salman khan new movie - Nirpakh Post

ਮੀਡੀਆ ਉਡੀਕਦਾ ਰਹਿ ਗਿਆ ਕਲਾਕਾਰ ਮੱਥਾ ਟੇਕ ਵਾਪਸ ਵੀ ਆ ਗਏ
Junior Starcast at Amritsar ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਕਲਾਕਾਰ ਅਕਸਰ ਆਪਣੀ ਫਿਲਮ ਦੀ ਰਿਲੀਜ ਮੌਕੇ ਜਾਂਦੇ ਹਨ। ਇਸ ਮੌਕੇ ਮੀਡੀਆ ਨੂੰ ਉਚੇਚੇ ਤੌਰ ‘ਤੇ ਬੁਲਾਇਆ ਜਾਂਦਾ ਹੈ ਤਾਂ ਜੋ ਕਲਾਕਾਰ ਦੇ ਮੱਥਾ ਟੇਕਣ ਦੀ ਵੀ ਖ਼ਬਰ ਬਣ ਸਕੇ। ਪੰਜਾਬੀ ਫਿਲਮ ਜੂਨੀਅਰ ਦਾ ਹੀਰੋ ਅਮੀਕ ਵਿਰਕ ਅਤੇ ਹੀਰੋਇਨ ਸਿਧਾਰੀ ਜੈਨ ਵੀ ਫਿਲਮ ਦੀ ਸਫਲਤਾ ਲਈ ਅਰਦਾਸ ਕਰਨ ਸ਼੍ਰੀ ਦਰਬਾਰ ਸਾਹਿਬ ਪੁਹੰਚੇ ਪਰ ਬਿਨਾਂ ਕਿਸੇ ਮੀਡੀਆ ਨੂੰ ਭਿਣਕ ਲੱਗੇ। ਦੋਵੇਂ ਕਲਾਕਾਰਾਂ ਦੀ ਭਾਵੇਂ ਪਹਿਲੀ ਫਿਲਮ ਹੈ ਅਤੇ ਦੋਵਾਂ ਨੂੰ ਹੀ ਵੱਡੀ ਪਹਿਚਾਣ ਦੀ ਲੋੜ ਹੈ ਪਰ ਇਸ ਦੇ ਬਾਵਜੂਦ ਦੋਵਾਂ ਨੇ ਗੁਰੂ ਘਰ ਨੂੰ ਪਬਲੀਸਿਟੀ ਦਾ ਕੇਂਦਰ ਨਹੀਂ ਬਣਾਇਆ । Junior Starcast at Amritsar

also read : SOCIAL MEDIA ‘ਤੇ ਛਾਇਆ ‘ਸੁਸ਼ਾਂਤ ਸਿੰਘ ਰਾਜਪੂਤ’ ਦਾ  lookalike

ਦੋਵਾਂ ਨੇ ਬਿਨਾਂ ਕਿਸੇ ਲਾਮ ਲਸ਼ਕਰ ਦੇ ਚੁੱਪ ਚੁਪੀਤੇ ਮੱਥਾ ਟੇਕਿਆ ਅਤੇ ਯਾਦਗਾਰ ਵਜੋਂ ਆਪਣੀ ਫੋਟੋ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ। ਜਿਸ ਦੌਰਾਨ ਦੋਵੇ ਜਣੇ ਦਰਬਾਰ ਮੱਥਾ ਟੇਕ ਰਹੇ ਸਨ ਉਸ ਵਕਤ ਮੀਡੀਆ ਦਰਬਾਰ ਸਾਹਬ ਦੇ ਬਾਹਰ ਦੋਵਾਂ ਦਾ ਇੰਤਜ਼ਾਰ ਕਰ ਰਿਹਾ ਸੀ। ਪਰ ਦੋਵਾਂ ਨੇ ਪੂਰੀ ਸ਼ਰਧਾ ਨਾਲ ਬਿਨਾਂ ਕਿਸੇ ਪਬਲੀਸਟੀ ਦੇ ਮੱਥਾ ਟੇਕਿਆ ਅਤੇ 18 ਅਗਸਤ ਨੂੰ ਰਿਲੀਜ ਹੋ ਰਹੀ ਆਪਣੀ ਪੰਜਾਬੀ ਫਿਲਮ “ਜੂਨੀਅਰ” ਲਈ ਅਰਦਾਸ ਕੀਤੀ।

