Shri Fatehgarh Sahib - Nirpakh Post
Punjab News Update
ਜ਼ਿਲ੍ਹਾ ਮੈਜਿਸਟ੍ਰੇਟ ਡਾ: ਸੋਨਾ ਥਿੰਦ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ ਗੁਰਦੁਆਰਾ ਸ੍ਰੀ ਜੋਤੀ ਸਵਰੂਪ ਸਾਹਿਬ ਦੇ ਤਿੰਨ ਕਿਲੋਮੀਟਰ ਦੇ ਘੇਰੇ ਤੋਂ ਇਲਾਵਾ ਹੋਰ ਥਾਵਾਂ ‘ਤੇ ਸ਼ਰਾਬ ਪੀਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਵਿੱਚ ਅਨਾਜ ਮੰਡੀ ਸਰਹਿੰਦ, ਸਾਨੀਪੁਰ ਰੋਡ, ਜੀ.ਟੀ. ਸ਼ਹੀਦ ਸਭਾ ਰੋਡ ਬਾੜਾ, ਚਾਵਲਾ ਚੌਕ ਸਰਹਿੰਦ, ਰੇਲਵੇ ਰੋਡ ਸਰਹਿੰਦ, ਰੇਲਵੇ ਰੋਡ ਹਮਾਯੂੰਪੁਰ, ਭੱਟੀ ਰੋਡ ਸਰਹਿੰਦ ਅਤੇ ਖਾਨਪੁਰ ਆਦਿ ਦੇ ਸ਼ਰਾਬ ਦੇ ਠੇਕਿਆਂ ਅਤੇ ਮੁਹੱਲਿਆਂ ਵਿੱਚ ਸ਼ਰਾਬ ਦੀ ਵਰਤੋਂ ਕਰਨ ਵਾਲੇ ਹੋਟਲਾਂ ਵਿੱਚ ਦਾਖਲ ਹੋਣ ‘ਤੇ ਪਾਬੰਦੀ ਲਗਾਈ ਗਈ ਹੈ।
ਇਹ ਹੁਕਮ 25 ਤੋਂ 27 ਦਸੰਬਰ ਰਾਤ 12 ਵਜੇ ਤੱਕ ਲਾਗੂ ਰਹਿਣਗੇ। ਜਦੋਂ ਡੀ.ਸੀ. ਡਾ: ਥਿੰਦ, ਵਧੀਕ ਡਿਪਟੀ ਕਮਿਸ਼ਨਰ (ਜ) ਗੀਤਿਕਾ ਸਿੰਘ, ਐੱਸ.ਡੀ.ਐੱਮ. ਅਰਵਿੰਦ ਗੁਪਤਾ ਅਤੇ ਹੋਰ ਅਧਿਕਾਰੀਆਂ ਦੀ ਟੀਮ ਨੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਨੂੰ ਜਾਂਦੀ ਸੜਕ ਦੇ ਦੋਵੇਂ ਪਾਸੇ ਲਗਾਏ ਗਏ ਖੂਨਦਾਨ ਕੈਂਪ ਦਾ ਜ਼ਮੀਨੀ ਪੱਧਰ ‘ਤੇ ਨਿਰੀਖਣ ਵੀ ਕੀਤਾ।
Read Also : ਹਰਿਆਣਾ ਦੇ ਤੀਹਰੇ ਕਤਲ ਦਾ ਮਾਸਟਰ ਮਾਈਂਡ ਗੈਂਗਸਟਰ ਨੰਦੂ , ਭਰਜਾਈ ਦੇ ਕਤਲ ਦਾ ਲਿਆ ਬਦਲਾ
ਇਸ ਦੌਰਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਲੱਗੇ ਖੂਨਦਾਨ ਕੈਂਪ ਬਿਨਾਂ ਮਨਜ਼ੂਰੀ ਤੋਂ ਬੰਦ ਕਰ ਦਿੱਤੇ ਗਏ। ਉਨ੍ਹਾਂ ਚੇਤਾਵਨੀ ਦਿੱਤੀ ਕਿ ਸ਼ਹੀਦੀ ਸਭਾ ਮੌਕੇ ਕੋਈ ਵੀ ਗੈਰ ਕਾਨੂੰਨੀ ਗਤੀਵਿਧੀਆਂ ਕਰਨ ਤੋਂ ਗੁਰੇਜ਼ ਕਰਨ।
Punjab News Update
Punjab Road accident
ਪੰਜਾਬ ਦੇ ਵਿੱਚ ਆਏ ਦਿਨ ਭਿਆਨਕ ਸੜਕ ਹਾਦਸੇ ਵਾਪਰ ਰਹੇ ਹਨ।ਇਸੀ ਵਿਚਕਾਰ ਹੁਣ ਤਾਜ਼ਾ ਮਾਮਲਾ ਅਮਲੋਹ ਤੋਂ ਸਾਹਮਣੇ ਆਇਆ। ਜਿੱਥੇ ਕਿ ਸੜਕ ਹਾਦਸੇ ਦੇ ਵਿੱਚ ਦੋ ਵਿਦੇਸ਼ੀ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ।ਮੰਡੀ ਗੋਬਿੰਦਗੜ੍ਹ ਦੀ ਦੇਸ਼ ਭਗਤ ਯੂਨੀਵਰਸਿਟੀ ਦੇ 2 ਵਿਦੇਸ਼ੀ ਵਿਦਿਆਰਥੀਆਂ ਦੀ ਸੜਕ ਹਾਦਸੇ ‘ਚ ਮੌਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ।
ਇਹ ਦੁਰਘਟਨਾ ਗੋਬਿੰਦਗੜ੍ਹ ਦੇ ਅਮਲੋਹ ਰੋਡ ਤੇ ਵਾਪਰੀ ।ਰਾਹਗੀਰਾਂ ਦੇ ਦੱਸਣ ਮੁਤਾਬਕ ਕਾਰ ਅਮਲੋਹ ਤੋਂ ਗੋਬਿੰਦਗੜ੍ਹ ਸਾਈਡ ਨੂੰ ਜਾ ਰਹੀ ਸੀ ਤੇ ਮੋਟਰਸਾਈਕਲ ‘ਤੇ 2 ਵਿਅਕਤੀ ਮੰਡੀ ਗੋਬਿੰਦਗੜ੍ਹ ਸਾਈਡ ਤੋਂ ਅਮਲੋਹ ਸਾਈਡ ਨੂੰ ਆ ਰਹੇ ਸਨ ਤਾਂ ਇਹ ਮੋਟਰਸਾਈਕਲ ਸਵਾਰ ਵਿਅਕਤੀ ਅਪਣੇ ਅੱਗੇ ਜਾ ਰਹੀ ਟਰਾਲੀ ਨੂੰ ਓਵਰਟੇਕ ਕਰਨ ਲੱਗੇ ਅਤੇ ਸਾਹਮਣੇ ਤੋ ਆ ਰਹੀ ਕਾਰ ਵਿੱਚ ਟਕਰਾ ਗਏ ਇਹ ਟੱਕਰ ਐਨੀ ਭਿਆਨਕ ਸੀ ਇੱਕ ਮੋਟਰਸਾਇਕਲ ਤੇ ਦੋਨੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ।
Read Also ; ਤੜਕਸਾਰ 3 ਗ੍ਰੇਨੇਡ ਹਮਲੇ ਦੇ ਦੋਸ਼ੀਆਂ ਦਾ ਐਨਕਾਊਂਟਰ, ਗੁਰਦਾਸਪੁਰ ‘ਚ ਪੁਲਸ ਚੌਕੀ ‘ਤੇ ਸੁੱਟਿਆ ਸੀ ਬੰਬ
ਦੱਸਿਆ ਜਾ ਰਿਹਾ ਹੈ ਕਿ ਇਹਨਾ ਨੌਜਵਾਨਾ ਵਿੱਚੋ ਇਕ ਦੇਸ਼ ਭਗਤ ਯੂਨੀਵਰਸਿਟੀ ਵਿੱਚ BALLB III Sem ਅਤੇ ਦੂਜਾ ਫਿਜ਼ੀਓਥੈਰੇਪੀ III Sem ਦਾ ਸਟੂਡੈਂਟ ਸੀ।ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਅਮਲੋਹ ਵਿਖੇ ਰਖਵਾ ਦਿੱਤੀਆ ਹਨ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Punjab Road accident
