਾਖਿਲ ਹੋਕੇ ਹਮਲਾਵਰ ਵੱਲੋਂ ਕਤਲ ਕਰ ਦਿੱਤਾ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਇਹ ਕਤਲ ਇੱਕ ਨਿਹੰਗ ਸਿੰਘ ਨੇ ਕੀਤਾ ਹੈ। ਛੋਟੀ ਜਿਹੀ ਗੱਲ ਨੂੰ ਲੈਕੇ ਮ੍ਰਿਤਕ ਨੌਜਵਾਨ ਦਾ ਨਿਹੰਗ ਸਿੰਘ ਨਾਲ ਵਿਚਕਾਰ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਮੁਲਜ਼ਮ ਨਿਹੰਗ ਨੇ ਮੌਕਾ ਵੇਖ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਘਰ ਦਾਖਿਲ ਹੋਕੇ ਕਤਲ: ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਘਰ ਦੇ ਪਿਛਲੇ ਦਰਵਾਜ਼ੇ ਰਾਹੀਂ ਮੁਲਜ਼ਮ ਨਿਹੰਗ ਸਿੰਘ ਅੰਦਰ ਦਾਖਿਲ ਹੋਇਆ ਅਤੇ ਬੇਰਹਿਮੀ ਦੀਆਂ ਹੱਦਾਂ ਪਾਰ ਕਰਦਿਆਂ ਸੁੱਤੇ ਪਏ ਨੌਜਵਾਨ ਦਾ ਕਤਲ ਕਰ ਦਿੱਤਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਨੌਜਵਾਨ ਦਾ ਕਤਲ ਕਰਨ ਲਈ ਉਸ ਨੂੰ ਕੋਠੇ ਦੀ ਛੱਤ ਤੋਂ ਹੇਠਾਂ ਸੁੱਟ ਦਿੱਤਾ। ਮ੍ਰਿਤਕ ਦੇ ਜੀਜੇ ਦਾ ਕਹਿਣਾ ਹੈ ਕਿ ਨਿਹੰਗ ਬਾਣੇ ਵਿੱਚ ਘੁੰਮਦਾ ਮੁਲਜ਼ਮ ਦਿਮਾਗੀ ਤੌਰ ਉੱਤੇ ਹੀ ਅਪਰਾਧਿਕ ਕਿਸਮ ਦਾ ਸ਼ਖ਼ਸ ਹੈ ਅਤੇ ਪਹਿਲਾਂ ਵੀ ਸਾਰਾ ਪਿੰਡ ਉਸ ਦੀਆਂ ਹਰਕਤਾਂ ਤੋਂ ਪਰੇਸ਼ਾਨ ਸੀ। ਹੁਣ ਉਸ ਨੇ ਹੱਦਾਂ ਪਾਰ ਕਰਦਿਆਂ ਘਰ ਅੰਦਰ ਦਾਖਿਲ ਹੋਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।Murder of youth in Amritsar
also read :- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (29 ਅਗਸਤ 2024)
ਪੁਲਿਸ ਨੇ ਦੱਸਿਆ ਕਿਉਂ ਕੀਤਾ ਕਤਲ: ਮੌਕੇ ਉੱਤੇ ਪਹੁੰਚੇ ਪੁਲਿਸ ਡੀਐੱਸਪੀ ਮੁਤਾਬਿਕ ਮ੍ਰਿਤਕ ਨੌਜਵਾਨ ਛੋਟੇ ਕੱਦ ਦਾ ਸੀ ਅਤੇ ਇਸ ਲਈ ਮੁਲਜ਼ਮ ਨਿਹੰਗ ਸਿੰਘ ਉਸ ਦਾ ਮਜ਼ਾਕ ਉਡਾਉਂਦਾ ਸੀ। ਇਸ ਮਾਮਲੇ ਨੂੰ ਲੈਕੇ ਦੋਵਾਂ ਵਿਚਕਾਰ ਹੋਈ ਮਾਮੂਲੀ ਤਕਰਾਰ ਇੰਨੀ ਵੱਧ ਗਈ ਕਿ ਮੁਲਜ਼ਮ ਨੇ ਘਰ ਵੜ ਕੇ ਨੌਜਵਾਨ ਦਾ ਕਤਲ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਵਾਰਦਾਤ ਮਗਰੋਂ ਮੁਲਜ਼ਮ ਫਰਾਰ ਹੈ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਮੁਲਜ਼ਮ ਦੀ ਜੰਗੀ ਪੱਧਰ ਉੱਤੇ ਭਾਲ ਜਾਰੀ ਹੈ।Murder of youth in Amritsar
Pearl Group ਦੇ ਮਾਲਕ ਨਿਰਮਲ ਸਿੰਘ ਭੰਗੂ ਦਾ ਦਿਹਾਂਤ
Nirmal Singh Bhangu passed away
ਪਰਲ ਗਰੁੱਪ ਦੇ ਮਾਲਕ ਅਤੇ ਪੰਜਾਬ ਦੇ 45,000 ਕਰੋੜ ਰੁਪਏ ਦੇ ਘਪਲੇ ਦੇ ਮਾਸਟਰਮਾਈਂਡ ਨਿਰਮਲ ਸਿੰਘ ਭੰਗੂ ਦੀ ਐਤਵਾਰ ਰਾਤ ਦਿੱਲੀ ਵਿੱਚ ਮੌਤ ਹੋ ਗਈ ਹੈ। ਉਸ ਨੂੰ ਜਨਵਰੀ 2016 ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਗ੍ਰਿਫ਼ਤਾਰ ਕੀਤਾ ਸੀ। ਜਿਸ ਤੋਂ ਬਾਅਦ ਉਹ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਸੀ। ਐਤਵਾਰ ਰਾਤ ਜਦੋਂ ਉਨ੍ਹਾਂ ਦੀ ਸਿਹਤ ਵਿਗੜ ਗਈ ਤਾਂ ਉਨ੍ਹਾਂ ਨੂੰ ਦਿੱਲੀ ਦੇ ਡੀਡੀਯੂ ਹਸਪਤਾਲ ਲਿਆਂਦਾ ਗਿਆ। ਸ਼ਾਮ 7.50 ਵਜੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜਨਵਰੀ 2016 ਵਿੱਚ ਹੋਈ ਸੀ ਗ੍ਰਿਫ਼ਤਾਰੀ
ਭੰਗੂ ‘ਤੇ ਪੋਂਜ਼ੀ ਸਕੀਮਾਂ ਰਾਹੀਂ ਕਰੋੜਾਂ ਰੁਪਏ ਦਾ ਸਾਮਰਾਜ ਇਕੱਠਾ ਕਰਨ ਦਾ ਦੋਸ਼ ਸੀ। ਭੰਗੂ ਨੇ 5 ਕਰੋੜ ਤੋਂ ਵੱਧ ਲੋਕਾਂ ਨੂੰ ਅਜਿਹੀਆਂ ਸਕੀਮਾਂ ਵਿੱਚ ਫਸਾ ਕੇ ਹਜ਼ਾਰਾਂ ਕਰੋੜ ਰੁਪਏ ਇਕੱਠੇ ਕੀਤੇ ਅਤੇ ਵਿਦੇਸ਼ਾਂ ਵਿੱਚ ਨਿਵੇਸ਼ ਕੀਤਾ। ਜਦੋਂ ਜਾਂਚ ਸ਼ੁਰੂ ਹੋਈ ਤਾਂ ਜਨਵਰੀ 2016 ਵਿੱਚ ਸੀਬੀਆਈ ਨੇ ਨਿਰਮਲ ਸਿੰਘ ਨੂੰ ਫੜ ਲਿਆ। ਇਸ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵੀ ਜਾਂਚ ਕੀਤੀ।