ਜੂਨੀਅਰ ਫਿਲਮ ਇਕ ਵਖਰੀ ਪਹਿਚਾਣ ਬਣਾਵੇਗੀ ਪੰਜਾਬੀ ਇੰਡਸਟਰੀ ਚ,ਓਥੇ ਹੀ ਮਸਤਾਨੇ ਫਿਲਮ ਦਾ ਬੇਸਬਰੀ ਨਾਲ ਇੰਤਜਾਰ ਪੰਜਾਬੀ audiance ਨੂੰ,ਅਸਲ ਐਕਟਰ ਹੁਣ ਸਾਹਮਣੇ ਆ ਰਹੇ ਨੇ

ਜੂਨੀਅਰ” ਫਿਲਮ ਦਾ ਇਹ ਟੀਜਰ ਦੇਖਕੇ ਤੁਸੀਂ ਵੀ ਦੰਗ ਰਹਿ ਜਾਵੋਗੇ। ਇਹ ਫਿਲਮ ਕਿਸੇ ਹਾਲੀਵੁੱਡ ਫਿਲਮ ਤੋੰ ਘੱਟ ਨਜਰ ਨਹੀਂ ਆ ਰਹੀ। ਪਹਿਲੀ ਵਾਰ ਕਿਸੇ ਪੰਜਾਬੀ ਫਿਲਮ ਵਿੱਚ ਹਾਲੀਵੁੱਡ ਵਾਂਗ ਤਕਨੀਕੀ, ਲੁੱਕ ਤੇ ਟਰੀਟਮੈਂਟ ਪੱਧਰ ‘ਤੇ ਇਸ ਤਰ੍ਹਾਂ ਦਾ ਸ਼ਾਨਦਾਰ ਕੰਮ ਹੋਇਆ ਹੈ।