ਸ਼੍ਰੀ ਫ਼ਤਹਿਗੜ੍ਹ ਸਹਿਬ ਅਸਥਾਨ ਤੇ ਸ਼ੁਸ਼ੋਭਿਤ ਨੇ ਇਹ 12 ਇਤਿਹਾਸਿਕ ਸਥਾਨ , ਜਿਸ ਬਾਰੇ ਬਹੁਤ ਘੱਟ ਲੋਕਾਂ ਨੂੰ ਹੈ ਪਤਾ , ਜਾਣੋ
Shri Fatehgarh Sahib
ਅੱਜ ਅਸੀਂ ਤੁਹਾਡੇ ਸਭ ਨਾਲ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਮੌਜੂਦ ਇਤਿਹਾਸਿਕ ਅਸਥਾਨਾਂ ਦੀ ਸਾਂਝ ਪਾਉਣ ਜਾ ਰਹੇ , ਕਿਉਕਿ ਪੋਹ ਦੇ ਮਹੀਨੇ ਪੂਰੀਆਂ ਦੁਨੀਆਂ ਚੋਂ ਸੰਗਤਾਂ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਂਦੀਆਂ ਹਨ , ਇਸ ਲਈ ਜੋ ਵੀ ਸੰਗਤਾਂ ਸ਼੍ਰੀ ਫਤਹਿਗੜ੍ਹ ਸਾਹਿਬ ਜਾ ਰਹੀਆਂ ਨੇ ਉਹ ਇਸ ਆਰਟੀਕਲ ਨੂੰ ਆਖ਼ਰ ਤੱਕ ਜਰੂਰ ਪੜ੍ਹਨ ਅਤੇ ਇਸ ਵਿੱਚ ਦੱਸੇ ਜਾਣ ਵਾਲੇ ਇਤਿਹਾਸਿਕ ਗੁਰੂ ਘਰਾਂ ਦੇ ਦਰਸ਼ਨ ਜਰੂਰ ਕਰ ਕੇ ਆਓ |
ਅੱਜ ਅਸੀਂ ਸ਼੍ਰੀ ਫਤਹਿਗੜ੍ਹ ਸਾਹਿਬ ਵਿੱਚ ਮੌਜੂਦ 12 ਇਤਿਹਾਸਿਕ ਸਥਾਨਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ …
1 . ਗੁਰਦੁਆਰਾ ਰੱਥ ਸਾਹਿਬ
ਸ੍ਰੀ ਫਤਹਿਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ ‘ਤੇ ਗੁਰਦੁਆਰਾ ਸ੍ਰੀ ਰੱਥ ਸਾਹਿਬ ਸੁਸ਼ੋਭਿਤ ਹੈ, ਜਿੱਥੇ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੁੰਦੀ ਹੈ। ਜਦੋਂ ਮੋਰਿੰਡਾ ਦੇ ਥਾਣਾ ਕੋਤਵਾਲੀ ਤੋਂ ਗੱਡੇ ਵਿੱਚ ਸਵਾਰ ਕਰਕੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰੀ ਜੀ ਨੂੰ ਸਰਹਿੰਦ ਲਿਜਾਇਆ ਜਾ ਰਿਹਾ ਸੀ, ਤਾਂ ਰਾਹ ਵਿੱਚ ਗੱਡੇ ਨੂੰ ਖੜ੍ਹਾ ਕਰਕੇ ਥਾਣਾ ਕੋਤਵਾਲੀ ਦੇ ਥਾਣੇਦਾਰ ਜਾਨੀ ਖਾਂ ਤੇ ਮਾਨੀ ਖ਼ਾਂ ਨੇ ਨਵਾਬ ਵਜ਼ੀਰ ਖਾਂ ਨੂੰ ਸੂਚਨਾ ਦਿੱਤੀ ਸੀ। ਅੱਜ ਇਸ ਸਥਾਨ ਉੱਤੇ ਗੁਰਦੁਆਰਾ ਸ੍ਰੀ ਰੱਥ ਸਾਹਿਬ ਬਣਿਆ ਹੋਇਆ ਹੈ।
