Barnala Girl Stuck in Oman - Nirpakh Post
Barnala Girl Stuck in Oman
ਪੰਜਾਬ ਦੇ ਬਰਨਾਲਾ ਦੀ ਰਹਿਣ ਵਾਲੀ ਇੱਕ ਕੁੜੀ ਓਮਾਨ ਵਿੱਚ ਫਸ ਗਈ ਹੈ। ਲੜਕੀ ਨੇ ਉੱਥੋਂ ਇੱਕ ਆਡੀਓ ਰਿਕਾਰਡਿੰਗ ਆਪਣੀ ਮਾਂ ਨੂੰ ਭੇਜੀ ਹੈ, ਜਿਸ ਵਿੱਚ ਉਸ ਨੇ ਰੋਂਦੇ ਹੋਏ ਆਪਣੇ ਆਪ ਨੂੰ ਬਚਾਉਣ ਦੀ ਗੱਲ ਕਹੀ ਹੈ। ਇਸ ਘਟਨਾ ਤੋਂ ਬਾਅਦ ਉਸ ਦੀ ਮਾਂ ਦਾ ਵੀ ਬੁਰਾ ਹਾਲ ਹੈ।
ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਛੇ ਮਹੀਨੇ ਪਹਿਲਾਂ ਉਸ ਨੇ ਕਰਜ਼ਾ ਲੈ ਕੇ ਆਪਣੀ ਲੜਕੀ ਨੂੰ ਓਮਾਨ ਭੇਜਿਆ ਸੀ। ਉਸ ਦੀ ਧੀ ਤਲਾਕਸ਼ੁਦਾ ਹੈ ਤੇ ਉਸ ਦਾ ਇੱਕ ਬੱਚਾ ਹੈ, ਜੋ ਬਰਨਾਲਾ ਵਿੱਚ ਆਪਣੀ ਨਾਨੀ ਨਾਲ ਰਹਿੰਦਾ ਹੈ। ਔਰਤ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰਾਂ ਵਿੱਚੋਂ ਇੱਕ ਔਰਤ ਨੇ ਉਸ ਦੀ ਧੀ ਨੂੰ ਓਮਾਨ ਭੇਜਿਆ ਸੀ। ਜਦੋਂ ਤੋਂ ਬੇਟੀ ਓਮਾਨ ਗਈ ਹੈ, ਉਦੋਂ ਤੋਂ ਉਹ ਉਥੇ ਮਾੜੇ ਹਾਲਾਤਾਂ ‘ਚ ਰਹਿ ਰਹੀ ਹੈ। ਲੜਕੀ ਨੇ ਆਪਣੀ ਮਾਂ ਨੂੰ ਫੋਨ ‘ਤੇ ਦੱਸਿਆ ਕਿ ਉਸ ਨੂੰ ਓਮਾਨ ‘ਚ ਰੋਜ਼ਾਨਾ ਕੁੱਟਿਆ ਜਾ ਰਿਹਾ ਹੈ। ਹੁਣ ਪਰਿਵਾਰ ਵੱਲੋਂ ਪਿਛਲੇ ਇੱਕ ਹਫ਼ਤੇ ਤੋਂ ਲੜਕੀ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਇਸ ਦੇ ਨਾਲ ਹੀ ਪਰਿਵਾਰ ਕੋਲ ਬੇਟੀ ਦੀਆਂ ਕੁਝ ਆਡੀਓ ਰਿਕਾਰਡਿੰਗ ਪਹੁੰਚੀਆਂ ਹਨ, ਜਿਸ ‘ਚ ਪੀੜਤ ਲੜਕੀ ਰੋਂਦੀ ਹੋਈ ਆਪਣਾ ਦਰਦ ਬਿਆਨ ਕਰ ਰਹੀ ਹੈ। ਲੜਕੀ ਦੀ ਮਾਂ ਬਰਨਾਲਾ ਵਿੱਚ ਚਾਹ ਦਾ ਸਟਾਲ ਲਾ ਕੇ ਘਰ ਦਾ ਗੁਜ਼ਾਰਾ ਚਲਾ ਰਹੀ ਹੈ।
Read Also : ਦਿੱਲੀ ‘ਚ 2,000 ਕਰੋੜ ਰੁਪਏ ਦੀ ਕੋਕੀਨ ਬਰਾਮਦ , ਸਨੈਕਸ ਦੇ ਪੈਕੇਟਾਂ ‘ਚ ਰੱਖੀ ਸੀ ਛੁਪਾ ਕੇ
ਉਸ ਨੇ ਮੁੱਖ ਮੰਤਰੀ ਭਗਵੰਤ ਮਾਨ, ਸੰਸਦ ਮੈਂਬਰ ਮੀਤ ਹੇਅਰ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਬੇਟੀ ਨੂੰ ਬਚਾਇਆ ਜਾਵੇ। ਉਸ ਨੇ ਕਿਹਾ ਕਿ ਉਸ ਦੀ ਧੀ ਦੀ ਇਸ ਹਾਲਤ ਲਈ ਉਸ ਦੀ ਭਰਜਾਈ ਜ਼ਿੰਮੇਵਾਰ ਹੈ। ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੀ ਲੜਕੀ ਨੂੰ ਓਮਾਨ ਭੇਜਣ ਵਾਲੀ ਔਰਤ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।ਪੀੜਤਾ ਨੇ ਆਪਣੀ ਮਾਂ ਨੂੰ ਭੇਜੀ ਆਡੀਓ ਰਿਕਾਰਡਿੰਗ ‘ਚ ਕਿਹਾ ਕਿ ਉਹ ਬਹੁਤ ਪ੍ਰੇਸ਼ਾਨ ਹੈ। ਉਸ ਨੂੰ ਓਮਾਨ ਲੈ ਕੇ ਗਈ ਔਰਤ ਨੇ ਉੱਥੇ ਉਸ ਨੂੰ ਵੇਚ ਦਿੱਤਾ ਹੈ। ਉਸ ਤੋਂ ਬਹੁਤ ਜ਼ਿਆਦਾ ਕੰਮ ਕਰਵਾਇਆ ਜਾ ਰਿਹਾ ਹੈ ਤੇ ਕੁੱਟਿਆ ਜਾ ਰਿਹਾ ਹੈ। ਉਸ ਦੀ ਹਾਲਤ ਅਜਿਹੀ ਹੋ ਗਈ ਹੈ ਕਿ ਉਸ ਦੀ ਮੌਤ ਵੀ ਹੋ ਸਕਦੀ ਹੈ। ਪੀੜਤ ਲੜਕੀ ਨੇ ਦੱਸਿਆ ਕਿ ਉਸ ਨੂੰ ਸਿਰਫ਼ ਤਿੰਨ ਦਿਨ ਦਾ ਸਮਾਂ ਦਿੱਤਾ ਗਿਆ ਹੈ ਤੇ ਜੇਕਰ ਉਸ ਨੇ ਤਿੰਨ ਦਿਨਾਂ ਵਿੱਚ ਪੈਸੇ ਨਾ ਦਿੱਤੇ ਤਾਂ ਉਸ ਖ਼ਿਲਾਫ਼ ਚੋਰੀ ਦਾ ਕੇਸ ਦਰਜ ਕਰਾਉਣਗੇ। ਪੀੜਤਾ ਨੇ ਦੱਸਿਆ ਕਿ ਅਜਿਹੇ ਮਾੜੇ ਹਾਲਾਤਾਂ ਵਿੱਚ ਉਹ ਖੁਦਕੁਸ਼ੀ ਕਰਨ ਲਈ ਮਜਬੂਰ ਹੈ।
Barnala Girl Stuck in Oman