ਇਹ ਫਿਲਮ 18 ਅਗਸਤ ਨੂੰ ਰਿਲੀਜ ਹੋ ਰਹੀ ਹੈ। ਪੰਜਾਬੀ ਫਿਲਮ ‘ਜੂਨੀਅਰ’ ‘ਚ ਬਤੌਰ ਹੀਰੋ ਨਜ਼ਰ ਆਵੇਗਾ ਅਮਰੀਕ ਵਿਰਕ ,ਮਸ਼ਹੂਰ ਟੀਵੀ ਅਦਾਕਾਰਾ ਸ੍ਰਿਸ਼ਟੀ ਜੈਨ ਦੀ ਪੰਜਾਬੀ ‘ਚ ਐਂਟਰੀਪੰਜਾਬ ਅਤੇ ਚੰਡੀਗੜ੍ਹ ਸਮੇਤ ਦੁਨੀਆ ਦੇ ਤਿੰਨ ਵੱਖ- ਵੱਖ ਦੇਸ਼ਾਂ ਵਿੱਚ ਫਿਲਮਾਈ ਗਈ ਇਹ ਪਰਿਵਾਰਕ ਦੀ ਅਹਿਮੀਅਤ ਨੂੰ ਦਰਸਾਉਂਦੀ ਹੈ। ਨਦਰ ਫਿਲਮਸ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਟ੍ਰੇਲਰ ਦੱਸਦਾ ਹੈ ਕਿ ਇਹ ਐਕਸ਼ਨ ਤੇ ਡਰਾਮਾ ਫ਼ਿਲਮ ਹੈ। ਇਹ ਫਿਲਮ ਇੱਕ ਅਜਿਹੇ ਨੌਜਵਾਨ ਦੀ ਕਹਾਣੀ ਹੈ ਜੋ ਕਦੇ ਜੁਰਮ ਦੀ ਦੁਨੀਆਂ ਦਾ ਹਿੱਸਾ ਹੁੰਦਾ ਸੀ। ਆਮ ਜ਼ਿੰਦਗੀ ਜਿਉ ਰਹੇ ਇਸ ਇਨਸਾਨ ਦੀ ਜ਼ਿੰਦਗੀ ਵਿੱਚ ਉਸ ਵੇਲੇ ਤਰਥੱਲੀ ਮੱਚਦੀ ਹੈ ਜਦੋਂ ਉਸਦੀ ਮਾਸੂਮ ਬੇਟੀ ਬਾਜ਼ਾਰ ਵਿੱਚ ਦੋ ਗੁੱਟਾਂ ਦੇ ਆਪਸੀ ਝਗੜੇ ਵਿੱਚ ਗੋਲੀ ਦਾ ਸ਼ਿਕਾਰਾ ਬਣ ਜਾਂਦੀ ਹੈ। ਬੱਚੀ ਦੀ ਮੌਤ ਉਸਨੂੰ ਮੁੜ ਹਥਿਆਰ ਚੁੱਕਣ ਲਈ ਮਜਬੂਰ ਕਰ ਦਿੰਦੀ ਹੈ। ਇਹ ਫਿਲਮ ਇੱਕ ਇਨਸਾਨ ਲਈ ਉਸਦੇ ਪਰਿਵਾਰ ਦੀ ਅਹਿਮੀਅਤ ਨੂੰ ਦਰਸਾਉਂਦੀ ਹੈ। ਅਮੀਕ ਵਿਰਕ ਤੇ ਸਿਟੀ ਜੈਨ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ ਵਿੱਚ ਬਾਲੀਵੁੱਡ ਅਦਾਕਾਰ ਕਬੀਰ ਬੇਦੀ, ਪਰਦੀਪ ਰਾਵਤ ਤੋਂ ਇਲਾਵਾ ਯੋਗਰਾਜ ਸਿੰਘ, ਪ੍ਰਦੀਪ ਚੀਮਾ, ਅਜੇ ਜੇਠੀ, ਰੌਣੀ ਸਿੰਘ, ਕਬੀਰ ਸਿੰਘ ਅਤੇ ਬਾਲ ਅਦਾਕਾਰਾ ਰਾਣਾ ਜਸਲੀਨ ਨੇ ਅਹਿਮ ਭੂਮਿਕਾ ਨਿਭਾਈ ਹੈ।