2.ਗੁਰਦੁਆਰਾ ਠੰਡਾ ਬੁਰਜ ਸਾਹਿਬ
ਨਿੱਕੀਆਂ ਜਿੰਦਾ ਤੇ ਦਾਦੀ ਜੀ ਨੇ ਕਹਿਰ ਦੀ ਸਰਦੀ ਵਿਚ ਬਿਨਾਂ ਖਾਣ ਪੀਣ ਤੇ ਬਿਨਾਂ ਗਰਮ ਕੱਪੜਿਆਂ ਦੇ ਠੰਡੇ ਬੁਰਜ ਦੀ ਕੈਦ ਵਿਚ ਸਖਤ ਤਸੀਹੇ ਝੱਲਦਿਆ ਪੋਹ ਦੀਆਂ ਠੰਡੀਆਂ ਰਾਤਾਂ ਬਤੀਤ ਕੀਤੀਆਂ ਸੀ
ਮਾਤਾ ਗੁਜਰ ਕੌਰ ਜੀ ਦੇ ਪੋਤਿਆਂ ਦਾ ਨੀਹਾਂ ਵਿੱਚ ਚਿਣ ਸ਼ਹੀਦ ਕਰਨਾ ਸੁਣ ਕੇ ਇੱਥੇ ਹੀ ਸਮਾਧੀਲੀਨ ਹੋ ਸ਼ਹੀਦਾ ਦੀ ਕਤਾਰ ਦੇ ਮੋਢੀ ਬਣੇ ਸਨ | ਵਜ਼ੀਰ ਖਾਨ ਦੇ ਸਮੇ ਇਸ ਨੂੰ ਰਾਬ ਬੁਰ ਦੇ ਬੁਰਜ ਕਹਿੰਦੇ ਸੀ
ਇਸ ਪੁਰਾਤਨ ਬੁਰਜ ਨੂੰ ਢਾਹ ਕੇ ਅਸੀਂ ਅਪਣਾ ਇਤਿਹਾਸ ਅਪਣੇ ਹੱਥੀ ਹੀ ਢਾਹ ਚੁਕੇ ਹਾਂ ਤੇ ਹੁਣ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਜੋ ਅੱਜ ਵਾਲੀ ਇਮਾਰਤ ਹੈ ਉਹ ਇੱਥੇ ਸ਼ਸ਼ੋਭਿਤ ਹੈ
3 . ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ
ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਦੀ ਸ਼ਹੀਦੀ ਨੂੰ ਦਰਸਾਉਂਦਾ ਇਹ ਅਸਥਾਨ ਬਣਿਆ ਹੋਇਆਂ ਹੈ , ਇਸ ਦੇ ਥੱਲੇ ਭੂਰੇ ਵਾਲੀ ਥਾਂ ਤੇ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ ਸਨ
4. ਗੁਰੂਦੁਆਰਾ ਭੋਰਾ ਸਾਹਿਬ
ਸ਼੍ਰੀ ਫਤਹਿਗੜ੍ਹ ਸਾਹਿਬ ਦੇ ਹੇਠਲੇ ਤਹਿ ਖਾਨੇ ਚ ਭੋਰਾ ਸਾਹਿਬ ਬਣਿਆ ਹੋਇਆ ਹੈ , ਇਸ ਅਸਥਾਨ ਤੇ ਨਿੱਕੀਆਂ ਜਿੰਦਾ ਨੂੰ ਪਾਪੀ ਵਜ਼ੀਰ ਖਾਨ ਦੇ ਹੁਕਮ ਨਾਲ ਨੀਂਹਾਂ ਵਿਚ ਚਿਣ ਕੇ ਸ਼ਹੀਦ ਕੀਤਾ ਗਿਆ ਸੀ