ਪਰਲਜ਼ ਗਰੁੱਪ ਦਾ ਮਾਲਕ ਨਿਰਮਲ ਸਿੰਘ ਭੰਗੂ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦਾ ਵਸਨੀਕ ਸੀ। ਦੱਸਿਆ ਜਾਂਦਾ ਹੈ ਕਿ ਜਵਾਨੀ ਦੌਰਾਨ ਉਹ ਆਪਣੇ ਭਰਾ ਨਾਲ ਸਾਈਕਲ ‘ਤੇ ਦੁੱਧ ਵੇਚਦਾ ਸੀ। ਇਸ ਦੌਰਾਨ ਉਨ੍ਹਾਂ ਨੇ ਰਾਜਨੀਤੀ ਸ਼ਾਸਤਰ ਵਿੱਚ ਪੋਸਟ ਗ੍ਰੈਜੂਏਸ਼ਨ ਵੀ ਕੀਤੀ।Nirmal Singh Bhangu passed away
1980 ਵਿੱਚ ਆਪਣੀ ਕੰਪਨੀ ਖੋਲ੍ਹੀ
70 ਦੇ ਦਹਾਕੇ ਵਿੱਚ ਭੰਗੂ ਨੌਕਰੀ ਦੀ ਭਾਲ ਵਿੱਚ ਕੋਲਕਾਤਾ ਗਿਆ ਸੀ। ਜਿੱਥੇ ਉਸਨੇ ਇੱਕ ਮਸ਼ਹੂਰ ਨਿਵੇਸ਼ ਕੰਪਨੀ ਪੀਅਰਲੈਸ ਵਿੱਚ ਕੁਝ ਸਾਲ ਕੰਮ ਕੀਤਾ। ਇਸ ਤੋਂ ਬਾਅਦ ਉਹ ਹਰਿਆਣਾ ਦੀ ਇਕ ਕੰਪਨੀ ਗੋਲਡਨ ਫੋਰੈਸਟ ਇੰਡੀਆ ਲਿਮਟਿਡ ‘ਚ ਕੰਮ ਕਰਨ ਲੱਗਾ, ਜਿਸ ਨੇ ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦਾ ਧੋਖਾ ਕੀਤਾ। ਇਸ ਕੰਪਨੀ ਦੇ ਬੰਦ ਹੋਣ ਤੋਂ ਬਾਅਦ ਉਹ ਬੇਰੁਜ਼ਗਾਰ ਹੋ ਗਿਆ।
ਇਸ ਕੰਪਨੀ ਲਈ ਕੰਮ ਕਰਨ ਦੇ ਵਿਚਾਰ ਤਹਿਤ ਉਸ ਨੇ 1980 ਵਿੱਚ ਪਰਲਜ਼ ਗੋਲਡਨ ਫੋਰੈਸਟ (ਪੀ.ਜੀ.ਐੱਫ.) ਨਾਂ ਦੀ ਕੰਪਨੀ ਬਣਾਈ। ਗੋਲਡਨ ਫੋਰੈਸਟ ਇੰਡੀਆ ਲਿਮਟਿਡ ਦੀ ਤਰਜ਼ ‘ਤੇ, ਇਸ ਕੰਪਨੀ ਨੇ ਵੀ ਲੋਕਾਂ ਨੂੰ ਸਾਗ ਵਰਗੇ ਰੁੱਖ ਲਗਾਉਣ ਲਈ ਨਿਵੇਸ਼ ਕਰਨ ਅਤੇ ਕੁਝ ਸਮੇਂ ਬਾਅਦ ਚੰਗਾ ਮੁਨਾਫਾ ਵਾਪਸ ਕਰਨ ਦਾ ਵਾਅਦਾ ਕੀਤਾ ਸੀ। 1996 ਤੱਕ ਕੰਪਨੀ ਨੇ ਕਰੋੜਾਂ ਰੁਪਏ ਇਕੱਠੇ ਕੀਤੇ ਸਨ। ਇਨਕਮ ਟੈਕਸ ਅਤੇ ਹੋਰ ਜਾਂਚਾਂ ਕਾਰਨ ਕੰਪਨੀ ਨੂੰ ਬੰਦ ਕਰ ਦਿੱਤਾ ਗਿਆ ਸੀ।
ਵਿਦੇਸ਼ ਵਿੱਚ ਆਪਣਾ ਸਾਮਰਾਜ ਬਣਾਇਆ
ਇਸ ਤੋਂ ਬਾਅਦ ਉਸਨੇ ਬਰਨਾਲਾ, ਪੰਜਾਬ ਤੋਂ ਇੱਕ ਨਵੀਂ ਕੰਪਨੀ ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ (PACL) ਸ਼ੁਰੂ ਕੀਤੀ। ਇਹ ਇੱਕ ਚੇਨ ਸਿਸਟਮ ਸਕੀਮਾਂ ਸੀ। ਕੰਪਨੀ ਦੁਆਰਾ ਦਿੱਤੇ ਗਏ ਵੱਡੇ ਮੁਨਾਫੇ ਦੇ ਦਾਅਵਿਆਂ ਅਤੇ ਵਾਅਦਿਆਂ ਦੇ ਲਾਲਚ ਵਿੱਚ, ਪੰਜ ਕਰੋੜ ਤੋਂ ਵੱਧ ਲੋਕਾਂ ਨੇ ਇਸ ਵਿੱਚ ਪੈਸਾ ਲਗਾਇਆ।
