Fake Police Constable - Nirpakh Post

ਸਕੇ ਭਰਾ ਨਿਕਲੇ ਸ਼ਾਤਿਰ! CBI 'ਤੇ ਨਕਲੀ ਪੁਲਿਸ ਮੁਲਾਜ਼ਮ ਬਣ ਲੋਕਾਂ ਨੂੰ ਸੀ ਠੱਗਦੇ , ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਕੀਤੇ ਖੁਲਾਸੇ
ਪੰਜਾਬ ਵਿੱਚ ਲਗਾਤਾਰ ਹੀ ਧੋਖਾ ਧੜੀ ਦੇ ਮਾਮਲੇ ਵਧਦੇ ਜਾ ਰਹੇ ਹਨ ਅਤੇ ਇਹ ਧੋਖਾ-ਧੜੀ ਕਰਨ ਵਾਲੇ ਭੋਲੇ ਭਾਲੇ ਲੋਕਾਂ ਨੂੰ ਕਿਸੇ ਨਾ ਕਿਸੇ ਬਹਾਨੇ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ ਅਜਿਹਾ ਹੀ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਦੋ ਸਕੇ ਭਰਾਵਾਂ ਨੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਚ ਫਸਾ ਕੇ 16 ਲੱਖ ਰੁਪਏ ਦੀ ਠੱਗੀ ਮਾਰੀ ਹੈ ਜਿਸ ਨੂੰ ਕਿ ਹੁਣ ਅੰਮ੍ਰਿਤਸਰ ਪੁਲਿਸ ਨੇ ਗ੍ਰਿਫਤਾਰ ਕਰ ਲਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਸੀਪੀ ਆਲਮ ਵਿਜੇ ਸਿੰਘ ਨੇ ਦੱਸਿਆ ਕਿ ਪੁਲਿਸ ਦੀ ਗ੍ਰਿਫਤਾਰੀ ਦੇ ਵਿੱਚ ਇਹ ਦੋ ਨੌਜਵਾਨ ਸਕੇ ਭਰਾ ਹਨ  ਅਤੇ ਇੱਕ ਨੌਜਵਾਨ ਨਕਲੀ ਸੀਬੀਆਈ ਅਫਸਰ ਬਣਿਆ ਤੇ ਦੂਸਰਾ ਨੌਜਵਾਨ ਨਕਲੀ ਪੁਲਿਸ ਮੁਲਾਜ਼ਮ ਬਣਿਆ ਹੈ।

ਪੁਲਿਸ ਨੇ ਦੱਸਿਆ ਕਿ ਇਹਨਾਂ ਦੋਨਾਂ ਨੌਜਵਾਨਾਂ ਦੀ ਪਹਿਚਾਣ ਅੰਮ੍ਰਿਤਪਾਲ ਸਿੰਘ ਅਤੇ ਅਜੇ ਪਾਲ ਸਿੰਘ ਦੇ ਰੂਪ ਵਿੱਚ ਹੋਈ ਹੈ। ਉਹਨਾਂ ਦੱਸਿਆ ਕਿ ਇਹ ਦੋਵੇਂ ਸਕੇ ਭਰਾ ਇੱਕ ਸੀਬੀਆਈ ਦਾ ਨਕਲੀ ਅਫਸਰ ਅਤੇ ਇੱਕ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਨੂੰ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ ਉਹਨਾਂ ਤੋਂ ਲੱਖਾਂ ਰੁਪਏ ਠੱਗਦੇ ਸੀ ਡੀਸੀਪੀ ਆਲਮ ਵਿਜੇ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਅਮਨਦੀਪ ਸਿੰਘ ਨਾਮਕ ਵਿਅਕਤੀ ਨੇ ਦਰਖਾਸਤ ਦਿੱਤੀ ਸੀ ਕਿ ਉਨਾਂ ਦੇ ਬੇਟੇ ਨੂੰ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ ਇਹਨਾਂ ਦੋਨਾਂ ਸਗੇ ਭਰਾਵਾਂ ਨੇ 10 ਲੱਖ ਰੁਪਏ ਦੀ ਠੱਗੀ ਮਾਰੀ ਹੈ। ਅਤੇ ਇਸ ਤੋਂ ਇਲਾਵਾ ਜੈੰਤੀਪੁਰ ਦੇ ਵਿੱਚ ਨਿਖਲ ਨਾਮਕ ਨੌਜਵਾਨ ਨੂੰ ਵੀ ਨੌਕਰੀ ਦੇਣ ਦਾ ਝਾਂਸਾ ਦੇ ਕੇ ਉਹਨਾਂ ਦੇ ਕੋਲੋਂ ਵੀ 6 ਲੱਖ ਰੁਪਏ ਦੀ ਠੱਗੀ ਇਹਨਾਂ ਦੋਨਾਂ ਵੱਲੋਂ ਮਾਰੀ ਗਈ ਹੈ।