ਕਿਰਪਾਨ ਦਾ ਮੁੱਠਾ ਕਟਾਰ ਮਤਲਬ ਛੋਟੀ ਕਿਰਪਾਨ ਦਾ ਮੁੱਠਾ ਇਹ ਸਾਹਿਬਜ਼ਾਦਿਆਂ ਦੇ ਇਤਿਹਾਸਿਕ ਸ਼ਾਸ਼ਤਰ ਇਸ ਅਸਥਾਨ ਤੇ ਮੌਜੂਦ ਹਨ ਜੋ ਕਿ 1944-45 ਦੀ ਖੁਦਾਈ ਸਮੇਂ ਮਿਲੇ ਸਨ
5 . ਗੁਰਦੁਆਰਾ ਸ਼੍ਰੀ ਬਿਬਾਨਗੜ੍ਹ ਸਾਹਿਬ
ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਉਪਰੰਤ ਕਿਲੇ ਦੇ ਨਾਲ ਲੱਗਦੀ ਕੰਧ ਦੇ ਬਾਹਰ ਉਹਨਾਂ ਪਵਿੱਤਰ ਸਰੀਰ ਇੱਥੇ ਸੁੱਟ ਦਿੱਤੇ ਗਏ ਸੀ , ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਇਸ ਦੇ ਨਾਲ ਲੱਗਦੀ ਉਸ ਸਮੇਂ ਦੀ ਹੰਸਲੀ ਨਦੀ ਤੇ ਇਸ਼ਨਾਨ ਕਰਵਾ ਸੰਸਕਾਰ ਕਰਨ ਲਈ ਬਿਬਾਨ ਸਜਾਇਆ ਗਿਆ , ਇਹ ਸਾਰੀ ਸੇਵਾ ਦੀਵਾਨ ਟੋਡਰਮਲ ਨੇ ਕੀਤੀ , ਉਹ ਗੁਰੂ-ਘਰ ਦਾ ਪੱਕਾ ਸ਼ਰਧਾਲੂ ਸੀ |
6.ਗੁਰੂਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ
ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਇਹ ਉਹ ਪਵਿੱਤਰ ਅਸਥਾਨ ਹੈ। ਜਿਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ , ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੇ ਪਵਿੱਤਰ ਦੇਹਾਂ ਦਾ ਸੰਸਕਾਰ ਕੀਤਾ ਗਿਆ ਸੀ। ਇਹ ਥਾਂ ਜਾਲਮ ਹਕੂਮਤ ਪਾਸੋਂ ਦੀਵਾਨ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਮੁੱਲ ਖਰੀਦੀ ਸੀ। ਦੁਨੀਆਂ ਦੀ ਇਹ ਸਭ ਤੋਂ ਮਹਿੰਗੀ ਜ਼ਮੀਨ ਹੈ
7 . ਗੁਰਦੁਆਰਾ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ
ਇਤਿਹਾਸਿਕ ਧਰਤੀ ਸ੍ਰੀ ਫ਼ਤਿਹਗੜ੍ਹ ਸਾਹਿਬ ਜਿੱਥੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਹਰ ਸਾਲ ਮਨਾਇਆ ਜਾਂਦਾ ਹੈ ਅਤੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਨਤਮਸਤਕ ਹੋਣ ਪੁੱਜਦੇ ਹਨ ਅਤੇ ਇੱਥੇ ਪਹੁੰਚ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਇਤਿਹਾਸ ਨਾਲ ਰੂਬਰੂ ਹੁੰਦੇ ਹਨ।ਇਸ ਇਤਿਹਾਸ ਵਿੱਚ ਕੁਝ ਨਾਂਅ ਅਜਿਹੇ ਵੀ ਹਨ ਜਿਨ੍ਹਾਂ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ ਚਾਹੇ ਉਹ ਮਾਲੇਰਕੋਟਲੇ ਦੇ ਨਵਾਬ ਹੋਣ ਜਾਂ ਫਿਰ ਦੀਵਾਨ ਟੋਡਰ ਮੱਲ ਇਸ ਦੇ ਇਲਾਵਾ ਇਸ ਕਥਾ ਵਿੱਚ ਬਾਬਾ ਮੋਤੀ ਰਾਮ ਮਹਿਰਾ ਨੂੰ ਭੁਲਾਇਆ ਨਹੀਂ ਜਾ ਸਕਦਾ ਜਿਨ੍ਹਾਂ ਦਾ ਨਾਂ ਵੀ ਸੁਨੇਹਰੀ ਅੱਖਰਾਂ ਵਿੱਚ ਲਿਖਿਆ ਗਿਆ ਹੈ। ਬਾਬਾ ਮੋਤੀ ਰਾਮ ਮਹਿਰਾ ਜਿਨ੍ਹਾਂ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਦੀ ਪ੍ਰਵਾਹ ਕੀਤੇ ਬਿਨਾਂ ਠੰਢੇ ਬੁਰਜ ਵਿੱਚ ਕੈਦ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਤਿੰਨ ਰਾਤਾਂ ਤੱਕ ਦੁੱਧ ਪਿਲਾਉਣ ਦੀ ਸੇਵਾ ਨਿਭਾਈ ਸੀ।
Shri Fatehgarh Sahib
8.ਜਹਾਜ਼ੀ ਹਵੇਲ ( ਹਵੇਲੀ ਦਿਵਾਨ ਟੋਡਰ ਮੱਲ ਜੀ )
ਇਸ ਨੂੰ ਭਾਈ ਟੋਡਰਮਲ ਦੀਵਾਨ ਨੇ ਬਣਵਾਇਆ ਸੀ , ਕਈ ਮੰਜ਼ਿਲਾਂ ਉੱਚੀ ਇਸ ਵਿਸ਼ਾਲ ਇਮਾਰਤ ਦੇ ਖੰਡਰ ਅੱਜ ਵੀ ਸਰਹੱਦ ਵਿਖੇ ਮੌਜੂਦ ਹਨ, ਇਸ ਪੁਰਾਤਨ ਇਮਾਰਤ ਦੇ ਬਚੇ ਹਿੱਸੇ ਨੂੰ ਅਜੇ ਵੀ ਸਿੱਖ ਸੰਗਤ ਨੂੰ ਸੰਭਾਲ ਭਾਈ ਟੋਡਰਮਲ ਜੀ ਦੀ ਇਕੋ ਇਕ ਨਿਸ਼ਾਨੀ ਬਚਾ ਲੈਣੀ ਚਾਹੀਦੀ ਹੈ। ਸਮੁੰਦਰੀ ਜਹਾਜ ਵਾਂਗ ਬਣੀ ਹੋਣ ਕਰਕੇ ਇਸ ਨੂੰ ਜਹਾਜ਼ੀ ਹਵੇਲੀ ਵੀ ਕਿਹਾ ਜਾਂਦਾ ਹੈ
9.ਗੁਰਦੁਆਰਾ ਸ਼ਹੀਦ ਗੰਜ ਨੰਬਰ 1
