Canada Student Visa - Nirpakh Post
Canada Study Visa
ਪੰਜਾਬੀ ਵਿਦਿਆਰਥੀਆਂ ਲਈ ਕੈਨੇਡਾ ਜਾਣਾ ਔਖਾ ਹੋ ਗਿਆ ਹੈ। ਇੱਕ ਪਾਸੇ ਕੈਨੇਡਾ ਸਰਕਾਰ ਵੀਜ਼ਾ ਨਿਯਮ ਸਖਤ ਕਰ ਰਹੀ ਹੈ ਤੇ ਦੂਜੇ ਪਾਸੇ ਫੀਸਾਂ ਵਿੱਚ ਮੋਟਾ ਵਧਾ ਕਰ ਰਹੀ ਹੈ। ਅੱਜ ਇੱਕ ਦਸੰਬਰ ਤੋਂ ਕੈਨੇਡਾ ਸਰਕਾਰ ਨੇ ਮੁੜ ਫੀਸਾਂ ਵਧਾ ਦਿੱਤੀਆਂ ਹਨ। ਕੈਨੇਡੀਅਨ ਸਰਕਾਰ ਵੱਲੋਂ ਫੀਸਾਂ ਵਿੱਚ ਕੀਤੇ ਗਏ ਵਾਧੇ ਦਾ ਸਿੱਧਾ ਬੋਝ ਵਿਦਿਆਰਥੀਆਂ ਤੇ ਉੱਥੇ ਵਰਕ ਪਰਮਿਟ ਰੱਖਣ ਵਾਲਿਆਂ ‘ਤੇ ਪਵੇਗਾ। ਸਟੱਡੀ ਵੀਜ਼ਾ ਮਾਹਿਰਾਂ ਦਾ ਕਹਿਣਾ ਹੈ ਕਿ ਫੀਸਾਂ ਵਿੱਚ ਵਾਧੇ ਦਾ ਸਿੱਧਾ ਅਸਰ ਪੰਜਾਬ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ’ਤੇ ਪਵੇਗਾ। ਇਸ ਤੋਂ ਪਹਿਲਾਂ ਪੰਜਾਬ ਵਾਸੀ ਇਹ ਫੀਸਾਂ ਬੜੀ ਮੁਸ਼ਕਲ ਨਾਲ ਅਦਾ ਕਰਦੇ ਸਨ ਕਿਉਂਕਿ ਕੈਨੇਡਾ ਜਾਣ ਦਾ ਇੱਕ ਸਾਲ ਦੀ ਸਟੱਡੀ ਤੇ ਹੋਰ ਖਰਚਾ 25 ਤੋਂ 30 ਲੱਖ ਰੁਪਏ ਤੱਕ ਪਹੁੰਚ ਗਿਆ ਹੈ।
ਦਰਅਸਲ ਅੱਜ 1 ਦਸੰਬਰ ਤੋਂ ਕੈਨੇਡਾ ਆਉਣ ਵਾਲੇ ਵਿਜ਼ਟਰਾਂ, ਵਰਕਰਾਂ ਤੇ ਵਿਦਿਆਰਥੀਆਂ ਦੀਆਂ ਕਈ ਕਿਸਮਾਂ ਦੀਆਂ ਅਰਜ਼ੀਆਂ ਲਈ ਐਪਲੀਕੇਸ਼ਨ ਤੇ ਪ੍ਰੋਸੈਸਿੰਗ ਫੀਸਾਂ ਵਿੱਚ ਵਾਧਾ ਹੋ ਗਿਆ ਹੈ। ਇਸ ਦਾ ਸਭ ਤੋਂ ਵੱਧ ਅਸਰ ਪੰਜਾਬ ਦੇ ਉਨ੍ਹਾਂ ਲੋਕਾਂ ‘ਤੇ ਪਵੇਗਾ, ਜੋ ਕੈਨੇਡਾ ਵਿੱਚ ਸਿੱਖਿਆ ਜਾਂ ਕਿਸੇ ਸੰਸਥਾ ਵਿੱਚ ਕੰਮ ਕਰ ਰਹੇ ਹਨ। ਕੈਨੇਡਾ ਵਿੱਚ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ (IRCC) ਨੇ ਅਸਥਾਈ ਨਿਵਾਸੀਆਂ ਲਈ ਕਈ ਅਰਜ਼ੀਆਂ ਲਈ ਫੀਸਾਂ ਵਿੱਚ ਵਾਧਾ ਕੀਤਾ ਹੈ।