ਪੁਲਿਸ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਦੋਨੇ ਨੌਜਵਾਨ ਗੁਰਦਾਸਪੁਰ ਦੇ ਰਹਿਣ ਵਾਲੇ ਹਨ ਅਤੇ ਜਦੋਂ ਇਹਨਾਂ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਇਹ ਸੀਬੀਆਈ ਅਫਸਰ ਲੱਗਿਆ ਅਤੇ ਦੂਸਰਾ ਪੰਜਾਬ ਪੁਲਿਸ ਦੇ ਵਿੱਚ ਪੁਲਿਸ ਮੁਲਾਜ਼ਮ ਲੱਗਿਆ ਤਾਂ ਪਰਿਵਾਰ ਵੱਲੋਂ ਪੂਰੇ ਪਿੰਡ ਨੂੰ ਸੱਦਾ ਪੱਤਰ ਦੇ ਕੇ ਵੱਡੀ ਪਾਰਟੀ ਵੀ ਕੀਤੀ ਗਈ ਸੀ। ਅਤੇ ਉਸ ਤੋਂ ਬਾਅਦ ਇਹਨਾਂ ਵੱਲੋਂ ਲਗਾਤਾਰ ਹੀ ਲੋਕਾਂ ਨਾਲ ਠੱਗੀਆਂ ਮਾਰੀਆਂ ਜਾ ਰਹੀਆਂ ਸਨ।

Read Also :ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਵਿੱਚ ਮਹਾਤਮਾ ਗਾਂਧੀ ਦਾ ਮਨਾਇਆ ਗਿਆ ਸ਼ਹੀਦੀ ਦਿਵਸ

ਪੁਲਿਸ ਨੇ ਜਦੋਂ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਤੇ ਅਜੇ ਪਾਲ ਸਿੰਘ ਕੋਲੋਂ ਸੀਬੀਆਈ ਦਾ ਨਕਲ਼ੀ  ਆਈਡੀ ਕਾਰਡ ਅਤੇ ਸਿਪਾਹੀ ਦੀ ਭਰਤੀ ਸਬੰਧੀ ਤਿਆਰ ਕੀਤੇ ਗਏ ਪੱਤਰ ਅਤੇ 2 ਲੱਖ ਰੁਪਏ ਭਾਰਤੀ ਕਰੰਸੀ ਬਰਾਮਦ ਹੋਈ ਹੈ। ਅੰਮ੍ਰਿਤਪਾਲ ਸਿੰਘ ਦੇ ਕੋਲੋਂ ਪੰਜਾਬ ਪੁਲਿਸ ਦੀ ਸਿਪਾਹੀ ਦੀ ਵਰਦੀ ਅਤੇ ਉਸ ਉੱਪਰ ਲੱਗਾ ਬੈਚ ਅਤੇ ਨੇਮ ਪਲੇਟ ਅਤੇ ਪੁਲਿਸ ਦੀ ਪੀਪੀ ਲਿਖੇ ਬੱਕਲ ਵਾਲੀ ਕਾਲੀ ਬੈਲਟ ਅਤੇ ਪੁਲਿਸ ਦੀ ਵਰਦੀ ਆਾਲੀ ਪੱਗ ਵੀ ਬਰਾਮਦ ਹੋਈ ਹੈ। ਫਿਲਹਾਲ ਪੁਲਿਸ ਨੇ ਇਹਨਾਂ ਦੋਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।