ਇਸ ਤਹਿਤ ਲੋਕਾਂ ਨੂੰ ਹਰ ਮਹੀਨੇ ਥੋੜ੍ਹੀ ਜਿਹੀ ਰਕਮ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਸੀ। ਲੋਕਾਂ ਤੋਂ ਇਕੱਠੀ ਕੀਤੀ ਥੋੜ੍ਹੀ ਜਿਹੀ ਰਕਮ ਨਾਲ ਉਸ ਨੇ ਨਾ ਸਿਰਫ਼ ਦੇਸ਼ ਵਿਚ ਸਗੋਂ ਵਿਦੇਸ਼ਾਂ ਵਿਚ ਵੀ ਪਰਲਜ਼ ਗਰੁੱਪ ਦਾ ਸਾਮਰਾਜ ਸਥਾਪਿਤ ਕੀਤਾ। ਭੰਗੂ ਨੇ ਕਈ ਤਰ੍ਹਾਂ ਦੇ ਕਾਰੋਬਾਰਾਂ ਵਿੱਚ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ। ਜਦੋਂ ਨਿਵੇਸ਼ਕਾਂ ਨੂੰ ਵਾਅਦੇ ਮੁਤਾਬਕ ਉਨ੍ਹਾਂ ਦੇ ਨਿਵੇਸ਼ ਕੀਤੇ ਪੈਸੇ ਵਾਪਸ ਨਹੀਂ ਕੀਤੇ ਗਏ ਤਾਂ ਲੋਕਾਂ ਨੇ ਕੰਪਨੀ ਵਿਰੁੱਧ ਸ਼ਿਕਾਇਤਾਂ ਦਰਜ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ।Nirmal Singh Bhangu passed away
ਸੀ.ਐਮ ਮਾਨ ਨੇ ਜਾਇਦਾਦ ਜ਼ਬਤ ਕਰਨੀ ਕੀਤੀ ਸ਼ੁਰੂ
ਮਈ 2023 ਵਿੱਚ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਲ ਗਰੁੱਪ ਦੀ ਜਾਇਦਾਦ ਜ਼ਬਤ ਕਰਨ ਅਤੇ ਨਿਵੇਸ਼ਕਾਂ ਨੂੰ ਪੈਸੇ ਵਾਪਸ ਕਰਨ ਦਾ ਵਾਅਦਾ ਕੀਤਾ ਸੀ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਜਾਇਦਾਦ ਜ਼ਬਤ ਕਰਨ ਲਈ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
Asha Sharma passed away
ਮਸ਼ਹੂਰ ਟੀਵੀ ਅਦਾਕਾਰਾ ਆਸ਼ਾ ਸ਼ਰਮਾ ਦੇ ਦਿਹਾਂਤ ਕਾਰਨ ਪੂਰੀ ਟੀਵੀ ਇੰਡਸਟਰੀ ਸੋਗ ‘ਚ ਹੈ। ਆਸ਼ਾ ਦੇ ਦਿਹਾਂਤ ਦੀ ਜਾਣਕਾਰੀ ਅੱਜ ਦੁਪਹਿਰ CINTAA ਦੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਸਾਂਝੀ ਕੀਤੀ ਗਈ ਹੈ। ਆਸ਼ਾ ਟੀਵੀ ਦੀ ਦੁਨੀਆ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਰਿਹਾ ਹੈ। ਅੱਜ ਮਸ਼ਹੂਰ ਅਦਾਕਾਰਾ ਆਸ਼ਾ ਸ਼ਰਮਾ ਦਾ ਦਿਹਾਂਤ ਹੋ ਗਿਆ ਹੈ। 88 ਸਾਲ ਦੀ ਉਮਰ ‘ਚ ਅਦਾਕਾਰਾ ਨੇ ਅੱਜ ਆਖਰੀ ਸਾਹ ਲੈ ਕੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਅਜਿਹੇ ਵਿੱਚ ਅੱਜ ਟੀਵੀ ਇੰਡਸਟਰੀ ਨੇ ਇੱਕ ਹੋਰ ਸਟਾਰ ਗੁਆ ਦਿੱਤਾ ਹੈ।