ਇਨ੍ਹਾਂ ਵਿੱਚ ਅਸਥਾਈ ਨਿਵਾਸੀ ਸਥਿਤੀ ਅਰਜ਼ੀਆਂ ਦੀ ਬਹਾਲੀ (ਵਿਜ਼ਿਟਰਾਂ, ਕਾਮਿਆਂ ਤੇ ਵਿਦਿਆਰਥੀਆਂ ਲਈ), ਕੈਨੇਡਾ ਵਾਪਸ ਪਰਤਣ ਲਈ ਅਧਿਕਾਰਤ ਅਰਜ਼ੀਆਂ, ਅਪਰਾਧਿਕ ਮੁੜ-ਵਸੇਬੇ ਦੀਆਂ ਅਰਜ਼ੀਆਂ (ਗੰਭੀਰ ਅਪਰਾਧਾਂ ਸਮੇਤ) ਤੇ ਅਸਥਾਈ ਨਿਵਾਸੀ ਪਰਮਿਟ (TRP) ਅਰਜ਼ੀਆਂ ਸ਼ਾਮਲ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਵਿੱਚ ਪੰਜਾਬੀ ਮੂਲ ਦੇ ਨੌਜਵਾਨ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ।
Canada Study Visa
ਮੌਜੂਦਾ ਫੀਸਾਂ (ਕੈਨੇਡੀਅਨ ਡਾਲਰ) ਮੁਤਾਬਕ ਇਸ ਪ੍ਰਕਾਰ ਹਨ।
ਵਿਜ਼ਟਰ ਸਥਿਤੀ ਦੀ ਬਹਾਲੀ 229.00 ਡਾਲਰ
ਵਿਦਿਆਰਥੀ ਸਥਿਤੀ ਦੀ ਬਹਾਲੀ 379.00 ਡਾਲਰ
ਵਰਕਰ ਸਥਿਤੀ ਦੀ ਬਹਾਲੀ 384.00 ਡਾਲਰ
ਕੈਨੇਡਾ ਵਾਪਸ ਪਰਤਣ ਦਾ ਅਧਿਕਾਰ 459.55 ਡਾਲਰ
ਅਪਰਾਧਿਕਤਾ ਦੇ ਆਧਾਰ ‘ਤੇ ਅਯੋਗ 229.77 ਡਾਲਰ
ਗੰਭੀਰ ਅਪਰਾਧ ਦੇ ਆਧਾਰ ‘ਤੇ ਅਯੋਗ 1,148.87 ਡਾਲਰ
ਅਸਥਾਈ ਨਿਵਾਸੀ ਪਰਮਿਟ 229.77 ਡਾਲਰ
Read Also : ਰਜਿੰਦਰਾ ਸਰਕਾਰੀ ਕਾਲਜ ਆਫ਼ ਨਰਸਿੰਗ ਪਟਿਆਲਾ ਨੇ ਯਾਦਗਾਰੀ ਫਰੈਸ਼ਰ ਅਤੇ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ
ਕੈਨੇਡਾ ਦੇ ਆਈਆਰਸੀਸੀ ਨੇ ਅਜੇ ਤੱਕ ਨਵੀਂ ਫੀਸ ਨੂੰ ਅਪਡੇਟ ਨਹੀਂ ਕੀਤਾ ਪਰ ਕਿਹਾ ਹੈ ਕਿ ਇਹ 1 ਦਸੰਬਰ ਤੋਂ ਵਧਾ ਦਿੱਤੀ ਗਈ ਹੈ। ਕੈਨੇਡਾ ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡਾ ਦਿਨ-ਬ-ਦਿਨ ਅਜਿਹੇ ਕਦਮ ਚੁੱਕ ਰਿਹਾ ਹੈ, ਜਿਸ ਦਾ ਸਭ ਤੋਂ ਵੱਧ ਅਸਰ ਪੰਜਾਬ ਦੇ ਨੌਜਵਾਨਾਂ ‘ਤੇ ਪੈ ਰਿਹਾ ਹੈ। ਸਰਕਾਰੀ ਅੰਕੜਿਆਂ ਅਨੁਸਾਰ ਸਾਲ 2023 ਵਿੱਚ 319,130 ​​ਭਾਰਤੀ ਵਿਦਿਆਰਥੀ ਪੜ੍ਹਦੇ ਹਨ। ਦੂਜੇ ਪਾਸੇ, ਸਰਕਾਰੀ ਅੰਕੜੇ ਇਹ ਵੀ ਦੱਸਦੇ ਹਨ ਕਿ ਸਾਲ 2023 ਵਿੱਚ 807,750 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਦਿੱਤਾ ਗਿਆ ਹੈ।
Canada Student Visa