ਅਮੀਕ ਵਿਰਕ ਦੀ ਹੀ ਲਿਖੀ ਹੋਈ ਇਸ ਫਿਲਮ ਨੂੰ ਨੌਜਵਾਨ ਫਿਲਮ ਨਿਰਦੇਸ਼ਕ ਹਰਮਨ ਢਿੱਲੋਂ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਦੀ ਸਾਰੀ ਦੀ ਸਾਰੀ ਤਕਨੀਕੀ ਟੀਮ ਸਾਊਥ ਅਤੇ ਹਾਲੀਵੁੱਡ ਇੰਡਸਟਰੀ ਨਾਲ ਸਬੰਧਿਤ ਹੈ। ਫਿਲਮ ਦੀ ਪਹਿਲੀ ਝਲਕ ਨੇ ਹੀ ਦਰਸ਼ਕਾਂ ਵਿੱਚ ਫ਼ਿਲਮ ਪ੍ਰਤੀ ਦਿਲਚਸਪੀ ਪੈਦਾ ਕਰ ਦਿੱਤੀ ਸੀ। ਫ਼ਿਲਮ ਦੇ ਨਾਇਕ ਅਮੀਕ ਵਿਰਕ ਇਸ ਫਿਲਮ ਲਈ ਉਹਨਾਂ ਨੂੰ ਬੇਹੱਦ ਮਿਹਨਤ ਕਰਨੀ ਪਈ। ਇਸ ਫ਼ਿਲਮ ਨੂੰ ਬਣਨ ਵਿੱਚ ਭਾਵੇਂ ਦੋ ਸਾਲ ਲੱਗੇ ਹਨ ਪਰ ਇਸ ਦੀ ਤਿਆਰੀ ਉਹ ਕਈ ਸਾਲਾਂ ਤੋਂ ਕਰ ਰਹੇ ਹਨ। ਅਮੀਕ ਮੁਤਾਬਕ ਉਹ ਪਿਛਲੇ 10 ਸਾਲਾਂ ਤੋਂ ਫਿਲਮ ਮੇਕਿੰਗ ਨਾਲ ਜੁੜੇ ਹੋਏ ਹਨ। ਉਹ ਪੰਜਾਬੀ ਸਿਨਮਾ ਦੀਆਂ ਸੀਮਾਵਾਂ ਜਾਣਦੇ ਹਨ। ਉਹਨਾਂ ਇਹ ਫ਼ਿਲਮ ਇਸ ਨਜਰੀਏ ਅਤੇ ਤਰੀਕੇ ਨਾਲ ਬਣਾਈ ਹੈ ਕਿ ਇਸ ਨਾਲ ਵੱਧ ਤੋਂ ਵੱਧ ਗੈਰ ਪੰਜਾਬੀ ਦਰਸ਼ਕ ਵੀ ਜੁੜ ਸਕਣ। ਇਹ ਫ਼ਿਲਮ ਦੇਖਦਿਆਂ ਦਰਸ਼ਕ ਖੁਦ ਮਹਿਸੂਸ ਕਰਨਗੇ ਕਿ ਪੰਜਾਬੀ ਵਿੱਚ ਵੀ ਇੱਕ ਕੌਮਾਂਤਰੀ ਪੱਧਰ ਦੀ ਫਿਲਮ ਬਣ ਸਕਦੀ ਹੈ।

Junior Starcast at Amritsar

ਕਿਸੀ ਕਾ ਬਾਈ, ਕਿਸੀ ਕੀ ਜਾਨ ਹੋਈ ਰਿਲੀਜ਼, ਬਾਈਜਾਨ ਤੋੜ ਸਕੇਗਾ ਪੁਰਾਣੇ ਰਿਕਾਰਡ?
ਸਲਮਾਨ ਖਾਨ ਦੀ ਫਿਲਮ ‘ਕਿਸੀ ਕਾ ਬਾਈ, ਕਿਸੀ ਕੀ ਜਾਨ’ ਅੱਜ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਗਈ ਹੈ। ਈਦ ਮੌਕੇ ਰਿਲੀਜ਼ ਹੋਈ ਇਸ ਫਿਲਮ ਦੀ ਚੰਗੀ ਸ਼ੁਰੂਆਤ ਹੋਈ ਹੈ।