ਇਸ ਖਬਰ ਦੀ ਪੁਸ਼ਟੀ ਕਰਦੇ ਹੋਏ, CINTAA ਨੇ ਸ਼ਰਮਾ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਇੱਕ ਟਵੀਟ ਕੀਤਾ ਹੈ। ਇਹ ਟਵੀਟ 25 ਅਗਸਤ, 2024 ਨੂੰ ਦੁਪਹਿਰ 3:01 ਵਜੇ ਪੋਸਟ ਕੀਤਾ ਗਿਆ ਸੀ। ਉਨ੍ਹਾਂ ਲਿਖਿਆ, ਆਸ਼ਾ ਸ਼ਰਮਾ ਦੇ ਦਿਹਾਂਤ ‘ਤੇ ਸੋਗ ਪ੍ਰਗਟ ਕਰਦਾ ਹੈ। ਉਸ ਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।Asha Sharma passed away
also read :- ਵਿਨੇਸ਼ ਫੋਗਾਟ ਨੇ ਹੁੱਡਾ ਪਰਿਵਾਰ ਨਾਲ ਕੀਤੀ ਮੁਲਾਕਾਤ, ਲੜ ਸਕਦੀ ਹੈ ਵਿਧਾਨ ਸਭਾ ਚੋਣਾਂ
ਆਸ਼ਾ ਨੇ ਕਈ ਸਾਲਾਂ ਤੱਕ ਫਿਲਮਾਂ ਅਤੇ ਟੈਲੀਵਿਜ਼ਨ ਸ਼ੋਅਜ਼ ਰਾਹੀਂ ਲੋਕਾਂ ‘ਚ ਆਪਣੀ ਖਾਸ ਥਾਂ ਬਣਾਈ। ਮਾਂ ਅਤੇ ਦਾਦੀ ਦੀ ਭੂਮਿਕਾ ‘ਚ ਆਸ਼ਾ ਨੂੰ ਦਰਸ਼ਕਾਂ ਨੇ ਖਾਸ ਤੌਰ ‘ਤੇ ਪਸੰਦ ਕੀਤਾ ਸੀ। ਆਸ਼ਾ ਨੇ ਟੀਵੀ ਤੋਂ ਇਲਾਵਾ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਫਿਲਮ ‘ਦੋ ਦਿਸ਼ਾਵਾਂ’ ‘ਚ ਸ਼ਾਨਦਾਰ ਕੰਮ ਕੀਤਾ ਸੀ, ਜਿਸ ‘ਚ ਉਸ ਦੇ ਰੋਲ ਦੀ ਹਰ ਕਿਸੇ ਨੇ ਤਾਰੀਫ਼ ਕੀਤੀ ਸੀ। ਇਸ ਫਿਲਮ ‘ਚ ਆਸ਼ਾ ਤੋਂ ਇਲਾਵਾ ਪ੍ਰੇਮ ਚੋਪੜਾ, ਅਰੁਣਾ ਇਰਾਨੀ ਅਤੇ ਨਿਰੂਪਾ ਰਾਏ ਵਰਗੇ ਕਲਾਕਾਰਾਂ ਨੇ ਵੀ ਕੰਮ ਕੀਤਾ ਹੈ। ਆਸ਼ਾ ਟੀਵੀ ਇੰਡਸਟਰੀ ਦੀ ਇੱਕ ਅਭਿਨੇਤਰੀ ਰਹੀ ਹੈ, ਜਿਸ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ। ਜਿਸ ‘ਚ ‘ਮੁਝੇ ਕੁਛ ਕਹਨਾ ਹੈ’, ‘ਪਿਆਰ ਤੋ ਹੋਨਾ ਹੀ ਥਾ’ ਅਤੇ ‘ਹਮ ਤੁਮਹਾਰੇ ਹੈ ਸਨਮ’ ਸ਼ਾਮਲ ਹਨ। ਉਨ੍ਹਾਂ ਨੇ ਆਖਰੀ ਵਾਰ ਪ੍ਰਭਾਸ ਅਤੇ ਕ੍ਰਿਤੀ ਸੈਨਨ ਦੀ ਫਿਲਮ ‘ਆਦਿਪੁਰਸ਼’ ‘ਚ ਕੰਮ ਕੀਤਾ ਸੀ। ਹਾਲਾਂਕਿ ਆਸ਼ਾ ਨੇ ‘ਕੁਮਕੁਮ ਭਾਗਿਆ’, ‘ਮਨ ਕੀ ਆਵਾਜ਼ ਪ੍ਰਤੀਗਿਆ’ ਅਤੇ ‘ਏਕ ਔਰ ਮਹਾਭਾਰਤ’ ਵਰਗੇ ਟੀਵੀ ਸ਼ੋਅਜ਼ ‘ਚ ਕੰਮ ਕੀਤਾ ਹੈ।Asha Sharma passed away