22 ਮੲਈ 1710 ਈ ਨੂੰ ਬੰਦਾ ਸਿੰਘ ਬਹਾਦਰ ਜੀ ਦੇ ਸਰਹੱਦ ਤੇ ਫਤਹਿ ਪਾਉਣ ਸਮੇਂ 6000 ਸਿੰਘ ਸ਼ਹੀਦੀਆਂ ਪਾ ਗਏ ਇਸ ਥਾਂ ਸ਼ਹੀਦ ਸਿੰਘਾਂ ਦੇ ਸਸਕਾਰ ਕੀਤੇ ਗਏ ਸੀ , ਇਹ ਅਸਥਾਨ ਸ਼੍ਰੀ ਫਤਹਿਗੜ੍ਹ ਸਾਹਿਬ ਦੀ ਪਰਿਕ੍ਰਮਾ ਵਿੱਚ ਹੀ ਮੌਜੂਦ ਹੈ
10. ਗੁਰਦੁਆਰਾ ਸ਼ਹੀਦ ਗੰਜ ਨੰਬਰ 2
ਮੁਗਲ ਹਕੂਮਤ ਵੱਲੋਂ ਸਿੱਖਾਂ ਢਾਹੀ ਦਾਸਤਾਨ ਮੁਗਲ ਸਿਪਾਹੀ ਸਿੰਘਾ ਦੇ ਸਿਰਾਂ ਦੇ ਗੱਡੇ ਲੱਦ ਲੱਦ ਕੇ ਦਿੱਲੀ ਇਨਾਮ ਹਾਸਿਲ ਕਰਨ ਲਈ ਜਾਇਆ ਕਰਦੇ ਸਨ , ਖਾਲਸੇ ਨੇ ਹੱਲਾ ਬੋਲ ਕੇ ਸ਼ਹੀਦ ਸਿੰਘਾਂ ਦੇ ਸਿਰ ਪ੍ਰਾਪਤ ਕਰ ਇਸ ਅਸਥਾਨ ਤੇ ਬਹੁਤ ਅਦਬ ਅਤੇ ਸਤਿਕਾਰ ਦੇ ਨਾਲ ਸੰਸਕਾਰ ਕੀਤੇ ਸਨ
11 ..ਗੁਰਦੁਆਰਾ ਥੜਾ ਸਾਹਿਬ- ਪਾਤਸ਼ਾਹੀ ਛੇਵੀ
ਛੇਵੇੰ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਾਲਵੇ ਦਾ ਦੌਰਾ ਕਰਨ ਸਮੇਂ ਇਸ ਅਸਥਾਨ ਤੇ ਬਿਰਾਜੇ ਸਨ ਇਹ ਇਤਿਹਾਸਕ ਅਸਥਾਨ ਸਾਹਿਬ ਉਪਰ ਇਹ ਗੁਰਦੁਆਰਾ ਸਾਹਿਬ ਵੀ ਸ਼ਸ਼ੋਭਿਤ ਹੈ ਇਸ ਦੇ ਵੀ ਤੁਸੀਂ ਜ਼ਰੂਰ ਦਰਸ਼ਨ ਕਰਨਾ
12 – ਗੁਰਦੁਆਰਾ ਸ਼ਹੀਦ ਗੰਜ ਸਾਹਿਬ ਨੰਬਰ 3 ( ਭਾਈ ਸੁੱਖਾ ਜੀ ਸ਼ਹੀਦ )
ਇਸ ਅਸਥਾਨ ਤੇ ਸਰਹੰਦ ਫਤਹਿ ਕਰਨ ਸਮੇਂ ਬਾਬਾ ਸੁੱਖਾਂ ਜੀ ਨੇ ਸ਼ਹੀਦੀ ਪਾਈ ਸੀ , ਦੱਸਦੇ ਹਨ ਇਸ ਅਸਥਾਨ ਤੇ ਉਸ ਸਮੇਂ ਸਰਹੰਦ ਸ਼ਹਿਰ ਦੇ ਕੋਤਵਾਲ ਦਾ ਮਕਾਨ ਹੁੰਦਾ ਸੀ ਇਹ ਅਸਥਾਨ ਫਤਹਿਗੜ੍ਹ ਸਾਹਿਬ ਤੋਂ ਥੋੜਾ ਹਟਵਾ ਬੱਸੀ ਪਠਾਣਾ ਨੂੰ ਜਾਂਦੀ ਸੜਕ ਉਪਰ ਸਥਿਤ ਹੈ | ਬਾਕੀ ਸਾਰੇ ਅਸਥਾਨ ਫਤਹਿਗੜ੍ਹ ਸਾਹਿਬ ਤੋਂ ਬਹੁਤ ਜਿਆਦਾ ਦੂਰ ਨਹੀਂ  ਸੋ ਇਹ ਸੀ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਵਿੱਚ ਮੌਜੂਦ ਸਿੱਖ ਇਤਿਹਾਸ ਦੇ ਇਤਿਹਾਸਿਕ ਸਥਾਨ
ਮਨਜੀਤ ਕੌਰ
Shri Fatehgarh Sahib