Salman Khan Eid Box Office ਸਲਮਾਨ ਖਾਨ ਦੀ ਫਿਲਮ ‘ਕਿਸੀ ਕਾ ਬਾਈ, ਕਿਸੀ ਕੀ ਜਾਨ’ ਅੱਜ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਗਈ ਹੈ। ਈਦ ਮੌਕੇ ਰਿਲੀਜ਼ ਹੋਈ ਇਸ ਫਿਲਮ ਦੀ ਚੰਗੀ ਸ਼ੁਰੂਆਤ ਹੋਈ ਹੈ। ਸਲਮਾਨ ਖਾਨ ਦੇ ਪ੍ਰੋਡਕਸ਼ਨ ‘ਚ ਬਣੀ ਇਸ ਫਿਲਮ ‘ਚ ਉਨ੍ਹਾਂ ਅਤੇ ਪੂਜਾ ਹੇਗੜੇ ਤੋਂ ਇਲਾਵਾ ਕਈ ਹੋਰ ਨਵੇਂ ਚਿਹਰੇ ਵੀ ਨਜ਼ਰ ਆਏ। ਖਾਸ ਗੱਲ ਇਹ ਹੈ ਕਿ ‘ਦਬੰਗ 3’ ‘ਚ ਸੁਦੀਪ ਕਿੱਚਾ ਨੂੰ ਕਾਸਟ ਕਰਨ ਤੋਂ ਬਾਅਦ ਉਨ੍ਹਾਂ ਨੂੰ ਇਕ ਵਾਰ ਫਿਰ ਤੋਂ ਸਾਊਥ ਇੰਡਸਟਰੀ ਦੇ ਕਲਾਕਾਰਾਂ ਦਾ ਸਮਰਥਨ ਮਿਲ ਗਿਆ ਹੈ। ਵੈਸੇ ਸਲਮਾਨ ਖਾਨ ਜਦੋਂ ਵੀ ਈਦ ‘ਤੇ ਆਉਂਦੇ ਹਨ ਤਾਂ ਕੋਈ ਨਾ ਕੋਈ ਵੱਡਾ ਧਮਾਕਾ ਹੁੰਦਾ ਹੈ ਅਤੇ ਪ੍ਰਸ਼ੰਸਕ ਖ਼ੁਸ਼ੀ ਨਾਲ ਝੂਮ ਉੱਠਦੇ ਹਨ। ਹਾਲਾਂਕਿ ਉਸ ਦੀਆਂ ਪਿਛਲੀਆਂ ਕੁਝ ਫਿਲਮਾਂ ‘ਚ ਉਹ ਜਾਦੂ ਨਹੀਂ ਚੱਲ ਸਕਿਆ, ਜਿਸ ਦੀ ਉਸ ਦੇ ਪ੍ਰਸ਼ੰਸਕਾਂ ਨੂੰ ਬਾਕਸ ਆਫਿਸ ‘ਤੇ ਉਮੀਦ ਸੀ।

ਹੁਣ ਕਿਸੀ ਕਾ ਬਾਈ, ਕਿਸੀ ਕੀ ਜਾਨ ਕੀ ਕਮਾਲ ਕਰੇਗੀ, ਇਹ ਤਾਂ ਓਪਨਿੰਗ ਨਾਲ ਹੀ ਪਤਾ ਲੱਗ ਜਾਵੇਗਾ ਪਰ ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਈਦ ‘ਤੇ ਰਿਲੀਜ਼ ਹੋਈਆਂ ਫਿਲਮਾਂ ਦੇ ਕੁਲੈਕਸ਼ਨ ‘ਤੇ ਨਜ਼ਰ ਮਾਰਦੇ ਹਾਂ। Salman Khan Eid Box Office

also read : ਸੁਪਰੀਮ ਕੋਰਟ: ਇਤਿਹਾਸਕ ਭਾਰਤ ਸਮਲਿੰਗੀ ਵਿਆਹ ਦੀ ਸੁਣਵਾਈ

ਵਾਂਟੇਡ (2009)

ਈਦ ‘ਤੇ ਸਲਮਾਨ ਖਾਨ ਦੀਆਂ ਫਿਲਮਾਂ ਨੂੰ ਰਿਲੀਜ਼ ਕਰਨ ਦੀ ਪ੍ਰਕਿਰਿਆ ਸਾਲ 2009 ‘ਚ ਪ੍ਰਭੂਦੇਵਾ ਦੀ ਫਿਲਮ ‘ਵਾਂਟੇਡ’ ਨਾਲ ਸ਼ੁਰੂ ਹੋਈ ਸੀ। ਇਸ ਫਿਲਮ ‘ਚ ਸਲਮਾਨ ਨੇ ਖੁਫੀਆ ਪੁਲਿਸ ਅਫਸਰ ਦੀ ਭੂਮਿਕਾ ਨਿਭਾਈ ਹੈ। ਫਿਲਮ ‘ਚ ਉਹ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆਏ ਸੀ।