ਸ਼ੰਭੂ ਬਾਰਡਰ ’ਤੇ ਕਿਸਾਨ ਦੀ ਮੌਤ
Farmer’s death on Shambhu border
ਪੰਜਾਬ ਦੇ ਸ਼ੰਭੂ ਬਾਰਡਰ ’ਤੇ ਚੱਲ ਰਹੇ ਕਿਸਾਨ ਮੋਰਚੇ ਦੌਰਾਨ ਇਕ ਹੋਰ ਕਿਸਾਨ ਦੀ ਮੌਤ ਹੋ ਗਈ। ਦੇਰ ਸ਼ਾਮ ਅਚਾਨਕ ਕਿਸਾਨ ਦੀ ਤਬੀਅਤ ਵਿਗੜ ਗਈ ਜਿਸ ਤੋਂ ਬਾਅਦ ਉਸ ਨੂੰ ਮੋਰਚੇ ’ਤੇ ਪੁੱਜੀ ਐਂਬੂਲੈਂਸ ਤੱਕ ਲਿਜਾਇਆ ਗਿਆ। ਐਂਬੂਲੈਂਸ ’ਚ ਮੌਜੂਦ ਡਾਕਟਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਪੁਲਸ ਤੇ ਪਰਿਵਾਰ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ।  ਮ੍ਰਿਤਕ ਦੀ ਪਛਾਣ ਕੌਰ ਸਿੰਘ ਪੁੱਤਰ ਸੁਖਦੇਵ (65) ਵਜੋਂ ਹੋਈ ਹੈ। ਉਹ ਘੋੜੇ ਨਵ ਬਲਾਕ ਲਹਿਰਾ ਜ਼ਿਲਾ ਸੰਗਰੂਰ ਦਾ ਰਹਿਣ ਵਾਲਾ ਸੀ।Farmer’s death on Shambhu border
also read :- ਇਸ ਮੌਸਮ ‘ਚ ਕੀ ਤੁਸੀਂ ‘ਗਲੇ ਤੇ ਛਾਤੀ ਦੀਆਂ ਸਮੱਸਿਆਵਾਂ’ ਤੋਂ ਹੋ ਪਰੇਸ਼ਾਨ ਤਾਂ ਜ਼ਰੂਰ ਅਪਣਾਓ ਇਹ ਤਰੀਕੇ
ਲਗਭਗ 10 ਦਿਨਾਂ ਤੋਂ ਉਹ ਇਸ ਮੋਰਚੇ ’ਤੇ ਕਿਸਾਨਾਂ ਦੇ ਨਾਲ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ’ਤੇ ਵਿਖਾਵਾ ਕਰ ਰਿਹਾ ਸੀ। ਸ਼ਾਮ ਦੇ ਸਮੇਂ ਉਸ ਨੂੰ ਸਾਹ ਲੈਣ ’ਚ ਔਖ ਹੋਣ ਲੱਗੀ ਅਤੇ ਉਨ੍ਹਾਂ ਨੇ ਆਪਣੀ ਛਾਤੀ ’ਚ ਦਰਦ ਦੀ ਸ਼ਿਕਾਇਤ ਕੀਤੀ। ਸਾਥੀ ਕਿਸਾਨ ਤੁਰੰਤ ਉਸ ਨੂੰ ਸ਼ੰਭੂ ਬਾਰਡਰ ’ਤੇ ਖੜੀ ਐਂਬੂਲੰਸ ’ਚ ਲੈ ਗਏ ਪਰ ਇਸ ਦੌਰਾਨ ਉਸ ਦੀ ਮੌਤ ਹੋ ਗਈ।Farmer’s death on Shambhu border
MP ਸੁਖਜਿੰਦਰ ਸਿੰਘ ਰੰਧਾਵਾ ਨੂੰ ਸਦਮਾ, ਭਰਜਾਈ ਪਰਮਿੰਦਰ ਕੌਰ ਰੰਧਾਵਾ ਦਾ ਦਿਹਾਂਤ
Shock to MP Sukhjinder Singh Randhawa
ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਪਰਿਵਾਰ ‘ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਸੁਖਜਿੰਦਰ ਸਿੰਘ ਰੰਧਾਵਾ ਦੀ ਭਰਜਾਈ ਅਤੇ ਇੰਦਰਜੀਤ ਸਿੰਘ ਰੰਧਾਵਾ ਦੀ ਧਰਮ ਪਤਨੀ ਪਰਮਿੰਦਰ ਕੌਰ ਰੰਧਾਵਾ ਦਾ ਦਿਹਾਂਤ ਹੋ ਗਿਆ। ਪਰਮਿੰਦਰ ਕੌਰ ਰੰਧਾਵਾ ਬੀਤੇ ਕੁੱਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਅੱਜ ਉਹ ਪੀ. ਜੀ. ਆਈ. ਚੰਡੀਗੜ੍ਹ ‘ਚ ਸਦੀਵੀਂ ਵਿਛੋੜਾ ਦੇ ਗ‌ਏ।Shock to MP Sukhjinder Singh Randhawa
also read :- ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਚ ਭਾਰੀ ਬਾਰਸ਼, ਮੌਸਮ ਵਿਭਾਗ ਵੱਲੋਂ 24 ਘੰਟਿਆਂ ਲਈ ਅਲਰਟ
ਪਰਮਿੰਦਰ ਕੌਰ ਰੰਧਾਵਾ ਦਾ ਅੰਤਿਮ ਸੰਸਕਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਜੱਦੀ ਪਿੰਡ ਧਾਰੋਵਾਲੀ ਜ਼ਿਲ੍ਹਾ, ਗੁਰਦਾਸਪੁਰ ਵਿਖੇ ਅੱਜ ਬਾਅਦ ਦੁਪਹਿਰ 12 ਅਗਸਤ ਨੂੰ 3 ਵਜੇ ਕੀਤਾ ਜਾਵੇਗਾ। ਪਰਮਿੰਦਰ ਕੌਰ ਰੰਧਾਵਾ ਦੇ ਦਿਹਾਂਤ ਦੀ ਖ਼ਬਰ ਸੁਣਦੇ ਹੀ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ‘ਚ ਸੋਗ ਦੀ ਲਹਿਰ ਦੌੜ ਗਈ। ਪਰਮਿੰਦਰ ਕੌਰ ਰੰਧਾਵਾ ਦੇ ਦਿਹਾਂਤ ‘ਤੇ ਆਪਣੀ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਰੰਧਾਵਾ ਪਰਿਵਾਰ ਨਾਲ ਲੰਬੇ ਸਮੇਂ ਤੋਂ ਵਿੱਚਰ ਰਹੇ ਕਿਸ਼ਨ ਚੰਦਰ ਮਹਾਜਨ ਅਤੇ ਸਮੂਹ ਮਹਾਜਨ ਪਰਿਵਾਰ ਨੇ ਇਸ ਅਕਿਹ ਅਤੇ ਅਸਿਹ ਭਾਣੇ ਲ‌ਈ ਸੁਖਜਿੰਦਰ ਸਿੰਘ ਰੰਧਾਵਾ ਅਤੇ ਇੰਦਰਜੀਤ ਸਿੰਘ ਰੰਧਾਵਾ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ।Shock to MP Sukhjinder Singh Randhawa