ਇਹ ਫਿਲਮ 18 ਸਤੰਬਰ 2009 ਨੂੰ ਈਦ-ਉਲ-ਫਿਤਰ ਦੇ ਮੌਕੇ ‘ਤੇ ਸਿਨੇਮਾ ਘਰਾਂ ਵਿਚ ਰਿਲੀਜ਼ ਹੋਈ ਸੀ। ਇਸ ਤੋਂ ਪਹਿਲਾਂ ਸਲਮਾਨ ਖਾਨ ਕਈ ਸਾਲਾਂ ਤਕ ਕੋਈ ਵੱਡੀ ਹਿੱਟ ਫਿਲਮ ਨਹੀਂ ਦੇ ਸਕੇ। ‘ਹੈਲੋ’, ਗੌਡ ਤੁਸੀ ਗ੍ਰੇਟ ਹੋ’, ਯੁਵਰਾਜ ਸਮੇਤ ਉਨ੍ਹਾਂ ਦੀਆਂ ਕਈ ਫਿਲਮਾਂ ਬਾਕਸ ਆਫਿਸ ‘ਤੇ ਅਸਫਲ ਰਹੀਆਂ। ਦਬੰਗ ਖਾਨ ਦੀ ਫਿਲਮ ਵਾਂਟੇਡ ਨੇ ਬਾਕਸ ਆਫਿਸ ‘ਤੇ ਕਰੀਬ 93.23 ਕਰੋੜ ਦਾ ਕਾਰੋਬਾਰ ਕੀਤਾ ਸੀ

ਦਬੰਗ (2010)

ਸਲਮਾਨ ਖਾਨ ਨੇ ਭਾਵੇਂ ਹੀ ਰੋਮਾਂਟਿਕ ਹੀਰੋ ਦੇ ਰੂਪ ‘ਚ ‘ਮੈਂਨੇ ਪਿਆਰ ਕੀਆ’ ਨਾਲ ਸ਼ੁਰੂਆਤ ਕੀਤੀ ਹੋਵੇ ਪਰ ਉਨ੍ਹਾਂ ਦੇ ਐਕਸ਼ਨ ਅਵਤਾਰ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਇਸ ਫਿਲਮ ‘ਚ ਸਲਮਾਨ ਖਾਨ ਇਕ ਵਾਰ ਫਿਰ ਦਬੰਗ ਪੁਲਿਸ ਦੇ ਕਿਰਦਾਰ ‘ਚ ਨਜ਼ਰ ਆਏ ਹਨ। ਉਨ੍ਹਾਂ ਦਾ ਦੇਸੀ ਸਪੀਕਿੰਗ ਅਤੇ ਐਕਸ਼ਨ ਅਵਤਾਰ ਪ੍ਰਸ਼ੰਸਕਾਂ ਦੁਆਰਾ ਖੂਬ ਪਸੰਦ ਕੀਤਾ ਗਿਆ ਸੀ। ਸੋਨਾਕਸ਼ੀ ਸਿਨਹਾ ਨੇ ਇਸ ਫਿਲਮ ਨਾਲ ਆਪਣਾ ਡੈਬਿਊ ਕੀਤਾ ਸੀ। ਬਾਈਜਾਨ ਦੀ ਇਸ ਫਿਲਮ ਨੇ ਬਾਕਸ ਆਫਿਸ ‘ਤੇ 221.14 ਕਰੋੜ ਦੀ ਕਮਾਈ ਕੀਤੀ ਸੀ। Salman Khan Eid Box Office

ਈਦ ‘ਤੇ ਰਿਲੀਜ਼ ਹੋਈਆਂ ਉਨ੍ਹਾਂ ਦੀਆਂ ਕੁਝ ਫਿਲਮਾਂ ਨੇ ਬਹੁਤ ਵਧੀਆ ਕੰਮ ਕੀਤਾ ਅਤੇ ਕੁਝ ਬਾਕਸ ਆਫਿਸ ‘ਤੇ ਬੁਰੀ ਤਰ੍ਹਾਂ ਫਲਾਪ ਹੋਈਆਂ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਸਲਮਾਨ ਖਾਨ ‘ਕਿਸੀ ਕਾ ਬਾਈ, ਕਿਸੀ ਕੀ ਜਾਨ’ ਨਾਲ ਪਠਾਨ ਦਾ ਬਾਕਸ ਆਫਿਸ ਰਿਕਾਰਡ ਤੋੜ ਸਕਦੇ ਹਨ ਜਾਂ ਨਹੀਂ।